Home Blog Page 2880

ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਹੋਰ ਹੋ ਸਕਦੇ ਹਨ ਨਿਯਮ ਸਖ਼ਤ, ਵੱਡੇ ਮੰਤਰੀ ਨੇ ਦਿੱਤੇ ਸੰਕੇਤ

0

ਲੁਧਿਆਣਾ ਵਿੱਚ ਕੈਬਿਨਟ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਕੋਵਿਡ ਸਥਿਤੀ ਦਾ ਜਾਇਜ਼ਾ ਲੈਣ ਲਈ MP, MLA, DC, CP ਅਤੇ SSP ਨਾਲ ਵਰਚੂਅਲ ਮੀਟਿੰਗ ਕੀਤੀ। ਮੀਟਿੰਗ ਵਿੱਚ ਮੌਜੂਦ ਸਾਰੇ ਅਧਿਕਾਰੀਆਂ ਵੱਲੋਂ ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਪਾਬੰਦੀਆਂ ਲਗਾਉਣ ’ਤੇ ਜ਼ੋਰ ਦਿੱਤਾ। ਖੁਰਾਕ ਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਕੜੀ ਨੂੰ ਜਲਦ ਤੋੜਨਾ ਹੋਵੇਗਾ। ਕੋਵਿਡ ਨੇ ਇਸ ਸਮੇਂ ਸ਼ਹਿਰ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਕੋਰੋਨਾ ਵਾਇਰਸ ਦੀ ਦੂਜੀ ਘਾਤਕ ਲਹਿਰ ਨੂੰ ਅਸਰਦਾਰ ਢੰਗ ਨਾਲ ਕਾਬੂ ਕਰਨ ਲਈ ਨਿਰਧਾਰਿਤ ਸਮੇਂ ਤੱਕ ਸਖ਼ਤ ਪਾਬੰਦੀਆਂ ਲਗਾਉਣ ਦੀ ਲੋੜ ਹੈ।

lockdown hard decision ludhiana

ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਡਾ.ਅਮਰ ਸਿੰਘ, ਵਿਧਾਇਕ ਅਮਰੀਕ ਸਿੰਘ ਢਿਲੋਂ, ਸੁਰਿੰਦਰ ਡਾਵਰ, ਕੁਲਦੀਪ ਸਿੰਘ ਵੈਦ, ਲਖਬੀਰ ਸਿੰਘ ਲੱਖਾ, ਗੁਰਕਿਰਤ ਸਿੰਘ ਕੋਟਲੀ, ਮੇਅਰ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਪੁਲਿਸ ਰਾਕੇਸ਼ ਅਗਰਵਾਲ, ਐਸ.ਐਸ.ਪੀ.ਚਰਨ ਸਿੰਘ ਸੋਹਲ ਅਤੇ ਗੁਰਸਰਨ ਦੀਪ ਸਿੰਘ ਗਰੇਵਾਲ, ਸਿਵਲ ਸਰਜਨ ਡਾ.ਕਿਰਨ ਆਹਲੂਵਾਲੀਆ ਗਿੱਲ ਅਤੇ ਹੋਰਨਾਂ ਨਾਲ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਸਾਡੀ ਸਭ ਤੋਂ ਪਹਿਲੀ ਤਰਜੀਹ ਮਹਾਂਮਾਰੀ ਤੋਂ ਲੋਕਾਂ ਦੀ ਜਿੰਦਗੀ ਨੂੰ ਬਚਾਉਣਾ ਹੈ।

lockdown hard decision ludhiana

ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਕੀਮਤੀ ਜਾਨਾਂ ਲੈ ਰਹੀ ਹੈ ਅਤੇ ਕੁਝ ਪਰਿਵਾਰਾਂ ਵਲੋਂ ਪਿਛਲੇ ਕੁਝ ਦਿਨਾਂ ਦੌਰਾਨ ਦੋ-ਤਿੰਨ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ ਹੈ ਜੋ ਕਿ ਬਹੁਤ ਦੁੱਖਦਾਈ ਹੈ ਅਤੇ ਚਿੰਤਾ ਦਾ ਵਿਸ਼ਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਕਰਫ਼ਿਊ ਜਾਂ ਲਾਕਡਾਊਨ ਕਰਕੇ ਲੋਕ ਘਰਾਂ ਵਿੱਚ ਸਨ ਅਤੇ ਅਸੀਂ ਕੋਵਿਡ ਵਾਇਰਸ ਨੂੰ ਮਰੀਜ਼ਾਂ ਦੀ ਪਹਿਚਾਣ, ਸੰਪਰਕ ਦਾ ਪਤਾ ਲਗਾਉਣ ਅਤੇ ਜਲਦੀ ਟੈਸਟ ਕਰਕੇ ਕਾਬੂ ਹੇਠ ਰੱਖ ਸਕਣ ਵਿੱਚ ਸਫ਼ਲ ਰਹੇ ਸੀ, ਪਰ ਇਸ ਸਮੇਂ 60 ਫੀਸਦ ਦੁਕਾਨਾਂ ਖੁੱਲੀਆਂ ਹਨ ਅਤੇ ਲੋਕ ਕੋਵਿਡ ਤੋਂ ਬਚਾਓ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪ੍ਰਵਾਹ ਨਹੀਂ ਕਰ ਰਹੇ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

lockdown hard decision ludhiana

ਦੋਵਾਂ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਮੇਅਰ ਵਲੋਂ ਕੋਵਿਡ ਵਾਇਰਸ ਤੋਂ ਬਚਾਅ ਲਈ ਸਖ਼ਤ ਮਾਪਦੰਡ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਲੋਕਾਂ ਦੀਆਂ ਕੀਮਤੀ ਜਾਨਾਂ ਪਹਿਲ ਦੇ ਅਧਾਰ ’ਤੇ ਬਚਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਚ ਕੋਵਿਡ ਦਰ ਕਰਕੇ ਲੈਵਲ-3 ਦੇ ਸਾਰੇ ਬੈਡ ਭਰ ਜਾਣ ਕਾਰਨ ਸਖ਼ਤ ਪਾਬੰਦੀਆਂ ਲਗਾਉਣ ਤੋਂ ਇਲਾਵਾ ਕੋਈ ਵਿਕਲਪ ਬਾਕੀ ਨਹੀਂ ਬੱਚ ਜਾਂਦਾ। ਇਸ ਉਪਰੰਤ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਇਹ ਸਮਾਂ ਹੈ ਕਿ ਲੋਕਾਂ ਨੂੰ ਸਿਹਤ ਸੰਭਾਲ ਕਾਮਿਆਂ ਅਤੇ ਮੋਹਰਲੀ ਕਤਾਰ ਦੇ ਯੋਧਿਆਂ ’ਤੇ ਬਿਨਾਂ ਵਜਾ ਵਾਧੂ ਬੋਝ ਨਹੀਂ ਪਾਉਣਾ ਚਾਹੀਦਾ।

lockdown hard decision ludhiana

ਕੋਵਿਡ ਪ੍ਰੋਟੋਕਾਲ ਤਹਿਤ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜੀਂਦੀ ਮਾਤਰਾ ਵਿੱਚ ਆਕਸੀਜਨ ਅਤੇ ਬੈਡਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਮੌਕੇ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਉਨਾਂ ਵਲੋਂ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵਪਾਰੀਆਂ/ਉਦਯੋਗਪਤੀਆਂ ਨਾਲ ਸ਼ੁੱਕਰਵਾਰ ਨੂੰ ਕੋਵਿਡ ਮਹਾਂਮਾਰੀ ਦੀ ਚੱਲ ਰਹੀ ਘਾਤਕ ਲਹਿਰ ਦੌਰਾਨ ਪੂਰਨ ਸਹਿਯੋਗ ਲੈਣ ਲਈ ਮੀਟਿੰਗ ਕੀਤੀ ਜਾਵੇਗੀ।

9 ਮਈ ਤੋਂ 28 ਰੇਲ ਗੱਡੀਆਂ ਵਿੱਚ ਸਫਰ ਨਹੀਂ ਕਰ ਸਕੋਗੇ, ਰੇਲਵੇ ਦਾ ਵੱਡਾ ਫੈਸਲਾ

0

9 ਮਈ ਤੋਂ ਅਗਲੇ ਹੁਕਮਾਂ ਤੱਕ ਲੋਕ 28 ਰੇਲ ਗੱਡੀਆਂ ਵਿੱਚ ਸਫ਼ਰ ਨਹੀਂ ਕਰ ਸਕਣਗੇ। ਇਹ ਫੈਸਲਾ ਭਾਰਤੀ ਰੇਲਵੇ ਬੋਰਡ ਵੱਲੋਂ ਲਿਆ ਗਿਆ ਹੈ। ਲਗਾਤਾਰ ਕੋਵਿਡ ਦੀ ਮਾਰ ਵਧਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉੱਤਰੀ ਰੇਲਵੇ ਲਈ ਚੱਲਣ ਵਾਲੀਆਂ 28 ਰੇਲ ਗੱਡੀਆਂ ਵਿੱਚ ਸ਼ਤਾਬਦੀ, ਐਕਸਪ੍ਰੈੱਸ, ਕਾਲਕਾ, ਅੰਮ੍ਰਿਤਸਰ ਵਰਗੀਆਂ ਗੱਡੀਆਂ ਬੰਦ ਕੀਤੀਆਂ ਹਨ। ਕੋਰੋਨਾ ਦੇ ਵੱਧ ਰਹੇ ਪ੍ਰਕੋਪ ਅਤੇ ਘੱਟ ਰਹੀਆਂ ਸਵਾਰੀਆਂ ਕਾਰਨ ਰੇਲਵੇ ਨੇ ਇਹ ਫੈਸਲਾ ਲਾਗੂ ਕੀਤਾ ਹੈ। ਬੰਦ ਕੀਤੀਆਂ ਗਈਆਂ 28 ਰੇਲ ਗੱਡੀਆਂ ਵਿੱਚ ਲੋਕਾਂ ਦੀ ਆਵਾਜਾਈ ਵਧੇਰੇ ਹੁੰਦੀ ਸੀ ਪਰ ਕੋਵਿਡ ਕਾਰਨ ਹਾਲਾਤ ਬੇਹੱਦ ਬਦਲ ਗਏ ਹਨ।

indian railway suspend trains

ਉੱਤਰੀ ਰੇਲਵੇ ਅਨੁਸਾਰ ਇਹਨਾਂ ਵੱਡੀਆਂ ਗੱਡੀਆਂ ਵਿੱਚ ਬਹੁਤੀਆਂ ਸੀਟਾਂ ਖਾਲੀ ਰਹਿੰਦੀਆਂ ਸਨ ਜਿਸ ਨਾਲ ਨੁਕਸਾਨ ਜਿਆਦਾ ਹੁੰਦਾ। 28 ਰੇਲ ਗੱਡੀਆਂ ਵਿੱਚ ਰਾਜਧਾਨੀ ਤੋਂ ਇਲਾਵਾ ਜਨ ਸ਼ਤਾਬਦੀ, ਦੁਰਾਂਤੋ ਐਕਸਪ੍ਰੈੱਸ, ਹਬੀਬਗੰਜ (ਭੋਪਾਲ), ਚੰਡੀਗੜ੍ਹ, ਕਾਲਕਾ, ਅੰਮ੍ਰਿਤਸਰ, ਦੇਹਰਾਦੂਨ, ਕਾਠਗੋਦਾਮ, ਬਿਲਾਸਪੁਰ, ਚੇਨਈ ਤੋਂ ਰਾਜਧਾਨੀ ਐਕਸਪ੍ਰੈੱਸ, ਹਜ਼ਰਤ ਨਿਜ਼ਾਮੂਦੀਨ, ਨਵੀਂ ਦਿੱਲੀ ਜਨ ਸ਼ਤਾਬਦੀ, ਸ਼ਤਾਬਦੀ ਐਕਸਪ੍ਰੈੱਸ, ਦੇਹਰਾਦੂਨ, ਕੋਟਦਵਾਰ, ਜੰਮੂ ਤਵੀ (ਵੈਸ਼ਨੂੰ ਦੇਵੀ ਕਟੜਾ, ਸ਼੍ਰੀ ਸ਼ਕਤੀ ਐਕਸਪ੍ਰੈੱਸ) ਗੱਡੀਆਂ 9 ਮਈ ਤੋਂ ਅਗਲੇ ਹੁਕਮਾਂ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ।

indian railway suspend trains

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਕੇਂਦਰੀ ਰੇਲਵੇ ਵੱਲੋਂ ਛਤਰਪਤੀ ਸ਼ਿਵਾਜੀ ਟਰਮਿਨਸ ਤੋਂ ਚੱਲਣ ਵਾਲੀਆਂ ਪੁਣੇ-ਨਾਗਪੁਰ ਸਪੈਸ਼ਲ, ਦਾਦਰ ਤੋਂ ਸ਼ਿਰੜੀ ਸਾਈਨਗਰ, ਪੁਣੇ ਸ਼ਤਾਬਦੀ ਐਕਸਪ੍ਰੈੱਸ ਅਤੇ ਪੰਧੇਰਪੁਰ ਸਪੈਸ਼ਲ ਗੱਡੀਆਂ ਸਮੇਤ 23 ਰੇਲਗੱਡੀਆਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਇਹ ਗੱਡੀਆਂ ਜੂਨ ਤੱਕ ਮੁਲਤਵੀ ਰਹਿਣਗੀਆਂ। ਇਹ ਸਭ ਕੁਝ ਕੋਵਿਡ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ। ਕੋਵਿਡ ਕਾਰਨ ਰੇਲ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵੀ ਬੇਹੱਦ ਘੱਟ ਗਈ ਹੈ ਅਤੇ ਰੇਲਵੇ ਵੱਲੋਂ ਪਹਿਲਾਂ ਹੀ ਗਿਣਤੀ ਮਿਣਤੀ ਨਾਲ ਹੀ ਗੱਡੀਆਂ ਚਲਾਈਆਂ ਜਾ ਰਹੀਆਂ ਸਨ।

indian railway suspend trains

ਪਹਿਲੇ ਲੌਕਡਾਊਨ ਦੌਰਾਨ ਵੀ ਰੇਲ ਗੱਡੀਆਂ ਬੰਦ ਕੀਤੀਆਂ ਗਈਆਂ ਸਨ ਅਤੇ ਫਿਰ ਕਿਸਾਨੀ ਅੰਦੋਲਨ ਕਾਰਨ ਵੀ ਰੇਲਵੇ ਬੰਦ ਰਹੀ। ਉਤੱਰੀ ਭਾਰਤ ਵਿੱਚ ਰੇਲਵੇ ਵੱਲੋਂ ਗੱਡੀਆਂ ਪਹਿਲਾਂ ਹੀ ਘੱਟ ਚਲਾਈਆਂ ਜਾ ਰਹੀਆਂ ਸਨ ਅਤੇ ਹੁਣ ਕੋਵਿਡ ਕਾਰਨ ਹੋਰ ਗੱਡੀਆਂ ਬੰਦ ਕੀਤੀਆਂ ਗਈਆਂ ਹਨ। ਜਦੋਂ ਤੱਕ ਕੋਵਿਡ ਦਾ ਪ੍ਰਕੋਪ ਨਹੀਂ ਘਟਦਾ ਉਦੋਂ ਤੱਕ ਰੇਲਵੇ ਵੱਲੋਂ ਸਖ਼ਤ ਫੈਸਲੇ ਲਏ ਜਾ ਰਹੇ ਹਨ ਅਤੇ ਅੱਗੇ ਵੀ ਅਜਿਹਾ ਹੀ ਚਲਦਾ ਰਹੇਗਾ ਜੇਕਰ ਭਾਰਤ ਵਿੱਚ ਸਥਿਤੀ ਨਾ ਸੰਭਲੀ। ਜ਼ਿਰਕਯੋਗ ਹੈ ਕਿ ਇਸ ਵੇਲੇ ਪੂਰਾ ਭਾਰਤ ਕੋਵਿਡ ਦੀ ਮਾਰ ਝੱਲ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਰ ਰਹੇ ਹਨ ਅਤੇ ਲੱਖਾਂ ਦੀ ਗਿਣਤੀ ਵਿੱਚ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ।

indian railway suspend trains

ਮਨੁੱਖਾਂ ਦੀ ਜਾਨ ਲੈਣ ਵਾਲਾ ਕੋਰੋਨਾ ਵਾਇਰਸ ਹੁਣ ਜਾਨਵਰਾਂ ਵੱਲ ਵਧਿਆ, 8 ਸ਼ੇਰ ਕੋਰੋਨਾ Positive

0

ਤੇਲੰਗਾਨਾ ਦੇ ਨਹਿਰੂ ਚਿੜੀਆਘਰ ਵਿੱਚ 4 ਸ਼ੇਰ ਅਤੇ 4 ਸ਼ੇਰਨੀਆਂ ਨੂੰ ਵੀ ਹੋਇਆ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿੱਚ ਲੈ ਲਿਆ। ਕੋਰੋਨਾ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਣ ਤੋਂ ਬਾਅਦ ਸ਼ੇਰਾਂ ਦਾ RT-PCR ਟੈਸਟ ਕੀਤਾ ਗਿਆ ਸੀ। ਟੈਸਟ ਤੋਂ ਬਾਅਦ 8 ਸ਼ੇਰਾਂ ਦੀ ਕੋਰੋਨਾ ਰਿਪੋਰਟ positive ਆਈ ਹੈ। ਜਦੋਂ ਸ਼ੇਰਾਂ ਵਿੱਚ ਨੱਕ ਵਹਿਣ, ਕਮਜ਼ੋਰੀ, ਥਕਾਨ, ਸੁੱਕੀ ਖੰਗ ਵਰਗੇ ਲੱਛਣ ਦੇਖੇ ਗਏ ਤਾਂ ਓਹਨਾ ਦਾ ਟੈਸਟ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹਨਾਂ ਦੀ ਰਿਪੋਰਟ positive ਆਈ, ਫਿਲਹਾਲ ਉਹ ਨਿਗਰਾਨੀ ਹੇਠ ਹਨ।

eight lions covid positive india telangana first case news

ਲਗਾਤਾਰ ਸ਼ੇਰਾਂ ਦੀ ਸਿਹਤ ਅਤੇ ਹੋਰ ਲੱਛਣਾਂ ਦੀ ਸਥਿਤੀ ‘ਤੇ ਨਜ਼ਰ ਬਣਾਈ ਹੋਈ ਹੈ। 380 ਏਕੜ ਵਿੱਚ ਬਣੀ ਪਾਰਕ ਵਿੱਚ 1500 ਤੋਂ ਵਧੇਰੇ ਜਾਨਵਰ ਅਤੇ ਪੰਛੀ ਮੌਜੂਦ ਹਨ। ਸੈਲੂਲਰ ਅਤੇ ਅਣੂ ਜੀਵ ਵਿਗਿਆਨ ਲਈ ਬਣਾਏ ਗਏ ਕੇਂਦਰ ਵੱਲੋਂ ਪੂਰੀ ਨਿਗਰਾਨੀ ਰੱਖੀ ਹੋਈ ਹੈ। ਕੋਵਿਡ positive ਆਉਣ ਤੋਂ ਬਾਅਦ ਸ਼ੇਰਾਂ ਦੇ ਇਲਾਜ ਲਈ ਵੀ ਹੱਲ ਕਢਿਆ ਜਾ ਰਿਹਾ ਹੈ। ਇਹ ਵੀ ਆਪਣੇ ਆਪ ਵਿੱਚ ਇੱਕ ਪਹਿਲਾ ਮਾਮਲਾ ਹੈ ਕਿ ਲੱਖਾਂ ਕਰੋੜਾਂ ਦੀ ਤਦਾਦ ਵਿੱਚ ਮਨੁੱਖੀ ਜਾਨਾਂ ਲੈਣ ਵਾਲਾ ਇਹ ਵਾਇਰਸ ਹੁਣ ਜਾਨਵਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਹਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਇਹ ਵਾਇਰਸ ਇਹਨਾਂ ਸ਼ੇਰਾਂ ਤੱਕ ਪਹੁੰਚਿਆ ਕਿਵੇਂ।

eight lions covid positive india telangana first case news

ਇਸ ਮਾਮਲੇ ਵਿੱਚ ਸਾਰੇ ਤੱਥਾਂ ਦੀ ਜਾਣਕਰੀ ਇਕੱਤਰ ਕੀਤੀ ਜਾ ਰਹੀ ਹੈ। 24 ਅਪ੍ਰੈਲ ਤੋਂ ਕੁਝ ਸ਼ੇਰਾਂ ਵਿੱਚ ਇਹ ਲੱਛਣ ਨਜ਼ਰ ਆਉਣੇ ਸ਼ੁਰੂ ਹੋਏ ਸਨ। ਫਿਲਹਾਲ ਨਹਿਰੂ ਚਿੜੀਆਘਰ ਆਮ ਲੋਕਾਂ ਲਈ ਬੰਦ ਕੀਤਾ ਗਿਆ ਹੈ। ਪਰ ਸਵਾਲ ਇਹ ਹੈ ਕਿ ਜੋ ਬਿਮਾਰੀ ਹੁਣ ਤੱਕ ਮਨੁਖਾਂ ਵਿੱਚ ਘਾਤਕ ਬਣੀ ਹੋਈ ਸੀ ਉਹ ਹੁਣ ਜਾਨਵਰਾਂ ‘ਤੇ ਕੀ ਅਸਰ ਦਿਖਾਵੇਗੀ। ਇਸ ਸਾਰੀ ਘਟਨਾ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ ਕਿਉਂਕਿ ਸਰਕਾਰਾਂ ਹਹਜੇ ਤੱਕ ਮਨੁੱਖੀ ਜਾਨਾਂ ਬਚਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੀ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

eight lions covid positive india telangana first case news

ਲਗਾਤਰ ਭਾਰਤ ਵਿੱਚ ਕੋਵਿਡ ਦੇ ਹਾਲਾਤ ਵਿਗੜਦੇ ਜਾ ਰਹੇ ਹਨ, ਲੱਖਾਂ ਦੀ ਗਿਣਤੀ ਵਿੱਚ ਨਵੇਂ ਕੇਸ ਦੇਖਣ ਨੂੰ ਮਿਲ ਰਹੇ ਹਨ। ਕੋਵਿਡ ਵੈਕਸੀਨ ਅਤੇ ਸਿਹਤ ਸਹੂਲਤਾਵਾਂ ਦੀ ਘਾਟ ਕਾਰਨ ਮਾਮਲਾ ਹੋਰ ਵੀ ਵਿਗੜਦਾ ਜਾ ਰਿਹਾ ਹੈ। ਫਿਲਹਾਲ ਵਿਦੇਸ਼ਾਂ ਵੱਲੋਂ ਭਾਰਤ ਦੀ ਸਹਾਇਤਾ ਕੀਤੀ ਜਾ ਰਹੀ ਹੈ ਪਰ ਇਹ ਸਹਾਇਤਾ ਲੋਕਾਂ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚ ਰਹੀ। ਇਸ ਵੀ ਇੱਕ ਵੱਡੀ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ।

eight lions covid positive india telangana first case news

ਪੰਜਾਬ ਦੀਆਂ ਨਹਿਰਾਂ ਹੋਣਗੀਆਂ ਮਜਬੂਤ, ਬੁੱਢਾ ਨਾਲਾ ਹੋਵੇਗਾ ਨੀਲੋਂ ਤੋਂ ਸਾਫ਼, ਟਿਊਬਵੈਲ ਸੁਧਾਰਣਗੇ ਹਾਲਾਤ

0

ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਜਲ ਸਰੋਤ ਵਿਭਾਗ ਨੂੰ ਨਹਿਰਾਂ ਦੇ ਨਵੀਨੀਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਜਿੰਨਾ ਵਿੱਚ ਹੋਰ ਖੇਤਰਾਂ ਦੀ ਪਹਿਚਾਣ ਕਰਨਾ ਵੀ ਮੁੱਖ ਮੁੱਦਾ ਰੱਖਿਆ ਗਿਆ। ਇਸ ਸਭ ਇਸ ਲਈ ਕੀਤਾ ਜੀ ਰਿਹਾ ਤਾਂ ਜੋ ਪਾਣੀ ਦੇ ਰਿਸਾਅ ਨੂੰ ਨੱਥ ਪਾ ਕੇ ਇਸ ਵੱਢਮੁੱਲੀ ਦਾਤ ਨੂੰ ਬਚਾਇਆ ਜਾ ਸਕੇ। ਕੰਢੀ ਖੇਤਰ ਵਿਚਲੇ 72 ਉਜਾੜ ਟਿਊਬਵੈਲਾਂ ਨੂੰ ਛੇਤੀ ਹੀ ਬਦਲਿਆ ਜਾਵੇਗਾ। ਇਸਦੇ ਨਾਲ ਹੀ ਸਿੰਚਾਈ ਸਹੂਲਤਾਂ ਨੂੰ ਹੁਲਾਰਾ ਦੇਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਇਸ ਕਾਰਜ ਲਈ ਤਰਜੀਹੀ ਅਧਾਰ ਉੱਤੇ ਫੰਡ ਅਲਾਟ ਕਰਨ ਲਈ ਕਿਹਾ।

punjab canals upgradation project government approved

ਵਰਚੁਅਲ ਕਾਨਫਰੰਸ ਰਾਹੀਂ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਵਿਭਾਗ ਨੂੰ ਚੱਲ ਰਹੇ ਨਹਿਰੀ ਨਵੀਨੀਕਰਨ ਦੇ ਪ੍ਰਾਜੈਕਟਾਂ ਵਿਚ ਤੇਜ਼ੀ ਲਿਆਉਣ ਲਈ ਕਿਹਾ। ਜਿਨ੍ਹਾਂ ਵਿਚ ਰਾਜਸਥਾਨ ਫੀਡਰ (41 ਕਿਲੋਮੀਟਰ) ਅਤੇ ਸਰਹਿੰਦ ਫੀਡਰ (45 ਕਿਲੋਮੀਟਰ) ਦੇ ਨਵੀਨੀਕਰਨ ਵੀ ਸ਼ਾਮਲ ਹੈ। ਬਿਸਤ ਦੋਆਬ ਨਹਿਰੀ ਪ੍ਰਣਾਲੀ ਅਤੇ ਬਨੂੜ ਨਹਿਰੀ ਪ੍ਰਣਾਲੀ ਦੀ ਬਹਾਲੀ ਵੱਲ ਵੀ ਧਿਆਨ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਵਿਚ ਹਾਲਾਂਕਿ ਕਾਫੀ ਪ੍ਰਗਤੀ ਹੋਈ ਹੈ ਪਰ ਬਾਕੀ ਰਹਿੰਦਾ ਕੰਮ ਮੁੱਖ ਸਕੱਤਰ ਵਿਨੀ ਮਹਾਜਨਅੱਗੇ ਹੋ ਕੇ ਤੇਜ਼ੀ ਨਾਲ ਪੂਰਾ ਕਰਵਾਉਣ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ 473.15 ਕਰੋੜ ਰੁਪਏ ਦੀ ਲਾਗਤ ਵਾਲੀਆਂ 33 ਨਵੀਆਂ ਸਕੀਮਾਂ ਨੂੰ 2021-22 ਦੇ ਬਜਟ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਘਟਦੇ ਜਾ ਰਹੇ ਜਲ ਸਰੋਤਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਸਰਕਾਰ ਲਈ ਨਵੀਨੀਕਰਨ ਦੇ ਕੰਮ ਤਰਜੀਹ ਰੱਖਦੇ ਹਨ। ਕੰਢੀ ਨਹਿਰ ਪੜਾਅ-1 ਦੀ ਬਹਾਲੀ, ਲਾਹੌਰ ਬ੍ਰਾਂਚ ਪ੍ਰਣਾਲੀ ਦੇ ਨਵੀਨੀਕਰਨ, ਬਹਾਲੀ ਅਤੇ ਆਧੁਨੀਕੀਕਰਨ ਅਤੇ ਨਿਯਮਿਤ ਢਾਂਚਿਆਂ ਨੂੰ ਨਵਿਆਉਣ ਤੇ ਆਧੁਨਿਕ ਰੂਪ ਦੇਣ ਦਾ ਕੰਮ ਕੀਤਾ ਜਾ ਰਿਹਾ। ਇਸਤੋਂ ਇਲਾਵਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਹੋਰ ਸਬੰਧਤ ਕੰਮ ਕੁਝ ਹੱਦ ਤੱਕ ਪੂਰੇ ਕੀਤੇ ਗਏ ਹਨ।

punjab canals upgradation project government approved

ਵਿਭਾਗ ਵੱਲੋਂ ਮੀਟਿੰਗ ਦੌਰਾਨ ਇਸ ਪੱਖ ਤੋਂ ਵੀ ਜਾਣੂੰ ਕਰਵਾਇਆ ਗਿਆ ਕਿ ਪੰਜਾਬ ਵਿਚ ਕੁੱਲ 14500 ਕਿਲੋਮੀਟਰ ਦਾ ਨਹਿਰੀ ਨੈਟਵਰਕ ਹੈ। ਇਸ ਤਰ੍ਹਾਂ ਸਾਲ 2021 ਵਿਚ ਤਕਰੀਬਨ 2800 ਕਿਲੋਮੀਟਰ ਦੇ ਨਾਲੇ 40 ਕਰੋੜ ਰੁਪਏ ਦੀ ਲਾਗਤ ਨਾਲ ਸਾਫ ਕੀਤੇ ਜਾਣਗੇ। ਹੜ੍ਹ ਤੋਂ ਬਚਾਅ ਸਬੰਧੀ ਕੰਮ 60 ਕਰੋੜ ਰੁਪਏ ਦੀ ਲਾਗਤ ਨਾਲ 2021 ਦੀ ਮੌਨਸੂਨ ਰੁੱਤ ਤੋਂ ਪਹਿਲਾਂ ਪੂਰੇ ਕੀਤੇ ਜਾਣਗੇ। ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਹਿੰਦ ਨਹਿਰ ਰਾਹੀਂ ਨੀਲੋਂ ਤੋਂ 200 ਕਿਊਸੈਕ ਪਾਣੀ ਛੱਡਣ ਦਾ ਕੰਮ 8.95 ਕਰੋੜ ਰੁਪਏ ਦੀ ਰਾਸ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਇਸ ਪੱਖ ਤੋਂ ਵੀ ਜਾਣੂੰ ਕਰਵਾਇਆ ਗਿਆ ਕਿ ਮੇਨ ਸ਼ਾਹਪੁਰ ਕੰਢੀ ਡੈਮ ਦਾ ਕੰਮ, ਜੋ ਕਿ ਜੰਮੂ-ਕਸ਼ਮੀਰ ਸਰਕਾਰ ਵੱਲੋਂ ਬੀਤੇ ਚਾਰ ਵਰ੍ਹਿਆਂ ਤੋਂ ਮੁਲਤਵੀ ਰੱਖੇ ਜਾਣ ਪਿੱਛੋਂ ਸ਼ੁਰੂ ਹੋਇਆ ਸੀ, ਪੂਰਾ ਕਰ ਲਿਆ ਗਿਆ ਹੈ। ਪਾਵਰ ਹਾਊਸ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਸਿਵਲ ਕੰਮ ਜੂਨ, 2023 ਤੱਕ ਅਤੇ ਬਿਜਲੀ ਸਬੰਧੀ ਕੰਮ ਜੁਲਾਈ, 2024 ਤੱਕ ਪੂਰੇ ਕਰ ਲਏ ਜਾਣਗੇ। ਇਸ ਪ੍ਰਾਜੈਕਟ ਲਈ ਬਿਜਲੀ ਪੈਦਾ ਕਰਨ ਦਾ ਕੰਮ ਅਗਸਤ, 2024 ਵਿਚ ਸ਼ੁਰੂ ਹੋਵੇਗਾ ਜਿਸ ਨਾਲ 800 ਕਰੋੜ ਰੁਪਏ ਤੱਕ ਦਾ ਸਿੱਧਾ ਲਾਭ ਮਿਲੇਗਾ। ਇਸ ਵਿਚੋਂ ਸ਼ਾਹਪੁਰ ਕੰਢੀ ਦੇ ਬਿਜਲੀ ਉਤਪਾਦਨ ਅਤੇ RSD ਦੀ ਸਿਖਰਲੀ ਸਮਰੱਥਾ ਤੋਂ 475 ਕਰੋੜ ਰੁਪਏ, UBDC ਤੋਂ 144 ਕਰੋੜ ਰੁਪਏ ਦਾ ਵਾਧੂ ਬਿਜਲੀ ਲਾਭ ਅਤੇ UBDC ਪ੍ਰਣਾਲੀ ਵਿਚ ਸਿੰਚਾਈ ਨੂੰ ਮਜ਼ਬੂਤ ਕਰਨ ਤੋਂ 228 ਕਰੋੜ ਰੁਪਏ ਦਾ ਲਾਭ ਸ਼ਮਲ ਹੈ।

punjab canals upgradation project government approved

ਮੌਜੂਦਾ ਸਮੇਂ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਿਟਡ ਤਹਿਤ ਚਲ ਰਹੇ ਪ੍ਰਾਜੈਕਟਾਂ ਵਿਚ ਸ਼ਾਮਲ ਹਨ :

ਕੋਟਲਾ ਬ੍ਰਾਂਚ ਭਾਗ-2 ਪ੍ਰਣਾਲੀ ਉੱਤੇ ਫੀਲਡ ਚੈਨਲਾਂ ਦੀ ਉਸਾਰੀ ਜਿਸ ਨਾਲ 142658 ਹੈਕਟੇਅਰ ਰਕਬਾ ਵਧੀਆ ਸਿੰਚਾਈ ਸਹੂਲਤਾਂ ਤਹਿਤ ਆਵੇਗਾ।

ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਛੇ ਬਲਾਕਾਂ ਵਿਚ ਬਦਲਵੇਂ ਡੂੰਘੇ 72 ਟਿਊਬਵੈਲਾਂ ਦੀ ਸਥਾਪਨਾ ਅਤੇ ਮਜ਼ਬੂਤੀਕਰਨ ਜਿਸ ਨਾਲ 3210 ਹੈਕਟੇਅਰ ਰਕਬੇ ਨੂੰ ਯਕੀਨੀ ਤੌਰ ‘ਤੇ ਸਿੰਚਾਈ ਤਹਿਤ ਲਿਆਂਦਾ ਜਾ ਸਕੇਗਾ।

punjab canals upgradation project government approved

ਇਸ ਵਿੱਤੀ ਵਰ੍ਹੇ ਦੌਰਾਨ ਕੰਢੀ ਖੇਤਰ ਦੇ ਜ਼ਿਲ੍ਹਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਵੱਖੋ-ਵੱਖ ਬਲਾਕਾਂ ਵਿਚ 502 ਨਵੇਂ ਡੂੰਘੇ ਟਿਊਬਵੈਲਾਂ ਦੀ ਸਿੰਚਾਈ ਦੇ ਮਕਸਦ ਲਈ ਸਥਾਪਨਾ ਕਰਕੇ ਇਨ੍ਹਾਂ ਨੂੰ ਮਜ਼ਬੂਤ ਕਰਨ ਦੇ ਪ੍ਰਾਜੈਕਟ ਉੱਤੇ ਵੀ ਅਮਲ ਕੀਤਾ ਜਾਵੇਗਾ ਜੋ ਕਿ ਚਾਰ ਵਰ੍ਹਿਆਂ ਵਿਚ ਪੂਰਾ ਹੋ ਜਾਵੇਗਾ। ਇਸ ਪ੍ਰਾਜੈਕਟ ਦੇ ਪੂਰੇ ਹੋਣ ਨਾਲ 21028 ਹੈਕਟੇਅਰ ਰਕਬੇ ਨੂੰ ਸਪੱਸ਼ਟ ਤੌਰ ‘ਤੇ ਸਿੰਚਾਈ ਹੇਠ ਲਿਆਉਣ ਵਿਚ ਸਫ਼ਲਤਾ ਮਿਲੇਗੀ।

ਵੈਕਸੀਨ ਦੀ ਰਜਿਸ਼ਟਰੇਸ਼ਨ ਦੇ ਨਾਂਅ ‘ਤੇ ਖਾਲੀ ਹੋ ਸਕਦੇ ਹਨ ਤੁਹਾਡੇ ਖਾਤੇ, ਚੌਕਸੀ ਰੱਖਣੀ ਜਰੂਰੀ, ਦੇਖੋ ਕਿਵੇਂ

0

27 ਅਪ੍ਰੈਲ 2021 ਤੋਂ 18 ਸਾਲ ਤੋਂ ਉਪਰ ਉਮਰ ਵਾਲੇ ਨੌਜਵਾਨਾਂ ਦੀ ਕੋਵਿਡ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਵੈਕਸੀਨ ਦੀ ਰਜਿਸ਼ਟ੍ਰੇਨ ਦੇ ਨਾਮ ‘ਤੇ ਲੋਕਾਂ ਨੂੰ ਫੋਨ ਵੀ ਆ ਸਕਦੇ ਹਨ ਕਿ ਉਹਨਾਂ ਦੀ ਰਜਿਸ਼ੇਟ੍ਰੇਸ਼ਨ ਕੀਤੀ ਜਾਣੀ ਹੈ। ਜਿਸ ਲਈ ਉਨ੍ਹਾਂ ਤੋਂ ਅਧਾਰ ਕਾਰਡ ਨੰਬਰ ਜਾ ਫਿਰ ਖਾਤਾ ਪਿੰਨ ਮੰਗਿਆ ਜਾ ਸਕਦਾ ਅਤੇ ਜਿਸ ਤੋਂ ਬਾਅਦ ਤੁਹਾਡੇ ਖਾਤਿਆਂ ‘ਚ ਪੈਸੇ ਉਡਾਏ ਜਾ ਸਕਦੇ ਹਨ। ਧੋਖਾਧੜੀ ਕਰਨ ਵਾਲੇ ਫੋਨ ਕਰਕੇ ਵੈਕਸੀਨ ਦੀ ਰਜਿਸ਼ਟ੍ਰੇਸ਼ਨ ਫੀਸ ਦੀ ਮੰਗ ਕਰ ਸਕਦੇ ਹਨ। ਤੁਹਾਡੇ ਤੋਂ OTP ਹਾਸਲ ਕਰਕੇ ਖਾਤੇ ‘ਚੋਂ ਪੈਸੇ ਸਾਫ ਕਰ ਕਰ ਸਕਦੇ ਹਨ। ਇਸਦਾ ਨੁਕਸਾਨ ਤੁਹਾਨੂੰ ਚੁੱਕਣਾ ਪੈ ਸਕਦਾ ਹੈ ਇਸ ਲਈ ਸੰਭਲਣ ਦੀ ਜ਼ਰੂਰਤ ਹੈ।

covid vaccination registration fraud online scam news

ਧੋਖਾਧੜੀ ਵਾਲੇ ਫੋਨ ਕਰਕੇ ਇਹ ਕਹਿ ਸਕਦੇ ਹਨ ਕਿ 130 ਕਰੋੜ ਦੀ ਅਬਾਦੀ ‘ਚ ਵੈਕਸੀਨ ਲਵਾਉਣ ਦੀ ਮਾਰਾਮਰੀ ਹੈ, ਜਿਸ ਕਾਰਨ ਸਭ ਤੋਂ ਪਹਿਲਾਂ ਵੈਕਸੀਨ ਲਵਾਉਣ ਲਈ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਲਈ ਉਹ ਤੁਹਾਡੇ ਤੋਂ ਰੁਪਇਆਂ ਦੀ ਵੀ ਮੰਗ ਕਰ ਸਕਦੇ ਹਨ। ਭੋਲੇ ਭਾਲੇ ਲੋਕਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਫੋਨ ਕਰਨ ਵਾਲੇ ਸ਼ਾਤਿਰ ਦਿਮਾਗ ਦੇ ਹੁੰਦੇ ਹਨ ਇਸ ਲਈ ਸੰਜਮ ਵਰਤਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਡਾ ਕੀਤੇ ਕੋਈ ਨੁਕਸਾਨ ਨਾ ਹੋਵੇ ਤਾਂ ਤੁਹਾਨੂੰ ਆਪਣੇ ਆਪ ਲਈ ਅਤੇ ਆਪਣੇ ਆਸ ਪਾਸ ਦੇ ਲੋਕਾਂ ਲਈ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ।

covid vaccination registration fraud online scam news

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਇਸ ਧੋਖਾਧੜੀ ਤੋਂ ਬਚਿਆ ਕਿਵੇਂ ਜਾ ਸਕਦਾ ਹੈ ?
ਭੋਪਾਲ ਦੇ ਸਾਈਬਰ ਕ੍ਰਾਈਮ ਬ੍ਰਾਂਚ ਨੇ ਅਜਿਹੀਆਂ ਸ਼ਕਾਇਤਾਂ ਮਿਲਣ ਦੀ ਪੁਸ਼ਟੀ ਵੀ ਕੀਤੀ ਹੈ। ਸਵਾਲ ਇਹ ਉਠਦਾ ਹੈ ਕਿ ਆਖਿਰ ਅਜਿਹੇ ਧੋਖੇਬਾਜਾਂ ਤੋਂ ਬਚਿਆਂ ਕਿਵੇਂ ਜਾ ਸਕਦਾ ਹੈ। ਰਜਿਸਟ੍ਰੇਸ਼ਨ ਦੇ ਨਾਮ ‘ਤੇ ਹੋਣ ਵਾਲੀ ਧੋਖਾਧੜੀ ਤੋਂ ਬਚਣ ਦਾ ਸਭ ਤੋਂ ਅਸਾਨ ਢੰਗ ਇਹੀ ਹੈ ਕਿ ਆਪਣੀ ਰਜਿਸਟ੍ਰੇਸ਼ਨ ਖੁਦ ਕਰਵਾਈ ਜਾਵੇ। ਜੇਕਰ ਕੋਈ ਖੁਦ ਰਜਿਸਟ੍ਰੇਸ਼ਨ ਕਰਵਾਉਣ ਦੇ ਸਮਰੱਥ ਨਹੀਂ ਤਾਂ ਉਹ ਕਿਸੇ ਆਪਣੇ ਜਾਣਕਾਰ ਤੋਂ ਹੀ ਰਜਿਸਟ੍ਰੇਸ਼ਨ ਕਰਵਾਉਣ। ਇੰਟਰਨੈਟ ‘ਤੇ ਵੀ ਵੈਕਸੀਨ ਨੂੰ ਲੈ ਕੇ ਕਾਲਾਬਜ਼ਾਰੀ ਸ਼ੁਰੂ ਹੋ ਚੁੱਕੀ ਹੈ। ਇੰਟਰਨੈਟ ‘ਤੇ ਕੋਰੋਨਾ ਵੈਕਸੀਨ ਵੇਚਣ ਵਾਲਾ ਗੈਂਗ ਪੂਰੀ ਤਰ੍ਹਾਂ ਸਰਗਰਮ ਹੈ।

covid vaccination registration fraud online scam news

ਡਾਰਕ ਨੈਟ ‘ਤੇ ਵੈਕਸੀਨ ਦਾ ਵੱਡਾ ਰੈਕੇਟ ਚੱਲ ਰਿਹਾ ਅਤੇ 250 ਰੁਪਏ ‘ਚ ਕੋਰੋਨਾ ਵੈਕਸੀਨ ਦੇਣ ਦਾ ਦਾਅਵਾ ਕੀਤਾ ਜਾ ਰਿਹਾ। ਪੋਸਟਾਂ ‘ਚ ਇਥੋਂ ਤੱਕ ਦਾਅਵਾ ਕੀਤਾ ਗਿਆ ਹੈ ਕਿ ਇਸ ਵੈਕਸੀਨ ਦੀ ਇੱਕ ਵਿਅਕਤੀ ਨੂੰ ਕੇਵਲ 14 ਡੋਜ਼ ਲੈਣੀਆਂ ਹੋਣਗੀਆਂ। ਲੋਕਾਂ ਨੂੰ ਵੈਕਸੀਨ ਖਰੀਦਣ ਲਈ ਈ-ਮੇਲ ਤੱਕ ਕੀਤੇ ਜਾ ਰਹੇ ਹਨ, ਇੱਥੋਂ ਤੱਕ ਲਿੰਕ ਵੀ ਸ਼ੇਅਰ ਕੀਤੇ ਜਾ ਰਹੇ ਹਨ। ਅਮਰੀਕਾ ਤੇ ਬ੍ਰਿਟੇਨ ਵਰਗੇ ਦੇਸ਼ਾਂ ‘ਚ ਵੈਕਸੀਨ ਦੀ ਐਮਰਜੈਸੀ ਵਰਤੋਂ ਦੀ ਮਨਜ਼ੂਰੀ ਮਿਲ ਚੁੱਕੀ ਹੈ ਬਸ ਇਸੇ ਦਾ ਫਾਇਦਾ ਚੁੱਕ ਲੋਕ ਜਾਲਸਾਜ਼ੀ ਸ਼ੁਰੂ ਕਰ ਦਿੰਦੇ ਹਨ। ਹੁਣ ਸਵਾਲ ਇਹ ਉਠਦਾ ਕਿ ਡਾਰਕ ਨੈੱਟ ਆਖਿਰ ਹੈ ਕੀ ਜਿਸ ਤੋਂ ਇਹ ਵੈਕਸੀਨ ਦੀ ਕਾਲਾਬਾਜ਼ਰੀ ਹੋ ਰਹੀ ਹੈ।covid vaccination registration fraud online scam news

NIFT ਤਹਿਤ ਕੰਮ ਸਿੱਖਣ ਤੇ ਰੋਜ਼ਗਾਰ ਹਾਸਲ ਕਰਨ ਲਈ ਆਨਲਾਈਨ ਦਾਖਲੇ ਦੀ ਮਿਤੀ ਦਾ ਐਲਾਨ

0

ਲੁਧਿਆਣਾ : ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ 1995 ਵਿੱਚ ਟੈਕਸਟਾਈਲ ਅਤੇ ਗਾਰਮੈਂਟ ਉਦਯੋਗ ਦੇ ਖੇਤਰ ਵਿੱਚ ਸਿਖ਼ਲਾਈ ਪ੍ਰਾਪਤ ਪੇਸ਼ੇਵਰਾਂ ਦੀ ਲੋੜ ਨੂੰ ਸਮਝਣ ਅਤੇ ਦਰਸਾਉਣ ਲਈ ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫਟ) ਦੀ ਸਥਾਪਨਾ ਕੀਤੀ ਗਈ। ਨਿਫਟ ਵੱਲੋਂ 2013 ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ, ਦਾਖਲਾ ਪ੍ਰਣਾਲੀ ਅਤੇ ਦਾਖਲੇ ਦੀ ਪ੍ਰਕਿਰਿਆ ਵਿੱਚ ਸਹਾਇਤਾ, ਫੈਕਲਟੀ ਭਰਤੀ ਅਤੇ ਸਿਖ਼ਲਾਈ ਦੇ ਨਾਲ-ਨਾਲ ਪ੍ਰਾਠਕ੍ਰਮ ਦਾ ਸਮਾਂ ਤਹਿ ਅਤੇ ਇਸ ਨੂੰ ਅਪਗ੍ਰੇਡ ਕਰਨ ਲਈ ਮਾਨਤਾ ਪ੍ਰਾਪਤ ਕੀਤੀ।

nift online registration apply last date announced news

ਨਿਫਟ ਵੱਲੋਂ ਅਗਸਤ 2008 ਵਿੱਚ ਫੈਸ਼ਨ ਕਾਰੋਬਾਰ ‘ਚ ਸਿਖ਼ਲਾਈ ਪ੍ਰਾਪਤ ਪੇਸ਼ੇਵਰਾਂ ਦੇ ਨਾਲ ਉਦਯੋਗ ਪ੍ਰਦਾਨ ਕਰਨ ਲਈ ਲੁਧਿਆਣਾ ਵਿਖੇ ਇੱਕ ਨਵਾਂ ਕੇਂਦਰ ਖੋਲ ਕੇ ਇੱਕ ਹੋਰ ਮੀਲ ਪੱਥਰ ਪ੍ਰਾਪਤ ਕੀਤਾ। ਉਸ ਸਮੇਂ ਤੋਂ ਨਿਫਟ ਲੁਧਿਆਣਾ ਇੱਕ ਪ੍ਰਮੁੱਖ ਸੰਸਥਾ ਵਜੋਂ ਉਭੱਰਿਆ ਹੈ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਮੁਤਾਬਿਕ ਸਿਖ਼ਲਾਈ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਨਿਫਟ ਵੱਲੋ ਹਰ ਸਾਲ ਨਵੇਂ ਕੋਰਸ ਸ਼ਾਮਲ ਕੀਤੇ ਜਾਂਦੇ ਹਨ ਅਤੇ ਗਾਰਮੈਂਟ ਇੰਡਸਟਰੀ ਨਾਲ ਨਿਰੰਤਰ ਮਜ਼ਬੂਤ ਸਬੰਧ ਕਾਇਮ ਕੀਤੇ ਹਨ।

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

nift online registration apply last date announced news

ਨਿਫਟ ਵੱਲੋਂ ਆਪਣੇ ਤਿੰਨ ਕੇਦਰਾਂ ਮੁਹਾਲੀ, ਲੁਧਿਆਣਾ ਅਤੇ ਜਲੰਧਰ ਲਈ ਬਾਰ੍ਹਵੀਂ ਤੋਂ ਬਾਅਦ 3 ਸਾਲਾ ਫੈਸ਼ਨ ਡਿਜ਼ਾਇਨ ਨਿਟਸ, ਫੈਸ਼ਨ ਡਿਜ਼ਾਇਨ ਅਤੇ ਟੈਕਸਟਾਈਲ ਡਿਜ਼ਾਇਨ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਸੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਗ੍ਰੈਜੂ।ਏਸ਼ਨ ਉਪਰੰਤ 2 ਸਾਲਾ ਗਾਰਮੈਂਟ ਮੈਨੂਫੈਕਚਰਿੰਗ ਟੈਕਨਾਲਿਜੀ ਅਤੇ ਫੈਸ਼ਨ ਮਾਰਕੀਟਿੰਗ ਅਤੇ ਮੈਨੇਜਮੈਂਟ ਮਾਸਟਰ ਡਿਗਰੀ ਪ੍ਰੋਗਰਾਮ ਸੁਰੂ ਕੀਤੇ ਗਏ ਹਨ।

nift online registration apply last date announced news

ਇਨ੍ਹਾਂ ਕੋਰਸਾਂ ਲਈ ਇਛੁਕ ਉਮੀਦਵਾਰ ਸਰਕਾਰੀ ਵੈਬਸਾਈਟ www.niiftindia.com ‘ਤੇ ਪ੍ਰਾਸਪੈਕਟ ਡਾਊਨਲੋਡ ਕਰਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 28 ਮਈ, 2021 ਹੈ। ਇਨ੍ਹਾਂ ਕੋਰਸਾਂ ਲਈ ਦਾਖਲਾ ਜੁਲਾਈ ਦੇ ਅਖੀਰਲੇ ਹਫ਼ਤੇ ‘ਚ ਹੋਣ ਵਾਲੀ ਆਨਲਾਈਨ ਪ੍ਰੀਖਿਆ ਦੁਆਰਾ ਕੀਤਾ ਜਾਵੇਗਾ। ਇਨ੍ਹਾਂ ਕੋਰਸਾਂ ਦੇ ਸਫਲਤਾ ਪੂਰਵਕ ਸੰਪੰਨ ਹੋਣ ‘ਤੇ ਸਫਲ ਹੋਏ ਵਿਦਿਆਰਥੀ ਟੈਕਸਟਾਈਲ, ਫੈਸ਼ਨ ਅਤੇ ਲਿਬਾਸ ਸੈਕਟਰ ਵਿੱਚ ਡਿਜ਼ਾਇਨ ਸਲਾਹਕਾਰਾਂ, ਫੈਸ਼ਨ ਡਿਜ਼ਾਇਨਰਾਂ, ਵਪਾਰੀ, ਸੋਰਸਿੰਗ ਅਤੇ ਉਤਪਾਦ ਪ੍ਰਬੰਧਕਾਂ ਅਤੇ ਫੈਸ਼ਨ ਫੋਟੋਗ੍ਰਾਫਰਾਂ ਅਤੇ ਸਟਾਈਲਿਸਟਾਂ, ਨਾਮਾਂਕਣ ਦੀਆਂ ਨੌਕਰੀਆਂ ਪ੍ਰਾਪਤ ਕਰਨ ਤੋਂ ਇਲਾਵਾ ਆਪਣੇ ਖੁਦ ਦੇ ਕਾਰੋਬਾਰ ਦੀ ਸ਼ੁਰੂਆਤ ਵੀ ਕਰ ਸਕਦੇ ਹਨ।

nift online registration apply last date announced news

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਕੋਵਿਡ ਕਾਰਨ ਫੌਤ ਹੋਏ ਮਰੀਜਾਂ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਖ਼ਾਸ ਨਿਰਦੇਸ਼ ਜਾਰੀ

0

ਲੁਧਿਆਣਾ ਪ੍ਰਸ਼ਾਸਨ ਵੱਲੋਂ ਕੋਵਿਡ-19 ਪੀੜਤਾਂ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਦਸਤਾਵੇਜ਼ ਜਾਰੀ ਕੀਤੇ ਹਨ। ਐੱਸ.ਓ.ਪੀ. ਯਾਨੀ ਕੇ ਇੱਕ ਮਿਆਰੀ ਕਾਰਜਸ਼ੀਲ ਪ੍ਰਕਿਰਿਆ ਦੇ ਦਸਤਾਵੇਜ਼ ਬਣਾਏ ਗਏ ਹਨ। ਐਸ.ਓ.ਪੀ. ਅਨੁਸਾਰ, ਭਗਵਾਨ ਮਹਾਵੀਰ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਕ ਕੋਵਿਡ ਸਸਕਾਰ ਪ੍ਰਬੰਧਨ ਸੈੱਲ ਬਣਾਇਆ ਗਿਆ ਹੈ। ਇਹ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ ਦੀ ਨਿਗਰਾਨੀ ਹੇਠ ਕੰਮ ਕਰ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਨੂੰ ਅੰਤਿਮ ਸਸਕਾਰ ਕਰਨ ਵਿਚ ਕੋਈ ਮੁਸ਼ਕਲ ਪੇਸ਼ ਆਉਣ ‘ਤੇ ਕੋਈ ਵੀ ਸ਼ਮਸ਼ਾਨਘਾਟ ਦੇ ਹੈਲਪਲਾਈਨ ਨੰਬਰ 95015-00101, 77197-12797 ਅਤੇ 95015-00102 ‘ਤੇ ਸੰਪਰਕ ਕਰ ਸਕਦਾ ਹੈ।

dpro issue sop cremation burial

ਲੈਵਲ-2 ਅਤੇ ਲੈਵਲ-3 ਸਹੂਲਤਾਂ ਵਾਲੇ ਸਾਰੇ ਹਸਪਤਾਲਾਂ ਨੂੰ ਖਾਸ ਤੌਰ ‘ਤੇ ਸਖ਼ਤ ਆਦੇਸ਼ ਦਿੱਤੇ ਗਏ ਹਨ। ਜਦੋਂ ਵੀ ਕਿਸੇ ਕੋਵਿਡ-19 ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਲਾਸ਼ ਨੂੰ ਮੌਰਚਰੀ ਵਿਚ ਰੱਖਿਆ ਜਾਵੇਗਾ ਅਤੇ ਹਸਪਤਾਲ ਤੁਰੰਤ ਡਾਕਟਰ ਹਰਵੀਰ (98154-77868) ਨੂੰ ਫੋਨ ਕਾਲ ਕਰੇਗਾ। ਲਾਸ਼ ਨੂੰ ਸ਼ਮਸ਼ਾਨਘਾਟ/ਕਬਰਿਸਤਾਨ ਤੱਕ ਪਹੁੰਚਾਉਣ ਦੇ ਢੁੱਕਵੇਂ ਪ੍ਰਬੰਧਾਂ ਨਾ ਹੋਣ ਦੀ ਸੂਰਤ ਵਿੱਚ ਕੋਈ ਵੀ ਹਸਪਤਾਲ ਮ੍ਰਿਤਕ ਦੇਹ ਨੂੰ ਹਸਪਤਾਲ ਵਿੱਚੋਂ ਬਾਹਰ ਨਹੀਂ ਕੱਢੇਗਾ। ਮੌਰਚਰੀ ਵੈਨ ਲਈ ਹੈਲਪਲਾਈਨ ਨੰਬਰਾਂ ‘ਤੇ ਵੀ ਸੰਪਰਕ ਕਰ ਸਕਦੇ ਹਨ।

dpro issue sop cremation burial

ਡਾ. ਹਰਵੀਰ ਇੱਕ ਘੰਟੇ ਦੇ ਅੰਦਰ-ਅੰਦਰ ਹਸਪਤਾਲ ਨੂੰ ਅਲਾਟ ਕੀਤਾ ਵਾਹਨ, ਸ਼ਮਸ਼ਾਨਘਾਟ/ਕਬਰਿਸਤਾਨ ਦੇ ਵੇਰਵੇ ਦੇ ਨਾਲ-ਨਾਲ ਵੈਨ ਦੇ ਪਹੁੰਚ ਸਮੇਂ ਬਾਰੇ ਵੀ ਸੂਚਿਤ ਕਰਨਗੇ। ਸ਼ਮਸ਼ਾਨਘਾਟ/ਕਬਰਿਸਤਾਨ ਵਿੱਚ ਅੱਗੇ, ਜਸਦੇਵ ਸੇਖੋਂ (80542-00092) ਇਹ ਸੁਨਿਸ਼ਚਿਤ ਕਰਨਗੇ ਕਿ ਸਸਕਾਰ ਕਰਨ ਲਈ ਜਾਣ ਵਾਲੀਆਂ ਟੀਮਾਂ ਪੀ.ਪੀ.ਈ. ਕਿੱਟਾਂ ਸਮੇਤ ਸਾਰੇ ਸੁਰੱਖਿਆ ਪਰੋਟੋਕਾਲ ਦਾ ਪਾਲਣ ਕਰ ਰਹੀਆਂ ਹਨ। ਪੁਲਿਸ ਇਨ੍ਹਾਂ ਸਥਾਨਾਂ ‘ਤੇ ਸਮਾਜਕ ਦੂਰੀ ਅਤੇ ਮਾਸਕ ਪਾਉਣ ਸਬੰਧੀ ਚੌਕਸੀ ਰੱਖੇਗੀ। ਸਵਾਤੀ ਟਿਵਾਣਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਮੌਰਚਰੀ ਵੈਨਾਂ ਲਗਾਈਆਂ ਜਾ ਰਹੀਆਂ ਹਨ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

dpro issue sop cremation burial

ਜਿਨ੍ਹਾਂ ਵਿਚੋਂ 5 ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੁਆਰਾ ਅਤੇ 5 ਵੈਨਾਂ ਦਾ ਪ੍ਰਬੰਧ ਐਨ.ਜੀ.ਓ ਸੰਵੇਦਨਾ ਵੱਲੋਂ ਕੀਤਾ ਗਿਆ ਹੈ। ਆਉਣ ਵਾਲੇ ਹਫ਼ਤੇ ਵਿੱਚ ਸਕੱਤਰ ਆਰ.ਟੀ.ਏ. ਸੁੰਦੀਪ ਸਿੰਘ ਗੜ੍ਹਾ ਦੇ ਸਹਿਯੋਗ ਨਾਲ ਹੋਰ ਮੌਰਚਰੀ ਵੈਨਾਂ ਅਤੇ ਐਂਬੂਲੈਂਸਾਂ ਮੁਹੱਈਆ ਕਰਵਾਈਆਂ ਜਾਣਗੀਆਂ। ਟਿਵਾਣਾ ਨੇ ਕਿਹਾ ਕਿ ਹੋਰ ਐਨ.ਜੀ.ਓ ਨੂੰ ਵੀ ਇਸ ਔਖੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ। ਕਮਿਸ਼ਨਰ ਨਗਰ ਨਿਗਮ ਲੁਧਿਆਣਾ ਪ੍ਰਦੀਪ ਸੱਭਰਵਾਲ ਦੀ ਪ੍ਰਧਾਨਗੀ ਹੇਠ ਮਮਤਾ ਆਸ਼ੂ ਦੀ ਮੌਜੂਦਗੀ ਵਿੱਚ ਲੈਵਲ-2 ਅਤੇ ਲੈਵਲ-3 ਸਹੂਲਤਾਂ ਵਾਲੇ ਸਾਰੇ ਨਿੱਜੀ ਹਸਪਤਾਲਾਂ ਨਾਲ ਮੀਟਿੰਗ ਕੀਤੀ ਗਈ।

dpro issue sop cremation burial

 

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਸਰਕਾਰੀ ਨਲਾਇਕੀ ਨੇ ਤੋੜ ਦਿੱਤੀ ਬੁੱਢੇ ਬਾਪ ਤੇ ਅਪਾਹਿਜ ਭਰਾ ਦੀ ਲਾਠੀ !

0

ਕੋਟਕਪੂਰਾ ਦੀ ਜਲਾਲੇਆਣਾ ਸੜਕ ‘ਤੇ ਸਥਿਤ ਗਾਂਧੀ ਬਸਤੀ ‘ਚ ਫਿਰ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਰੀ ਅਨੁਸਾਰ ਮੌਤ ਦਾ ਕਾਰਨ ਵੀ ਨਾਜਾਇਜ਼ ਸ਼ਰਾਬ ਦੱਸਿਆ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਅੱਧੀ ਰਾਤ ਕੋਟਕਪੂਰਾ ਦੀ ਦੁਆਰੇਆਣਾ ਸੜਕ ‘ਤੇ ਸਥਿਤ ਟਿੱਬੇ ਤੋਂ ਨਾਜਾਇਜ਼ ਸ਼ਰਾਬ ਲੈ ਕੇ ਆਇਆ। ਦੇਰ ਰਾਤ ਜਦੋਂ ਉਸਨੇ ਸ਼ਰਾਬ ਪੀਤੀ ਤਾਂ ਸ਼ਰਾਬ ਪੀਣ ਉਪਰੰਤ ਤੜਪ ਉਠਿਆ ਅਤੇ ਫਿਰ ਉਸਦੀ ਦੇਖਦਿਆਂ ਹੀ ਮੌਤ ਹੋ ਗਈ। ਸਥਾਨਕ ਰਾਮ ਬਾਗ ਵਿਖੇ ਸਥਿਤ ਸ਼ਮਸ਼ਾਨਘਾਟ ਵਿੱਚ 23 ਸਾਲਾ ਨੌਜਵਾਨ ਮੁਕੇਸ਼ ਕੁਮਾਰ ਦਾ ਅੰਤਮ ਸਸਕਾਰ ਕੀਤਾ ਗਿਆ।

illegal toxic alcohol death caused death kotkpura punjab

ਇਸ ਮੌਕੇ ਹੰਝੂਆਂ ਭਰੀਆਂ ਅੱਖਾਂ ਨਾਲ ਮ੍ਰਿਤਕ ਦੇ ਪਿਤਾ ਓਮ ਪ੍ਰਕਾਸ਼ ਅਤੇ ਭਰਾ ਹੇਮਰਾਜ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਸਮਾਜ ਸੇਵੀ ਹਰਪਾਲ ਕੁਮਾਰ ਅਤੇ ਮਨੋਹਰ ਲਾਲ ਨੇ ਦੱਸਿਆ ਕਿ ਗਾਂਧੀ ਬਸਤੀ ਅਤੇ ਨੇੜਲੇ ਮੁਹੱਲਿਆਂ ਵਿੱਚ ਨਸ਼ੇ ਦੀ ਤਸਕਰੀ ਹੁੰਦੀ ਹੈ। ਨਜਾਇਜ ਸ਼ਰਾਬ ਦੀ ਵਿਕਰੀ ਅਤੇ ਨਸ਼ਾ ਤਸਕਰੀ ਸਬੰਧੀ ਪੁਲਿਸ ਨੂੰ ਇਕ ਤੋਂ ਵੱਧ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ। ਬਕਾਇਦਾ ਧਰਨੇ ਵੀ ਲਾਏ ਜਾ ਚੁੱਕੇ ਹਨ ਪਰ ਅਜਿਹੇ ਮਾਮਲਿਆਂ ਵਿੱਚ ਕੋਈ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਤਸਕਰੀ ਅਤੇ ਸ਼ਰਾਬ ਦੀ ਨਾਜਾਇਜ਼ ਵਿਕਰੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।

illegal toxic alcohol death caused death kotkpura punjab

ਇਨਸਾਫ਼ ਦੀ ਮੰਗ ਕਰਦਿਆਂ ਪੀੜਤ ਪਰਿਵਾਰ ਲਈ ਮੁਆਵਜ਼ਾ ਮੰਗਿਆ ਜਾ ਰਿਹਾ। ਉਕਤ ਮ੍ਰਿਤਕ ਨੌਜਵਾਨ ਆਪਣੇ ਬਜ਼ੁਰਗ ਪਿਤਾ ਅਤੇ ਅਪਾਹਜ ਭਰਾ ਦਾ ਸਹਾਰਾ ਸੀ। ਉਹ ਨਜਾਇਜ਼ ਸ਼ਰਾਬ ਦੀ ਵਿਕਰੀ ਸਬੰਧੀ ਪੁਲਿਸ ਨੂੰ ਇਕ ਤੋਂ ਵੱਧ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਕਾਰਵਾਈ ਨਹੀਂ ਹੋ ਰਹੀ। ਜਿਸਦਾ ਨਤੀਜਾ ਨੌਜਵਾਨਾਂ ਦੀ ਮੌਤ ਹੋ ਰਹੀ ਅਤ ਏਪ੍ਰੀਵਾਰਾਂ ਦਾ ਉਜਾੜਾ ਹੋ ਰਿਹਾ। ਉਨ੍ਹਾਂ ਦੱਸਿਆ ਕਿ ਉਹ ਪੁਲੀਸ ਕੋਲ ਸ਼ਿਕਾਇਤਾਂ ਕਰ ਕੇ ਅੱਕ ਅਤੇ ਥੱਕ ਚੁੱਕੇ ਹਨ। ਇਸ ਲਈ ਉਨ੍ਹਾਂ ਨੇ ਇਸ ਵਾਰ ਤਾਂਹੀ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਪੁਲਸ ਤੋਂ ਕਾਰਵਾਈ ਦੀ ਕੋਈ ਆਸ ਨਹੀਂ ਹੈ।

illegal toxic alcohol death caused death kotkpura punjab

ਜਦੋਂ ਲੋਕਾਂ ਨੂੰ ਪੁਲਿਸ ਤੋਂ ਇਨਸਾਫ਼ ਦੀ ਆਸ ਮੁੱਕ ਜਾਵੇ ਤਾਂ ਸਮਝ ਆਉਂਦਾ ਹੈ ਕਿ ਹਾਲਤ ਬਹੁਤ ਵਿਗੜ ਚੁੱਕੇ ਹਨ। ਜੇਕਰ ਪੁਲਿਸ ਵੱਲੋਂ ਹੀ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੋਵੇ ਤਾਂ ਜ਼ੁਰਮ ਵਿੱਚ ਵਾਧਾ ਹੋਣ ਸੁਭਾਵਿਕ ਹੀ ਹੈ। ਇਸ ਲਈ ਸਮੇਂ ਦੀ ਲੋੜ ਮੁਤਾਬਕ ਹੁਣ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਦੀ ਸੁਣਨੀ ਚਾਹੀਦੀ ਹੈ ਕਿਓਂਕਿ ਕੁਝ ਲੋਕਾਂ ਦੇ ਲਾਲਚ ਵਿੱਚ ਨੌਜਵਾਨਾਂ ਦੀ, ਘਰ ਦੇ ਚਿਰਾਗ ਬੁਝ ਰਹੇ ਹਨ।

illegal toxic alcohol death caused death kotkpura punjab

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਕੀ ਸੱਚ ਹੀ ਇਸ ਸ਼ਹਿਰ ਦੇ ਸ਼ਮਸ਼ਾਨ ਘਾਟ ‘ਚ ਸਸਕਾਰ ਲਈ ਥਾਂ ਨਹੀਂ ਮਿਲ ਰਹੀ ?

0

ਕੁਲਵਿੰਦਰ ਘੁੰਮਣ (ਪਟਿਆਲਾ) : ਸੂਬੇ ‘ਚ ਕੋਰੋਨਾ ਮਹਾਨਾਮਰੀ ਕਾਰਨ ਮੌਤਾਂ ਦਾ ਸਿਲਸਿਲਾ ਲਗਤਾਰ ਜਾਰੀ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੋਤਾਂ ਨੂੰ ਲੈ ਕੇ ਅਫਵਾਹਾਂ ਵੀ ਲਗਤਾਰ ਫੈਲ ਰਹੀਆਂ ਨੇ। ਇਸੇ ਤਰ੍ਹਾਂ ਦੀਆਂ ਅਫਵਾਹਾਂ ਦੀ ਸ਼ਿਕਾਰ ਹੋਈ ਹੈ ਪਟਿਆਲਾ ਦੀ ਬੀਰਜੀ ਦੀਆਂ ਮੜੀਆਂ। ਜਿਸ ਨੂੰ ਲੈ ਕੇ ਅਫਵਾਹਾਂ ਫੈਲ ਰਹੀਆਂ ਸਨ ਕਿ ਪਟਿਆਲਾ ‘ਚ ਮੌਤਾਂ ਦਾ ਅੰਕੜਾ ਵਧਣ ਕਾਰਨ ਸ਼ਮਸ਼ਾਨ ਘਾਟ ਵਿਚ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਥਾਂ ਤੱਕ ਨਹੀਂ ਹੈ। ਜਿਵੇਂ ਹੀ ਇਹ ਅਫ਼ਵਾਹ ਫੈਲੀ ਤਾਂ ਲੋਕਾਂ ਅਤੇ ਪ੍ਰਸ਼ਾਸਨ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਇਸ ਮਸਲੇ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਕੀਤੀ ਗਈ।

crematorium cremation rumors patiala punjab covid

ਇਹਨਾਂ ਅਫ਼ਵਾਹਾਂ ਦਾ ਖੰਡਨ ਸ਼ਮਸ਼ਾਨਘਾਟ ਦੇ ਵਾਇਸ ਚੇਅਰਮੈਨ ਨੇ ਖ਼ੁਦ ਕੀਤਾ। ਉਹਨਾਂ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਵਿਚ ਪੰਜਾਬ ਸਰਕਾਰ ਦੀਆ ਹਦਾਇਤਾਂ ਮੁਤਾਬਕ ਹਰ ਤਰ੍ਹਾਂ ਦੇ ਪ੍ਰਬੰਧ ਪਰੀ ਤਰ੍ਹਾਂ ਹਨ। ਜੋ ਕੁਝ ਸ਼ਰਾਰਤੀ ਲੋਕਾਂ ਵੱਲੋਂ ਅਫ਼ਵਾਹਾਂ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਉਹ ਸਭ ਗ਼ਲਤ ਹੈ। ਸਰਕਾਰੀ ਅੰਕੜਿਆਂ ਅਨੁਸਾਰ 28 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਸੀ। ਮੌਤਾਂ ਦੀ ਗਿਣਤੀ ਵਿੱਚ 9 ਮਰੀਜ਼ ਪਟਿਆਲਾ ਜ਼ਿਲੇ ਨਾਲ ਸਬੰਧਤ ਸਨ।

crematorium cremation rumors patiala punjab covid

14 ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ ਅਤੇ ਕਈਆਂ ਦਾ ਇਲਾਜ ਵੀ ਲਗਾਤਾਰ ਕੀਤਾ ਜਾ ਰਿਹਾ। ਇਸ ਬਿਮਾਰੀ ਨਾਲ ਮਰਨ ਵਾਲਿਆਂ ਦਾ ਪਟਿਆਲਾ ਦੇ ਸਭ ਤੋਂ ਵੱਡਾ ਸ਼ਮਸ਼ਾਨਘਾਟ ਬੀਰਜੀ ਦੀਆਂ ਮੜੀਆਂ ਵਿੱਚ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਸਮੇਂ ਦੀ ਲੋੜ ਹੈ ਕਿ ਲੋਕਾਂ ਨੂੰ ਸਮਝਦਾਰੀ ਤੋਂ ਕੰਮ ਲੈਂਦਿਆ ਅਜਿਹੀ ਅਫ਼ਵਾਹਾਂ ‘ਤੇ ਗੌਰ ਨਾ ਕੀਤਾ ਜਾਵੇ। ਅਫ਼ਵਾਹਾਂ ਸਮਾਜ ਦਾ ਮਹੌਲ ਖਰਾਬ ਕਰਦੀਆਂ ਹਨ ਜਿੰਨਾ ਦੇ ਨਤੀਜੇ ਵੀ ਗੰਭੀਰ ਨਿਕਲਦੇ ਹਨ। ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਸੁਚੇਤ ਕੀਤਾ ਜਾਵੇ ਅਤੇ ਲੋਕਾਂ ਦੀ ਜਾਨ ਬਚਾਈ ਜਾ ਸਕੇ।

crematorium cremation rumors patiala punjab covid

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਜਲਦ ਤੋਂ ਜਲਦ ਖ਼ੁਦ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਜਾਵੇ। 1 ਮਈ ਤੋਂ ਪੂਰੇ ਭਾਰਤ ਵਿੱਚ 18 ਸਾਲ ਦੀ ਉਮਰ ਤੋਂ ਉਪਰ ਵਾਲੇ ਲੋਕਾਂ ਲਈ ਵੈਕਸੀਨ ਲਗਾਉਣ ਦਾ ਕੰਮ ਕੀਤਾ ਜਾਣਾ ਹੈ। ਪਹਿਲਾਂ ਇਹ ਵੈਕਸੀਨ 45 ਸਾਲ ਤੋਂ ਉਪਰ ਦੀ ਉਮਰ ਵਾਲਿਆਂ ਲਈ ਮੁਹਈਆ ਕਰਵਾਏ ਜਾਂਦੇ ਸਨ ਅਤੇ ਹੁਣ ਇਹ ਵੈਕਸੀਨ 18 ਸਾਲ ਤੋਂ ਉਪਰ ਵਾਲਿਆਂ ਲਈ ਵੀ ਸ਼ੁਰੂ ਕੀਤੀ ਜਾ ਰਹੀ ਹੈ।

crematorium cremation rumors patiala punjab covid

ਇਸ ਵੇਲੇ ਦੇਸ਼ ਭਰ ਵਿੱਚ ਆਕਸੀਜਨ ਨੂੰ ਲੈ ਕੇ ਮਾਰਾ ਮਾਰੀ ਹੋ ਰਹੀ ਹੈ। ਕਈ ਲੋਕ ਆਕਸੀਜਨ ਦਾ ਵੀ ਗੋਰਖ ਧੰਦਾ ਕਰਨ ਲੱਗੇ ਹਨ। ਜਿੱਥੇ ਲੋਕਾਂ ਦੇ ਨਾਲ ਮੋਢਾ ਜੋੜਕੇ ਖੜਨ ਦੀ ਜਰੂਰਤ ਹੈ ਓਥੇ ਹੀ ਅਫ਼ਵਾਹਾਂ ਦਾ ਦੌਰ ਚਲਾਇਆ ਜਾ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਪਨਸਪ ਤੇ ਪਨਗ੍ਰੇਨ ਤੋਂ ਅੱਗੇ ਨਿਕਲਿਆ ਮਾਰਕਫੈੱਡ, ਕਿਸਾਨਾਂ ਨੂੰ 95% ਤੱਕ ਕੀਤੀ ਅਦਾਇਗੀ

0

ਲੁਧਿਆਣਾ: ਹਾੜ੍ਹੀ ਸੀਜ਼ਨ ਦੌਰਾਨ ਸਰਕਾਰੀ ਖਰੀਦ ਏਜੰਸੀ ਮਾਰਕਫੈੱਡ ਨੂੰ ਜਿਹੜੇ ਕਿਸਾਨਾਂ ਨੇ ਆਪਣੀ ਸੁਨਹਿਰੀ ਕਣਕ ਵੇਚੀ ਹੈ ਉਨ੍ਹਾਂ ਕਿਸਾਨਾਂ ਵਿੱਚੋਂ 95% ਤੱਕ ਭੁਗਤਾਨ ਕੀਤਾ ਜਾ ਚੁੱਕਿਆ। ਖੁਰਾਕ, ਸਿਵਲ ਅਤੇ ਸਪਲਾਈ ਵਿਭਾਗ ਤੋਂ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਮਾਰਕਫੈਡ ਨੇ 28 ਅਪ੍ਰੈਲ, 2021 ਤੱਕ ਕਣਕ ਦੀ ਖਰੀਦ ਕੀਤੀ 355.73 ਕਰੋੜ ਦੀ ਰਕਮ ਦੇ ਮੁਕਾਬਲੇ ਕਿਸਾਨਾਂ ਨੂੰ 339.06 ਕਰੋੜ ਰੁਪਏ ਦੇ ਭੁਗਤਾਨ ਕੀਤੇ ਹਨ। ਪਨਗ੍ਰੇਨ ਅਤੇ ਪਨਸਪ ਨੇ ਹੁਣ ਤੱਕ ਖਰੀਦੀ ਗਈ ਕਣਕ ਦਾ 94% ਤੱਕ ਭੁਗਤਾਨ ਕੀਤਾ ਹੈ।

markfed leads pungrain punsup

ਜਿਸ ਵਿੱਚ ਕ੍ਰਮਵਾਰ 399.13 ਕਰੋੜ ਰੁਪਏ ਅਤੇ 325.40 ਕਰੋੜ ਰੁਪਏ ਦੀ ਖਰੀਦ ਦੇ ਮੁਕਾਬਲੇ 373.78 ਕਰੋੜ ਰੁਪਏ ਅਤੇ 304.59 ਰੁਪਏ ਤੱਕ ਅਦਾ ਕੀਤੇ ਹਨ। ਇਸ ਤੋਂ ਇਲਾਵਾ, ਇੱਕ ਹੋਰ ਪੰਜਾਬ ਦੀ ਅਨਾਜ ਏਜੰਸੀ ‘ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ’ ਨੇ ਵੀ ਕਿਸਾਨਾਂ ਦੀ ਖਰੀਦ ਕੀਤੀ ਕਣਕ ਦੀ 90% ਤੱਕ ਅਦਾਇਗੀ ਕੀਤੀ ਹੈ। ਇਸ ਏਜੰਸੀ ਵੱਲੋਂ 187.14 ਕਰੋੜ ਰੁਪਏ ਦੀ ਖਰੀਦ ਦੇ ਮੁਕਾਬਲੇ 168.76 ਕਰੋੜ ਰੁਪਏ ਤੱਕ ਦਾ ਭੁਗਤਾਨ ਕੀਤਾ ਹੈ।

markfed leads pungrain punsup

ਇਸ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਲੁਧਿਆਣਾ ਦੀਆਂ ਵੱਖ-ਵੱਖ ਅਨਾਜ ਮੰਡੀਆਂ/ਖਰੀਦ ਕੇਂਦਰਾਂ ਵਿੱਚ 813993 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਚਾਲੂ ਸੀਜ਼ਨ ਦੌਰਾਨ 9 ਲੱਖ ਮੀਟਰਕ ਟਨ ਕਣਕ ਦੀ ਆਮਦ ਦੀ ਉਮੀਦ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਨਾਜ ਦੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ 813993 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ।

markfed leads pungrain punsup

ਜਿਸ ਵਿੱਚੋਂ ਵੱਖ-ਵੱਖ ਏਜੰਸੀਆਂ ਵੱਲੋਂ 813993 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਹੁਣ ਤੱਕ ਖਰੀਦ ਕੀਤੇ ਸਟਾਕ ਦੀ 67% ਕਣਕ ਪਹਿਲਾਂ ਹੀ ਚੁੱਕ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸਾਨਾਂ ਨੂੰ 1290.21 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ ਟੀਮ ਵੱਲੋਂ ਮੰਡੀ ਅਯਾਲੀ ਖੁਰਦ ਦਾ ਦੌਰਾ ਕੀਤਾ ਅਤੇ ਚੱਲ ਰਹੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆਂ। ਟੀਮ ਵੱਲੋ ਮੰਡੀ ਵਿੱਚ ਮੌਜੂਦ ਆੜ੍ਹਤੀਆਂ ਤੇ ਕਿਸਾਨਾਂ ਨਾਲ ਖਰੀਦ ਪ੍ਰਬੰਧਾ ਬਾਰੇ ਗੱਲਬਾਤ ਕੀਤੀ, ਜਿਨ੍ਹਾਂ ਨਿਰਵਿਘਨ ਕਾਰਜ਼ਾਂ ‘ਤੇ ਤਸੱਲੀ ਪ੍ਰਗਟਾਈ।

markfed leads pungrain punsup

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ