9 ਮਈ ਤੋਂ ਅਗਲੇ ਹੁਕਮਾਂ ਤੱਕ ਲੋਕ 28 ਰੇਲ ਗੱਡੀਆਂ ਵਿੱਚ ਸਫ਼ਰ ਨਹੀਂ ਕਰ ਸਕਣਗੇ। ਇਹ ਫੈਸਲਾ ਭਾਰਤੀ ਰੇਲਵੇ ਬੋਰਡ ਵੱਲੋਂ ਲਿਆ ਗਿਆ ਹੈ। ਲਗਾਤਾਰ ਕੋਵਿਡ ਦੀ ਮਾਰ ਵਧਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉੱਤਰੀ ਰੇਲਵੇ ਲਈ ਚੱਲਣ ਵਾਲੀਆਂ 28 ਰੇਲ ਗੱਡੀਆਂ ਵਿੱਚ ਸ਼ਤਾਬਦੀ, ਐਕਸਪ੍ਰੈੱਸ, ਕਾਲਕਾ, ਅੰਮ੍ਰਿਤਸਰ ਵਰਗੀਆਂ ਗੱਡੀਆਂ ਬੰਦ ਕੀਤੀਆਂ ਹਨ। ਕੋਰੋਨਾ ਦੇ ਵੱਧ ਰਹੇ ਪ੍ਰਕੋਪ ਅਤੇ ਘੱਟ ਰਹੀਆਂ ਸਵਾਰੀਆਂ ਕਾਰਨ ਰੇਲਵੇ ਨੇ ਇਹ ਫੈਸਲਾ ਲਾਗੂ ਕੀਤਾ ਹੈ। ਬੰਦ ਕੀਤੀਆਂ ਗਈਆਂ 28 ਰੇਲ ਗੱਡੀਆਂ ਵਿੱਚ ਲੋਕਾਂ ਦੀ ਆਵਾਜਾਈ ਵਧੇਰੇ ਹੁੰਦੀ ਸੀ ਪਰ ਕੋਵਿਡ ਕਾਰਨ ਹਾਲਾਤ ਬੇਹੱਦ ਬਦਲ ਗਏ ਹਨ।
ਉੱਤਰੀ ਰੇਲਵੇ ਅਨੁਸਾਰ ਇਹਨਾਂ ਵੱਡੀਆਂ ਗੱਡੀਆਂ ਵਿੱਚ ਬਹੁਤੀਆਂ ਸੀਟਾਂ ਖਾਲੀ ਰਹਿੰਦੀਆਂ ਸਨ ਜਿਸ ਨਾਲ ਨੁਕਸਾਨ ਜਿਆਦਾ ਹੁੰਦਾ। 28 ਰੇਲ ਗੱਡੀਆਂ ਵਿੱਚ ਰਾਜਧਾਨੀ ਤੋਂ ਇਲਾਵਾ ਜਨ ਸ਼ਤਾਬਦੀ, ਦੁਰਾਂਤੋ ਐਕਸਪ੍ਰੈੱਸ, ਹਬੀਬਗੰਜ (ਭੋਪਾਲ), ਚੰਡੀਗੜ੍ਹ, ਕਾਲਕਾ, ਅੰਮ੍ਰਿਤਸਰ, ਦੇਹਰਾਦੂਨ, ਕਾਠਗੋਦਾਮ, ਬਿਲਾਸਪੁਰ, ਚੇਨਈ ਤੋਂ ਰਾਜਧਾਨੀ ਐਕਸਪ੍ਰੈੱਸ, ਹਜ਼ਰਤ ਨਿਜ਼ਾਮੂਦੀਨ, ਨਵੀਂ ਦਿੱਲੀ ਜਨ ਸ਼ਤਾਬਦੀ, ਸ਼ਤਾਬਦੀ ਐਕਸਪ੍ਰੈੱਸ, ਦੇਹਰਾਦੂਨ, ਕੋਟਦਵਾਰ, ਜੰਮੂ ਤਵੀ (ਵੈਸ਼ਨੂੰ ਦੇਵੀ ਕਟੜਾ, ਸ਼੍ਰੀ ਸ਼ਕਤੀ ਐਕਸਪ੍ਰੈੱਸ) ਗੱਡੀਆਂ 9 ਮਈ ਤੋਂ ਅਗਲੇ ਹੁਕਮਾਂ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ
ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
ਕੇਂਦਰੀ ਰੇਲਵੇ ਵੱਲੋਂ ਛਤਰਪਤੀ ਸ਼ਿਵਾਜੀ ਟਰਮਿਨਸ ਤੋਂ ਚੱਲਣ ਵਾਲੀਆਂ ਪੁਣੇ-ਨਾਗਪੁਰ ਸਪੈਸ਼ਲ, ਦਾਦਰ ਤੋਂ ਸ਼ਿਰੜੀ ਸਾਈਨਗਰ, ਪੁਣੇ ਸ਼ਤਾਬਦੀ ਐਕਸਪ੍ਰੈੱਸ ਅਤੇ ਪੰਧੇਰਪੁਰ ਸਪੈਸ਼ਲ ਗੱਡੀਆਂ ਸਮੇਤ 23 ਰੇਲਗੱਡੀਆਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਇਹ ਗੱਡੀਆਂ ਜੂਨ ਤੱਕ ਮੁਲਤਵੀ ਰਹਿਣਗੀਆਂ। ਇਹ ਸਭ ਕੁਝ ਕੋਵਿਡ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ। ਕੋਵਿਡ ਕਾਰਨ ਰੇਲ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵੀ ਬੇਹੱਦ ਘੱਟ ਗਈ ਹੈ ਅਤੇ ਰੇਲਵੇ ਵੱਲੋਂ ਪਹਿਲਾਂ ਹੀ ਗਿਣਤੀ ਮਿਣਤੀ ਨਾਲ ਹੀ ਗੱਡੀਆਂ ਚਲਾਈਆਂ ਜਾ ਰਹੀਆਂ ਸਨ।
ਪਹਿਲੇ ਲੌਕਡਾਊਨ ਦੌਰਾਨ ਵੀ ਰੇਲ ਗੱਡੀਆਂ ਬੰਦ ਕੀਤੀਆਂ ਗਈਆਂ ਸਨ ਅਤੇ ਫਿਰ ਕਿਸਾਨੀ ਅੰਦੋਲਨ ਕਾਰਨ ਵੀ ਰੇਲਵੇ ਬੰਦ ਰਹੀ। ਉਤੱਰੀ ਭਾਰਤ ਵਿੱਚ ਰੇਲਵੇ ਵੱਲੋਂ ਗੱਡੀਆਂ ਪਹਿਲਾਂ ਹੀ ਘੱਟ ਚਲਾਈਆਂ ਜਾ ਰਹੀਆਂ ਸਨ ਅਤੇ ਹੁਣ ਕੋਵਿਡ ਕਾਰਨ ਹੋਰ ਗੱਡੀਆਂ ਬੰਦ ਕੀਤੀਆਂ ਗਈਆਂ ਹਨ। ਜਦੋਂ ਤੱਕ ਕੋਵਿਡ ਦਾ ਪ੍ਰਕੋਪ ਨਹੀਂ ਘਟਦਾ ਉਦੋਂ ਤੱਕ ਰੇਲਵੇ ਵੱਲੋਂ ਸਖ਼ਤ ਫੈਸਲੇ ਲਏ ਜਾ ਰਹੇ ਹਨ ਅਤੇ ਅੱਗੇ ਵੀ ਅਜਿਹਾ ਹੀ ਚਲਦਾ ਰਹੇਗਾ ਜੇਕਰ ਭਾਰਤ ਵਿੱਚ ਸਥਿਤੀ ਨਾ ਸੰਭਲੀ। ਜ਼ਿਰਕਯੋਗ ਹੈ ਕਿ ਇਸ ਵੇਲੇ ਪੂਰਾ ਭਾਰਤ ਕੋਵਿਡ ਦੀ ਮਾਰ ਝੱਲ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਰ ਰਹੇ ਹਨ ਅਤੇ ਲੱਖਾਂ ਦੀ ਗਿਣਤੀ ਵਿੱਚ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ।