ਸੈਂਟਰਲ ਬੈਂਕ ਆਫ ਇੰਡੀਆ ਕਰਨ ਜਾ ਰਹੀ ਹੈ ਤਿੰਨ ਰੋਜ਼ਾ ਹੜ੍ਹਤਾਲ

0
31
Bank Union

ਅੰਮ੍ਰਿਤਸਰ, 11 ਸਤੰਬਰ 2026 : ਸੈਂਟਰਲ ਬੈਂਕ ਆਫ ਇੰਡੀਆ ਇੰਪਲਾਈਜ਼ ਯੂਨੀਅਨ (Central Bank of India Employees’ Union) ਅਤੇ ਸੈਂਟਰਲ ਬੈਂਕ ਆਫਿਸਰਜ ਯੂਨੀਅਨ ਚੰਡੀਗੜ੍ਹ ਜੋਨ ਦੀ ਅੰਮ੍ਰਿਤਸਰ ਇਕ ਵਿਸ਼ੇਸ਼ ਮੀਟਿੰਗ (Special Meeting) ਹੋਈ ।

ਕੀ ਫ਼ੈਸਲਾ ਕੀਤਾ ਗਿਆ ਮੀਟਿੰਗ ਵਿਚ

ਮਿਲੀ ਜਾਣਕਾਰੀ ਅਨੁਸਾਰ ਸੈਂਟਰਲ ਬੈਂਕ ਆਫ਼ ਇੰਡੀਆ ਐਂਪਲਾਇਜ਼ ਯੂਨੀਅਨ ਅਤੇ ਸੈਂਟਰਲ ਬੈਂਕ ਆਫ਼ੀਸਰਜ਼ ਯੂਨੀਅਨ ਚੰਡੀਗੜ੍ਹ ਜ਼ੋਨ ਦੀ ਅੰਮ੍ਰਿਤਸਰ ‘ਚ ਮੀਟਿੰਗ ਕੀਤੀ ਗਈ ਹੈ ਦੇ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਯੂਨੀਅਨ ਵਲੋਂ 28-29 ਤੇ 30 ਸਤੰਬਰ ਨੂੰ ਤਿੰਨ ਰੋਜ਼ਾ ਹੜ੍ਹਤਾਲ (Three-day strike) ਕੀਤੀ ਜਾਵੇਗੀ । ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ 26 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਹੜ੍ਹਤਾਲ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ।

ਕੀ ਆਖਿਆ ਯੂਨੀਅਨ ਆਗੂਆਂ ਨੇ

ਉਪਰੋਕਤ ਬੈਂਕ ਦੀ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ‘ਤੇ ਸਰਕਾਰ ਲੋੜੀਂਦਾ ਧਿਆਨ ਨਹੀਂ ਦੇ ਰਹੀ ਹੈ । ਕਰਮਚਾਰੀਆਂ ਦੀਆਂ ਮੁੱਖ ਮੰਗਾਂ ‘ਚ ਬੈਂਕਾਂ ‘ਚ ਹਫ਼ਤੇ ‘ਚ ਸਿਰਫ਼ ਪੰਜ ਦਿਨ ਕੰਮ ਕਰਵਾਉਣਾ ਸ਼ਾਮਲ ਹੈ । ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਉਤਸ਼ਾਹ ਰਾਸ਼ੀ (ਇੰਸੈਂਟਿਵ) ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here