ਪੰਜਾਬ ਦੀਆਂ ਨਹਿਰਾਂ ਹੋਣਗੀਆਂ ਮਜਬੂਤ, ਬੁੱਢਾ ਨਾਲਾ ਹੋਵੇਗਾ ਨੀਲੋਂ ਤੋਂ ਸਾਫ਼, ਟਿਊਬਵੈਲ ਸੁਧਾਰਣਗੇ ਹਾਲਾਤ

0
48

ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਜਲ ਸਰੋਤ ਵਿਭਾਗ ਨੂੰ ਨਹਿਰਾਂ ਦੇ ਨਵੀਨੀਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਜਿੰਨਾ ਵਿੱਚ ਹੋਰ ਖੇਤਰਾਂ ਦੀ ਪਹਿਚਾਣ ਕਰਨਾ ਵੀ ਮੁੱਖ ਮੁੱਦਾ ਰੱਖਿਆ ਗਿਆ। ਇਸ ਸਭ ਇਸ ਲਈ ਕੀਤਾ ਜੀ ਰਿਹਾ ਤਾਂ ਜੋ ਪਾਣੀ ਦੇ ਰਿਸਾਅ ਨੂੰ ਨੱਥ ਪਾ ਕੇ ਇਸ ਵੱਢਮੁੱਲੀ ਦਾਤ ਨੂੰ ਬਚਾਇਆ ਜਾ ਸਕੇ। ਕੰਢੀ ਖੇਤਰ ਵਿਚਲੇ 72 ਉਜਾੜ ਟਿਊਬਵੈਲਾਂ ਨੂੰ ਛੇਤੀ ਹੀ ਬਦਲਿਆ ਜਾਵੇਗਾ। ਇਸਦੇ ਨਾਲ ਹੀ ਸਿੰਚਾਈ ਸਹੂਲਤਾਂ ਨੂੰ ਹੁਲਾਰਾ ਦੇਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਇਸ ਕਾਰਜ ਲਈ ਤਰਜੀਹੀ ਅਧਾਰ ਉੱਤੇ ਫੰਡ ਅਲਾਟ ਕਰਨ ਲਈ ਕਿਹਾ।

punjab canals upgradation project government approved

ਵਰਚੁਅਲ ਕਾਨਫਰੰਸ ਰਾਹੀਂ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਵਿਭਾਗ ਨੂੰ ਚੱਲ ਰਹੇ ਨਹਿਰੀ ਨਵੀਨੀਕਰਨ ਦੇ ਪ੍ਰਾਜੈਕਟਾਂ ਵਿਚ ਤੇਜ਼ੀ ਲਿਆਉਣ ਲਈ ਕਿਹਾ। ਜਿਨ੍ਹਾਂ ਵਿਚ ਰਾਜਸਥਾਨ ਫੀਡਰ (41 ਕਿਲੋਮੀਟਰ) ਅਤੇ ਸਰਹਿੰਦ ਫੀਡਰ (45 ਕਿਲੋਮੀਟਰ) ਦੇ ਨਵੀਨੀਕਰਨ ਵੀ ਸ਼ਾਮਲ ਹੈ। ਬਿਸਤ ਦੋਆਬ ਨਹਿਰੀ ਪ੍ਰਣਾਲੀ ਅਤੇ ਬਨੂੜ ਨਹਿਰੀ ਪ੍ਰਣਾਲੀ ਦੀ ਬਹਾਲੀ ਵੱਲ ਵੀ ਧਿਆਨ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਵਿਚ ਹਾਲਾਂਕਿ ਕਾਫੀ ਪ੍ਰਗਤੀ ਹੋਈ ਹੈ ਪਰ ਬਾਕੀ ਰਹਿੰਦਾ ਕੰਮ ਮੁੱਖ ਸਕੱਤਰ ਵਿਨੀ ਮਹਾਜਨਅੱਗੇ ਹੋ ਕੇ ਤੇਜ਼ੀ ਨਾਲ ਪੂਰਾ ਕਰਵਾਉਣ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ 473.15 ਕਰੋੜ ਰੁਪਏ ਦੀ ਲਾਗਤ ਵਾਲੀਆਂ 33 ਨਵੀਆਂ ਸਕੀਮਾਂ ਨੂੰ 2021-22 ਦੇ ਬਜਟ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਘਟਦੇ ਜਾ ਰਹੇ ਜਲ ਸਰੋਤਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਸਰਕਾਰ ਲਈ ਨਵੀਨੀਕਰਨ ਦੇ ਕੰਮ ਤਰਜੀਹ ਰੱਖਦੇ ਹਨ। ਕੰਢੀ ਨਹਿਰ ਪੜਾਅ-1 ਦੀ ਬਹਾਲੀ, ਲਾਹੌਰ ਬ੍ਰਾਂਚ ਪ੍ਰਣਾਲੀ ਦੇ ਨਵੀਨੀਕਰਨ, ਬਹਾਲੀ ਅਤੇ ਆਧੁਨੀਕੀਕਰਨ ਅਤੇ ਨਿਯਮਿਤ ਢਾਂਚਿਆਂ ਨੂੰ ਨਵਿਆਉਣ ਤੇ ਆਧੁਨਿਕ ਰੂਪ ਦੇਣ ਦਾ ਕੰਮ ਕੀਤਾ ਜਾ ਰਿਹਾ। ਇਸਤੋਂ ਇਲਾਵਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਹੋਰ ਸਬੰਧਤ ਕੰਮ ਕੁਝ ਹੱਦ ਤੱਕ ਪੂਰੇ ਕੀਤੇ ਗਏ ਹਨ।

punjab canals upgradation project government approved

ਵਿਭਾਗ ਵੱਲੋਂ ਮੀਟਿੰਗ ਦੌਰਾਨ ਇਸ ਪੱਖ ਤੋਂ ਵੀ ਜਾਣੂੰ ਕਰਵਾਇਆ ਗਿਆ ਕਿ ਪੰਜਾਬ ਵਿਚ ਕੁੱਲ 14500 ਕਿਲੋਮੀਟਰ ਦਾ ਨਹਿਰੀ ਨੈਟਵਰਕ ਹੈ। ਇਸ ਤਰ੍ਹਾਂ ਸਾਲ 2021 ਵਿਚ ਤਕਰੀਬਨ 2800 ਕਿਲੋਮੀਟਰ ਦੇ ਨਾਲੇ 40 ਕਰੋੜ ਰੁਪਏ ਦੀ ਲਾਗਤ ਨਾਲ ਸਾਫ ਕੀਤੇ ਜਾਣਗੇ। ਹੜ੍ਹ ਤੋਂ ਬਚਾਅ ਸਬੰਧੀ ਕੰਮ 60 ਕਰੋੜ ਰੁਪਏ ਦੀ ਲਾਗਤ ਨਾਲ 2021 ਦੀ ਮੌਨਸੂਨ ਰੁੱਤ ਤੋਂ ਪਹਿਲਾਂ ਪੂਰੇ ਕੀਤੇ ਜਾਣਗੇ। ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਹਿੰਦ ਨਹਿਰ ਰਾਹੀਂ ਨੀਲੋਂ ਤੋਂ 200 ਕਿਊਸੈਕ ਪਾਣੀ ਛੱਡਣ ਦਾ ਕੰਮ 8.95 ਕਰੋੜ ਰੁਪਏ ਦੀ ਰਾਸ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ

ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਇਸ ਪੱਖ ਤੋਂ ਵੀ ਜਾਣੂੰ ਕਰਵਾਇਆ ਗਿਆ ਕਿ ਮੇਨ ਸ਼ਾਹਪੁਰ ਕੰਢੀ ਡੈਮ ਦਾ ਕੰਮ, ਜੋ ਕਿ ਜੰਮੂ-ਕਸ਼ਮੀਰ ਸਰਕਾਰ ਵੱਲੋਂ ਬੀਤੇ ਚਾਰ ਵਰ੍ਹਿਆਂ ਤੋਂ ਮੁਲਤਵੀ ਰੱਖੇ ਜਾਣ ਪਿੱਛੋਂ ਸ਼ੁਰੂ ਹੋਇਆ ਸੀ, ਪੂਰਾ ਕਰ ਲਿਆ ਗਿਆ ਹੈ। ਪਾਵਰ ਹਾਊਸ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਸਿਵਲ ਕੰਮ ਜੂਨ, 2023 ਤੱਕ ਅਤੇ ਬਿਜਲੀ ਸਬੰਧੀ ਕੰਮ ਜੁਲਾਈ, 2024 ਤੱਕ ਪੂਰੇ ਕਰ ਲਏ ਜਾਣਗੇ। ਇਸ ਪ੍ਰਾਜੈਕਟ ਲਈ ਬਿਜਲੀ ਪੈਦਾ ਕਰਨ ਦਾ ਕੰਮ ਅਗਸਤ, 2024 ਵਿਚ ਸ਼ੁਰੂ ਹੋਵੇਗਾ ਜਿਸ ਨਾਲ 800 ਕਰੋੜ ਰੁਪਏ ਤੱਕ ਦਾ ਸਿੱਧਾ ਲਾਭ ਮਿਲੇਗਾ। ਇਸ ਵਿਚੋਂ ਸ਼ਾਹਪੁਰ ਕੰਢੀ ਦੇ ਬਿਜਲੀ ਉਤਪਾਦਨ ਅਤੇ RSD ਦੀ ਸਿਖਰਲੀ ਸਮਰੱਥਾ ਤੋਂ 475 ਕਰੋੜ ਰੁਪਏ, UBDC ਤੋਂ 144 ਕਰੋੜ ਰੁਪਏ ਦਾ ਵਾਧੂ ਬਿਜਲੀ ਲਾਭ ਅਤੇ UBDC ਪ੍ਰਣਾਲੀ ਵਿਚ ਸਿੰਚਾਈ ਨੂੰ ਮਜ਼ਬੂਤ ਕਰਨ ਤੋਂ 228 ਕਰੋੜ ਰੁਪਏ ਦਾ ਲਾਭ ਸ਼ਮਲ ਹੈ।

punjab canals upgradation project government approved

ਮੌਜੂਦਾ ਸਮੇਂ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਿਟਡ ਤਹਿਤ ਚਲ ਰਹੇ ਪ੍ਰਾਜੈਕਟਾਂ ਵਿਚ ਸ਼ਾਮਲ ਹਨ :

ਕੋਟਲਾ ਬ੍ਰਾਂਚ ਭਾਗ-2 ਪ੍ਰਣਾਲੀ ਉੱਤੇ ਫੀਲਡ ਚੈਨਲਾਂ ਦੀ ਉਸਾਰੀ ਜਿਸ ਨਾਲ 142658 ਹੈਕਟੇਅਰ ਰਕਬਾ ਵਧੀਆ ਸਿੰਚਾਈ ਸਹੂਲਤਾਂ ਤਹਿਤ ਆਵੇਗਾ।

ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਛੇ ਬਲਾਕਾਂ ਵਿਚ ਬਦਲਵੇਂ ਡੂੰਘੇ 72 ਟਿਊਬਵੈਲਾਂ ਦੀ ਸਥਾਪਨਾ ਅਤੇ ਮਜ਼ਬੂਤੀਕਰਨ ਜਿਸ ਨਾਲ 3210 ਹੈਕਟੇਅਰ ਰਕਬੇ ਨੂੰ ਯਕੀਨੀ ਤੌਰ ‘ਤੇ ਸਿੰਚਾਈ ਤਹਿਤ ਲਿਆਂਦਾ ਜਾ ਸਕੇਗਾ।

punjab canals upgradation project government approved

ਇਸ ਵਿੱਤੀ ਵਰ੍ਹੇ ਦੌਰਾਨ ਕੰਢੀ ਖੇਤਰ ਦੇ ਜ਼ਿਲ੍ਹਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਵੱਖੋ-ਵੱਖ ਬਲਾਕਾਂ ਵਿਚ 502 ਨਵੇਂ ਡੂੰਘੇ ਟਿਊਬਵੈਲਾਂ ਦੀ ਸਿੰਚਾਈ ਦੇ ਮਕਸਦ ਲਈ ਸਥਾਪਨਾ ਕਰਕੇ ਇਨ੍ਹਾਂ ਨੂੰ ਮਜ਼ਬੂਤ ਕਰਨ ਦੇ ਪ੍ਰਾਜੈਕਟ ਉੱਤੇ ਵੀ ਅਮਲ ਕੀਤਾ ਜਾਵੇਗਾ ਜੋ ਕਿ ਚਾਰ ਵਰ੍ਹਿਆਂ ਵਿਚ ਪੂਰਾ ਹੋ ਜਾਵੇਗਾ। ਇਸ ਪ੍ਰਾਜੈਕਟ ਦੇ ਪੂਰੇ ਹੋਣ ਨਾਲ 21028 ਹੈਕਟੇਅਰ ਰਕਬੇ ਨੂੰ ਸਪੱਸ਼ਟ ਤੌਰ ‘ਤੇ ਸਿੰਚਾਈ ਹੇਠ ਲਿਆਉਣ ਵਿਚ ਸਫ਼ਲਤਾ ਮਿਲੇਗੀ।

LEAVE A REPLY

Please enter your comment!
Please enter your name here