ਕੋਟਕਪੂਰਾ ਦੀ ਜਲਾਲੇਆਣਾ ਸੜਕ ‘ਤੇ ਸਥਿਤ ਗਾਂਧੀ ਬਸਤੀ ‘ਚ ਫਿਰ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਰੀ ਅਨੁਸਾਰ ਮੌਤ ਦਾ ਕਾਰਨ ਵੀ ਨਾਜਾਇਜ਼ ਸ਼ਰਾਬ ਦੱਸਿਆ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਅੱਧੀ ਰਾਤ ਕੋਟਕਪੂਰਾ ਦੀ ਦੁਆਰੇਆਣਾ ਸੜਕ ‘ਤੇ ਸਥਿਤ ਟਿੱਬੇ ਤੋਂ ਨਾਜਾਇਜ਼ ਸ਼ਰਾਬ ਲੈ ਕੇ ਆਇਆ। ਦੇਰ ਰਾਤ ਜਦੋਂ ਉਸਨੇ ਸ਼ਰਾਬ ਪੀਤੀ ਤਾਂ ਸ਼ਰਾਬ ਪੀਣ ਉਪਰੰਤ ਤੜਪ ਉਠਿਆ ਅਤੇ ਫਿਰ ਉਸਦੀ ਦੇਖਦਿਆਂ ਹੀ ਮੌਤ ਹੋ ਗਈ। ਸਥਾਨਕ ਰਾਮ ਬਾਗ ਵਿਖੇ ਸਥਿਤ ਸ਼ਮਸ਼ਾਨਘਾਟ ਵਿੱਚ 23 ਸਾਲਾ ਨੌਜਵਾਨ ਮੁਕੇਸ਼ ਕੁਮਾਰ ਦਾ ਅੰਤਮ ਸਸਕਾਰ ਕੀਤਾ ਗਿਆ।
ਇਸ ਮੌਕੇ ਹੰਝੂਆਂ ਭਰੀਆਂ ਅੱਖਾਂ ਨਾਲ ਮ੍ਰਿਤਕ ਦੇ ਪਿਤਾ ਓਮ ਪ੍ਰਕਾਸ਼ ਅਤੇ ਭਰਾ ਹੇਮਰਾਜ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਸਮਾਜ ਸੇਵੀ ਹਰਪਾਲ ਕੁਮਾਰ ਅਤੇ ਮਨੋਹਰ ਲਾਲ ਨੇ ਦੱਸਿਆ ਕਿ ਗਾਂਧੀ ਬਸਤੀ ਅਤੇ ਨੇੜਲੇ ਮੁਹੱਲਿਆਂ ਵਿੱਚ ਨਸ਼ੇ ਦੀ ਤਸਕਰੀ ਹੁੰਦੀ ਹੈ। ਨਜਾਇਜ ਸ਼ਰਾਬ ਦੀ ਵਿਕਰੀ ਅਤੇ ਨਸ਼ਾ ਤਸਕਰੀ ਸਬੰਧੀ ਪੁਲਿਸ ਨੂੰ ਇਕ ਤੋਂ ਵੱਧ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ। ਬਕਾਇਦਾ ਧਰਨੇ ਵੀ ਲਾਏ ਜਾ ਚੁੱਕੇ ਹਨ ਪਰ ਅਜਿਹੇ ਮਾਮਲਿਆਂ ਵਿੱਚ ਕੋਈ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਤਸਕਰੀ ਅਤੇ ਸ਼ਰਾਬ ਦੀ ਨਾਜਾਇਜ਼ ਵਿਕਰੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਇਨਸਾਫ਼ ਦੀ ਮੰਗ ਕਰਦਿਆਂ ਪੀੜਤ ਪਰਿਵਾਰ ਲਈ ਮੁਆਵਜ਼ਾ ਮੰਗਿਆ ਜਾ ਰਿਹਾ। ਉਕਤ ਮ੍ਰਿਤਕ ਨੌਜਵਾਨ ਆਪਣੇ ਬਜ਼ੁਰਗ ਪਿਤਾ ਅਤੇ ਅਪਾਹਜ ਭਰਾ ਦਾ ਸਹਾਰਾ ਸੀ। ਉਹ ਨਜਾਇਜ਼ ਸ਼ਰਾਬ ਦੀ ਵਿਕਰੀ ਸਬੰਧੀ ਪੁਲਿਸ ਨੂੰ ਇਕ ਤੋਂ ਵੱਧ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਕਾਰਵਾਈ ਨਹੀਂ ਹੋ ਰਹੀ। ਜਿਸਦਾ ਨਤੀਜਾ ਨੌਜਵਾਨਾਂ ਦੀ ਮੌਤ ਹੋ ਰਹੀ ਅਤ ਏਪ੍ਰੀਵਾਰਾਂ ਦਾ ਉਜਾੜਾ ਹੋ ਰਿਹਾ। ਉਨ੍ਹਾਂ ਦੱਸਿਆ ਕਿ ਉਹ ਪੁਲੀਸ ਕੋਲ ਸ਼ਿਕਾਇਤਾਂ ਕਰ ਕੇ ਅੱਕ ਅਤੇ ਥੱਕ ਚੁੱਕੇ ਹਨ। ਇਸ ਲਈ ਉਨ੍ਹਾਂ ਨੇ ਇਸ ਵਾਰ ਤਾਂਹੀ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਪੁਲਸ ਤੋਂ ਕਾਰਵਾਈ ਦੀ ਕੋਈ ਆਸ ਨਹੀਂ ਹੈ।
ਜਦੋਂ ਲੋਕਾਂ ਨੂੰ ਪੁਲਿਸ ਤੋਂ ਇਨਸਾਫ਼ ਦੀ ਆਸ ਮੁੱਕ ਜਾਵੇ ਤਾਂ ਸਮਝ ਆਉਂਦਾ ਹੈ ਕਿ ਹਾਲਤ ਬਹੁਤ ਵਿਗੜ ਚੁੱਕੇ ਹਨ। ਜੇਕਰ ਪੁਲਿਸ ਵੱਲੋਂ ਹੀ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੋਵੇ ਤਾਂ ਜ਼ੁਰਮ ਵਿੱਚ ਵਾਧਾ ਹੋਣ ਸੁਭਾਵਿਕ ਹੀ ਹੈ। ਇਸ ਲਈ ਸਮੇਂ ਦੀ ਲੋੜ ਮੁਤਾਬਕ ਹੁਣ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਦੀ ਸੁਣਨੀ ਚਾਹੀਦੀ ਹੈ ਕਿਓਂਕਿ ਕੁਝ ਲੋਕਾਂ ਦੇ ਲਾਲਚ ਵਿੱਚ ਨੌਜਵਾਨਾਂ ਦੀ, ਘਰ ਦੇ ਚਿਰਾਗ ਬੁਝ ਰਹੇ ਹਨ।