27 ਅਪ੍ਰੈਲ 2021 ਤੋਂ 18 ਸਾਲ ਤੋਂ ਉਪਰ ਉਮਰ ਵਾਲੇ ਨੌਜਵਾਨਾਂ ਦੀ ਕੋਵਿਡ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਵੈਕਸੀਨ ਦੀ ਰਜਿਸ਼ਟ੍ਰੇਨ ਦੇ ਨਾਮ ‘ਤੇ ਲੋਕਾਂ ਨੂੰ ਫੋਨ ਵੀ ਆ ਸਕਦੇ ਹਨ ਕਿ ਉਹਨਾਂ ਦੀ ਰਜਿਸ਼ੇਟ੍ਰੇਸ਼ਨ ਕੀਤੀ ਜਾਣੀ ਹੈ। ਜਿਸ ਲਈ ਉਨ੍ਹਾਂ ਤੋਂ ਅਧਾਰ ਕਾਰਡ ਨੰਬਰ ਜਾ ਫਿਰ ਖਾਤਾ ਪਿੰਨ ਮੰਗਿਆ ਜਾ ਸਕਦਾ ਅਤੇ ਜਿਸ ਤੋਂ ਬਾਅਦ ਤੁਹਾਡੇ ਖਾਤਿਆਂ ‘ਚ ਪੈਸੇ ਉਡਾਏ ਜਾ ਸਕਦੇ ਹਨ। ਧੋਖਾਧੜੀ ਕਰਨ ਵਾਲੇ ਫੋਨ ਕਰਕੇ ਵੈਕਸੀਨ ਦੀ ਰਜਿਸ਼ਟ੍ਰੇਸ਼ਨ ਫੀਸ ਦੀ ਮੰਗ ਕਰ ਸਕਦੇ ਹਨ। ਤੁਹਾਡੇ ਤੋਂ OTP ਹਾਸਲ ਕਰਕੇ ਖਾਤੇ ‘ਚੋਂ ਪੈਸੇ ਸਾਫ ਕਰ ਕਰ ਸਕਦੇ ਹਨ। ਇਸਦਾ ਨੁਕਸਾਨ ਤੁਹਾਨੂੰ ਚੁੱਕਣਾ ਪੈ ਸਕਦਾ ਹੈ ਇਸ ਲਈ ਸੰਭਲਣ ਦੀ ਜ਼ਰੂਰਤ ਹੈ।
ਧੋਖਾਧੜੀ ਵਾਲੇ ਫੋਨ ਕਰਕੇ ਇਹ ਕਹਿ ਸਕਦੇ ਹਨ ਕਿ 130 ਕਰੋੜ ਦੀ ਅਬਾਦੀ ‘ਚ ਵੈਕਸੀਨ ਲਵਾਉਣ ਦੀ ਮਾਰਾਮਰੀ ਹੈ, ਜਿਸ ਕਾਰਨ ਸਭ ਤੋਂ ਪਹਿਲਾਂ ਵੈਕਸੀਨ ਲਵਾਉਣ ਲਈ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਲਈ ਉਹ ਤੁਹਾਡੇ ਤੋਂ ਰੁਪਇਆਂ ਦੀ ਵੀ ਮੰਗ ਕਰ ਸਕਦੇ ਹਨ। ਭੋਲੇ ਭਾਲੇ ਲੋਕਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਫੋਨ ਕਰਨ ਵਾਲੇ ਸ਼ਾਤਿਰ ਦਿਮਾਗ ਦੇ ਹੁੰਦੇ ਹਨ ਇਸ ਲਈ ਸੰਜਮ ਵਰਤਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਡਾ ਕੀਤੇ ਕੋਈ ਨੁਕਸਾਨ ਨਾ ਹੋਵੇ ਤਾਂ ਤੁਹਾਨੂੰ ਆਪਣੇ ਆਪ ਲਈ ਅਤੇ ਆਪਣੇ ਆਸ ਪਾਸ ਦੇ ਲੋਕਾਂ ਲਈ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ।
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ
ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
ਇਸ ਧੋਖਾਧੜੀ ਤੋਂ ਬਚਿਆ ਕਿਵੇਂ ਜਾ ਸਕਦਾ ਹੈ ?
ਭੋਪਾਲ ਦੇ ਸਾਈਬਰ ਕ੍ਰਾਈਮ ਬ੍ਰਾਂਚ ਨੇ ਅਜਿਹੀਆਂ ਸ਼ਕਾਇਤਾਂ ਮਿਲਣ ਦੀ ਪੁਸ਼ਟੀ ਵੀ ਕੀਤੀ ਹੈ। ਸਵਾਲ ਇਹ ਉਠਦਾ ਹੈ ਕਿ ਆਖਿਰ ਅਜਿਹੇ ਧੋਖੇਬਾਜਾਂ ਤੋਂ ਬਚਿਆਂ ਕਿਵੇਂ ਜਾ ਸਕਦਾ ਹੈ। ਰਜਿਸਟ੍ਰੇਸ਼ਨ ਦੇ ਨਾਮ ‘ਤੇ ਹੋਣ ਵਾਲੀ ਧੋਖਾਧੜੀ ਤੋਂ ਬਚਣ ਦਾ ਸਭ ਤੋਂ ਅਸਾਨ ਢੰਗ ਇਹੀ ਹੈ ਕਿ ਆਪਣੀ ਰਜਿਸਟ੍ਰੇਸ਼ਨ ਖੁਦ ਕਰਵਾਈ ਜਾਵੇ। ਜੇਕਰ ਕੋਈ ਖੁਦ ਰਜਿਸਟ੍ਰੇਸ਼ਨ ਕਰਵਾਉਣ ਦੇ ਸਮਰੱਥ ਨਹੀਂ ਤਾਂ ਉਹ ਕਿਸੇ ਆਪਣੇ ਜਾਣਕਾਰ ਤੋਂ ਹੀ ਰਜਿਸਟ੍ਰੇਸ਼ਨ ਕਰਵਾਉਣ। ਇੰਟਰਨੈਟ ‘ਤੇ ਵੀ ਵੈਕਸੀਨ ਨੂੰ ਲੈ ਕੇ ਕਾਲਾਬਜ਼ਾਰੀ ਸ਼ੁਰੂ ਹੋ ਚੁੱਕੀ ਹੈ। ਇੰਟਰਨੈਟ ‘ਤੇ ਕੋਰੋਨਾ ਵੈਕਸੀਨ ਵੇਚਣ ਵਾਲਾ ਗੈਂਗ ਪੂਰੀ ਤਰ੍ਹਾਂ ਸਰਗਰਮ ਹੈ।
ਡਾਰਕ ਨੈਟ ‘ਤੇ ਵੈਕਸੀਨ ਦਾ ਵੱਡਾ ਰੈਕੇਟ ਚੱਲ ਰਿਹਾ ਅਤੇ 250 ਰੁਪਏ ‘ਚ ਕੋਰੋਨਾ ਵੈਕਸੀਨ ਦੇਣ ਦਾ ਦਾਅਵਾ ਕੀਤਾ ਜਾ ਰਿਹਾ। ਪੋਸਟਾਂ ‘ਚ ਇਥੋਂ ਤੱਕ ਦਾਅਵਾ ਕੀਤਾ ਗਿਆ ਹੈ ਕਿ ਇਸ ਵੈਕਸੀਨ ਦੀ ਇੱਕ ਵਿਅਕਤੀ ਨੂੰ ਕੇਵਲ 14 ਡੋਜ਼ ਲੈਣੀਆਂ ਹੋਣਗੀਆਂ। ਲੋਕਾਂ ਨੂੰ ਵੈਕਸੀਨ ਖਰੀਦਣ ਲਈ ਈ-ਮੇਲ ਤੱਕ ਕੀਤੇ ਜਾ ਰਹੇ ਹਨ, ਇੱਥੋਂ ਤੱਕ ਲਿੰਕ ਵੀ ਸ਼ੇਅਰ ਕੀਤੇ ਜਾ ਰਹੇ ਹਨ। ਅਮਰੀਕਾ ਤੇ ਬ੍ਰਿਟੇਨ ਵਰਗੇ ਦੇਸ਼ਾਂ ‘ਚ ਵੈਕਸੀਨ ਦੀ ਐਮਰਜੈਸੀ ਵਰਤੋਂ ਦੀ ਮਨਜ਼ੂਰੀ ਮਿਲ ਚੁੱਕੀ ਹੈ ਬਸ ਇਸੇ ਦਾ ਫਾਇਦਾ ਚੁੱਕ ਲੋਕ ਜਾਲਸਾਜ਼ੀ ਸ਼ੁਰੂ ਕਰ ਦਿੰਦੇ ਹਨ। ਹੁਣ ਸਵਾਲ ਇਹ ਉਠਦਾ ਕਿ ਡਾਰਕ ਨੈੱਟ ਆਖਿਰ ਹੈ ਕੀ ਜਿਸ ਤੋਂ ਇਹ ਵੈਕਸੀਨ ਦੀ ਕਾਲਾਬਾਜ਼ਰੀ ਹੋ ਰਹੀ ਹੈ।