ਜੈਪੁਰ ਵਿਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਰ ਦਿੱਤਾ ਕਤਲ

0
26
Jaipur Murder

ਜੈਪੁਰ, 11 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਸ਼ਹਿਰ ਜੈਪੁਰ ਵਿਖੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਦਿਨ ਦਿਹਾੜੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਇਹ ਵਿਅਕਤੀ ਜਿਸਨੇ ਦਿੱਤਾ ਹੈ ਘਟਨਾ ਨੂੰ ਅੰਜਾਮ

ਮਿਲੀ ਜਾਣਕਾਰੀ ਅਨੁਸਾਰ ਜੈਪੁਰ (Jaipur) ਦੇ ਕਰਧਨੀ ਥਾਣਾ ਅਧੀਨ ਆਉੁਂਦੇ ਖੇਤਰ ਗੋਵਿੰਦਰਪੁਰਾ ਵਿਖੇ ਜੋ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਬੇਰਹਿਮੀ ਨਾਲ ਇੱਟਾਂ ਅਤੇ ਉਸਾਰੀ ਦੇ ਕੰਮ ਵਿਚ ਵਰਤੇ ਜਾਣ ਵਾਲੇ ਪੱਥਰਾਂ ਦੇ ਟੁੱਕੜਿਆਂ ਨਾਲ ਕਤਲ ਕਰ ਦਿੱਤਾ ਗਿਆ ਹੈ ਵਿਚ ਕਾਤਲ ਦੀ ਪਛਾਣ ਰਾਹੁਲ ਝਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਜਿਨ੍ਹਾਂ ਚਾਰ ਵਿਅਕਤੀਆਂ ਦਾ ਕਤਲ ਕੀਤਾ ਗਿਆ ਹੈ ਵਿਚ ਉਸਦੀ ਆਪਣੀ ਪਤਨੀ ਅਤੇ ਤਿੰਨ ਧੀਆਂ ਸ਼ਾਮਲ ਹਨ ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਹੋਇਆ ਫਰਾਰ

ਉਕਤ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਾਹੁਲ ਝਾ (Rahul Jha) ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਹੈ ਦੀ ਭਾਲ ਵਿਚ ਪੁਲਸ ਟੀਮਾਂ ਲੱਗ ਗਈਆਂ ਹਨ । ਪੁਲਸ ਨੇ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ‘ਤੇ ਪਹੁੰਚ ਪੂਰੇ ਘਰ ਨੂੰ ਕਬਜੇ ਵਿਚ ਲੈਂਦਿਆਂ ਚਾਰੋਂ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ ।

ਕੀ ਕਾਰਨ ਮੰਨਿਆਂ ਜਾ ਰਿਹਾ ਹੈ ਕਤਲ ਦੀ ਘਟਨਾ ਦਾ

ਪਰਿਵਾਰ ਦਾ ਇੱਕ ਮੈਂਬਰਾਂ ਵਲੋਂ ਬਾਕੀ ਚਾਰ ਮੈਂਬਰਾਂ ਦਾ ਇੰਨੀ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਪਿੱਛੇ ਕੀ ਕਾਰਨ ਹਨ ਸਬੰਧੀ ਜਾਣਕਾਰੀ ਦਿੰਦਿਆਂ ਪੱਛਮੀ ਜਿ਼ਲੇ ਦੇ ਪੁਲਸ ਉਪ-ਕਮਿਸ਼ਨਰ ਪ੍ਰਸ਼ਾਤ ਕਿਰਨ ਨੇ ਦੱਸਿਆ ਕਿ ਵਾਰਦਾਤ ਪਿੱਛੇ ਪਰਿਵਾਰਕ ਝਗੜਾ ਵੀ ਮੁੱਖ ਕਾਰਨ ਹੋ ਸਕਦਾ ਹੈ ਪਰ ਪੁਲਸ ਵਲੋਂ ਮੁਲਜਮ ਦੀ ਭਾਲ ਲਈ ਛਾਪੇਮਾਰੀਆਂ (Raids) ਕੀਤੀਆਂ ਜਾ ਰਹੀਆਂ ਹਨ ।

LEAVE A REPLY

Please enter your comment!
Please enter your name here