Home Blog Page 283

ਸੋਨਾਲੀ ਗਿਰੀ ਬਣੀ ਸਿੱਖਿਆ ਵਿਭਾਗ ਦੀ ਸੈਕਟਰੀ

0
Sonali Giri

ਚੰਡੀਗੜ੍ਹ, 19 ਜਨਵਰੀ 2026 : ਪੰਜਾਬ ਸਰਕਾਰ (Punjab Government) ਨੇ ਸੀਨੀਅਰ (ਆਈ. ਏ. ਐਸ.) ਅਫ਼ਸਰ ਸੋਨਾਲੀ ਗਿਰੀ ਨੂੰ ਸਿੱਖਿਆ ਵਿਭਾਗ (Education Department) ਦਾ ਨਵਾਂ ਸੈਕਟਰੀ ਨਿਯੁਕਤ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ ਉਨ੍ਹਾਂ ਦੇ ਕੋਲ ਸਿੱਖਿਆ ਵਿਭਾਗ ਦੇ ਨਾਲ ਨਾਲ ਉਚੇਰੀ ਸਿੱਖਿਆ ਵਿਭਾਗ ਅਤੇ ਭਾਸ਼ਾ ਵਿਭਾਗ ਦਾ ਵੀ ਚਾਰਜ ਹੋਵੇਗਾ ।

Read More : ਸਿੱਖਿਆ ਵਿਭਾਗ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਏਗਾ ਤੇਲਗੂ ਭਾਸ਼ਾ: ਵਿਰੋਧ ਹੋਇਆ ਸ਼ੁਰੂ

ਹਰਿਆਣਾ ਦੇ ਮਹਿਮਦਪੂਰੀਆ ਪਿੰਡ ਦੇ ਵਿਅਕਤੀ ਨੇ ਜਿੱਤੀ 10 ਕਰੋੜ ਦੀ ਲਾਟਰੀ

0
Lottery winner

ਹਰਿਆਣਾ, 19 ਜਨਵਰੀ 2026 : ਹਰਿਆਣਾ (Haryana) ਦੇ ਜਿ਼ਲਾ ਸਿਰਸਾ ਦੇ ਰਾਣੀਆ ਦੇ ਪਿੰਡ ਮਹਿਮਦਪੁਰੀਆ ਦੇ ਵਸਨੀਕ ਇਕ ਵਿਅਕਤੀ ਦੀ 10 ਕਰੋੜ (10 crore) ਰੁਪਏ ਦੀ ਲਾਟਰੀ (Lottery) ਦਾ ਇਨਾਮ ਨਿਕਲਿਆ ਹੈ ।

ਕੀ ਕੰਮ ਕਰਦਾ ਹੈ ਲਾਟਰੀ ਜਿੱਤਣ ਵਾਲਾ ਵਿਅਕਤੀ

ਸਿਰਸਾ ਜਿਲ੍ਹੇ ਦੇ ਰਾਣੀਆ ਦੇ ਪਿੰਡ ਮਹਿਮਦਪੁਰੀਆ ਦੇ ਜਿਸ ਵਸਨੀਕ ਪ੍ਰਿਥਵੀ (Prtithvi) ਨੇ 10 ਕਰੋੜ ਦੀ ਲਾਟਰੀ ਜਿੱਤੀ ਹੈ ਇੱਕ ਗਰੀਬ ਆਦਮੀ ਤੇ ਪਿੰਡ ਵਿੱਚ ਇੱਕ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ । ਉਕਤ ਵਿਅਕਤੀ ਨੇ ਜੋ ਲਾਟਰੀ ਜਿੱਤੀ ਹੈ ਉਹ ਪੰਜਾਬ ਰਾਜ ਪਿਆਰੀ ਲਾਟਰੀ ਲੋਹੜੀ ਮੱਕਰ ਸਕਰਾਂਤੀ ਬੰਪਰ 2026 ਹੈ ਤੇ ਉਸਨੇ ਇਹ ਲਾਟਰੀ ਡੱਬਵਾਲੀ ਦੇ ਪਿੰਡ ਕਿੱਲਿਆਂਵਾਲੀ ਤੋਂ ਖਰੀਦੀ ਸੀ ।

Read More : ਕਿਸਾਨ ਦੀ ਨਿਕਲੀ 7 ਰੁਪਏ ਦੀ ਟਿਕਟ ਨਾਲ ਇਕ ਕਰੋੜ ਦੀ ਲਾਟਰੀ

ਕੈਨੇਡਾ ਦੇਣ ਜਾ ਰਿਹੈ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ

0
Canada express visa

ਕੈਨੇਡਾ, 19 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਸਰਕਾਰ (Government of Canada) ਵਲੋਂ ਛੇਤੀ ਹੀ ਕੈਨੇਡੀਅਨ ਡਾਕਟਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ (Express Visa Entry) ਲਈ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ ।

ਪਹਿਲੇ ਪੜ੍ਹਾਅ ਤਹਿਤ ਕਿੰਨੇ ਡਾਕਟਰਾਂ ਨੂੰ ਜਾਰੀ ਕੀਤਾ ਜਾਵੇਗਾ ਵੀਜ਼ਾ

ਆਪਣੀਆਂ ਡਾਕਟਰੀ ਸੇਵਾਵਾਂ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜੋ ਕੈਨੇਡਾ ਵਲੋਂ ਕੈਨੇਡਾ ਨੇ ਆਪਣੀਆਂ ਡਾਕਟਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਜੋ ਭਾਰਤੀ ਡਾਕਟਰਾਂ ਨੂੰ ਇੱਕ ਵੱਡੀ ਪੇਸ਼ਕਸ਼ ਤਹਿਤ ਜੋ ਐਕਸਪ੍ਰੈਸ ਵੀਜ਼ਾ ਐਂਟਰੀ ਦੇਣ ਦਾ ਪ੍ਰੋਗਰਾਮ ਬਣਾਇਆ ਹੈ ਦੇ ਪਹਿਲੇ ਪੜਾਅ (First stage) ਵਿੱਚ ਸੰਘੀ ਸੇਵਾਵਾਂ ਲਈ 1000 ਡਾਕਟਰਾਂ ਅਤੇ ਸੂਬਾਈ ਸਰਕਾਰਾਂ ਲਈ 5,000 ਡਾਕਟਰਾਂ ਨੂੰ ਵੀਜ਼ਾ ਜਾਰੀ ਕੀਤਾ ਜਾਵੇਗਾ ।

ਕਦੋਂ ਸ਼ੁਰੂ ਹੋਣ ਦੇ ਆਸਾਰ ਹਨ ਐਕਸਪ੍ਰੈਸ ਵੀਜ਼ਾ ਐਂਟਰੀ ਦੇ

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਡਾਕਟਰਾਂ (Indian doctors) ਲਈ ਕੈਨੇਡਾ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਐਕਸਪ੍ਰੈਸ ਵੀਜ਼ਾ ਐਂਟਰੀ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਇਸ ਮਹੀਨੇ ਦੇ ਅਖੀਰ ਵਿੱਚ ਲਾਗੂ ਹੋਣ ਦੀ ਉਮੀਦ ਹੈ । ਕੈਨੇਡਾ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਭਾਰਤੀ ਡਾਕਟਰ ਅਤੇ ਭਾਰਤ ਤੋਂ ਜਾਣ ਦੇ ਇੱਛੁਕ ਮੈਡੀਕੋਜ਼ ਦੋਵੇਂ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੀ ਵੱਖ-ਵੱਖ ਮਾਪਦੰਡਾਂ ਦੇ ਆਧਾਰ `ਤੇ ਜਾਂਚ ਕੀਤੀ ਜਾਵੇਗੀ ।

Read More : ਸਿੱਖ ਫ਼ੌਜੀਆਂ ਲਈ ਕੈਨੇਡਾ ਸਰਕਾਰ ਜਾਰੀ ਕਰੇਗੀ ਯਾਦਗਾਰੀ ਡਾਕ ਟਿਕਟ

ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਸਰਕਾਰੀ ਡਿੱਗਰੀ ਕਾਲਜ ਦਾ ਨੀਂਹ ਪੱਥਰ

0
Bhagwant Mann

ਅੰਮ੍ਰਿਤਸਰ, 19 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਜਨਾਲਾ (Ajnala) ਵਿਖੇ ਇਕ ਇਤਿਹਾਸਕ ਸਮਾਗਮ ਤੋਂ ਪਹਿਲਾਂ ਸਰਕਾਰੀ ਡਿੱਗਰੀ ਕਾਲਜ (Government Degree College) ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਨੀਂਹ ਪੱਥਰ (Foundation stone) ਰੱਖਿਆ ।

ਆਪ ਦਾ ਉਦੇਸ਼ ਹਰ ਖੇਤਰ ਵਿਚ ਵਿਕਾਸ ਲਿਆਉਣਾ ਹੈ : ਮੁੱਖ ਮੰਤਰੀ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਜੋ ਕਿ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸਰਕਾਰ (Government) ਦਾ ਉਦੇਸ਼ ਹਰ ਖੇਤਰ ਵਿੱਚ ਵਿਕਾਸ ਲਿਆਉਣਾ ਹੈ, ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜੋ ਲੰਬੇ ਸਮੇਂ ਤੋਂ ਅਣਗੌਲਿਆ ਰਹੇ ਹਨ । ਅਜਨਾਲਾ ਵਿੱਚ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਣਾ ਇਸ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ। ਭਵਿੱਖ ਵਿੱਚ, ਇਹ ਸੰਸਥਾ ਅਜਨਾਲਾ ਖੇਤਰ ਵਿੱਚ ਵਿਕਾਸ ਦਾ ਇੱਕ ਨਵਾਂ ਪ੍ਰਤੀਕ ਬਣ ਜਾਵੇਗੀ ।

ਕਾਲਜ ਬਣਨ ਨਾਲ ਮਿਲੇਗਾ ਸਿੱਖਿਆ ਨੂੰ ਬੜਾਵਾ

ਅਜਨਾਲਾ ਵਿਖੇ ਸਰਕਾਰੀ ਡਿੱਗਰੀ ਕਾਲਜ ਬਣਨ ਨਾਲ ਦੂਰ-ਦਰਾਡੇ ਜਾਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬਹੁਤ ਹੀ ਨੇੜੇ ਸਿੱਖਿਆ ਲੈਣ ਵਿਚ ਮਦਦ ਮਿਲ ਸਕੇਗੀ । ਕਿਉ਼ਕਿ ਜਿਨ੍ਹਾਂ ਵਿਦਿਆਰਥੀਆਂ-ਵਿਦਿਆਰਥਣਾਂ ਨੂੰ ਦੂਰ ਜਾਣ ਕਰਕੇ ਸਿੱਖਿਆ ਪ੍ਰਾਪਤ ਕਰਨ ਵਿਚ ਔਕੜਾਂ ਪੇਸ਼ ਆਉਂਦੀਆਂ ਸਨ ਉਹ ਹੁਣ ਦੂਰ ਹੋ ਸਕਣਗੀਆਂ । ਦੱਸਣਯੋਗ ਹੈ ਕਿ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਉੱਚ ਸਿੱਖਿਆ ਸੰਸਥਾ ਦੀ ਮੰਗ ਕਰ ਰਹੇ ਸਨ ਅਤੇ ਇਹ ਹੁਣ ਪੂਰਾ ਹੋ ਰਿਹਾ ਹੈ । ਇਸ ਕਾਲਜ ਦੇ ਨਿਰਮਾਣ ਨਾਲ ਅਜਨਾਲਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਹੁਣ ਉੱਚ ਸਿੱਖਿਆ ਲਈ ਦੂਰ-ਦੁਰਾਡੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ ।

Read More : ਪੰਜਾਬ ‘ਚ ਖਤਮ ਹੋ ਗਈ ਹੈ ਜਬਰਦਸਤੀ-ਡਰ ਤੇ ਅਕਾਲੀਆਂ ਦੀ ਧੱਕੇਸ਼ਾਹੀ : ਮਾਨ

 

ਇਟਲੀ ਵਿਚ ਭੇਦਭਰੇ ਹਾਲਾਤਾਂ ਵਿਚ ਹੋਈ ਨੌਜਵਾਨ ਦੀ ਮੌਤ

0
Twinkle Dead

ਹੁਸਿ਼ਆਰਪੁਰ, 19 ਜਨਵਰੀ 2026 : ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ (Hoshiarpur) ਦੇ ਇਕ 24 ਸਾਲਾ ਪੰਜਾਬੀ ਨੌਜਵਾਨ ਦੀ ਵਿਦੇਸ਼ੀ ਧਰਤੀ ਇਟਲੀ (Italy) ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹੈ ਇਹ ਨੌਜਵਾਨ

ਹੁਸਿ਼ਆਰਪੁਰ ਦੇ ਦਸੂਹਾ ਤੋਂ ਪੰਜ ਕੁ ਮਹੀਨੇ ਪਹਿਲਾਂ ਵਧੀਆ ਭਵਿੱਖ ਬਣਾਉਣ ਲਈ ਇਟਲੀ ਗਿਆ 24 ਸਾਲਾ ਨੌਜਵਾਨ ਜਿਸਦੀ ਇਟਲੀ ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ ਹੋਗਈ ਹੈ ਦਾ ਨਾਮ ਟਵਿੰਕਲ ਰੰਧਾਵਾ ਹੈ । ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਦਸੂਹਾ ਦੇ ਖੋਲੇ ਪਿੰਡ ਦਾ ਟਵਿੰਕਲ ਰੰਧਾਵਾ (Twinkle Randhawa) ਇਟਲੀ ਦੇ ਸ਼ਹਿਰ ਲਿਡੋ ਦਾ ਲਵੀਨੀਓ ਵਿੱਚ ਰਹਿ ਰਿਹਾ ਸੀ, ਜਿਸ ਦੀ ਸ਼ੱਕੀ ਹਾਲਾਤਾਂ (Suspicious circumstances) `ਚ ਮੌਤ ਹੋ ਗਈ ਹੈ, ਜਿਵੇਂ ਹੀ ਇਹ ਖ਼ਬਰ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਪਤਾ ਲੱਗੀ ਤਾਂ ਸੋਗ ਦੀ ਲਹਿਰ ਫੈਲ ਗਈ ।

ਪਿਤਾ ਨੂੰ ਟਵਿੰਕਲ ਦੀ ਮੌਤ ਤੇ ਸ਼ੱਕ

ਨੌਜਵਾਨ ਦੇ ਪਿਤਾ ਜਗੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੋ ਦਿਨ ਪਹਿਲਾਂ ਟਵਿੰਕਲ ਨਾਲ ਫ਼ੋਨ `ਤੇ ਗੱਲ ਕੀਤੀ ਸੀ ਅਤੇ ਉਹ ਬਹੁਤ ਖੁਸ਼ ਸਨ । ਟਵਿੰਕਲ ਦੀ ਅਚਾਨਕ ਮੌਤ ਦੀ ਖ਼ਬਰ ਨੇ ਸ਼ੱਕ ਪੈਦਾ ਕਰ ਦਿੱਤਾ ਹੈ ਕਿ ਉਸ ਨਾਲ ਕੁਝ ਗਲਤ ਹੋਇਆ ਹੈ । ਟਵਿੰਕਲ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਮਾਮਲੇ ਦੀ ਜਾਂਚ ਕਰਨ ਅਤੇ ਟਵਿੰਕਲ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਹਾਇਤਾ ਕਰਨ ਤਾਂ ਜੋ ਉਸਦਾ ਅੰਤਿਮ ਸੰਸਕਾਰ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਸਕੇ ।

ਕੀ ਦੱਸਿਆ ਨੌਜਵਾਨ ਦੇ ਪਿਤਾ ਨੇ

ਮੌਤ ਦੇ ਘਾਟ ਉਤਰੇ ਨੌਜਵਾਨ ਟਵਿੰਕਲ ਦੇ ਪਿਤਾ ਜਗੀਰ ਸਿੰਘ ਨੇ ਕਿਹਾ ਕਿ ਮੇਰੇ ਦੋ ਪੁੱਤਰ ਹਨ ਅਤੇ ਟਵਿੰਕਲ ਸਭ ਤੋਂ ਛੋਟਾ ਸੀ । ਪਰਿਵਾਰ ਦੀ ਵਿੱਤੀ ਸਥਿਤੀ ਵੀ ਠੀਕ ਹੈ । ਮੈਂ ਡਰਾਈਵਰ ਵਜੋਂ ਕੰਮ ਕਰਦਾ ਹਾਂ ਅਤੇ ਬਹੁਤ ਹੀ ਮੁਸ਼ਕਿਲਾਂ ਨਾਲ ਟਵਿੰਕਲ ਨੂੰ ਇਟਲੀ ਭੇਜਣ ਲਈ ਕਰਜ਼ਾ ਲਿਆ ਸੀ, ਜਿਸ ਨੂੰ ਅਜੇ ਸਿਰਫ਼ ਪੰਜ ਮਹੀਨੇ ਹੀ ਹੋਏ ਸਨ । ਹੁਣ ਦੋ ਦਿਨ ਪਹਿਲਾਂ ਹੀ ਮੈਨੂੰ ਇਟਲੀ ਤੋਂ ਇੱਕ ਫੋਨ ਆਇਆ ਅਤੇ ਟਵਿੰਕਲ ਨਾਲ ਰਹਿਣ ਵਾਲੇ ਦੂਜੇ ਮੁੰਡਿਆਂ ਨੇ ਦੱਸਿਆ ਕਿ ਟਵਿੰਕਲ ਦੀ ਮੌਤ ਹੋ ਗਈ ਹੈ । ਇਸ ਖ਼ਬਰ ਨੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ, ਕਿਉਂਕਿ ਟਵਿੰਕਲ ਇੱਕ ਉੱਜਵਲ ਭਵਿੱਖ ਦੀ ਭਾਲ ਲਈ ਇਟਲੀ ਗਈ ਸੀ ।

Read More : ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ

ਇਕ ਦਿਨ ਵਿਚ 28 ਬੱਚਿਆਂ ਤੇ ਔਰਤਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ

0
stray dogs

ਹਰਿਆਣਾ, 19 ਜਨਵਰੀ 2026 : ਹਰਿਆਣਾ (Haryana) ਦੇ ਜਿ਼ਲਾ ਨੂਹ ਦੇ ਪੁੰਹਾਨਾ ਸਬ ਡਵੀਜਨ ਦੇ ਨਾਈ ਪਿੰਡ ਵਿਖੇ ਅਵਾਰਾ ਕੁੱਤਿਆਂ ਦਾ ਅਜਿਹਾ ਆਤੰਕ ਸਾਹਮਣੇ ਆਇਆ ਕਿ ਪੂਰੇ ਇਲਾਕੇ ਵਿਚ ਸਹਿਮ ਪਾਇਆ ਜਾ ਰਿਹਾ ਹੈ ।

ਕਿੰਨੇ ਬੱਚਿਆਂ ਨੂੰ ਕੱਟਿਆ ਗਿਆ ਹੈ ਅਵਾਰਾ ਕੁੱਤਿਆਂ ਵਲੋਂ

ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿਲਾ ਨੂਹ (Noah District) ਦੇ ਪੁੰਹਾਨਾ ਸਬ-ਡਵੀਜਨ ਦੇ ਨਾਈ ਪਿੰਡ ਵਿਚ ਜੋ ਅਵਾਰਾ ਕੁੱਤਿਆਂ ਵਲੋਂ ਬੱਚਿਆਂ ਨੂੰ ਕੱਟੇ (Cut the children) ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਤਹਿਤ 28 ਬੱਚਿਆਂ (28 children) ਨੂੰ ਉਹ ਵੀ ਇਕ ਦਿਨ ਅਵਾਰਾ ਕੁੱਤਿਆਂ ਵਲੋਂ ਕੱਟਿਆ ਗਿਆ ਹੈ । ਇਥੇ ਹੀ ਬਸ ਨਹੀਂ ਇਸ ਤੋਂ ਇਲਾਵਾ ਔਰਤਾਂ ਵੀ ਅਵਾਰਾ ਕੁੱਤਿਆਂ ਦੇ ਕੱਟਣ ਦਾ ਸਿ਼ਕਾਰ ਹੋਈਆਂ ਹਨ । ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਨਲਹਾਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

ਪਿੰਡ ਵਿਚ ਘੁੰਮ ਰਿਹੈ ਅਵਾਰਾ ਕੁੱਤਿਆਂ ਦਾ ਝੁੰਡ

ਨਾਈ ਪਿੰਡ ਵਾਸੀਆਂ ਅਨੁਸਾਰ ਪਿੰਡ ਵਿੱਚ ਅਵਾਰਾ ਕੁੱਤਿਆਂ (Stray dogs) ਦਾ ਇੱਕ ਝੁੰਡ ਬੱਚਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ । ਜਿਵੇਂ ਹੀ ਬੱਚੇ ਆਪਣੇ ਘਰਾਂ ਤੋਂ ਬਾਹਰ ਨਿਕਲੇ ਜਾਂ ਸੜਕ `ਤੇ ਦਿਖਾਈ ਦਿੱਤੇ ਤਾਂ ਉਨ੍ਹਾਂ `ਤੇ ਹਮਲਾ ਕਰ ਦਿੱਤਾ ਗਿਆ । ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ-ਇੱਕ ਕਰਕੇ ਕਈ ਬੱਚੇ ਹਮਲੇ ਦਾ ਸ਼ਿਕਾਰ ਹੋ ਗਏ । ਰੌਲਾ ਸੁਣ ਕੇ ਪਿੰਡ ਵਾਸੀ ਮੌਕੇ `ਤੇ ਪਹੁੰਚੇ ਅਤੇ ਬੱਚਿਆਂ ਨੂੰ ਬਚਾਇਆ ਪਰ ਉਦੋਂ ਤੱਕ ਕਈ ਬੱਚੇ ਗੰਭੀਰ ਜ਼ਖਮੀ ਹੋ ਗਏ ਸਨ ।

Read More : ਸੁਪਰੀਮ ਕੋੋਰਟ ਨੇ ਦਿੱਤੇ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਹਟਾਉਣ ਦੇ ਨਿਰਦੇਸ਼

 

ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ

0
Amarveer singh

ਰਾੜਾ ਸਾਹਿਬ, 19 ਜਨਵਰੀ 2026 : ਪੰਜਾਬ ਦੇ ਰਾੜਾ ਸਾਹਿਬ ਕਸਬੇ (Rara Sahib town) ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹੈ ਇਹ ਨੌਜਵਾਨ

ਕੈਨੇਡਾ ਦੇ ਸ਼ਹਿਰ ਬਰੈਂਪਟਨ (Brampton) ਵਿਖੇ ਜ਼ਿੰਦਗੀ ਦੇ ਸੁਨਿਹਰੀ ਭਵਿਖ ਦੇ ਸੁਪਨੇ ਸਿਰਜ ਕੇ ਗਏ ਜਿਸ ਨੌਜਵਾਨਦੀ ਦੀ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋ ਗਈ ਹੈ ਦਾ ਨਾਮ ਅਮਰਵੀਰ ਸਿੰਘ (27) ਪੁੱਤਰ ਸ਼ਿੰਗਾਰਾ ਸਿੰਘ ਹੈ । ਇਸ ਮੰਦਭਾਗੀ ਖ਼ਬਰ ਕਾਰਨ ਕਸਬਾ ਰਾੜਾ ਸਾਹਿਬ ਦੇ ਇਲਾਕੇ ’ਚ ਭਾਰੀ ਸੋਗ ਦੀ ਲਹਿਰ ਫੈਲ ਗਈ ।

ਨੌਜਵਾਨ ਦੇ ਪਿਤਾ ਨੇ ਕੀ ਦੱਸਿਆ

ਮ੍ਰਿਤਕ ਨੌਜਵਾਨ ਅਮਰਵੀਰ ਸਿੰਘ (Amarvir Singh) ਦੇ ਪਿਤਾ ਸ਼ਿੰਗਾਰਾ ਸਿੰਘ ਨੇ ਦਸਿਆ ਕਿ ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ ਅਤੇ ਉਸ ਨੇ ਪੰਜਾਬ ਰਹਿੰਦੇ ਹੋਏ ਵੀ ਅਪਣਾ ਬਹੁਤ ਨਾਂ ਚਮਕਾਇਆ ਸੀ । ਉਹ ਚਾਰ ਸਾਲ ਪਹਿਲਾਂ ਹੀ 2022 ’ਚ ਉਚੇਰੀ ਵਿਦਿਆ ਹਾਸਲ ਕਰਨ ਲਈ ਬਰੈਂਪਟਨ ਕੈਨੇਡਾ ਗਿਆ ਸੀ । ਜਦਕਿ ਹੁਣ ਉਹ ਵਰਕ ਪਰਮਿਟ ’ਤੇ ਟਰੱਕ ਚਲਾਉਂਦਾ ਸੀ ਤੇ ਇਸ ਸਾਲ ਪੰਜਾਬ ਆਉਣ ਦੀ ਯੋਜਨਾ ਬਣਾ ਰਿਹਾ ਸੀ, ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਤੇ ਉਸ ਦੀ ਉਥੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਕਟਾਹਰੀ ਪੁੱਜਣ ਦੀ ਸੰਭਾਵਨਾ ਹੈ ।

Read More : ਇੰਗਲੈਂਡ `ਚ ਵਾਪਰੇ ਸੜਕ ਹਾਦਸੇ ਦੌਰਾਨ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

ਜਤਿੰਦਰ ਤੇ ਤੁਸ਼ਾਰ ਕਪੂਰ ਨੇ 559. 24 ਕਰੋੜ ਰੁਪਏ `ਚ ਜਾਇਦਾਦ ਵੇਚੀ

0
Jitendra-Tusshar

ਮੁੰਬਈ, 19 ਜਨਵਰੀ 2026 : ਅਦਾਕਾਰ ਜਤਿੰਦਰ (Actor Jatinder) ਤੇ ਉਨ੍ਹਾਂ ਦੇ ਪੁੱਤਰ ਤੁਸ਼ਾਰ ਕਪੂਰ (Tusshar Kapoor) ਨੇ ਮੁੰਬਈ ਦੇ ਇਕ ਉਪਨਗਰ `ਚ ਇਕ ਵਪਾਰਕ ਜਾਇਦਾਦ (Commercial property) ਜਾਪਾਨ ਦੇ ਐੱਨ. ਟੀ. ਟੀ. ਗਰੁੱਪ ਦੀ ਇਕ ਇਕਾਈ ਨੂੰ 559.24 ਕਰੋੜ ਰੁਪਏ `ਚ ਵੇਚ ਦਿੱਤੀ ਹੈ ।

ਕਿਸ ਗਰੁੱਪ ਨੇ ਖਰੀਦ ਹੈ ਜਾਇਦਾਦ

ਰੀਅਲ ਐਸਟੇਟ (Real Estate) ਸਲਾਹਕਾਰ ਸਕੁਏਅਰ ਯਾਰਡਜ਼ ਵੱਲੋਂ ਸਾਂਝੇ ਕੀਤੇ ਗਏ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਅਨੁਸਾਰ ਐੱਨ. ਟੀ. ਟੀ. ਗਲੋਬਲ ਡਾਟਾ ਸੈਂਟਰ ਨੇ ਤੁਸ਼ਾਰ ਇਨਫ੍ਰਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਤੋਂ 559.24 ਕਰੋੜ ਰੁਪਏ `ਚ ਬਾਲਾਜੀ ਆਈ. ਟੀ. ਪਾਰਕ `ਚ 30,195 ਵਰਗ ਮੀਟਰ ਤੋਂ ਵੱਧ ਜਗ੍ਹਾ ਖਰੀਦੀ ਹੈ ।

ਖਰੀਦੀ ਗਈ ਜਾਇਦਾਦ ਵਿਚ ਕੀ ਕੀ ਸ਼ਾਮਲ ਹੈ

ਤੁਸ਼ਾਰ ਇਨਫ੍ਰਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਤੁਸ਼ਾਰ ਕਪੂਰ ਤੇ ਜਤਿੰਦਰ ਦੀ ਮਲਕੀਅਤ ਹੈ । ਦਸਤਾਵੇਜ਼ਾਂ ਅਨੁਸਾਰ ਇਸ `ਚ ਉਪਨਗਰੀ ਚਾਂਦੀਵਲੀ `ਚ ਆਈ. ਟੀ. ਪਾਰਕ `ਚ ਇਕ ਡਾਟਾ ਸੈਂਟਰ ਵਾਲੀ ਗਰਾਉਂਡ ਸਮੇਤ 10-ਮੰਜਿ਼ਲਾ ਇਮਾਰਤ `ਡੀ. ਸੀ.-10` ਅਤੇ ਨਾਲ ਲੱਗਦੇ 4-ਮੰਜ਼ਿਲਾ ਡੀਜ਼ਲ ਜਨਰੇਟਰ ਢਾਂਚੇ ਵਾਲੀ ਜ਼ਮੀਨ ਸ਼ਾਮਲ ਹੈ ।

Read More : ਮਿਊਚੁਅਲ ਫੰਡ ਜਾਇਦਾਦਾਂ `ਚ 2025 `ਚ 14 ਲੱਖ ਕਰੋੜ ਰੁਪਏ ਦਾ ਵਾਧਾ

ਮਜੀਠੀਆ ਦੀ ਪਟੀਸ਼ਨ ਤੇ ਜਵਾਬ ਲਈ ਸਰਕਾਰ ਨੇ ਮੰਗਿਆ ਸਮਾਂ

0
Bikram Majithia

ਚੰਡੀਗੜ੍ਹ, 19 ਜਨਵਰੀ 2026 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਸੁਪਰੀਮ ਕੋਰਟ (Supreme Court) ਤੋਂ ਹਾਲ ਦੀ ਘੜੀ ਜ਼ਮਾਨਤ ਪਟੀਸ਼ਨ (Bail petition) ਮਾਮਲੇ ਵਿਚ ਕੋਈ ਰਾਹਤ ਨਹੀਂ ਮਿਲੀ ਹੈ ।

ਕੀ ਕਾਰਨ ਰਿਹਾ ਜ਼ਮਾਨਤ ਨਾ ਮਿਲਣ ਦਾ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਇਸ ਲਈ ਨਹੀਂ ਮਿਲੀ ਹੈ ਕਿਉਂਕਿ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸਰਕਾਰ ਨੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਹੈ । ਸਰਕਾਰ ਨੇ ਦੋ ਹਫ਼ਤਿਆਂ ਦੇ ਸਮੇਂ ਦੀ ਮੰਗ ਕੀਤੀ ਹੈ । ਅਦਾਲਤ ਨੇ ਜੇਲ੍ਹ ਵਿੱਚ ਮਜੀਠੀਆ ਨੂੰ ਦਰਪੇਸ਼ ਖ਼ਤਰੇ ਬਾਰੇ ਵੀ ਸਵਾਲ ਉਠਾਏ । ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ ਨੂੰ ਹੋਵੇਗੀ ।

Read More : ਹਾਈਕੋਰਟ ਨੇ ਨਹੀਂ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ

7 ਰੁਪਏ 65 ਪੈਸੇ ਦੀ ਚੋਰੀ ਦਾ ਮਾਮਲਾ ਅਦਾਲਤ ਨੇ 50 ਸਾਲ ਬਾਅਦ ਕੀਤਾ ਬੰਦ

0
Court

ਮੁੰਬਈ, 19 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ (Mumbai Court) ਨੇ 7 ਰੁਪਏ 65 ਪੈਸੇ ਦੀ ਚੋਰੀ ਦੇ 50 ਸਾਲ ਪੁਰਾਣੇ ਮਾਮਲੇ ਨੂੰ ਬੰਦ ਕਰ ਦਿੱਤਾ ਹੈ ।

ਕੀ ਕਾਰਨ ਰਿਹਾ ਮਾਮਲਾ ਬੰਦ ਕਰਨ ਦਾ

ਅਣਸੁਲਝੇ ਮਾਮਲੇ `ਚ 2 ਅਣਪਛਾਤੇ ਮੁਲਜ਼ਮ ਤੇ ਇਕ ਸਿ਼ਕਾਇਤਕਰਤਾ (Complainant) ਸ਼ਾਮਲ ਸਨ ਜੋ ਦਹਾਕਿਆਂ ਤੱਕ ਪੁਲਸ ਦੀ ਭਾਲ ਦੇ ਬਾਵਜੂਦ ਨਹੀਂ ਲੱਭ ਸਕੇ । ਇਹ ਫੈਸਲਾ ਦਹਾਕਿਆਂ ਪੁਰਾਣੇ ਠੰਢੇ ਬਸਤੇ `ਚ ਪਏ ਨਵੀਨਤਮ ਫੈਸਲਿਆਂ `ਚੋਂ ਇਕ ਹੈ । ਮਝਗਾਂਵ ਦੀ ਅਦਾਲਤ ਨੇ ਪੁਰਾਣੇ ਮਾਮਲਿਆਂ ਨੂੰ ਸੁਲਝਾਉਣ ਦੀ ਆਪਣੀ ਕੋਸਿ਼ਸ਼ ਦੇ ਹਿੱਸੇ ਵਜੋਂ 1977 ਮਾਮਲੇ ਨੂੰ ਬੰਦ (Case closed) ਕਰ ਦਿੱਤਾ, ਜਿਸ `ਚ ਮੁਲਜ਼ਮਾਂ ਦੀ ਜਾਂ ਤਾਂ ਮੌਤ ਹੋ ਚੁੱਕੀ ਹੈ ਜਾਂ ਉਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ ।

ਕੀ ਸੀ ਮਾਮਲਾ

ਸਾਲ 1977 ਦੇ ਇਸ ਚੋਰੀ ਦੇ ਮਾਮਲੇ (Theft cases) `ਚ 2 ਅਣਪਛਾਤੇ ਵਿਅਕਤੀਆਂ `ਤੇ 7 ਰੁਪਏ 65 ਪੈਸੇ ਦੀ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਸੀ ਜੋ ਉਸ ਸਮੇਂ ਵੱਡੀ ਰਕਮ ਸੀ । ਹਾਲਾਂਕਿ ਗੈਰ-ਜ਼ਮਾਨਤੀ ਵਾਰੰਟ (Non-bailable warrant) ਜਾਰੀ ਹੋਣ ਦੇ ਬਾਵਜੂਦ ਦੋਵੇਂ ਮੁਲਜ਼ਮ ਨਹੀਂ ਫੜੇ ਗਏ ਜਿਸ ਕਾਰਨ ਕੇਸ ਠੰਢੇ ਬਸਤੇ `ਚ ਰਹਿ ਗਿਆ ।

Read More : ਸੜਕ ਹਾਦਸੇ `ਚ ਜ਼ਖਮੀ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ