ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਗਾਂਜਾ ਜ਼ਬਤ

0
18
Amritsar

ਅੰਮ੍ਰਿਤਸਰ, 12 ਮਈ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੱਜ ਕਰੋੜਾਂ ਰੁਪਏ ਦੀ ਕੀਮਤ ਦਾ ਗਾਂਜਾ (Cannabis) ਜਬਤ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿੰਨਾ ਤੇ ਕਿੰਨੀ ਕੀਮਤ ਦਾ ਗਾਂਜਾ ਕੀਤਾ ਗਿਆ ਹੈ ਜਬਤ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਅੰਮ੍ਰਿਤਸਰ ਵਿਖੇ ਬਣੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramdas Ji International Airport) ‘ਤੇ ਤਾਇਨਾਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਬੈਂਕਾਕ ਤੋਂ ਆਏ ਇੱਕ ਯਾਤਰੀ ਕੋਲੋਂ ਕਰੋੜਾਂ ਰੁਪਏ ਦੀ ਕੀਮਤ ਦਾ 5. 716 ਕਿਲੋਗ੍ਰਾਮ ਨਸ਼ੀਲਾ ਪਦਾਰਥ (Drug) ਬਰਾਮਦ ਕੀਤਾ । ਜਾਣਕਾਰੀ ਅਨੁਸਾਰ ਬਰਾਮਦ ਕੀਤੇ ਗਏ ਇਸ ਹਾਈਡ੍ਰੋਪੋਨਿਕ ਗਾਂਜੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 5.176 ਕਰੋੜ ਰੁਪਏ ਦੱਸੀ ਜਾ ਰਹੀ ਹੈ ।

ਕਸਟਮ ਵਿਭਾਗ ਨੂੰ ਮਿਲੀ ਸੀ ਡੀ. ਆਰ. ਆਈ. ਵਲੋਂ ਸੂਚਨਾ

ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ ਦੀ ਇੱਕ ਵਿਸ਼ੇਸ਼ ਸੂਚਨਾ ਦੇ ਆਧਾਰ ‘ਤੇ ਕਸਟਮ ਵਿਭਾਗ (Customs Department) ਨੇ ਕਾਰਵਾਈ ਕਰਦੇ ਹੋਏ ਬੈਂਕਾਕ ਤੋਂ ਆਈ ਥਾਈ ਲਾਇਨ ਏਅਰ ਦੀ ਫਲਾਈਟ (ਐਸ. ਐਲ-214) ਰਾਹੀਂ ਪਹੁੰਚੇ ਇੱਕ ਯਾਤਰੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ । ਜਦੋਂ ਯਾਤਰੀ ਦੇ ਸਾਮਾਨ ਦੀ ਐਕਸ-ਰੇ ਜਾਂਚ ਅਤੇ ਗਹਿਨ ਤਲਾਸ਼ੀ ਲਈ ਗਈ, ਤਾਂ ਉਸ ਦੇ ਬੈਗ ਵਿੱਚੋਂ 5.176 ਕਿਲੋਗ੍ਰਾਮ ਉੱਚ ਗੁਣਵੱਤਾ ਵਾਲਾ ਹਾਈਡ੍ਰੋਪੋਨਿਕ ਗਾਂਜਾ (Hydroponic cannabis) ਬਰਾਮਦ ਹੋਇਆ । ਕਸਟਮ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਯਾਤਰੀ ਨੂੰ ਐਕਟ 1985 ਤਹਿਤ ਗ੍ਰਿਫ਼ਤਾਰ ਕਰ ਲਿਆ ਹੈ ।

LEAVE A REPLY

Please enter your comment!
Please enter your name here