Home Blog Page 284

ਜੰਮੂ-ਕਸ਼ਮੀਰ `ਚ ਚਾਲੂ ਵਿੱਤੀ ਸਾਲ ਵਿਚ ਕਰਜ਼ਾ ਸਹਾਇਤਾ ਦਿੱਤੀ ਤੇ ਵੰਡੇ ਕਰਜੇ

0
Chief Secretary

ਜੰਮੂ, 1 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) `ਚ ਵਿੱਤੀ ਸਾਲ 2025-26 ਦੀ ਪਹਿਲੀ ਛਿਮਾਹੀ `ਚ 10.07 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਕਰਜ਼ਾ ਸਹਾਇਤਾ (Loan assistance) ਪ੍ਰਦਾਨ ਕੀਤੀ ਗਈ ਅਤੇ ਬੈਂਕਾਂ ਨੇ 43,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ (Distribute loans) । ਇਹ ਜਾਣਕਾਰੀ ਜੰਮੂ `ਚ ਮੁੱਖ ਸਕੱਤਰ ਅਟਲ ਡੁੱਲੂ ਦੀ ਪ੍ਰਧਾਨਗੀ `ਚ ਆਯੋਜਿਤ ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ਬੈਂਕਰ ਕਮੇਟੀ (ਯੂ. ਟੀ. ਐੱਲ. ਬੀ. ਸੀ.) ਦੀ 17ਵੀਂ ਬੈਠਕ `ਚ ਦਿੱਤੀ ਗਈ ।

ਮੀਟਿੰਗ ਵਿਚ ਕੀਤੀ ਗਈ ਸਮੀਖਿਆ

ਮੀਟਿੰਗ `ਚ 2025-26 ਦੀ ਪਹਿਲੀ ਤਿਮਾਹੀ ਅਤੇ ਪਹਿਲੀ ਛਿਮਾਹੀ `ਚ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਵੱਲੋਂ ਕਰਜ਼ਾ ਅਤੇ ਹੋਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਗਈ । ਅਧਿਕਾਰੀ ਨੇ ਦੱਸਿਆ ਕਿ ਬੈਠਕ `ਚ ਜਾਣੂ ਕਰਵਾਇਆ ਗਿਆ ਕਿ ਜੰਮੂ-ਕਸ਼ਮੀਰ ਦੇ ਬੈਂਕਾਂ ਨੇ ਚਾਲੂ ਵਿੱਤੀ ਸਾਲ (Current financial year) ਦੀ ਪਹਿਲੀ ਛਿਮਾਹੀ `ਚ 10.07 ਲੱਖ ਲਾਭਾਰਥੀਆਂ ਨੂੰ 43,017 ਕਰੋੜ ਰੁਪਏ ਦਾ ਕਰਜ਼ਾ ਵੰਡਿਆ ਹੈ । ਡੁੱਲੂ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ `ਚ ਪਹਿਲਗਾਮ ਅੱਤਵਾਦੀ ਹਮਲੇ, ਸਰਹੱਦਪਾਰ ਤਣਾਅ ਅਤੇ ਹੜ੍ਹ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਪਹਿਲ ਪ੍ਰਾਪਤ ਖੇਤਰ ਨੂੰ ਕਰਜ਼ਾ ਪ੍ਰਦਾਨ ਕਰਨਾ ਸੰਤੋਸ਼ਜਨਕ ਰਿਹਾ ਹੈ ।

Read More : 9 ਰੋਜ਼ਾ ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਭਲਕੇ ਤੋਂ

ਵਿਜੀਲੈਂਸ ਨੇ ਕੀਤਾ ਪੰਜਾਬ ਮੰਡੀ ਬੋਰਡ ਦੇ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

0
Vigilance

ਚੰਡੀਗੜ੍ਹ, 1 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭ੍ਰਿਸ਼ਟਾਚਾਰ ਪ੍ਰਤੀ ਜੀਰੋ ਟੋਲਰੈਂਸ ਨੀਤੀ ਤਹਿਤ ਵਿਜੀਲੈਂਸ ਬਿਊਰੋ (Vigilance Bureau) ਦੇ ਚੰਡੀਗੜ੍ਹ ਫਲਾਇੰਗ ਸਕੁਐਡ ਨੇ ਪੰਜਾਬ ਮੰਡੀ ਬੋਰਡ ਦੇ ਇੱਕ ਸਰਕਾਰੀ ਕਰਮਚਾਰੀ ਪਰਮਜੀਤ ਸਿੰਘ ਨੂੰ ਭਗਤਵਾਲਾ ਅਨਾਜ ਮੰਡੀ ਵਿਖੇ 7 ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾਲ ਹੀ ਇੱਕ ਹੋਰ ਕਰਮਚਾਰੀ ਵੀ ਫੜਿਆ ਗਿਆ ਹੈ ।

ਪਰਮਜੀਤ ਮੰਗ ਰਿਹਾ ਸੀ ਝੋਨੇ ਦੇ ਸੀਜ਼ਨ ਲਈ ਭਗਤਵਾਲਾ ਅਨਾਜ ਮੰਡੀ ਵਿਚ ਕਮਿਸ਼ਨ ਏਜੰਟ ਤੋਂ ਵਧਾਈਆਂ

ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਝੋਨੇ ਦੇ ਸੀਜ਼ਨ ਲਈ ਭਗਤਵਾਲਾ ਅਨਾਜ ਮੰਡੀ ਵਿੱਚ ਇੱਕ ਕਮਿਸ਼ਨ ਏਜੰਟ ਤੋਂ ਵਧਾਈਆਂ ਮੰਗ ਰਿਹਾ ਸੀ। ਹਾਲਾਂਕਿ, ਉਸਨੂੰ ਵਧਾਈ ਦੇਣ ਦੀ ਬਜਾਏ ਕਮਿਸ਼ਨ ਏਜੰਟ ਨੇ ਚੰਡੀਗੜ੍ਹ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ। ਜਿਵੇਂ ਹੀ ਪਰਮਜੀਤ ਰਿਸ਼ਵਤ ਲੈਣ ਲਈ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਲਾਈਨ ਵਿੱਚ ਉਡੀਕ ਕਰ ਰਹੇ ਫਲਾਇੰਗ ਸਕੁਐਡ (Flying Squad) ਨੇ ਉਸਨੂੰ ਗ੍ਰਿਫ਼ਤਾਰ (Arrested) ਕਰ ਲਿਆ ।

ਪਰਮਜੀਤ ਨਾਲ ਆਏ ਵਿਅਕਤੀ ਨੂੰ ਵੀ ਪੈ ਗਈ ਫੜੋ-ਫੜੀ ਮਹਿੰਗੀ

ਪਰਮਜੀਤ ਦੇ ਨਾਲ ਆਏ ਇੱਕ ਹੋਰ ਕਰਮਚਾਰੀ ਬਾਰੇ ਮਾਰਕੀਟ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਰਿਸ਼ਵਤਖੋਰੀ (Bribery) ਦੇ ਮਾਮਲੇ ਵਿੱਚ ਪਰਮਜੀਤ ਨਾਲ ਸ਼ਾਮਲ ਨਹੀਂ ਸੀ । ਹਾਲਾਂਕਿ ਉਸਦੀ ਪਰਮਜੀਤ ਨਾਲ ਸ਼ਮੂਲੀਅਤ ਮਹਿੰਗੀ ਸਾਬਤ ਹੋਈ, ਅਤੇ ਫਲਾਇੰਗ ਸਕੁਐਡ ਨੇ ਉਸਦੇ ਖਿਲਾਫ ਐਫ. ਆਈ. ਆਰ. ਵੀ ਦਰਜ ਕੀਤੀ ਹੈ । ਇਸ ਘਟਨਾ ਨੇ ਮੰਡੀ ਬੋਰਡ ਦੇ ਕਰਮਚਾਰੀਆਂ ਦਾ ਵੀ ਪਰਦਾਫਾਸ਼ ਕੀਤਾ ਹੈ ਜੋ ਆਪਣੀਆਂ ਸਰਕਾਰੀ ਸੇਵਾਵਾਂ ਦੇ ਬਦਲੇ ਕਮਿਸ਼ਨ ਏਜੰਟਾਂ ਤੋਂ ਰਿਸ਼ਵਤ ਮੰਗਦੇ ਹਨ ।

Read More : ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਏ. ਐਸ. ਆਈ. ਗ੍ਰਿਫ਼ਤਾਰ

ਸੰਜੇ ਘੋੜਾਵਤ ਸਮੂਹ ਦਾ ਹੈ 2030 ਤੱਕ 15 ਹਜ਼ਾਰ ਕਰੋੜ ਦੀ ਕਮਾਈ ਕਰਨ ਦਾ ਟੀਚਾ

0
Sanjay Ghodawat Group

ਮੁੰਬਈ, 1 ਦਸੰਬਰ 2025 : ਸੰਜੇ ਘੋੜਾਵਤ ਸਮੂਹ (Sanjay Ghorowat Group) ਨੇ 2030 ਤੱਕ 15 ਹਜ਼ਾਰ ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਨਿਰਧਾਰਤ ਕੀਤਾ ਹੈ । ਇਸ ਮਿਆਦ `ਚ ਸਮੂਹ ਨੂੰ ਆਪਣੇ ਹਵਾਬਾਜ਼ੀ ਕਾਰੋਬਾਰ ਤੋਂ ਹੀ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ । ਮੈਨੇਜਿੰਗ ਡਾਇਰੈਕਟਰ ਟ੍ਰੇਨਿਕ ਘੋੜਾਵਤ (Managing Director Trainik Ghodawat) ਨੇ ਦੱਸਿਆ ਕਿ ਕੋਲ੍ਹਾਪੁਰ ਸਥਿਤ ਇਹ ਵਿਭਿੰਨ ਸਮੂਹ ਹਵਾਬਾਜ਼ੀ, ਰੀਅਲ ਅਸਟੇਟ, ਟੈਕਸਟਾਈਲ, ਰਿਟੇਲ, ਐੱਫ. ਐੱਮ. ਸੀ. ਜੀ., ਪਵਨ ਊਰਜਾ ਸਮੇਤ ਕਈ ਖੇਤਰਾਂ `ਚ ਸਰਗਰਮ ਹੈ ।

ਸਮੂਹ ਬਣਾ ਰਿਹੈ ਵੱਖ-ਵੱਖ ਕਾਰੋਬਾਰਾਂ ਨੂੰ ਜਨਤਕ ਕਰਨ ਦੀ ਯੋਜਨਾ

ਸਮੂਹ ਆਉਣ ਵਾਲੇ ਸਾਲਾਂ `ਚ ਆਪਣੇ ਵੱਖ-ਵੱਖ ਕਾਰੋਬਾਰਾਂ (Businesses) ਨੂੰ ਜਨਤਕ ਕਰਨ (ਆਈ. ਪੀ. ਓ. ਲਿਆਉਣ) ਦੀ `ਯੋਜਨਾ ਵੀ ਬਣਾ ਰਿਹਾ ਹੈ । ਘੋੜਾਵਤ ਨੇ ਕਿਹਾ ਅਸੀਂ 2030 ਤੱਕ ਲੱਗਭਗ 15 ਹਜ਼ਾਰ ਕਰੋੜ ਰੁਪਏ ਦੀ ਕਮਾਈ ਦਾ ਟੀਚਾ ਰੱਖ ਰਹੇ ਹਾਂ । ਇਸ ਵਿਚੋਂ ਲੱਗਭਗ 6,000 ਕਰੋੜ ਰੁਪਏ ਦਾ ਯੋਗਦਾਨ ਸਿਰਫ ਹਵਾਬਾਜ਼ੀ ਪੇਸ਼ੇ ਤੋਂ ਆਉਣ ਦੀ ਉਮੀਦ ਹੈ ।

Read More : ਐੱਸ. ਇੰਟਰਨੈਸ਼ਨਲ ਨੇ ਕਾਰੋਬਾਰ ਵਿਸਤਾਰ ਲਈ ਜੁਟਾਏ 3.5 ਕਰੋੜ ਅਮਰੀਕੀ ਡਾਲਰ

ਬੱਚੇ ਦੇ ਜਨਮ ਦਿਨ ਦੀ ਪਾਰਟੀ ਵਿਚ ਗੋਲੀਬਾਰੀ ਕਾਰਨ 4 ਦੀ ਮੌਤ

0
Shooting

ਵਾਸ਼ਿੰਗਟਨ, 1 ਦਸੰਬਰ 2025 : ਕੈਲੀਫੋਰਨੀਆ ਸਟਾਕਟਨ (Stockton, California) ਸ਼ਹਿਰ ਵਿਚ ਇਕ ਬੈਂਕੁਇਟ ਹਾਲ ਵਿਚ ਇਕ ਬੱਚੇ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ (Shooting) ਹੋਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ । ਹਮਲੇ ਦੇ ਕਾਰਨ ਅਤੇ ਹਮਲਾਵਰ ਬਾਰੇ ਪਤਾ ਲਾਇਆ ਜਾ ਰਿਹਾ ਹੈ ।

14 ਲੋਕਾਂ ਨੂੰ ਵੱਜੀਆਂ ਗੋਲੀਆਂ : ਪੁਲਸ ਅਧਿਕਾਰੀ

ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਵਿਚ ਲਿਊਸਿਲ ਐਵੇਨਿਊ ਇਲਾਕੇ `ਚ ਇਕ ਵਿਚ ਬੈਂਕੁਇਟ ਹਾਲ ਅਚਾਨਕ ਗੋਲੀਬਾਰੀ ਹੋ ਗਈ । ਹਾਲ `ਚ ਇਕ ਬੱਚੇ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। ਇਸ ਘਟਨਾ `ਚ ਚਾਰ ਲੋਕਾਂ ਦੀ ਮੌਤ (Four people died) ਹੋ ਗਈ ਅਤੇ 10 ਹੋਰ ਗੰਭੀਰ ਜ਼ਖਮੀ ਹੋ ਗਏ । ਅਧਿਕਾਰੀਆਂ ਦੇ ਅਨੁਸਾਰ ਕੁੱਲ 14 ਲੋਕਾਂ ਨੂੰ ਗੋਲੀਆਂ ਵੱਜੀਆਂ, ਜਿਨ੍ਹਾਂ ਵਿਚੋਂ 4 ਦੀ ਹਸਪਤਾਲ ਵਿਚ ਮੌਤ ਹੋ ਗਈ । ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ `ਚ ਦਾਖਲ ਕਰਵਾਇਆ ਗਿਆ ।

Read More : ਅਮਰੀਕਾ ਵਿੱਚ ਯਹੂਦੀ ਅਜਾਇਬ ਘਰ ਦੇ ਬਾਹਰ ਗੋਲੀਬਾਰੀ, 2 ਕਰਮਚਾਰੀਆਂ ਦੀ ਮੌਤ

ਅਲਕਾਇਦਾ ਦੀ ਅੱਤਵਾਦੀ ਸਾਜਿ਼ਸ਼ ਵਿਚ ਸ਼ਾਮਲ 2 ਲੋਕਾਂ ਨੂੰ 20 ਮਹੀਨਿਆਂ ਦੀ ਜੇਲ

0
Court

ਨਵੀਂ ਦਿੱਲੀ, 30 ਨਵੰਬਰ 2025 : ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਦੀ ਇਕ ਵਿਸ਼ੇਸ਼ ਅਦਾਲਤ (Special Court) ਨੇ ਪਾਬੰਦੀਸ਼ੁਦਾ ਅਲਕਾਇਦਾ ਵੱਲੋਂ ਰਚੀ ਗਈ ਅੱਤਵਾਦੀ ਸਾਜਿ਼ਸ਼ ਵਿਚ 2 ਹੋਰ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ 20 ਮਹੀਨੇ ਦੀ ਕੈਦ (20 months in prison) ਦੀ ਸਜ਼ਾ ਸੁਣਾਈ ਹੈ । ਸ਼ਨੀਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ । ਇਸ ਵਿਚ ਕਿਹਾ ਗਿਆ ਹੈ ਕਿ ਲਖਨਊ ਨਿਵਾਸੀ ਮੁਹੰਮਦ ਮੁਸਤਕੀਮ ਅਤੇ ਸ਼ਕੀਲ `ਤੇ 5,000-5,000 ਰੁਪਏ ਦਾ ਜੁਰਮਾਨਾ (Fine) ਵੀ ਲਗਾਇਆ ਗਿਆ ਹੈ । ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਅਦਾਲਤ ਨੇ ਅਲਕਾਇਦਾ (Al-Qaeda) ਦੇ 2 ਮੈਂਬਰਾਂ ਦੀ ਗ੍ਰਿਫਤਾਰੀ ਨਾਲ ਸਬੰਧਤ ਇਸੇ ਮਾਮਲੇ ਵਿਚ ਲਖਨਊ ਦੇ ਮੁਹੰਮਦ ਮੋਈਦ ਨੂੰ ਦੋਸ਼ੀ ਠਹਿਰਾਇਆ ਸੀ ।

ਉਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ ਨੇ 11 ਜੁਲਾਈ 2021 ਨੂੰ ਕੀਤੀ ਸੀ ਗ੍ਰਿਫ਼ਤਾਰੀ

ਬਿਆਨ ਵਿਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ (Uttar Pradesh Anti-Terrorism Squad) ਨੇ 11 ਜੁਲਾਈ, 2021 ਨੂੰ ਇਸ ਜਾਣਕਾਰੀ ਦੇ ਆਧਾਰ `ਤੇ ਗ੍ਰਿਫ਼ਤਾਰੀ ਕੀਤੀ ਸੀ ਕਿ ਅਲਕਾਇਦਾ ਦਾ ਕਾਰਕੁੰਨ ਉਮਰ ਹਲਮੰਡੀ ਲਖਨਊ ਵਿਚ ਏ. ਕਿਊ. ਆਈ. ਐੱਸ. (ਅਲਕਾਇਦਾ ਇਨ ਇੰਡੀਅਨ ਸਬਕਾਂਟੀਨੈਂਟ) ਲਈ ਮੈਂਬਰਾਂ ਨੂੰ ਕੱਟੜ ਬਣਾਉਣ ਅਤੇ ਭਰਤੀ ਕਰਨ ਵਿਚ ਸ਼ਾਮਲ ਸੀ ।

Read More : ਅਦਾਲਤ ਨੇ ਸੁਣਾਈ ਨੇਹਾ ਕਤਲ ਕੇਸ `ਚ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ

ਕਤਲ ਦੇ ਮਾਮਲੇ `ਚ ਸਾਬਕਾ ਵਿਧਾਇਕ ਅਨਵਰ ਦੇ ਭਤੀਜੇ ਨੂੰ ਉਮਰ ਕੈਦ

0
Court

ਮਲੱਪੁਰਮ, 30 ਨਵੰਬਰ 2025 : ਕੇਰਲ ਦੇ ਮਲੱਪੁਰਮ (Malappuram, Kerala) ਜਿ਼ਲੇ ਦੀ ਇਕ ਅਦਾਲਤ (Court) ਨੇ ਸਾਬਕਾ ਵਿਧਾਇਕ ਪੀ. ਵੀ. ਅਨਵਰ ਦੇ ਭਤੀਜੇ ਨੂੰ ਲੱਗਭਗ 30 ਸਾਲ ਪੁਰਾਣੇ ਕਤਲ ਕੇਸ `ਚ ਸ਼ਨੀਵਾਰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ।

ਸਫੀਕ ਨੂੰ ਕੈਦ ਦੀ ਸਜ਼ਾ ਤੋਂ ਇਲਾਵਾ ਲਗਾਇਆ ਗਿਆ ਹੈ ਲੱਖ ਰੁਪਏ ਦਾ ਜੁਰਮਾਨਾ ਵੀ

ਮੰਜੇਰੀ ਦੇ ਵਧੀਕ ਜਿ਼ਲਾ ਤੇ ਸੈਸ਼ਨ ਜੱਜ (Additional District and Sessions Judge) ਟੀ. ਵੀ. ਟੇਲਸ ਨੇ ਅਨਵਰ ਦੇ ਭਤੀਜੇ ਮਲੰਗਦਾਨ ਸ਼ਫੀਕ ਨੂੰ ਆਈ. ਪੀ. ਸੀ ਦੀ ਧਾਰਾ 302 ਅਧੀਨ ਸਜ਼ਾ ਸੁਣਾਈ ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ । ਮੁਸਲਿਮ ਲੀਗ ਯੂਥ ਵਿੰਗ ਦੇ ਕਾਰਕੁਨ ਪੱਲੀਪਰੰਬਨ ਦੀ 13 ਅਪ੍ਰੈਲ-1995 ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਅਨਵਰ (Anwar) ਵੀ ਇਸ ਮਾਮਲੇ `ਚ ਇਕ ਮੁਲਜ਼ਮ ਸੀ ਪਰ ਅਦਾਲਤ ਨੇ ਉਸ ਨੂੰ ਤੇ 21 ਹੋਰਾਂ ਨੂੰ ਪਹਿਲਾਂ ਹੀ ਬਰੀ ਕਰ ਦਿੱਤਾ ਸੀ ।

Read More : ਅਦਾਲਤ ਨੇ ਕੀਤਾ ਮੇਹੁਲ ਚੌਕਸੀ ਦੀ ਭਗੌੜਾ ਐਲਾਣਨ ਦੀ ਅਰਜ਼ੀ ਨੂੰ ਰੱਦ

ਨਗਰ ਪੰਚਾਇਤ ਮੁਖੀ 111 ਕਰੋੜ ਰੁਪਏ ਹੜੱਪਣ ਦੀ ਕੋਸਿ਼ਸ਼ ਵਿਚ ਗ੍ਰਿਫਤਾਰ

0
Ajay Arora arrested

ਪਾਲਘਰ, 30 ਨਵੰਬਰ 2025 : ਮਹਾਰਾਸ਼ਟਰ (Maharashtra) ਦੇ ਪਾਲਘਰ ਜਿ਼ਲੇ (Palghar district) ਦੇ ਵਿਕਰਮਗੜ੍ਹ `ਚ ਪੁਲਸ ਨੇ 111 ਕਰੋੜ ਰੁਪਏ ਹੜੱਪਣ (111 crore rupees looted) ਦੀ ਕੋਸਿ਼ਸ਼ ਕਰਨ ਵਾਲੇ ਸਥਾਨਕ ਗਵਰਨਿੰਗ ਬਾਡੀ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਨੀਲੇਸ਼ ਉਰਫ ਪਿੰਕਾ ਰਮੇਸ਼ ਪਡਵਾਲੇ ਵਿਕਰਮਗੜ੍ਹ ਨਗਰ ਪੰਚਾਇਤ ਦਾ ਪ੍ਰਧਾਨ ਹੈ : ਪੁਲਸ ਅਧਿਕਾਰੀ

ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੀਲੇਸ਼ ਉਰਫ ਪਿੰਕਾ (Accused Nilesh alias Pinka) ਰਮੇਸ਼ ਪਡਵਾਲੇ ਵਿਕਰਮਗੜ੍ਹ ਨਗਰ ਪੰਚਾਇਤ ਦਾ ਪ੍ਰਧਾਨ ਹੈ ਅਤੇ ਉਹ ਓ. ਵੀ. ਕੰਸਟ੍ਰਕਸ਼ਨ ਕੰਪਨੀ ਦਾ ਵੀ ਮਾਲਕ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਕਥਿਤ ਘਪਲੇ ਦੀ ਸਾਜਿ਼ਸ਼ (Scam conspiracy) ਬਾਰੇ 7 ਨਵੰਬਰ ਨੂੰ ਪਤਾ ਲੱਗਾ, ਜਦੋਂ ਨਿਰਮਾਣ ਕੰਪਨੀ ਦੇ ਨਾਂ `ਤੇ 111 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਜਾਰੀ ਕਰਨ ਲਈ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਦਾ ਇਕ ਫਰਜ਼ੀ ਅਪੀਲ ਪੱਤਰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਜੌਹਰ ਬਰਾਂਚ ਵਿਚ ਪੇਸ਼ ਕੀਤਾ ਗਿਆ । ਮੰਗ ਪੱਤਰ ਅਤੇ ਨਾਲ ਦਿੱਤੇ ਗਏ ਚੈੱਕ `ਤੇ ਪੀ. ਡਬਲਿਊ. ਡੀ. ਦੇ ਕਾਰਜਕਾਰੀ ਇੰਜੀਨੀਅਰ ਅਤੇ ਅਕਾਊਂਟੈਂਟ ਦੇ ਕਥਿਤ ਦਸਤਖਤ ਸਨ ।

ਪੱਤਰ ਦੀ ਜਾਂਚ ਦੌਰਾਨ ਬੈਂਕ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿਉਂਕਿ ਉਨ੍ਹਾਂ ਨੂੰ ਇਸ ਵਿਚ ਕਈ ਗਲਤੀਆਂ ਮਿਲੀਆਂ

ਅਧਿਕਾਰੀ ਨੇ ਦੱਸਿਆ ਕਿ ਪੱਤਰ ਦੀ ਜਾਂਚ ਦੌਰਾਨ ਬੈਂਕ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿਉਂਕਿ ਉਨ੍ਹਾਂ ਨੂੰ ਇਸ ਵਿਚ ਕਈ ਗਲਤੀਆਂ ਮਿਲੀਆਂ, ਜਿਨ੍ਹਾਂ ਵਿਚ `ਕਰੋੜ` ਦੀ ਥਾਂ ਇਕ `ਬਿਲੀਅਨ` ਸ਼ਬਦ ਦੀ ਵਰਤੋਂ ਵੀ ਸ਼ਾਮਲ ਸੀ । ਇਸ ਸਾਜਿ਼ਸ਼ ਦਾ ਪੂਰਾ ਪਰਦਾਫਾਸ਼ ਉਦੋਂ ਹੋਇਆ ਜਦੋਂ ਐੱਸ. ਬੀ. ਆਈ. ਪ੍ਰਬੰਧਕਾਂ ਨੇ ਕਾਰਜਕਾਰੀ ਇੰਜੀਨੀਅਰ ਨਾਲ ਨਿੱਜੀ ਤੌਰ `ਤੇ ਮੁਲਾਕਾਤ ਕੀਤੀ । ਅਧਿਕਾਰੀ ਨੇ ਕਿਹਾ ਕਿ ਪੱਤਰ `ਤੇ ਦਸਤਖਤ ਉਨ੍ਹਾਂ ਦੇ ਨਹੀਂ ਸਨ ।

Read More : ਹਰਿਆਣਾ ਕਮੇਟੀ ’ਚ ਕਰੋੜਾਂ ਰੁਪਏ ਦੇ ਘਪਲੇ ਦੇ ਜਗਦੀਸ਼ ਝੀਂਦਾ ਨੇ ਲਗਾਏ ਦੋਸ਼

ਭਾਰਤ 2047 `ਚ ਇਕ ਮਹਾਸ਼ਕਤੀ ਹੋਵੇਗਾ : ਡਾ. ਸੋਮਨਾਥ

0
Dr. Somnath

ਦੇਹਰਾਦੂਨ, 30 ਨਵੰਬਰ 2025 : ਭਾਰਤੀ ਪੁਲਾੜ ਖੋਜ ਸੰਗਠਨ (Indian Space Research Organisation) (ਇਸਰੋ) ਦੇ ਸਾਬਕਾ ਚੇਅਰਮੈਨ ਡਾ. ਐੱਸ. ਸੋਮਨਾਥ (Dr. S. Somnath) ਨੇ ਕਿਹਾ ਕਿ 2047 ਦਾ ਵਿਕਸਤ ਭਾਰਤ ਇਕ ਮਹਾਸ਼ਕਤੀ ਵਜੋਂ ਉਭਰੇਗਾ, ਜਿਸ ਵਿਚ ਪੁਲਾੜ ਤਕਨਾਲੋਜੀ ਅਤੇ ਨਿਰਮਾਣ ਖੇਤਰ ਦਾ ਵੱਡਾ ਯੋਗਦਾਨ ਹੋਵੇਗਾ । ਸੋਮਨਾਥ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਦੇ 71ਵੇਂ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਦੁਨੀਆ ਨੂੰ ਪੁਲਾੜ ਤਕਨਾਲੋਜੀ ਅਤੇ ਨਿਰਮਾਣ ਖੇਤਰ ਵਿਚ ਮੁੱਖ ਸਪਲਾਇਰ ਹੋਵੇਗਾ।

ਵਿਗਿਆਨ ਅਤੇ ਅਧਿਆਤਮ ਸਹਿ-ਹੋਂਦ ਵਿਚ ਰਹਿ ਸਕਦੇ ਹਨ : ਸੋਮਨਾਥ

ਇਸਰੋ ਦੇ ਸਾਬਕਾ ਮੁਖੀ ਨੇ ਕਿਹਾ ਕਿ ਵਿਗਿਆਨ ਅਤੇ ਅਧਿਆਤਮ ਸਹਿ-ਹੋਂਦ ਵਿਚ ਰਹਿ ਸਕਦੇ ਹਨ, ਜਿਵੇਂ ਵਿਸ਼ਵਾਸ ਅਤੇ ਹਕੀਕਤ ਇਕ-ਦੂਜੇ ਦੇ ਪੂਰਕ ਹਨ। ਇਸ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਰਿਸ਼ੀ-ਮੁਨੀਆਂ ਨੇ ਗਣਿਤ, ਪੁਲਾੜ ਵਿਗਿਆਨ, ਧਾਤੂ ਵਿਗਿਆਨ, ਆਰਕੀਟੈਕਚਰ ਅਤੇ ਮੈਡੀਕਲ ਖੇਤਰ `ਚ ਪੜਚੋਲ ਕੀਤੀ ਅਤੇ ਸਾਡੇ ਅਧਿਆਤਮਿਕ ਵਿਸ਼ਿਆਂ ਵਿਚ ਆਧੁਨਿਕ ਵਿਗਿਆਨ (Modern science) ਦੀਆਂ ਸੂਝਾਂ ਹਨ । ਸੋਮਨਾਥ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਭਾਰਤ ਅੱਗੇ ਵਧ ਰਿਹਾ ਹੈ ਜਿਸ ਨਾਲ ਲੋਕਾਂ ਵਿਚ ਇਕ ਨਵਾਂ ਭਰੋਸਾ ਉੱਭਰ ਰਿਹਾ ਹੈ ।

Read More : ਚਾਕਲੇਟ ਖਾਣ ਵਾਲੇ ਹੋ ਜਾਣ ਸਾਵਧਾਨ! ਅਮਰੀਕੀ ਵਿਗਿਆਨੀਆਂ ਦੇ ਅਧਿਐਨ ਵਿਚ ਵੱਡਾ ਖੁਲਾਸਾ

ਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ. ਆਈ. ਏ. ਹਿਰਾਸਤ 5 ਦਸੰਬਰ ਤੱਕ ਵਧੀ

0
Anmol Bishnoi

ਨਵੀਂ ਦਿੱਲੀ, 30 ਨਵੰਬਰ 2025 : ਭਾਰਤ ਦੇੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (Delhi Court) ਨੇ ਹਵਾਲਗੀ ਕੀਤੇ ਗਏ ਗੈਂਗਸਟਰ ਅਨਮੋਲ ਬਿਸ਼ਨੋਈ (Gangster Anmol Bishnoi) ਦੀ ਐੱਨ. ਆਈ. ਏ. ਹਿਰਾਸਤ 5 ਦਸੰਬਰ (Detention December 5) ਤੱਕ ਵਧਾ ਦਿੱਤੀ ਹੈ ।

ਕਿਹੜੇ ਕਿਹੜੇ ਮਾਮਲੇ ਵਿਚ ਸੀ ਲੋੜੀਂਦਾ ਅਨਮੋਲ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ, ਅਪ੍ਰੈਲ 2024 ਵਿਚ ਅਦਾਕਾਰ ਸਲਮਾਨ ਖਾਨ ਦੇ ਘਰ `ਤੇ ਹੋਈ ਗੋਲੀਬਾਰੀ, ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੇ ਕਤਲ ਅਤੇ ਹੋਰ ਅਪਰਾਧਾਂ ਸਬੰਧੀ ਲੋੜੀਂਦੇ ਅਨਮੋਲ ਨੂੰ 18 ਨਵੰਬਰ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ । ਉਸ ਨੂੰ ਪਿਛਲੇ ਸਾਲ ਨਵੰਬਰ `ਚ ਅਮਰੀਕਾ ਤੋਂ ਹਿਰਾਸਤ ਵਿਚ ਲਿਆ ਗਿਆ ਸੀ ।

2022 ਤੋਂ ਫਰਾਰ ਸੀ ਅਨਮੋਲ

ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਭਰਾ ਅਤੇ ਕਰੀਬੀ ਸਾਥੀ ਅਨਮੋਲ ਨੂੰ ਇਸ ਤੋਂ ਪਹਿਲਾਂ 19 ਨਵੰਬਰ ਨੂੰ 11 ਦਿਨ ਦੀ ਐੱਨ. ਆਈ. ਏ. ਹਿਰਾਸਤ ਵਿਚ ਭੇਜਿਆ ਗਿਆ ਸੀ । ਅਮਰੀਕਾ ਵਿਚ ਰਹਿ ਰਿਹਾ ਅਨਮੋਲ 2022 ਤੋਂ ਫਰਾਰ ਸੀ ਅਤੇ ਜੇਲ ਵਿਚ ਬੰਦ ਆਪਣੇ ਭਰਾ ਲਾਰੈਂਸ ਦੀ ਅਗਵਾਈ ਵਾਲੇ ਅੱਤਵਾਦ-ਮਾਫੀਆ ਗਿਰੋਹ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਹੋਣ ਵਾਲਾ 19ਵਾਂ ਮੁਲਜ਼ਮ ਹੈ ।

Read More : ਅਨਮੋਲ ਬਿਸ਼ਨੋਈ ਅਮਰੀਕਾ ਤੋਂ ਡਿਪੋਰਟ, ਬੁੱਧਵਾਰ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ

ਭਦੋਹੀ `ਚ ਖੁਦਾਈ ਦੌਰਾਨ ਇੱਟਾਂ ਦੇ ਭੱਠੇ ਵਿਚੋਂ ਮਿਲਿਆ ਪ੍ਰਾਚੀਨ ਸ਼ਿਵਲਿੰਗ

0
Shivling

ਭਦੋਹੀ, 30 ਨਵੰਬਰ 2025 : ਉੱਤਰ ਪ੍ਰਦੇਸ਼ ਦੇ ਭਦੋਹੀ ਜਿ਼ਲੇ (Bhadohi district) ਦੇ ਅਸਤੀ ਪਿੰਡ (Asti village) ਵਿਚ ਇਕ ਇੱਟਾਂ ਦੇ ਭੱਠੇ `ਤੇ ਖੁਦਾਈ (Excavation) ਦੌਰਾਨ ਸੈਂਕੜੇ ਸਾਲ ਪੁਰਾਣਾ ਇਕ ਵਿਸ਼ਾਲ ਸਿ਼ਵਲਿੰਗ (Shivaling) ਮਿਲਿਆ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਿਚ ਉਤਸ਼ਾਹ ਅਤੇ ਸ਼ਰਧਾ ਦੀ ਲਹਿਰ ਦੌੜ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਅਸਤੀ ਪਿੰਡ ਵਿਚ ਅਰੁਣ ਸਿੰਘ ਦੇ ਇੱਟਾਂ ਦੇ ਭੱਠੇ `ਤੇ ਮਿੱਟੀ ਦੀ ਖੁਦਾਈ ਚੱਲ ਰਹੀ ਸੀ ।

ਕਿਵੇਂ ਨਿਕਲਿਆ ਸਿ਼ਵਲਿੰਗ

ਇਕ ਚਰਵਾਹੇ ਨੰਨਹਕੂ (Shepherds are not allowed) ਵਲੋਂ ਜਦੋਂ ਮਿੱਟੀ ਵਿਚ ਦੱਬੀ ਇਕ ਪੱਥਰ ਵਰਗੀ ਵਸਤੂ ਨੂੰ ਹਟਾਉਣ ਦੀ ਕੋਸਿ਼ਸ਼ ਕੀਤੀ ਗਈ ਤਾਂ ਇਕ ਸਿ਼ਵਲਿੰਗ ਵਰਗੀ ਬਣਤਰ ਦਿਖਾਈ ਦਿੱਤੀ । ਜਿਸ ਬਾਰੇ ਪਤਾ ਲੱਗਦਿਆਂ ਹੀ ਪਿੰਡ ਵਾਸੀ ਵੱਡੀ ਗਿਣਤੀ ਵਿਚ ਘਟਨਾ ਵਾਲੀ `ਤੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਪੂਰੇ ਸਿ਼ਵਲਿੰਗ (Shivaling) ਨੂੰ ਬਾਹਰ ਕੱਢਿਆ । ਸਿ਼ਵਲਿੰਗ ਦੇ ਆਕਾਰ ਅਤੇ ਇਸ `ਤੇ ਕੀਤੀ ਗਈ ਕਲਾਕ੍ਰਿਤੀ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਇਹ ਸੈਂਕੜੇ ਸਾਲ ਪੁਰਾਣਾ ਹੋਵੇ (Hundreds of years old) । ਲੋਕਾਂ ਨੇ ਗੰਗਾਜਲ, ਦੁੱਧ ਅਤੇ ਪੂਜਾ ਦੀ ਸਮੱਗਰੀ ਨਾਲ ਸਿ਼ਵਲਿੰਗ ਦਾ ਅਭਿਸ਼ੇਕ (Abhishek of Shivalinga) ਕੀਤਾ । ਪਿੰਡ ਵਾਸੀਆਂ ਨੇ ਇਸ ਥਾਂ `ਤੇ ਮੰਦਰ ਦੀ ਉਸਾਰੀ ਦਾ ਸੰਕਲਪ ਪ੍ਰਗਟਾਇਆ ਹੈ ।

Read More : ਕਾਲੀ ਮਾਤਾ ਮੰਦਰ ਵਿੱਚ ਮੁੱਖ ਮੰਤਰੀ ਤੇ ਕੇਜਰੀਵਾਲ ਵੱਲੋਂ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ