Home Blog Page 282

ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਬੈਡਮਿੰਟਨ ਤੋਂ ਸੰਨਿਆਸ ਲਿਆ

0
Saina Nehwal

ਨਵੀਂ ਦਿੱਲੀ, 20 ਜਨਵਰੀ 2026 : ਭਾਰਤ ਦੇਸ਼ ਦੀ ਖੇਡਾਂ ਦੇ ਖੇਤਰ ਵਿਚ ਮੰਨੀ-ਪ੍ਰਮੰਨੀ ਖਿਡਾਰਨ ਸਾਇਨ ਨੇਹਵਾਲ (Player Saine Nehwal) ਨੇ ਬੈਡਮਿੰਟਨ ਤੋਂ ਸੰਨਿਆਸ (Retirement) ਲੈਣ ਦਾ ਅਧਿਕਾਰਤ ਤੌਰ ਤੇ ਅੱਜ ਐਲਾਨ ਕਰ ਦਿੱਤਾ ਹੈ ।

ਕੀ ਕਾਰਨ ਹੈ ਨੇਹਵਾਲ ਵਲੋਂ ਸੰਨਿਆਸ ਲੈਣ ਦਾ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ (Badminton) ਤੋਂ ਜੋ ਸੰਨਿਆਸ ਲੈਣ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ ਦਾ ਮੁੱਖ ਕਾਰਨ ਗੋਡੇ ਦੀ ਪੁਰਾਣੀ ਬੀਮਾਰੀ ਕਾਰਨ ਹੈ, ਜਿਸ ਕਰਕੇ ਹੁਣ ਉਨ੍ਹਾਂ ਲਈ ਖੇਡਣਾ ਸੰਭਵ ਨਹੀਂ ਰਹਿ ਗਿਆ ਹੈ । ਸਾਇਨਾ ਆਖਰੀ ਵਾਰ 2023 ਵਿੱਚ ਸਿੰਗਾਪੁਰ ਓਪਨ ਵਿੱਚ ਖੇਡੀ ਸੀ। ਹਾਲਾਂਕਿ ਉਸ ਸਮੇਂ ਉਨ੍ਹਾਂ ਨੇ ਸੰਨਿਆਸ ਦੀ ਕੋਈ ਐਲਾਨ ਨਹੀਂ ਕੀਤਾ ਸੀ ।

ਮੈਂ ਆਪਣੇ ਸਿਧਾਂਤਾਂ ਤੇ ਖੇਡ ਸ਼ੁਰੂ ਕੀਤੀ ਸੀ ਤੇ ਆਪਣੇ ਸਿਧਾਂਤਾਂ ਤੇ ਹੀ ਛੱਡੀ ਹੈ : ਨੇਹਵਾਲ

ਇੱਕ ਪੌਡਕਾਸਟ ਵਿੱਚ ਸਾਇਨਾ ਨੇ ਕਿਹਾ ਕਿ ਮੈਂ ਦੋ ਸਾਲ ਪਹਿਲਾਂ ਹੀ ਖੇਡਣਾ ਬੰਦ ਕਰ ਦਿੱਤਾ ਸੀ । ਮੈਂ ਆਪਣੇ ਸਿਧਾਂਤਾਂ `ਤੇ ਖੇਡ ਸ਼ੁਰੂ ਕੀਤੀ ਸੀ ਅਤੇ ਆਪਣੇ ਸਿਧਾਂਤਾਂ `ਤੇ ਹੀ ਛੱਡੀ ਹੈ, ਇਸ ਲਈ ਮੈਨੂੰ ਇਸ ਸਬੰਧੀ ਐਲਾਨ ਕਰਨਾ ਜ਼ਰੂਰੀ ਨਹੀਂ ਲੱਗਿਆ । ਜਿ਼ਕਰਯੋਗ ਹੈ ਕਿ ਸਾਇਨਾ ਨੇ ਲੰਡਨ ਓਲੰਪਿਕ-2012 ਵਿੱਚ ਭਾਰਤ ਨੂੰ ਕਾਂਸੀ ਮੈਡਲ ਦਿਵਾਇਆ ਸੀ । ਉਹ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰੀ (Indian badminton player) ਹਨ । ਉਨ੍ਹਾਂ ਨੇ 3 ਓਲੰਪਿਕ ਖੇਡਾਂ ਵਿੱਚ ਭਾਰਤ ਦਾ ਪ੍ਰਤੀਨਿਧਤਵ ਕੀਤਾ। ਸਾਇਨਾ ਨੇ 2010 ਅਤੇ 2018 ਦੇ ਕਾਮਨਵੈਲਥ ਗੇਮਜ਼ ਵਿੱਚ ਗੋਲਡ ਮੈਡਲ ਜਿੱਤੇ ਹਨ ।

Read More : ਪਹਿਲੀ ਕਬੱਡੀ ਚੈਂਪੀਅਨਜ਼ ਲੀਗ 25 ਤੋਂ

ਪਹਿਲੀ ਕਬੱਡੀ ਚੈਂਪੀਅਨਜ਼ ਲੀਗ 25 ਤੋਂ

0
Kabaddi

ਨਵੀਂ ਦਿੱਲੀ, 20 ਜਨਵਰੀ 2026 : ਪਹਿਲੀ ਕਬਡੀ ਚੈਂਪੀਅਨਜ਼ ਲੀਗ (First Kabaddi Champions League) (ਕੇ. ਸੀ. ਐੱਲ.) ਦਾ ਆਯੋਜਨ 25 ਜਨਵਰੀ ਤੋਂ 7 ਫਰਵਰੀ ਤੱਕ ਹਰਿਆਣਾ ਦੇ ਰਾਏ ਸਥਿਤ ਖੇਡ ਯੂਨੀਵਰਸਿਟੀ (Sports University) ਵਿਚ ਕੀਤਾ ਜਾਵੇਗਾ । ਆਯੋਜਕਾਂ ਨੇ ਇਹ ਐਲਾਨ ਕੀਤਾ ।

ਪਹਿਲੇ ਸੈਸ਼ਨ ਲਈ ਕਰ ਦਿੱਤਾ ਗਿਆ ਹੈ ਪ੍ਰੋਗਰਾਮ ਦਾ ਐਲਾਨ

ਕੇ. ਸੀ. ਐੱਲ. ਨੇ ਅਧਿਕਾਰਤ ਤੌਰ `ਤੇ ਪਹਿਲੇ ਸੈਸ਼ਨ ਲਈ ਮੈਚਾਂ ਦਾ ਪ੍ਰੋਗਰਾਮ ਐਲਾਨ ਕਰ ਦਿੱਤਾ ਹੈ । ਇਹ ਪ੍ਰਤੀਯੋਗਿਤਾ (Competition) 12 ਦਿਨਾਂ ਤੱਕ ਚੱਲੇਗੀ, ਜਿਸ ਵਿਚ 8 ਫ੍ਰੈਂਚਾਈਜ਼ੀ ਟੀਮਾਂ ਹਿੱਸਾ ਲੈਣਗੀਆਂ । ਇਨ੍ਹਾਂ ਟੀਮਾਂ ਵਿਚ ਸੋਨੀਪਤ ਸਟਾਰਸ, ਗੁਰੂਗ੍ਰਾਮ ਗੁਰਜ, ਹਿਸਾਰ ਹੀਰੋਜ਼, ਭਿਵਾਨੀ ਬੁਲਸ, ਰੋਹਤਕ ਰਾਇਲਜ਼, ਕਰਨਾਲ ਕਿੰਗਜ਼, ਪਾਨੀਪਤ ਪੈਂਥਰਸ ਤੇ ਫਰੀਦਾਬਾਦ ਫਾਈਟਰਸ ਸ਼ਾਮਲ ਹਨ । ਇਸ ਪ੍ਰਤੀਯੋਗਿਤਾ ਦਾ ਆਯੋਜਨ ਲੀਗ ਰੂਪ ਵਿਚ ਕੀਤਾ ਜਾਵੇਗਾ, ਜਿਸ ਵਿਚ ਸਾਰੀਆਂ ਟੀਮਾਂ ਇਕ-ਦੂਜੇ ਦਾ ਸਾਹਮਣਾ ਕਰਨਗੀਆਂ ।

Read More : ਸੈਫ ਪੁਰਸ਼ ਤੇ ਮਹਿਲਾ ਫੁਟਸਾਲ ਚੈਂਪੀਅਨਸ਼ਿਪ ਲਈ ਭਾਰਤੀ ਟੀਮਾਂ ਦਾ ਐਲਾਨ

ਇਤਰਾਜਯੋਗ ਵੀਡੀਓ ਮਾਮਲੇ ਵਿਚ ਡੀ. ਜੀ. ਪੀ. ਕਰਨਾਟਕ ਮੁਅੱਤਲ

0
Ramchander Rao

ਕਰਨਾਟਕ, 20 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਡੀ. ਜੀ. ਪੀ. ਰਾਮਚੰਦਰ ਰਾਓ ਨੂੰ ਇਕ ਕਥਿਤ ਇਤਰਾਜਯੋਗ ਵੀਡੀਓ (Objectionable video) ਮਾਮਲੇ ਵਿਚ ਵਾਇਰਲ ਹੋਣ ਤੋਂ ਬਾਅਦ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।

ਕੌਣ ਹਨ ਇਹ ਡੀ. ਜੀ. ਪੀ. ਕਰਨਾਟਕ

ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਟਕ ਜਿਸ ਆਈ ਪੀ. ਐਸ. ਅਧਿਕਾਰੀ ਰਾਮਚੰਦਰ ਰਾਓ (Ramachandra Rao) ਨੂੰ ਮੁਅੱਤਲ ਕੀਤਾ ਗਿਆ ਹੈ ਉਹ ਰਾਮ ਚੰਦਰ ਰਾਓ ਹਨ ਤੇ ਕਰਨਾਟਕ ਵਿਚ ਡੀ. ਜੀ. ਪੀ. (ਸਿਵਲ ਰਾਈਟਸ ਇਨਫੋਰਸਮੈਂਟ) ਵਜੋਂ ਸੇਵਾ ਨਿਭਾਉਂਦੇ ਸਨ ।

ਕੀ ਹੈ ਵਾਇਰਲ ਵੀਡੀਓ

ਸੋਸ਼ਲ ਮੀਡੀਆ ਤੇ ਜੋ ਕਥਿਤ ਵੀਡੀਓ ਵਾਇਰਲ ਹੋਇਆ ਹੈ ਵਿਚ ਕਥਿਤ ਤੌਰ ਤੇ ਰਾਮਚੰਦ ਰਾਓ ਨੂੰ ਵੱਖ-ਵੱਖ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਦਿਖਾਇਆ ਗਿਆ ਹੈ । ਅਜਿਹਾ ਹੋਣ ਕਾਰਨ ਪ੍ਰਸ਼ਾਸਨ ਅਤੇ ਰਾਜਨੀਤਕ ਹਲਕਿਆਂ ਵਿਚ ਹਲਚਲ ਮਚ ਗਈ ਹੈ ।

ਡੀ. ਜੀ. ਪੀ. ਨੇ ਦੋਸ਼ਾਂ ਨੂੰ ਨਕਾਰਿਆ

ਉਕਤ ਕਥਿਤ ਵਾਇਰਲ ਵੀਡੀਓ ਮਾਮਲੇ ਵਿਚ ਡੀ. ਜੀ. ਪੀ. (D. G. P.) ਰਾਮਚੰਦਰ ਰਾਓ ਨੇ ਸਾਰੇ ਦੋਸ਼ਾਂ ਨੂੰ ਸਪੱਸ਼ਟ ਤੌਰ `ਤੇ ਨਕਾਰਦਿਆਂ ਕਿਹਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਜਾਅਲੀ ਅਤੇ ਝੂਠੇ ਹਨ ।

Read More : ਪੰਜਾਬ ਸਰਕਾਰ ਨੇ ਕੀਤਾ ਭ੍ਰਿਸ਼ਟਾਚਾਰ ਤਹਿਤ ਐਸ. ਐਸ. ਪੀ. ਵਿਜੀਲੈਂਸ ਨੂੰ ਮੁਅੱਤਲ

ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ

0
Chili

ਪੈਂਕੋ (ਚਿਲੀ), 20 ਜਨਵਰੀ 2026 : ਮੱਧ ਅਤੇ ਦੱਖਣੀ ਚਿਲੀ ਦੇ ਜੰਗਲਾਂ `ਚ ਲੱਗੀ ਭਿਆਨਕ ਅੱਗ (Fire) ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਹਜ਼ਾਰਾਂ ਏਕੜ ਜੰਗਲ ਸੜ ਕੇ ਸੁਆਹ (The forest burns to ashes) ਹੋ ਗਏ ਅਤੇ ਸੈਂਕੜੇ ਮਕਾਨ ਵੀ ਸੜ ਗਏ । ਦੱਖਣੀ ਅਮਰੀਕਾ ਦਾ ਇਹ ਦੇਸ਼ ਭਿਆਨਕ ਗਰਮੀ (Terrible heat) ਦੀ ਲਪੇਟ `ਚ ਹੈ । ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਦੇਸ਼ ਦੇ ਮੱਧ ਬਾਇਓਬਿਓ ਖੇਤਰ ਅਤੇ ਰਾਜਧਾਨੀ ਸੈਂਟੀਆਗੋ ਤੋਂ ਲੱਗਭਗ 500 ਕਿਲੋਮੀਟਰ ਦੱਖਣ `ਚ ਸਥਿਤ ਨੁਬਲੇ ਖੇਤਰ `ਚ ਐਮਰਜੈਂਸੀ ਐਲਾਨ ਦਿੱਤੀ ਹੈ ।

50,000 ਲੋਕਾਂ ਨੂੰ ਛੱਡਣਾ ਪਿਆ ਆਪਣਾ ਘਰ

ਚਿਲੀ ਦੇ ਸੁਰੱਖਿਆ ਮੰਤਰੀ ਲੁਈਸ ਕਾਰਡਰੋ ਅਨੁਸਾਰ ਐਮਰਜੈਂਸੀ ਐਲਾਨਣ (Emergency declaration) ਨਾਲ ਫੌਜ ਦੇ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਨ `ਚ ਮਦਦ ਮਿਲੇਗੀ ਤਾਂ ਜੋ ਹੁਣ ਤੱਕ 8,500 ਹੈਕਟੇਅਰ ਵਿਚ ਫੈਲੀ ਜੰਗਲਾਂ ਦੀ ਅੱਗ `ਤੇ ਕਾਬੂ ਪਾਇਆ ਜਾ ਸਕੇ, ਜਿਸ ਕਾਰਨ 50,000 ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ । ਬੋਰਿਕ ਨੇ `ਐਕਸ` `ਤੇ ਪੋਸਟ ਕੀਤਾ ਕਿ ਸਾਰੇ ਸਰੋਤ ਉਪਲੱਬਧ ਹਨ । ਹਾਲਾਂਕਿ, ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਹਰ ਪਾਸੇ ਤਬਾਹੀ ਸੀ ਅਤੇ ਕੇਂਦਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਪਹੁੰਚੀ ।

Read more : ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿ਼ਲੇ ਦੇ ਨੌਹਰਾਧਰ ਖੇਤਰ ਵਿਚ ਲੱਗ ਭਿਆਨਕ ਅੱਗ

ਬੰਦੂ ਦੀ ਨੋਕ ਤੇ ਲੁੱਟ ਦੀ ਘਟਨਾ ਰੌਲਾ ਪਾਉਣ ਕਾਰਨ ਟਲੀ

0
Robbery

ਡੇਰਾਬੱਸੀ, 20 ਜਨਵਰੀ 2026 : ਕਾਰ ਸਵਾਰ (Car rider) ਨੂੰ ਬੰਦੂਕ ਦੀ ਨੋਕ ਤੇ ਲੁੱਟਣ ਵਾਲੇ ਤਿੰਨ ਨੌਜਵਾਨਾਂ ਦੀ ਯੋਜਨਾ ਉਸ ਸਮੇਂ ਨਾਕਾਮ ਹੋ ਗਈ ਜਦੋਂ ਕਾਰ ਚਾਲਕ ਨੇ ਰੌਲਾ ਦਿੱਤਾ ਪੈਟਰੋਲ ਪੰਪ ਦੇ ਕਰਮਚਾਰੀ ਮੌਕੇ ਤੇ ਆ ਗਏ ।

ਕਦੋਂ ਦੀ ਤੇ ਕਿਥੋਂ ਦਾ਼ ਹੈ ਘਟਨਾਕ੍ਰਮ

ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨੀਂ ਇਕ ਕਾਰ ਸਵਾਰ ਜਦੋਂ ਡੇਰਾਬਸੀ ਦੇ ਨੇੜੇ ਬਣੇ ਇਕ ਪੈਟਰੋਲ ਪੰਪ ਤੇ ਪੈਟਰੋਲ ਪੁਆ ਕੇ ਕਾਰ ਵਿਚ ਬੈਠਣ ਲੱਗਿਆ ਤਾਂ ਉਥੇ ਹੀ ਦੋ ਪਹੀਆ ਵਾਹਨ ਤੇ ਸਵਾਰ ਤਿੰਨ ਲੁਟੇਰਿਆਂ ਨੇ ਬੰਦੂਕ ਦੀ ਨੋਕ (Gun point) ਤੇ ਕਾਰ ਚਾਲਕ ਨੂੰ ਲੁੱਟਣ ਦੀ ਕੋਸਿ਼ਸ਼ ਕੀਤੀ ਪਰ ਇਹ ਕੋਸਿ਼ਸ਼ ਉਸ ਵੇਲੇ ਨਾਕਾਮ ਹੋ ਗਈ ਕਾਰ ਚਾਲਕ ਨੇ ਰੋਲਾ ਪਾ ਦਿੱਤਾ ਤੇ ਪੈਟਰੋਲ ਪੰਪ (Petrol pump) ਦੇ ਕਰਮਚਾਰੀ ਅਜਿਹਾ ਕਾਰਾ ਹੁੰਦਾ ਦੇਖ ਮੌਕੇ ਤੇ ਇਕੱਠੇ ਹੋ ਗਏ । ਜਿਸ ਕਾਰਨ ਵਾਰਦਾਤ ਟਲ ਗਈ । ਪੁਲਸ ਨੇ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਕਿਉਂਕਿ ਘਟਨਾ ਦੀ ਰਿਕਾਰਡਿੰਗ ਸੀ. ਸੀ. ਟੀ. ਵੀ. ਵਿਚ ਵੀ ਕੈਦ ਹੋ ਗਈ ਹੈ ।

ਕੀ ਦੱਸਿਆ ਪੈਟਰੋਲ ਪੰਪ ਮੁਲਾਜਮਾਂ ਨੇ

ਕਾਰ ਚਾਲਕ ਨੇ ਜਿਸ ਪੈਟਰੋਲ ਪੰਪ ਤੇ ਤੇਲ ਪੁਆਇਆ ਸੀ ਤੇ ਲੁੱਟ ਦੀ ਵਾਰਦਾਤ ਵੀ ਜਿਸ ਪੈਟਰੋਲ ਪੰਪ ਤੇ ਵਾਪਰੀ ਸੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਲੁਟੇਰਿਆਂ (Robbers) ਨੇ ਆਪਣੇ ਚਿਹਰੇ ਢੱਕ ਰੱਖੇ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ (Pistol) ਸੀ । ਲੁਟੇਰਿਆਂ ਦੀ ਐਕਟਿਵਾ ਦੀ ਨੰਬਰ ਪਲੇਟ `ਤੇ ਮਿੱਟੀ ਲੱਗੀ ਹੋਈ ਸੀ ਤਾਂ ਜੋ ਪਛਾਣ ਨਾ ਹੋ ਸਕੇ । ਦੱਸਿਆ ਗਿਆ ਕਿ ਕਾਰ ਚਾਲਕ ਨੇ ਟੰਕੀ ਫੁੱਲ ਕਰਵਾਈ ਸੀ, ਜਦਕਿ ਲੁਟੇਰਿਆਂ ਨੇ ਐਕਟਿਵਾ ਵਿੱਚ ਸਿਰਫ਼ 100 ਰੁਪਏ ਦਾ ਪੈਟਰੋਲ ਪਵਾਇਆ ਸੀ । ਘਟਨਾ ਦੀ ਜਾਣਕਾਰੀ ਪੈਟਰੋਲ ਪੰਪ ਮਾਲਕਾਂ ਨੇ ਤੁਰੰਤ ਪੁਲਸ ਨੂੰ ਦਿੱਤੀ । ਪੁਲਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

Read more : ਜਲੰਧਰ ‘ਚ ਬੰਦੂਕ ਦੀ ਨੋਕ ‘ਤੇ ਨਕਦੀ-ਮੋਬਾਈਲ ਕੀਤੀ ਲੁੱਟ

ਮਰਿਆਦਾ ਦੀ ਉਲੰਘਣਾਂ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ

0
young man

ਅੰਮ੍ਰਿਤਸਰ, 20 ਜਨਵਰੀ 2026 : ਸਿੱਖਾਂ ਦੇ ਸਭ ਤੋਂ ਉਚੇ ਤੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਮਰਿਆਦਾ ਭੰਗ ਕਰਨ ਵਾਲੇ ਨੌਜਵਾਨ ਨੇ ਅਜਿਹਾ ਕਰਨ ਤੇ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ ।

ਕੀ ਕਿਹਾ ਨੌਜਵਾਨ ਨੇ

ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਨੌਜਵਾਨ ਵਲੋਂ ਮਰਿਆਦਾ ਭੰਗ (Indecency) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਮਾਮਲੇ ਵਿਚ ਸ਼ਾਮਲ ਮੁਸਲਿਮ ਨੌਜਵਾਨ ਨੇ ਸਿਰਫ ਮੁਆਫ਼ੀ ਹੀ ਨਹੀਂ ਮੰਗੀ ਹੈ ਬਲਕਿ ਉਸ ਨੇ ਦਲੀਲ ਵੀ ਦਿੱਤੀ ਹੈ ਕਿ ਉਹ ਮਰਿਆਦਾ ਤੋਂ ਬਿਲਕੁੱਲ ਅਣਜਾਣ ਸੀ ।

ਪ੍ਰਾਪਤ ਜਾਣਕਾਰੀ ਅਨੁਸਾਰ ਮਰਿਆਦਾ ਭੰਗ ਮਾਮਲੇ ਦੀ ਸੋਸ਼ਲ ਮੀਡਆ ਤੇ ਜਾਰੀ ਹੋਈ ਵੀਡੀਓ ਵਿਚ ਨੌਜਵਾਨ ਹੱਥ ਜੋੜ ਕੇ ਮੁਆਫੀ (Sorry) ਮੰਗਦਾ ਦਿਖਾਈ ਦੇ ਰਿਹਾ ਹੈ । ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਿਆਦਾ ਭੰਗ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) (S. G. P. C.) ਵਲੋਂ ਵੀ ਨੌਜਵਾਨ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ ।

Read More : ਪਾਕਿਸਤਾਨ ‘ਚ ਪੰਜਾ ਸਾਹਿਬ ਗੁਰਦੁਆਰੇ ਦੀ ਮਰਿਆਦਾ ਭੰਗ, ਜਾਣੋ ਪੂਰਾ ਮਾਮਲਾ

ਰਵਾਇਤੀ ਪਾਰਟੀਆਂ ਦੀ ਮਿਲੀਭੁਗਤ ਕਾਰਨ ਨੌਜਵਾਨਾ ਨੂੰ ਬਾਹਰ ਜਾਣਾ ਪਿਆ : ਮਾਨ

0
Bhagwant mann

ਅਜਨਾਲਾ, 20 ਜਨਵਰੀ, 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਾਂਗਰਸ-ਅਕਾਲੀ ਦਲ ਤੇ ਭਾਜਪਾ ਦੀ ਆਪਸੀ ਮਿਲੀਭੁਗਤ ਨਾਲ ਪੰਜਾਬ ਦੇ ਨੌਜਵਾਨਾਂ ਦੀ ਲੁੱਟ ਕੀਤੇ ਜਾਣ ਕਾਰਨ ਸੂਬੇ ਵਿਚੋਂ ਬਾਹਰ ਜਾਣ ਲਈ ਮਜ਼ਬੂਰ ਦਾ ਦੋਸ਼ ਲਗਾਇਆ । ਇਹ ਵਿਚਾਰ ਉਨ੍ਹਾਂ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਇਲਾਕੇ ਅਜਨਾਲਾ ਵਿਖੇ ਅੱਜ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਪ੍ਰਗਟ ਕੀਤੇ ।

ਹਰ ਪੰਜਾਬੀ ਪਾਵੇ ਸਮਰੱਥਾ ਮੁਤਾਬਕ ਰੰਗਲਾ ਪੰਜਾਬ ਬਣਾਉਣ ਵਿਚ ਆਪਣਾ ਯੋਗਦਾਨ

ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਸੂਬਾ ਸਰਕਾਰ (State Government) ਹਰ ਸੰਭਵ ਸਹੂਲਤਾਂ ਅਤੇ ਸੰਸਥਾਗਤ ਸਹਾਇਤਾ ਪ੍ਰਦਾਨ ਕਰੇਗੀ, ਉਥੇ ਹਰ ਪੰਜਾਬੀ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣ ਤਾਂ ਜੋ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ (Rangla Punjab) ਬਣਾਇਆ ਜਾ ਸਕੇ ਅਤੇ ਸਾਡੇ ਬੱਚੇ ਚੰਗੇ ਭਵਿੱਖ ਦੀ ਭਾਲ ਵਿੱਚ ਦੇਸ਼ ਛੱਡਣ ਲਈ ਮਜਬੂਰ ਨਾ ਹੋਣ । ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਕਾਲਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿੱਖਿਆ ਨੂੰ ਮਜ਼ਬੂਤ ਕਰਨ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਲੋਕ ਭਾਗੀਦਾਰੀ ਰਾਹੀਂ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ । ਉਨ੍ਹਾਂ ਐਲਾਨ ਕੀਤਾ ਕਿ ਕਾਲਜ ਦਾ ਨਾਂ ਸਤਿਕਾਰਯੋਗ ਸ਼ਖ਼ਸੀਅਤ ਬਾਬਾ ਗਾਮਚੱਕ ਜੀ ਮਹਾਰਾਜ ਦੇ ਨਾਂ ’ਤੇ ਰੱਖਿਆ ਜਾਵੇਗਾ ।

ਰਵਾਇਤੀ ਪਾਰਟੀਆਂ ਕੋਲ ਜਨਤਾ ਦੀ ਭਲਾਈ ਲਈ ਕੋਈ ਠੋਸ ਏਜੰਡਾ ਨਹੀਂ

ਇਸ ਮੌਕੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਦੀ ਆਪਸੀ ਕਲੇਸ਼ ਸਿਖਰਾਂ ‘ਤੇ ਹੈ ਕਿਉਂਕਿ ਇਨ੍ਹਾਂ ਕੋਲ ਜਨਤਾ ਦੀ ਭਲਾਈ ਲਈ ਕੋਈ ਠੋਸ ਏਜੰਡਾ ਨਹੀਂ ਹੈ । ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ । ਉਹ ਸੂਬੇ ਦੇ ਲੋਕਾਂ ਅਤੇ ਵਸੀਲਿਆਂ ਨੂੰ ਲੁੱਟਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ । ਇਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਪੂਰਾ ਨਹੀਂ ਕੀਤਾ ਜਾਵੇਗਾ ਕਿਉਂਕਿ ਪੰਜਾਬ ਦੇ ਲੋਕ ਸਿਆਣੇ ਅਤੇ ਬਹਾਦਰ ਹਨ ਅਤੇ ਅਜਿਹੇ ਆਗੂਆਂ ਦੇ ਸ਼ੱਕੀ ਕਿਰਦਾਰ ਨੂੰ ਪੂਰੀ ਤਰ੍ਹਾਂ ਪਛਾਣਦੇ ਹਨ ।

ਕਾਲਜ ਬਣਨ ਨਾਲ ਮਿਲੇਗਾ ਨੇੜਲੇ 50 ਪਿੰਡਾਂ ਦੇ ਨੌਜਵਾਨਾਂ ਨੂੰ ਲਾਭ

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਨਾਲ ਨੇੜਲੇ 50 ਪਿੰਡਾਂ ਦੇ ਨੌਜਵਾਨਾਂ ਨੂੰ ਲਾਭ ਮਿਲੇਗਾ ਅਤੇ ਆਉਣ ਵਾਲੇ ਸਾਲਾਂ ਵਿੱਚ ਇੱਥੇ 2000 ਤੋਂ ਵੱਧ ਵਿਦਿਆਰਥੀਆਂ ਦੇ ਦਾਖਲੇ ਹੋਣ ਦੀ ਉਮੀਦ ਹੈ । ਉਨ੍ਹਾਂ ਕਿਹਾ ਕਿ ਇੱਥੇ ਆਰਟਸ, ਸਾਇੰਸ, ਕਾਮਰਸ, ਕੰਪਿਊਟਰ ਸਾਇੰਸ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਐਜੂਕੇਸ਼ਨ ਦੇ ਕੋਰਸ ਕਰਵਾਏ ਜਾਣਗੇ, ਜਿਸ ਨਾਲ ਸਰਹੱਦੀ ਖੇਤਰਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਮਿਆਰੀ ਸਿੱਖਿਆ ਯਕੀਨੀ ਬਣਾਈ ਜਾਵੇਗੀ । ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੀਆਂ ਖਾਹਿਸ਼ਾਂ ਅਤੇ ਸੁਪਨੇ ਉੱਚੇ ਹਨ ਅਤੇ ਸੂਬਾ ਸਰਕਾਰ ਲਗਾਤਾਰ ਸਹਿਯੋਗ ਰਾਹੀਂ ਇਨ੍ਹਾਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। “ਸਾਡਾ ਧਿਆਨ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ‘ਤੇ ਹੈ, ਤਾਂ ਜੋ ਪੰਜਾਬ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ‘ਤੇ ਅੱਗੇ ਵਧ ਸਕੇ। ਸਮਾਜ ਦੇ ਹਰ ਵਰਗ ਦੀ ਭਲਾਈ ਸਾਡਾ ਮੁੱਖ ਉਦੇਸ਼ ਹੈ ।

ਕੈਬਨਿਟ ਮੰਤਰੀ ਨੇ ਪਾਇਆ ਸਰਕਾਰ ਦੀਆਂ ਪ੍ਰਾਪਤੀਆਂ ਤੇ ਚਾਣਨਾਂ

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਸਿੱਖਿਆ ਖੇਤਰ ਵਿੱਚ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਦੇਸ਼ ਪੱਧਰ ‘ਤੇ ਮੋਹਰੀ ਬਣ ਕੇ ਉਭਰਿਆ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲਾ ਪ੍ਰਾਜੈਕਟ ਇਸ ਸਰਹੱਦੀ ਜ਼ਿਲ੍ਹੇ ਦੇ ਨੌਜਵਾਨਾਂ ਦੀ ਤਕਦੀਰ ਬਦਲ ਦੇਵੇਗਾ । ਇਹ ਇਤਿਹਾਸਕ ਦਿਨ ਹੈ ਜੋ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਦੀ ਦੂਰਅੰਦੇਸ਼ੀ ਸੋਚ ਦੇ ਨਤੀਜੇ ਵਜੋਂ ਸੰਭਵ ਹੋਇਆ ਹੈ ।

Read More : ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਸਰਕਾਰੀ ਡਿੱਗਰੀ ਕਾਲਜ ਦਾ ਨੀਂਹ ਪੱਥਰ

ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 324ਵਾਂ ਦਿਨ

0
D. G. P.

ਚੰਡੀਗੜ੍ਹ 20 ਜਨਵਰੀ 2026 : ਪੰਜਾਬ ਸੂਬੇ ਵਿਚੋਂ ਨਸਿ਼ਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਦੇ ਹੁਕਮਾਂ ਤੇ ਸ਼ੁਰੂ ਕੀਤੀ ਗਈ ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ 324ਵਾਂ ਦਿਨ ਹੋ ਗਿਆ ਹੈ ।

ਮੁਹਿੰਮ ਦੇ 324ਵੇਂ ਦਿਨ ਪੁਲਸ ਨੇ ਕਿੰਨੀਆਂ ਥਾਵਾਂ ਤੇ ਕੀਤੀ ਛਾਪੇਮਾਰੀ

ਸੂਬੇ ‘ਚੋਂ ਨਸਿ਼ਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ‘ਨਸ਼ਿਆਂ ਵਿਰੁੱਧ ਜੰਗ’ (War on drugs) ਮੁਹਿੰਮ ਦੇ 324ਵੇਂ ਦਿਨ ਪੰਜਾਬ ਪੁਲਸ ਨੇ 262 ਥਾਵਾਂ ‘ਤੇ ਛਾਪੇਮਾਰੀ (Raid) ਕੀਤੀ । ਨਤੀਜੇ ਵਜੋਂ ਪੰਜਾਬ ਭਰ ਵਿੱਚ 57 ਕੇਸ ਦਰਜ ਕਰਨ ਤੋਂ ਇਲਾਵਾ ਅਤੇ 80 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ।

ਫੜੇ ਗਏ ਨਸ਼ਾ ਤਸਕਰਾਂ ਦੇ ਕਬਜੇ ਵਿਚੋਂ ਕੀ ਕੁੱਝ ਗਿਆ ਹੈ ਪਕੜਿਆ

ਮੁਹਿੰਮ ਦੇ 324 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ (Drug traffickers) ਦੀ ਕੁੱਲ ਗਿਣਤੀ ਜਿਥੇ 45 ਹਜ਼ਾਰ 331 ਹੋ ਗਈ ਹੈ, ਉਥੇ ਇਨ੍ਹਾਂ ਛਾਪਿਆਂ ਦੌਰਾਨ ਫੜੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿਚੋਂ 7 ਕਿਲੋ ਹੈਰੋਇਨ, 828 ਨਸ਼ੀਲੀਆਂ ਗੋਲੀਆਂ-ਕੈਪਸੂਲ ਅਤੇ 5420 ਰੁਪਏ ਦੀ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ । ਵਰਨਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਐਸ. ਐਸ. ਪੀਜ਼ ਨੂੰ ਨਿਰਦੇਸ਼ ਦਿੱਤੇ ਹਨ । ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 5 ਮੈਂਬਰੀ ਕੈਬਨਿਟ ਸਬ-ਕਮੇਟੀ ਵੀ ਬਣਾਈ ਹੈ ।

ਮੁਹਿੰਮ ਵਿਚ ਕਿੰਨੇ ਅਧਿਕਾਰੀਆਂ ਦੀ ਰਹਿੰਦੀ ਹੈ ਸ਼ਮੂਲੀਅਤ

ਇਸ ਆਪ੍ਰੇਸ਼ਨ ਦੌਰਾਨ 59 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲਸ ਮੁਲਾਜ਼ਮਾਂ ਦੀਆਂ 100 ਤੋਂ ਵੱਧ ਪੁਲਸ ਟੀਮਾਂ ਨੇ ਸੂਬੇ ਭਰ ਵਿੱਚ 262 ਥਾਵਾਂ ‘ਤੇ ਛਾਪੇਮਾਰੀ ਕੀਤੀ । ਉਨ੍ਹਾਂ ਅੱਗੇ ਦੱਸਿਆ ਕਿ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਸ ਟੀਮਾਂ ਨੇ 270 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ ।

ਵਰਣਨਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਨਸਿ਼ਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ-ਇਨਫੋਰਸਮੈਂਟ, ਨਸ਼ਾ ਛੁਡਾਊ ਅਤੇ ਰੋਕਥਾਮ (ਈ. ਡੀ. ਪੀ.) ਨੂੰ ਲਾਗੂ ਕੀਤਾ ਹੈ ਅਤੇ ਇਸ ਰਣਨੀਤੀ ਤਹਿਤ ਅੱਜ ਪੰਜਾਬ ਪੁਲਿਸ ਨੇ 19 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਸਹਿਮਤੀ ਦਿੱਤੀ ਹੈ ।

Read More : ਨਸ਼ਿਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 317ਵਾਂ ਦਿਨ

ਕੈਨੇਡਾ ਵਿਖੇ ਹੋਈ ਇਕ ਹੋਰ ਨੌਜਵਾਨ ਦੀ ਮੌਤ

0
Rajpreet Singh

ਬਰਨਾਲਾ (ਮਾਹਲਾ ਕਲਾਂ), 20 ਜਨਵਰੀ 2026 : ਪੰਜਾਬ ਦੇ ਜਿ਼ਲਾ ਬਰਨਾਲਾ (Barnala) ਦੇ ਵਿਧਾਨ ਸਭਾ ਹਲਕਾ ਮਾਹਲ ਕਲਾਂ ਦੇ ਪਿੰਡ ਗੁਰਮ ਦੇ ਇਕ 24 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਪਿੰਡ ਗੁਰਮ ਦਾ 24 ਸਾਲਾ ਇਹ ਨੌਜਵਾਨ ਰਾਜਪ੍ਰੀਤ (Young Rajpreet) ਜਿਸਦੀ ਕੈਨੇਡਾ ਵਿਖੇ ਮੌਤ ਹੋ ਗਈ ਹੈ ਦੀ ਖਬਰ ਮਿਲਦਿਆਂ ਹੀ ਘਰ ਦੇ ਪਿੰਡ ਦੋਵੇਂ ਹੀ ਥਾਵਾਂ ਤੇ ਸੋਗ ਦੀ ਲਹਿਰ ਦੌੜ ਗਈ ਹੈ । ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਅਤੇ ਮਾਂ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਹਨ । ਆਪਣੇ ਇਕਲੌਤੇ ਪੁੱਤਰ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ, ਉਨ੍ਹਾਂ ਨੇ ਲਗਭਗ 18 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਅਪ੍ਰੈਲ 2024 ਵਿੱਚ ਭਾਸ਼ਾ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਰਾਜਪ੍ਰੀਤ ਸਿੰਘ ਨੂੰ ਸਟੱਡੀ ਵੀਜ਼ੇ `ਤੇ ਵਿਦੇਸ਼ ਭੇਜ ਦਿੱਤਾ ।

ਸਟਡੀ ਵੀਜ਼ਾ ਤੇ ਗਿਆ ਸੀ ਪਰ ਮਿਲੀ ਮੌਤ ਦੀ ਖਬਰ

ਨੌਜਵਾਨ ਰਾਜਪ੍ਰੀਤ ਸਿੰਘ ਜੋ ਕਿ ਇਸ ਵੇਲੇ ਕੈਨੇਡਾ (Canada) ਦੇ ਬਰੈਂਪਟਨ ਵਿੱਚ ਪੜ੍ਹ ਰਿਹਾ ਸੀ ਅਤੇ ਸਰੀ ਵਿੱਚ ਰਹਿ ਰਿਹਾ ਸੀ ਦੇ ਪਰਿਵਾਰ ਦੇ ਅਨੁਸਾਰ ਉਨ੍ਹਾਂ ਨੂੰ 17 ਜਨਵਰੀ ਨੂੰ ਵਿਦੇਸ਼ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਦੇ ਫ਼ੋਨ ਰਾਹੀਂ ਇਹ ਦੁਖਦਾਈ ਖ਼ਬਰ ਮਿਲੀ । ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ ।

Read More : ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ

ਸੋਨਾਲੀ ਗਿਰੀ ਬਣੀ ਸਿੱਖਿਆ ਵਿਭਾਗ ਦੀ ਸੈਕਟਰੀ

0
Sonali Giri

ਚੰਡੀਗੜ੍ਹ, 19 ਜਨਵਰੀ 2026 : ਪੰਜਾਬ ਸਰਕਾਰ (Punjab Government) ਨੇ ਸੀਨੀਅਰ (ਆਈ. ਏ. ਐਸ.) ਅਫ਼ਸਰ ਸੋਨਾਲੀ ਗਿਰੀ ਨੂੰ ਸਿੱਖਿਆ ਵਿਭਾਗ (Education Department) ਦਾ ਨਵਾਂ ਸੈਕਟਰੀ ਨਿਯੁਕਤ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ ਉਨ੍ਹਾਂ ਦੇ ਕੋਲ ਸਿੱਖਿਆ ਵਿਭਾਗ ਦੇ ਨਾਲ ਨਾਲ ਉਚੇਰੀ ਸਿੱਖਿਆ ਵਿਭਾਗ ਅਤੇ ਭਾਸ਼ਾ ਵਿਭਾਗ ਦਾ ਵੀ ਚਾਰਜ ਹੋਵੇਗਾ ।

Read More : ਸਿੱਖਿਆ ਵਿਭਾਗ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਏਗਾ ਤੇਲਗੂ ਭਾਸ਼ਾ: ਵਿਰੋਧ ਹੋਇਆ ਸ਼ੁਰੂ