ਤਿੰਨ ਦਿਨ ਦੀ ਪੈਰੋਲ ’ਤੇ ਜੱਦੀ ਪਿੰਡ ਜੱਲੂਖੇੜਾ ਪਹੁੰਚੇ ਅੰਮ੍ਰਿਤਪਾਲ ਦੇ ਚਾਚਾ

0
21
Amritpal

ਅੰਮ੍ਰਿਤਸਰ, 14 ਨਵੰਬਰ 2026 : ਪੰਜਾਬ ਦੇ ਪਿੰਡ ਜੱਲੂਖੇੜਾ (Village Jallukhera) ਵਿਖੇ ਤਿੰਨ ਦਿਨ ਦੀ ਪੈਰੋਲ ਮਿਲਣ ‘ਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ (Uncle Harjit Singh) ਪੁਲਸ ਸੁਰੱਖਿਆ ਹੇਠ ਪਹੁੰਚ ਗਏ ਹਨ ।

ਕਿਹੜੀ ਜੇਲ ਵਿਚ ਬੰਦ ਸਨ ਹਰਜੀਤ ਸਿੰਘ

ਮਿਲੀ ਜਾਣਕਾਰੀ ਅਨੁਸਾਰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੇ ਚਾਚਾ ਹਰਜੀਤ ਸਿੰਘ ਜਿਨ੍ਹਾਂ ਨੂੰ ਵੀ ਮਾਨਯੋਗ ਅਦਾਲਤ ਵਲੋਂ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਤਿੰਨ ਦਿਨਾਂ ਦੀ ਪੈਰੋਲ ਦਿੱਤੀ ਗਈ ਹੈੇ ਵਾਲੇ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਬਠਿੰਡਾ ਵਿਖੇ ਜੇਲ ਵਿਚ ਬੰਦ ਸਨ ।

ਪਰਿਵਾਰ ਨੇ ਅਰਜ਼ੀ ਦਾਖਲ ਕਰ ਕੀਤੀ ਗਈ ਹੈ ਮੁੜ ਅਪੀਲ

ਉਕਤ ਸਸਕਾਰ ਸਬੰਧੀ ਅੰਮ੍ਰਿਤਪਾਲ ਸਿੰਘ ਦੇ ਸ਼ਾਮਲ ਹੋਣ ਨੂੰ ਲੈ ਕੇ ਪਰਿਵਾਰ ਵਲੋਂ ਜੋ ਬੀਤੀ ਸ਼ਾਮ ਮਾਨਯੋਗ ਅਦਾਲਤ ਵਿਚ ਅਪੀਲ ਦਾਇਰ ਕੀਤੀ ਗਈ ਹੈ ਵਿਚ ਮੰਗ ਕੀਤੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ 17 ਨਵੰਬਰ ਤੱਕ ਪਿੰਡ ਪਹੁੰਚਣ ਦੀ ਇਜਾਜ਼ਤ ਦਿੱਤੀ ਜਾਵੇ । ਜਿਕਰਯੋਗ ਹੈ ਕਿ ਫਿਲਹਾਲ ਹਰਜੀਤ ਸਿੰਘ ਤਿੰਨ ਦਿਨ ਦੀ ਪੈਰੋਲ ’ਤੇ ਆਪਣੇ ਜੱਦੀ ਪਿੰਡ ਪਹੁੰਚ ਚੁੱਕੇ ਹਨ, ਜਦਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਸਬੰਧੀ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here