ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦਾ ਕਰੋੜਪਤੀ ਕੁਇਜ ਮੁਕਾਬਲੇ ਲਈ ਪੋਰਟਲ ਸ਼ੁਰੂ

0
24
Chief Minister

ਚੰਡੀਗੜ੍ਹ, 14 ਨਵੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅੱਜ ਪੰਜਾਬ ਦਾ ਕਰੋੜਪਤੀ ਕੁਇਜ਼ ਮੁਕਾਬਲੇ ਲਈ ਇਕ ਪੋਰਟਲ (Portal) ਦੀ ਸ਼ੁਰੂਆਤ ਕੀਤੀ ਗਈ ਹੈ ।

ਕਿਸ ਕਾਰਨ ਕੀਤੀ ਗਈ ਹੈ ਪੋਰਟਲ ਦੀ ਸ਼ੁਰੂਆਤ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਵਲੋਂ ਜੋ ਪੰਜਾਬ ਦਾ ਕਰੋੜਪਤੀ ਕੁਇਜ਼ ਮੁਕਾਬਲੇ ਲਈ ਪੋੋਰਟਲ ਸ਼ੁਰੂ ਕੀਤਾ ਗਿਆ ਹੈ ਨੂੰ ਸ਼ੁੁਰੂ ਕਰਨ ਦਾ ਮੁੱਖ ਕਾਰਨ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਲੱਖਾਂ ਜਾਂ ਕਰੋੜਾਂ ਰੁਪਏ ਜਿੱਤਣ ਦਾ ਮੌਕਾ ਮਿਲੇ ਲਈ ਕੀਤੀ ਗਈ ਹੈ । ਦੱਸਣਯੋਗ ਹੈ ਕਿ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਹਿੱਸਾ ਲੈ ਸਕਣਗੇ ਤੇ ਜੇਤੂ ਨੂੰ ਇੱਕ ਕਰੋੜ ਦਾ ਇਨਾਮ ਮਿਲੇਗਾ ।

ਕਦੋਂ ਸ਼ੁਰੂ ਹੋਵੇਗੀ ਮੁਕਾਬਲੇ ਲਈ ਪੋਰਟਲ ਤੇ ਰਜਿਸਟ੍ਰੇਸ਼ਨ ਦੀ ਸ਼ੁਰੂਆਤ

ਪ੍ਰਾਪਤ ਸੂਚਨਾ ਮੁਤਾਬਕ ਉਕਤ ਪੋਰਟਲ ਰਾਹੀਂ ਮੁਕਾਬਲੇ ਲਈ ਰਜਿਸਟ੍ਰੇਸ਼ਨ 15 ਨਵੰਬਰ ਤੋਂ ਸ਼ੁਰੂ ਹੋਵੇਗੀ । ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਨਾਲ ਸਬੰਧਤ ਸਵਾਲ ਪੰਜਾਬੀ ਅਤੇ ਅੰਗ੍ਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਪੁੱਛੇ ਜਾਣਗੇ ਅਤੇ 10 ਹਜ਼ਾਰ ਭਾਗੀਦਾਰਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ ।

ਪੋਰਟਲ ਰਾਹੀਂ ਮੁਕਾਬਲੇ ਵਿਚ ਕਿਸ ਤਰ੍ਹਾਂ ਦੇ ਪੁੱਛੇ ਜਾਣਗੇ ਸਵਾਲ

ਪੰਜਾਬ ਸਰਕਾਰ (Government of Punjab) ਵਲੋਂ ਕੀਤੀ ਗਈ ਉਪਰੋਕਤ ਪਹਿਲ ਕਦਮੀ ਦੇ ਚਲਦਿਆਂ ਭਾਗ ਲੈਣ ਵਾਲਿਆਂ ਤੋਂ ਪੰਜਾਬ ਨਾਲ ਸਬੰਧਤ ਬਹੁ-ਪੱਖੀ ਸਵਾਲ ਪੁੱਛੇ ਜਾਣਗੇ ਤੇ ਹਰੇਕ ਸਵਾਲ ਲਈ ਚਾਰ ਬਦਲ ਵੀ ਦਿੱਤੇ ਜਾਣਗੇ । ਦੱਸਣਯੋਗ ਹੈ ਕਿ ਉਕਤ ਪੋਰਟਲ ਦਾ ਢਾਂਚਾ ਮਸ਼ਹੂਰ ਟੀ. ਵੀ. ਸ਼ੋਅ ਕੇ. ਬੀ. ਸੀ. ਵਰਗਾ ਰੱਖਿਆ ਗਿਆ ਹੈ ।

LEAVE A REPLY

Please enter your comment!
Please enter your name here