Home Blog Page 21

ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ

0
hockey team

ਨਵੀਂ ਦਿੱਲੀ, 9 ਸਤੰਬਰ 2026 : ਭਾਰਤ ਦੇਸ਼ ਦੀ ਹਾਕੀ ਖਿਡਾਰੀਆਂ (Hockey players) ਦੀ ਟੀਮ ਇਕ ਵਾਰ ਫਿਰ ਜਾਪਾਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਨੀਲੀ ਜਰਸੀ (Blue jersey) ਪਾ ਕੇ ਹੀ ਖੇਡੇਗੀ ।

ਬਦਲ ਦਿੱਤਾ ਗਿਆ ਸੀ ਜਰਸੀ ਦਾ ਰੰਗ

ਮਿਲੀ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਹੀ ਹਾਕੀ ਇੰਡੀਆ (Hockey India) ਵਲੋਂ ਜੋ ਭਾਰਤੀ ਹਾਕੀ ਖਿਡਾਰੀਆਂ ਦੀ ਜਰਸੀ ਦਾ ਰੰਗ ਨੀਲੇ ਤੋਂ ਬਦਲ ਕੇ ਸੰਗਤਰੀ ਕਰ ਦਿੱਤਾ ਗਿਆ ਸੀ ਦੇ ਕਾਰਨ ਕਾਫੀ ਵਿਵਾਦ ਵੀ ਪੈਦਾ ਹੋ ਗਿਆ ਸੀ ਅਤੇ ਸਾਰੇ ਪਾਸੇ ਅਜਿਹਾ ਕਰਨ ‘ਤੇ ਆਪਣਾ-ਆਪਣਾ ਤਰਕ ਆਧਾਰਤ ਵਿਰੋਧ ਕੀਤਾ ਜਾ ਰਿਹਾ ਸੀ ਤੇ ਰੰਗ ਬਦਲਣ ਦੇ ਚਲਦਿਆਂ ਨੀਦਰਲੈਂਡ ਅਤੇ ਬੈਲਜੀਅਮ ਵਿਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੌਰਾਨ ਪੁਰਸ਼ ਅਤੇ ਮਹਿਲਾ ਟੀਮਾਂ ਦੀ ਪ੍ਰਾਇਮਰੀ ਕਿੱਟ ਸੰਗਤਰੀ ਹੀ ਸੀ ।

ਕੀ ਕਾਰਨ ਸੀ ਖਿਡਾਰੀਆਂ ਦੀ ਜਰਸੀ ਦਾ ਰੰਗ ਨੀਲੇ ਤੋਂ ਸੰਗਤਰੀ ਕਰਨ ਦਾ

ਹਾਕੀ ਇੰਡੀਆ ਨੇ 27 ਜੁਲਾਈ ਨੂੰ ਜਰਸੀ ਬਦਲਣ ਦਾ ਕਾਰਨ ਦੱਸਦਿਆਂ ਕਿਹਾ ਸੀ ਕਿ ਅਜਿਹਾ ਨੀਲੇ ਰੰਗ ਦੇ ਟਰਫ਼ ਕਰਕੇ ਕੀਤਾ ਗਿਆ ਸੀ । ਨੀਲੀ ਜਰਸੀ ਦੇ ਕਾਰਨ ਭਾਰਤੀ ਖਿਡਾਰੀਆਂ ਨੂੰ ਆਪਣੇ ਸਾਥੀ ਖਿਡਾਰੀਆਂ ਨੂੰ ਦੇਖਣ ਵਿੱਚ ਦਿੱਕਤਾਂ ਆ ਰਹੀਆਂ ਸਨ । ਹਾਲਾਂਕਿ ਸਾਬਕਾ ਕਪਤਾਨਾਂ ਧਨਰਾਜ ਪਿਲੈ, ਵੀਰੇਨ ਰਾਸਕਿਨਹਾ, ਪਰਗਟ ਸਿੰਘ, ਅਜੀਤ ਪਾਲ ਸਿੰਘ ਅਤੇ ਵਾਸੂਦੇਵਨ ਭਾਸਕਰਨ ਨੇ ਇਸ ਬਦਲਾਅ ਦੀ ਤਿੱਖੀ ਆਲੋਚਨਾ ਕੀਤੀ ਸੀ ।

ਪੰਜਾਬ `ਚ ਹੁਣ 12 ਸਤੰਬਰ ਤੱਕ ਚੱਲੇਗੀ ਸਫਾਈ ਮੁਹਿੰਮ : ਬੈਂਸ

0
Harjot bains

ਚੰਡੀਗੜ੍ਹ, 9 ਸਤੰਬਰ 2026 : ਪੰਜਾਬ ਸਰਕਾਰ (Punjab Government) ਨੇ ਨਾਗਰਿਕਾਂ ਤੋਂ ਮਿਲ ਰਹੇ ਜ਼ਬਰਦਸਤ ਹੁੰਗਾਰੇ ਨੂੰ ਦੇਖਦਿਆਂ ਸੂਬਾ ਪੱਧਰੀ `ਸਫ਼ਾਈ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ।

ਕੀ ਆਖਿਆ ਲੋਕਲ ਬਾਡੀ ਮੰਤਰੀ ਨੇ

ਪੰਜਾਬ ਵਿਚ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ (Cleanup campaign) 2.0 ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਮੁਹਿੰਮ ਦੌਰਾਨ ਹੁਣ ਤੱਕ ਐੱਮ-ਸੇਵਾ ਐਪ ਰਾਹੀਂ ਪ੍ਰਾਪਤ 6,459 ਸ਼ਿਕਾਇਤਾਂ ‘ਚੋਂ 5,407 ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜੋ 83 ਫੀਸਦੀ ਤੋਂ ਵੱਧ ਹੈ ।

ਸੂਬੇ ਦੇ 166 ਸ਼ਹਿਰਾਂ ਵਿਚ ਚਲਾਈ ਜਾਵੇਗੀ ਸਫਾਾਈ ਮੁਹਿੰਮ

ਨਗਰ ਨਿਗਮ ਭਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਮੁਹਿੰਮ ਦੇ ਆਖਰੀ ਦਿਨ ਐੱਮ-ਸੇਵਾ ਐਪ ‘ਤੇ ਵੱਡੀ ਗਿਣਤੀ ‘ਚ ਸਿ਼ਕਾਇਤਾਂ ਪ੍ਰਾਪਤ ਹੋਈਆਂ । ਨਾਗਰਿਕਾਂ ਦੀ ਵਧਦੀ ਭਾਗੀਦਾਰੀ ਨੂੰ ਦੇਖਦਿਆਂ ਸਰਕਾਰ ਨੇ ਮੁਹਿੰਮ ਨੂੰ 12 ਸਤੰਬਰ ਤੱਕ ਵਧਾਉਣ ਦਾ ਫੈਸਲਾ ਲਿਆ ਹੈ । ਮੰਤਰੀ ਨੇ ਕਿਹਾ ਕਿ ਆਉਣ ਵਾਲੇ 4 ਸ਼ਨੀਵਾਰਾਂ ਨੂੰ ਸੂਬੇ ਦੇ ਸਾਰੇ 166 ਸ਼ਹਿਰੀ ਸਥਾਨਕ ਨਿਗਮਾਂ ‘ਚ ਵੱਡੇ ਪੱਧਰ ‘ਤੇ ਸਫ਼ਾਈ ਮੁਹਿੰਮ ਚਲਾਈ ਜਾਏਗੀ ।

ਹਰਜੋਤ ਸਿੰਘ ਬੈਂਸ ਨੇ ਕੀ ਅਪੀਲ ਕੀਤੀ ਲੋਕਾਂ ਨੂੰ

ਕਲੱਬਾਂ, ਧਾਰਮਿਕ ਸੰਗਠਨਾਂ ਅਤੇ ਰੈਜ਼ੀਡੈਂਟ ਵੈੱਲਫੇਅਰ ਇਨ੍ਹਾਂ ਮੁਹਿੰਮਾਂ ‘ਚ ਗੈਰ-ਸਰਕਾਰੀ ਸੰਗਠਨਾਂ, ਬਾਜ਼ਾਰ ਐਸੋਸੀਏਸ਼ਨਾਂ, ਯੂਥ ਐਸੋਸੀਏਸ਼ਨਾਂ ਨੂੰ ਵੀ ਜੋੜਿਆ ਜਾਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਨੀਵਾਰ ਸਵੇਰੇ 2 ਤੋਂ 3 ਘੰਟੇ ਕੱਢ ਕੇ ਆਪਣੇ ਪਾਰਕਾਂ, ਬਾਜ਼ਾਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ’ਚ ਯੋਗਦਾਨ ਦੇਣ।

ਪੱਖੇ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ

0
Bhwanigarh Suicide

ਭਵਾਨੀਗੜ੍ਹ, 9 ਸਤੰਬਰ 2026 : ਪੰਜਾਬ ਦੇ ਜਿਲਾ ਸੰਗਰੂਰ (Sangrur District) ਅਧੀਨ ਆਉਂਦੇ ਭਵਾਨੀਗੜ੍ਹ ਦੇ ਬਲਿਆਲ ਰੋਡ ਤੇ ਪੈਂਦੇ ਪ੍ਰੀਤ ਨਗਰ ਵਿਖੇ ਵਿਆਹੁਤਾ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈੈ ।

ਕੌਣ ਹੈ ਇਹ ਵਿਆਹੁਤਾ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਵਿਖੇ ਜੋ ਇਕ ਵਿਆਹੁਤਾ ਮਹਿਲਾ ਵਲੋਂ ਘਰ ਦੇ ਕਮਰੇ ਦੇ ਵਿਚ ਹੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਵਿਚ ਮ੍ਰਿਤਕ ਮਹਿਲਾ ਦੀ ਪਛਾਣ 36 ਸਾਲਾ ਕਰਮਜੀਤ ਕੌਰ ਦੇ ਤੌਰ ‘ਤੇ ਹੋਈ ਹੈ । ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਐਸ. ਐਚ. ਓ. ਨੇ

ਥਾਣਾ ਭਵਾਨੀਗੜ੍ਹ ਦੇ ਐੱਸ. ਐੱਚ. ਓ. (S. H. O.) ਯਸ਼ਪਾਲ ਸਿੰਘ ਨੇ ਦੱਸਿਆ ਕਿ ਉਕਤ ਔਰਤ ਤਲਾਕਸ਼ੁਦਾ ਸੀ ਅਤੇ ਔਰਤ ਪਿਛਲੇ ਕਰੀਬ ਇਕ ਮਹੀਨੇ ਤੋਂ ਇੱਥੇ ਕਿਰਾਏ ਦੇ ਮਕਾਨ ‘ਚ ਆਪਣੀਆਂ ਦੋ ਛੋਟੀਆਂ ਬੱਚੀਆਂ ਸਮੇਤ ਰਹਿ ਰਹੀ ਸੀ । ਪੁਲਸ ਅਨੁਸਾਰ ਬੱਚੀਆਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਮਾਂ ਨੇ ਰੋਟੀ ਖਾਣ ਤੋਂ ਬਾਅਦ ਦੋਹਾਂ ਨੂੰ ਵੱਖਰੇ ਕਮਰੇ ਵਿਚ ਸੁਲਾ ਦਿੱਤਾ । ਇਸ ਤੋਂ ਬਾਅਦ ਸਵੇਰੇ ਜਦੋਂ ਬੱਚੀਆਂ ਨੇ ਆਪਣੀ ਮਾਂ ਨੂੰ ਦੇਖਿਆ ਤਾਂ ਉਹ ਕਮਰੇ ‘ਚ ਪੱਖੇ ਨਾਲ ਲਟਕ ਰਹੀ ਸੀ । ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ (Corpse) ਕਬਜ਼ੇ ‘ਚ ਲੈ ਲਿਆ ।

ਕਰੋੜਾਂ ਦੀ ਜੀ. ਐੱਸ. ਟੀ. ਚੋਰੀ ਕਰਨ ‘ਤੇ ਮੌਕੇ `ਤੇ ਕਰੋੜਾਂ ਜਮ੍ਹਾ : ਚੀਮਾ

0
Harpal Cheema

ਚੰਡੀਗੜ੍ਹ, 9 ਸਤੰਬਰ 2026 : ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਚੀਮਾ ਨੇ ਦੱਸਿਆ ਕਿ ਕਰੋੜਾਂ ਦੀ ਜੀ. ਐਸ. ਟੀ. (G. S. T.) ਚੋਰੀ ਮਾਮਲੇ ਵਿਚ ਮੌਕੇ ‘ਤੇ ਹੀ 9 ਕਰੋੜ 50 ਲੱਖ ਜਮ੍ਹਾ ਕਰਵਾਏ ਗਏ ਹਨ ।

ਕਿੰਨੇ ਕਰੋੜ ਕਰਵਾਏ ਗਏ ਹਨ ਜਮ੍ਹਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਜੋ ਕਰ ਚੋਰੀ ਖਿਲਾਫ ਵੱਡੀ ਕਾਰਵਾਈ ਕਰਦਿਆਂ ਬੀਤੇ ਦਿਨੀਂ ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਸਥਿਤ ਇਕ ਫਰਮ ਕੋਲੋਂ ਜੀ. ਐਸ. ਟੀ. ਚੋਰੀ ਕੀਤੀ ਜਾ ਰਹੀ ਸੀ ਦੇ ਚਲਦਿਆਂ 9. 50 ਕਰੋੜ ਰੁਪਏ ਮੌਕੇ ‘ਤੇ ਹੀ ਜਮ੍ਹਾ ਕਰਵਾਏ ਗਏ ਹਨ । ਦੱਸਣਯੋਗ ਹੈ ਕਿ ਫਰਮ ਵਲੋਂ ਲਗਭਗ 22.53 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੇ ਕਥਿਤ ਗਲਤ ਦਾਅਵੇ ਦਾ ਪਰਦਾਫਾਸ਼ ਕੀਤਾ ਹੈ ।

ਕੀ ਦੱਸਿਆ ਵਿੱਤ ਮੰਤਰੀ ਚੀਮਾ ਨੇ

ਚੀਮਾ ਨੇ ਦੱਸਿਆ ਕਿ ਪੰਜਾਬ ਕਰ ਵਿਭਾਗ (Punjab Tax Department) ਨੇ ਮੈਸਰਜ਼ ਜਗਤ ਮੈਟਲਜ਼ ਪ੍ਰਾ. ਲਿ. ਖਿਲਾਫ ਖੁਫੀਆ ਸੂਚਨਾਵਾਂ ਅਤੇ ਡੇਟਾ ਵਿਸ਼ਲੇਸ਼ਣ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਸੀ । ਵਿਭਾਗੀ ਅਧਿਕਾਰੀਆਂ ਨੇ ਪਾਇਆ ਕਿ ਕੰਪਨੀ ਵਲੋਂ ਲੱਗਭਗ 22:53 ਕਰੋੜ ਰੁਪਏ ਦੇ ਆਈ. ਟੀ. ਸੀ. ਦਾ ਦਾਅਵਾ ਕੀਤਾ ਗਿਆ ਸੀ । ਜਾਂਚ ‘ਚ ਸਾਹਮਣੇ ਆਇਆ ਕਿ ਇਨ੍ਹਾਂ ਦਾਅਵਿਆਂ ਦਾ ਸੰਬੰਧ ਅਜਿਹੇ ਸਪਲਾਇਰਾਂ ਨਾਲ ਸੀ, ਜਿਨ੍ਹਾਂ ਦੇ ਜੀ. ਐੱਸ. ਟੀ. ਰਜਿਸਟ੍ਰੇਸ਼ਨ ਸੰਬੰਧਤ ਅਧਿਕਾਰੀਆਂ ਵਲੋਂ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਸਨ ।

ਵਿਭਾਗ ਕਰ ਰਿਹਾ ਹੈ ਬਾਕੀ ਦੇਣਦਾਰੀ ਦੀ ਵਸੂਲੀ ਲਈ ਕਾਰਵਾਈ

ਚੀਮਾ ਨੇ ਕਿਹਾ ਕਿ ਡੂੰਘਾਈ ਨਾਲ ਸਮੀਖਿਆ ਦੇ ਆਧਾਰ ‘ਤੇ ਕਰ ਵਿਭਾਗ ਦੀਆਂ ਟੀਮਾਂ ਨੇ 7 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ਸਥਿਤ ਫਰਮ ਦੇ ਵਪਾਰਕ ਅਹਾਤੇ ‘ਚ ਨਿਰੀਖਣ ਅਤੇ ਤਲਾਸ਼ੀ ਮੁਹਿੰਮ ਚਲਾਈ । ਇਸ ਦੌਰਾਨ ਸੰਬੰਧਤ ਧਿਰ ਨੇ 9.50 ਕਰੋੜ ਰੁਪਏ ਐੱਸ. ਜੀ. ਐੱਸ. ਟੀ. ਦੇ ਰੂਪ ‘ਚ ਮੌਕੇ ‘ਤੇ ਹੀ ਜਮ੍ਹਾ ਕਰਵਾਏ । ਕੁੱਲ ਕਰ ਚੋਰੀ ਦੀ ਰਾਸ਼ੀ 22.53 ਕਰੋੜ ਰੁਪਏ ਦੱਸੀ ਜਾ ਰਹੀ ਹੈ ਅਤੇ ਵਿਭਾਗ ਬਾਕੀ ਦੇਣਦਾਰੀ ਦੀ ਵਸੂਲੀ ਲਈ ਕਾਰਵਾਈ ਜਾਰੀ ਰੱਖੇ ਹੋਏ ਹੈ ।

ਬੇਅਦਬੀ ਤੇ ਗੋਲੀਕਾਂਡ ਮਾਮਲੇ `ਚ ਸੁਖਬੀਰ ਬਾਦਲ ਮੁੜ ਤਲਬ

0
Sukhbir Badal

ਚੰਡੀਗੜ੍ਹ, 9 ਸਤੰਬਰ 2026 : ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ (Sacrilege and Kotkapura firing incident) ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵਲੋਂ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਮੁੜ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ ਹੈ ।

ਕਦੋਂ ਮੁੜ ਕੀਤਾ ਗਿਆ ਹੈ ਤਲਬ

ਮਿਲੀ ਜਾਣਕਾਰੀ ਅਨੁਸਾਰ ਸਾਲ 2015 ਵਿਚ ਵਾਪਰੇ ਬੇਅਦਬੀ ਅਤੇ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜੋ ਵਿਸ਼ੇਸ਼ ਜਾਂਚ ਟੀਮ ਵਲੋਂ ਜਾਂਚ ਕੀਤੀ ਜਾ ਰਹੀ ਹੈ ਦੇ ਚਲਦਿਆਂ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਮੰਨ (summon) ਭੇਜ ਕੇ ਮੁੜ ਜਾਂਚ ਵਿਚ ਸ਼ਾਮਲ ਹੋਣ ਲਈ ਤਲਬ ਕੀਤਾ ਗਿਆ ਹੈ ਦੇ ਚਲਦਿਆਂ ਹੁਣ 11 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਆਖਿਆ ਗਿਆ ਹੈ । ਦੱਸਣਯੋਗ ਹੈ ਕਿਇਸ ਤੋਂ ਪਹਿਲਾਂ ਵੀ ਐੱਸ. ਆਈ. ਟੀ. ਵੱਲੋਂ ਉਨ੍ਹਾਂ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਜਾ ਚੁੱਕੀ ਹੈ ।

ਕੀ ਸੀ ਪੂਰਾ ਮਾਮਲਾ

ਉਹ ਪਹਿਲਾਂ ਵੀ ਕਹਿੰਦੇ ਰਹੇ ਹਨ ਕਿ ਜਦੋਂ ਵੀ ਐੱਸ. ਆਈ. ਟੀ. ਵੱਲੋਂ ਉਨ੍ਹਾਂ ਨੂੰ ਬੁਲਾਇਆ ਜਾਵੇਗਾ, ਉਹ ਜਾਂਚ ‘ਚ ਸ਼ਾਮਲ ਹੋਣਗੇ। ਇਹ ਮਾਮਲਾ 2015 ‘ਚ ਫ਼ਰੀਦਕੋਟ ਜਿ਼ਲੇ ਦੇ ਕੋਟਕਪੂਰਾ ‘ਚ ਹੋਏ ਗੋਲੀਕਾਂਡ ਨਾਲ ਸਬੰਧਤ ਹੈ । 14 ਅਕਤੂਬਰ 2015 ਨੂੰ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ‘ਚ ਬੇਅਦਬੀ ਮਾਮਲੇ ਦੇ ਵਿਰੋਧ ‘ਚ ਸਿੱਖ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ । ਇਸ ਦੌਰਾਨ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਤੇ ਗੋਲੀਬਾਰੀ ‘ਚ ਦੋ ਜਣਿਆਂ ਦੀ ਮੌਤ ਹੋਈ ਸੀ ਤੇ ਕਈ ਜ਼ਖ਼ਮੀ ਹੋਏ ਸਨ ।

ਪ੍ਰਾਜੈਕਟ ਜੀਵਨਜੋਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਰਿਹੈ ਲਾਗੂ : ਬਲਜੀਤ ਕੌਰ

0
Baljit Kaur

ਚੰਡੀਗੜ੍ਹ, 9 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਪ੍ਰਾਜੈਕਟ ਜੀਵਨਜੋਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ।

ਕੀ ਜਾਣਕਾਰੀ ਦਿੱਤੀ ਕੈਬਨਿਟ ਮੰਤਰੀ ਨੇ

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਬਾਲ ਭਿਖਿਆ ਵਰਗੀ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਹਰ ਬੱਚੇ ਦੇ ਬਚਪਨ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਪ੍ਰੋਜੈਕਟ ‘ਜੀਵਨਜੋਤ’ ਤਹਿਤ ਸੂਬਾ ਭਰ ਵਿੱਚ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਹਰ ਬੱਚੇ ਨੂੰ ਭਿਖਿਆ, ਸ਼ੋਸ਼ਣ ਅਤੇ ਅਸੁਰੱਖਿਆ ਤੋਂ ਮੁਕਤ ਕਰਕੇ ਉਸ ਨੂੰ ਸੁਰੱਖਿਆ, ਸਿੱਖਿਆ ਅਤੇ ਸਨਮਾਨ ਨਾਲ ਭਰਪੂਰ ਜੀਵਨ ਪ੍ਰਦਾਨ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ । ਇਸੇ ਮਕਸਦ ਨਾਲ ਜ਼ਿਲ੍ਹਾ ਪੱਧਰੀ ਟਾਸਕ ਫੋਰਸਾਂ ਰਾਹੀਂ ਪ੍ਰੋਜੈਕਟ ‘ਜੀਵਨਜੋਤ’ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ।

ਕਿੰਨੇ ਬੱਚਿਆਂ ਨੂੰ ਬਾਲ ਭਿੱਖਿਆ ਵਿਚੋਂ ਕੀਤਾ ਗਿਆ ਹੈ ਰੈਸਕਿਊ

ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦਿਨ ਅਤੇ ਸ਼ਾਮ ਦੇ ਵੱਖ-ਵੱਖ ਸਮਿਆਂ ਵਿੱਚ 195 ਹਾਟਸਪਾਟਾਂ ‘ਤੇ 82 ਵਿਸ਼ੇਸ਼ ਰੇਡਾਂ ਕੀਤੀਆਂ ਗਈਆਂ, ਜਿਨ੍ਹਾਂ ਦੌਰਾਨ 39 ਬੱਚਿਆਂ ਨੂੰ ਬਾਲ ਭਿਖਿਆ ਵਿੱਚੋਂ ਰੈਸਕਿਊ ਕਰਕੇ ਸਬੰਧਤ ਬਾਲ ਭਲਾਈ ਕਮੇਟੀਆਂ ਅੱਗੇ ਪੇਸ਼ ਕੀਤਾ ਗਿਆ ।

ਕਿੰਨੇ ਬੱਚਿਆਂ ਨੂੰ ਕੀਤਾ ਗਿਆ ਮਾਪਿਆਂ ਦੇ ਹਵਾਲੇ

ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਅਤੇ ਪਰਿਵਾਰਕ ਪਛਾਣ ਦੀ ਤਸਦੀਕ ਉਪਰੰਤ 27 ਬੱਚਿਆਂ ਨੂੰ ਮੌਕੇ `ਤੇ ਹੀ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ, ਜਦਕਿ ਬਾਕੀ 12 ਬੱਚਿਆਂ ਨੂੰ ਬਾਲ ਘਰਾਂ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਵੀ ਸਬੰਧਤ ਪਰਿਵਾਰਾਂ ਨਾਲ ਰਿਸ਼ਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਸਪੁਰਦ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਦੇ ਸਰਵੋਤਮ ਹਿੱਤਾਂ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ।

ਕਿਹੜੇ ਜਿਲੇ ਵਿਚੋਂ ਕਿੰਨੇ ਬੱਚਿਆਂ ਨੂੰ ਕੀਤਾ ਗਿਆ ਹੈ ਰੈਸਕਿਊ

ਡਾ. ਬਲਜੀਤ ਕੌਰ ਨੇ ਕਿਹਾ ਕਿ ਰੈਸਕਿਊ ਕੀਤੇ ਗਏ ਬੱਚਿਆਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਵੀ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । 6 ਬੱਚਿਆਂ ਦੇ ਸਕੂਲਾਂ ਵਿੱਚ ਦਾਖਲੇ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ, ਜਦਕਿ ਹੋਰ 6 ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਨਾਲ ਜੋੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਪੋਸ਼ਣ, ਸ਼ੁਰੂਆਤੀ ਸਿੱਖਿਆ ਅਤੇ ਸਰਵਪੱਖੀ ਵਿਕਾਸ ਦਾ ਲਾਭ ਮਿਲ ਸਕੇ । ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਸਭ ਤੋਂ ਵੱਧ 10 ਬੱਚੇ ਤਰਨ ਤਾਰਨ, 9 ਅੰਮ੍ਰਿਤਸਰ, 7 ਲੁਧਿਆਣਾ ਅਤੇ 5 ਐਸ. ਏ. ਐਸ. ਨਗਰ ਤੋਂ ਰੈਸਕਿਊ ਕੀਤੇ ਗਏ ।

ਬਾਲ ਭਿੱਖਿਆ ਖਤਮ ਕਰਨ ਲਈ ਮੁਹਿੰਮਾਂ ਰਹਿਣਗੀਆਂ ਲਗਾਤਾਰ ਜਾਰੀ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਕਿਸੇ ਵੀ ਬੱਚੇ ਦਾ ਸਥਾਨ ਸੜਕਾਂ ‘ਤੇ ਨਹੀਂ, ਸਗੋਂ ਸਕੂਲ, ਆਂਗਣਵਾੜੀ ਅਤੇ ਆਪਣੇ ਪਰਿਵਾਰ ਦੇ ਸੁਰੱਖਿਅਤ ਮਾਹੌਲ ਵਿੱਚ ਹੈ। ਉਨ੍ਹਾਂ ਕਿਹਾ ਕਿ ਬਾਲ ਭਿਖਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਮੁਹਿੰਮਾਂ ਲਗਾਤਾਰ ਜਾਰੀ ਰੱਖੇਗੀ ।

ਭੀਖ ਮੰਗਦਾ ਬੱਚਾ ਦਿਖਾਈ ਦੇਣ ‘ਤੇ ਦਿੱਤੀ ਜਾਵੇ ਤੁਰੰਤ ਸੂਚਨਾ

ਲੋਕਾਂ ਨੂੰ ਇਸ ਨੇਕ ਉਪਰਾਲੇ ਵਿੱਚ ਭਾਗੀਦਾਰ ਬਣਨ ਦੀ ਅਪੀਲ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਜੇਕਰ ਕਿਸੇ ਵੀ ਬੱਚੇ ਨੂੰ ਭਿਖਿਆ ਮੰਗਦਿਆਂ ਜਾਂ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੀ ਲੋੜ ਵਾਲੀ ਸਥਿਤੀ ਵਿੱਚ ਦੇਖਿਆ ਜਾਵੇ ਤਾਂ ਇਸ ਦੀ ਸੂਚਨਾ ਤੁਰੰਤ ਆਪਣੇ ਜਿ਼ਲ੍ਹੇ ਦੀ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ, ਬਾਲ ਭਲਾਈ ਕਮੇਟੀ ਜਾਂ ਚਾਈਲਡ ਹੈਲਪਲਾਈਨ 1098 ‘ਤੇ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਤੁਹਾਡੀ ਇੱਕ ਸੂਚਨਾ ਕਿਸੇ ਬੱਚੇ ਦਾ ਬਚਪਨ ਬਚਾ ਸਕਦੀ ਹੈ ਅਤੇ ਉਸ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ ।

 

ਵਿਜੀਲੈਂਸ ਨੇ ਰਿਸ਼ਵਤ ਲੈਣ ‘ਤੇ ਸਹਾਇਕ ਸਬ-ਇੰਸਪੈਕਟਰ ਕੀਤਾ ਗ੍ਰਿ਼ਫ਼ਤਾਰ

0
Vigilance

ਚੰਡੀਗੜ੍ਹ, 9 ਸਤੰਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕਾਰਵਾਈ ਕਰਦਿਆਂ ਸਹਾਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹੈ ਇਹ ਸਹਾਇਕ ਸਬ-ਇੰਸਪੈਕਟਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਗਈ ਜੀਰੋ ਟੋਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ (Vigilance) ਵਿਭਾਗ ਨੇ ਕਾਰਵਾਈ ਕਰਦਿਆਂ ਜਿਸ ਸਹਾਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਜਿੰਦਲ ਲਾਲ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਸਹਾਇਕ ਸਬ-ਇੰਸਪੈਕਟਰ ਐਲਡੇਕੋ ਅਸਟੇਟ ਪੁਲਿਸ ਚੌਕੀ ਇੰਚਾਰਜ, ਪੁਲਸ ਸਟੇਸ਼ਨ ਸਲੇਮ ਟਾਬਰੀ, ਲੁਧਿਆਣਾ ਵਿਖੇ ਤਾਇਨਾਤ ਸੀ ।

ਕਿੰਨੀ ਰਿਸ਼ਵਤ ਲੈਂਦਿਆਂ ਕੀਤਾ ਗਿਆ ਹੈ ਗ੍ਰਿਫ਼ਤਾਰ

ਵਿਜੀਲੈਂਸ ਵਲੋਂ ਜਿਸ ਸਹਾਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ (Taking bribes) ਗ੍ਰਿ਼ਫ਼ਤਾਰ ਕੀਤਾ ਗਿਆ ਹੈ ਵਲੋਂ 40 ਹਜ਼ਾਰ ਰੁਪਏ ਰਿਸ਼ਵਤ ਲਈ ਜਾ ਰਹੀ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਮੁਲਾਜ਼ਮ ਨੂੰ ਪਿੰਡ ਭੱਟੀਆਂ ਬੇਟ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕਿਸ ਮਾਮਲੇ ਵਿਚ ਮੰਗੀ ਜਾ ਰਹੀ ਸੀ ਰਿਸ਼ਵਤ

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੀ ਪਤਨੀ ਦੀ ਆਪਣੇ ਗੁਆਂਢੀ ਨਾਲ ਲੜਾਈ ਹੋਈ ਸੀ। ਇਸ ਸਬੰਧ ਵਿੱਚ, ਮੈਡੀਕਲ ਰਿਪੋਰਟਾਂ ਦੇ ਅਧਾਰ ’ਤੇ ਪੁਲਿਸ ਚੌਕੀ ਐਲਡੇਕੋ ਅਸਟੇਟ, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਅਧਿਕਾਰੀ ਦੋਸ਼ੀ ਏ. ਐਸ. ਆਈ. ਜਿੰਦਲ ਲਾਲ ਸੀ । ਦੋਸ਼ੀ ਅਧਿਕਾਰੀ ਸ਼ਿਕਾਇਤਕਰਤਾ ਤੋਂ ਆਪਣੇ ਗੁਆਂਢੀ ਨਾਲ ਸਮਝੌਤਾ ਕਰਵਾਉਣ ਲਈ ਪਹਿਲਾਂ ਹੀ 50,000 ਰੁਪਏ ਦੀ ਰਿਸ਼ਵਤ ਲੈ ਚੁੱਕਾ ਸੀ ।

ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ

ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਏ. ਐਸ. ਆਈ. (A. S. I.) ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਬਾਵਜੂਦ ਵੀ ਸ਼ਿਕਾਇਤਕਰਤਾ ਦੀ ਪਤਨੀ ਵਿਰੁੱਧ ਕੇਸ ਦਰਜ ਕੀਤਾ । ਬੁਲਾਰੇ ਨੇ ਅੱਗੇ ਕਿਹਾ ਕਿ ਦੋਸ਼ੀ ਏ. ਐਸ. ਆਈ. ਨੇ ਦੂਜੀ ਧਿਰ ਵਿਰੁੱਧ ਕਰਾਸ ਕੇਸ ਦਰਜ ਕਰਵਾਉਣ ਲਈ ਸ਼ਿਕਾਇਤਕਰਤਾ ਤੋਂ 40 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ । ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਲਈ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ ।

ਏ. ਐਸ. ਆਈ. ਵਿਰੁੱਧ ਕੇਸ ਦਰਜ ਕਰਕੇ ਕਰ ਦਿੱਤੀ ਗਈ ਹੈ ਕਾਰਵਾਈ ਸ਼ੁਰੂ

ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਨਾਲ ਰਾਬਤਾ ਕੀਤਾ। ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਪੁਲਿਸ ਅਧਿਕਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ । ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

ਪੰਜਾਬੀ ਗਾਇਕ ਦੇ ਕਾਫਲੇ ‘ਤੇੇ ਕੈਨੇਡਾ ਵਿਖੇ ਚਲਾਈਆਂ ਗੋਲੀਆਂ

0
Ami Virk

ਕੈਨੇਡਾ, 9 ਸਤੰਬਰ 2026 : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਐਕਟਰ ਦੀਆਂ ਗੱਡੀਆਂ ਦੇ ਕਾਫਲੇ ‘ਤੇ ਕੈਨੇਡਾ (Canada) ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ (Shooting) ਕੀਤੀ ਗਈ ਹੈ ।

ਕੌਣ ਹੈ ਇਹ ਪੰਜਾਬੀ ਗਾਇਕ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਬਟਸਫੋਰਡ ਵਿਖੇ ਜੋ ਇਕ ਸ਼ੋਅ ਮਗਰੋਂ ਪੰਜਾਬ ਦੇ ਪ੍ਰਸਿੱਧ ਗਾਇਕ (Popular singer) ਅਤੇ ਐਕਟਰ ਦੀਆਂ ਗੱਡੀਆਂ ਦੇ ਕਾਫਲੇ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਵਿਚ ਪੰਜਾਬੀ ਗਾਇਕ ਐਮੀ ਵਿਰਕ (Amy Virk) ਦੀ ਗੱਡੀਆਂ ਦੇ ਕਾਫਲੇ ਸ਼ਾਮਲ ਹਨ। ਦੱਸਣਯੋਗ ਹੈ ਕਿ ਗੋਲੀਆਂ ਗੱਡੀ ਦੇ ਪਿਛਲੇ ਹਿੱਸੇ ਵਿਚ ਲੱਗਣ ‘ਤੇ ਕੋਈ ਵੀ ਜਖਮੀ ਨਹੀਂ ਹੋਇਆ ।

ਕੀ ਆਖਣਾ ਹੈ ਕੈਨੇਡੀਅਨ ਪੁਲਸ ਦਾ

ਉਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਕੈਨੇਡੀਅਨ ਪੁਲਸ (Canadian Police) ਦਾ ਆਖਣਾ ਹੈ ਕਿ ਜੋ ਐਮੀ ਵਿਰਕ ਦੇ ਕਾਫਲੇ ਤੇ ਗੋਲੀਬਾਰੀ ਕੀਤੀ ਗਈ ਹੈ ਦੇ ਚਲਦਿਆਂ 7 ਤੋਂ 10 ਫਾਇਰ ਕੀਤੇ ਗਏ ਹਨ। ਪੁਲਸ ਨੇ ਦੱਸਿਆ ਕਿ ਐਮੀ ਵਿਰਕ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਰਾਤ ਸਮੇਂ ਜਦੋਂ ਵਾਹਨਾਂ ਦੇ ਕਾਫਲੇ ਨਾਲ ਸ਼ਹਿਰ ਲਈ ਰਵਾਨਾ ਹੋਏ ਤਾਂ ਉਸ ਸਮੇਂ ਇਹ ਘਟਨਾਕ੍ਰਮ ਵਾਪਰਿਆ ।

ਹਿਮਾਚਲ ਵਿਚ ਵਿਦਿਆਰਥੀ ਰੈਗਿੰਗ ਮਾਮਲੇ ਵਿਚ ਪੰਜ ਵਿਦਿਆਰਥੀ ਮੁਅੱਤਲ

0
Himachal School

ਹਿਮਾਚਲ ਪ੍ਰਦੇਸ਼, 8 ਸਤੰਬਰ 2026 : ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਸੋਲਨ ਦੇ ਸਕੂਲ ਵਿਚ ਵਿਦਿਆਰਥੀਆਂ ਵਲੋਂ ਵਿਦਿਆਰਥੀ ਨਾਲ ਕੀਤੀ ਰੈਗਿੰਗ ਮਾਮਲੇ ਵਿਚ ਪੰਜ ਨੂੰ ਮੁਅੱਤਲ (Suspension) ਕੀਤਾ ਗਿਆ ਹੈ ।

ਕਦੋਂ ਦੀ ਹੈ ਇਹ ਘਟਨਾ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਲਾ ਸੋਲਨ (Solan District) ਵਿਖੇ ਬਣੇ ਜਿਸ ਡਗਸ਼ਾਈ ਪਬਲਿਕ ਸਕੂਲ ਵਿਚ ਇਕ ਪੰਜਾਬ ਦੇ ਵਸਨੀਕ ਜਿਸ 9ਵੀਂ ਜਮਾਤ ਦੇ ਤਲਵਿੰਦਰ ਮਨੇਸ਼ ਨਾਲ 11ਵੀਂ ਅਤੇ 12ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਵਲੋਂ ਰੈਗਿੰਗ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਇਹ ਘਟਨਾ ਪੰਜ ਸਤੰਬਰ ਦੀ ਵਾਪਰੀ ਹੈ,ਜਿਸਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ ।

ਪੁਲਸ ਕਰੇਗੀ ਵਿਦਿਆਰਥੀਆਂ ਅਤੇ ਹੋਰਨਾਂ ਤੋਂ ਪੁੱਛਗਿੱਛ

ਪ੍ਰਾਪਤ ਸੂਚਨਾ ਮੁਤਾਬਕ ਰੈਗਿੰਗ (Ragging) ਦੇ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਵਲੋਂ ਰੈਗਿੰਗ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਹੋਸਟਲ ਵਾਰਡਨ ਅਤੇ ਹੋਰ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਲਈ ਸਕੂਲ ਦਾ ਦੌਰਾ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਸਕੂਲ ਪਿ੍ਰੰਸੀਪਲ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ ।

ਕੀ ਆਖਣਾ ਹੈ ਹਿਮਾਚਲ ਪੁਲਸ ਦਾ

ਡਗਸ਼ਾਈ ਪਬਲਿਕ ਸਕੂਲ ਵਿੱਚ ਹੋਈ ਰੈਗਿੰਗ ਘਟਨਾ ‘ਤੇ ਟਿੱਪਣੀ ਕਰਦਿਆਂ ਸੋਲਨ ਦੇ ਐਸ. ਪੀ. ਟੀ. ਐਸ. ਡੀ. ਵਰਮਾ (S. P. T. S. D. Verma) ਨੇ ਕਿਹਾ ਕਿ ਰੈਗਿੰਗ ਵਿਰੁੱਧ ਸਖ਼ਤ ਕਾਨੂੰਨੀ ਪ੍ਰਬੰਧ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਪੱਧਰ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਵਿਦਿਆਰਥੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ।

ਪੰਜੋਂ ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ

ਸੋਲਨ ਵਿਖੇ ਸਕੂਲ ਵਿਚ ਜਿਨ੍ਹਾਂ ਸੀਨੀਅਰ ਵਿਦਿਆਰਥੀਆਂ ਵਲੋਂ ਜੋ ਜੂਨੀਅਰ ਵਿਦਿਆਰਥੀ ਨਾਲ ਰੈਗਿੰਗ ਕੀਤੀ ਗਈ ਸੀ ਦੇ ਮਾਮਲੇ ਵਿਚ ਪੰਜ ਨਾਬਾਲਗ ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ (Case registered) ਕੀਤਾ ਗਿਆ ਹੈ । ਜਾਂਚ ਹਿਮਾਚਲ ਪ੍ਰਦੇਸ਼ ਵਿਦਿਅਕ ਸੰਸਥਾਵਾਂ (ਰੈਗਿੰਗ ਦੀ ਮਨਾਹੀ) ਐਕਟ-2009 ਦੀ ਧਾਰਾ 3 ਦੇ ਤਹਿਤ, ਬੀਐਨਐਸ (ਭਾਰਤੀ ਨਿਆ ਸੰਹਿਤਾ) ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ ਕੀਤੀ ਜਾ ਰਹੀ ਹੈ ।

ਹਰਿਆਣਾ ਸਰਕਾਰ ਨੇ ਕੀਤੇ ਆਈ. ਏ. ਐਸ.-ਐਚ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ

0
Transffers-1

ਚੰਡੀਗੜ੍ਹ, 8 ਸਤੰਬਰ 2026 : ਹਰਿਆਣਾ ਸਰਕਾਰ (Haryana Government) ਨੇ ਇਕ ਹੁਕਮ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ 26 ਆਈ. ਏ. ਐਸ. (I. A. S.) /ਐਚ. ਸੀ. ਐਸ. ਅਧਿਕਾਰੀਆਂ (H. C. S. officials) ਦੇ ਤਬਾਦਲੇ ਕਰ ਦਿੱਤੇ ਹਨ । ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਦੇ ਵਿਚ :

Transffers-2

Transffers-3

Transffers-4

Transffers-5