ਪਿਤਾ ਦੇ ਦੋੋਸਤ ਨੇ ਹੀ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਕੀਤਾ ਕਤਲ

0
27
Buland Shehaar Rape

ਬੁਲੰਦਸ਼ਹਿਰ, 7 ਨਵੰਬਰ 2026 : ਭਾਰਤ ਦੇੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਬੁਲੰਦਸ਼ਹਿਰ ਵਿਖੇੇ ਪਿਤਾ ਦੇ ਦੋਸਤ ਨੇ ਹੀ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਸਿਕੰਦਰਾਬਾਦ ਕੋਤਵਾਲੀ ਦੇ ਉਦਯੋਗਿਕ ਪੁਲਸ ਚੌਂਕੀ ਖੇਤਰ ਵਿਚ ਜੋ ਇਕ ਨਾਬਾਲਗ 8 ਸਾਲਾ ਬੱਚੀ ਨਾਲ ਉਸਦੇ ਪਿਤਾ ਦੇ ਸਾਥੀ ਮਜ਼ਦੂਰ ਵਿਅਕਤੀ ਵਲੋਂ ਪਹਿਲਾਂ ਲੜਕੀ ਨੂੰ ਅਗਵਾ ਕਰਕੇ ਜੰਗਲਾਂ ਵਿਚ ਲਿਜਾ ਕੇ ਉਸ ਨਾਲ ਜਬਰ ਜਨਾਹ (Rape) ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਹੈ ਵਿਚ ਜਬਰ ਜਨਾਹ ਕਰਨ ਵਾਲੇ ਵਿਅਕਤੀ ਦੀ ਪਛਾਣ ਰਵੀ ਕੁਮਾਰ ਪੁੱਤਰ ਰਾਜੂ ਕਸ਼ਯਪ ਵਾਸੀ ਤਾਰਾਇਣ ਪਿੰਡ, ਚਿਪਰਾਮੌ ਥਾਣਾ, ਕਨੌਜ ਜਿਲੇ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਉਕਤ ਵਿਅਕਤੀ ਜਬਰ ਜਨਾਹ ਅਤੇ ਕਤਲ ਦੀ ਵਾਰਦਾਤ ਤੋਂ ਬਾਅਦ ਜਿਥੇ ਇਕ ਪਾਸੇ ਫਰਾਰ ਹੋ ਗਿਆ ਹੈ, ਉਥੇ ਦੂਸਰੇ ਪਾਸੇ ਪੁਲਸ ਵਲੋਂ ਵੀ ਉਕਤ ਵਿਅਕਤੀ ਵਿਰੁੱਧ ਰੇਪ ਅਤੇ ਕਤਲ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ (Case registered) ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here