Home Blog Page 20

ਫਿਰੋਜ਼ਪੁਰ ਵਿਖੇ ਅਵਾਰਾ ਕੁੱਤੇ ਨੇ ਦੋ ਸਾਲਾਂ ਬੱਚੇ ਨੂੰ ਕੀਤਾ ਬੁਰੀ ਤਰ੍ਹਾਂ ਜਖਮੀ

0
Stray dogs

ਫਿਰੋਜ਼ਪੁਰ, 9 ਸਤੰਬਰ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਛਾਉਣੀ ਵਿਖੇ ਇਕ ਅਵਾਰਾ ਕੁੱਤੇ ਵਲੋਂ ਦੋ ਸਾਲਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਕੇ ਜਖਮੀ (Injured) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਬੱਚਾ

ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਛਾਉਣੀ ਦੀ ਗਲੀ ਨੰ 1 ਵਿਖੇ ਜੋ ਅੱਜ ਇਕ ਅਵਾਰਾ ਕੁੱਤੇ (Stray dogs) ਵਲੋਂ ਗਲੀ ਵਿਚ ਖੇਡ ਰਹੇ ਦੋ ਸਾਲਾਂ ਦੇ ਬੱਚੇ ਨੂੰ ਨੋਚ ਕੇ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ ਹੈ ਦੀ ਪਛਾਣ ਰਾਘਵ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਬੱਚੇ ਦੀਆਂ ਚੀਕਾਂ ਸੁਣ ਕੇ ਜਦੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤਾਂ ਉਨ੍ਹਾਂ ਨੇ ਬੱਚੇ ਨੂੰ ਕੁੱਤੇ ਤੋਂ ਬਚਾਇਆ ਪਰ ਉਦੋਂ ਤੱਕ ਬੱਚਾ ਕਾਫੀ ਜਖਮੀ ਹੋ ਚੁੱਕਿਆ ਸੀ ।

ਬੱਚੇ ਦਾ ਕੀਤਾ ਜਾ ਰਿਹਾ ਹੈ ਡਾਕਟਰਾਂ ਵਲੋਂ ਇਲਾਜ

ਉਕਤ ਵਾਪਰੇ ਘਟਨਾਕ੍ਰਮ ਦੇ ਚਲਦਿਆਂ ਜਖਮੀ ਹੋਏ ਬੱਚੇੇ ਰਾਘਵ ਨੂੰ ਇਲਾਜ ਲਈ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਵਲੋਂ ਜਿਥੇ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ, ਉਥੇ ਬੱਚੇ ਦੀ ਹਾਲਤ ਵੀ ਕਾਫੀ ਗੰਭੀਰ ਬਣੀ ਹੋਈ ਹੈ । ਛਾਉਣੀ ਵਾਸੀਆਂ ਦਾ ਆਖਣਾ ਹੈ ਕਿ ਉਪਰੋਕਤ ਖੇਤਰ ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਇੱਕ ਪਾਸੇ ਵਾਧਾ ਹੁੰਦਾ ਜਾ ਰਿਹਾ ਹੈ, ਉਥੇ ਦੂਸਰੇ ਪਾਸੇ ਕੁੱਤਿਆਂ ਦੇ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵਧਦੀਆਂ ਚਲੀਆਂ ਜਾ ਰਹੀਆਂ ਹਨ ।

ਕੀ ਆਖਿਆ ਛਾਉਣੀ ਬੋਰਡ ਦੇ ਸੈਨੇਟਰੀ ਸੁਪਰਡੈਂਟ ਨੇ

ਉਪਰੋਕਤ ਕੁੱਤੇ ਵਲੋਂ ਬੱਚੇ ਨੂੰ ਬੁਰੀ ਤਰ੍ਹਾਂ ਨੋਚੇ ਜਾਣ ਦੀ ਪੇਸ਼ ਆਈ ਸਮੱਸਿਆ ਦੇ ਚਲਦਿਆਂ ਛਾਉਣੀ ਬੋਰਡ ਦੇ ਸੈਨੇਟਰੀ ਸੁਪਰਡੈਂਟ ਅਭਿਸ਼ੇਕ ਪਾਂਡੇ ਨੇ ਕਿਹਾ ਕਿ ਬੋਰਡ ਵਲੋਂ ਸਮੇਂ-ਸਮੇਂ ਤੇ ਅਵਾਰਾ ਕੁੱਤਿਆਂ ਨੂੰ ਪਕੜਨ ਲਈ ਮੁਹਿੰਮ ਚਲਾਈ ਜਾਂਦੀ ਹੈ, ਜਿਸ ਤਹਿਤ ਕੁੱਤਿਆਂ ਦੀ ਨਸਬੰਦੀ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ ।

ਲੋਕਾਂ ਨੇ ਦਿੱਤੀ ਚਿਤਾਵਨੀ

ਘਟਨਾ ਤੋਂ ਨਾਰਾਜ਼ ਚੱਲ ਰਹੇ ਲੋਕਾਂ ਨੇ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਜੇਕਰ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਛਾਉਣੀ ਬੋਰਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਮੱਸਿਆ ਦੇ ਹੱਲ ਦੀ ਮੰਗ ਕਰਨਗੇ । ਉਨ੍ਹਾਂ ਕਿਹਾ ਕਿ ਮਨੁੱਖੀ ਜਾਨਾਂ ਦੀ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ ।

 

ਦੋਸਤਾਂ ਨੇ ਕਰ ਦਿੱਤਾ ਚਾਕੂਆਂ ਨਾਲ ਹਮਲਾ ਕਰਕੇ ਦੋਸਤ ਦਾ ਕਤਲ

0
Mujafarnagar Murder

ਮੁਜ਼ੱਫਰਨਗਰ, 9 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮੁਜਫਰਨਗਰ ਵਿਖੇ ਦੋ ਦੋਸਤਾਂ ਵਲੋਂ ਚਾਕੂਆਂ ਨਾਲ ਹਮਲਾ ਕਰਕੇ ਆਪਣੇ ਹੀ ਦੋਸਤ ਦਾ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਮੁਜਫਰਨਗਰ (Muzaffarnagar) ਦੇ ਪਿੰਡ ਭੈਂਸੀ ਵਸਨੀਕ ਜਿਸ ਨੌਜਵਾਨ ਦਾ ਉਸਦੇ ਆਪਣੇ ਹੀ ਦੋਸਤਾਂ ਵਲੋਂ ਗਲਾ ਘੋਟ ਕੇ ਅਤੇ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਵਿਚ ਨੌਜਵਾਨ ਦੀ ਪਛਾਣ ਅਤੁਲ ਕਮਾਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਦੋਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ (Arrested) ਕਰਕੇ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਲਾਸ਼ ਵੀ ਬਰਾਮਦ ਕਰ ਲਈ ਹੈ ।

ਕੀ ਕਾਰਨ ਰਿਹਾ ਦੋਸਤਾਂ ਵਲੋਂ ਆਪਣੇ ਹੀ ਦੋਸਤ ਦਾ ਕਤਲ ਕਰਨ ਦਾ

ਪ੍ਰਾਪਤ ਸੂਚਨਾ ਮੁਤਾਬਕ ਜਿਨ੍ਹਾਂ ਦੋ ਨੌਜਵਾਨਾਂ ਵਲੋਂ ਆਪਣੇ ਹੀ ਦੋਸਤ ਅਤੁਲ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਹੈ ਵਿਚ ਦੋਵੇਂ ਨੌਜਵਾਨਾਂ ਦੀ ਪਛਾਣ ਤਾਲਿਬ ਅਤੇ ਉਸਦੇ ਇਕ ਦੋਸਤ ਦੇ ਤੌਰ ‘ਤੇ ਹੋਈ ਹੈ ਵਲੋਂ ਅਤੁਲ ਦਾ ਕਤਲ ਕੀਤੇ ਜਾਣ ਦਾ ਕਾਰਨ ਤਾਲਿਬ ਦੇ ਦੋਸਤ ਦੇ ਛੋਟੇ ਭਰਾ ‘ਤੇ ਟਿੱਪਣੀਆਂ ਕਰਨਾ ਅਤੇ ਭੈਣ ਨਾਲ ਛੇੜਛਾੜ ਕੀਤੇ ਜਾਣਾ ਹੈ ।

ਪੁਲਸ ਨੇ ਕਰ ਲਿਆ ਹੈ ਦੋਹਾਂ ਵਿਰੁੱਧ ਕਤਲ ਦਾ ਕੇਸ ਦਰਜ

ਥਾਣਾ ਕੋਤਵਾਲੀ ਮੁਜਫਰਨਗਰ ਦੀ ਪੁਲਸ ਵਲੋਂ ਉਕਤ ਦੋਹਾਂ ਨੌਜਵਾਨਾਂ ਵਿਰੁੱਧ ਤੇਜਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਦੋਵੇਂ ਨੌਜਵਾਨ ਅਤੁਲ ਦਾ ਕਤਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਅਤੁਲ ਦੀ ਭਾਲ ਕਰਨ ਵਿਚ ਲੱਗੇ ਰਹੇ ਤਾਂ ਜੋ ਕਿਸੇ ਨੂੰ ਵੀ ਉਨ੍ਹਾਂ ਤੇ ਸ਼ੱਕ ਨਾ ਜਾਵੇ ।

ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 231ਵੇਂ ਦਿਨ 581 ਥਾਈਂ ਹੋਈ ਛਾਪੇਮਾਰੀ

0
DGP

ਚੰਡੀਗੜ੍ਹ, 9 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 231ਵੇਂ ਦਿਨ 581 ਥਾਈਂ ਛਾਪੇਮਾਰੀ ਕੀਤੀ ਗਈ ।

238 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਮੁਹਿੰਮ 231ਵੇਂ ਦਿਨ ਪੰਜਾਬ ਪੁਲਸ ਦੀਆਂ ਟੀਮਾਂ ਨੇ 238 ਵਿਅਕਤੀਆਂ ਨੂੰ 24 ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 68,937 ਗ੍ਰਿਫ਼ਤਾਰੀਆਂ ਹੋਈਆਂ ਹਨ । ਇਸ ਤੋਂ ਇਲਾਵਾ 255 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ 7 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ । ਇਸ ਤੋਂ ਇਲਾਵਾ ਡੀ. ਜੀ. ਪੀ. ਪੰਜਾਬ ਦੀ ਅਗਵਾਈ ਹੇਠ ਗੈਂਗਸਟਰਾਂ ਸਬੰਧੀ ਜਾਣਕਾਰੀ ਦੇਣ ਲਈ ਇਕ ਹੈਲਪਲਾਈਨ ਨੰਬਰ 93946-93946 ਵੀ ਜਾਰੀ ਕੀਤਾ ਗਿਆ ਹੈ ।

ਯੁੱਧ ਨਸਿ਼ਆਂ ਵਿਰੁੱਧ 100 ਨਸ਼ਾ ਕੀਤੇ ਗਏ ਗ੍ਰਿਫ਼ਤਾਰ

ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁਧ’ (War on drugs) ਨੂੰ 556ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 100 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 353 ਗ੍ਰਾਮ ਹੈਰੋਇਨ, 7 ਕਿਲੋ ਗਾਂਜਾ, 6 ਕਿਲੋ ਭੁੱਕੀ ਅਤੇ 285 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ । ਇਸ ਦੇ ਨਾਲ ਸਿਰਫ 556 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ (Drug traffickers) ਦੀ ਗਿਣਤੀ 77,559 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 9 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।

ਪੰਜਾਬੀ ਮੂਲ ਦਾ ਨੌਜਵਾਨ ਵਿਦੇਸ਼ੋਂ ਪਰਤਣ ਸਮੇਂ ਹੋਇਆ ਲਾਪਤਾ

0
Punjabi Boy

ਗਿੱਦੜਬਾਹਾ, 9 ਸਤੰਬਰ 2026 : ਪੰਜਾਬ ਦੇ ਜਿਲਾ ਮੁਕਤਸਰ (Muktsar District) ਦੇ ਸ਼ਹਿਰ ਗਿੱਦੜਬਹਾ ਦੇ ਪਿੰਡ ਹੁਸਨਰ ਦੇ ਵਸਨੀਕ ਨੌਜਵਾਨ ਦੇ ਵਿਦੇਸ਼ੋਂ ਪਰਤਣ ਸਮੇਂ ਲਾਪਤਾ (Missing) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪਿੰਡ ਹੁਸਨਰ (Village Husnar) ਦਾ ਰਹਿਣ ਵਾਲਾ ਪੰਜਾਬੀ ਮੂਲ ਦਾ ਜੋ ਨੌਜਵਾਨ ਦੁਬਈ ਤੋਂ ਵਾਪਸ ਭਾਰਤ ਆਉਣ ਵੇਲੇ ਅਚਾਨਕ ਹੀ ਲਾਪਤਾ ਹੋ ਗਿਆ ਹੈ ਦੀ ਪਛਾਣ ਗੁਰਜਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਅੱਜ ਨੌਜਵਾਨ ਨੂੰ ਲਾਪਤਾ ਹੋਏ ਨੂੰ ਚਾਰ ਦਿਨ ਤੋਂ ਵੀ ਉਪਰ ਦਾ ਸਮਾਂ ਬੀਤ ਚੁੱਕਿਆ ਹੈ ਪਰ ਕੋਈ ਪਤਾ ਨਹੀਂ ਲੱਗ ਸਕਿਆ ਹੈ ।

ਪਰਿਵਾਰਕ ਮੈਂਬਰਾਂ ਨੇ ਕਰਵਾਈ ਪੁਲਸ ਕੋਲ ਸਿ਼ਕਾਇਤ ਦਰਜ

ਲਾਪਤਾ ਹੋਏ ਨੌਜਵਾਨ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਨੇ 4 ਸਤੰਬਰ ਨੂੰ ਵਾਪਸ ਆਉਣਾ ਸੀ ਪਰ ਅੱਜ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੁੱਝ ਪਤਾ ਨਹੀਂ ਲੱਗ ਸਕਿਆ, ਜਿਸਦੇ ਚਲਦਿਆਂ ਸਬੰਧਤ ਪੁਲਸ ਥਾਣੇ ਵਿਖੇ ਸਿ਼ਕਾਇਤ ਦਰਜ (Complaint filed) ਕਰਵਾਈ ਗਈ ਹੈ । ਉਨ੍ਹਾਂ ਦੱਸਿਆ ਕਿ ਨੌਜਵਾਨ ਪੁੱਤਰ ਦੇ ਦੋਸਤ ਲਖਵਿੰਦਰ ਸਿੰਘ ਵਲੋਂ ਤਾਂ ਦਿੱਲੀ ਤੋਂ ਬਠਿੰਡਾ ਤੱਕ ਆਉਣ ਵਾਲੀ ਕਿਸਾਨ ਐਕਸਪ੍ਰੈਸ ਟ੍ਰੇਨ ਦੀ ਟਿਕਟ ਵੀ ਗਿੱਦੜਬਾਹਾ ਤੋਂ ਬੁੱਕ ਕਰਵਾ ਦਿੱਤੀ ਗਈ ਸੀ ।

ਨੌਜਵਾਨ ਦੇ ਪਰਿਵਾਰ ਨੇ ਕੀਤੀ ਸਰਕਾਰ ਤੋਂ ਮਦਦ ਦੀ ਮੰਗ

ਨੌਜਵਾਨ ਦੇ ਦੋਸਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਵਿੱਤੀ ਹਾਲਤ ਬਹੁਤ ਹੀ ਕਮਜ਼ੋਰ ਹੈ, ਜਿਸਦੇ ਚਲਦਿਆਂ ਲਾਪਤਾ ਗੁਰਜਿੰਦਰ (Gurjinder) ਦੀ ਭਾਲ ਕਰਨਾ ਵੀ ਪਰਿਵਾਰ ਲਈ ਮੁਸ਼ਕਲ ਹੈ, ਜਿਸਦੇ ਚਲਦਿਆਂ ਪਰਿਵਾਰ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਨੌਜਵਾਨ ਸਬੰਧੀ ਛੇਤੀ ਪਤਾ ਕਰੇ ਤਾਂ ਜੋ ਉਸ ਸਬੰਧੀ ਕੋਈ ਜਾਣਕਾਰੀ ਮਿਲ ਸਕੇ ।

ਅਮਰੀਕੀ ਨਾਗਰਿਕ ਸਮੇਤ 7 ਵਿਦੇਸ਼ੀਆਂ ਖਿਲਾਫ ਦੋਸ਼-ਪੱਤਰ ਦਾਇਰ

0
NIA

ਨਵੀਂ ਦਿੱਲੀ, 9 ਸਤੰਬਰ 2026 : ਰਾਸ਼ਟਰੀ ਜਾਂਚ ਏਜੰਸੀ (National Investigation Agency) ਵਲੋਂ ਅਮਰੀਕੀ ਨਾਗਰਿਕ ਮੈਥਿਊ ਏਰੋਨ ਵੈਨ ਡਾਇਕ ਸਮੇਤ 7 ਵਿਦੇਸ਼ੀ ਨਾਗਰਿਕਾਂ ਖਿਲਾਫ ਦੋਸ਼-ਪੱਤਰ ਦਾਇਰ (Chargesheet filed) ਕੀਤਾ ਗਿਆ ਹੈ ।

ਕੀ ਕਾਰਨ ਹੈ ਵਿਦੇਸ਼ੀ ਨਾਗਰਿਕਾਂ ਵਿਰੁੱਧ ਦੋਸ਼ ਪੱਤਰ ਦਾਇਰ ਕਰਨ ਦਾ

ਇਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ (Foreign citizens) ‘ਤੇ ਭਾਰਤ ‘ਚ ਘੁਸਪੈਠ ਕਰਨ ਤੇ ਇੱਥੇ ਰਹਿਣ ਦੇ ਦੋਸ਼ ਹਨ । ਹਾਲਾਂਕਿ ਭਾਰਤ ‘ਚ ਨਸਲੀ ਹਥਿਆਰਬੰਦ ਸਮੂਹਾਂ ਨਾਲ ਕਥਿਤ ਸਬੰਧਾਂ ਵਾਲੇ ਅੱਤਵਾਦੀ ਵਾਜ਼ਿਸ਼ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਵੀ ਏਜੰਸੀ ਨੇ ਉਨ੍ਹਾਂ ਖਿਲਾਫ ਗੈਰ-ਕਾਨੂੰਨੀ ਵਤੀਵਿਧੀਆਂ (ਰੋਕੂ) ਐਕਟ (ਯੂ. ਏ. ਪੀ. ਏ.) ਦੀਆਂ ਧਾਰਾਵਾਂ ਨਹੀਂ ਲਗਾਈਆਂ ਹਨ ।

ਕੌਣ ਕੌਣ ਹਨ ਇਹ ਵਿਦੇਸ਼ੀ ਨਾਗਰਿਕ

ਐੱਨ. ਆਈ. ਏ. ਨੇ 13 ਮਾਰਚ ਨੂੰ ਡਾਇਕ ਅਤੇ 6 ਯੂਕੇਨੀ ਨਾਗਰਿਕਾਂ ਕਾਮਿੰਸਕੀ ਵਿਕਟਰ, ਹਰਬਾ ਪੇਟਰੋ, ਸਲੀਵਿਆਕ ਤਾਰਾਸ, ਇਵਾਨ ਸੁਕਮਾਨੋਵਸਕੀ, ਸਟੇਫਨਕਿਵ ਮਾਰੀਅਨ ਅਤੇ ਹੋਂਚਾਰੁਕ ਮਕਸਿਮ ਨੂੰ ਗ੍ਰਿਫ਼ਤਾਰ ਕੀਤਾ ਸੀ । ਉਨ੍ਹਾਂ ਨੇ ਕਥਿਤ ਤੌਰ ‘ਤੇ ਮਿਆਂਮਾਰ ਤੋਂ ਮਿਜ਼ੋਰਮ ਸਰਹੱਦ ਦੇ ਰਸਤੇ ਭਾਰਤ ‘ਚ ਘੁਸਪੈਠ ਕੀਤੀ ਸੀ । ਦੋਸ਼ ਹੈ ਕਿ ਇਹ ਸਮੂਹ ਭਾੜੇ ਦੇ ਲੜਾਕਿਆਂ ਵਜੋਂ ਕੰਮ ਕਰ ਰਿਹਾ ਸੀ ।

ਕੀ ਦੱਸਿਆ ਏਜੰਸੀ ਨੇ ਅਦਾਲਤ ਨੂੰ

ਏਜੰਸੀ ਨੇ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਦੋਸ਼ੀਆਂ ਤੋਂ ਇਕ ਵੱਡੀ ਅੱਤਵਾਦੀ ਸਾਜਿ਼ਸ਼ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ‘ਚ ਭਾਰਤ ਅਤੇ ਮਿਆਂਮਾਰ ‘ਚ ਨਸਲੀ ਹਥਿਆਰਬੰਦ ਸਮੂਹਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਡ੍ਰੋਨ ਦੀ ਸਿਖਲਾਈ ਦੇਣਾ ਸ਼ਾਮਲ ਹੈ ।

ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਡੀ. ਏ. ਮਾਮਲੇ ਵਿਚ ਹੋਈ ਸਹਿਮਤੀ

0
Meeting

ਚੰਡੀਗੜ੍ਹ, 9 ਸਤੰਬਰ 2026 : ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਸਰਕਾਰੀ ਮੁਲਾਜਮਾਂ (Government employees) ਅਤੇ ਪੰਜਾਬ ਸਰਕਾਰ ਵਿਚਕਾਰ ਡੀ. ਏ. ਨੂੰ ਲੈ ਕੇ ਇਕ ਸਮਝੌਤਾ ਹੋਣ ਦਾ ਸਮਾਚਾਰ ਹੈ ।

ਮੁੱਖ ਸਕੱਤਰ ਪੰਜਾਬ ਸਿਨਹਾ ਨੇ ਦਿੱਤਾ ਮੁਲਾਜਮਾਂ ਨੂੰ ਭਰੋਸਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੇ ਡੀ. ਏ. (D. A.) ਦੇ ਮਾਮਲੇ ’ਚ ਜੋ ਅੱਜ ਪੰਜਾਬ ਸਰਕਾਰ ਨਾਲ ਸਮਝੌਤਾ ਹੋ ਜਾਣ ਬਾਰੇ ਗੱਲਬਾਤ ਸਾਹਮਣੇ ਆਈ ਦੇ ਚਲਦਿਆਂ ਸਰਕਾਰੀ ਮੁਲਾਜ਼ਮਾਂ ਦੇ ਆਗੂਆਂ ਦੀ ਅੱਜ ਪੰਜਾਬ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨਾਲ ਮੀਟਿੰਗ ਹੋਈ ਅਤੇ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਡੀ.ਏ. ਦੇ ਮਾਮਲੇ ਨੂੰ ਲੈ ਕੇ ਦਿੱਤੇ ਗਏ ਭਰੋਸੇ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ ।

ਕੀ ਆਖਿਆ ਮੁੱਖ ਸਕੱਤਰ ਨੇ

ਇਸ ਮੌਕੇ ਮੁੱਖ ਸਕੱਤਰ (Chief Secretary) ਨੇ ਕਿਹਾ ਕਿ ਲੰਘੀ 27 ਅਗਸਤ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਵੀ ਵਾਪਸ ਲਏ ਜਾਣਗੇ ।  ਇਸ ਮੌਕੇ ਸਰਕਾਰੀ ਕਰਮਚਾਰੀਆਂ ਦੇ ਆਗੂਆਂ ਨੇ ਵੀ ਕਿਹਾ ਕਿ ਸਾਡੇ ਵੀ ਸਮੂਹ ਮੁਲਾਜ਼ਮ ਪਹਿਲਾਂ ਵਾਂਗ ਪੰਜਾਬ ਸਰਕਾਰ (Punjab Government) ਨਾਲ ਮਿਲ ਕੇ ਕੰਮ ਕਰਨਗੇ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨਾਲ ਜਲਦੀ ਹੀ ਮੀਟਿੰਗ ਹੋਣ ਦੀ ਸੰਭਾਵਨਾ ਹੈ ।

ਅਦਾਲਤ ਨੇ ਲਗਾਈ ਝੂਠੀ ਅਤੇ ਬਿਨਾਂ ਪੁਸ਼ਟੀ ਵਾਲੀ ਸਮੱਗਰੀ ਪੋਸਟ ਕਰਨ ‘ਤੇ ਰੋਕ

0
Chndigarh Court

ਚੰਡੀਗੜ੍ਹ, 9 ਸਤੰਬਰ 2026 : ਅਦਾਲਤ (Court) ਦੇ ਸਿਵਲ ਜੱਜ (ਜੂਨੀਅਰ ਡਵੀਜਨ) ਵਲੋਂ ਡਾਕਟਰ ਗੁਰਪ੍ਰੀਤ ਕੌਰ ਵਿਰੁੱਧ ਝੂਠੀ ਅਤੇ ਬਿਨਾਂ ਪੁ਼ਸ਼ਟੀ ਵਾਲੀ ਸਮੱਗਰੀ ਪੋਸਟ ਕਰਨ ‘ਤੇ ਰੋਕ ਲਗਾ ਦਿੱਤੀ ਹੈ ।

ਕਿਸ ਮਾਮਲੇ ਵਿਚ ਦਿੱਤਾ ਗਿਆ ਹੈ ਅਦਾਲਤ ਵਲੋਂ ਅਜਿਹਾ ਫ਼ੈਸਲਾ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ (Dr. Gurpreet Kaur) ਵਲੋਂ ਜੋ ਚੰਡੀਗੜ੍ਹ ਵਿਖੇ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ ਵਿਚ ਸਿਵਲ ਜੱਜ (ਜੂਨੀਅਰ ਡਵੀਜਨ) ਡਾ. ਪਰੀਕਸਿ਼ਤ ਦੀ ਅਦਾਲਤ ਨੇ ਪ੍ਰਤੀਵਾਦੀਆਂ ਨੂੰ ਸੋਸ਼ਲ ਮੀਡੀਆ ਜਾਂ ਕਿਸੇ ਵੀ ਹੋਰ ਮਾਧਿਅਮ ਰਾਹੀਂ ਡਾ. ਗੁਰਪ੍ਰੀਤ ਕੌਰ ਵਿਰੁੱਧ ਝੂਠੀ ਅਤੇ ਬਿਨਾਂ ਪੁਸ਼ਟੀ ਵਾਲੀ ਮਾਣਹਾਨੀ ਵਾਲੀ ਸਮੱਗਰੀ ਪੋਸਟ ਜਾਂ ਪ੍ਰਸਾਰਿਤ ਕਰਨ ‘ਤੇ ਅਗਲੇ ਹੁਕਮਾਂ ਤੱਕ ਅੰਤਰਿਮ ਰੋਕ (Interim stay) ਲਗਾ ਦਿੱਤੀ ਹੈ ।

ਕੀ ਦਲੀਲ ਦਿੱਤੀ ਗਈ ਡਾ. ਗੁਰਪ੍ਰੀਤ ਕੌਰ ਵਲੋਂ ਪੇਸ਼ ਹੋਏ ਵਕੀਲਾਂ ਵਲੋਂ

ਚੰਡੀਗੜ੍ਹ ਦੀ ਅਦਾਲਤ ਵਿਚ ਡਾ. ਗੁਰਪ੍ਰੀਤ ਕੌਰ ਵੱਲੋਂ ਪੇਸ਼ ਹੋਏ ਵਕੀਲਾਂ ਸੁਖਬੀਰ ਸਿੰਘ ਅਤੇ ਗਿੰਨੀਜੀਤ ਮਲਹੋਤਰਾ ਨੇ ਦਲੀਲ ਦਿੱਤੀ ਕਿ ਵਿਰੋਧੀਆਂ ਵੱਲੋਂ ਇੱਕ ਸਾਜਿ਼ਸ਼ ਤਹਿਤ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਲਈ ਸੋਸ਼ਲ ਮੀਡੀਆ ‘ਤੇ ਝੂਠਾ ਪ੍ਰਚਾਰ (False propaganda on social media) ਕੀਤਾ ਜਾ ਰਿਹਾ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਇੱਕ ਸਾਬਕਾ ਜੱਜ ਅਤੇ ਇੱਕ ਸਿਆਸੀ ਵਿਰੋਧੀ ਸਮੇਤ ਹੋਰਨਾਂ ਵੱਲੋਂ ਵੱਖ-ਵੱਖ ਪਲੇਟਫਾਰਮਾਂ ‘ਤੇ ਬੇਬੁਨਿਆਦ ਇਲਜ਼ਾਮ ਲਗਾਏ ਗਏ ਕਿ ਉਨ੍ਹਾਂ ਨੇ ਇੱਕ ਜਬਰ-ਜ਼ਨਾਹ ਮਾਮਲੇ ਦੇ ਮੁਲਜ਼ਮ ਨੂੰ ਬਚਾਉਣ ਬਦਲੇ 5 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ ।

ਅਦਾਲਤ ਵਿਚ ਕੀਤੀ ਗਈ ਸੋਸ਼ਲ ਮੀਡੀਆ ਪੋਸਟਾਂ ਨੂੰ ਹਟਾਉਣ ਦੀ ਮੰਗ

ਸੋਸ਼ਲ ਮੀਡੀਆ ਤੋਂ ਪੁਰਾਣੀਆਂ ਪੋਸਟਾਂ ਅਤੇ ਵੀਡੀਓਜ਼ ਹਟਾਉਣ ਦੀ ਮੰਗ ‘ਤੇ ਅਦਾਲਤ ਨੇ ਕਿਹਾ ਕਿ ਦੂਜੀ ਧਿਰ ਦਾ ਪੱਖ ਸੁਣੇ ਬਿਨਾਂ ਅਜਿਹਾ ਹੁਕਮ ਦੇਣਾ ਮੁੱਖ ਕੇਸ ਦੇ ਨਿਪਟਾਰੇ ਵਾਂਗ ਹੋਵੇਗਾ । ਇਸ ਤੋਂ ਇਲਾਵਾ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਕੇਸ ਵਿੱਚ ਸਿੱਧੀ ਧਿਰ ਨਹੀਂ ਬਣਾਇਆ ਗਿਆ ਸੀ, ਇਸ ਲਈ ਅਦਾਲਤ ਨੇ ਸਮੱਗਰੀ ਹਟਾਉਣ ਸੰਬੰਧੀ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਸੁਣਵਾਈ (Next hearing) 30 ਸਤੰਬਰ 2026 ਨਿਰਧਾਰਿਤ ਕੀਤੀ ਹੈ ।

ਸਹਾਰਨਪੁਰ `ਚ ਪੀ. ਐੱਨ. ਬੀ. ਦਾ ਬ੍ਰਾਂਚ ਮੈਨੇਜਰ ਗ੍ਰਿਫ਼ਤਾਰ

0
Arrest

ਸਹਾਰਨਪੁਰ, 9 ਸਤੰਬਰ 2026 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (National Investigation Agency) ਐਨ. ਆਈ. ਏ. ਵਲੋਂ ਪੰਜਾਬ ਨੈਸ਼ਨਲ ਬੈਂਕ ਦੇ ਫਰਾਰ ਚੱਲ ਰਹੇ ਬ੍ਰਾਂਚ ਮੈਨੇਜਰ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਕੌਣ ਹੈ ਇਹ ਬ੍ਰਾਂਚ ਮੈਨੇਜਰ

ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਜੋ ਬੀਤੇ ਦਿਨੀਂ ਪੰਜਾਬ ਨੈਸ਼ਨਲ ਬੈਂਕ ਦੇ ਫਰਾਰ ਚੱਲ ਰਹੇ ਬ੍ਰਾਂਚ ਮੈਨੇਜਰ (Branch Manager) ਨੂੰ ਗ੍ਰਿ਼ਫਤਾਰ ਕਰ ਲਿਆ ਗਿਆ ਹੈ ਦੀ ਪਛਾਣ ਅਮਿਤ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਬ੍ਰਾਂਚ ਮੈਨੇਜਰ ਪੀ. ਐਨ. ਬੀ. ਦੀ `ਕਰੰਸੀ ਚੈਸਟ`ਵਿਚੋਂ 17.29 ਕਰੋੜ ਰੁਪਏ ਦੀ ਜਾਅਲੀ ਭਾਰਤੀ ਕਰੰਸੀ (Fake Indian currency) ਮਿਲਣ ਦੇ ਮਾਮਲੇ ‘ਚ ਫਰਾਰ ਚੱਲ ਰਿਹਾ ਸੀ । ਉਸ ‘ਤੇ ਨਕਲੀ ਨੋਟਾਂ ਨੂੰ ਅਸਲੀ ਕਰੰਸੀ ਨਾਲ ਬਦਲਣ ਦੀ ਸਾਜਿ਼ਸ਼ ‘ਚ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਹੈ ।

ਮਾਮਲੇ ਦੀ ਜਾਂਚ ਦੌਰਾਨ ਕੀਤਾ ਜਾ ਚੁੱਕਿਆ ਹੈ ਤਿੰਨ ਨੂੰ ਮੁਅੱਤਲ

ਦੱਸਿਆ ਗਿਆ ਹੈ ਕਿ ਅਮਿਤ ਕੁਮਾਰ ਸਮੇਤ 3 ਬੈਂਕ ਮੁਲਾਜ਼ਮਾਂ ‘ਤੇ ‘ਕਰੰਸੀ ਚੈਸਟ`’ਚ ਨਕਲੀ ਨੋਟ ਰੱਖਣ ਅਤੇ ਉਸ ਦੇ ਬਦਲੇ ਅਸਲੀ ਨੋਟ ਕੱਢਣ ਦਾ ਦੋਸ਼ ਹੈ । ਮਾਮਲੇ ਦੀ ਜਾਂਚ ਦੌਰਾਨ ਤਿੰਨਾਂ ਬੈਂਕ ਮੁਲਾਜ਼ਮਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ । ਅਮਿਤ ਇਸ ਮਾਮਲੇ ‘ਚ ਫਰਾਰ ਚੱਲ ਰਿਹਾ ਸੀ । ਇਸ ਸਬੰਧ ‘ਚ ਸਹਾਰਨਪੁਰ ਦੇ ਸਦਰ ਬਾਜ਼ਾਰ ਥਾਣੇ ‘ਚ 2 ਮੁਕੱਦਮੇ ਦਰਜ ਕੀਤੇ ਗਏ ਸਨ । ਬਾਅਦ ‘ਚ ਰਾਸ਼ਟਰੀ ਜਾਂਚ ਏਜੰਸੀ ਨੇ ਦੋਵਾਂ ਮਾਮਲਿਆਂ ਨੂੰ ਆਪਣੇ ਹੱਥ ‘ਚ ਲੈ ਕੇ ਜਾਂਚ ਸ਼ੁਰੂ ਕੀਤੀ ।

ਬਠਿੰਡਾ `ਚ ਸੇਵਾਮੁਕਤ ਪਟਵਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

0
Patwari Murder

ਭੁੱਚੋ ਮੰਡੀ, 9 ਸਤੰਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੀ ਭੁੱਚੋ ਮੰਡੀ ਵਿਖੇ ਬੀਤੇ ਦਿਨੀਂ ਸੇਵਾਮੁਕਤ ਪਟਵਾਰੀ ਦਾ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਸੇਵਾਮਕਤ ਪਟਵਾਰੀ

ਮਿਲੀ ਜਾਣਕਾਰੀ ਅਨੁਸਾਰ ਭੁੱਚੋ ਮੰਡੀ ‘ਚ ਬੀਤੀ ਰਾਤ ਜੋ ਬਾਲਿਆਂਵਾਲੀ ਰੋਡ ‘ਤੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਪਿਛਲੇ ਪਾਸੇ ਸਥਿਤ ਇਕ ਘਰ ‘ਚ ਦਾਖਲ ਹੋਏ ਅਣਪਛਾਤੇ ਵਿਅਕਤੀਆਂ ਨੇ ਘਰ ‘ਚ ਇਕੱਲੇ ਰਹਿ ਰਹੇ ਸੇਵਾਮੁਕਤ ਪਟਵਾਰੀ ‘ਤੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰ ਦਿੱਤਾ ਸੀ ਵਿਚ ਗੰਭੀਰ ਜ਼ਖਮੀ ਹੋਏ ਸੇਵਾਮੁਕਤ ਪਟਵਾਰੀ (Retired Patwari) ਦੀ ਪਛਾਣ ਗੁਲਜ਼ਾਰ ਸਿੰਘ (69) ਦੇ ਤੌਰ ਤੇ ਹੋਈ ਹੈ, ਜਿਸਦੀ ਬਾਅਦ ਵਿਚ ਇਲਾਜ ਦੌਰਾਨ ਹਸਪਤਾਲ ‘ਚ ਮੌਤ ਹੋ ਗਈ ।

ਕੀ ਦੱਸਿਆ ਮੌਤ ਦੇ ਘਾਟ ਉਤਰੇ ਵਿਅਕਤੀ ਦੇ ਪੁੱਤਰ ਨੇ

ਜਾਣਕਾਰੀ ਅਨੁਸਾਰ ਘਟਨਾ ਰਾਤ ਕਰੀਬ ਸਾਢੇ 10 ਵਜੇ ਵਾਪਰੀ । ਮ੍ਰਿਤਕ ਦੇ ਪੁੱਤਰ ਅਮਨਦੀਪ ਸਿੰਘ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਦੇ ਪਿਤਾ ‘ਤੇ ਹਮਲਾ ਕਰ ਦਿੱਤਾ । ਹਮਲੇ ਦੌਰਾਨ ਗੁਲਜ਼ਾਰ ਸਿੰਘ ਦੀਆਂ ਚੀਕਾਂ ਸੁਣ ਕੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਦੇ ਪਾਠੀ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ।

ਪੁਲਸ ਕਰ ਰਹੀ ਹੈ ਹਮਲਾਵਰਾਂ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ । ਫੋਰੈਂਸਿਕ ਟੀਮ ਵੱਲੋਂ ਘਰ ਦੀ ਜਾਂਚ ਕਰ ਕੇ ਸਬੂਤ ਇਕੱਠੇ ਕੀਤੇ ਗਏ ਅਤੇ ਘਰ ਨੂੰ ਸੀਲ ਕਰ ਦਿੱਤਾ ਗਿਆ । ਪੁਲਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਅਤੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ । ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ‘ਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ।

ਤੇਂਦੂਏ ਦੇ ਹਮਲੇ `ਚ ਹੋਈ 9 ਸਾਲਾ ਬੱਚੇ ਦੀ ਮੌਤ

0
leopard attack

ਬਹਿਰਾਈਚ, 9 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਹਿਰਾਈਚ ਵਿਖੇ ਇਕ 9 ਸਾਲਾਂ ਦੇ ਬੱਚੇ ਦੀ ਤੇਂਦੂਏ ਵਲੋਂ ਹਮਲਾ ਕੀਤੇ ਜਾਣ ਕਾਰਨ ਮੌਤ (Death) ਹੋ ਗਈ ਹੈ ।

ਕੀ ਦੱਸਿਆ ਵਣ ਜੀਵ ਵਿਭਾਗ ਦੇ ਡੀ. ਐਫ. ਓ. ਨੇ

ਉਕਤ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਤਰਨੀਆਘਾਟ ਵਣਜੀਵ ਵਿਭਾਗ (Wildlife Department) ਦੇ ਡੀ. ਐੱਫ. ਓ. ਅਪੂਰਵ ਦੀਕਸਿ਼ਤ ਨੇ ਦੱਸਿਆ ਕਿ ਕਤਰਨੀਆਘਾਟ ਰੇਂਜ ਦੇ ਆਨੰਦ ਨਗਰ ਪਿੰਡ ‘ਚ ਸੋਮਵਾਰ ਰਾਤ ਲੱਗਭਗ 9 ਵਜੇ ਸੜਕ ਕੰਢੇ ਲੱਗੇ ਨਲਕੇ ਤੋਂ ਪਾਣੀ ਲੈਣ ਗਏ 9 ਸਾਲਾ ਬੱਚੇ ਰਾਜਵੀਰ ‘ਤੇ ਤੇਂਦੂਏ ਨੇ ਹਮਲਾ (Leopard attack) ਕਰ ਦਿੱਤਾ ।

ਕੌਣ ਹੈ ਇਹ ਬੱਚਾ

ਗੰਭੀਰ ਰੂਪ ‘ਚ ਜ਼ਖਮੀ ਰਾਜਵੀਰ ਨੇ ਕਮਿਊਨਿਟੀ ਹੈਲਥ ਸੈਂਟਰ ਲਿਜਾਂਦੇ ਸਮੇਂ ਦਮ ਤੋੜ ਦਿੱਤਾ । ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜਿਆ ਗਿਆ ਹੈ । ਵਣ ਵਿਭਾਗ ਨੇ ਤੁਰੰਤ ਰਾਹਤ ਵਜੋਂ ਬੱਚੇ ਦੀ ਮਾਂ ਨੂੰ 10 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਹੈ ਅਤੇ ਬਾਕੀ ਮੁਆਵਜ਼ੇ ਦੀ ਪ੍ਰਕਿਰਿਆ ਚੱਲ ਰਹੀ ਹੈ ।