Home Blog Page 22

ਨਗਰ ਪ੍ਰੀਸ਼ਦ ਜੀਂਦ ਨੇ ਤਿੰਨ ਸਫਾਈ ਕਰਮਚਾਰੀ ਕੀਤੇ ਮੁਅੱਤਲ

0
Suspend

ਜੀਂਦ, 8 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਜੀਂਦ ਵਿਖੇ ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਵਲੋਂ ਤਿੰਨ ਸਫਾਈ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।

ਕੌਣ ਹਨ ਇਹ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਜੀਂਦ ਨਗਰ ਪ੍ਰੀਸ਼ਦ (Jind Nagar Parishad) ਦੇ ਕਾਰਜਕਾਰੀ ਅਧਿਕਾਰੀ ਸੁਸ਼ੀਲ ਕੁਮਾਰ ਵਲੋਂ ਜਿਨ੍ਹਾਂ ਤਿੰਨ ਪੱਕੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਦੇ ਵਿਚ ਸੋਹਨ ਲਾਲ, ਕਮਲਾ ਅਤੇ ਭਗਵਤੀ ਸ਼ਾਮਲ ਹਨ । ਦੱਸਣਯੋਗ ਹੈ ਕਿ ਇਨ੍ਹਾਂ ਤਿੰਨਾਂ ਵਿਰੁੱਧ ਵਿਭਾਗੀ ਜਾਂਚ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤੇ ਜੂਨੀਅਰ ਇੰਜੀਨੀਅਰ ਊਸ਼ਾ ਨੂੰ ਵਿਭਾਗੀ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਿਸ ਵਲੋਂ ਸਮੁੱਚੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦਿੱਤੀ ਜਾਵੇਗੀ ।

ਪਾਲਿਕਾ ਰੋਲ ‘ਤੇ ਲੱਗੇ 6 ਕਰਮਚਾਰੀਆਂ ਦੀ ਸੇਵਾਵਾਂ ਕੀਤੀਆਂ ਸਮਾਪਤ

ਉਪਰੋਕਤ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਜੀਂਦ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਏ ਰੱਖਣ ਅਤੇ ਕਰਮਚਾਰੀਆਂ ਵਿੱਚ ਕੰਮ ਪ੍ਰਤੀ ਜਵਾਬਦੇਹੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜੀਂਦ ਨਗਰ ਪਰਿਸ਼ਦ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ ਜਿਨ੍ਹਾਂ 6 ਪਾਲਿਕਾ ਪੇ-ਰੋਲ ‘ਤੇ ਲੱਗੇ ਕਰਮਚਾਰੀਆਂ ਦੀ ਸੇਵਾਵਾਂ ਖਤਮ (Services ended) ਕਰ ਦਿੱਤੀਆਂ ਗਈਆਂ ਹਨ ਦੇ ਵਿਚ ਸੁਨੀਲ ਕੁਮਾਰ, ਸੁਮਿਤ, ਅਜੇ, ਰਣਦੀਪ, ਸੋਨੂ, ਸੰਜੇ, ਸੰਗੀਤ, ਪੂਨਮ ਅਤੇ ਪਵਨ ਸ਼ਾਮਲ ਹਨ ।

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਕੀਤੀ ਮੋਹਨਜੀਤ ਸਿੰਘ ਨਾਲ ਮੁਲਾਕਾਤ

0
Harjit Garewal

ਪਟਿਆਲਾ, 8 ਸਤੰਬਰ 2026 : ਰਾਸ਼ਟਰੀ ਘੱਟ ਗਿਣਤੀ ਕਮਿਸ਼ਨ (National Minorities Commission) ਦੇ ਚੇਅਰਮੈਨ ਹਰਜੀਤ ਗਰੇਵਾਲ ਵਲੋਂ ਅੱਜ ਰਾਜਿੰਦਰਾ ਹਸਪਤਾਲ ਵਿਖੇ ਮੋਹਨਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ ।

ਚੇਅਰਮੈਨ ਨੇ ਮੋਹਨਜੀਤ ਨਾਲ ਮੁਲਾਕਾਤ ਦੌਰਾਨ ਕੀਤੀ ਜਾਣਕਾਰੀ ਪ੍ਰਾਪਤ

ਮਿਲੀ ਜਾਣਕਾਰੀ ਅਨੁਸਾਰ ਕਮਿਸ਼ਨ ਦੇ ਚੇਅਰਮੈਨ ਵਲੋਂ ਮੁਲਾਕਾਤ ਦੌਰਾਨ ਮੋਹਨਜੀਤ ਸਿੰਘ (Mohanjit Singh) ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਘਟਨਾ ਸਬੰਧੀ ਉਨ੍ਹਾਂ ਦੀ ਗੱਲ ਸੁਣੀ ਗਈ । ਉਨ੍ਹਾਂ ਨੇ ਕਮਿਸ਼ਨ ਕੋਲ ਦਰਜ ਕਰਵਾਈ ਗਈ ਸਿ਼ਕਾਇਤ ਵਿੱਚ ਲਗਾਏ ਗਏ ਦੋਸ਼ਾਂ ਅਤੇ ਘਟਨਾ ਨਾਲ ਸਬੰਧਤ ਹਾਲਾਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ । ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੂੰ ਮੋਹਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਿ਼ਕਾਇਤ ਪ੍ਰਾਪਤ ਹੋਈ ਸੀ ।

ਕਮਿਸ਼ਨ ਨੇ ਪੰਜਾਬ ਤੋਂ ਮੰਗੀ 10 ਦਿਨਾਂ ਵਿੱਚ ਰਿਪੋਰਟ

ਪ੍ਰਾਪਤ ਸੂਚਨਾ ਮੁਤਾਬਕ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਵੱਲੋਂ ਇਸ ਸਿ਼ਕਾਇਤ ਦਾ ਪਹਿਲਾਂ ਹੀ ਨੋਟਿਸ ਲੈਂਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ ਨੂੰ ਪੱਤਰ ਲਿਖ ਕੇ 10 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਗਈ ਹੈ । ਕਮਿਸ਼ਨ ਵੱਲੋਂ ਮਾਮਲੇ ਦੀ ਤੱਥਾਤਮਕ ਸਥਿਤੀ, ਹੁਣ ਤੱਕ ਕੀਤੀ ਗਈ ਕਾਰਵਾਈ, ਜਾਂਚ/ਕਾਰਵਾਈ ਦੀ ਮੌਜੂਦਾ ਸਥਿਤੀ ਅਤੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਸਬੰਧੀ ਹੋਰ ਲੋੜੀਂਦੀ ਜਾਣਕਾਰੀ ਮੰਗੀ ਗਈ ਹੈ । ਪੰਜਾਬ ਪੁਲਿਸ ਵੱਲੋਂ ਪ੍ਰਾਪਤ ਰਿਪੋਰਟ ਅਤੇ ਉਪਲਬਧ ਰਿਕਾਰਡ ਦਾ ਕਮਿਸ਼ਨ ਵੱਲੋਂ ਵਿਸਥਾਰ ਨਾਲ ਅਧਿਐਨ ਕੀਤਾ ਜਾਵੇਗਾ ਅਤੇ ਕਮਿਸ਼ਨ ਆਪਣੇ ਕਾਨੂੰਨੀ ਅਧਿਕਾਰ ਖੇਤਰ ਅਨੁਸਾਰ ਅਗਲੀ ਢੁੱਕਵੀਂ ਕਾਰਵਾਈ ਬਾਰੇ ਫੈਸਲਾ ਲਵੇਗਾ ।

ਕੀ ਆਖਿਆ ਕਮਿਸ਼ਨ ਚੇਅਰਮੈਨ ਗਰੇਵਾਲ ਨੇ

ਮੋਹਨਜੀਤ ਸਿੰਘ ਸ਼ੇਰੋਂ ਨਾਲ ਮੁਲਾਕਾਤ ਤੋਂ ਬਾਅਦ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ (Harjit Singh Grewal) ਨੇ ਆਖਿਆ ਹੈ ਕਿ ਕਮਿਸ਼ਨ ਵਲੋਂ ਅਧਿਕਾਰੀਆਂ ਤੋਂ ਪ੍ਰਾਪਤ ਰਿਪੋਰਟ ਅਤੇ ਉਪਲਬਧ ਰਿਕਾਰਡ ਦਾ ਵਿਸਥਾਰ ਨਾਲ ਅਧਿਐਨ ਕਰਨ ਤੋਂ ਬਾਅਦ ਕਮਿਸ਼ਨ ਆਪਣੇ ਕਾਨੂੰਨੀ ਅਧਿਕਾਰ ਖੇਤਰ ਅਨੁਸਾਰ ਅਗਲੀ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ।

ਕੀ ਸੀ ਪੂਰਾ ਮਾਮਲਾ

ਪੰਜਾਬ ਦੇ ਜਿਲਾ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਵਸਨੀਕ ਜੋ ਲੰਘੇ ਦਿਨਾਂ ਪੁਲਸ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਤਸ਼ੱਦਦ ਕੀਤਾ ਗਿਆ ਸੀ ਦਾ ਕਾਰਨ ਮੋਹਨਜੀਤ ਸਿੰਘ ਸ਼ੇਰੋਂ ਵਲੋਂ ਦਿੱਤੀ ਗਈ ਸਿਕਾਇਤ ਅਨੁਸਾਰ ਮੋਹਨਜੀਤ ਸਿੰਘ ਵੱਲੋਂ ਰਾਜ ਵਿੱਚ ਨਸਿ਼ਆਂ ਦੀ ਸਮੱਸਿਆ ਦੇ ਵਿਰੋਧ ਦੇ ਪ੍ਰਤੀਕ ਵਜੋਂ ਕਥਿਤ ਤੌਰ ’ਤੇ ਕਾਲਾ ਝੰਡਾ ਦਿਖਾਇਆ ਗਿਆ ਸੀ । ਸਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਹਿਰਾਸਤ ਵਿੱਚ ਲਿਆ ਗਿਆ ਅਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਅਤੇ ਤਸ਼ੱਦਦ ਕੀਤਾ ਗਿਆ, ਜਿਸ ਵਿੱਚ ਸੱਟਾਂ ਮਾਰਨ ਅਤੇ ਬਿਜਲੀ ਦੇ ਝਟਕੇ ਦੇਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ ।

ਹੋਰ ਕੀ ਕੀ ਦੋਸ਼ ਲਗਾਏ ਗਏ ਹਨ ਸਿ਼ਕਾਇਤ ਵਿਚ

ਸ਼ੇਰੋ਼ ਵਲੋਂ ਦਿੱਤੀ ਸਿ਼ਕਾਇਤ ਵਿੱਚ ਉਨ੍ਹਾਂ ਦੀ ਧਾਰਮਿਕ ਪਹਿਚਾਣ ਅਤੇ ਧਾਰਮਿਕ ਮਰਿਆਦਾ ਨਾਲ ਸਬੰਧਤ ਗੰਭੀਰ ਦੋਸ਼ ਵੀ ਲਗਾਏ ਗਏ ਹਨ, ਜਿਨ੍ਹਾਂ ਵਿੱਚ ਕਥਿਤ ਤੌਰ ’ਤੇ ਉਨ੍ਹਾਂ ਦਾ ਜੂੜਾ ਜ਼ਬਰਦਸਤੀ ਖੋਲ੍ਹਣਾ ਅਤੇ ਵਾਲਾਂ ਤੇ ਦਾੜ੍ਹੀ ਨੂੰ ਖਿੱਚਣਾ ਸ਼ਾਮਲ ਹੈ । ਇਸ ਤੋਂ ਇਲਾਵਾ ਪੁਲਸ ਕਰਮਚਾਰੀਆਂ ਵੱਲੋਂ ਉਨ੍ਹਾਂ ਦੀ ਮਾਤਾ ਅਤੇ ਭੈਣ ਨਾਲ ਕਥਿਤ ਦੁਰਵਿਵਹਾਰ ਦੇ ਦੋਸ਼ ਵੀ ਲਗਾਏ ਗਏ ਹਨ ।

ਅੰਤਿਮ ਸੰਸਕਾਰ ਤੋਂ ਬਾਅਦ ਮ੍ਰਿਤਕ ਦੇ ਨਕਲੀ ਗੋਡੇ ਕੱਢ ਕੇ ਭੱਜ ਰਿਹਾ ਚੋਰ ਕਾਬੂ

0
Bathinda

ਬਠਿੰਡਾ, 8 ਸਤੰਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇ ਪਿੰਡ ਬਤੌਰ ਦੀ ਸ਼ਮਸ਼ਾਨਘਾਟ ਵਿਚ ਮ੍ਰਿਤਕ ਵਿਅਕਤੀ ਦੇ ਨਕਲੀ ਗੋਢਿਆਂ (Artificial knees) ਦੇ ਜੋੜ ਕੱਢਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਈ ਬਖਤੌਰ ਦੀ ਸ਼ਮਸ਼਼ਾਨਘਾਟ ਵਿਚ ਜਿਸ ਵਿਅਕਤੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ਦੇ ਨਕਲੀ ਗੋਢੇ ਪਾਏ ਹੋਏ ਸਨ, ਜਿਨ੍ਹਾਂ ਨੂੰ ਅੰਤਿਮ ਸਸਕਾਰ ਤੋਂ ਬਾਅਦ ਕਿਸੇ ਵਿਅਕਤੀ ਵਲੋਂ ਚੋਰੀ (Theft) ਕਰ ਲਿਆ ਗਿਆ ਸੀ । ਮ੍ਰਿਤਕ ਊਜਾਗਰ ਸਿੰਘ ਦਾ ਸੰਸਕਾਰ ਕਰਨ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਮ੍ਰਿਤਕ ਦੀਆਂ ਅਸਥੀਆਂ ਚੁਗਣ ਪਹੁੰਚੇ ਤਾਂ ਦੇਖਿਆ ਕਿ ਅਸਥੀਆਂ ਵਿਚੋਂ ਨਕਲੀ ਗੋਢਿਆਂ ਦੇ ਜੋੜ ਗਾਇਬ ਸਨ ।

ਪਰਿਵਾਰ ਨੇ ਕੀਤੀ ਆਲੇ-ਦੁਆਲੇ ਭਾਲ

ਅੰਤਿਮ ਸੰਸਕਾਰ ਕੀਤੇ ਜਾਣ ਵਾਲੇ ਵਿਅਕਤੀ ਦੇ ਗਾਇਬ ਹੋਏ ਨਕਲੀ ਗੋਢਿਆਂ ਦੇ ਜੋੜ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੇ ਆਲੇ-ਦੁਆਲੇ ਭਾਲ ਕੀਤੀ ਤਾਂ ਦੇਖਿਆ ਕਿ ਇਕ ਵਿਅਕਤੀ ਉਥੋਂ ਚੋਰੀ ਕੀਤੇ ਗਏ ਨਕਲੀ ਗੋਢੇ ਲਿਜਾਂਦਾ ਦਿਖਾਈ ਦਿੱਤਾ, ਜਿਸ ਤੇ ਜਦੋਂ ਮ੍ਰਿਤਕ ਦੇ ਵਾਰਸਾਂ ਨੇ ਉਸ ਵਿਅਕਤੀ ਨੂੰ ਕੁਝ ਦੂਰੀ ‘ਤੇ ਪਕੜ ਲਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ ਗਈ ।

ਪੁਲਸ ਕਰ ਰਹੀ ਹੈ ਘਟਨਾ ਦੀ ਜਾਂਚ

ਉਪਰੋਕਤ ਮਾਮਲੇ ਵਿਚ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਇਕ ਵਿਅਕਤੀ ਜੋ ਕਿ ਮਰ ਚੁੱਕਿਆ ਸੀ ਤੇ ਉਸਦਾ ਅੰਤਿਮ ਸਸਕਾਰ ਵੀ ਕੀਤਾ ਜਾ ਚੁੱਕਿਆ ਸੀ ਦੇ ਪਾਏ ਹੋਏ ਨਗਲੀ ਗੋਢਿਆਂ ਦੇ ਜੋੜ ਚੋਰੀ ਕਰਨ ਪਿੱਛੇ ਆਖਰ ਕੀ ਉਦੇਸ਼ ਸੀ ਅਤੇ ਇਸ ਮਾਮਲੇ ਵਿਚ ਉਸ ਦੇ ਪਿੱਛੇ ਕੋਈ ਹੋਰ ਵਿਅਕਤੀ ਜਾਂ ਕੋਈ ਗਿਰੋਹ ਸ਼ਾਮਲ ਹੈ ਜਾਂ ਨਹੀਂ । ਹਾਲ ਦੀ ਘੜੀ ਜਿਥੇ ਪੁਲਸ ਸਮੁੱਚੇ ਘਟਨਾਕ੍ਰਮ ਦੀ ਜਾਂਚ (Checking the progress) ਕਰ ਰਹੀ ਹੈ, ਉਥੇ ਚੋਰੀ ਕਰਨ ਵਾਲਾ ਵਿਅਕਤੀ ਵੀ ਪੁਲਸ ਦੀ ਹਿਰਾਸਤ ਵਿਚ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ ।

ਕੈਪਟਨ ਅਮਰਿੰਦਰ ਭਾਜਪਾ ਵਿਚ ਹਨ ਤੇ ਭਾਜਪਾ ਵਿਚ ਹੀ ਰਹਿਣਗੇ : ਜੈਇੰਦਰ ਕੌਰ

0
Amrinder Singh

ਚੰਡੀਗੜ੍ਹ, 8 ਸਤੰਬਰ 2026 : ਸਾਬਕਾ ਮੁੱਖ ਮੰਤਰੀ ਪੰਜਾਬ (Former Chief Minister Punjab) ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੇ ਸਪੱਸ਼ਟ ਆਖਿਆ ਹੈ ਕਿ ਕੈਪਟਨ ਭਾਜਪਾ ਵਿਚ ਹਨ ਤੇ ਭਾਜਪਾ ਵਿਚ ਹੀ ਰਹਿਣਗੇ ।

ਹੋਰ ਕੀ ਕੀ ਆਖਿਆ ਜੈਇੰਦਰ ਕੌਰ ਨੇ

ਉਪਰੋਕਤ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ (Jaindar Kaur) ਨੇ ਆਖਿਆ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ ਤੇ ਅਸੀਂ ਭਾਜਪਾ ਵਿਚ ਹਾਂ ਤੇ ਭਾਜਪਾ ਵਿਚ ਹੀ ਸਿਆਸਤ ਕਰਾਂਗੇ । ਉਨ੍ਹਾਂ ਕਾਂਗਰਸ ਸਿਰ ਦੋਸ਼ ਮੜ੍ਹਦਿਆਂ ਕਿਹਾ ਕਿ ਦੋ-ਤਿੰਨ ਮਹੀਨੇ ਪਹਿਲਾਂ ਵੀ ਅਜਿਹੀ ਅਫਵਾਹ ਉਠਾਈ ਗਈ ਸੀ ਤੇ ਹੁਣ ਦੋ ਦਿਨਾਂ ਤੋਂ ਮੁੜ ਕਾਂਗਰਸ ਅਜਿਹੀ ਸ਼ਰਾਰਤ ਕਰ ਰਹੀ ਹੈ । ਉਨ੍ਹਾਂ ਕਾਂਗਰਸ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਆਖਿਆ ਕਿ ਕਾਂਗਰਸ ਕੋਲ ਆਪਸੀ ਲੜਾਈ ਤੋਂ ਇਲਾਵਾ ਕੋਈ ਹੋਰ ਮੁੱਦਾ ਹੀ ਨਹੀਂ ਹੈ ।

ਕਿਸ ਕਾਰਨ ਹੋਈ ਕੈਪਟਨ ਦੇ ਕਾਂਗਰਸ ਵਿਚ ਜਾਣ ਦੀ ਚਰਚਾ

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵਲੋਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੁੱਛਿਆ ਗਿਆ ਸੀ ਕਿ ਆਖਰ ਜੋ ਉਨ੍ਹਾਂ 15 ਅਗਸਤ ਵਾਲੇ ਦਿਨ ਆਪਣੇ ਭਾਸ਼ਣ ਵਿਚ ਦਿਮਾਗੀ ਨਕਸਲ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਦੇ ਪਿੱਛੇ ਅਸਲ ਮਤਲਬ ਕੀ ਹੈ ਜ਼ਰੂਰ ਦੱਸਿਆ ਜਾਵੇ । ਜਿਸਦੇ ਚਲਦਿਆਂ ਹੀ ਰਾਜਨੀਤਕ ਗਲਿਆਰਿਆਂ ਵਿਚ ਇਹ ਚਰਚਾ ਤੇਜ ਹੋਣ ਲੱਗ ਜਾਂਦੀ ਹੈ ਕਿ ਕੈਪਟਨ ਕਿਧਰੇ ਕਾਂਗਰਸ ਵਿਚ ਤਾਂ ਨਹੀਂ ਜਾ ਰਹੇ । ਹਾਲਾਂਕਿ ਇਸ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਚੁੱਪ ਹੀ ਹਨ ।

ਈ. ਡੀ. ਨੇ ਸਾਬਕਾ ਮੁੱਖ ਸਕੱਤਰ ਨੂੰ ਕੀਤਾ ਮੁੜ 9 ਸਤੰਬਰ ਨੂੰ ਤਲਬ

0
Anurag Verma

ਚੰਡੀਗੜ੍ਹ, 8 ਸਤੰਬਰ 2026 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੂੰ ਹੁਣ ਮੁੜ 9 ਸਤੰਬਰ ਨੂੰ ਸੰਮੰਨ (Summon) ਭੇਜ ਕੇ ਤਲਬ ਕੀਤਾ ਗਿਆ ਹੈ ।

ਕੌਣ ਹੈ ਇਹ ਸਾਬਕਾ ਮੁੱਖ ਸਕੱਤਰ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਈ. ਡੀ. ਵਲੋਂ ਜੋ ਪੰਜਾਬ ਦੇ ਸਾਬਕਾ ਮੁੱਖ ਸਕੱਤਰ (Former Chief Secretary) ਨੂੰ ਮੁੜ ਸੰਮੰਨ ਭੇਜ ਕੇ 9 ਸਤੰਬਰ ਨੂੰ ਤਲਬ ਕੀਤਾ ਗਿਆ ਹੈ ਦੀ ਪਛਾਣ ਅਨੁਰਾਗ ਵਰਮਾ (Anurag Verma) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਸੋਮਵਾਰ ਨੂੰ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਜਲੰਧਰ ਸਥਿਤ ਦਫ਼ਤਰ ‘ਚ ਪੇਸ਼ ਨਹੀਂ ਹੋਏ, ਜਿਸਦੇ ਚਲਦਿਆਂ ਈ. ਡੀ. ਨੇ ਹੁਣ ਫਿਰ ਉਨ੍ਹਾਂ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਮੁੜ ਸੰਮਨ ਭੇਜਿਆ ਹੈ ।

ਕਿੰਨੀ ਵਾਰ ਭੇਜੇ ਜਾ ਚੁੱਕੇ ਹਨ ਸੰਮੰਨ

ਪ੍ਰਾਪਤ ਸੂਚਨਾ ਅਨੁਸਾਰ ਈ. ਡੀ. ਨੇ ਇਸ ਤੋਂ ਪਹਿਲਾਂ 31 ਅਗਸਤ ਨੂੰ ਉਨ੍ਹਾਂ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਬੁਲਾਇਆ ਸੀ ਪਰ ਉਸ ਸਮੇਂ ਵੀ ਉਹ ਸ਼ਾਮਲ ਨਹੀਂ ਹੋ ਸਕੇ ਸਨ । ਈ. ਡੀ. ਨੇ ਉਨ੍ਹਾਂ ਨੂੰ ਦੂਜੀ ਵਾਰ 7 ਸਤੰਬਰ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਸੰਮਨ ਭੇਜਿਆ ਸੀ ਪਰ ਉਹ ਦੂਜੀ ਵਾਰ ਵੀ ਪੇਸ਼ ਨਹੀਂ ਹੋਏ । ਹੁਣ ਤੀਜੀ ਵਾਰ ਈ. ਡੀ. ਨੇ ਉਨ੍ਹਾਂ ਨੂੰ 9 ਸਤੰਬਰ ਨੂੰ ਤਲਬ ਕੀਤਾ ਹੈ ।

ਸਾਬਕਾ ਸਰਪੰਚ ਦੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਮਾਮਲੇ ਵਿਚ 3 ਗ੍ਰਿਫਤਾਰ

0
Lehragaga Murder

ਲਹਿਰਾਗਾਗਾ, 8 ਸਤੰਬਰ 2026 : ਪੰਜਾਬ ਦੇ ਪਿੰਡ ਰਾਮਗੜ੍ਹ ਸੰਧੂਆਂ (Village Ramgarh Sandhuan) ਦੇ ਸਾਬਕਾ ਸਰਪੰਚ ਦਾ ਬੀਤੇ ਦਿਨੀਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਸਾਬਕਾ ਸਰਪੰਚ

ਮਿਲੀ ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ਦੇ ਜੋ ਸਾਬਕਾ ਸਰਪੰਚ (Former Sarpanch) ਦਾ ਬੀਤੇ ਦਿਨੀਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ ਵਿਚ ਸਾਬਕਾ ਸਰਪੰਚ ਦੀ ਪਛਾਣ 57 ਸਾਲਾ ਅਮਰੀਕ ਸਿੰਘ ਉਰਫ ਕੁੱਕੂ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਗੰਭੀਰ ਹਾਲਤ ‘ਚ ਅਮਰੀਕ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ।

ਕੀ ਦੱਸਿਆ ਥਾਣਾ ਇੰਚਾਰਜ ਨੇ

ਥਾਣਾ ਲਹਿਰਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਪ੍ਰਦੀਪ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ (Case registered) ਕੀਤਾ ਗਿਆ ਹੈ । ਪ੍ਰਦੀਪ ਸਿੰਘ ਨੇ ਦੱਸਿਆ ਕਿ ਪਿੰਡ ‘ਚ ਨਾਲੇ ਦੇ ਪੁਲ ਦਾ ਉਦਘਾਟਨ ਸਮਾਗਮ ਸੀ, ਜਿੱਥੇ ਉਹ ਆਪਣੇ ਪਿਤਾ ਅਮਰੀਕ ਸਿੰਘ ਤੇ ਕੁਲਦੀਪ ਸਿੰਘ ਨਾਲ ਗਏ ਸਨ । ਸਮਾਗਮ ਖਤਮ ਹੋਣ ਤੋਂ ਬਾਅਦ ਉਹ ਮੋਟਰਸਾਈਕਲ ‘ਤੇ ਘਰ ਪਰਤ ਰਹੇ ਸਨ ।

ਜਦੋਂ ਉਹ ਪਿੰਡ ਦੀ ਫਿਰਨੀ ਕੋਲ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਬੈਠੇ ਸਿਮਰਨ ਸਿੰਘ ਤੇ ਇੰਦਰਜੀਤ ਸਿੰਘ ਖੜ੍ਹੇ ਸਨ । ਉਨ੍ਹਾਂ ਨਾਲ ਇਕ ਕਾਰ ‘ਚ ਗੁਰਵਿੰਦਰ ਸਿੰਘ ਉਰਫ ਗਿੰਦਾ ਅਤੇ ਇਕ ਅਣਪਛਾਤਾ ਵਿਅਕਤੀ ਮੌਜੂਦ ਸੀ, ਜਦੋਂ ਕਿ ਥੋੜੀ ਦੂਰੀ ਤੇ ਮੌਜੂਦਾ ਸਰਪੰਚ ਮਨਦੀਪ ਸਿੰਘ ਮੋਨਾ ਖੜ੍ਹਾ ਸੀ । ਦੋਸ਼ੀਆਂ ਨੇ ਲਲਕਾਰਾ ਮਾਰਦੇ ਹੋਏ ਹਮਲਾ ਕਰ ਦਿੱਤਾ । ਇਸ ਦੌਰਾਨ ਸਿਮਰਨ ਸਿੰਘ ਨੇ ਅਮਰੀਕ ਸਿੰਘ ‘ਤੇ ਗੰਢਾਸੇ ਨਾਲ ਜਾਨਲੇਵਾ ਵਾਰ ਕੀਤੇ, ਜਿਸ ਨਾਲ ਉਨ੍ਹਾਂ ਦੀ ਸੱਜੀ ਬਾਂਹ ਕੱਟ ਗਈ ਅਤੇ ਬਹੁਤ ਜਿ਼ਆਦਾ ਖੂਨ ਵਹਿ ਗਿਆ ।

ਸਕੂਲ ਸੰਚਾਲਕ ਨੇ ਸ਼ਾਪਿੰਗ ਮਾਲ ਦੀ 7ਵੀਂ ਮੰਜਿ਼ਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

0
Jaipur Suicide

ਜੈਪੁਰ, 8 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਸ਼ਹਿਰ ਜੈਪੁਰ ਵਿਖੇ ਇਕ ਸਕੂਲ ਸੰਚਾਲਕ ਵਲੋਂ ਸ਼ਾਪਿੰਗ ਮਾਲ ਦੀ 7ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ (Suicide) ਕੀਤੀ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੈਪੁਰ ਵਿਖੇ ਜੋ ਇਕ ਪ੍ਰਾਈਵੇਟ ਸਕੂਲ ਦੇ ਸੰਚਾਲਕ ਵਲੋਂ ਸ਼ਾਪਿੰਗ ਮਾਲ (Shopping mall)  ਦੀ ਸਤਵੀਂ ਮੰਜਿਲ ਤੋਂ ਹੀ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ 38 ਸਾਲਾ ਅਭਿਨਵ ਰਾਜ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਜੈਪੁਰ ਵਿਖੇ ਬਾਨੀ ਪਾਰਕ ਦਾ ਵਸਨੀਕ ਸੀ ਤੇ ਇਸੇ ਇਲਾਕੇ ਵਿਚ ਹੀ ਇਕ ਪ੍ਰਾਈਵੇਟ ਸਕੂਲ ਚਲਾਉਂਦਾ ਸੀ ।

ਕੀ ਆਖਿਆ ਪੁਲਸ ਨੇ

ਪੁਲਸ ਨੇ ਕਿਹਾ ਕਿ ਰਾਜ ਸੋਮਵਾਰ ਸਵੇਰੇ ਆਪਣੇ ਘਰੋਂ ਅਜਮੇਰ ਰੋਡ ਦੇ ਇਕ ਸ਼ਾਪਿੰਗ ਮਾਲ ‘ਚ ਗਿਆ ਸੀ । ਉਸ ਨੇ ਕਥਿਤ ਤੌਰ ‘ਤੇ ਮਾਲ ਦੀ ਸੱਤਵੀਂ ਮੰਜ਼ਿਲ (Seventh floor) ਤੋਂ ਛਾਲ ਮਾਰ ਦਿੱਤੀ । ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਰਾਜ ਵਿਆਹੁਤਾ ਝਗੜੇ ਕਾਰਨ ਤਣਾਅ ‘ਚ ਸੀ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਪੰਜਾਬੀ ਮੂਲ ਦੇ ਨੌਜਵਾਨ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਮੌਤ

0
Burlin Death

ਅੰਮ੍ਰਿਤਸਰ, 8 ਸਤੰਬਰ 2026 : ਅੰਮ੍ਰਿਤਸਰ (Amritsar) ਦੇ ਪਿੰਡ ਥੋਬਾ ਵਾਸੀ ਪੰਜਾਬੀ ਨੌਜਵਾਨ ਦੀ ਜਰਨਮਨੀ ਦੇ ਸ਼ਹਿਰ ਬਰਲਿਨ ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਥੋਬਾ ਦੇ ਵਸਨੀਕ ਜਿਸ ਪੰਜਾਬੀ ਨੌਜਵਾਨ ਦੀ ਕੁੱਝ ਦਿਨ ਪਹਿਲਾਂ ਜਰਨਮਨੀ ਦੇ ਸ਼ਹਿਰ ਬਰਲਿਨ ਵਿਚ ਭੇਦਭਰੇ ਹਾਲਾਤਾਂ (Challenging circumstances) ਵਿਚ ਮੌਤ ਹੋ ਗਈ ਹੈ ਦੀ ਪਛਾਣ ਗੁਰਸਾਹਿਬ ਸਿੰਘ ਦੇ ਤੌਰ ‘ਤੇ ਹੋਈ ਹੈ । ਪਰਿਵਾਰਕ ਮੈਂਬਰਾਂ ਅਨੁਸਾਰ ਗੁਰਸਾਹਿਬ ਸਿੰਘ ਨੇ ਬਰਲਿਨ (Berlin) ਵਿਚ ਇਕ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਸੀ ।

ਪਰਿਵਾਰ ਨੇ ਕੀਤੀ ਸਰਕਾਰ ਤੋਂ ਮਾਮਲੇ ਦੀ ਜਾਂਚ ਦੀ ਮੰਗ

ਪ੍ਰਾਪਤ ਸੂਚਨਾ ਮੁਤਾਬਕ ਪਰਿਵਾਰ ਨੂੰ ਸ਼ੱਕ ਹੈ ਕਿ ਗੁਰਸਾਹਿਬ ਸਿੰਘ ਜਿਸ ਵਿਅਕਤੀ ਨਾਲ ਰਹਿ ਰਿਹਾ ਸੀ ਦੇ ਨਾਲ ਵਿਵਾਦ ਹੋਇਆ ਸੀ, ਜਿਸਦੇ ਚਲਦਿਆਂ ਜਿਥੇ ਉਸਨੇ ਆਪਣਾ ਕਮਰਾ ਵੀ ਬਦਲ ਲਿਆ ਸੀ ਅਤੇ ਇਸਦੇ ਚਲਦਿਆਂ ਉਹ ਮਾਨਸਿਕ ਤਣਾਅ ਵਿਚ ਸੀ, ਜਿਸਦੇ ਚਲਦਿਆਂ ਪਰਿਵਾਰਕ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਵਿਅਕਤੀ ਦੀ ਭੂਮਿਕਾ ਆਉਂਦੀ ਹੈ ਤਾਂ ਉਸ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇ ।

ਪੰਜਾਬ ਸਰਕਾਰ ਨੇ ਦੋ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਕੀਤੇ ਤਬਾਦਲੇ

0
Transffers

ਚੰਡੀਗੜ੍ਹ, 8 ਸਤੰਬਰ 2026 : ਪੰਜਾਬ ਸਰਕਾਰ (Punjab Government) ਵੱਲੋਂ ਇਕ ਹੁਕਮ ਜਾਰੀ ਕਰਕੇ ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮੰਡੀਕਰਨ ਫੈਡਰੇਸ਼ਨ ਲਿਮਿਟਡ (ਮਾਰਕਫੈਡ) ਦੇ 12 ਮੁਲਾਜ਼ਮਾਂ (Employees) ਦਾ ਤਬਾਦਲਾ ਕੀਤਾ ਗਿਆ ਹੈ । ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :

ਪੰਜਾਬ `ਚ ਸਰਕਾਰੀ ਇਮਾਰਤਾਂ ਤੇ ਪੁਲਾਂ ਦੀ ਸੁਰੱਖਿਆ ਜਾਂਚ ਦੇ ਦਿੱਤੇ ਹੁਕਮ

0
Harbhajan Singh

ਚੰਡੀਗੜ੍ਹ, 8 ਸਤੰਬਰ 2026 : ਪੰਜਾਬ ਦੇ ਲੋਕ ਨਿਰਮਾਣ ਮੰਤਰੀ (Public Works Minister) ਵਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰੀ ਇਮਾਰਤਾਂ, ਪੁਲਾਂ ਅਤੇ ਹੋਰ ਬ੍ਰਿਜ ਸਟਰਕਚਰਜ਼ ਦੀ ਸੁਰੱਖਿਆ ਜਾਂਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ।

ਕਿਹੜੀ ਇਮਾਰਤਾਂ ਤੇ ਪੁਲਾਂ ਦੀ ਸੁਰੱਖਿਆ ਜਾਂਚ ਦੇ ਦਿੱਤੇ ਗਏ ਹਨ ਹੁਕਮ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਜੋ ਬੀਤੇ ਦਿਨੀਂ ਸਮੁੱਚੇ ਪੰਜਾਬ ਦੀਆਂ ਸਰਕਾਰੀ ਇਮਾਰਤਾਂ, ਪੁਲਾਂ ਅਤੇ ਹੋਰ ਬ੍ਰਿਜ ਸਟਰਕਚਰਜ ਦੀ ਸੁਰੱਖਿਆ ਜਾਂਚ (ਸਟਰਕਚਰਲ ਆਡਿਟ) ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਉਹ ਲੋਕ ਨਿਰਮਾਣ ਵਿਭਾਗੀ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੀਆਂ ਸਰਕਾਰੀ ਇਮਾਰਤਾਂ, ਪੁਲਾਂ ਤੇ ਹੋਰ ਬ੍ਰਿਜ ਸਟਰਚਰਜ ਦੀ ਸੁਰੱਖਿਆ ਜਾਂਚ ਦੇ ਹੁਕਮ ਦਿੱਤੇ ਗਏ ਹਨ ।

ਹੋਰ ਕੀ ਆਖਿਆ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ

ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਸਰਵਉੱਚ ਤਰਜੀਹ ਦਿੰਦੀ ਹੈ । ਸਰਕਾਰ ਦਾ ਮਕਸਦ ਪਬਲਿਕ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਸੁਰੱਖਿਆ ਅਤੇ ਸਮੇਂ ਸਿਰ ਰੱਖ-ਰਖਾਅ ਨੂੰ ਯਕੀਨੀ ਬਣਾਉਣਾ ਹੈ । ਮੰਤਰੀ ਹਰਭਜਨ ਸਿੰਘ ਈ. ਟੀ. ਓ. (Harbhajan Singh E. T. O.) ਨੇ ਨਿਰਦੇਸ਼ ਦਿੱਤਾ ਕਿ ਸਾਰੀਆਂ ਸਰਕਾਰੀ ਇਮਾਰਤਾਂ ਦੀ ਸੰਬੰਧਤ ਫੀਲਡ ਅਧਿਕਾਰੀਆਂ ਰਾਹੀਂ ਜਾਂਚ ਕਰਵਾ ਕੇ ਉਨ੍ਹਾਂ ਦੀ ਸਟਰਕਚਰਲ ਸਥਿਤੀ ਦਾ ਵਿਸਥਾਰਤ ਮੁਲਾਂਕਣ ਕੀਤਾ ਜਾਵੇ ।

ਅਸੁਰੱਖਿਅਤ ਸਰਕਾਰੀ ਇਮਾਰਤਾਂ ਦੀ ਵਰਤੋਂ ਨਾ ਕੀਤੇ ਜਾਵੇ : ਈ. ਟੀ. ਓ.

ਜਾਂਚ ਦੌਰਾਨ ਸਾਹਮਣੇ ਆਉਣ ਵਾਲੀਆਂ ਕਮੀਆਂ, ਨੁਕਸਾਂ ਜਾਂ ਕਮਜ਼ੋਰੀਆਂ ਨੂੰ ਤੁਰੰਤ ਦੂਰ ਕਰਨ ਲਈ ਜ਼ਰੂਰੀ ਉਪਾਅ, ਮੁਰੰਮਤ ਜਾਂ ਮੁੜ-ਵਸੇਬਾ ਕਾਰਜ ਤਰਜੀਹ ਦੇ ਆਧਾਰ ‘ਤੇ ਕਰਵਾਏ ਜਾਣ । ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਸਰਕਾਰੀ ਇਮਾਰਤਾਂ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ, ਉਨ੍ਹਾਂ ਦੀ ਕਿਸੇ ਵੀ ਸਥਿਤੀ ‘ਚ ਵਰਤੋਂ ਨਾ ਹੋਣ ਦਿੱਤੀ ਜਾਵੇ, ਜਦੋਂ ਤੱਕ ਜ਼ਰੂਰੀ ਸੁਧਾਰਾਤਮਕ ਕਾਰਜ ਪੂਰੇ ਕਰ ਕੇ ਉਨ੍ਹਾਂ ਨੂੰ ਦੁਬਾਰਾ ਸੁਰੱਖਿਅਤ ਐਲਾਨਿਆ ਨਾ ਜਾਵੇ ।