ਰਾਜਪਾਲ ਨੂੰ ਮਿਲ ਕੇ ਅਕਾਲੀ ਦਲ ਨੇ ਕੀਤੀ ਮੁੱਖ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ

0
34
Akali Dal

ਚੰਡੀਗੜ੍ਹ, 23 ਅਕਤੂਬਰ 2026 : ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ (Governor Gulabchand Kataria) ਨੂੰ ਮਿਲ ਕੇ ਅੱਜ ਸੋ਼ੋ੍ਰਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ ।

ਹੋਰ ਕੀ ਕੀ ਮੰਗ ਕੀਤੀ ਗਈ ਹੈ ਅਕਾਲੀ ਦਲ ਵਲੋਂ

ਮਿਲੀ ਜਾਣਕਾਰੀ ਅਨੁਸਾਰ ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜੋ ਅੱਜ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਮੁੱਖ ਮੰਤਰੀ ਪੰਜਾਬ (Chief Minister of Punjab) ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ ਦੇ ਚਲਦਿਆਂ ਅਪੀਲ ਕੀਤੀ ਗਈ ਹੈ ਕਿ ਮਰਹੂਮ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ 2 ਕਰੋੜ ਰੁਪਏ ਮੁਆਵਜ਼ਾ ਤੇ ਉਸਦੀ ਪਤਨੀ ਨੂੰ ਅਵੱਲ ਦਰਜੇ ਦੀ ਨੌਕਰੀ ਪ੍ਰਦਾਨ ਕੀਤੀ ਜਾਵੇ ।

ਵਫ਼ਦ ਨੇ ਕਿਹੜੇ ਕਿਹੜੇ ਮਾਮਲੇ ਵਿਚ ਕੀਤੀ ਸੀ. ਬੀ. ਆਈ. ਜਾਂਚ ਦੀ ਮੰਗ

ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਅਗਵਾਈ ਹੇਠ ਉਚ ਪੱਧਰੀ ਵਫਦ ਨੇ ਰਾਜਪਾਲ ਨਾਲ ਮੁਲਾਕਾਤ ਦੌਰਾਨ ਸਾਰੇ ਮੰਤਰੀਆਂ, ਵਿਧਾਇਕਾਂ, ਸਿਵਲ ਤੇ ਪੁਲਿਸ ਅਧਿਕਾਰੀਆਂ ਵੱਲੋਂ ਨਸ਼ਾ ਤਸਕਰੀ ਦੀ ਪੁਸਤਪਨਾਹੀ ਕਰਨ ਅਤੇ ਨਸ਼ਾ ਤਸਕਰਾਂ ਨੂੰ ਹਥਿਆਰਾਂ ਦੇ ਲਾਇਸੰਸ ਜਾਰੀ ਕਰਨ ਬਦਲੇ ਵੀ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਵਫਦ ਨੇ ਇਹ ਵੀ ਅਪੀਲ ਕੀਤੀ ਕਿ ਪਰਵਿੰਦਰ ਝੋਟਾ ਦੇ ਕਤਲ ਦੀ ਸੀ ਬੀ ਆਈ ਜਾਂਚ ਵਿਚ ਗੁਲਜ਼ਾਰ ਸਿੰਘ ਤੂਰ ਵਣਜਾਰਾ (ਦਿੜਬਾ) ਜਿਸਨੇ ਆਪਣੇ ਮਰਨ ਵੇਲੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਨਾਮ ਲਿਆ ਅਤੇ ਬਿਕਰਮਜੀਤ ਸਿੰਘ ਸ੍ਰੀ ਹਰਿਗੋਬਿੰਦਪੁਰ ਸਾਹਿਬ ਜਿਸਨੂੰ ਨਸ਼ਾ ਮਾਫੀਆ ਦਾ ਵਿਰੋਧ ਕਰਨ ’ਤੇ ਕਤਲ ਕੀਤਾ ਗਿਆ, ਦੇ ਕੇਸ ਵੀ ਸ਼ਾਮਲ ਕਰਵਾਏ ਜਾਣ ।

ਪਰਵਿੰਦਰ ਝੋਟਾ ਦੀ ਪਤਨੀ ਨੂੰ ਦਿੱਤੀ ਜਾਵੇ ਅਵੱਲ ਦਰਜੇ ਦੀ ਗਜ਼ਟਿਡ ਪੋਸਟ

ਰਾਜਪਾਲ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਦੋਂ ਪੰਜਾਬ ਨਸਿ਼ਆਂ ਨਾਲ ਜੂਝ ਰਿਹਾ ਹੈ, ਉਸ ਵੇਲੇ ਪੰਜਾਬੀਆਂ ਵਿਚ ਵਿਸ਼ਵਾਸ ਬਹਾਲ ਕਰਨ ਵਾਸਤੇ ਦਰੁੱਸਤੀ ਭਰੇ ਕਦਮ ਚੁੱਕਣੇ ਜ਼ਰੂਰੀ ਹੈ । ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਖਿਲਾਫ ਲੜਨ ਵਾਲੇ ਝੋਟਾ ਦਾ ਪਰਿਵਾਰ ਪੰਜਾਬ ਦਾ ਪਰਿਵਾਰ ਹੈ ਤੇ ਝੋਟਾ ਦੇ ਪਰਿਵਾਰ ਨੇ ਕੋਈ ਵੀ ਨਿੱਜੀ ਲਾਭ ਨਹੀਂ ਮੰਗਿਆ ਤੇ ਰਾਜ ਸਰਕਾਰ ਨੂੰ ਪਰਿਵਾਰ ਦਾ ਖਿਆਲ ਰੱਖਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਪਰਵਿੰਦਰ ਝੋਟਾ ਦੀ ਪਤਨੀ ਅਧਿਆਪਕ ਹੈ ਤੇ ਉਸਨੂੰ ਅਵੱਲ ਦਰਜੇ ਦੀ ਗਜ਼ਟਡ ਪੋਸਟ ਦੀ ਨੌਕਰੀ ਦੇਣੀ ਚਾਹੀਦੀ ਹੈ ।

ਪਰਵਿੰਦਰ ਝੋਟਾ ਦੇ ਕਤਲ ਲਈ ਹੈ ਭਗਵੰਤ ਮਾਨ ਜਿੰਮੇਵਾਰ : ਬਾਦਲ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਪਰਵਿੰਦਰ ਝੋਟਾ ਦੇ ਕਤਲ ਲਈ ਜਿੰਮੇਵਾਰ ਹਨ । ਉਹਨਾਂ ਨੇ ਝੋਟਾ ਦੇ ਪਿਤਾ ਭੀਮ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਦਾ ਹਵਾਲਾ ਦਿੱਤਾ ਜਿਸ ਵਿਚ ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਪੰਜਾਬ ਵਿਚ ਨਸ਼ਿਆਂ ਦੇ ਪਸਾਰ ਲਈ ਸਿਆਸਤਦਾਨ-ਪੁਲਿਸ ਗੰਢਤੁੱਪ ਦਾ ਸ਼ਿਕਾਰ ਹੋਇਆ ਹੈ । ਉਹਨਾਂ ਕਿਹਾ ਕਿ ਭੀਮ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਗੰਢਤੁੱਪ ਦੀ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਿਖ਼ਰਲੇ ਪੱਧਰ ਤੋਂ ਪੁਸ਼ਤਪਨਾਹੀ ਹੋ ਰਹੀ ਹੈ ।

ਸੂਬੇ ਦੇ ਦੋੋਹਾਂ ਮੁਖੀਆਂ ਨੂੰ ਕੀਤਾ ਜਾਣਾ ਚਾਹੀਦਾ ਹੈ ਬਰਖਾਸਤ

ਉਹਨਾਂ ਕਿਹਾ ਕਿ ਨਸ਼ਾ ਵਿਰੋਧੀ ਕਾਰਕੁੰਨ ਦੇ ਪਿਤਾ ਨੇ ਇਹ ਵੀ ਦੱਸਿਆ ਹੈ ਕਿ ਉਸਦੇ ਪੁੱਤਰ ਨੇ ਉਹਨਾਂ ਨੂੰ ਦੱਸਿਆ ਸੀ ਕਿ ਸੂਬੇ ਦੇ ਡੀ. ਜੀ. ਪੀ. ਹੀ ਪਰਵਿੰਦਰ ਝੋਟਾ ਖਿਲਾਫ ਝੂਠੇ ਕੇਸ ਦਰਜ ਕਰਨ ਵਾਸਤੇ ਜਿ਼ੰਮੇਵਾਰ ਹਨ । ਉਹਨਾਂ ਕਿਹਾ ਕਿ ਕਿਉਂਕਿ ਸੂਬੇ ਦੇ ਦੋਵੇਂ ਮੁਖੀ ਲੋਕਾਂ ਅਤੇ ਸੂਬੇ ਪ੍ਰਤੀ ਆਪਣੀ ਜਿ਼ੰਮੇਵਾਰੀ ਨਿਭਾਉਣ ਵਿਚ ਅਸਫਲ ਰਹੇ ਹਨ, ਇਸ ਲਈ ਦੋਵਾਂ ਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ।

LEAVE A REPLY

Please enter your comment!
Please enter your name here