ਮਾਨਸਾ, 24 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਨਸ਼ਾ ਵਿਰੋਧੀ ਕਾਰਕੁੰਨ ਦੇ ਪਿਤਾ ਭੀਮ ਸਿੰਘ ਨੇ ਐਸ. ਐਸ. ਪੀ. ਮਾਨਸਾ ਦੇ ਤੁਰੰਤ ਤਬਾਦਲੇ (Transfers) ਦੀ ਮੰਗ ਕੀਤੀ ਹੈ ।
ਪਰਿਵਾਰ ਨੇ ਚੁੱਕੇ ਹਨ ਐਸ. ਐਸ. ਪੀ. ਦੀ ਕਾਰਗੁਜ਼ਾਰੀ ਤੇ ਸਵਾਲ
ਮਿਲੀ ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਝੋਟਾ (Parvinder Singh Jhota) ਦੇ ਪਿਤਾ ਨੇ ਝੋਟਾ ਦੇ ਕਤਲ ਕੇਸ ਨੂੰ ਲੈ ਕੇ ਐਸ. ਐਸ. ਪੀ. ਮਾਨਸਾ ਦੀ ਕਾਰਗੁ਼ਾਰੀ ਤੇ ਸਵਾਲ ਖੜ੍ਹੇ ਕੀਤੇ ਹਨ । ਦੱਸਣਯੋਗ ਹੈ ਕਿ ਝੋਟੇ ਦੇ ਪਿਤਾ ਭੀਮ ਸਿੰਘ ਵਲੋਂ ਪੁਲਸ ਪ੍ਰਸ਼ਾਸਨ ਦੀ ਕਾਰਗੁੁਜ਼ਾਰੀ ‘ਤੇ ਸਵਾਲ ਚੁੱਕਣ ਤੋਂ ਬਾਅਦ ਇਕ ਵਾਰ ਫਿਰ ਮਾਮਲਾ ਸੁਰਖੀਆਂ ਵਿਚ ਆ ਗਿਆ ਹੈ ।
ਕੀ ਕਦਮ ਚੁੱਕੇਗੀ ਪੰਜਾਬ ਸਰਕਾਰ
ਪ੍ਰਾਪਤ ਸੂਚਨਾ ਮੁਤਾਬਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ (Bhim Singh) ਵਲੋਂ ਕੀਤੀ ਗਈ ਉਪਰੋਕਤ ਮੰਗ ਦੇ ਚਲਦਿਆਂ ਆਖਰਕਾਰ ਪੰਜਾਬ ਸਰਕਾਰ ਕੀ ਕਦਮ ਚੁੱਕੇਗੀ ਸਬੰਧੀ ਜਵਾਬ ਹਾਲੇ ਸਮੇਂ ਦੀ ਗੋਦ ਵਿਚ ਹੈ । ਕਿਉਂਕਿ ਪੰਜਾਬ ਸਰਕਾਰ ਵਲੋਂ ਬਣਾਈ ਕਮੇਟੀ ਵਲੋਂ ਝੋਟਾ ਦੇ ਪਰਿਵਾਰ ਵਲੋਂ ਹੁਣ ਤੱਕ ਰੱਖੀਆਂ ਗਈਆਂ ਜਿ਼ਆਦਾਤਰ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ ।









