Railways canceled 20 trains in one day due to farmers' movement, passengers were upset

ਕਿਸਾਨੀ ਅੰਦੋਲਨ ਕਾਰਨ ਰੇਲਵੇ ਨੇ ਇੱਕ ਦਿਨ ‘ਚ ਰੱਦ ਕੀਤੀਆਂ 20 ਟਰੇਨਾਂ , ਯਾਤਰੀ ਹੋਏ ਪਰੇਸ਼ਾਨ

ਕਿਸਾਨਾਂ ਦੇ ਅੰਦੋਲਨ ਦਾ ਅਸਰ ਉੱਤਰੀ ਪੱਛਮੀ ਰੇਲਵੇ ਦੀਆਂ ਗੱਡੀਆਂ ‘ਤੇ ਵਧਦਾ ਨਜ਼ਰ ਆ ਰਿਹਾ ਹੈ | ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਿਤੀ ਇਹ ਹੈ ਕਿ ਪਿਛਲੇ ਪੰਜ ਦਿਨਾਂ ਵਿੱਚ 50 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਹਰ ਰੋਜ਼ ਕਿੰਨੀਆਂ ਹੀ ਟਰੇਨਾਂ ਜਾਂ ਤਾਂ ਰੱਦ ਕੀਤੀਆਂ ਜਾ ਰਹੀਆਂ ਹਨ ਜਾਂ ਉਨ੍ਹਾਂ ਦੇ ਰੂਟ ਬਦਲੇ ਜਾ ਰਹੇ ਹਨ। ਇਸ ਦੌਰਾਨ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਜਾਣ ਵਾਲੇ ਰੇਲਵੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਕਿਸਾਨੀ ਅੰਦੋਲਨ ਦੇ ਚੱਲਦਿਆਂ ਇਕ ਦਿਨ ‘ਚ ਕਰੀਬ 20 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ।

2 ਦਿਨਾਂ ਵਿੱਚ ਸਭ ਤੋਂ ਵੱਧ ਅਸਰ

NWR ਦੇ ਸੀਪੀਆਰਓ ਕੈਪਸ਼ਨ ਸ਼ਸ਼ੀ ਕਿਰਨ ਦੇ ਅਨੁਸਾਰ, ਪਿਛਲੇ 2 ਦਿਨਾਂ ਵਿੱਚ ਕਿਸਾਨ ਅੰਦੋਲਨ ਦਾ ਅਸਰ ਸਭ ਤੋਂ ਵੱਧ ਦਿਖਾਈ ਦੇ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਦਾ ਅਸਰ ਦੂਜੇ ਰੇਲਵੇ ਜ਼ੋਨਾਂ ਨਾਲੋਂ NWR ਵਿੱਚ ਜ਼ਿਆਦਾ ਹੈ। ਹਰਿਆਣਾ ਦੇ ਕੁਝ ਖੇਤਰ ਵੀ NWR ਜ਼ੋਨ ਦੇ ਪ੍ਰਭਾਵ ਹੇਠ ਆਉਂਦੇ ਹਨ। ਪੰਜਾਬ ‘ਚ ਰੇਲ ਪਟੜੀਆਂ ‘ਤੇ ਚੱਲ ਰਹੇ ਅੰਦੋਲਨ ਕਾਰਨ ਰੋਜ਼ਾਨਾ ਕਿੰਨੀਆਂ ਹੀ ਰੇਲ ਗੱਡੀਆਂ ਰੱਦ ਹੋ ਰਹੀਆਂ ਹਨ। NWR ਵਿੱਚ ਇਕੱਲੇ 23 ਅਪ੍ਰੈਲ ਨੂੰ ਰੱਦ ਕੀਤੀਆਂ ਰੇਲ ਗੱਡੀਆਂ ਦੀ ਗਿਣਤੀ 20 ਦੇ ਕਰੀਬ ਹੈ |

ਜਾਣੋ 23 ਅਪ੍ਰੈਲ ਨੂੰ ਕਿਹੜੀਆਂ -ਕਿਹੜੀਆਂ ਟਰੇਨਾਂ ਹੋਈਆਂ ਰੱਦ

ਟਰੇਨ ਨੰਬਰ 04573 ਸਿਰਸਾ-ਲੁਧਿਆਣਾ
ਟਰੇਨ ਨੰਬਰ 04574 ਲੁਧਿਆਣਾ-ਭਿਵਾਨੀ
ਟਰੇਨ ਨੰਬਰ 04575 ਹਿਸਾਰ-ਲੁਧਿਆਣਾ
ਟਰੇਨ ਨੰਬਰ 04572 ਧੂਰੀ-ਸਿਰਸਾ
ਟਰੇਨ ਨੰਬਰ 14815 ਸ਼੍ਰੀਗੰਗਾਨਗਰ-ਰਿਸ਼ੀਕੇਸ਼
ਟਰੇਨ ਨੰਬਰ 14816 ਰਿਸ਼ੀਕੇਸ਼-ਸ਼੍ਰੀਗੰਗਾਨਗਰ
ਟਰੇਨ ਨੰਬਰ 14815 ਸ਼੍ਰੀਗੰਗਾਨਗਰ-ਰਿਸ਼ੀਕੇਸ਼
ਟਰੇਨ ਨੰਬਰ 04745 ਚੁਰੂ-ਲੁਧਿਆਣਾ
ਟਰੇਨ ਨੰਬਰ 04571 ਭਿਵਾਨੀ-ਧੂਰੀ
ਟਰੇਨ ਨੰਬਰ 04576 ਲੁਧਿਆਣਾ-ਹਿਸਾਰ
ਟਰੇਨ ਨੰਬਰ 04743 ਹਿਸਾਰ-ਲੁਧਿਆਣਾ
ਟਰੇਨ ਨੰਬਰ 04744 ਲੁਧਿਆਣਾ-ਚਰੂ
ਟਰੇਨ ਨੰਬਰ 04745 ਚੁਰੂ-ਲੁਧਿਆਣਾ
ਟਰੇਨ ਨੰਬਰ 04746 ਲੁਧਿਆਣਾ-ਹਿਸਾਰ
ਟਰੇਨ ਨੰਬਰ 04743 ਹਿਸਾਰ-ਲੁਧਿਆਣਾ
ਟਰੇਨ ਨੰਬਰ 04572 ਧੂਰੀ-ਸਿਰਸਾ
ਟਰੇਨ ਨੰਬਰ 14653 ਹਿਸਾਰ-ਅੰਮ੍ਰਿਤਸਰ
ਟਰੇਨ ਨੰਬਰ 04573 ਸਿਰਸਾ-ਲੁਧਿਆਣਾ

ਅੱਜ ਰੱਦ ਰਹਿਣਗੀਆਂ ਇਹ ਟਰੇਨਾਂ

ਟਰੇਨ ਨੰਬਰ 14654 ਅੰਮ੍ਰਿਤਸਰ-ਹਿਸਾਰ
ਟਰੇਨ ਨੰਬਰ 14653 ਹਿਸਾਰ-ਅੰਮ੍ਰਿਤਸਰ
ਟਰੇਨ ਨੰਬਰ 04572 ਧੂਰੀ-ਸਿਰਸਾ

ਰੇਲਵੇ ਯਾਤਰੀਆਂ ਨੂੰ ਦਿੱਤਾ ਜਾ ਰਿਹਾ ਰਿਫੰਡ

ਕਿਸਾਨੀ ਅੰਦੋਲਨ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਜਾਣ ਵਾਲੀਆਂ ਟਰੇਨਾਂ ਨੂੰ ਲਗਾਤਾਰ ਰੱਦ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨ ਰੇਲ ਪਟੜੀਆਂ ‘ਤੇ ਬੈਠੇ ਰਹਿਣਗੇ। ਧਿਆਨਯੋਗ ਹੈ ਕਿ NWR ਰਾਖਵੀਆਂ ਸੀਟਾਂ ਵਾਲੇ ਰੇਲਵੇ ਯਾਤਰੀਆਂ ਨੂੰ ਰਿਫੰਡ ਵੀ ਦੇ ਰਿਹਾ ਹੈ। ਪਰ ਯਾਤਰੀਆਂ ਨੂੰ ਹੁਣ ਪੰਜਾਬ ਅਤੇ ਹਰਿਆਣਾ ਜਾਣ ਲਈ ਹੋਰ ਰਸਤੇ ਲੱਭਣੇ ਪੈਣਗੇ |

ਬੱਸਾਂ ‘ਤੇ ਵਧਿਆ ਦਬਾਅ

ਟਰੇਨਾਂ ਰੱਦ ਹੋਣ ਕਾਰਨ ਯਾਤਰੀ ਜ਼ਿਆਦਾਤਰ ਪ੍ਰਾਈਵੇਟ ਅਤੇ ਰੋਡਵੇਜ਼ ਬੱਸਾਂ ‘ਚ ਸਫ਼ਰ ਕਰ ਰਹੇ ਹਨ | ਜਿਸ ਕਾਰਨ ਬੱਸਾਂ ‘ਤੇ ਕਾਫ਼ੀ ਦਬਾਅ ਬਣ ਚੁੱਕਾ ਹੈ | ਜਿਸਦੇ ਚੱਲਦਿਆਂ ਕੁਝ ਯਾਤਰੀ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰ ਰਹੇ ਹਨ ਅਤੇ ਕੁਝ ਬੱਸਾਂ ਦਾ ਸਹਾਰਾ ਲੈ ਰਹੇ ਹਨ | ਜੇਕਰ ਇਹ ਅੰਦੋਲਨ ਲੰਬਾ ਸਮਾਂ ਚੱਲਦਾ ਹੈ ਤਾਂ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

 

 

 

LEAVE A REPLY

Please enter your comment!
Please enter your name here