New Vice Chancellor of Punjabi University Patiala appointed

ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ || Punjab News

ਪੰਜਾਬੀ ਯੂਨੀਵਰਸਿਟੀ ਨੂੰ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ | ਜਿਸਦੇ ਤਹਿਤ ਪੰਜਾਬ ਦੇ ਸੀਨੀਅਰ IAS ਅਤੇ ਸਕੱਤਰ ਉਚੇਰੀ ਸਿੱਖਿਆ, ਪੰਜਾਬ ਕੇ.ਕੇ. ਯਾਦਵ ਪਟਿਆਲਾ ਯੂਨੀਵਰਸਿਟੀ ਦਾ ਚਾਰਜ ਸੰਭਾਲਣ ਜਾ ਰਹੇ ਹਨ | ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਪ੍ਰੋ: ਅਰਵਿੰਦ ਦਾ ਕਾਰਜਕਾਲ 25 ਅਪ੍ਰੈਲ, 2024 ਨੂੰ ਪੂਰਾ ਹੋਣ ਜਾ ਰਿਹਾ ਹੈ |

ਤਿੰਨ ਮਹੀਨਿਆਂ ਲਈ ਦਿੱਤਾ ਗਿਆ ਚਾਰਜ

ਪੰਜਾਬ ਰਾਜ ਭਵਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਕੇਕੇ ਯਾਦਵ 26 ਅਪ੍ਰੈਲ, 2024 ਨੂੰ ਵੀਸੀ ਵਜੋਂ ਵਾਧੂ ਚਾਰਜ ਸੰਭਾਲਣਗੇ। ਦੱਸ ਦਈਏ ਕਿ ਯਾਦਵ ਨੂੰ ਮੌਜੂਦਾ ਡਿਊਟੀ ਤੋਂ ਇਲਾਵਾ 26 ਅਪ੍ਰੈਲ ਤੋਂ ਤਿੰਨ ਮਹੀਨਿਆਂ ਲਈ ਚਾਰਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਪ੍ਰੋਫੈਸਰ ਅਰਵਿੰਦ ਦੇ ਕਾਰਜਕਾਲ ਵਿਚ ਕੋਈ ਵਾਧਾ ਨਹੀਂ ਕੀਤਾ ਹੈ।

ਵਧੀਕ ਮੁੱਖ ਸਕੱਤਰ ਕੇ ਸਿਵਾ ਪ੍ਰਸਾਦ ਵੱਲੋਂ ਹਸਤਾਖਰ ਕੀਤੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ਪੰਜਾਬ ਦੇ ਗਵਰਨਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਸਕੱਤਰ, ਉੱਚ ਸਿੱਖਿਆ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵੀਸੀ ਦਾ ਚਾਰਜ ਦੇਣ ਤੋਂ ਖੁਸ਼ ਹਨ।

ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਕਾਰਨ ਰੇਲਵੇ ਨੇ ਇੱਕ ਦਿਨ ‘ਚ ਰੱਦ ਕੀਤੀਆਂ 20 ਟਰੇਨਾਂ , ਯਾਤਰੀ ਹੋਏ ਪਰੇਸ਼ਾਨ

ਉੱਚ ਸਿੱਖਿਆ ਵਿਭਾਗ ਤੋਂ ਮੰਗੀ ਸੀ ਰਿਪੋਰਟ

ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ਫੈਕਲਟੀ ਭਰਤੀ ਪ੍ਰਕਿਰਿਆ ਬਾਰੇ ਉੱਚ ਸਿੱਖਿਆ ਵਿਭਾਗ ਤੋਂ ਰਿਪੋਰਟ ਮੰਗੀ ਸੀ। ਧਿਆਨਯੋਗ ਹੈ ਕਿ ਇਹ ਕਾਰਵਾਈ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਪੰਜਾਬ ਦੇ ਸੀਈਓ ਕੋਲ ਸ਼ਿਕਾਇਤ ਦਰਜ ਕਰਾਉਣ ਅਤੇ ਚੋਣ ਜ਼ਾਬਤੇ ਦੌਰਾਨ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ‘ਤੇ ਸਵਾਲ ਉਠਾਉਣ ਤੋਂ ਬਾਅਦ ਆਈ ਹੈ।

 

 

 

 

LEAVE A REPLY

Please enter your comment!
Please enter your name here