A big revelation was made in the case of the girl's death by eating cake, know how the girl died

ਕੇਕ ਖਾਣ ਨਾਲ ਬੱਚੀ ਦੇ ਮੌਤ ਮਾਮਲੇ ‘ਚ ਹੋਇਆ ਵੱਡਾ ਖੁਲਾਸਾ , ਜਾਣੋ ਕਿਵੇਂ ਹੋਈ ਬੱਚੀ ਦੀ ਮੌਤ || Punjab News

ਕੁਝ ਸਮਾਂ ਪਹਿਲਾਂ ਪਟਿਆਲਾ ਦੀ ਰਹਿਣ ਵਾਲੀ ਮਾਨਵੀ ਸ਼ਰਮਾ ਦੀ ਕੇਕ ਖਾਣ ਨਾਲ ਮੌਤ ਹੋ ਗਈ ਸੀ ਜਿਸਦੇ ਚੱਲਦਿਆਂ ਹੁਣ ਇਸ ਮਾਮਲੇ ਵਿੱਚ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਕੇਕ ਵਿਚ ਸਿੰਥੈਟਿਕ ਸਵੀਟਨਰ ਯਾਨੀ ਨਕਲੀ ਮਿੱਠੇ ਦੀ ਵਰਤੋਂ ਕੀਤੀ ਗਈ ਸੀ। ਜਿਸ ਕਰਕੇ ਮਾਨਵੀ ਦੀ ਜਾਨ ਚਲੀ ਗਈ। ਜਿਹੜਾ ਕੇਕ ਉਸ ਮਾਸੂਮ ਬੱਚੀ ਵੱਲੋ ਖਾਧਾ ਗਿਆ ਸੀ ਉਸ ਵਿੱਚ ਭਾਰੀ ਮਾਤਰਾ ‘ਚ ਸਿੰਥੈਟਿਕ ਸਵੀਟਨਰ ਪਾਏ ਗਏ ਹਨ ।

ਜ਼ਿਲ੍ਹਾ ਸਿਹਤ ਅਫ਼ਸਰ ਡਾ. ਵਿਜੇ ਜਿੰਦਲ ਨੇ ਕੀ ਦੱਸਿਆ ?

ਇਸ ਰਿਪੋਰਟ ਦੇ ਚੱਲਦਿਆਂ ਐਨਡੀਟੀਵੀ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਵਿਜੇ ਜਿੰਦਲ ਨੇ ਦੱਸਿਆ ਕਿ ਕੇਕ ਦਾ ਨਮੂਨਾ ਜਾਂਚ ਲਈ ਇਕੱਠਾ ਕੀਤਾ ਗਿਆ ਸੀ ਅਤੇ ਬਾਅਦ ਦੀ ਰਿਪੋਰਟ ਵਿੱਚ ਸੈਕਰੀਨ ਦੀ ਮੌਜੂਦਗੀ ਪਾਈ ਗਈ ਹੈ, ਜੋ ਕਿ ਇੱਕ ਸਿੰਥੈਟਿਕ ਸਵੀਟਨਰ ਯਾਨੀ ਨਕਲੀ ਮਿੱਠਾ ਹੈ। ਜਿਸ ਨੂੰ ਕੇਕ ਤੇ ਪੇਸਟਰੀਆਂ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਸੈਕਰੀਨ ਦੀ ਆਮ ਤੌਰ ਉਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਘੱਟ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ, ਇਹ ਬੇਹੱਦ ਖਤਰਨਾਕ ਚੀਜ਼ ਹੈ, ਜਿਸ ਨੂੰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।

24 ਮਾਰਚ ਨੂੰ ਵਾਪਰੀ ਸੀ ਘਟਨਾ

ਇਹ ਘਟਨਾ 24 ਮਾਰਚ ਨੂੰ ਵਾਪਰੀ ਸੀ ਜਦੋਂ ਮਾਨਵੀ ਦੇ ਜਨਮਦਿਨ ‘ਤੇ ਕੇਕ ਖਾਣ ਨਾਲ ਉਸਦੀ ਸਿਹਤ ਵਿਗੜ ਗਈ ਜਿਸਦੇ ਚੱਲਦਿਆਂ ਉਸਦੀ ਮੌਤ ਹੋ ਗਈ | ਇਹ ਕੇਕ ਉਸਦੇ ਪਰਿਵਾਰ ਵਾਲਿਆਂ ਨੇ ਵੀ ਖਾਧਾ ਸੀ ਜਿਸ ਤੋਂ ਬਾਅਦ ਸਾਰੇ ਪਰਿਵਾਰ ਨੂੰ ਉਲਟੀਆਂ ਲੱਗ ਗਈਆਂ ਪਰੰਤੂ ਥੋੜੀ ਦੇਰ ਬਾਅਦ ਪਰਿਵਾਰ ਦੀ ਤਬੀਅਤ ‘ਚ ਸੁਧਾਰ ਹੋ ਗਿਆ, ਪਰ ਮਾਨਵੀ ਦੀ ਮੌਤ ਹੋ ਗਈ। ਮਾਨਵੀ ਦੇ ਪਰਿਵਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ |

ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨ

ਜਿਸ ਦੇ ਚੱਲਦਿਆਂ ਪੁਲਿਸ ਨੇ ਦੁਕਾਨ ਦੇ ਮਾਲਕ ਦੇ ਖਿਲਾਫ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ, ਜਿਸ ਵਿੱਚ 273 ਅਤੇ 304-ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਸ਼ਾਮਲ ਹਨ। ਇਸ ਤੋਂ ਇਲਾਵਾ, ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਨਮੂਨੇ ਇੱਕ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਸਨ। ਜਿਸ ਤੋਂ ਬਾਅਦ ਹੁਣ ਮੌਤ ਦੇ ਅਸਲੀ ਕਾਰਨ ਦਾ ਪਤਾ ਲੱਗ ਚੁੱਕਾ ਹੈ |

 

 

 

LEAVE A REPLY

Please enter your comment!
Please enter your name here