ਸੋਸ਼ਲ ਮੀਡੀਆ ਐਪਸ Facebook-Instagram ਦੇ ਬੰਦ ਰਹਿਣ ਕਾਰਨ ਮਾਰਕ ਜ਼ਕਰਬਰਗ ਨੂੰ ਹੋਇਆ ਕਰੋੜਾਂ ਦਾ ਨੁਕਸਾਨ

0
35

ਬੀਤੀ ਰਾਤ ਮੈਟਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਸੇਵਾਵਾਂ ਅਚਾਨਕ ਰੁਕ ਗਈਆਂ ਸਨ। ਦੁਨੀਆ ਭਰ ਦੇ ਹਜ਼ਾਰਾਂ ਉਪਭੋਗਤਾਵਾਂ ਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਥ੍ਰੈਡਸ ਵਰਗੀਆਂ ਮਸ਼ਹੂਰ ਵੈਬਸਾਈਟਾਂ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ ਹੈ। ਕਰੀਬ ਦੋ ਘੰਟੇ ਠੱਪ ਰਹਿਣ ਤੋਂ ਬਾਅਦ ਰਾਤ ਕਰੀਬ 11 ਵਜੇ ਮੈਟਾ ਦੀਆਂ ਸਾਰੀਆਂ ਸੇਵਾਵਾਂ ਨੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਸੋਸ਼ਲ ਮੀਡੀਆ ਐਪਸ ਦੋ ਘੰਟੇ ਬੰਦ ਰਹਿਣ ਕਾਰਨ ਗਲੋਬਲ ਆਊਟੇਜ ਕਾਰਨ ਮੇਟਾ ਦੇ ਮਾਰਕ ਜ਼ਕਰਬਰਗ ਨੂੰ ਕਰੀਬ 10 ਕਰੋੜ ਡਾਲਰ (8,29,03,05,000 ਰੁਪਏ ਦਾ ਨੁਕਸਾਨ ਹੋਇਆ।

ਇਸ ਕਾਰਨ ਦੁਨੀਆ ਭਰ ਦੇ ਲੱਖਾਂ ਯੂਜ਼ਰਸ ਨਾ ਸਿਰਫ਼ ਇੱਕ ਦੂਜੇ ਤੋਂ ਡਿਸਕੁਨੈਕਟ ਹੋ ਗਏ ਹਨ ਬਲਕਿ ਉਨ੍ਹਾਂ ਨੂੰ ਭਾਰੀ ਵਿੱਤੀ ਨੁਕਸਾਨ ਵੀ ਝੱਲਣਾ ਪਿਆ ਹੈ। ਫੇਸਬੁੱਕ ਦੀ ਮੂਲ ਕੰਪਨੀ ਮੇਟਾ ਦੇ ਸ਼ੇਅਰਾਂ ਵਿਚ ਇਸ ਕਾਰਨ 1.5 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਦੁਨੀਆ ਭਰ ਦੇ ਲੱਖਾਂ ਉਪਭੋਗਤਾ ਅਚਾਨਕ ਫੇਸਬੁੱਕ ਤੋਂ ਲੌਗ ਆਊਟ ਹੋ ਗਏ। ਇਸ ਦੇ ਨਾਲ ਹੀ ਇੰਸਟਾਗ੍ਰਾਮ ਅਤੇ ਥ੍ਰੈਡਸ ‘ਤੇ ਯੂਜ਼ਰਸ ਨੂੰ ਫੀਡ ਵਿਖਾਈ ਨਹੀਂ ਦੇ ਰਹੀ। ਇਸ ਤੋਂ ਇਲਾਵਾ ਮੈਸੇਜ ਭੇਜਣ ‘ਚ ਵੀ ਦਿੱਕਤ ਆ ਰਹੀ ਸੀ।

ਮੈਟਾ ਦੇ ਬੁਲਾਰੇ ਐਂਡੀ ਸਟੋਨ ਨੇ X (Twitter) ‘ਤੇ ਦੱਸਿਆ ਕਿ ਮੈਟਾ ਦੀਆਂ ਸੇਵਾਵਾਂ ਕਿਸੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋਈਆਂ ਹਨ ਅਤੇ ਬਾਅਦ ਵਿਚ ਉਨ੍ਹਾਂ ਨੇ ਪੋਸਟ ਕੀਤਾ ਕਿ ਅਸੀਂ ਜਲਦੀ ਹੀ ਉਹਨਾਂ ਸਾਰਿਆਂ ਲਈ ਸੇਵਾਵਾਂ ਵਾਪਸ ਚਾਲੂ ਕਰ ਦਿੱਤੀਆਂ ਹਨ, ਜੋ ਆਊਟੇਜ ਤੋਂ ਪ੍ਰਭਾਵਿਤ ਹੋਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅਸੁਵਿਧਾ ਲਈ ਅਫਸੋਸ ਵੀ ਪ੍ਰਗਟ ਕੀਤਾ। ਦੱਸ ਦੇਈਏ ਕਿ 2021 ਵਿੱਚ Meta ਦੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਸਰਵਰ ਕਰੀਬ 7 ਘੰਟੇ ਤੱਕ ਡਾਊਨ ਰਿਹਾ ਸੀ।

ਹਾਲਾਂਕਿ ਇਸ ਵਾਰ ਮੈਟਾ ਦੁਆਰਾ ਤਕਨੀਕੀ ਖ਼ਰਾਬੀ ਨੂੰ ਦੋ ਘੰਟਿਆਂ ਵਿੱਚ ਸੁਲਝਾ ਲਿਆ ਗਿਆ। ਫੇਸਬੁੱਕ ਦੇ ਇੱਕ ਅੰਦਰੂਨੀ ਨੇ ਕਿਹਾ ਕਿ ਕੰਪਨੀ ਦੇ ਅੰਦਰੂਨੀ ਸਿਸਟਮ ਆਊਟੇਜ ਦੌਰਾਨ ਡਾਊਨ ਹੋ ਗਏ ਸਨ ਅਤੇ ਮੈਟਾ ਦੇ ਸਰਵਿਸ ਡੈਸ਼ਬੋਰਡ ਨੇ ਸਾਰੀਆਂ ਸੇਵਾਵਾਂ ਵਿੱਚ ‘ਵੱਡੀ ਰੁਕਾਵਟ’ ਦਾ ਸੰਕੇਤ ਦਿੱਤਾ ਹੈ।

LEAVE A REPLY

Please enter your comment!
Please enter your name here