ਲੋਕਾਂ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਪੱਖੋਂ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ (FMCG) ਦੀ ਦੇਸ਼ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਹਿੰਦੁਸਤਾਨ ਯੂਨੀਲੀਵਰ (HUL) ਨੇ ਇੱਕ ਵਾਰ ਫਿਰ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।

ਕੰਪਨੀ ਨੇ ਸਾਬਣ ਅਤੇ ਸ਼ੈਂਪੂ ਦੀ ਕੀਮਤ ‘ਚ 15 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਹਿੰਦੁਸਤਾਨ ਯੂਨੀਲੀਵਰ ਨੇ ਇਸ ਸਾਲ ਤੀਜੀ ਵਾਰ ਆਪਣੇ ਉਤਪਾਦਾਂ ਦੀ ਕੀਮਤ ਵਧਾਈ ਹੈ। ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ।

ਰਿਪੋਰਟ ਮੁਤਾਬਕ ਕਲੀਨਿਕ ਪਲੱਸ ਸ਼ੈਂਪੂ ਦੀ ਕੀਮਤ ‘ਚ ਸਭ ਤੋਂ ਜ਼ਿਆਦਾ ਵਾਧਾ ਕੀਤਾ ਗਿਆ ਹੈ। ਇਸ ਦੇ 100 ਮਿਲੀਲੀਟਰ ਪੈਕ ਲਈ ਗਾਹਕਾਂ ਨੂੰ ਹੁਣ 15 ਫੀਸਦੀ ਜ਼ਿਆਦਾ ਦੇਣੇ ਹੋਣਗੇ।

ਇਸੇ ਤਰ੍ਹਾਂ 125 ਗ੍ਰਾਮ ਪੀਅਰਸ ਸਾਬਣ ਦੀ ਕੀਮਤ ਵਿੱਚ 2.4 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜਦਕਿ ਮਲਟੀਪੈਕ ਦੀ ਕੀਮਤ ਵਿੱਚ 3.7 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਲਕਸ ਸਾਬਣ ਦੇ ਕੁੱਲ ਮਲਟੀਪੈਕ ਵੇਰੀਐਂਟ ਦੀ ਕੀਮਤ ਵਿੱਚ ਨੌਂ ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਕੰਪਨੀ ਨੇ ਸਨਸਿਲਕ ਸ਼ੈਂਪੂ ਦੀ ਕੀਮਤ ਵੀ 8 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤੀ ਹੈ।

ਇੱਕ ਸਾਲ ਵਿੱਚ ਤੀਜੀ ਵਾਰ ਕੀਮਤਾਂ ਵਿੱਚ ਹੋਇਆ ਵਾਧਾ

ਹਿੰਦੁਸਤਾਨ ਯੂਨੀਲੀਵਰ ਨੇ ਗਲੋ ਐਂਡ ਲਵਲੀ ਦੀ ਕੀਮਤ ‘ਚ 6-8 ਫੀਸਦੀ ਦਾ ਵਾਧਾ ਕੀਤਾ ਹੈ। ਇਸੇ ਤਰ੍ਹਾਂ ਹੁਣ ਗਾਹਕਾਂ ਨੂੰ ਪੌਂਡਸ ਟੈਲਕਮ ਪਾਊਡਰ ਲਈ ਪੰਜ ਤੋਂ ਸੱਤ ਫੀਸਦੀ ਜ਼ਿਆਦਾ ਪੈਸੇ ਦੇਣੇ ਪੈਣਗੇ। ਕੰਪਨੀ ਨੇ ਇਸ ਸਾਲ ਤੀਜੀ ਵਾਰ ਆਪਣੇ ਉਤਪਾਦਾਂ ਦੀ ਕੀਮਤ ਵਧਾਈ ਹੈ। ਇਸ ਤੋਂ ਪਹਿਲਾਂ ਹਿੰਦੁਸਤਾਨ ਯੂਨੀਲੀਵਰ ਨੇ ਫਰਵਰੀ ਅਤੇ ਅਪ੍ਰੈਲ ਵਿੱਚ ਵੀ ਆਪਣੇ ਸਮਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਕੱਚੇ ਮਾਲ ਦੀ ਕੀਮਤ ਵਧਣ ਕਾਰਨ ਅਜਿਹਾ ਕਰਨਾ ਪਿਆ।

ਕੰਪਨੀ ਨੇ ਫਰਵਰੀ ‘ਚ ਕਈ ਕਿਸ਼ਤਾਂ ‘ਚ ਆਪਣੇ ਉਤਪਾਦਾਂ ਦੀ ਕੀਮਤ ਵਧਾ ਦਿੱਤੀ ਸੀ। ਫਿਰ ਕੀਮਤਾਂ ਵਿਚ ਤਿੰਨ ਤੋਂ 13 ਫੀਸਦੀ ਦਾ ਵਾਧਾ ਕੀਤਾ ਗਿਆ। ਜਿਸ ਨਾਲ Lux, Lifebuoy, Dove Shampoo, Kisan Jam, Horlicks, Pepsodent, Surf Excel ਅਤੇ Vim ਬਾਰ ਦੀਆਂ ਕੀਮਤਾਂ ਵਧ ਗਈਆਂ ਸਨ।

ਹਿੰਦੁਸਤਾਨ ਯੂਨੀਲੀਵਰ ਨੇ ਵੀ ਅਪ੍ਰੈਲ ‘ਚ ਆਪਣੇ ਸਾਮਾਨ ਦੀ ਕੀਮਤ ਵਧਾ ਦਿੱਤੀ ਸੀ। ਫਿਰ ਸਕਿਨ ਕਲੀਨਜ਼ਰ ਤੋਂ ਲੈ ਕੇ ਡਿਟਰਜੈਂਟ ਦੀ ਕੀਮਤ ਤਿੰਨ ਤੋਂ 20 ਫੀਸਦੀ ਤੱਕ ਵਧਾ ਦਿੱਤੀ ਗਈ। ਫਿਰ ਸਭ ਤੋਂ ਵੱਡਾ ਵਾਧਾ ਡਵ ਅਤੇ ਪੀਅਰਸ ਸਾਬਣ ਵਿੱਚ ਕੀਤਾ ਗਿਆ। ਇਨ੍ਹਾਂ ਦੀ ਕੀਮਤ ‘ਚ 20 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਲਾਈਫਬੂਆਏ ਦੇ ਚਾਰ ਸਾਬਣਾਂ ਦੇ ਪੈਕ ਦੀ ਕੀਮਤ 124 ਰੁਪਏ ਤੋਂ ਵਧਾ ਕੇ 136 ਰੁਪਏ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here