Home Blog Page 98

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੀਤਾ ਮੈਗਾ ਰੋਡ ਸ਼ੋਅ ਆਯੋਜਿਤ

0
road show

ਮੋਹਾਲੀ, 15 ਜੂਨ 2026 : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ (Chief Minister) ਪੰਜਾਬ ਵਲੋਂ ਮੋਹਾਲੀ ਵਿਖੇ ਇਕ ਮੈਗਾ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ ਗਿਆ ।

ਕੀ ਆਖਿਆ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋਅ ਦੌਰਾਨ

ਮੋਹਾਲੀ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਐਤਵਾਰ ਨੂੰ ਮੋਹਾਲੀ ‘ਚ ਇੱਕ ਮੈਗਾ ਰੋਡ ਸ਼ੋਅ ਦੌਰਾਨ ਇੱਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕੀਤਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਰਾਜ ਦੌਰਾਨ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ ਗਿਆ ਸੀ, ਸੂਬੇ ਭਰ ‘ਚ ਨਸ਼ਾ ਫੈਲਿਆ ਹੋਇਆ ਸੀ ਅਤੇ ਇੱਕ ਹਨੇਰੇ ਦੌਰ ਨੇ ਪੰਜਾਬ ਨੂੰ ਘੇਰ ਲਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਉਸ ਔਖੇ ਦੌਰ ‘ਚੋਂ ਕੱਢਣ ਅਤੇ ਤਰੱਕੀ ਦੇ ਰਾਹ ‘ਤੇ ਵਾਪਸ ਲਿਆਉਣ ਲਈ ਦਿਨ ਰਾਤ ਮਿਹਨਤ ਕੀਤੀ ਹੈ ।

ਪੰਜਾਬ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਕੰਮ ਨੂੰ ਰੁਕਣ ਨਹੀਂ ਦੇਣਾ ਚਾਹੀਦਾ

ਇਸ ਬਦਲਾਅ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਅਪੀਲ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਕੰਮ ਨੂੰ ਰੁਕਣ ਨਹੀਂ ਦੇਣਾ ਚਾਹੀਦਾ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਕਿਸੇ ਵੀ ਸਰਕਾਰ ਨੂੰ ਓਨਾ ਪਿਆਰ ਅਤੇ ਜਨਤਕ ਸਮਰਥਨ ਨਹੀਂ ਮਿਲਿਆ ਜਿੰਨਾ ‘ਆਪ’ ਸਰਕਾਰ ਨੂੰ ਅੱਜ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਮਿਲ ਰਿਹਾ ਹੈ । ਪਿਛਲੀਆਂ ਸਰਕਾਰਾਂ ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਸਰਕਾਰਾਂ ਨੇ ਲੋਕਾਂ ਦਾ ਵਿਸ਼ਵਾਸ ਇਸ ਹੱਦ ਤੱਕ ਗੁਆ ਦਿੱਤਾ ਸੀ ਕਿ ਇੰਨਾ ਸਮਾਂ ਸੱਤਾ ‘ਚ ਰਹਿਣ ਤੋਂ ਬਾਅਦ ਵੀ ਲੋਕਾਂ ਨੇ ਆਪਣੇ ਆਗੂਆਂ ਨੂੰ ਪਿੰਡਾਂ ‘ਚ ਵੜਨ ਵੀ ਨਹੀਂ ਦਿੱਤਾ ।

ਮੋਹਾਲੀ ਜਿੱਤ ਤੇ ਵਿਸ਼ੇਸ਼ ਤੌਰ ਤੇ ਆਇਆ ਹਾਂ ਧੰਨਵਾਦ ਕਰਨ ਲਈ : ਕੇਜਰੀਵਾਲ

ਰੋਡ ਸ਼ੋਅ ਦੌਰਾਨ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਹਾਲੀ ਦੇ ਲੋਕਾਂ ਨੇ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਹੈ । ਮੈਂ ਦਿੱਲੀ ਤੋਂ ਖਾਸ ਤੌਰ ‘ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨ ਲਈ ਆਇਆ ਹਾਂ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੇ ਕੰਮ ਨੂੰ ਪ੍ਰਵਾਨਗੀ ਦਿੱਤੀ ਹੈ । ਸਰਕਾਰ ਨੂੰ ਮਿਲੇ ਜਨਤਕ ਸਮਰਥਨ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਸੱਤਾ ਵਿੱਚ ਆਏ ਲਗਭਗ ਸਾਢੇ ਚਾਰ ਸਾਲ ਹੋ ਗਏ ਹਨ। ਚਾਰ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਪੰਜਾਬ ਵਿੱਚ ਕਦੇ ਵੀ ਕਿਸੇ ਪਾਰਟੀ ਨੂੰ ਇੰਨਾ ਪਿਆਰ ਨਹੀਂ ਮਿਲਿਆ। ਪਹਿਲਾਂ, ਕਾਂਗਰਸ ਸਰਕਾਰਾਂ, ਭਾਜਪਾ ਸਰਕਾਰਾਂ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਹਨ ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਸਰਬਜੀਤ ਸਿੰਘ ਨੂੰ ਮੇਅਰ ਬਣਨ ‘ਤੇ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਬਜੀਤ ਸਿੰਘ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਜਨਤਕ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਲਈ ਧੰਨਵਾਦ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਉਹ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਣਗੇ ਅਤੇ ਸਮਰਪਣ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣਗੇ ।

ਲੋਕਾਂ ਦੇ ਪਿਆਰ ਨੂੰ ਕਿਸੇ ਵੀ ਮੁਦਰਾ ਨਾਲ ਨਹੀਂ ਮਾਪਿਆ ਜਾ ਸਕਦਾ

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਦਿਖਾਏ ਜਾ ਰਹੇ ਪਿਆਰ ਨੂੰ ਦੁਨੀਆ ਦੀ ਕਿਸੇ ਵੀ ਮੁਦਰਾ ਨਾਲ ਨਹੀਂ ਮਾਪਿਆ ਜਾ ਸਕਦਾ । ਉਨ੍ਹਾਂ ਕਿਹਾ ਕਿ ਅਸੀਂ ਸੂਬੇ ਭਰ ਵਿੱਚ ਜਿੱਥੇ ਵੀ ਜਾਂਦੇ ਹਾਂ, ਸਾਨੂੰ ਲੋਕਾਂ ਵੱਲੋਂ ਅਥਾਹ ਪਿਆਰ ਅਤੇ ਸਮਰਥਨ ਮਿਲਦਾ ਹੈ। ਦੁਕਾਨਦਾਰ ਆਪਣੇ ਕਾਰੋਬਾਰਾਂ ਵਿੱਚ ਰੁੱਝੇ ਹੋਏ ਹਨ ਅਤੇ ਕਿਸਾਨ ਆਪਣੀਆਂ ਫਸਲਾਂ ਬੀਜਣ ਵਿੱਚ ਰੁੱਝੇ ਹੋਏ ਹਨ, ਫਿਰ ਵੀ ਵੱਡੀ ਗਿਣਤੀ ਵਿੱਚ ਲੋਕ ਆਪਣਾ ਸਮਰਥਨ ਦਿਖਾਉਣ ਲਈ ਆ ਰਹੇ ਹਨ । ਮੈਂ ਇਸ ਪਿਆਰ ਲਈ ਤਹਿ ਦਿਲੋਂ ਧੰਨਵਾਦੀ ਹਾਂ। ਇੱਕ ਪਾਸੇ, ਲੋਕਾਂ ਦਾ ਸਾਡੇ ਲਈ ਪਿਆਰ ਦਿਨੋ-ਦਿਨ ਵਧ ਰਿਹਾ ਹੈ, ਜਦੋਂ ਕਿ ਦੂਜੇ ਪਾਸੇ, ਲੋਕਾਂ ਨਾਲ ਵਿਸ਼ਵਾਸਘਾਤ ਕਰਨ ਵਾਲੇ ਰਾਜਨੀਤਿਕ ਨੇਤਾਵਾਂ ਵਿੱਚ ਲੋਕਾਂ ਦਾ ਵਿਸ਼ਵਾਸ ਘੱਟ ਰਿਹਾ ਹੈ ।

ਰਵਾਇਤੀ ਪਾਰਟੀਆਂ ਨੇ ਦਹਾਕਿਆਂ ਤੱਕ ਰਾਜ ਕਰਕੇ ਇਕ ਦੂਜੇ ਦੇ ਹਿਤਾਂ ਦੀ ਕੀਤੀ ਰੱਖਿਆ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਵਾਇਤੀ ਰਾਜਨੀਤਿਕ ਪਾਰਟੀਆਂ ਨੇ ਦਹਾਕਿਆਂ ਤੋਂ ਪੰਜਾਬ ‘ਤੇ ਰਾਜ ਕੀਤਾ ਹੈ, ਇੱਕ ਦੂਜੇ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ । ਉਨ੍ਹਾਂ ਕਿਹਾ ਕਿ ਸਾਲਾਂ ਤੱਕ, ਇਨ੍ਹਾਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਅਤੇ ਸੱਤਾ ਆਪਣੇ ਹੱਥਾਂ ‘ਚ ਰੱਖਣ ਲਈ ਕੰਮ ਕੀਤਾ । ਮੁੱਖ ਮੰਤਰੀ ਨੇ ਕਿਹਾ ਕਿ ਅੱਜ ਨਾ ਤਾਂ ਸੁਖਬੀਰ ਸਿੰਘ ਬਾਦਲ, ਨਾ ਅਮਰਿੰਦਰ ਸਿੰਘ ਰਾਜਾ ਵੜਿੰਗ, ਨਾ ਹੀ ਪ੍ਰਤਾਪ ਸਿੰਘ ਬਾਜਵਾ ਲੋਕਾਂ ਵਿੱਚ ਦਿਖਾਈ ਦੇ ਰਹੇ ਹਨ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਸਰਕਾਰ (Punjab Government) ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਲੋਕਾਂ ਨੇ ਵਾਰ-ਵਾਰ ਆਪਣਾ ਸਮਰਥਨ ਪ੍ਰਗਟ ਕੀਤਾ ਹੈ, ਅਤੇ ਵਿਰੋਧੀ ਧਿਰ ਨੂੰ ਰਾਜਨੀਤਿਕ ਨੁਕਸਾਨ ਹੋਇਆ ਹੈ ਕਿਉਂਕਿ ਪੰਜਾਬ ਦੇ ਸਿਆਣੇ ਲੋਕਾਂ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਅੰਤ ‘ਚ, ਸੱਚ ਦੀ ਜਿੱਤ ਹੁੰਦੀ ਹੈ, ਅਤੇ ਝੂਠ ਆਪਣੀ ਸ਼ਕਤੀ ਗੁਆ ਦਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਲੋਕਾਂ ਨੇ ਇਮਾਨਦਾਰ ਅਤੇ ਚੰਗੇ ਸ਼ਾਸਨ ਨੂੰ ਪਛਾਣ ਲਿਆ ਹੈ ।

ਬਠਿੰਡਾ ਪੁਲਸ ਤੇ ਕਾਊਂਟਰ ਇੰਟੈਲੀਜੈਂਸ ਨੇ ਪਕੜੇ ਦੋ ਜਾਸੂਸ

0
Arrest

ਬਠਿੰਡਾ, 15 ਜੂਨ 2026 : ਪੰਜਾਬ ਦੇ ਜਿਲਾ ਬਠਿੰਡਾ ਵਿਖੇ ਬਠਿੰਡਾ ਪੁਲਸ (Bathinda Police) ਤੇ ਕਾਊਂਟਰ ਇੰਟੈਲੀਜੈਂਸ ਵਲੋਂ ਜਾਸੂਸੀ ਨੈਟਵਰਕ (Spy network) ਦਾ ਪਰਦਾਫਾਸ਼ ਕਰਦਿਆਂ ਦੋ ਜਾਸੂਸਾਂ ਨੂੰ ਪਕੜਿਆ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ (Counter intelligence) ਦੀ ਸਾਂਝੀ ਕਾਰਵਾਈ ਵਿੱਚ ਜੋ ਇੱਕ ਵੱਡੇ ਸ਼ੱਕੀ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਦੋ ਲੋਕਾਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ਤੇ ਦੋਸ਼ ਹੈ ਕਿ ਮੁਲਜ਼ਮਾਂ ਨੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਇਲਾਕੇ ਵਿੱਚ ਬਿਨਾਂ ਇਜਾਜ਼ਤ ਸੋਲਰ ਪਾਵਰ ਆਧਾਰਤ ਖੁਫੀਆ ਕੈਮਰਾ ਲਗਾ ਕੇ ਫ਼ੌਜ, ਪੁਲਸ ਅਤੇ ਸੁਰੱਖਿਆ ਏਜੰਸੀਆਂ ਦੀਆਂ ਗਤੀਵਿਧੀਆਂ `ਤੇ ਨਜ਼ਰ ਰੱਖੀ ਅਤੇ ਉਸ ਦੀ ਫੁਟੇਜ ਪਾਕਿਸਤਾਨ ਅਤੇ ਕੈਨੇਡਾ ਵਿੱਚ ਬੈਠੇ ਦੇਸ਼ ਵਿਰੋਧੀ ਅਨਸਰਾਂ ਅਤੇ ਏਜੰਟਾਂ ਤੱਕ ਪਹੁੰਚਾਈ ਜਾ ਰਹੀ ਸੀ ।

ਕੀ ਸਾਹਮਣੇ ਆਇਆ ਜਾਂਚ ਦੌਰਾਨ

ਪੁਲਸ ਦੀ ਜਾਂਚ ਦੌਰਾਨ 10 ਜੂਨ ਨੂੰ ਅੰਮ੍ਰਿਤਸਰ ਜਿ਼ਲ੍ਹੇ ਦੇ ਅਜਨਾਲਾ ਥਾਣਾ ਖੇਤਰ ਦੇ ਪਿੰਡ ਸਰਾਏ ਦੇ ਰਹਿਣ ਵਾਲੇ 40 ਸਾਲਾ ਅਸ਼ੋਕ ਸਿੰਘ ਪੁੱਤਰ ਪ੍ਰਕਾਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਕੋਲੋਂ ਪੁੱਛਗਿੱਛ ਦੇ ਆਧਾਰ ‘ਤੇ ਇੱਕ ਹੋਰ ਮੁਲਜ਼ਮ ਦਾ ਨਾਮ ਸਾਹਮਣੇ ਆਇਆ ।

ਅਗਲੀ ਜਾਂਚ ਅਤੇ ਪੁਲਸ ਰਿਮਾਂਡ ਦੌਰਾਨ 14 ਜੂਨ ਨੂੰ ਪਿੰਡ ਸਰਾਏ ਦੇ ਹੀ ਰਹਿਣ ਵਾਲੇ 22 ਸਾਲਾ ਅਕਾਸ਼ਦੀਪ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ । ਪੁਲਸ ਅਧਿਕਾਰੀਆਂ ਅਨੁਸਾਰ ਦੋਵਾਂ ਮੁਲਜ਼ਮਾਂ ਕੋਲੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ ਵਿੱਚ ਦੋ ਹੋਰ ਲੋਕਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ । ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਦੋ ਗ੍ਰਿਫ਼ਤਾਰ ਹਨ ਜਦੋਂਕਿ ਦੋ ਦੀ ਭਾਲ ਜਾਰੀ ਹੈ।

ਅਦਾਲਤ ਨੇ ਮਜੀਠੀਆ ਸਮੇਤ ਤਿੰਨ ਨੂੰ ਦਿੱਤੀ ਅਗਾਊਂ ਜ਼ਮਾਨਤ

0
Majithia

ਅੰਮ੍ਰਿਤਸਰ, 15 ਜੂਨ 2026 : ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ (Bikram Majithia) ਸਮੇਤ ਤਿੰਨ ਨੂੰ ਅਦਾਲਤ ਵਲੋਂ ਅਗਾਊਂ ਜ਼ਮਾਨਤ (Anticipatory bail) ਦੇ ਦਿੱਤੀ ਗਈ ਹੈ।

ਕਿਸ ਮਾਮਲੇ ਵਿਚ ਦਿੱਤੀ ਗਈ ਹੈ ਜ਼ਮਾਨਤ

ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਨੇ ਜੋ ਅੰਮ੍ਰਿਤਸਰ ਦੀ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਹੋਇਆ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਇਹ ਜ਼ਮਾਨਤ ਐਫ. ਆਈ. ਆਰ. ਨੰਬਰ 91 ਨਾਲ ਜੁੜੇ ਇੱਕ ਮਾਮਲੇ ਵਿੱਚ ਸੁਣਵਾਈ ਕਰਦਿਆਂ ਦਿੱਤੀ ਗਈ ਹੈ । ਅਦਾਲਤ ਦੇ ਇਸ ਫੈਸਲੇ ਨਾਲ ਅਕਾਲੀ ਦਲ ਦੇ ਖੇਮੇ ਅਤੇ ਮਜੀਠੀਆ ਦੇ ਸਮਰਥਕਾਂ ਨੂੰ ਵੱਡੀ ਰਾਹਤ ਮਿਲੀ ਹੈ ।

ਕੀ ਦੋਸ਼ ਲਗਾਏ ਗਏ ਸਨ ਐਫ. ਆਈ. ਆਰ. ਵਿਚ

ਪੁਲਸ ਵਲੋਂ ਦਰਜ ਕੀਤੀ ਗਈ ਐਫ. ਆਈ. ਆਰ. (F. I. R.) ‘ਚ ਅਕਾਲੀ ਵਰਕਰ ਜੋਬਨਪ੍ਰੀਤ ਸਿੰਘ ਨੂੰ ਮਜੀਠਾ ਥਾਣੇ ਤੋਂ ਪੁਲਸ ਹਿਰਾਸਤ `ਚੋਂ ਛੁਡਵਾਉਣ ਸਮੇਤ ਕਈ ਹੋਰ ਦੋਸ਼ ਲਗਾਏ ਗਏ ਸਨ ।

ਰਵਨੀਤ ਬਿੱਟੂ ਨਹੀਂ ਹੋਏ ਐਸ. ਸੀ. ਕਮਿਸ਼ਨ ਦੇ ਸਾਹਮਣੇ ਪੇਸ਼

0
Ravneet Bittu

ਚੰਡੀਗੜ੍ਹ, 15 ਜੂਨ 2026 : ਭਾਰਤ ਦੇਸ਼ ਦੇ ਕੇਂਦਰੀ ਰਾਜ ਮੰਤਰੀ (Central Minister of State) ਰਵਨੀਤ ਸਿੰਘ ਬਿੱਟੂ ਵਲੋਂ ਅੱਜ ਚੰਡੀਗੜ੍ਹ ਵਿਖੇ ਬਣੇ ਐਸ. ਸੀ. ਕਮਿਸ਼ਨ (S. C. Commission) ਦੇ ਅੱਗੇ ਪੇਸ਼ ਨਹੀਂ ਹੋਇਆ ਗਿਆ ਦਾ ਸਮਾਚਾਰ ਹੈ ।

ਕੀ ਦੱਸਿਆ ਕਮਿਸ਼ਨ ਚੇਅਰਮੈਨ ਗੜ੍ਹੀ ਨੇ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ (Ravneet Bittu) ਦੇ ਮਾਮਲੇ ਵਿੱਚ ਜਸਵੀਰ ਗੜ੍ਹੀ ਨੇ ਦੱਸਿਆ ਕਿ ਰਵਨੀਤ ਬਿੱਟੂ ਨੇ ਧੂਰੀ ਵਿੱਚ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਸੀ ਅਤੇ ਇਸ ਦਾ ਖੁਦ ਨੋਟਿਸ ਲਿਆ ਗਿਆ ਸੀ । ਪਹਿਲੀ ਸੁਣਵਾਈ 4 ਜੂਨ 2026 ਨੂੰ ਹੋਈ ਸੀ, ਜਿਸ ਵਿੱਚ ਬਿੱਟੂ ਦੇ ਵਕੀਲ ਪੇਸ਼ ਹੋਏ ਸਨ ਅਤੇ ਉਨ੍ਹਾਂ ਕਿਹਾ ਸੀ ਕਿ ਉਹ ਅਗਲੀ ਤਰੀਕ ਨੂੰ ਆਪਣਾ ਪੱਖ ਪੇਸ਼ ਕਰਨਗੇ । ਅੱਜ ਸੁਣਵਾਈ ਦੌਰਾਨ ਰਵਨੀਤ ਬਿੱਟੂ ਦੇ ਵਕੀਲ ਨੇ ਇੱਕ ਪੱਤਰ ਪੇਸ਼ ਕੀਤਾ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਬਿੱਟੂ ਦੀਆਂ ਮੀਟਿੰਗਾਂ ਹਨ ਅਤੇ ਸਮਾਂ ਮੰਗਿਆ ਹੈ ਪਰ ਅਸੀਂ ਕਿਹਾ ਸੀ ਕਿ ਇਹ ਪੱਤਰ ਅਧਿਕਾਰਤ ਨਹੀਂ ਹੈ।

ਕਦੋਂ ਹੋਵੇਗੀ ਹੁਣ ਅਗਲੀ ਸੁਣਵਾਈ

ਗੜ੍ਹੀ ਨੇ ਕਿਹਾ ਕਿ ਅਸੀਂ ਕਿਹਾ ਸੀ ਕਿ ਜੇਕਰ ਉਹ ਆਪਣਾ ਪੱਖ ਪੇਸ਼ ਨਹੀਂ ਕਰਨਾ ਚਾਹੁੰਦੇ ਤਾਂ ਕਾਰਵਾਈ ਕੀਤੀ ਜਾਵੇ, ਇਸ ਲਈ ਉਨ੍ਹਾਂ ਨੇ ਇੱਕ ਆਖਰੀ ਮੌਕਾ ਮੰਗਿਆ ਹੈ, ਜਿਸ ਵਿੱਚ ਅਗਲੀ ਸੁਣਵਾਈ 24 ਜੂਨ 2026 ਨੂੰ ਸਵੇਰੇ 11 ਵਜੇ ਦਿੱਤੀ ਗਈ ਹੈ । ਪੁਲਸ ਨੇ ਐਸ. ਪੀ. ਰਾਜੇਸ਼ ਛਿੱਬਰ ਤੋਂ ਉਸ ਕਾਨੂੰਨੀ ਕਾਰਵਾਈ ਬਾਰੇ ਪੁੱਛਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਨਗੇ, ਜਿਸ ਵਿੱਚ ਪੁਲਸ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ ।

ਪ੍ਰੇਮਿਕਾ ਨੇ ਪ੍ਰੇਮੀ ਦੇ ਚਾਕੂ ਮਾਰ ਕੇ ਕੀਤਾ ਗੰਭੀਰ ਜਖਮੀ

0
stabbing

ਲੁਧਿਆਣਾ, 15 ਜੂਨ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਪੀਜੀ ਵਿਚ ਰਹਿੰਦੀ ਪ੍ਰੇਮਿਕਾ ਨੇ ਉਸਨੂੰ ਮਿਲਣ ਆਏ ਪ੍ਰੇੇਮੀ ਨੂੰ ਹੀ ਚਾਕੂ ਮਾਰ ਕੇ ਗੰਭੀਰ ਜਖਮੀ (Seriously injured) ਕਰ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ ਜਿਸਦੇ ਉਸਦੀ ਪ੍ਰੇਮਿਕਾ ਨੇ ਚਾਕੂ ਮਾਰੇ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਇਕ ਪੀਜੀ ਵਿਚ ਇਕ ਪ੍ਰੇਮਿਕਾ (Girlfriend) ਨੇ ਆਪਣੇ ਪ੍ਰੇਮੀ ‘ਤੇ ਚਾਕੂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਹੈ ਦੇ ਮਾਮਲੇ ਵਿਚ ਜਖਮੀ ਹੋਇਆ ਨੌਜਵਾਨ ਮਨਪ੍ਰੀਤ ਸਿੰਘ ਹੈ । ਨੌਜਵਾਨ ਦੀਆਂ ਚੀਕਾਂ ਸੁਣ ਕੇ ਉਸ ਦੇ ਦੋਸਤ ਜੋ ਕਿ ਬਾਹਰ ਖੜ੍ਹੇ ਸਨ ਅੰਦਰ ਭੱਜੇ ਤੇ ਉਨ੍ਹਾਂ ਨੇ ਉਸ ਨੂੰ ਪਹਿਲੀ ਮੰਜਿ਼ਲ ਦੀਆਂ ਪੌੜੀਆਂ ਦੇ ਕੋਲ ਖੂਨ ਨਾਲ ਲੱਥਪੱਥ ਵੇਖਿਆ । ਦੋਸਤਾਂ ਨੇ ਤੁਰੰਤ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ (Hospitalization) ਕਰਵਾਇਆ ਅਤੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ।

ਕੀ ਹੈ ਪੂਰਾ ਮਾਮਲਾ

ਲੰਘੇ ਦਿਨੀਂ ਐਤਵਾਰ ਦੇਰ ਰਾਤ ਸਾਹਨੇਵਾਲ ਪੁਲਸ ਨੇ ਲੜਕੀ ਵਿਰੁੱਧ ਕਤਲ ਦੀ ਕੋਸਿ਼ਸ਼ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ (Arrested) ਕਰ ਲਿਆ । ਪੁਲਸ ਇਸ ਸਮੇਂ ਉਸ ਤੋਂ ਪੁੱਛਗਿੱਛ ਕਰ ਰਹੀ ਹੈ । ਦੱਸਣਯੋਗ ਹੈ ਕਿ ਦੋਵੇਂ ਤਿੰਨ ਮਹੀਨੇ ਪਹਿਲਾਂ ਹੀ ਦੋਸਤ ਬਣੇ ਸਨ । ਸਾਹਨੇਵਾਲ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿੱਚ ਹੀਰਾਂ ਪਿੰਡ ਦੇ ਵਸਨੀਕ 30 ਸਾਲਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ 12 ਜੂਨ ਦੀ ਰਾਤ ਨੂੰ ਲਗਭਗ 11 : 30 ਵਜੇ ਉਸ ਦਾ ਦੋਸਤ ਮਨਪ੍ਰੀਤ ਸਿੰਘ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਇੱਕ ਪੀਜੀ ਰਿਹਾਇਸ਼ ਵਿੱਚ ਗਿਆ ਸੀ ਤੇ ਉਸ ਸਮੇਂ ਉਹ ਅਤੇ ਉਸ ਦਾ ਸਾਥੀ ਸੁਖਵੀਰ ਸਿੰਘ ਪੀਜੀ ਦੇ ਬਾਹਰ ਖੜ੍ਹੇ ਸਨ ।

ਕੀ ਹੋਇਆ ਲਵਪ੍ਰੀਤ ਅਨੁਸਾਰ

ਮਨਪ੍ਰੀਤ ਸਿੰਘ ਦੇ ਦੋਸਤ ਲਵਪ੍ਰੀਤ ਅਨੁਸਾਰ ਥੋੜ੍ਹੀ ਦੇਰ ਬਾਅਦ ਮਨਪ੍ਰੀਤ ਦੀਆਂ ਅੰਦਰੋ ਚੀਕਾਂ ਮਾਰਨ ਦੀਆਂ ਆਵਾਜ਼ਾਂ ਆਈਆਂ । ਜਦੋਂ ਉਹ ਪੀਜੀ ਰਿਹਾਇਸ਼ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੇ ਮਨਪ੍ਰੀਤ ਸਿੰਘ ਨੂੰ ਪਹਿਲੀ ਮੰਜਿ਼ਲ ਦੀਆਂ ਪੌੜੀਆਂ ਨੇੜੇ ਫਰਸ਼ `ਤੇ ਖੂਨ ਨਾਲ ਲੱਥਪੱਥ ਪਿਆ ਦੇਖਿਆ। ਮਨਪ੍ਰੀਤ ਦੀ ਪ੍ਰੇਮਿਕਾ ਖੁਸ਼ੀ ਵੀ ਉੱਥੇ ਮੌਜੂਦ ਸੀ। ਉਸ ਨੇ ਦੱਸਿਆ ਕਿ ਖੁਸ਼ੀ ਨੇ ਮਨਪ੍ਰੀਤ ਸਿੰਘ ਨੂੰ ਮਾਰਨ ਦੇ ਇਰਾਦੇ ਨਾਲ ਚਾਕੂ ਨਾਲ ਹਮਲਾ ਕੀਤਾ । ਇਸ ਤੋਂ ਬਾਅਦ ਜ਼ਖ਼ਮੀ ਮਨਪ੍ਰੀਤ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ । ਖੁਸ਼ੀ ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਹੈ।

ਕੀ ਦੱਸਿਆ ਪੀੜ੍ਹਤ ਮਨਪ੍ਰੀਤ ਦੇ ਭਰਾ ਨੇ

ਇਸ ਦੌਰਾਨ, ਮਨਪ੍ਰੀਤ ਦੇ ਭਰਾ ਗੋਪੀ ਨੇ ਕਿਹਾ ਕਿ ਮਨਪ੍ਰੀਤ ਅਜੇ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹੈ । ਇੱਥੋਂ ਤੱਕ ਕਿ ਉਸ ਨੂੰ ਵੀ ਨਹੀਂ ਪਤਾ ਕਿ ਮਨਪ੍ਰੀਤ ਉਸ ਮੁਟਿਆਰ ਨੂੰ ਕਿਵੇਂ ਮਿਲਿਆ ਜਾਂ ਉਹ ਉਸ ਨੂੰ ਕਿੰਨੇ ਸਮੇਂ ਤੋਂ ਜਾਣਦਾ ਹੈ । ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਵਿੱਚ ਕਿਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ । ਜਾਣਕਾਰੀ ਅਨੁਸਾਰ ਮਨਪ੍ਰੀਤ ਇਕ ਸੈਲੂਨ ਚਲਾਉਂਦਾ ਹੈ ਤੇ 5 ਮਹੀਨੇ ਪਹਿਲਾਂ ਹੀ ਮਲੇਸ਼ੀਆ ਤੋਂ ਵਾਪਸ ਆਇਆ ਸੀ ।

ਮਨਪ੍ਰੀਤ ਦੇ ਹੋਸ਼ ਵਿਚ ਆਉਣ ਤੇ ਲੱਗੇਗਾ ਝਗੜੇ ਦਾ ਕਾਰਨ

ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋਵਾਂ ਨੇ ਕਮਰੇ ਵਿੱਚ ਕਿਸ ਗੱਲ ‘ਤੇ ਬਹਿਸ ਕੀਤੀ ਸੀ । ਪੁਲਸ ਨੇ ਮੁਟਿਆਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਸਿ਼ਕਾਇਤ ਤੋਂ ਬਾਅਦ ਸਾਹਨੇਵਾਲ ਪੁਲਸ ਨੇ ਖੁਸ਼ੀ ਵਿਰੁੱਧ ਧਾਰਾ 109 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਮਹਿਲਾਵਾਂ ਨੂੰ ਜਖਮੀ ਕਰਨ ਤੇ ਕੇਸ ਦਰਜ

0
attack

ਲੁਧਿਆਣਾ, 15 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਪਰਿਵਾਰਕ ਝਗੜੇ ਦੌਰਾਨ ਤੇਜਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰਕੇ ਦੋ ਮਹਿਲਾਵਾਂ ਨੂੰ ਗੰਭੀਰ ਜਖਮੀ (Seriously injured) ਕਰ ਦਿੱਤਾ ਗਿਆ ਹੈ ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਪਰਿਵਾਰ ਤਕਰਾਰ ਨੇ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਕੁਝ ਵਿਅਕਤੀਆਂ ਨੇ ਆਪਣੀ ਨੂੰਹ ਅਤੇ ਉਸਦੀ ਮਾਂ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ । ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਮੁਲਜ਼ਮਾਂ ਨੇ ਔਰਤਾਂ ਦੇ ਗੰਭੀਰ ਸੱਟਾਂ (Serious injuries) ਮਾਰੀਆਂ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਈਆਂ ।

ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸ਼ਿਵ ਕਲੋਨੀ ਲੁਹਾਰਾ ਰੋਡ ਗਿਆਸਪੁਰਾ ਦੀ ਵਾਸੀ ਰੋਬੀ ਦੀ ਸਿ਼ਕਾਇਤ ਤੇ ਸ਼ਿਵ ਕਲੋਨੀ ਦੇ ਵਾਸੀ ਰਾਜਕੁਮਾਰ ਗੁਪਤਾ, ਗੋਲੂ ਅਤੇ ਲੇਬਰ ਕਲੋਨੀ ਢੋਲੇਵਾਲ ਦੇ ਰਹਿਣ ਵਾਲੇ ਬਲਜੀਤ ਸਿੰਘ ਦੇ ਖਿਲਾਫ਼ ਕੇਸ ਦਰਜ (Case registered) ਕਰ ਲਿਆ ਹੈ ।

ਸਿ਼ਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਕੀ ਦੱਸਿਆ

ਪੁਲਸ ਨੂੰ ਸਿ਼ਕਾਇਤ ਦਿੰਦਿਆਂ ਰੂਬੀ ਦੇਵੀ ਨੇ ਦੱਸਿਆ ਕਿ ਮੁਲਜ਼ਮ ਉਸਦੇ ਸਹੁਰੇ ਪਰਿਵਾਰ ਦੇ ਮੈਂਬਰ ਹਨ। ਪਿਛਲੇ ਕੁਝ ਸਮੇਂ ਤੋਂ ਪਰਿਵਾਰ ਵਿੱਚ ਝਗੜਾ ਚੱਲ ਰਿਹਾ ਸੀ। ਝਗੜਾ ਇਸ ਕਦਰ ਵੱਧ ਗਿਆ ਕਿ ਰੂਬੀ ਕੁਝ ਸਮੇਂ ਤੋਂ ਆਪਣੀ ਮਾਂ ਦੇ ਕੋਲ ਆ ਕੇ ਰਹਿਣ ਲੱਗ ਪਈ। ਔਰਤ ਨੇ ਸਿ਼ਕਾਇਤ ਵਿੱਚ ਦੱਸਿਆ ਕਿ ਉਹ ਸ਼ਿਵ ਕਲੋਨੀ ਸਥਿਤ ਆਪਣੀ ਮਾਤਾ ਵੀਵਾ ਦੇਵੀ ਨਾਲ ਘਰ ਦੇ ਬਿਲਕੁਲ ਬਾਹਰ ਖੜੀ ਸੀ । ਇਸੇ ਦੌਰਾਨ ਮੁਲਜ਼ਮ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਮਾਂ ਧੀ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ।

ਪੁਲਸ ਕਰ ਰਹੀ ਹੈ ਮੁਲਜਮਾਂ ਦੀ ਭਾਲ

ਹਮਲਾਵਰਾਂ ਨੇ ਔਰਤਾਂ ਦੇ ਸਿਰ ਅਤੇ ਬਾਹਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾ ਮਾਰ ਕੇ ਉਨ੍ਹਾਂ ਨੂੰ ਫੱਟੜ ਕਰ ਦਿੱਤਾ । ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਏ. ਐਸ. ਆਈ. ਰੌਸ਼ਨ ਲਾਲ ਨੇ ਦੱਸਿਆ ਕਿ ਪੁਲਸ ਨੇ ਰੂਬੀ ਦੇਵੀ ਦੀ ਸਿ਼ਕਾਇਤ ਤੇ ਹਮਲਾਵਰਾਂ ਦੇ ਖਿ਼ਲਾਫ਼ ਮੁਕੱਦਮਾ ਦਰਜ ਕਰ ਲਿਆ ਹੈ । ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

ਬਸ ਦੀ ਰੇਹੜੀ ਨੂੰ ਟੱਕਰ ਵੱਜਣ ਕਾਰਨ ਮਾਂ ਧੀ ਦੀ ਮੌਤ ਤੇ ਇਕ ਜਖਮੀ

0
Jalandhar Accident

ਜਲੰਧਰ, 15 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ ਦੇ ਜਲੰਧਰ ਪਠਾਨਕੋਟ ਕੌਮੀ ਰਾਜਮਾਰਗ (Jalandhar Pathankot National Highway) ‘ਤੇ ਭੋਗਪੁਰ ਨੇੜੇ ਬਸ ਦੇ ਜੁਗਾੜੂ ਰੇਹੜੀ ਨੂੰ ਟੱਕਰ ਮਾਰਨ ਕਾਰਨ ਮਾਂ-ਧੀ ਦੀ ਮੌਤ ਤੇ ਇਕ ਜਖਮੀ ਹੋ ਗਈ ਹੈ ।

ਕੌਣ ਹਨ ਇਹ ਦੋਵੇਂ ਜਣੀਆਂ ਜੋ ਉਤਰ ਗਈਆਂ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਭੋਗਪੁਰ ਨੇੜੇ ਇਕ ਦਰਦਨਾਕ ਸੜਕ ਹਾਦਸੇ (Road accidents) ਵਿਚ ਜੋ ਇੱਕ ਮਾਂ ਅਤੇ ਧੀ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਜ਼ਖ਼ਮੀ ਹੋ ਗਈ ਵਿਚ ਮ੍ਰਿਤਕਾਂ ਦੀ ਪਛਾਣ ਪਿੰਕੀ ਅਤੇ ਉਸ ਦੀ ਧੀ ਯੋਇਦਾ ਵਜੋਂ ਹੋਈ ਹੈ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ (Fast pace) ਅਣਪਛਾਤੀ ਬੱਸ ਨੇ ਸੜਕ ਪਾਰ ਕਰ ਰਹੀ ਜੁਗਾੜੂ ਰੇਹੜੀ ਨੂੰ ਟੱਕਰ ਮਾਰ ਦਿੱਤੀ ।

ਕੀ ਦੱਸਿਆ ਰੋਡ ਸੇਫਟੀ ਫੋਰਸ ਦੇ ਇੰਚਾਰਜ ਨੇ

ਰੋਡ ਸੇਫਟੀ ਫੋਰਸ (Road Safety Force) ਦੇ ਇੰਚਾਰਜ ਏ. ਐਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਟੀਮ ਸਵੇਰੇ 4:30 ਵਜੇ ਦੇ ਕਰੀਬ ਸੂਚਨਾ ਮਿਲਣ ਤੋਂ ਬਾਅਦ ਮੌਕੇ `ਤੇ ਪਹੁੰਚੀ । ਮੌਕੇ ਤੇ ਪਹੁੰਚ ਕੇ ਸ਼ੁਰੂ ਕੀਤੀ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਜਲੰਧਰ ਤੋਂ ਪਠਾਨਕੋਟ ਜਾ ਰਹੀ ਇੱਕ ਅਣਪਛਾਤੀ ਬੱਸ ਜਗਾੜੀ ਰੇਹੜੀ ਨਾਲ ਟਕਰਾ ਗਈ ।

ਇਸ ਦੌਰਾਨ ਜ਼ਖ਼ਮੀ ਆਬਿਦਾ ਨੂੰ ਐਂਬੂਲੈਂਸ ਰਾਹੀਂ ਕਾਲਾ ਬਕਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਹਾਦਸੇ ਤੋਂ ਬਾਅਦ, ਬੱਸ ਡਰਾਈਵਰ ਗੱਡੀ ਸਮੇਤ ਮੌਕੇ ਤੋਂ ਭੱਜ ਗਿਆ । ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ । ਅਣਪਛਾਤੇ ਬੱਸ ਡਰਾਈਵਰ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸਦੀ ਭਾਲ ਜਾਰੀ ਹੈ ।

ਸੰਗਰੂਰ ਵਿੱਚ ਕਾਰ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਦੋ ਦੀ ਮੌਤ ਇਕ ਜਖਮੀ

0
Sangrur Accident

ਸੰਗਰੂਰ, 15 ਜੂਨ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਵਿਖੇ ਦਿੱਲੀ-ਕਟੜਾ ਐਕਸਪ੍ਰੈਸਵੇਅ ‘ਤੇ ਬੀਤੀ ਰਾਤ ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਦੋ ਦੀ ਮੌਤ ਤੇ ਇਕ ਜਖਮੀ ਹੋਇਆ ਹੈ ।

ਕੌਣ ਕੌਣ ਹੈ ਮ੍ਰਿਤਕਾਂ ਵਿਚ ਸ਼ਾਮਲ

ਮਿਲੀ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road accident) ਜੋ ਦਿੱਲੀ-ਕਟੜਾ ਐਕਸਪ੍ਰੈਸਵੇਅ ‘ਤੇ ਦੇਰ ਰਾਤ ਕਾਰ ਦੇ ਖੜ੍ਹੇ ਟਰੱਕ ਨਾਲ ਤੇਜ ਰਫ਼ਤਾਰ (Fast pace) ਹੋਣ ਕਾਰਨ ਵਾਪਰਿਆ ਵਿਚ ਕਾਰ ਦੇ ਡਰਾਈਵਰ ਪ੍ਰਿੰਸ ਕੁਮਾਰ (27) ਜੋ ਕਿ ਗੌਤਮ ਬੁੱਧ ਨਗਰ ਜਿ਼ਲ੍ਹਾ (ਉੱਤਰ ਪ੍ਰਦੇਸ਼) ਦੇ ਬੁੱਧ ਨਗਰ ਦਾ ਰਹਿਣ ਵਾਲਾ ਸੀ ਦੀ ਅਤੇ ਇਕ ਲੜਕੀ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਐਸ. ਐਸ. ਐਫ. ਦੀ ਟੀਮ ਵਲੋਂ ਸਾਨੀਆ ਨਾਮ ਦੀ ਲੜਕੀ ਨੂੰ ਸੁਰੱਖਿਅਤ ਬਚਾ ਕੇ ਭਵਾਨੀਗੜ੍ਹ ਦੇ ਸੀ. ਐਚ. ਸੀ. ਵਿਖੇ ਦਾਖਲ ਕਰਵਾਇਆ ਗਿਆ ।

ਪੁਲਸ ਕਰ ਰਹੀ ਹੈ ਹਾਦਸੇ ਦੇ ਕਾਰਨਾਂ ਦੀ ਜਾਂਚ

ਐਸ. ਐਸ. ਐਫ. ਟੀਮ (S. S. F. Team) ਨੇ ਜ਼ਖ਼ਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ । ਹਾਦਸੇ ਤੋਂ ਬਾਅਦ, ਟ੍ਰੈਫਿਕ ਨੂੰ ਬਹਾਲ ਕਰਨ ਲਈ ਹਾਈਡ੍ਰਾ ਮਸ਼ੀਨ ਦੀ ਵਰਤੋਂ ਕਰਕੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਕਿਨਾਰੇ ਕੀਤਾ ਗਿਆ। ਭਵਾਨੀਗੜ੍ਹ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ । ਡਿਊਟੀ ਅਫਸਰ ਏ. ਐਸ. ਆਈ. ਗੁਰਦੀਪ ਸਿੰਘ ਮੌਕੇ ‘ਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਸ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਢੁਕਵੀਂ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇਗੀ ।

ਬਰਫੀਲੀ ਝੀਲ ਵਿਚ ਡਿੱਗੀ ਬੱਚੀ ਨੂੰ ਭਾਰਤੀ ਵਿਅਕਤੀ ਨੇ ਬਚਾਇਆ

0
Indian man

ਕ੍ਰਾਯੋਵਾ, 15 ਜੂਨ 2026 : ਰੋਮਾਨੀਆ (Romania) ’ਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਮਜ਼ਦੂਰ ਨੇ ਅਪਣੀ ਜਾਨ ਜੋਖ਼ਮ ਵਿਚ ਪਾ ਕੇ 5 ਸਾਲਾ ਬੱਚੀ ਨੂੰ ਬਰਫ਼ੀਲੀ ਝੀਲ (Snowy lake) ਵਿਚ ਡੁੱਬਣ ਤੋਂ ਬਚਾਇਆ ।

ਕੌਣ ਹੈ ਇਹ ਭਾਰਤੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਦੇਸ਼ ਦੇ ਸ਼ਹਿਰ ਵਿਚ ਭਾਰਤੀ ਵਿਅਕਤੀ (Indian person) ਵਲੋਂ ਕੀਤੀ ਗਈ ਇਸ ਬਹਾਦਰੀ ਭਰੇ ਕੰਮ ਲਈ ਉਸ ਨੂੰ ਰੋਮਾਨੀਆ ਦੇ ਕ੍ਰਾਯੋਵਾ ਸ਼ਹਿਰ ਦੀ ਆਨਰੇਰੀ ਸਿਟੀਜ਼ਨਸ਼ਿਪ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ । ਵਿਪਨ ਕੁਮਾਰ (Vipan Kumar) ਦੀ ਬਹਾਦਰੀ ਦੀ ਕਹਾਣੀ ਹੁਣ ਪੂਰੇ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਵਿਪਨ ਕੁਮਾਰ ਨੇ ਸਥਾਨਕ ਟੀ. ਵੀ. ਚੈਨਲ ਡਿਜ਼ੀ-24 ਨੂੰ ਦਸਿਆ ਕਿ ਉਹ ਅਪਣੇ ਇਕ ਦੋਸਤ ਨਾਲ ਟਹਿਲ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਝੀਲ ਦੇ ਬਰਫ਼ੀਲੇ ਪਾਣੀ ਵਿਚ ਡੁੱਬ ਰਹੀ ਇਕ ਛੋਟੀ ਬੱਚੀ ਨੂੰ ਦੇਖਿਆ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਹੀ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਝੀਲ ਵਿਚ ਛਾਲ ਮਾਰ ਦਿਤੀ ।

ਕੀ ਆਖਿਆ ਭਾਰਤੀ ਵਿਅਕਤੀ ਵਿਪਨ ਨੇ

ਵਿਪਨ ਨੇ ਕਿਹਾ ਕਿ ਪਾਣੀ ਬੇਹੱਦ ਠੰਢਾ ਸੀ ਅਤੇ ਸੱਭ ਕੁਝ ਬਹੁਤ ਤੇਜ਼ੀ ਨਾਲ ਹੋਇਆ । ਉਸ ਸਮੇਂ ਮੇਰੇ ਮਨ ਵਿਚ ਸਿਰਫ਼ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਹੀ ਖ਼ਿਆਲ ਸੀ । ਪ੍ਰਤੱਖਦਰਸ਼ੀਆਂ ਅਨੁਸਾਰ ਬੱਚੀ ਝੀਲ ਦੀ ਜੰਮੀ ਹੋਈ ਸਤ੍ਹਾ ’ਤੇ ਪਹੁੰਚ ਗਈ ਸੀ, ਉਦੋਂ ਹੀ ਉਸ ਦੇ ਹੇਠਾਂ ਦੀ ਬਰਫ਼ ਟੁੱਟ ਗਈ ਅਤੇ ਉਹ ਪਾਣੀ ਵਿਚ ਡਿੱਗ ਗਈ । ਵਿਪਨ ਇਕ ਸਲੇਜ ਦੀ ਮਦਦ ਨਾਲ ਉਸ ਵਲ ਵਧੇ ਪਰ ਰਸਤੇ ਵਿਚ ਉਨ੍ਹਾਂ ਦੇ ਹੇਠਾਂ ਦੀ ਬਰਫ਼ ਵੀ ਟੁੱਟ ਗਈ । ਇਸ ਦੇ ਬਾਵਜੂਦ ਉਨ੍ਹਾਂ ਨੇ ਬੱਚੀ ਦਾ ਹੱਥ ਫੜ ਲਿਆ ਅਤੇ ਉਸ ਨੂੰ ਬਰਫ਼ੀਲੇ ਪਾਣੀ ’ਚ ਡੁੱਬਣ ਨਹੀਂ ਦਿਤਾ, ਜਦੋਂ ਤਕ ਕਿ ਬਚਾਅ ਟੀਮ ਮੌਕੇ ’ਤੇ ਨਹੀਂ ਪਹੁੰਚ ਗਈ ।

ਕਦੋਂ ਤੇ ਕਿਵੇਂ ਵਾਪਰੀ ਸੀ ਘਟਨਾ

ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੀ ਅਪਣੇ ਮਾਤਾ-ਪਿਤਾ ਨਾਲ ਸ਼ਹਿਰ ਦੇ ਇਕ ਪਾਰਕ ਵਿਚ ਘੁੰਮਣ ਆਈ ਸੀ । ਬੱਚੀ ਸਲੇਜ ਤੋਂ ਉੱਤਰ ਕੇ ਝੀਲ ਵਲ ਦੌੜ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ । ਉਸ ਨੂੰ ਬਚਾਉਣ ਲਈ ਉਸ ਦੇ ਪਿਤਾ ਵੀ ਝੀਲ ਵਿਚ ਉੱਤਰੇ ਪਰ ਉਹ ਵੀ ਟੁੱਟੀ ਹੋਈ ਬਰਫ਼ ਦੇ ਵਿਚਕਾਰ ਫਸ ਗਏ । ਇਸ ਤੋਂ ਬਾਅਦ ਲੋਕਾਂ ਨੇ ਤੁਰਤ ਐਮਰਜੈਂਸੀ ਸੇਵਾਵਾਂ ਨੂੰ ਸੂਚਨਾ ਦਿਤੀ । ਬਚਾਅ ਮੁਹਿੰਮ ਤੋਂ ਬਾਅਦ ਵਿਪਨ ਕੁਮਾਰ ਅਤੇ ਬੱਚੀ ਦੋਵਾਂ ਨੂੰ ਹਸਪਤਾਲ (Hospital) ਲਿਜਾਇਆ ਗਿਆ । ਡਾਕਟਰਾਂ ਨੇ ਦਸਿਆ ਕਿ ਦੋਵਾਂ ਨੂੰ ਹਾਈਪੋਥਰਮਿਕ ਸ਼ਾਕ (ਜ਼ਿਆਦਾ ਠੰਢ ਕਾਰਨ ਸਰੀਰ ਦਾ ਤਾਪਮਾਨ ਡਿੱਗਣਾ) ਹੋਇਆ ਸੀ ਪਰ ਉਨ੍ਹਾਂ ਦੀ ਹਾਲਤ ਸਥਿਰ ਸੀ ਅਤੇ ਸਮਾਂ ਰਹਿੰਦੇ ਇਲਾਜ ਮਿਲਣ ਕਰ ਕੇ ਵੱਡਾ ਖ਼ਤਰਾ ਟਲ ਗਿਆ ।

ਕੰਪਨੀ ਮਾਲਕ ਨੇ ਕੀਤਾ ਵਿਪਨ ਨੂੰ ਭਾਰਤ ਯਾਤਰਾ ਕਰਵਾਉਣ ਦਾ ਐਲਾਨ

ਵਿਪਨ ਕੁਮਾਰ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਕੰਪਨੀ ਦੇ ਮਾਲਕ ਨੇ ਉਨ੍ਹਾਂ ਨੂੰ ਇਨਾਮ ਵਜੋਂ ਭਾਰਤ ਯਾਤਰਾ ਕਰਵਾਉਣ ਬਾਰੇ ਵਿਚਾਰ ਸ਼ੁਰੂ ਕੀਤਾ ਹੈ, ਤਾਂ ਜੋ ਉਹ ਅਪਣੇ ਪਰਿਵਾਰ ਨੂੰ ਮਿਲ ਸਕਣ । ਉਨ੍ਹਾਂ ਦੀ 8 ਸਾਲਾ ਧੀ ਭਾਰਤ ’ਚ ਰਹਿੰਦੀ ਹੈ ਅਤੇ ਪਰਿਵਾਰ ਲੰਬੇ ਸਮੇਂ ਤੋਂ ਉਨ੍ਹਾਂ ਤੋਂ ਦੂਰ ਹੈ । ਕੁੱਝ ਹੀ ਮਹੀਨੇ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਰੋਮਾਨੀਆ ਪਹੁੰਚੇ ਵਿਪਨ ਕੁਮਾਰ ਅੱਜ ਕ੍ਰਾਯੋਵਾ ਦੇ ਸਭ ਤੋਂ ਸਤਿਕਾਰਤ ਲੋਕਾਂ ਵਿਚ ਸ਼ਾਮਲ ਹੋ ਗਏ ਹਨ । ਉਨ੍ਹਾਂ ਦੇ ਹੌਸਲੇ ਅਤੇ ਤੁਰਤ ਫ਼ੈਸਲੇ ਨੇ ਨਾ ਸਿਰਫ਼ ਇਕ ਮਾਸੂਮ ਦੀ ਜਾਨ ਬਚਾਈ, ਸਗੋਂ ਇਹ ਵੀ ਦਿਖਾਇਆ ਕਿ ਇਨਸਾਨੀਅਤ ਅਤੇ ਬਹਾਦਰੀ ਦੀ ਕੋਈ ਹੱਦ ਨਹੀਂ ਹੁੰਦੀ ।

ਮੇਅਰ ਲਿਆ ਓਲਗੁਟਾ ਵਾਸਿਲੇਸਕੂ ਨੇ ਕੀਤੀ ਵਿਪਨ ਕੁਮਾਰ ਦੇ ਹੌਸਲੇ ਦੀ ਸ਼ਲਾਘਾ

ਕ੍ਰਾਯੋਵਾ ਦੀ ਮੇਅਰ ਲਿਆ ਓਲਗੁਟਾ ਵਾਸਿਲੇਸਕੂ ਨੇ ਵਿਪਨ ਕੁਮਾਰ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਹਿਰ ਦੀ ਆਨਰੇਰੀ ਸਿਟੀਜ਼ਨਸ਼ਿਪ ਦੇਣ ਦਾ ਪ੍ਰਸਤਾਵ ਰਖਿਆ । ਉਨ੍ਹਾਂ ਕਿਹਾ ਕਿ ਵਿਪਨ ਦਾ ਨਿਰਸਵਾਰਥ ਅਤੇ ਮਨੁੱਖੀ ਕਾਰਜ ਸਮਾਜ ਲਈ ਇਕ ਪ੍ਰੇਰਣਾ ਹੈ ਅਤੇ ਬਾਕੀ ਲੋਕਾਂ ਨੂੰ ਵੀ ਅਜਿਹੀਆਂ ਉਦਾਹਰਨਾਂ ਤੋਂ ਸਬਕ ਲੈਣਾ ਚਾਹੀਦਾ ਹੈ । ਮੇਅਰ ਅਨੁਸਾਰ ਵਿਪਨ ਕੁਮਾਰ ਜੂਨ 2025 ਵਿਚ ਭਾਰਤ ਤੋਂ ਰੋਮਾਨੀਆ ਪਹੁੰਚੇ ਸਨ । ਹਾਲ ਹੀ ਵਿਚ ਉਨ੍ਹਾਂ ਨੇ ਡੋਲਜ ਕਾਊਂਟੀ ਦੇ ਮਾਲੂ ਮਾਰੇ ਖੇਤਰ ਵਿਚ ਇਕ ਨਿਰਮਾਣ ਕੰਪਨੀ ਵਿਚ ਮਜ਼ਦੂਰ ਵਜੋਂ ਕੰਮ ਸ਼ੁਰੂ ਕੀਤਾ ਸੀ । ਉਹ ਬਿਹਤਰ ਰੁਜ਼ਗਾਰ ਅਤੇ ਪਰਵਾਰ ਦੇ ਭਵਿੱਖ ਲਈ ਵਿਦੇਸ਼ ਆਏ ਸਨ ।

ਕੈਨੇਡਾ ਪੜ੍ਹਨ ਗਈ ਪੰਜਾਬੀ ਵਿਦਿਆਰਥਣ ਦੀ ਹੋਈ ਮੌਤ

0
Canada dies

ਟੋਰਾਂਟੋ, 15 ਜੂਨ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੀ ਵਸਨੀਕ ਪੰਜਾਬੀ ਮੂਲ ਦੀ ਇਕ ਪੰਜਾਬਣ ਵਿਦਿਆਰਥਣ ਦੀ ਕੈਨੇਡਾ (Canada) ਵਿਖੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਵਾਪਰੀ ਦਿਲ ਕੰਬਾਊ ਵਾਰਦਾਤ ਦੌਰਾਨ ਪੰਜਾਬਣ ਮੁਟਿਆਰ ਜਿਊਂਦੀ ਸੜ (Living rot) ਗਈ, ਜਿਸ ਦੀ ਸ਼ਨਾਖ਼ਤ 24 ਸਾਲਾ ਅਮਿਤੋਜ ਕੌਰ ਵਜੋਂ ਕੀਤੀ ਗਈ ਹੈ । ਨੋਵਾ ਸਕੋਸ਼ੀਆ ਦੇ ਬ੍ਰਿਜਵਾਟਰ ਵਿਖੇ ਇਕ ਅਪਾਰਟਮੈਂਟ ਵਿਚ ਲੱਗੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬੇਸਮੈਂਟ ਵਿਚ ਮੌਜੂਦ ਅਮਿਤੋਜ ਕੌਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲ ਸਕਿਆ ।

ਕਦੋਂ ਗਈ ਸੀ ਵਿਦਿਆਰਥਣ ਕੈਨੇਡਾ

ਪ੍ਰਾਪਤ ਜਾਣਕਾਰੀ ਮੁਤਾਬਕ ਅਮਿਤੋਜ ਕੌਰ (Amitoj Kaur) 2020 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਅਤੇ ਲੰਮੇ ਸਮੇਂ ਬਾਅਦ ਪਿੰਡ ਗੇੜਾ ਮਾਰਨ ਬਾਰੇ ਵਿਚਾਰ ਕਰ ਰਹੀ ਸੀ । ਦੂਜੇ ਪਾਸੇ ਪੁਲਸ ਨੇ ਦਸਿਆ ਕਿ ਕਿੰਗ ਸਟਰੀਟ ਵਿਖੇ ਦੋ ਰਿਹਾਇਸ਼ੀ ਇਮਾਰਤਾਂ ਅੱਗ ਦੀ ਲਪੇਟ (Fire engulfed) ਵਿਚ ਆ ਗਈਆਂ ਅਤੇ ਫ਼ਾਇਰ ਫ਼ਾਈਟਰਜ਼ ਨੇ ਅੱਗ ਬੁਝਾਉਣ ਮਗਰੋਂ ਇਕ ਲਾਸ਼ (Corpse) ਬਰਾਮਦ ਕੀਤੀ । ਬ੍ਰਿਜਵਾਟਰ ਪੁਲਸ ਦੇ ਉਪ-ਮੁਖੀ ਡੈਨੀ ਮੈਕਫ਼ੀ ਨੇ ਦਸਿਆ ਕਿ ਬਿਜਲੀ ਦੀਆਂ ਤਾਰਾਂ ਵਿਚ ਸਪਾਰਕਿੰਗ ਮਗਰੋਂ ਅੱਗ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਫੈਲਣ ਲੱਗੀ ।