ਚੰਡੀਗੜ੍ਹ, 15 ਜੂਨ 2026 : ਭਾਰਤ ਦੇਸ਼ ਦੇ ਕੇਂਦਰੀ ਰਾਜ ਮੰਤਰੀ (Central Minister of State) ਰਵਨੀਤ ਸਿੰਘ ਬਿੱਟੂ ਵਲੋਂ ਅੱਜ ਚੰਡੀਗੜ੍ਹ ਵਿਖੇ ਬਣੇ ਐਸ. ਸੀ. ਕਮਿਸ਼ਨ (S. C. Commission) ਦੇ ਅੱਗੇ ਪੇਸ਼ ਨਹੀਂ ਹੋਇਆ ਗਿਆ ਦਾ ਸਮਾਚਾਰ ਹੈ ।
ਕੀ ਦੱਸਿਆ ਕਮਿਸ਼ਨ ਚੇਅਰਮੈਨ ਗੜ੍ਹੀ ਨੇ
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ (Ravneet Bittu) ਦੇ ਮਾਮਲੇ ਵਿੱਚ ਜਸਵੀਰ ਗੜ੍ਹੀ ਨੇ ਦੱਸਿਆ ਕਿ ਰਵਨੀਤ ਬਿੱਟੂ ਨੇ ਧੂਰੀ ਵਿੱਚ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਸੀ ਅਤੇ ਇਸ ਦਾ ਖੁਦ ਨੋਟਿਸ ਲਿਆ ਗਿਆ ਸੀ । ਪਹਿਲੀ ਸੁਣਵਾਈ 4 ਜੂਨ 2026 ਨੂੰ ਹੋਈ ਸੀ, ਜਿਸ ਵਿੱਚ ਬਿੱਟੂ ਦੇ ਵਕੀਲ ਪੇਸ਼ ਹੋਏ ਸਨ ਅਤੇ ਉਨ੍ਹਾਂ ਕਿਹਾ ਸੀ ਕਿ ਉਹ ਅਗਲੀ ਤਰੀਕ ਨੂੰ ਆਪਣਾ ਪੱਖ ਪੇਸ਼ ਕਰਨਗੇ । ਅੱਜ ਸੁਣਵਾਈ ਦੌਰਾਨ ਰਵਨੀਤ ਬਿੱਟੂ ਦੇ ਵਕੀਲ ਨੇ ਇੱਕ ਪੱਤਰ ਪੇਸ਼ ਕੀਤਾ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਬਿੱਟੂ ਦੀਆਂ ਮੀਟਿੰਗਾਂ ਹਨ ਅਤੇ ਸਮਾਂ ਮੰਗਿਆ ਹੈ ਪਰ ਅਸੀਂ ਕਿਹਾ ਸੀ ਕਿ ਇਹ ਪੱਤਰ ਅਧਿਕਾਰਤ ਨਹੀਂ ਹੈ।
ਕਦੋਂ ਹੋਵੇਗੀ ਹੁਣ ਅਗਲੀ ਸੁਣਵਾਈ
ਗੜ੍ਹੀ ਨੇ ਕਿਹਾ ਕਿ ਅਸੀਂ ਕਿਹਾ ਸੀ ਕਿ ਜੇਕਰ ਉਹ ਆਪਣਾ ਪੱਖ ਪੇਸ਼ ਨਹੀਂ ਕਰਨਾ ਚਾਹੁੰਦੇ ਤਾਂ ਕਾਰਵਾਈ ਕੀਤੀ ਜਾਵੇ, ਇਸ ਲਈ ਉਨ੍ਹਾਂ ਨੇ ਇੱਕ ਆਖਰੀ ਮੌਕਾ ਮੰਗਿਆ ਹੈ, ਜਿਸ ਵਿੱਚ ਅਗਲੀ ਸੁਣਵਾਈ 24 ਜੂਨ 2026 ਨੂੰ ਸਵੇਰੇ 11 ਵਜੇ ਦਿੱਤੀ ਗਈ ਹੈ । ਪੁਲਸ ਨੇ ਐਸ. ਪੀ. ਰਾਜੇਸ਼ ਛਿੱਬਰ ਤੋਂ ਉਸ ਕਾਨੂੰਨੀ ਕਾਰਵਾਈ ਬਾਰੇ ਪੁੱਛਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਨਗੇ, ਜਿਸ ਵਿੱਚ ਪੁਲਸ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ ।









