Home Blog Page 97

ਸੋਮਾਲੀਆਈ ਰੈਫਰੀ ਉਮਰ ਆਟਰਨ ਨੂੰ ਫੀਫਾ ਤੋਂ ਮਿਲੇਗੀ ਪੂਰੀ ਤਨਖਾਹ

0
Omar Autran

ਵਾਸਿ਼ੰਗਟਨ, 16 ਜੂਨ 2026 : ਕੌਮਾਂਤਰੀ ਫੁੱਟਬਾਲ ਮਹਾਸੰਘ (International Football Federation) ਜਿਸਨੂੰ ਫੀਫਾ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਤੋਂ ਸੋਮਾਲੀਆਈ ਰੈਫਰੀ ਉਮਰ ਆਟਰਨ (Omar Autran) ਨੂੰ ਪੂਰੀ ਤਨਖਾਹ ਮਿਲਣ ਦਾ ਸਮਾਚਾਰ ਹੈ ।

ਕੀ ਆਖਿਆ ਹੈ ਫੀਫਾ ਨੇ

ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਕਿਹਾ ਹੈ ਕਿ ਵੀਜ਼ਾ ਸਬੰਧੀ ਸਮੱਸਿਆਵਾਂ ਕਾਰਨ ਅਮਰੀਕਾ ‘ਚ ਪ੍ਰਵੇਸ਼ ਨਾ ਕਰ ਸਕੇ ਸੋਮਾਲੀਆ ਦੇ ਮੈਚ ਰੈਫਰੀ (Match referee) ਉਮਰ ਅਬਦੁਲਕਾਦਿਰ ਆਟਰਨ ਨੂੰ ਉਸ ਦੀ ਭੂਮਿਕਾ ਲਈ ਭੁਗਤਾਨ ਕੀਤਾ ਜਾਵੇਗਾ । ਅਫਰੀਕਾ ਦੇ ਮੁੱਖ ਰੈਫਰੀ ਦੇ ਰੂਪ ‘ਚ ਪਛਾਣੇ ਜਾਣ ਵਾਲੇ ਆਟਰਨ ਨੂੰ ਪਿਛਲੇ ਹਫਤੇ ਮਿਆਮੀ ਪਹੁੰਚਣ ‘ਤੇ ਵੀਜ਼ਾ ਸਬੰਧੀ ਸਮੱਸਿਆਵਾਂ ਕਾਰਨ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਸੋਮਾਲੀਆ ਪਰਤ ਗਏ ਸਨ । ਅਮਰੀਕੀ ਸਰਹੱਦ ਤੇ ਬਾਰਡਰ ਟੈਕਸ ਸੁਰੱਖਿਆ ਦੇ ਇਕ ਬਿਆਨ ‘ਚ 34 ਸਾਲਾ ਖਿਡਾਰੀ ਨੂੰ ਦੇਸ਼ ‘ਚੋਂ ਕੱਢਣ ਲਈ ‘ਜਾਂਚ ਸਬੰਧੀ ਚਿੰਤਾਵਾਂ`ਦਾ ਹਵਾਲਾ ਦਿੱਤਾ ਗਿਆ ।

ਕੀ ਆਖਿਆ ਫੀਫਾ ਪ੍ਰਧਾਨ ਨੇ

ਫੀਫਾ ਪ੍ਰਧਾਨ (FIFA President) ਜਿਆਨੀ ਇਨਫੈਟਿਨੋ ਨੇ ਆਟਰਨ ਵੱਲੋਂ ਸਫਲਤਾਪੂਰਵਕ ਦੇਖਲ ਦੇਣ ‘ਚ ਫੀਫਾ ਦੀ ਅਸਫਲਤਾ ਬਾਰੇ ਪੁੱਛੇ ਜਾਣ ‘ਤੇ ਆਲੋਚਕਾਂ ਨੂੰ `ਸ਼ਾਂਤ ਰਹਿਣ ਲਈ ਕਿਹਾ । ਸੂਤਰਾਂ ਦਾ ਕਹਿਣਾ ਹੈ ਕਿ ਆਟਰਨ ਨੂੰ ਵਿਸ਼ਵ ਕੱਪ ‘ਚ ਆਪਣੀਆਂ ਭੂਮਿਕਾਵਾਂ ਲਈ ਪੂਰਾ ਮਿਹਨਤਾਨਾ ਦਿੱਤਾ ਜਾਵੇਗਾ । ਹਾਲਾਂਕਿ ਆਟਰਨ ਨੂੰ ਸੌਂਪੇ ਗਏ ਮੈਚਾਂ ਦੀ ਗਿਣਤੀ ਕਾਰਨ ਸਹੀ ਰਕਮ ਅਜੇ ਤੈਅ ਨਹੀਂ ਕੀਤੀ ਗਈ ਹੈ।

ਪੱਟੀ ਕੋਰਟ ਕੰਪਲੈਕਸ `ਚ ਤਾਇਨਾਤ ਏ. ਐਸ. ਆਈ. ਨੇ ਖੁਦ ਨੂੰ ਮਾਰੀ ਗੋਲੀ

0
Suicide

ਪੱਟੀ, 16 ਜੂਨ 2026 : ਪੰਜਾਬ ਦੇ ਸ਼ਹਿਰ ਪੱਟੀ (Patti) ਦੇ ਜਿਲਾ ਅਦਾਲਤੀ ਕੰਪਲੈਕਸ ਵਿਖੇ ਗਾਰਦ ਦੀ ਡਿਊਟੀ ਤੇ ਤਾਇਨਾਤ ਇਕ ਪੁਲਸ ਅਧਿਕਾਰੀ ਨੇ ਖੁਦ ਨੂੰ ਗੋਲੀ (Suicide) ਮਾਰ ਲਈ ਹੈ ।

ਕੌਣ ਹੈ ਇਹ ਏ. ਐਸ. ਆਈ.

ਮਿਲੀ ਜਾਣਕਾਰੀ ਮੁਤਾਬਕ ਪੱਟੀ ਦੇ ਅਦਾਲਤੀ ਕੰਪਲੈਕਸ (Court Complex) ਵਿਖੇ ਗਾਰਦ ਡਿਊਟੀ ‘ਤੇ ਤਾਇਨਾਤ ਪੰਜਾਬ ਪੁਲਸ ਦੇ ਜਿਸ ਏ. ਐਸ. ਆਈ. (A. S. I.) ਰੈਂਕ ਦੇ ਪੁਲਸ ਅਧਿਕਾਰੀ ਵਲੋਂ ਖੁਦ ਨੂੰ ਗੋਲੀ ਮਾਰ ਲਈ ਹੈ ਦੀ ਪਛਾਣ ਗੁਰਮੀਤ ਸਿੰਘ ਦੇ ਤੌਰ ਤੇ ਹੋਈ ਹੈ । ਘਟਨਾ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚ ਗਿਆ ਅਤੇ ਸਾਥੀ ਪੁਲਿਸ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ।

ਡਾਕਟਰਾਂ ਵਲੋਂ ਦੱਸੀ ਜਾ ਰਹੀ ਹੈ ਹਾਲਤ ਨਾਜ਼ੁਕ

ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਸ. ਆਈ. ਗੁਰਮੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਪੱਟੀ ਕੋਰਟ ਕੰਪਲੈਕਸ ਵਿਖੇ ਗਾਰਦ ਡਿਊਟੀ ਨਿਭਾ ਰਹੇ ਸਨ । ਅੱਜ ਡਿਊਟੀ ਦੌਰਾਨ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਲਈ । ਗੰਭੀਰ ਵਿਚ ਜ਼ਖ਼ਮੀ ਹੋਏ ਏ. ਐਸ. ਆਈ. ਨੂੰ ਤੁਰੰਤ ਹਸਪਤਾਲ ਦਾਖ਼ਲ (Hospitalized) ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਨਾਜ਼ਕ ਦੱਸੀ ਜਾ ਰਹੀ ਹੈ ।

ਪੁਲਸ ਕਰ ਰਹੀ ਹੈ ਘਟਨਾ ਦੀ ਜਾਂਚ

ਘਟਨਾ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਪਿੱਛੇ ਕੀ ਕਾਰਨ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ `ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਐਡਵਰਡਸ ਏਅਰਫੋਰਸ ਬੇਸ ‘ਤੇ ਹੋਇਆ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ

0
Airoplane Crash

ਕੈਲੀਫੋਰਨੀਆ, 16 ਜੂਨ 2026 : ਅਮਰੀਕਾ (America) ਦੇਸ਼ ਦੇ ਸ਼ਹਿਰ ਕੈਲੀਫੋਰਨੀਆ ਸਥਿਤ ਐਡਵਰਡਸ ਏਅਰਫੋਰਸ ਬੇਸ `ਤੇ ਇੱਕ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ (Plane crash) ਹੋ ਜਾਣ ਦਾ ਸਮਾਚਾਰ ਹੈ ।

ਕਿੰਨੇ ਲੋਕਾਂ ਦੀ ਹੋਈ ਹੈ ਮੌਤ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਐਡਵਰਡਸ ਏਅਰਫੋਰਸ ਬੇਸ (Edwards Air Force Base) `ਤੇ ਸੋਮਵਾਰ ਸਵੇਰੇ ਇੱਕ ਬੀ-52 ਬੰਬਾਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ ਦੌਰਾਨ ਅਮਰੀਕੀ ਹਵਾਈ ਸੈਨਾ ਮੁਤਾਬਕ ਜਹਾਜ਼ ਵਿੱਚ ਸਵਾਰ ਸਾਰੇ 8 ਲੋਕਾਂ ਦੀ ਮੌਤ (Death) ਹੋ ਗਈ ਹੈ ।

ਅਮਰੀਕੀ ਹਵਾਈ ਸੈਨਾ ਅਨੁਸਾਰ ਜਹਾਜ਼ ਰੂਟੀਨ ਟੈਸਟਿੰਗ ਉਡਾਣ ‘ਤੇ ਸੀ । ਸਵੇਰੇ ਕਰੀਬ 11:20 ਵਜੇ ਟੇਕ-ਆਫ ਤੋਂ ਤੁਰੰਤ ਬਾਅਦ ਜਹਾਜ਼ ਹੇਠਾਂ ਡਿੱਗ ਗਿਆ ਅਤੇ ਉਸ ਨੂੰ ਅੱਗ ਲੱਗ ਗਈ। ਮਰਨ ਵਾਲਿਆਂ ਵਿੱਚ ਹਵਾਈ ਸੈਨਾ ਦੇ ਜਵਾਨ ਅਤੇ ਜਹਾਜ਼ ਦੀ ਟੈਸਟਿੰਗ ਨਾਲ ਜੁੜੇ ਮਾਹਰ ਸ਼ਾਮਲ ਸਨ ।

ਹਾਦਸੇ ਦੇ ਕਾਰਨਾਂ ਦਾ ਲਗਾਇਆ ਜਾ ਰਿਹੈ ਪਤਾ

ਫਿਲਹਾਲ ਹਾਦਸੇ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ । ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਹਾਜ਼ ਦੇ ਕੰਟਰੋਲ ਸਿਸਟਮ, ਇੰਜਣ ਜਾਂ ਟੈਸਟ ਕੀਤੇ ਜਾ ਰਹੇ ਕਿਸੇ ਉਪਕਰਣ ਵਿੱਚ ਕੋਈ ਖਰਾਬੀ ਆਈ ਹੋਵੇਗੀ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਹੈ ਕਿ ਕੀ ਜਹਾਜ਼ ਵਿੱਚ ਹਥਿਆਰ ਮੌਜੂਦ ਸਨ । ਹਾਦਸੇ ਤੋਂ ਬਾਅਦ ਏਅਰਫੀਲਡ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੀਆਂ ਉਡਾਣਾਂ ਨੂੰ ਦੂਜੇ ਏਅਰਬੇਸਾਂ ਵੱਲ ਮੋੜਿਆ ਜਾ ਰਿਹਾ ਹੈ ।

ਇਕ ਕਿਲੋ ਹੈਰੋਇਨ ਸਮੇਤ ਮੋਗਾ ਪੁਲਸ ਨੇ ਕੀਤੇ ਪੰਜ ਨਸ਼ਾ ਤਸਕਰ ਕਾਬੂ

0
Moga police

ਮੋਗਾ, 16 ਜੂਨ 2026 : ਪੰਜਾਬ ਦੇ ਜਿਲਾ ਮੋਗਾ (Moga District) ਦੀ ਪੰਜਾਬ ਪੁਲਸ ਦੀ ਟੀਮ ਵਲੋਂ ਪੰਜ ਨਸ਼ਾ ਤਸਕਰਾਂ ਨੂੰ ਇਕ ਕਿਲੋ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਕੌਣ ਹਨ ਪੰਜ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਮੁਤਾਬਕ ਮੋਗਾ ਪੁਲਸ ਵਲੋਂ ਜਿਨ੍ਹਾਂ ਪੰਜ ਜਣਿਆਂ ਨੂੰ ਨਸ਼ਾ ਤਸਕਰੀ (Drug trafficking) ਦੇ ਦੋਸ਼ ਹੇਠ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਵਿਚ ਪ੍ਰਦੀਪ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਜਵੱਦੀ, ਜ਼ਿਲ੍ਹਾ ਲੁਧਿਆਣਾ (ਉਮਰ 29 ਸਾਲ), ਨਰਿੰਦਰ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਘੁੰਨਸ, ਜ਼ਿਲ੍ਹਾ ਬਰਨਾਲਾ (ਉਮਰ 26 ਸਾਲ), ਹਰਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਢਿੱਲਵਾਂ, ਜ਼ਿਲ੍ਹਾ ਬਰਨਾਲਾ (ਉਮਰ 19 ਸਾਲ), ਨਰਿੰਦਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਢਿੱਲਵਾਂ, ਜਿ਼ਲ੍ਹਾ ਬਰਨਾਲਾ (ਉਮਰ 21 ਸਾਲ), ਜਸਨਦੀਪ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਮਹਿਤਾ ਜਿ਼ਲ੍ਹਾ ਬਰਨਾਲਾ (ਉਮਰ 22 ਸਾਲ) ਵਜੋਂ ਹੋਈ ਹੈ ।

ਨਸ਼ਾ ਤਸਕਰਾਂ ਦਾ ਮਿਲਿਆ ਪੁਲਸ ਨੂੰ 3 ਦਿਨ ਦਾ ਰਿਮਾਂਡ

ਮੋਗਾ ਪੁਲਸ ਜਿਸਨੇ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਦਾ 3 ਦਿਨਾਂ ਦਾ ਪੁਲਸ ਰਿਮਾਂਡ (Police remand) ਹਾਸਲ ਕੀਤਾ ਗਿਆ ਹੈ । ਪੁਲਸ ਵੱਲੋਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰੀ ਦੇ ਅੱਗੇ-ਪਿੱਛੇ ਲਿੰਕਾਂ ਦੀ ਜਾਂਚ ਜਾਰੀ ਹੈ । ਪੁਲਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ ।

ਐਸ. ਐਚ. ਓ. ਦੀ ਹੋਈ ਸੜਕ ਹਾਦਸੇ ਵਿਚ ਮੌਤ

0
Accident Death

ਮਾਨਸਾ, 16 ਜੂਨ 2026 : ਜਿਲਾ ਮਨਸਾ (Mansa District) ਵਿਖੇ ਵੂਮੈਨ ਸੈਲ ਵਿਚ ਤਾਇਨਾਤ ਮਹਿਲਾ ਐਸ. ਐਚ. ਓ. ਦੀ ਇਕ ਭਿਆਨਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਮਹਿਲਾ ਐਸ. ਐਚ. ਓ.

ਮਿਲੀ ਜਾਣਕਾਰੀ ਅਨੁਸਾਰ ਜਿਲਾ ਮਾਨਸਾ ਵਿਖੇ ਮਾਨਸਾ ਵੂਮੈਨ ਸੈੱਲ ਵਿੱਚ ਤਾਇਨਾਤ ਜਿਸ ਮਹਿਲਾ ਐਸ. ਐਚ. ਓ. (S. H. O.) ਦੀ ਮਾਨਸਾ ਤੋਂ ਆਪਣੇ ਪਿੰਡ ਮਾਈਸਰਖਾਨਾ ਵੱਲ ਜਾਂਦੇ ਸਮੇਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਦੀ ਪਛਾਣ ਬੇਅੰਤ ਕੌਰ ਦੇ ਤੌਰ ਤੇ ਹੋਈ ਹੈ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਸ ਵਿਭਾਗ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ । ਪ੍ਰਾਪਤ ਜਾਣਕਾਰੀ ਅਨੁਸਾਰ 32 ਸਾਲਾ ਬੇਅੰਤ ਕੌਰ ਰਾਤ ਕਰੀਬ 1 ਵਜੇ ਮਾਨਸਾ ਤੋਂ ਆਪਣੇ ਪਿੰਡ ਮਾਈਸਰਖਾਨਾ ਵੱਲ ਜਾ ਰਹੀ ਸੀ । ਰਸਤੇ ਵਿੱਚ ਉਸਦੀ ਗੱਡੀ ਅੱਗੇ ਜਾ ਰਹੀ ਭੂੰਗ ਵਾਲੀ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ।

ਪੁਲਸ ਕਰ ਰਹੀ ਹੈ ਹਾਦਸੇ ਦੇ ਕਾਰਨਾਂ ਦੀ ਜਾਂਚ

ਪ੍ਰਾਪਤ ਜਾਣਕਾਰੀ ਅਨੁਸਾਰ 32 ਸਾਲਾ ਬੇਅੰਤ ਕੌਰ ਰਾਤ ਕਰੀਬ 1 ਵਜੇ ਮਾਨਸਾ ਤੋਂ ਆਪਣੇ ਪਿੰਡ ਮਾਈਸਰਖਾਨਾ ਵੱਲ ਜਾ ਰਹੀ ਸੀ । ਰਸਤੇ ਵਿੱਚ ਉਸਦੀ ਗੱਡੀ ਅੱਗੇ ਜਾ ਰਹੀ ਭੂੰਗ ਵਾਲੀ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ (Injured) ਹੋ ਗਈ । ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਸਾਥੀ ਅਧਿਕਾਰੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਬੇਅੰਤ ਕੌਰ ਦੇ ਦੇਹਾਂਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ । ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੇਅੰਤ ਕੌਰ ਆਪਣੇ ਫਰਜ਼ ਪ੍ਰਤੀ ਸਮਰਪਿਤ ਅਤੇ ਇਮਾਨਦਾਰ ਅਧਿਕਾਰੀ ਵਜੋਂ ਜਾਣੀ ਜਾਂਦੀ ਸੀ।

ਚਾਰ ਬੱਚਿਆਂ ਦੇ ਪਿਤਾ ਨੇ ਪਤਨੀ ਅਤੇ ਪ੍ਰੇਮੀ ਤੋਂ ਤੰਗ ਹੋ ਕੀਤੀ ਖੁਦਕੁਸ਼ੀ

0
Suicide

ਮੋਗਾ, 16 ਜੂਨ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਕਸਬਾ ਬਾਘਾਪੁਰਾਣਾ ਵਿਖੇ ਚਾਰ ਬੱਚਿਆਂ ਦੇ ਪਿਤਾ ਵਲੋਂ ਆਪਣੀ ਪਤਨੀ ਅਤੇ ਉਸਦੇ ਪ੍ਰੇਮੀ ਤੋਂ ਤੰਗ ਆ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਪੁਲਸ ਨੇ ਕਰ ਲਿਆ ਹੈ ਮਾਮਲਾ ਦਰਜ

ਕਸਬਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਮਾਹਲਾਂ ਖੁਰਦ (Village Mahlan Khurd) ਵਿਖੇ ਚਾਰ ਬੱਚਿਆਂ ਦੇ ਪਿਤਾ ਨੇ ਅਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ । ਪੁਲਿਸ ਨੇ ਮ੍ਰਿਤਕ ਵਿਅਕਤੀ ਦੇ ਭਰਾ ਦੇ ਬਿਆਨ ਲੈ ਕੇ ਮ੍ਰਿਕਤ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ (Case registered) ਕਰ ਲਿਆ ਹੈ ।

ਕੀ ਜਾਣਕਾਰੀ ਦਿੱਤੀ ਸਹਾਇਕ ਥਾਣੇਦਾਰ ਨੇ

ਥਾਣਾ ਬਾਘਾਪੁਰਾਣਾ ਪੁਲਿਸ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਚੰਦ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਮਾਹਲਾਂ ਖ਼ੁਰਦ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ ਭਰਾ ਮੰਦਰ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਉਸ ’ਤੇ ਚਾਰ ਬੱਚੇ ਹਨ ਜਿਨ੍ਹਾਂ ਵਿਚ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ ਅਤੇ ਉਸ ਦਾ ਭਰਾ ਪਿਛਲੇ ਕਾਫ਼ੀ ਸਮੇਂ ਤੋਂ ਡਿਪਰੈਸ਼ਨ ਵਿਚ ਰਹਿੰਦਾ ਸੀ ।

ਮ੍ਰਿਤਕ ਨੇ ਮਰਨ ਤੋਂ ਪਹਿਲਾਂ ਕੀ ਦੱਸਿਆ ਆਪਣੇ ਭਰਾ ਨੂੰ

ਜਦ ਉਸ ਨੇ ਆਪਣੇ ਭਰਾ ਮੰਦਰ ਸਿੰਘ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਦੇ ਨਾਲ ਜੱਸਾ ਸਿੰਘ ਵਾਸੀ ਪਿੰਡ ਮਾਹਲਾ ਕਲਾਂ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਹਨ । ਇਸ ਕਰਕੇ ਮਨਪ੍ਰੀਤ ਕੌਰ ਅਤੇ ਜੱਸਾ ਸਿੰਘ ਉਸਨੂੰ ਤੰਗ ਪ੍ਰੇ਼ਸ਼ਾਨ ਕਰਦੇ ਸੀ । ਜਿਸ ਦੇ ਚੱਲਦਿਆਂ ਮੇਰੇ ਭਰਾ ਨੇ ਇਨ੍ਹਾਂ ਦੋਨੋਂ ਤੋਂ ਤੰਗ ਪ੍ਰੇਸ਼ਾਨ ਹੋ ਕੇ 13 ਜੂਨ ਨੂੰ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ ।

ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਰੱਖਵਾ ਦਿੱਤੀ ਹੈ ਮੁਰਦਾਘਰ ਵਿਚ

ਪੁਲਸ ਨੇ ਘਟਨਾ ਦਾ ਪਤਾ ਚਲਦਿਆਂ ਹੀ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ । ਮ੍ਰਿਤਕ ਮੰਦਰ ਸਿੰਘ ਦੇ ਭਰਾ ਚੰਦ ਸਿੰਘ ਦੇ ਬਿਆਨ ਲੈ ਕੇ ਮਨਪ੍ਰੀਤ ਕੌਰ ਅਤੇ ਜੱਸਾ ਸਿੰਘ ਦੇ ਖਿਲਾਫ਼ ਥਾਣਾ ਬਾਘਾਪੁਰਾਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ।

ਪਟਿਆਲਾ ਪੁਲਸ ਵੱਲੋਂ ਲੁੱਟਾਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰ ਪਿਸਟਲਾਂ ਸਮੇਤ ਕਾਬੂ

0
SSP

ਪਟਿਆਲਾ, 15 ਜੂਨ 2026 : ਐਸ. ਐਸ. ਪੀ. (S. S. P.) ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਸ ਟੀਮ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਪਿਸਟਲਾਂ ਸਮੇਤ ਕਾਬੂ ਕੀਤਾ ਹੈ ।

ਕੀ ਜਾਣਕਾਰੀ ਦਿੱਤੀ ਐਸ. ਐਸ. ਪੀ. ਪਟਿਆਲਾ ਨੇ

ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੈਂਗਸਟਰਾਂ ‘ਤੇ ਵਾਰ (War on gangsters) ਚਲਾਈ ਗਈ ਮੁਹਿੰਮ ਦੋਰਾਨ ਉਸ ਵਕਤ ਕਾਮਯਾਬੀ ਮਿਲੀ ਜਦੋਂ ਵੈਭਵ ਚੌਧਰੀ ਐਸ. ਪੀ. (ਐਚ), ਡੀ. ਐਸ. ਪੀ. (ਡਿਟੈਕਟਿਵ) ਸੁਖਅਮ੍ਰਿੰਤ ਸਿੰਘ ਰੰਧਾਵਾ ਅਤੇ ਸੀ. ਆਈ. ਏ. ਇੰਚਾਰਜ ਇੰਸ. ਪ੍ਰਦੀਪ ਸਿੰਘ ਬਾਜਵਾ ਦੀ ਟੀਮ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਮੈਬਰਾਂ ਨੂੰ ਭਾਰੀ ਮਾਤਰਾ ਵਿਚ ਅਸਲਾ ਐਮੋਨੀਸਨ ਸਮੇਤ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਜਿਨ੍ਹਾਂ ਨੂੰ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਵਿਚ

1. ਅਰਸ਼ਦੀਪ ਸਿੰਘ ਪੁੱਤਰ ਬਿੰਦਰ ਵਾਸੀ ਨੇੜੇ 16 ਫਾਟਕ ਪਿੰਡ ਰਸੂਲਪੁਰਸੈਦਾ ਜਿਲ੍ਹਾ ਪਟਿਆਲਾ।
2. ਜਤਿੰਦਰ ਗੁਪਤਾ ਪੁੱਤਰ ਰਮੇਸ ਚੰਦ ਗੁਪਤਾ ਵਾਸੀ ਗੋਪਾਲ ਕਲੋਨੀ ਪਟਿਆਲਾ ।
3. ਯਸ਼ਵੈਦ ਉਰਫ ਯੌਧਾ ਪੁੱਤਰ ਅਸ਼ੋਕ ਕੁਮਾਰ ਵਾਸੀ ਨੇੜੇ ਅਜੂਬਾ ਪੇਲੈਸ ਸੰਗਰੂਰ ਰੋਡ ਪਟਿਆਲਾ
4. ਅਭਿਸ਼ੇਕ ਪੁੱਤਰ ਰਾਜੇਸ ਕੁਮਾਰ ਵਾਸੀ ਪਿੰਡ ਸਿਹਸਰ ਤਹਿਸੀਲ ਨਰਵਾਣਾ ਜਿਲ੍ਹਾ ਜੀਂਦ ਹਰਿਆਣਾ
5. ਅਖਿਲ ਅਹਿਮਦ ਪੁੱਤਰ ਹਰੀਸ਼ ਅਹਿਮਦ ਵਾਸੀ ਰਿਸ਼ੀ ਕਲੋਨੀ ਪਟਿਆਲਾ ਨੂੰ ਮਿਤੀ 14.06.2026 ਨੂੰ ਸਾਧੂ ਬੇਲਾ ਰੋਡ ਨੇੜੇ ਬੇਅਬਾਦ ਜਗ੍ਹਾ ਤੋੋ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਪਾਸੋਂ 10 ਪਿਸਟਲ ਸਮੇਤ 20 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ ।

ਗ੍ਰਿਫਤਾਰੀ ਅਤੇ ਬ੍ਰਾਮਦਗੀ

ਵਰੁਣ ਸ਼ਰਮਾ (Varun Sharma) ਨੇ ਦੱਸਿਆ ਕਿ 14 ਜੂਨ 2026 ਨੂੰ ਸੀ. ਆਈ. ਏ. ਪਟਿਆਲਾ ਦੀ ਪੁਲਸ ਪਾਰਟੀ ਥਾਣਾ ਅਰਬਨ ਅਸਟੇਟ ਦੇ ਏਰੀਆਂ ਵਿੱਚ ਪੈਟਰੋਲਿੰਗ ਕਰ ਰਹੀ ਸੀ ਜਿਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਅਰਸ਼ਦੀਪ ਸਿੰਘ ਪੁੱਤਰ ਬਿੰਦਰ ਵਾਸੀ ਨੇੜੇ 16 ਫਾਟਕ ਪਿੰਡ ਰਸੂਲਪੁਰਸੈਦਾ ਜਿਲ੍ਹਾ ਪਟਿਆਲਾ, ਜਤਿੰਦਰ ਗੁਪਤਾ ਪੁੱਤਰ ਰਮੇਸ ਚੰਦ ਗੁਪਤਾ ਵਾਸੀ ਗੋਪਾਲ ਕਲੋਨੀ ਪਟਿਆਲਾ, ਯਸ਼ਵੈਦ ਉਰਫ ਯੌਧਾ ਪੁੱਤਰ ਅਸ਼ੋਕ ਕੁਮਾਰ ਵਾਸੀ ਨੇੜੇ ਅਜੂਬਾ ਪੇਲੈਸ ਸੰਗਰੂਰ ਰੋਡ ਪਟਿਆਲਾ, ਅਭਿਸ਼ੇਕ ਪੁੱਤਰ ਰਾਜੇਸ ਕੁਮਾਰ ਵਾਸੀ ਪਿੰਡ ਸਿਹਸਰ ਤਹਿਸੀਲ ਨਰਵਾਣਾ ਜਿਲ੍ਹਾ ਜੀਂਦ ਹਰਿਆਣਾ ।

ਅਖਿਲ ਅਹਿਮਦ ਪੁੱਤਰ ਹਰੀਸ਼ ਅਹਿਮਦ ਵਾਸੀ ਰਿਸ਼ੀ ਕਲੋਨੀ ਪਟਿਆਲਾ ਆਪਸ ਵਿੱਚ ਰਲਕੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜੋ ਕਿਸੇ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਦੇ ਖਿਲਾਫ ਮੁਕੱਦਮਾ ਨੰਬਰ 127 ਮਿਤੀ 14.06.2026 ਅ/ਧ 310(4),310 (5), 111, 3 (5) ਬੀ. ਐਨ. ਐਸ. ਅਤੇ 25/54/59 ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕਰਕੇ ਦੋਸੀਆਨ ਉਕਤਾਨ ਨੂੰ ਸਾਧੂ ਬੇਲਾ ਰੋਡ ਨੇੜੇ ਬੇਅਬਾਦ ਜਗ੍ਹਾ ਤੋ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਤਲਾਸੀ ਕਰਨ ਤੇ 5 ਪਿਸਟਲ 32 ਬੋਰ ,4 ਪਿਸਤੋਲ 315 ਬੋਰ ਅਤੇ ਇਕ ਰਿਵਾਲਵਰ 32 ਬੋਰ (ਕੁਲ 10 ਪਿਸਟਲ ਸਮੇਤ 20 ਰੋਦ) ਬਰਾਮਦ ਹੋਏ ਹਨ ।

ਗਿਰੋਹ ਬਾਰੇ ਜਾਣਕਾਰੀ

ਐਸ. ਐਸ. ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀਆਨ ਦਾ ਅਪਰਾਧਿਕ ਪਿਛੋਕੜ ਹੈ,ਜਿਹਨਾ ਖਿਲਾਫ ਕਤਲ, ਇਰਾਦਾ ਕਤਲ, ਲੁੱਟਖੋਹ ਅਤੇ ਅਸਲਾ ਐਕਟ ਦੇ ਮੁਕੱਦਮੇ ਦਰਜ ਹਨ ਜਿਹਨਾ ਵਿੱਚ ਇਹ ਗ੍ਰਿਫਤਾਰ ਹੋਕਰ ਕਈ ਵਾਰ ਜੇਲਾਂ ਵਿੱਚ ਜਾ ਚੁੱਕੇ ਹਨ, ਜਿਸ ਵਿੱਚ ਉਕਤਾਨ ਗ੍ਰਿਫਤਾਰ ਦੋਸੀ ਵੱਖ ਵੱਖ ਮੁਕੱਦਮਿਆਂ ਵਿੱਚ ਜੇਲਾਂ ਵਿੱਚ ਰਹੇ ਹਨ ਜੋ ਕਿ ਜੇਲਾਂ ਵਿੱਚ ਬੰਦੀ ਦੋਰਾਨ ਉਕਤਾਨ ਦੋਸੀਆਨ ਪੰਜਾਬ ਦੀ ਕੋਮਾਤਰੀ ਹੱਦ ਨਾਲ ਲੱਗਦੇ ਜਿਲਿਆਂ ਦੇ ਬਦਨਾਮ ਨਸ਼ਾ ਅਤੇ ਹਥਿਆਰ ਸਮੱਗਲਰਾਂ ਨਾਲ ਸੰਪਰਕ ਵਿੱਚ ਆਏ ਜੋ ਕਿ ਗ੍ਰਿਫਤਾਰ ਕੀਤੇ ਦੋਸੀ ਯਸ਼ਵੈਦ ਉਰਫ ਯੌਧਾ ਵੱਲੋਂ ਆਪਣੇ ਇਕ ਸਾਥੀ ਜੋ ਕਿ ਜਿਲ੍ਹਾ ਤਰਨ ਤਾਰਨ ਨਾਲ ਸਬੰਧਤ ਹੈ, ਨਾਲ ਜੇਲ ਵਿੱਚੋ ਬਾਹਰ ਆਕੇ ਸੋਸਲ ਮੀਡੀਆਂ ਮਾਧਿਅਮ ਰਾਹੀ ਸੰਪਰਕ ਕੀਤਾ ਗਿਆ ਅਤੇ ਉਸ ਪਾਸੋਂ ਹਥਿਆਰਾਂ ਦੀ ਖੇਪ ਹਾਸਲ ਕਰਨ ਹਿੱਤ ਸੋਦੇਬਾਜੀ ਕੀਤੀ ਗਈ, ਜੋ ਕਿ ਪਟਿਆਲਾ ਪੁਲਸ ਦੀ ਸੀ. ਆਈ. ਏ. ਯੂਨਿਟ ਨੂੰ ਇਸ ਬਾਬਤ ਜਾਣਕਾਰੀ ਹਾਸਲ ਹੋਣ ਉਪਰੰਤ ਉਕਤਾਨ ਦੋਸੀਆਨ ਨੂੰ ਅਸਲੇ ਦੀ ਭਾਰੀ ਖੇਪ ਦੀ ਖਰੀਦੋ ਫਰੋਖਤ ਦੋਰਾਨ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੇ ਪਹਿਲਾਂ ਹਨ ਕਈ ਤਰ੍ਹਾਂ ਦੇ ਕੇਸ ਦਰਜ

ਇੱਥੇ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸੀਆਨ ਉਪਰ ਪਹਿਲਾ ਵੀ ਕਤਲ, ਇਰਾਦਾ ਕਤਲ, ਲੁੱਟਖੋਹ ਅਤੇ ਅਸਲਾ ਐਕਟ ਦੇ ਮੁਕੱਦਮਾਤ ਦਰਜ ਹਨ।ਜੋ ਕਿ ਇਹ ਅਸਲਾ ਉਕਤਾਨ ਗ੍ਰਿਫਤਾਰ ਕੀਤੇ ਗਏ ਦੋਸੀਆਨ ਵੱਲੋਂ ਆਪਸੀ ਗੈਗਵਾਰ ਅਤੇ ਗੁੱਟਬਾਜੀ ਦੋਰਾਨ ਵਾਰਦਾਤਾਂ ਕਰਨ ਹਿੱਤ ਅਤੇ ਆਪਣੇ ਵਿਰੋਧੀ ਧਿਰ ਦੇ ਵਿਅਕਤੀਆਂ ਜਾਨੀ ਮਾਲੀ ਨੁਕਸਾਨ ਕਰਨ ਹਿੱਤ ਮੰਗਵਾਏ ਗਏ ਸਨ ।

ਰਿਮਾਂਡ ਹਾਸਲ ਕਰਕੇ ਕੀਤੀ ਜਾਵੇਗੀ ਪੁੱਛਗਿੱਛ

ਪਟਿਅਲਾ ਪੁਲਸ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਜਾ ਰਹੀ ਹੈ ਕਿ ਉਕਤਾਨ ਵਿਅਕਤੀਆਂ ਵੱਲੋਂ ਇਹ ਹਥਿਆਰਾਂ ਦੀ ਖੇਪ (Weapons shipment) ਮੰਗਵਾਉਣ ਹਿੱਤ ਪੈਸਿਆ ਦਾ ਅਦਾਨ ਪ੍ਰਦਾਨ ਕਰਨ ਹਿੱਤ ਕਿਸੇ ਹਵਾਲਾ ਵਪਾਰੀ ਜਾਂ ਕਿਸੇ ਹੋਰ ਵਿੱਤੀ ਅਦਾਨ ਪ੍ਰਦਾਨ ਦੇ ਮਾਧਿਅਮ ਦੀ ਵਰਤੋ ਕੀਤੀ ਗਈ ਹੈ, ਜਿਸ ਸਬੰਧੀ ਦੋਰਾਨ ਪੁਲਿਸ ਰਿਮਾਡ ਗ੍ਰਿਫਤਾਰ ਕੀਤੇ ਦੋਸੀਆਨ ਨਾਲ ਤਾਲਮੇਲ ਵਿੱਚ ਰਹੇ ਵਿਅਕਤੀਆਂ ਦੀ ਪੁੱਛਗਿੱਛ ਵੀ ਕੀਤੀ ਜਾਵੇਗੀ । ਇਸ ਤੋ ਇਲਾਵਾ ਪਟਿਆਲਾ ਪੁਲਿਸ ਵੱਲੋਂ ਉਕਤਾਨ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਕਿਸੇ ਵੱਡੀ ਅਣ ਸੁਖਾਵੀ ਘਟਨਾ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ ।

ਐਸ. ਐਸ. ਪੀ. ਪਟਿਆਲਾ ਨੇ ਕੀਤੇ ਥਾਣਾ ਮੁਖੀਆਂ ਦੇ ਤਬਾਦਲੇ

0
Transffers

ਪਟਿਆਲਾ, 15 ਜੂਨ 2026 : ਐਸ. ਐਸ. ਪੀ. (S. S. P.) ਪਟਿਆਲਾ ਵਰੁਣ ਸ਼ਰਮਾ ਵਲੋਂ ਇਕ ਹੁਕਮ ਜਾਰੀ ਕਰਕੇ ਵੱਖ-ਵੱਖ ਥਾਣਾ ਮੁਖੀਆਂ (Police Station Chiefs)ਦੇ ਤਬਾਦਲੇ ਕੀਤੇ ਗਏ ਹਨ । ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :

 

ਮੁੱਖ ਮੰਤਰੀ ਨੇ ਯੂ. ਪੀ. ਐਸ. ਸੀ. ਪ੍ਰੀਖਿਆ ਪਾਸ ਕਰਨ ਵਾਲਿਆਂ ਨੂੰ ਕੀਤਾ ਸਨਮਾਨਤ

0
Chief Minister

ਚੰਡੀਗੜ੍ਹ, 15 ਜੂਨ 2026 : ਆਮ ਆਦਮੀ ਪਾਰਟੀ ਸਰਕਾਰ ਦੀ ਮੁੱਖ ਮੰਤਰੀ (Chief Minister) ਵਜੋਂ ਅਗਵਾਈ ਕਰ ਰਹੇ ਭਗਵੰਤ ਸਿੰਘ ਮਾਨ ਨੇ ਅੱਜ ਯੂ. ਪੀ. ਐਸ. ਸੀ. ਪ੍ਰੀਖਿਆਰਥੀਆਂ ਨੂੰ ਸਨਮਾਨਤ (Honored) ਕੀਤਾ ।

ਕਿਥੇ ਕੀਤਾ ਮੁੱਖ ਮੰਤਰੀ ਨੇ ਸਨਮਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਜੋ ਅੱਜ ਯੂ. ਪੀ. ਐਸ. ਸੀ. ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਹੈ ਮੌਕੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ । ਸਨਮਾਨ ਸਮਾਗਮ ਪੰਜਾਬ ਭਵਨ ਵਿਖੇ ਕਰਵਾਇਆ ਗਿਆ । ਪੰਜਾਬ ਦੇ ਕਈ ਉਮੀਦਵਾਰਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (Union Public Service Commission) ਸਿਵਲ ਸੇਵਾਵਾਂ ਪ੍ਰੀਖਿਆ 2025 ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਪਟਿਆਲਾ ਜਿ਼ਲ੍ਹੇ ਦੇ ਨਾਭਾ ਦੀ ਰਹਿਣ ਵਾਲੀ ਸਿਮਰਨਦੀਪ ਕੌਰ ਨੇ ਪੰਜਾਬ ‘ਚ ਸਭ ਤੋਂ ਵੱਧ ਪ੍ਰਦਰਸ਼ਨ ਕੀਤਾ, 15 ਦਾ ਆਲ ਇੰਡੀਆ ਰੈਂਕ (ਏ. ਆਈ. ਆਰ.) ਪ੍ਰਾਪਤ ਕੀਤਾ । ਇੱਕ ਕਿਸਾਨ ਪਰਿਵਾਰ ਤੋਂ ਆਉਣ ਵਾਲੀ ਸਿਮਰਨਦੀਪ ਸਟੇਟ ਟਾਪਰ ਬਣੀ ।

ਕਿਸ ਪ੍ਰੀਖਿਆਰਥੀ ਨੇ ਕਿਹੜਾ ਰੈਂਕ ਕੀਤਾ ਪ੍ਰਾਪਤ

ਪਟਿਆਲਾ ਜਿ਼ਲ੍ਹੇ ਦੇ ਰਾਜਪੁਰਾ ਦੀ ਰਹਿਣ ਵਾਲੀ ਰਸਨੀਤ ਕੌਰ ਨੇ ਯੂ. ਪੀ. ਐਸ. ਸੀ. ਸਿਵਲ ਸੇਵਾਵਾਂ ਪ੍ਰੀਖਿਆ 2025 ‘ਚ ਏ. ਆਈ. ਆਰ. 51 ਪ੍ਰਾਪਤ ਕੀਤਾ । ਬਿਜਲੀ ਲਾਈਨਮੈਨ ਦੀ ਧੀ ਰਸਨੀਤ ਨੇ ਬਿਨਾਂ ਕਿਸੇ ਕੋਚਿੰਗ ਦੇ ਆਪਣੀ ਪਹਿਲੀ ਕੋਸਿ਼ਸ਼ ਵਿਚ ਇਹ ਸਫਲਤਾ ਪ੍ਰਾਪਤ ਕੀਤੀ । ਫਰੀਦਕੋਟ ਦੇ ਸੁਨਾਵਰਦੀਪ ਸਿੰਘ ਮੈਸਨ ਨੇ ਏ. ਆਈ. ਆਰ. 76 ਪ੍ਰਾਪਤ ਕੀਤਾ ।

ਪੰਜਾਬ ਸਹਿਕਾਰੀ ਵਿਭਾਗ ਵਿੱਚ ਗ੍ਰੇਡ-ਬੀ ਇੰਸਪੈਕਟਰ ਵਜੋਂ ਕੰਮ ਕਰਨ ਵਾਲੇ ਸੁਨਾਵਰਦੀਪ ਨੇ ਆਪਣੀ ਤੀਜੀ ਕੋਸਿ਼ਸ਼ ਵਿਚ ਇਹ ਸਫਲਤਾ ਪ੍ਰਾਪਤ ਕੀਤੀ । ਬਠਿੰਡਾ ਦੀ ਨਵਨੀਤ ਕੌਰ ਨੇ 111, ਫਾਜ਼ਿਲਕਾ ਦੀ ਆਕ੍ਰਿਤੀ ਸਿੰਗਲਾ ਨੇ 122 ਅਤੇ ਕਪੂਰਥਲਾ ਜਿ਼ਲ੍ਹੇ ਦੇ ਫਗਵਾੜਾ ਦੇ ਸਿਦਕ ਸਿੰਘ ਨੇ 157 ਪ੍ਰਾਪਤ ਕੀਤੇ ।  ਸਿਦਕ ਸਿੰਘ ਨੇ ਇਹ ਉਪਲਬਧੀ ਆਪਣੀ ਛੇਵੀਂ ਕੋਸ਼ਿਸ਼ ‘ਚ ਹਾਸਲ ਕੀਤੀ । ਜਲੰਧਰ ਦੀ ਆਰੂਸ਼ੀ ਨੇ 184 ਪ੍ਰਾਪਤ ਕੀਤਾ। ਉਸਨੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਚਲਾਏ ਜਾ ਰਹੇ ਇੱਕ ਮੁਫ਼ਤ ਕੋਚਿੰਗ ਪ੍ਰੋਗਰਾਮ ਰਾਹੀਂ ਤਿਆਰੀ ਕੀਤੀ ਸੀ ।

ਲੁਧਿਆਣਾ ਜਿ਼ਲ੍ਹੇ ਦੇ ਖੰਨਾ ਖੇਤਰ ਦੇ ਪਿੰਡ ਭਾਮਦੀ ਦੇ ਜਸਕਰਨ ਸਿੰਘ ਨੇ 240 ਪ੍ਰਾਪਤ ਕੀਤਾ। ਮੋਹਾਲੀ ਦੀ ਕ੍ਰਿਤਿਕਾ ਚੌਧਰੀ ਨੇ ਇਸ ਸਾਲ ਦੀ ਪ੍ਰੀਖਿਆ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਦੇਸ਼ ਵਿੱਚ 312ਵਾਂ ਰੈਂਕ ਪ੍ਰਾਪਤ ਕੀਤਾ । ਕ੍ਰਿਤਿਕਾ ਦੇ ਪਿਤਾ, ਰਾਜੀਵ ਕੁਮਾਰ ਗੁਰਜਰ, ਪੰਜਾਬ ਪੁਲਸ ਵਿੱਚ ਇੰਸਪੈਕਟਰ ਵਜੋਂ ਤਾਇਨਾਤ ਹਨ । ਪਰਿਵਾਰ ਹਮੇਸ਼ਾ ਸਿੱਖਿਆ ਅਤੇ ਅਨੁਸ਼ਾਸਨ ‘ਤੇ ਜ਼ੋਰ ਦਿੰਦਾ ਸੀ, ਜਿਸਨੇ ਕ੍ਰਿਤਿਕਾ ਨੂੰ ਉਸਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ।

ਸਾਲੀ ਦੀ ਨਹਾਉਂਦੇ ਦੀ ਅਸ਼ਲੀਲ ਵੀਡੀਓ ਬਣਾ ਬਲੈਕਮੇਲ ਕਰਕੇ ਬਣਾਏ ਸਰੀਰਕ ਸਬੰਧ

0
Sexual

ਲੁਧਿਆਣਾ, 15 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਵਸਨੀਕ ਇਕ ਵਿਅਕਤੀ ਤੇ ਉਸਦੀ ਸਾਲੀ ਵਲੋਂ ਸਰੀਰਕ ਸਬੰਧ (Sexual intercourse) ਬਣਾਉਣ ਦਾ ਕੇਸ ਦਰਜ ਕਰਵਾਇਆ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਰੋਹਤਕ ਦੀ ਰਹਿਣ ਵਾਲੀ ਇਕ ਲੜਕੀ ਨੇ ਆਪਣੇ ਜੀਜੇ ‘ਤੇ ਅਸ਼ਲੀਲ ਵੀਡੀਓ (Pornographic videos) ਬਣਾਉਣ, ਬਲੈਕਮੇਲ ਕਰਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਤੇ ਗਰਭਵਤੀ ਹੋਣ ‘ਤੇ ਜ਼ਬਰਦਸਤੀ ਗਰਭਪਾਤ ਕਰਵਾਉਣ ਦੇ ਦੋਸ਼ ਲਾ ਕੇ ਥਾਣਾ ਜਮਾਲਪੁਰ ਵਿਚ ਐੱਫ. ਆਈ. ਆਰ. ਦਰਜ ਕਰਵਾਈ ਹੈ । ਪੁਲਸ ਵਲੋਂ ਮੁਲਜ਼ਮ ਅਮਰਜੀਤ ਕੁਮਾਰ ਦੀ ਗ੍ਰਿਫ਼ਤਾਰੀ (Arrest) ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਪੁਲਸ ਨੇ ਪੀੜਤਾ ਨੂੰ ਸੁਰੱਖਿਆ ਦੇਣ ਤੇ ਵੀਡੀਓ ਜ਼ਬਤ ਕਰਨ ਦਾ ਭਰੋਸਾ ਹੈ ।

ਕਦੋਂ ਦਾ ਹੈ ਮਾਮਲਾ

2024 ਵਿਚ ਜਦੋਂ ਉਹ ਆਪਣੀ ਭੈਣ ਦੇ ਘਰ ਲੁਧਿਆਣਾ ਆਈ ਸੀ, ਉਦੋਂ ਜੀਜੇ ਨੇ ਉਸ ਦੀ ਨਹਾਉਂਦੇ ਹੋਏ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਤੇ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ । ਗਰਭਵਤੀ ਹੋਣ ‘ਤੇ ਉਸ ਨੂੰ ਜ਼ਬਰਦਸਤੀ ਦਵਾਈ ਪਿਲਾ ਕੇ ਗਰਭਪਾਤ (Abortion) ਕਰਵਾ ਦਿੱਤਾ ਤੇ ਵਾਰ-ਵਾਰ ਕੁੱਟਮਾਰ ਤੇ ਸਰੀਰਕ ਸ਼ੋਸ਼ਣ ਕੀਤਾ। ਪੀੜਤਾ ਮੂਲ ਰੂਪ ਵਿਚ ਬਿਹਾਰ ਦੀ ਰਹਿਣ ਵਾਲੀ ਹੈ । ਮੌਜੂਦਾ ਸਮੇਂ ਉਹ ਰੋਹਤਕ ਵਿਚ ਰਹਿ ਰਹੀ ਹੈ ।

ਪੀੜ੍ਹਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਕੀ ਦੱਸਿਆ

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਸ ਦੇ ਜੀਜੇ ਅਮਰਜੀਤ ਨੇ ਉਸ ਨੂੰ ਡਰਾ-ਧਮਕਾ ਕੇ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ । ਪੀੜਤਾ ਅਨੁਸਾਰ ਮੁਲਜ਼ਮ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਚੁੱਪ ਕਰਵਾ ਦਿੱਤਾ । ਉਸ ਨੇ ਕਿਹਾ ਕਿ ਜੇਕਰ ਕੋਈ ਗੱਲ ਬਾਹਰ ਆਈ ਤਾਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦੇਵੇਗਾ। ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ । ਜਦੋਂ ਇਹ ਗੱਲ ਮੁਲਜ਼ਮ ਨੂੰ ਪਤਾ ਲੱਗੀ ਤਾਂ ਉਸ ਨੇ ਉਸ ਨੂੰ ਜ਼ਬਰਦਸਤੀ ਕੁਝ ਦਵਾਈਆਂ ਪਿਲਾਈਆਂ ਤੇ ਬਿਨਾਂ ਕਿਸੇ ਡਾਕਟਰ ਜਾਂ ਨਰਸ ਦੇ ਘਰ ਹੀ ਉਸ ਦਾ ਗਰਭਪਾਤ ਕਰਵਾ ਦਿੱਤਾ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਪੀੜਤਾ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਉਸ ਨਾਲ ਕਈ ਵਾਰ ਕੁੱਟਮਾਰ ਕੀਤੀ ਤੇ ਸਰੀਰਕ ਸ਼ੋਸ਼ਣ ਕੀਤਾ । ਡਰ ਤੇ ਸ਼ਰਮ ਕਾਰਨ ਉਹ ਪਹਿਲਾਂ ਕਿਸੇ ਨੂੰ ਕੁਝ ਨਹੀਂ ਦੱਸ ਸਕੀ । ਅਖ਼ੀਰ ਉਸ ਨੇ ਹੌਸਲਾ ਕਰ ਕੇ ਥਾਣਾ ਜਮਾਲਪੁਰ ਵਿਚ ਸਿ਼ਕਾਇਤ ਦਰਜ ਕਰਵਾਈ । ਪੁਲਸ ਨੇ ਪੀੜਤਾ ਦੇ ਬਿਆਨਾਂ ‘ਤੇ ਮੁਲਜ਼ਮ ਖਿ਼ਲਾਫ਼ ਕੇਸ ਦਰਜ (Case registered) ਕਰ ਲਿਆ ਹੈ ।