ਪ੍ਰੇਮਿਕਾ ਨੇ ਪ੍ਰੇਮੀ ਦੇ ਚਾਕੂ ਮਾਰ ਕੇ ਕੀਤਾ ਗੰਭੀਰ ਜਖਮੀ

0
36
stabbing

ਲੁਧਿਆਣਾ, 15 ਜੂਨ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਪੀਜੀ ਵਿਚ ਰਹਿੰਦੀ ਪ੍ਰੇਮਿਕਾ ਨੇ ਉਸਨੂੰ ਮਿਲਣ ਆਏ ਪ੍ਰੇੇਮੀ ਨੂੰ ਹੀ ਚਾਕੂ ਮਾਰ ਕੇ ਗੰਭੀਰ ਜਖਮੀ (Seriously injured) ਕਰ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ ਜਿਸਦੇ ਉਸਦੀ ਪ੍ਰੇਮਿਕਾ ਨੇ ਚਾਕੂ ਮਾਰੇ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਇਕ ਪੀਜੀ ਵਿਚ ਇਕ ਪ੍ਰੇਮਿਕਾ (Girlfriend) ਨੇ ਆਪਣੇ ਪ੍ਰੇਮੀ ‘ਤੇ ਚਾਕੂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਹੈ ਦੇ ਮਾਮਲੇ ਵਿਚ ਜਖਮੀ ਹੋਇਆ ਨੌਜਵਾਨ ਮਨਪ੍ਰੀਤ ਸਿੰਘ ਹੈ । ਨੌਜਵਾਨ ਦੀਆਂ ਚੀਕਾਂ ਸੁਣ ਕੇ ਉਸ ਦੇ ਦੋਸਤ ਜੋ ਕਿ ਬਾਹਰ ਖੜ੍ਹੇ ਸਨ ਅੰਦਰ ਭੱਜੇ ਤੇ ਉਨ੍ਹਾਂ ਨੇ ਉਸ ਨੂੰ ਪਹਿਲੀ ਮੰਜਿ਼ਲ ਦੀਆਂ ਪੌੜੀਆਂ ਦੇ ਕੋਲ ਖੂਨ ਨਾਲ ਲੱਥਪੱਥ ਵੇਖਿਆ । ਦੋਸਤਾਂ ਨੇ ਤੁਰੰਤ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ (Hospitalization) ਕਰਵਾਇਆ ਅਤੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ।

ਕੀ ਹੈ ਪੂਰਾ ਮਾਮਲਾ

ਲੰਘੇ ਦਿਨੀਂ ਐਤਵਾਰ ਦੇਰ ਰਾਤ ਸਾਹਨੇਵਾਲ ਪੁਲਸ ਨੇ ਲੜਕੀ ਵਿਰੁੱਧ ਕਤਲ ਦੀ ਕੋਸਿ਼ਸ਼ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ (Arrested) ਕਰ ਲਿਆ । ਪੁਲਸ ਇਸ ਸਮੇਂ ਉਸ ਤੋਂ ਪੁੱਛਗਿੱਛ ਕਰ ਰਹੀ ਹੈ । ਦੱਸਣਯੋਗ ਹੈ ਕਿ ਦੋਵੇਂ ਤਿੰਨ ਮਹੀਨੇ ਪਹਿਲਾਂ ਹੀ ਦੋਸਤ ਬਣੇ ਸਨ । ਸਾਹਨੇਵਾਲ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿੱਚ ਹੀਰਾਂ ਪਿੰਡ ਦੇ ਵਸਨੀਕ 30 ਸਾਲਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ 12 ਜੂਨ ਦੀ ਰਾਤ ਨੂੰ ਲਗਭਗ 11 : 30 ਵਜੇ ਉਸ ਦਾ ਦੋਸਤ ਮਨਪ੍ਰੀਤ ਸਿੰਘ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਇੱਕ ਪੀਜੀ ਰਿਹਾਇਸ਼ ਵਿੱਚ ਗਿਆ ਸੀ ਤੇ ਉਸ ਸਮੇਂ ਉਹ ਅਤੇ ਉਸ ਦਾ ਸਾਥੀ ਸੁਖਵੀਰ ਸਿੰਘ ਪੀਜੀ ਦੇ ਬਾਹਰ ਖੜ੍ਹੇ ਸਨ ।

ਕੀ ਹੋਇਆ ਲਵਪ੍ਰੀਤ ਅਨੁਸਾਰ

ਮਨਪ੍ਰੀਤ ਸਿੰਘ ਦੇ ਦੋਸਤ ਲਵਪ੍ਰੀਤ ਅਨੁਸਾਰ ਥੋੜ੍ਹੀ ਦੇਰ ਬਾਅਦ ਮਨਪ੍ਰੀਤ ਦੀਆਂ ਅੰਦਰੋ ਚੀਕਾਂ ਮਾਰਨ ਦੀਆਂ ਆਵਾਜ਼ਾਂ ਆਈਆਂ । ਜਦੋਂ ਉਹ ਪੀਜੀ ਰਿਹਾਇਸ਼ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੇ ਮਨਪ੍ਰੀਤ ਸਿੰਘ ਨੂੰ ਪਹਿਲੀ ਮੰਜਿ਼ਲ ਦੀਆਂ ਪੌੜੀਆਂ ਨੇੜੇ ਫਰਸ਼ `ਤੇ ਖੂਨ ਨਾਲ ਲੱਥਪੱਥ ਪਿਆ ਦੇਖਿਆ। ਮਨਪ੍ਰੀਤ ਦੀ ਪ੍ਰੇਮਿਕਾ ਖੁਸ਼ੀ ਵੀ ਉੱਥੇ ਮੌਜੂਦ ਸੀ। ਉਸ ਨੇ ਦੱਸਿਆ ਕਿ ਖੁਸ਼ੀ ਨੇ ਮਨਪ੍ਰੀਤ ਸਿੰਘ ਨੂੰ ਮਾਰਨ ਦੇ ਇਰਾਦੇ ਨਾਲ ਚਾਕੂ ਨਾਲ ਹਮਲਾ ਕੀਤਾ । ਇਸ ਤੋਂ ਬਾਅਦ ਜ਼ਖ਼ਮੀ ਮਨਪ੍ਰੀਤ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ । ਖੁਸ਼ੀ ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਹੈ।

ਕੀ ਦੱਸਿਆ ਪੀੜ੍ਹਤ ਮਨਪ੍ਰੀਤ ਦੇ ਭਰਾ ਨੇ

ਇਸ ਦੌਰਾਨ, ਮਨਪ੍ਰੀਤ ਦੇ ਭਰਾ ਗੋਪੀ ਨੇ ਕਿਹਾ ਕਿ ਮਨਪ੍ਰੀਤ ਅਜੇ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹੈ । ਇੱਥੋਂ ਤੱਕ ਕਿ ਉਸ ਨੂੰ ਵੀ ਨਹੀਂ ਪਤਾ ਕਿ ਮਨਪ੍ਰੀਤ ਉਸ ਮੁਟਿਆਰ ਨੂੰ ਕਿਵੇਂ ਮਿਲਿਆ ਜਾਂ ਉਹ ਉਸ ਨੂੰ ਕਿੰਨੇ ਸਮੇਂ ਤੋਂ ਜਾਣਦਾ ਹੈ । ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਵਿੱਚ ਕਿਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ । ਜਾਣਕਾਰੀ ਅਨੁਸਾਰ ਮਨਪ੍ਰੀਤ ਇਕ ਸੈਲੂਨ ਚਲਾਉਂਦਾ ਹੈ ਤੇ 5 ਮਹੀਨੇ ਪਹਿਲਾਂ ਹੀ ਮਲੇਸ਼ੀਆ ਤੋਂ ਵਾਪਸ ਆਇਆ ਸੀ ।

ਮਨਪ੍ਰੀਤ ਦੇ ਹੋਸ਼ ਵਿਚ ਆਉਣ ਤੇ ਲੱਗੇਗਾ ਝਗੜੇ ਦਾ ਕਾਰਨ

ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋਵਾਂ ਨੇ ਕਮਰੇ ਵਿੱਚ ਕਿਸ ਗੱਲ ‘ਤੇ ਬਹਿਸ ਕੀਤੀ ਸੀ । ਪੁਲਸ ਨੇ ਮੁਟਿਆਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਸਿ਼ਕਾਇਤ ਤੋਂ ਬਾਅਦ ਸਾਹਨੇਵਾਲ ਪੁਲਸ ਨੇ ਖੁਸ਼ੀ ਵਿਰੁੱਧ ਧਾਰਾ 109 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here