Home Blog Page 99

ਪੰਜਾਬ ਵਿਚ ਅੰਤਰਰਾਸ਼ਟਰੀ ਸੰਪਰਕ ਤੇ ਨਿਵੇਸ਼ ਲਈ ਬੁਨਿਆਦੀ ਢਾਂਚਾ ਹੈ : ਮੁੱਖ ਮੰਤਰੀ

0
Bhagwant Singh

ਮੋਹਾਲੀ, 13 ਮਾਰਚ 2026 : ਪੰਜਾਬ ਨਿਵੇੇਸ਼ਕ ਸੰਮੇਲਨ-2026 (Punjab Investors Summit-2026) ਦੀ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਮੋਹਾਲੀ ਵਿਖੇ ਬਣੀ ਪਲਾਕਸ਼ਾ ਯੂਨੀਵਰਸਿਟੀ (Plakasha University) ਵਿਖੇ ਸ਼ੁਰੂਆਤ ਕੀਤੀ ਗਈ ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ ਸੰਮੇਲਨ ਦੌਰਾਨ

ਪੰਜਾਬ ਸਰਕਾਰ ਦੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਜਿਸਦੀ ਸ਼ੁਰੂਆਤ ਅੱਜ ਮੋਹਾਲੀ ਮੁੱਖ ਮੰਤਰੀ (Chief Minister) ਮਾਨ ਵਲੋਂ ਕੀਤੀ ਗਈ ਮੌਕੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸ਼ਾਨਦਾਰ ਅੰਤਰਰਾਸ਼ਟਰੀ ਸੰਪਰਕ ਅਤੇ ਨਿਵੇਸ਼ ਲਈ ਸ਼ਾਨਦਾਰ ਬੁਨਿਆਦੀ ਢਾਂਚਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨਿਵੇਸ਼ਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਸੂਬਾ ਨੌਜਵਾਨਾਂ ਵਿੱਚ ਹੁਨਰ ਵਿਕਸਤ ਕਰਨ ਲਈ ਕੰਮ ਕਰ ਰਿਹਾ ਹੈ, ਜਿਸਦੀ ਸ਼ੁਰੂਆਤ ਸਕੂਲ ਪੱਧਰ ਤੋਂ ਹੋ ਰਹੀ ਹੈ। ਉਨ੍ਹਾਂ ਦੁਨੀਆ ਭਰ ਵਿੱਚ ਫੈਲੇ ਪੰਜਾਬੀ ਭਾਈਚਾਰੇ ਦੀ ਸਫਲਤਾ ਅਤੇ ਸੇਵਾ ਦੀ ਭਾਵਨਾ ਬਾਰੇ ਵੀ ਚਰਚਾ ਕੀਤੀ ।

ਸੂਬੇ ਨੇ ਦਿੱਤੀਆਂ ਹਨ ਆਜਾਦੀ ਲਈ ਸਭ ਤੋਂ ਵਧ ਕੁਰਬਾਨੀਆਂ : ਕੇਜਰੀਵਾਲ

ਇਸ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਸੂਬੇ ਨੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਇੱਥੇ ਉੱਦਮੀਆਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ । ਇੱਥੇ ਬੱਚੇ ਜਨਮ ਲੈਂਦੇ ਹੀ ਰੁਜ਼ਗਾਰ ਬਾਰੇ ਸੋਚਦੇ ਹਨ । ਪੰਜਾਬ ਵਿੱਚ ਕਦੇ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਵੱਧ ਸੀ । ਹਾਲਾਂਕਿ ਜਦੋਂ ਅਸੀਂ ਪੰਜਾਬ ਪਹੁੰਚੇ ਤਾਂ ਸਥਿਤੀ ਸਭ ਤੋਂ ਮਾੜੀ ਸੀ। ਹੁਣ ਅਸੀਂ ਇਸ ਸਥਿਤੀ ਤੋਂ ਬਾਹਰ ਕੱਢਣ ਲਈ ਕੰਮ ਕਰ ਰਹੇ ਹਾਂ ।

ਕਿੰਨੇ ਕਰੋੜ ਦਾ ਨਿਵੇਸ਼ ਆਇਆ ਹੈ ਪੰਜਾਬ ਵਿਚ

ਸੰਮੇਲਨ ਦੌਰਾਨ ਪਹੁੰਚੀਆਂ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ 1.25 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ । ਇਸ ਰਾਹੀਂ ਸਥਾਪਤ ਫੈਕਟਰੀਆਂ 5.5 ਲੱਖ ਨੌਕਰੀਆਂ ਪੈਦਾ ਕਰਨਗੀਆਂ । ਇੱਕ ਪੋਰਟਲ ਬਣਾਇਆ ਗਿਆ ਹੈ ਜਿੱਥੇ 45 ਦਿਨਾਂ ਦੇ ਅੰਦਰ ਪ੍ਰਵਾਨਗੀਆਂ ਦਿੱਤੀਆਂ ਜਾਂਦੀਆਂ ਹਨ ।

ਉਦਮੀਆਂ ਤੇ ਕਾਰੋਬਾਰੀਆਂ ਤੋਂ ਜਾਣੀਆਂ ਗਈਆਂ ਸਮੱਸਿਆਵਾਂ

ਚੀਨ ਅਤੇ ਸਿੰਗਾਪੁਰ ਨੇ ਕਿਵੇਂ ਤਰੱਕੀ ਕੀਤੀ ਹੈ, ਇਸਦੀ ਖੋਜ ਕਰਨ ਤੋਂ ਬਾਅਦ ਅਸੀਂ ਉੱਦਮੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਹੈ । ਅਸੀਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਿਆ ਹੈ । ਸਾਨੂੰ ਪਤਾ ਲੱਗਾ ਹੈ ਕਿ ਉਹ ਸਰਕਾਰੀ ਦਖਲਅੰਦਾਜ਼ੀ ਤੋਂ ਨਿਰਾਸ਼ ਸਨ । ਹੁਣ ਅਸੀਂ ਕਾਰੋਬਾਰਾਂ ਅਤੇ ਕਾਰੋਬਾਰੀਆਂ ਨੂੰ ਇਸ ਤੋਂ ਮੁਕਤ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।

Read More : ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇੇਲਨ ਦੀ ਸ਼ੁਰੂਆਤ ਅੱਜ ਕਰਨਗੇ ਮੁੱਖ ਮੰਤਰੀ

ਪਤੀ ਤੇ ਬੱਚਿਆਂ ਨੂੰ ਛੱਡ ਕੇ ਗਈ ਪਤਨੀ ਗੁਜ਼ਾਰਾ ਭੱਤੇ ਦੀ ਹੱਕਦਾਰ ਨਹੀਂ : ਹਾਈ ਕੋਰਟ

0
Court

ਬਿਲਾਸਪੁਰ, 13 ਮਾਰਚ 2026 : ਭਾਰਤ ਦੇਸ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਬਣੀ ਹਾਈਕੋਰਟ ਵਲੋਂ ਪਾਲਣ ਪੋੋਸ਼ਣ ਨਾਲ ਜੁੜੇ ਇਕ ਮਾਮਲੇ ਵਿਚ ਇਕ ਅਹਿਮ ਫ਼ੈਸਲਾ (Important decision) ਸੁਣਾਇਆ ਗਿਆ ਹੈ ਬਾਰੇ ਪਤਾ ਚੱਲਿਆ ਹੈ ।

ਕੀ ਫ਼ੈਸਲਾ ਸੁਣਾਇਆ ਹੈ ਹਾਈਕੋਰਟ ਨੇ

ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਹਾਈ ਕੋਰਟ (Chhattisgarh High Court) ਨੇ ਵੀਰਵਾਰ ਨੂੰ ਪਾਲਣ-ਪੋਸ਼ਣ ਨਾਲ ਜੁੜੇ ਇਕ ਮਾਮਲੇ ‘ਚ ਫੈਸਲਾ ਦਿੰਦੇ ਹੋਏ ਕਿਹਾ ਕਿ ਜੇਕਰ ਪਤਨੀ ਬਿਨਾਂ ਕਿਸੇ ਠੋਸ ਕਾਰਨ ਦੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਦੂਜੇ ਮਰਦ ਨਾਲ ਰਹਿੰਦੀ ਹੈ ਤਾਂ ਉਸ ਨੂੰ ਗੁਜ਼ਾਰਾ ਭੱਤਾ ਲੈਣ ਦਾ ਅਧਿਕਾਰ ਨਹੀਂ ਹੈ । ਹਾਈ ਕੋਰਟ ਦੇ ਚੀਫ ਜਸਟਿਸ ਰਮੇਸ਼ ਸਿਨ੍ਹਾ ਦੀ ਬੈਂਚ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਸਹੀ ਠਹਿਰਾਉਂਦੇ ਹੋਏ ਔਰਤ ਦੀ ਪਟੀਸ਼ਨ ਖਾਰਿਜ (Petition dismissed) ਕਰ ਦਿੱਤੀ ।

ਮਹਿਲਾ ਨੇ ਪਟੀਸ਼ਨ ਦਾਖਲ ਕਰਕੇ ਕੀ ਮੰਗ ਕੀਤੀ ਸੀ

ਮਾਮਲੇ ‘ਚ ਭਿਲਾਈ ਦੀ ਰਹਿਣ ਵਾਲੀ ਔਰਤ ਨੇ ਆਪਣੇ ਪਤੀ ਦੇ ਖਿ਼ਲਾਫ ਪਾਲਣ-ਪੋਸ਼ਣ ਦੀ ਮੰਗ ਕੀਤੀ ਸੀ । ਔਰਤ ਦਾ ਕਹਿਣਾ ਸੀ ਕਿ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਪਤੀ ਦੀ ਮਨਜ਼ੂਰੀ ਨਾਲ ਦਿੱਲੀ ਕੋਚਿੰਗ ਲਈ ਗਈ ਸੀ । ਉਸ ਨੇ ਦਾਅਵਾ ਕੀਤਾ ਕਿ ਪਤੀ ਦਾ ਕਾਰੋਬਾਰ ਚੰਗਾ ਹੈ ਅਤੇ ਉਸ ਦੀ ਮਹੀਨਾਵਾਰ ਆਮਦਨ ਲੱਗਭਗ 3 ਲੱਖ ਰੁਪਏ ਹੈ, ਇਸ ਲਈ ਉਸ ਨੂੰ ਇਕ ਲੱਖ ਰੁਪਏ ਮਹੀਨਾਵਾਰ ਗੁਜ਼ਾਰਾ ਭੱਤਾ (Living allowance) ਦਿੱਤਾ ਜਾਵੇ, ਉਥੇ ਹੀ ਪਤੀ ਨੇ ਅਦਾਲਤ ‘ਚ ਦੱਸਿਆ ਕਿ 11 ਨਵੰਬਰ 2022 ਨੂੰ ਪਤਨੀ ਬਿਨਾਂ ਕਿਸੇ ਜਾਣਕਾਰੀ ਦੇ ਘਰ ਛੱਡ ਕੇ ਚਲੀ ਗਈ ਸੀ । ਜਾਂਦੇ ਸਮੇਂ ਉਹ ਘਰ ਦੀ ਜਿਊਲਰੀ ਅਤੇ ਦਸਤਾਵੇਜ਼ ਨਾਲ ਲੈ ਗਈ ਅਤੇ ਆਪਣੇ 2 ਛੋਟੇ ਬੱਚਿਆਂ ਨੂੰ ਘਰ ਹੀ ਛੱਡ ਗਈ ਸੀ ।

Read More : ਛਤੀਸਗੜ੍ਹ ਸ਼ਰਾਬ ਘਪਲੇ ਵਿਚ ਚੇਤੰਨਿਆ ਨੂੰ ਹਾਈ ਕੋਰਟ ਤੋਂ ਜ਼ਮਾਨਤ

ਦੋ ਘੰਟਿਆਂ ਤੋਂ ਗੈਸ ਲੈਣ ਲਈ ਖੜ੍ਹੇ ਵਿਅਕਤੀ ਦੀ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ

0
Heart attack

ਬਰਨਾਲਾ, 13 ਮਾਰਚ 2026 : ਘਰੇਲੂ ਗੈਸ ਸਿਲੰਡਰਾਂ (Domestic gas cylinders) ਦੀ ਨਿਰਵਿਘਨ ਸਪਲਾਈ ਨਾ ਹੋਣ ਦੇ ਚਲਦਿਆਂ ਦੋ ਘੰਟੇ ਤੋਂ ਲਾਈਨ ਵਿਚ ਖੜ੍ਹੇ ਇਕ ਵਿਅਕਤੀ ਦੀ ਦਿਲ ਦਾ ਦੌਰਾ (heart attack) ਪੈਣ ਨਾਲ ਮੌਤ ਹੋ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਐਲ. ਪੀ. ਜੀ. ਗੈਸ ਸਿਲੰਡਰਾਂ ਦੀ ਚੱਲ ਰਹੀ ਕਿੱਲਤ ਦੇ ਚਲਦਿਆਂ ਗੈਸ ਏਜੰਸੀਆਂ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਵਿਚ ਖੜ੍ਹੇ ਰਹਿਣ ਕਾਰਨ ਅੱਜ ਬਰਨਾਲਾ ਦੇ ਪਿੰਡ ਸ਼ਾਇਨਾ (Village Shaina) ਵਿਖੇ ਇਕ ਵਿਅਕਤੀ ਭੂਸ਼ਣ ਕੁਮਾਰ ਮਿੱਤਲ ਦੀ ਦੋ ਘੰਟਿਆਂ ਤੋਂ ਲਾਈਨ ਵਿਚ ਖੜ੍ਹੇ ਰਹਿਣ ਕਾਰਨ ਦਿਲ ਦਾ ਦੌਰਾ ਪੈ ਜਾਣ ‘ਤੇ ਮੌਤ ਹੋ ਗਈ ਹੈ । ਉਕਤ ਵਿਅਕਤੀ ਦੀ ਉਮਰ 66 ਸਾਲ ਦੱਸੀ ਜਾ ਰਹੀ ਹੈ ।

ਸਵੇਰੇ 8 ਵਜੇ ਤੋਂ ਕਰ ਰਿਹਾ ਸੀ ਆਪਣੀ ਵਾਰੀ ਦੀ ਉਡੀਕ

ਮਿਲੀਆਂ ਸੂਚਲਾਵਾਂ ਮੁਤਾਬਕ ਪਿੰਡ ਸ਼ਾਇਨਾ ਦਾ ਵਸਨੀਕ ਉਕਤ ਵਿਅਕਤੀ ਭੂਸ਼ਣ ਕੁਮਾਰ ਮਿੱਤਲ (Bhushan Kumar Mittal) (66) ਅੱਜ ਸਵੇਰੇ 8 ਵਜੇ ਤੋਂ ਆਪਣੇ ਪੁੱਤਰ ਦੇਵਰਾਜ ਮਿੱਤਲ ਨਾਲ ਗੈਸ ਏਜੰਸੀ ਵਿੱਚ ਸਿਲੰਡਰ ਲਈ ਲਾਈਨ ਵਿੱਚ ਉਡੀਕ ਕਰ ਰਿਹਾ ਸੀ ਤੇ ਉਸਦਾ ਨੰਬਰ 25 ਸੀ । ਉਡੀਕ ਕਰਦੇ ਸਮੇਂ ਉਸਨੂੰ ਸਿਲੰਡਰ ‘ਤੇ ਬੈਠੇ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ (Death) ਹੋ ਗਈ । ਘਟਨਾ ਦੀ ਖ਼ਬਰ ਪੂਰੇ ਇਲਾਕੇ ਵਿੱਚ ਫੈਲ ਗਈ । ਪਰਿਵਾਰ ਲਾਸ਼ ਨੂੰ ਘਰ ਲੈ ਗਿਆ ਹੈ, ਅਤੇ ਪੋਸਟਮਾਰਟਮ ਦੇ ਪ੍ਰਬੰਧ ਕੀਤੇ ਜਾ ਰਹੇ ਹਨ ।

Read More : ਸਕੂਲ ਵਿਚ ਖੇਡਦੇ ਖੇਡਦੇ ਵਿਦਿਆਰਥਣ ਦੀ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ

ਨੌਜਵਾਨ ਨੇ ਪਤਨੀ ਤੇ ਧੀ ਦੀ ਹੱਤਿਆ ਤੋਂ ਬਾਅਦ ਕੀਤਾ ਆਤਮ-ਸਮਰਪਣ

0
Killed

ਜੈਪੁਰ, 13 ਮਾਰਚ 2026 : ਜੈਪੁਰ (Jaipur) ਜਿਲੇ ‘ਚ ਇਕ ਨੌਜਵਾਨ ਨੇ ਆਪਣੀ ਪਤਨੀ ਤੇ 8 ਸਾਲ ਦੀ ਧੀ ਦੀ ਕਥਿਤ ਤੌਰ ‘ਤੇ ਹੱਤਿਆ (Murder) ਕਰਨ ਤੋਂ ਬਾਅਦ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ । ਪੁਲਸ ਅਨੁਸਾਰ ਇਹ ਘਟਨਾ ਬੁੱਧਵਾਰ ਦੇਰ ਰਾਤ ਕਰੀਬ ਇਕ ਵਜੇ ਮੋਖਮਪੁਰਾ ਥਾਣਾ ਖੇਤਰ ਦੇ ਬਿਚੂਨ ਪਿੰਡ ‘ਚ ਹੋਈ ।

ਪਤਨੀ ਤੇ ਧੀ ਨੂੰ ਕਿਵੇਂ ਮਾਰਿਆ ਮੁਲਜਮ ਨੇ

ਦੁਦੂ ਦੇ ਪੁਲਸ ਉਪ-ਕਪਤਾਨ ਦੀਪਕ ਖੰਡੇਲਵਾਲ ਨੇ ਦੱਸਿਆ ਕਿ ਮੁਲਜ਼ਮ ਸੁਖਜੀਤ ਨੇ ਆਪਣੀ ਪਤਨੀ ਸਰੋਜ ਦੇਵੀ (35) ‘ਤੇ ਤਲਵਾਰ ਨਾਲ ਹਮਲਾ ਕੀਤਾ ਅਤੇ ਆਪਣੀ ਧੀ ਵੰਸਿਕਾ (8) ਦਾ ਗਲਾ ਘੁੱਟ ਦਿੱਤਾ । ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਵਾਰਦਾਤ ਤੋਂ ਬਾਅਦ ਮੁਲਜ਼ਮ ਘਰੋਂ ਨਿਕਲ ਗਿਆ ਅਤੇ ਬਾਅਦ ‘ਚ ਮੋਖਮਪੁਰਾ ਥਾਣੇ ਪਹੁੰਚਿਆ ਅਤੇ ਆਤਮ-ਸਮਰਪਣ (Surender) ਕਰ ਦਿੱਤਾ ।

ਪੁਲਸ ਜਾਂਚ ਵਿਚ ਹੱਤਿਆਵਾਂ ਦਾ ਕਾਰਨ ਆਰਥਿਕ ਤੰਗੀ ਹੋ ਸਕਦਾ

ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਅਤੇ ਧੀ ਦੀ ਹੱਤਿਆ ਕਰ ਦਿੱਤੀ ਹੈ । ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ (Postmortem) ਲਈ ਰਖਵਾ ਦਿੱਤਾ । ਪੁਲਸ ਅਨੁਸਾਰ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ । ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਹੱਤਿਆਵਾਂ ਦਾ ਕਾਰਨ ਆਰਥਿਕ ਤੰਗੀ ਹੋ ਸਕਦਾ ਹੈ । ਮੁਲਜ਼ਮ ਦਿਹਾੜੀ ‘ਤੇ ਕੰਮ ਕਰਦਾ ਹੈ ਅਤੇ ਪਰਿਵਾਰ ਦੇ ਨਾਲ ਪਿੰਡ ‘ਚ ਆਪਣੇ ਘਰ ‘ਚ ਰਹਿੰਦਾ ਸੀ ।

Read More : ਮਿਸ਼ੀਗਨ ਵਿਚ ਯਹੂਦੀ ਪ੍ਰਾਰਥਨਾ ਸਥਾਨ ‘ਤੇ ਗੋਲੀਬਾਰੀ ਕਰਨ ਵਾਲਾ ਖੁਦ ਵੀ ਢੇਰ

ਪਾਕਿਸਤਾਨ ਹਵਾਈ ਹਮਲਿਆਂ ਰਾਹੀਂ ਬਣਾ ਰਿਹੈ ਨਾਗਰਿਕਾਂ ਤੇ ਘਰਾਂ ਨੂੰ ਨਿਸ਼ਾਨਾ

0
Afganistan

ਅਫਗਾਨਿਸਤਾਨ, 13 ਮਾਰਚ 2026 : ਭਾਰਤ ਦੇਸ਼ ਦੇ ਦੋ ਗੁਆਂਢੀ ਦੇਸ਼ਾਂ ਪਾਕਿਸਤਾਨ ਤੇ ਅਫਗਾਨਿਸਤਾਨ (Pakistan and Afghanistan) ਵਿਚਕਾਰ ਚੱਲ ਰਹੀ ਜੰਗ ਦੇ ਤੀਸਰੇ ਹਫ਼ਤੇ ਵਿਚ ਦਾਖਲ ਹੋਣ ਨਾਲ ਨੁਕਸਾਨ ਹੋਣ ਜਾਰੀ ਹੈ ।

ਕੀ ਦੋਸ਼ ਲਗਾਇਆ ਅਫਗਾਨਿਸਤਾਨ ਨੇ ਪਾਕਿਸਤਾਨ ਤੇ

ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ (Taliban government) ਨੇ ਸ਼ੁੱਕਰਵਾਰ ਸਵੇਰੇ ਪਾਕਿਸਤਾਨ ਦੀ ਫੌਜ (Pakistan Army) ‘ਤੇ ਕਾਬੁਲ ਅਤੇ ਦੱਖਣੀ ਸੂਬੇ ਕੰਧਾਰ ਵਿੱਚ ਰਾਤ ਭਰ ਜਾਰੀ ਰਹੇ ਹਵਾਈ ਹਮਲਿਆਂ (Air strikes) ਵਿੱਚ ਨਾਗਰਿਕ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ । ਤਾਲਿਬਾਨ ਸਰਕਾਰ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ ।

ਤਾਲਿਬਾਨੀ ਸਰਕਾਰ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਮੰਚ ਤੇ ਕੀ ਆਖਿਆ

ਅੰਤਰਰਾਸ਼ਟਰੀ ਪੱਧਰ ‘ਤੇ ਸੰਜਮ ਦੀ ਮੰਗ ਦੇ ਬਾਵਜੂ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਲੜਾਈ ਦਾ ਇਹ ਤੀਜਾ ਹਫ਼ਤਾ ਹੈ । ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ`’ਤੇ ਕਿਹਾ ਕਿ ਪਾਕਿਸਤਾਨੀ ਜਹਾਜ਼ਾਂ ਨੇ ਕੰਧਾਰ ਹਵਾਈ ਅੱਡੇ ਦੇ ਨੇੜੇ ਨਿੱਜੀ ਏਅਰਲਾਈਨ ਕਾਮ ਏਅਰ ਦੇ ਇੱਕ ਬਾਲਣ ਡਿਪੂ ‘ਤੇ ਵੀ ਹਮਲਾ ਕੀਤਾ । ਹਾਲਾਂਕਿ ਪਾਕਿਸਤਾਨੀ ਫੌਜ ਜਾਂ ਸਰਕਾਰ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ।

Read More : ਇਰਾਨ-ਇਜ਼ਰਾਈਲ ਜੰਗ ਦੇ 12ਵੇਂ ਦਿਨ ਤੱਕ 1300 ਤੋਂ ਵੱਧ ਲੋਕਾਂ ਦੀ ਮੌਤ

ਹਰਿਆਣਾ ਵਿਚ ਹੈ ਐਲ. ਪੀ. ਜੀ. ਪੈਟਰੋਲੀਅਮ ਵਸਤਾਂ ਦੀ ਸਪਲਾਈ ਆਮ : ਸੈਣੀ

0
Nayab Saini

ਚੰਡੀਗੜ੍ਹ, 13 ਮਾਰਚ 2026 : ਮੱਧ ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦੇ ਚਲਦਿਆਂ ਜੋ ਗੈਸ (Gas) ਅਤੇ ਪੈਟਰੋਲੀਅਮ ਪਦਾਰਥਾਂ (Petroleum products) ਦੀ ਕਮੀ ਆਈ ਹੈ ਸਬੰਧੀ ਸਥਿਤੀ ਹਰਿਆਣਾ ਸਰਕਾਰ ਵਲੋਂ ਸਪੱਸ਼ਟ ਕੀਤੀ ਹੈ ।

ਕੀ ਆਖਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Naib Singh Saini) ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ, ਮੱਧ ਪੂਰਬ ਵਿਚ ਜੰਗ ਵਰਗੀ ਸਥਿਤੀ ਦੇ ਕਾਰਨ, ਘਰੇਲੂ ਐਲ. ਪੀ. ਜੀ. ਸਪਲਾਈ ਵਿਚ ਵਿਘਨ ਪੈਣ ਦੀਆਂ ਅਫਵਾਹਾਂ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਫੈਲ ਰਹੀਆਂ ਹਨ । ਉਨ੍ਹਾਂ ਸਪੱਸ਼ਟ ਤੌਰ ‘ਤੇ ਆਖਿਆ ਕਿ ਹਰਿਆਣਾ ਵਿਚ ਘਰੇਲੂ ਐਲ. ਪੀ. ਜੀ., ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਅਤੇ ਆਮ ਹੈ । ਨਾਇਬ ਸੈਣੀ ਨੇ ਕਿਹਾ ਕਿ ਉਨ੍ਹਾਂ ਵਲੋਂ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਸੀਨੀਅਰ ਅਧਿਕਾਰੀਆਂ ਅਤੇ ਤੇਲ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ ।

ਕੀ ਭਰੋਸਾ ਦਿੱਤਾ ਹੈ ਤੇਲ ਕੰਪਨੀਆਂ ਵਲੋਂ

ਮੁੱਖ ਮੰਤਰੀ ਹਰਿਆਣਾ (Chief Minister Haryana) ਨਾਇਬ ਸੈਣੀ ਨੇ ਦੱਸਿਆ ਕਿ ਤੇਲ ਕੰਪਨੀਆਂ ਨੇ ਭਰੋਸਾ ਦਿੱਤਾ ਹੈ ਕਿ ਹਰਿਆਣਾ ਰਾਜ ਵਿਚ ਲੋੜੀਂਦੀ ਸਪਲਾਈ ਹੈ ਅਤੇ ਸਪਲਾਈ ਨਿਰਵਿਘਨ ਹੈ । ਵਪਾਰਕ ਸਿਲੰਡਰਾਂ ਦੀ ਸਪਲਾਈ ਦੇ ਸੰਬੰਧ ਵਿਚ ਹਸਪਤਾਲਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਤਰਜੀਹ ਦੇਣ ਦੇ ਪ੍ਰਬੰਧ ਕੀਤੇ ਗਏ ਹਨ ਤੇ ਇਸਦੇ ਨਾਲ ਹੀ ਡੀ. ਸੀ., ਐਸ. ਪੀ. ਅਤੇ ਜਿਲ੍ਹਾ ਸਪਲਾਈ ਅਧਿਕਾਰੀਆਂ ਨੂੰ ਚੋਰੀ, ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ।

Read More : ਭਾਰਤ ਸਰਕਾਰ ਦਾ ਮੁੱਖ ਡਿਜ਼ੀਟਲ ਪਲੇਟਫਾਰਮ ਪ੍ਰਗਤੀ ਸ਼ਲਾਘਾਯੋਗ : ਨਾਇਬ ਸੈਣੀ

ਮਹਿਲਾ ਬੀ. ਐਲ. ਓ. ਨੂੰ ਕੁੱਤੇ ਵਲੋਂ ਵੱਢਣ ਕਾਰਨ ਹਸਪਤਾਲ ਦਾਖਲ

0
Dog

ਮੁਕੇਰੀਆਂ, 13 ਮਾਰਚ 2026 : ਪੰਜਾਬ ਦੇ ਮੁਕੇਰੀਆਂ (Mukerian) ਦੇ ਇਕ ਖੇਤਰ ਵਿਖੇ ਬੀ. ਐਲ. ਓ. ਦੇ ਤੌਰ ‘ਤੇ ਡਿਊਟੀ ਨਿਭਾ ਰਹੀ ਮਹਿਲਾ ਨੂੰ ਕੁੱਤੇ ਵਲੋਂ ਵੱਢਣ (Dog bite) ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੇ ਖੇਤਰ ਵਿਚ ਵਾਪਰਿਆ ਘਟਨਾਕ੍ਰਮ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਘਰ-ਘਰ ਜਾ ਕੇ ਸਰਵੇੇਖਣ ਕਰਕੇ ਡਾਟਾ ਇਕੱਠਾ ਕਰ ਰਹੀ ਮਹਿਲਾ ਕਰਮਚਾਰਨ ਬੂਥ ਲੈਵਲ ਆਫਿਸਰ (Booth Level Officer) (ਬੀ. ਐਲ. ਓ. ) ਨੂੰ ਕੁੱਤੇ ਵਲੋਂ ਵੱਢੇ ਜਾਣ ਦਾ ਪਤਾ ਚੱਲਿਆ ਹੈ, ਜਿਸਦੇ ਚਲਦਿਆਂ ਉਨ੍ਹਾਂ ਨੂੰ ਇਲਾਜ ਲਈ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ (Hospitalization) ਕਰਵਾਇਆ ਗਿਆ ਹੈ । ਪੀੜ੍ਹਤ ਮਹਿਲਾ ਵਿਜੈ ਲਕਸ਼ਮੀ ਨੰਗਲ ਬਿਹਾਲਾਂ ਦੇ ਬੂਥ ਨੰ 244 ਤੇ ਬੀ. ਐਲ. ਓ. ਵਜੋਂ ਤਾਇਨਾਤ ਹੈ ।

Read More : ਰੈਬਿਜ ਨਾਲ ਪੀੜ੍ਹਤ ਕੁੱਤੇ ਨੇ 15 ਜਣਿਆਂ ਨੂੰ ਵੱਢਿਆ

ਕੇਸ਼ਵ ਗੋਇਲ ਨੇ ਸੰਭਾਲਿਆ ਪੀ. ਐਸ. ਈ. ਬੀ. ਵਿਚ ਸਕੱਤਰ ਵਜੋਂ ਅਹੁਦਾ

0
Keshav Goyal

ਚੰਡੀਗੜ੍ਹ, 13 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਬਣੇ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵਿਖੇ ਕੇਸ਼ਵ ਗੋਇਲ ਨੇ ਬਤੌਰ ਨਵੇਂ ਸਿੱਖਿਆ ਸਕੱਤਰ (Education Secretary) ਵਜੋਂ ਅਹੁਦਾ ਸੰਭਾਲ ਲਿਆ ਹੈ ।

ਅਹੁਦਾ ਸੰਭਾਲਣ ਮੌਕੇ ਕੇਸ਼ਵ ਗੋਇਲ ਨੇ ਕੀ ਆਖਿਆ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵਜੋਂ ਅਹੁਦਾ ਸੰਭਾਲਣ (Taking office) ਤੋਂ ਬਾਅਦ ਕੇਸ਼ਵ ਗੋਇਲ (Keshav Goyal) ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਰਾਜ ਦਾ ਇੱਕ ਮਹੱਤਵਪੂਰਨ ਸੰਸਥਾ ਹੈ । ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਬੋਰਡ ਦੇ ਕੰਮਕਾਜ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਨਿਯਮ-ਅਧਾਰਤ ਅਤੇ ਕੁਸ਼ਲ ਬਣਾਇਆ ਜਾਵੇਗਾ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰਾ ਕੰਮ ਸਥਾਪਤ ਨਿਯਮਾਂ ਅਨੁਸਾਰ ਸਖ਼ਤੀ ਨਾਲ ਕੀਤਾ ਜਾਵੇਗਾ ਅਤੇ ਦਫ਼ਤਰੀ ਡਿਊਟੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

ਮੁਲਾਜਮ ਮਸਲਿਆਂ ਨੂੰ ਕੀਤਾ ਜਾਵੇਗਾ ਸੁਣ ਕੇ ਹੱਲ

ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਕਰਮਚਾਰੀਆਂ ਨਾਲ ਸਬੰਧਤ ਮਾਮਲਿਆਂ ਨੂੰ ਸਹੀ ਢੰਗ ਨਾਲ ਸੁਣਿਆ ਅਤੇ ਹੱਲ ਕੀਤਾ ਜਾਵੇਗਾ ਅਤੇ ਸਟਾਫ ਲਈ ਇੱਕ ਸਕਾਰਾਤਮਕ ਅਤੇ ਤਣਾਅ-ਮੁਕਤ ਕੰਮ ਕਰਨ ਵਾਲਾ ਮਾਹੌਲ ਪੈਦਾ ਕਰਨ ਲਈ ਯਤਨ ਕੀਤੇ ਜਾਣਗੇ, ਜਿਸ ਨਾਲ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਜ਼ਿੰਮੇਵਾਰੀਆਂ ਪੇਸ਼ੇਵਰ ਅਤੇ ਬਿਨਾਂ ਕਿਸੇ ਰੁਕਾਵਟ ਦੇ ਨਿਭਾ ਸਕਣਗੇ ।

Read More : ਡਿਪਟੀ ਕਮਿਸ਼ਨਰ ਪਟਿਆਲਾ ਵਜੋਂ ਵਰਜੀਤ ਵਾਲੀਆ ਨੇ ਅਹੁਦਾ ਸੰਭਾਲਿਆ

ਮਿਸ਼ੀਗਨ ਵਿਚ ਯਹੂਦੀ ਪ੍ਰਾਰਥਨਾ ਸਥਾਨ ‘ਤੇ ਗੋਲੀਬਾਰੀ ਕਰਨ ਵਾਲਾ ਖੁਦ ਵੀ ਢੇਰ

0
Michigan

ਅਮਰੀਕਾ, 13 ਮਾਰਚ 2026 : ਅਮਰੀਕਾ (America) ਦੇਸ਼ ਦੇ ਸ਼ਹਿਰ ਮਿਸ਼ੀਗਨ ਵਿਖੇ ਇਕ ਯਹੂਦੀ ਪ੍ਰਾਰਥਨਾ ਸਥਾਨ ਤੇ ਹਮਲਾ ਕਰਨ ਤੋਂ ਬਾਅਦ ਹਮਲਾਵਰ ਦੇ ਖੁਦ ਦੇ ਵੀ ਮਾਰੇ ਜਾਣ ਦਾ ਪਤਾ ਚੱਲਿਆ ਹੈ ।

ਕੀ ਨਾਮ ਯਹੂਦੀ ਪ੍ਰਾਰਥਨਾ ਅਸਥਾਨ ਦਾ ਜਿਥੇ ਹਮਲਾ ਹੋਇਆ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਮਿਸ਼ੀਗਨ (Michigan) ਵਿਖੇ ਜੋ ਇਕ ਵਿਅਕਤੀ ਵਲੋਂ ਯਹੂਦੀ ਪ੍ਰਾਰਥਨਾ ਅਸਥਾਨ ਤੇ ਪਹਿਲਾਂ ਵਾਹਨ ਨਾਲ ਟੱਕਰ ਮਾਰੀ ਗਈ ਅਤੇ ਫਿਰ ਗੋਲੀਬਾਰੀ (Shooting) ਕੀਤੀ ਵਾਲੇ ਘਟਨਾਕ੍ਰਮ ਵਿਚ ਹਮਲਾਵਾਰ ਖੁਦ ਵੀ ਮੌਤ ਦੇ ਘਾਟ ਉਤਰ ਗਿਆ ਹੈ । ਜਿਸ ਸਥਾਨ ਦੇ ਹਮਲਾ ਕੀਤਾ ਗਿਆ ਹੈ ਉਹ ਇੱਕ ਯਹੂਦੀ ਪ੍ਰਾਰਥਨਾ ਸਥਾਨ `ਟੈਂਪਲ ਇਜ਼ਰਾਈਲ ਸਿਨਾਗੌਗ`ਹੈ ਜੋ ਕਿ ਵੈਸਟ ਬਲੂਮਫੀਲਡ ਟਾਊਨਸਿਪ ਵਿੱਚ ਵਾਪਰੀ ਹੈ । ਉਕਤ ਘਟਨਾ ਨੂੰ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਸ ਨੂੰ ਇੱਕ ਗੰਭੀਰ ਸੁਰੱਖਿਆ ਸਥਿਤੀ ਕਰਾਰ ਦਿੱਤਾ ਹੈ ।

ਕੀ ਦੱਸਿਆ ਸੰਘੀ ਜਾਂਚ ਏਜੰਸੀ ਦੇ ਡਾਇਰੈਕਟਰ ਨੇ

ਅਮਰੀਕੀ ਸੰਘੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (Federal Bureau of Investigation) (ਐਫ. ਬੀ. ਆਈ.) ਦੇ ਡਾਇਰੈਕਟਰ ਕੈਸ਼ ਪਟੇਲ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਐਫ. ਬੀ. ਆਈ. ਦੀ ਡੇਟ੍ਰੋਇਟ ਫੀਲਡ ਆਫਿਸ ਦੀ ਟੀਮ ਮੌਕੇ ‘ਤੇ ਪਹੁੰਚ ਕੇ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਕਰ ਰਹੀ ਹੈ । ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਹਮਲਾਵਰ ਦੇ ਵਾਹਨ ਦੇ ਪਿਛਲੇ ਹਿੱਸੇ ਵਿੱਚੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਪਦਾਰਥ ਬਰਾਮਦ ਹੋਏ ਹਨ, ਜਿਸ ਨਾਲ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਸੀ । ਹਮਲਾਵਰ ਦੀ ਕਾਰ ਦੀ ਟੱਕਰ ਨਾਲ ਇੱਕ ਸੁਰੱਖਿਆ ਗਾਰਡ ਵੀ ਜ਼ਖਮੀ ਹੋ ਗਿਆ ਹੈ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਉਸਦੇ ਖ਼ਤਰੇ ਤੋਂ ਬਾਹਰ ਹੋਣ ਦੀ ਉਮੀਦ ਹੈ ।

Read More : ਬੀ. ਐੱਸ. ਐੱਫ. ਦੇ ਡੀ. ਆਈ. ਜੀ. ਦੇ ਕਾਫਲੇ ਤੇ ਹਮਲਾ ਕਰਕੇ ਵਾਹਨ ਸਾੜਿਆ

ਕ੍ਰਿਕਟ ਦੇ ਖੇਤਰ ਦੇ ਨਾਮਣਾ ਖੱਟ ਰਹੇ ਵੱਖ-ਵੱਖ ਖਿਡਾਰੀਆਂ ਦਾ ਹੋਵੇਗਾ ਸਨਮਾਨ

0
Rahul

ਨਵੀਂ ਦਿੱਲੀ, 13 ਮਾਰਚ 2026 : ਭਾਰਤ ਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਦਾ ਬੀ. ਸੀ. ਸੀ. ਆਈ. (B. C. C. I.) ਵਲੋਂ ਛੇਤੀ ਹੀ ਸਨਮਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਿਸ ਦਾ ਕੀਤਾ ਜਾਵੇਗਾ ਸਨਮਾਨ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) (ਬੀ. ਸੀ. ਸੀ. ਆਈ.) ਵਲੋਂ ਟੈਸਟ ਅਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਨੂੰ ਸਾਲ ਦੇ ਸਭ ਤੋਂ ਵਧੀਆ ਕ੍ਰਿਕਟਰ ਪੁਰਸਕਾਰ ਨਾਲ ਸਨਮਾਨਿਤ (Honored) ਕਰੇਗਾ । ਸਾਬਕਾ ਭਾਰਤੀ ਖਿਡਾਰੀ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਕਰਨਲ ਸੀ.ਕੇ. ਨਾਇਡੂ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਦਿੱਤਾ ਜਾਵੇਗਾ । ਇਸ ਸਮਾਰੋਹ ਦੌਰਾਨ ਆਯੁਸ਼ ਮਹਾਤਰੇ ਨੂੰ ਲਾਲਾ ਅਮਰਨਾਥ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ । ਮਹਾਤਰੇ ਦੀ ਕਪਤਾਨੀ ਵਿੱਚ ਭਾਰਤ ਨੇ ਇਸ ਸਾਲ ਦੇ ਸ਼ੁਰੂ ਵਿੱਚ ਅੰਡਰ-19 ਵਨਡੇ ਵਿਸ਼ਵ ਕੱਪ ਜਿੱਤਿਆ ਸੀ ।

ਕਦੋਂ ਤੇ ਕਿਥੇ ਹੋਵੇਗਾ ਇਹ ਪ੍ਰੋਗਰਾਮ

ਪ੍ਰਾਪਤ ਜਾਣਕਾਰੀ ਮੁਤਾਬਕ ਬੀ. ਸੀ. ਸੀ. ਆਈ. ਦਾ ਸਾਲਾਨਾ ਪੁਰਸਕਾਰ ਸਮਾਰੋਹ (Annual Awards Ceremony) 15 ਮਾਰਚ ਨੂੰ ਦਿੱਲੀ ਵਿੱਚ ਹੋਵੇਗਾ । ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੂੰ ਵੀ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਤੋਂ ਇਲਾਵਾ, ਮੁੰਬਈ ਐਸੋਸੀਏਸ਼ਨ ਨੂੰ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਵੋਤਮ ਕ੍ਰਿਕਟ ਐਸੋਸੀਏਸ਼ਨ ਪੁਰਸਕਾਰ ਮਿਲੇਗਾ। ਹਾਲਾਂਕਿ, ਇਸ ਬਾਰੇ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ।

Read More : ਬੀ. ਸੀ. ਸੀ. ਆਈ. ਦੇਣ ਜਾ ਰਹੀ ਇੰਡੀਆ ਦੀ ਟੀਮ ਨੂੰ 131 ਕਰੋੜ ਦਾ ਇਨਾਮ