ਲੁਧਿਆਣਾ, 15 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਵਸਨੀਕ ਇਕ ਵਿਅਕਤੀ ਤੇ ਉਸਦੀ ਸਾਲੀ ਵਲੋਂ ਸਰੀਰਕ ਸਬੰਧ (Sexual intercourse) ਬਣਾਉਣ ਦਾ ਕੇਸ ਦਰਜ ਕਰਵਾਇਆ ਗਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਰੋਹਤਕ ਦੀ ਰਹਿਣ ਵਾਲੀ ਇਕ ਲੜਕੀ ਨੇ ਆਪਣੇ ਜੀਜੇ ‘ਤੇ ਅਸ਼ਲੀਲ ਵੀਡੀਓ (Pornographic videos) ਬਣਾਉਣ, ਬਲੈਕਮੇਲ ਕਰਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਤੇ ਗਰਭਵਤੀ ਹੋਣ ‘ਤੇ ਜ਼ਬਰਦਸਤੀ ਗਰਭਪਾਤ ਕਰਵਾਉਣ ਦੇ ਦੋਸ਼ ਲਾ ਕੇ ਥਾਣਾ ਜਮਾਲਪੁਰ ਵਿਚ ਐੱਫ. ਆਈ. ਆਰ. ਦਰਜ ਕਰਵਾਈ ਹੈ । ਪੁਲਸ ਵਲੋਂ ਮੁਲਜ਼ਮ ਅਮਰਜੀਤ ਕੁਮਾਰ ਦੀ ਗ੍ਰਿਫ਼ਤਾਰੀ (Arrest) ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਪੁਲਸ ਨੇ ਪੀੜਤਾ ਨੂੰ ਸੁਰੱਖਿਆ ਦੇਣ ਤੇ ਵੀਡੀਓ ਜ਼ਬਤ ਕਰਨ ਦਾ ਭਰੋਸਾ ਹੈ ।
ਕਦੋਂ ਦਾ ਹੈ ਮਾਮਲਾ
2024 ਵਿਚ ਜਦੋਂ ਉਹ ਆਪਣੀ ਭੈਣ ਦੇ ਘਰ ਲੁਧਿਆਣਾ ਆਈ ਸੀ, ਉਦੋਂ ਜੀਜੇ ਨੇ ਉਸ ਦੀ ਨਹਾਉਂਦੇ ਹੋਏ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਤੇ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ । ਗਰਭਵਤੀ ਹੋਣ ‘ਤੇ ਉਸ ਨੂੰ ਜ਼ਬਰਦਸਤੀ ਦਵਾਈ ਪਿਲਾ ਕੇ ਗਰਭਪਾਤ (Abortion) ਕਰਵਾ ਦਿੱਤਾ ਤੇ ਵਾਰ-ਵਾਰ ਕੁੱਟਮਾਰ ਤੇ ਸਰੀਰਕ ਸ਼ੋਸ਼ਣ ਕੀਤਾ। ਪੀੜਤਾ ਮੂਲ ਰੂਪ ਵਿਚ ਬਿਹਾਰ ਦੀ ਰਹਿਣ ਵਾਲੀ ਹੈ । ਮੌਜੂਦਾ ਸਮੇਂ ਉਹ ਰੋਹਤਕ ਵਿਚ ਰਹਿ ਰਹੀ ਹੈ ।
ਪੀੜ੍ਹਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਕੀ ਦੱਸਿਆ
ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਸ ਦੇ ਜੀਜੇ ਅਮਰਜੀਤ ਨੇ ਉਸ ਨੂੰ ਡਰਾ-ਧਮਕਾ ਕੇ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ । ਪੀੜਤਾ ਅਨੁਸਾਰ ਮੁਲਜ਼ਮ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਚੁੱਪ ਕਰਵਾ ਦਿੱਤਾ । ਉਸ ਨੇ ਕਿਹਾ ਕਿ ਜੇਕਰ ਕੋਈ ਗੱਲ ਬਾਹਰ ਆਈ ਤਾਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦੇਵੇਗਾ। ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ । ਜਦੋਂ ਇਹ ਗੱਲ ਮੁਲਜ਼ਮ ਨੂੰ ਪਤਾ ਲੱਗੀ ਤਾਂ ਉਸ ਨੇ ਉਸ ਨੂੰ ਜ਼ਬਰਦਸਤੀ ਕੁਝ ਦਵਾਈਆਂ ਪਿਲਾਈਆਂ ਤੇ ਬਿਨਾਂ ਕਿਸੇ ਡਾਕਟਰ ਜਾਂ ਨਰਸ ਦੇ ਘਰ ਹੀ ਉਸ ਦਾ ਗਰਭਪਾਤ ਕਰਵਾ ਦਿੱਤਾ ।
ਪੁਲਸ ਨੇ ਕਰ ਲਿਆ ਹੈ ਕੇਸ ਦਰਜ
ਪੀੜਤਾ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਉਸ ਨਾਲ ਕਈ ਵਾਰ ਕੁੱਟਮਾਰ ਕੀਤੀ ਤੇ ਸਰੀਰਕ ਸ਼ੋਸ਼ਣ ਕੀਤਾ । ਡਰ ਤੇ ਸ਼ਰਮ ਕਾਰਨ ਉਹ ਪਹਿਲਾਂ ਕਿਸੇ ਨੂੰ ਕੁਝ ਨਹੀਂ ਦੱਸ ਸਕੀ । ਅਖ਼ੀਰ ਉਸ ਨੇ ਹੌਸਲਾ ਕਰ ਕੇ ਥਾਣਾ ਜਮਾਲਪੁਰ ਵਿਚ ਸਿ਼ਕਾਇਤ ਦਰਜ ਕਰਵਾਈ । ਪੁਲਸ ਨੇ ਪੀੜਤਾ ਦੇ ਬਿਆਨਾਂ ‘ਤੇ ਮੁਲਜ਼ਮ ਖਿ਼ਲਾਫ਼ ਕੇਸ ਦਰਜ (Case registered) ਕਰ ਲਿਆ ਹੈ ।









