Home Blog Page 96

ਕੈਨੇਡਾ ਵਿਖੇ ਗੋਲੀਆਂ ਮਾਰ ਕੇ ਕਰ ਦਿੱਤਾ ਮੋਗਾ ਦੇ ਨੌਜਵਾਨ ਦਾ ਕਤਲ

0
Killing

ਮੋਗਾ, 16 ਮਾਰਚ 2026 : ਕੈਨੇਡਾ (Canada) ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਪੰਜਾਬ ਦੇ ਜਿਲਾ ਮੋਗਾ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Murder by shooting) ਕਰ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਦੌਲਤਪੁਰ (Village Daulatpur) ਨੀਵਾਂ ਦੇ ਜਿਸ ਵਸਨੀਕ ਪੰਜਾਬੀ ਨੌਜਵਾਨ ਦਾ ਕੈਨੇਡਾ ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ਦਾ ਨਾਮ ਦਵਿੰਦਰ ਸਿੰਘ ਹੈ ਤੇ ਉਹ 32 ਸਾਲਾਂ ਦਾ ਹੈ । ਮਿਲੀ ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਜੋ ਚਾਰ ਸਾਲ ਪਹਿਲਾਂ ਬਿਜਲੀ ਵਿਭਾਗ ਮੋਗਾ ਦੀ ਨੌਕਰੀ ਛੱਡ ਕੇ ਆਪਣੀ ਪਤਨੀ ਦੇ ਕੋਲ ਕੈਨੇਡਾ ਗਿਆ ਸੀ, ਉਸਦੀ ਪਤਨੀ ਪਹਿਲਾਂ ਸਟੱਡੀ ਵੀਜ਼ੇ ‘ਤੇ ਗਈ ਸੀ ਅਤੇ ਬਾਅਦ ਵਿਚ ਉਸ ਨੇ ਆਪਣੇ ਪਤੀ ਨੂੰ ਬੁਲਾ ਲਿਆ ।

ਕੀ ਕਾਰਨ ਰਿਹਾ ਹਮਲਾਵਰਾਂ ਵਲੋਂ ਨੌਜਵਾਨ ਤੇ ਗੋਲੀ ਚਲਾਉਣ ਦਾ

ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਉਥੇ ਟੈਕਸੀ ਚਲਾਉਣ ਦੇ ਨਾਲ-ਨਾਲ ਹੋਰ ਕੰਮ ਵੀ ਕਰਦਾ ਸੀ ਅਤੇ ਉਸ ਦਾ ਸਹੁਰਾ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਵਿਦੇਸ਼ ਰਹਿੰਦੇ ਸਨ। ਬੀਤੇ ਦਿਨ ਜਦੋਂ ਉਹ ਆਪਣੀ ਟੈਕਸੀ ‘ਤੇ ਕਿਸੇ ਲੜਕੀ ਨੂੰ ਛੱਡਣ ਲਈ ਜਾ ਰਿਹਾ ਸੀ ਤਾਂ ਉਸਦੇ ਪਿੱਛੇ ਬਦਮਾਸ਼ ਲੱਗੇ ਹੋਏ ਸਨ, ਜਿਨ੍ਹਾਂ ਨੂੰ ਸ਼ੱਕ ਹੋਇਆ ਕਿ ਦਵਿੰਦਰ ਸਿੰਘ ਲੜਕੀ ਦੀ ਮਦਦ ਕਰਦਾ ਹੈ, ਜਿਨ੍ਹਾਂ ਨੇ ਉਸ ’ਤੇ ਗੋਲੀ ਚਲਾ ਦਿੱਤੀ ਅਤੇ ਲੜਕੀ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਗਏ ।

ਕੈਨੇਡਾ ਸਰਕਾਰ ਤੋਂ ਪਰਿਵਾਰਕ ਮੈਂਬਰਾਂ ਨੇ ਕੀਤੀ ਮੰਗ

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਮ੍ਰਿਤਕ ਦੇ ਛੋਟੇ ਭਰਾ ਨੂੰ ਕੈਨੇਡਾ ਦਾ ਵੀਜ਼ਾ ਦੇਣ ਤਾਂ ਕਿ ਉਹ ਉਥੇ ਜਾ ਕੇ ਸਾਰੇ ਮਾਮਲੇ ਸਬੰਧੀ ਪੁੱਛ-ਗਿੱਛ ਕਰ ਸਕੇ ਅਤੇ ਉਸਦਾ ਅੰਤਿਮ ਸੰਸਕਾਰ ਰਸਮਾਂ ਅਨੁਸਾਰ ਹੋ ਸਕੇ । ਪਿੰਡ ਦੇ ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਮ੍ਰਿਤਕ ਦੀ ਲਾਸ਼ ਨੂੰ ਪਿੰਡ ਭੇਜਣ ਲਈ ਸਰਕਾਰ ਸਹਾਇਤਾ ਕਰੇ ।

Read More : ਬਿਹਾਰ ਵਿਚ ਯਾਰਾਂ ਨੇ ਹੀ ਕਰ ਦਿੱਤਾ ਮਾਮੂਲੀ ਝਗੜੇ ਦੌਰਾਨ ਯਾਰ ਦਾ ਕਤਲ

ਬਿਹਾਰ ਵਿਚ ਯਾਰਾਂ ਨੇ ਹੀ ਕਰ ਦਿੱਤਾ ਮਾਮੂਲੀ ਝਗੜੇ ਦੌਰਾਨ ਯਾਰ ਦਾ ਕਤਲ

0
Murder

ਬਿਹਾਰ, 16 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਸਮਸਤੀਪੁਰ ਵਿਖੇ ਇਕ ਯਾਰ ਦਾ ਦੋ ਯਾਰਾਂ ਨੇ ਮਾਮੂਲੀ ਝਗੜੇ ਦੌਰਾਨ ਹੋਈ ਗੱਲਬਾਤ ਤੋਂ ਬਾਅਦ ਕਤਲ ਕਰ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਸਮਸਤੀਪੁਰ (Samastipur) ਵਿਚ ਜੋ ਇਕ ਬੀ. ਬੀ. ਏ. ਵਿਦਿਆਰਥੀ ਨੀਲੇਸ਼ ਦਾ ਉਸਦੇ ਆਪਣੇ ਹੀ ਦੋ ਦੋਸਤਾਂ ਵਲੋਂ ਗੋਲੀ ਮਾਰ (Shoot) ਕੇ ਕਤਲ ਕਰ ਦਿੱਤੇ ਜਾਣਾ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਕਤਲ (Murder) ਜਾਣਕਾਰੀ ਮੁਤਾਬਕ ਦੋਸਤਾਂ ਨਾਲ ਹੋਏ ਝਗੜੇ ਦੌਰਾਨ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਨੀਲੇਸ਼ ਕਾਸ਼ੀ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਪੜ੍ਹਦਾ ਸੀ ਤੇ ਹੋਲੀ ਦੀਆਂ ਛੁੱਟੀਆਂ ਲਈ ਘਰ ਆਇਆ ਸੀ ਅਤੇ 15 ਮਾਰਚ ਨੂੰ ਵਾਪਸ ਜਾਣਾ ਸੀ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਗੋਲੀ ਚਲਾ ਕੇ ਮੌਤ ਦੇ ਘਾਟ ਉਤਾਰੇ ਗਏ ਨੀਲੇਸ਼ (Nilesh) ਨਾਮੀ ਨੌਜਵਾਨ ਵਿਦਿਆਰਥੀ ਦੇ ਮ੍ਰਿਤਕ ਦੇ ਚਚੇਰੇ ਭਰਾ ਸਿ਼ਵਮ ਕੁਮਾਰ ਝਾਅ ਨੇ ਦੱਸਿਆ ਕਿ ਨੀਲੇਸ਼ ਦੇ ਦੋਸਤ ਹਿਮਾਂਸ਼ੂ ਅਤੇ ਹਰੀਓਮ ਜੋ ਕਿ ਨੇੜਲੇ ਪਿੰਡ ਸ਼ੇਰਪੁਰ ਦੇ ਰਹਿਣ ਵਾਲੇ ਹਨ, ਨੇ ਸ਼ਨੀਵਾਰ ਦੁਪਹਿਰ ਲਗਭਗ 1:30 ਵਜੇ ਨੀਲੇਸ਼ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਨਾਲ ਲੈ ਗਏ । ਖਾਣੇ ਦੌਰਾਨ ਇਨ੍ਹਾਂ ਵਿਚਕਾਰ ਝਗੜਾ ਹੋ ਗਿਆ, ਜਿਸ ਕਾਰਨ ਦੋਵਾਂ ਨੇ ਨੀਲੇਸ਼ ਨੂੰ ਗੋਲੀ ਮਾਰ ਦਿੱਤੀ । ਕਤਲ ਤੋਂ ਬਾਅਦ, ਹਿਮਾਂਸ਼ੂ ਅਤੇ ਹਰੀਓਮ ਨੇ ਨੀਲੇਸ਼ ਨੂੰ ਪਿੰਡ ਦੇ ਹਸਪਤਾਲ ਦੇ ਨੇੜੇ ਛੱਡ ਦਿੱਤਾ ਅਤੇ ਭੱਜ ਗਏ । ਸਾਰੀ ਵਾਰਦਾਤ ਨੇੜਲੇ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਗਿਆ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪਰਿਵਾਰਕ ਮੈਂਬਰਾਂ ਅਨੁਸਾਰ, ਨੀਲੇਸ਼ ਹੋਲੀ ਲਈ ਘਰ ਆਇਆ ਸੀ ਅਤੇ ਸ਼ਨੀਵਾਰ ਨੂੰ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਐਤਵਾਰ ਨੂੰ ਕਾਸ਼ੀ ਵਾਪਸ ਆਉਣਾ ਸੀ । ਉਸ ਨੇ ਪਟਨਾ ਤੋਂ ਰੇਲ ਗੱਡੀ ਰਿਜ਼ਰਵੇਸ਼ਨ ਕਰਵਾਈ ਸੀ, ਪਰ ਉਸ ਤੋਂ ਪਹਿਲਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ । ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ ਹਨ । ਪੁਲਸ ਨੇ ਮਾਮਲਾ ਦਰਜ (Case registered) ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਮੋਬਾਇਲਾਂ ਦੀ ਦੁਕਾਨ ਤੇ ਹੋਈ ਗੋਲੀਬਾਰੀ ਵਿਚ ਨੌਜਵਾਨ ਗੰਭੀਰ ਜ਼ਖ਼ਮੀ

ਕਾਰ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਹੋਈ ਤਿੰਨ ਦੋਸਤਾਂ ਦੀ ਮੌਤ

0
Accident

ਉਤਰਾਖੰਡ, 16 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਪਿਥੌਰਗੜ੍ਹ ਵਿਖੇ ਇਕ ਸੜਕ ਹਾਦਸਾ (Road accident) ਵਾਪਰਨ ਕਾਰਨ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਪਤਾ ਚੱਲਿਆ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਪਿਥੌਰਾਗੜ੍ਹ ਜਿਲ੍ਹੇ (Pithoragarh district) ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੇ ਚਲਦਿਆਂ ਬੰਗਾਪਾਣੀ ਖੇਤਰ ਵਿੱਚ ਇੱਕ ਇਨੋਵਾ ਕਾਰ 25 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ (Death) ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ । ਜਾਣਕਾਰੀ ਮੁਤਾਬਕ ਦਿੱਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਇਹ ਕਾਰ ਪਿਥੌਰਾਗੜ੍ਹ ਤੋਂ ਮੁਨਸਯਾਰੀ ਜਾ ਰਹੀ ਸੀ । ਬੀਤੇ ਦਿਨ ਸਵੇਰੇ 11 ਵਜੇ ਦੇ ਕਰੀਬ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਤੇ ਬੰਗਾਪਾਣੀ ਦੇ ਉਮਰਗੜਾ ਨੇੜੇ ਇੱਕ ਖੱਡ ਵਿੱਚ ਡਿੱਗ ਗਈ । ਹਾਦਸੇ ਕਾਰਨ ਘਟਨਾ ਵਾਲੀ ਥਾਂ ‘ਤੇ ਦਹਿਸ਼ਤ ਫੈਲ ਗਈ ਅਤੇ ਆਲੇ-ਦੁਆਲੇ ਦੇ ਲੋਕ ਘਟਨਾ ਵਾਲੀ ਥਾਂ `ਤੇ ਪਹੁੰਚ ਗਏ ।

ਸੜਕ ਹਾਦਸੇ ਵਿਚ ਕੌਣ ਕੌਣ ਉਤਰ ਗਿਆ ਮੌਤ ਦੇ ਘਾਟ

ਪਿਥੌਰਗੜ੍ਹ ਜਿ਼ਲੇ ਵਿਚ ਜੋ ਇਕ ਕਾਰ ਕੰਟਰੋਲ ਗੁਆ ਬੈਠਣ ਕਰਕੇ ਡੂੰਘੀ ਖਾਈ ਵਿਚ ਜਾ ਡਿੱਗੀ ਦੇ ਸਵਾਰ ਜੋ ਤਿੰਨ ਨੌਜਵਾਨ ਮੌਤ ਦੇ ਘਾਟ ਉਤਰ ਗਏ ਹਨ ਵਿਚ ਲਕਸ਼ਮਣ ਸਿੰਘ (30), ਅੰਕਿਤ ਪਾਂਡੇ (30), ਅਤੇ ਆਯੁਸ਼ ਪੰਤ (26) ਪਿਥੌਰਾਗੜ੍ਹ ਜਿ਼ਲ੍ਹੇ ਦੇ ਵਸਨੀਕ ਸ਼ਾਮਲ ਸਨ ।

ਜ਼ਖ਼ਮੀ ਦੇਵੇਂਦਰ ਪੰਤ ਦੀ ਪਿਥੌਰਗੜ੍ਹ ਦਾ ਹੀ ਸੀ ਰਹਿਣ ਵਾਲਾ

ਹਾਦਸੇ ਵਿੱਚ ਜ਼ਖ਼ਮੀ (Injured) ਹੋਏ ਦੇਵੇਂਦਰ ਪੰਤ (25) ਵੀ ਪਿਥੌਰਾਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਸੜਕ ਹਾਦਸੇ ਵਿੱਚ ਮਰਨ ਵਾਲੇ ਆਯੁਸ਼ ਪੰਤ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਅਤੇ ਲੰਡਨ ਵਿੱਚ ਕੰਮ ਕਰ ਰਿਹਾ ਸੀ। ਉਹ 16 ਫਰਵਰੀ ਨੂੰ ਘਰ ਵਾਪਸ ਆਇਆ ਸੀ ਅਤੇ ਪਿਥੌਰਾਗੜ੍ਹ ਸ਼ਹਿਰ ਵਿੱਚ ਆਪਣਾ ਜਿਮ ਵੀ ਚਲਾ ਰਿਹਾ ਸੀ । ਉਸ ਦੇ ਪਰਿਵਾਰਕ ਮੈਂਬਰ ਇਸ ਹਾਦਸੇ `ਤੇ ਬਾਅਦ ਸਦਮੇ ਵਿਚ ਹਨ ।

ਪੁਲਸ ਦੇ ਐਸ. ਡੀ. ਆਰ. ਐਫ. ਟੀਮਾਂ ਨੇ ਪਹੁੰਚਾਇਆ ਜ਼ਖ਼ਮੀਆਂ ਨੂੰ ਹਸਪਤਾਲ

ਹਾਦਸੇ ਦੀ ਸੂਚਨਾ ਮਿਲਦੇ ਹੀ ਮਡਕੋਟ ਪੁਲਸ ਚੌਕੀ ਦੇ ਇੰਚਾਰਜ ਨੀਰਜ ਚੌਹਾਨ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ । ਇਸ ਤੋਂ ਬਾਅਦ ਮਾਲ ਵਿਭਾਗ ਅਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਵੀ ਮੌਕੇ `ਤੇ ਪਹੁੰਚੀਆਂ। ਸਥਾਨਕ ਨਿਵਾਸੀਆਂ ਦੀ ਮਦਦ ਨਾਲ ਖੱਡ ਵਿੱਚ ਡਿੱਗੀ ਕਾਰ ਤੱਕ ਪਹੁੰਚਿਆ ਗਿਆ ਅਤੇ ਜ਼ਖ਼ਮੀ ਅਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ ।

Read More : ਸਿਰਸਾ ਚ ਵਾਪਰਿਆ ਸੜਕ ਹਾਦਸਾ , ਵਿਅਕਤੀ ਦੀ ਹੋਈ ਮੌਤ

ਅਦਾਕਾਰ ਵਿਜੇ ਤੋਂ 7 ਘੰਟਿਆਂ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ

0
Vijay

ਨਵੀਂ ਦਿੱਲੀ, 16 ਮਾਰਚ 2026 : ਭਾਰਤ ਦੇਸ਼ ਦੇ ਸੂੁਬੇ ਤਾਮਿਲਨਾਡੂ (Tamil Nadu) ਵਿਖੇ ਪਿਛਲੇ ਸਾਲ ਇਕ ਰੈਲੀ ਦੌੌਰਾਨ ਮਚੀ ਭਾਜੜਾ ਮਾਮਲੇ ਵਿਚ ਫਿ਼ਲਮ ਅਦਾਕਾਰ (Film actor) ਤੋਂ ਪੁੱਛਗਿੱਛ ਕੀਤੇ ਜਾਣ ਦਾ ਮਮਾਲਾ ਸਾਹਮਣੇ ਆਇਆ ਹੈ ।

ਕੀ ਸੀ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਸਾਲ 2025 ਵਿਚ ਪਿਛਲੇ ਸਾਲ ਤਾਮਿਲਨਾਡੂ ਦੇ ਕਰੂਰ ‘ਚ ਟੀ. ਵੀ. ਕੇ. ਦੀ ਰੈਲੀ ਦੌਰਾਨ ਮਚੀ ਭਾਜੜ (A stampede ensued) ਦੇ ਸਬੰਧ ‘ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਐਤਵਾਰ ਪਾਰਟੀ ਮੁਖੀ ਤੋ ਅਦਾਕਾਰ ਵਿਜੇ (Actor Vijay) ਤੋਂ ਇੱਥੇ ਆਪਣੇ ਹੈੱਡਕੁਆਰਟਰ ‘ਚ 7 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ । ਅਧਿਕਾਰੀਆਂ ਨੇ ਕਿਹਾ ਕਿ ਪੁੱਛਗਿੱਛ ਤੇ ਹੋਰ ਸੰਬੰਧਤ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵਿਜੇ ਸ਼ਾਮ 6 ਵਜੇ ਦੇ ਕਰੀਬ ਏਜੰਸੀ ਦੇ ਹੈੱਡਕੁਆਰਟਰ ਤੋਂ ਚਲੇ ਗਏ ।

ਕਿਨਵੀਂ ਵਾਰ ਕੀਤੀ ਗਈ ਹੈ ਵਿਜੇ ਤੋਂ ਪੁੱਛਗਿੱਛ

ਵਿਜੇ ਤੋਂ ਤੀਜੀ ਵਾਰ ਪੁੱਛਗਿੱਛ ਕੀਤੀ ਗਈ ਹੈ । ਵਿਜੇ ਨੂੰ ਪਹਿਲਾਂ 9 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ 15 ਦਿਨਾਂ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ । ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਸਿਆਸੀ ਵਚਨਬੱਧਤਾਵਾਂ ਦਾ ਹਵਾਲਾ ਦਿੰਦੇ ਹੋਏ । ਅਦਾਕਾਰ ਨੇ ਚੇਨਈ ਜਾਂ ਤਾਮਿਲਨਾਡੂ ਦੇ ਕਿਸੇ ਦਫਤਰ ‘ਚ ਪੁੱਛਗਿੱਛ ਕਰਨ ਦੀ ਬੇਨਤੀ ਕੀਤੀ ਸੀ ।

Read More : ਨਸ਼ੀਲੇ ਪਦਾਰਥ ਦੀ ਜ਼ਬਤੀ ਮਾਮਲੇ ਵਿਚ ਅਭਿਨੇਤਾ ਸਿਧਾਂਤ ਕਪੂਰ ਤੋਂ ਹੋਈ ਪੁੱਛਗਿੱਛ

ਮੋਬਾਇਲਾਂ ਦੀ ਦੁਕਾਨ ਤੇ ਹੋਈ ਗੋਲੀਬਾਰੀ ਵਿਚ ਨੌਜਵਾਨ ਗੰਭੀਰ ਜ਼ਖ਼ਮੀ

0
Firring

ਅੰਮ੍ਰਿਤਸਰ, 16 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਪਿੰਡ ਦੁਬਰਜੀ ਵਿਖੇ ਕੁੱਝ ਨੌਜਵਾਨਾਂ ਵਲੋਂ ਇਕ ਮੋਬਾਇਲਾਂ ਦੀ ਦੁਕਾਨ ਤੇ ਤਾਬੜਤੋੜ ਗੋਲੀਬਾਰੀ ਕੀਤੇ ਜਾਣ ਦਾ ਸਮਾਚਾਰ ਹੈ ।

ਗੋਲੀਬਾਰੀ ਦੌਰਾਨ ਇਕ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਿੰਡ ਦੁਬਰਜੀ (Village Dubarji) ਵਿਖੇ ਜੋ ਮੋਬਾਇਲਾਂ ਦੀ ਦੁਕਾਨ ਤੇ ਕੁੱਝ ਨੌਜ਼ਵਾਨਾਂ ਵਿਚ ਗੋਲੀਬਾਰੀ (Shooting) ਕੀਤੀ ਗਈ ਹੈਦੇ ਦੌਰਾਨ ਜਿਥੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ, ਉਥੇ ਗੋਲੀਬਾਰੀ  ਕਰਨ ਵੇਲੇ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ (Seriously injured) ਹੋਣ ਦਾ ਵੀ ਪਤਾ ਲੱਗਿਆ ਹੈ । ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ । ਘਟਨਾ ਦੀ ਸਾਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ ।

ਕੀ ਕਾਰਨ ਰਿਹਾ ਗੋਲੀਬਾਰੀ ਕੀਤੇ ਜਾਣ ਦਾ

ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਨੌਜਵਾਨਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ । ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Read More : ਗਾਇਕਾ ਰਿਹਾਨਾ ਦੇ ਘਰ ਤੇ ਮਹਿਲਾ ਨੇ ਹੀ ਕੀਤੀ ਗੋਲੀਬਾਰੀ

ਹਸਪਤਾਲ ਵਿਚ ਲੱਗੀ ਅੱਗ ਵਿਚ ਕਈਆਂ ਦੀ ਮੌਤ ਕਈ ਝੁਲਸੇ

0
Hospital

ਓਡੀਸਾ, 16 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਓਡੀਸਾ (Odisha) ਦੇ ਕਟਕ ਵਿਖੇ ਸਥਿਤ ਇਕ ਸਰਕਾਰੀ ਹਸਪਤਾਲ (Government Hospital) ਵਿਚ ਅੱਗ ਲੱਗਣ ਕਾਰਨ ਕਈਆਂ ਦੀ ਮੋਤ ਤੇ ਕਈ ਬੁਰੀ ਤਰ੍ਹਾਂ ਝੁਲਸ ਗਏ ਹਨ ।

ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਝੁਲਸੇ

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਜੋ ਓਡੀਸ਼ਾ ਦੇ ਕਟਕ ਸਥਿਤ ਐਸ. ਸੀ. ਬੀ. ਮੈਡੀਕਲ ਕਾਲਜ ਹਸਪਤਾਲ ਵਿੱਚ ਅੱਗ ਲੱਗੀ ਸੀ ਵਾਲੀ ਘਟਨਾ ਵਿੱਚ ਦਸ ਮਰੀਜ਼ਾਂ ਦੀ ਮੌਤ ਹੋ ਗਈ । ਅੱਗ ਹਸਪਤਾਲ ਦੀ ਪਹਿਲੀ ਮੰਜਿ਼ਲ `ਤੇ ਸਥਿਤ ਟਰੌਮਾ ਕੇਅਰ ਇੰਟੈਂਸਿਵ ਕੇਅਰ ਯੂਨਿਟ ਵਿੱਚ ਲੱਗੀ । ਜਿਸ ਦੌਰਾਨ ਸੱਤ ਮਰੀਜ਼ਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰਾਂ ਦੀ ਸੜਨ ਕਾਰਨ ਇਲਾਜ ਦੌਰਾਨ ਮੌਤ ਹੋ ਗਈ । ਮਰੀਜ਼ਾਂ ਨੂੰ ਕੱਢਣ ਦੀ ਕੋਸਿ਼ਸ਼ ਕਰਦੇ ਸਮੇਂ ਹਸਪਤਾਲ ਦੇ ਘੱਟੋ-ਘੱਟ 11 ਸਟਾਫ਼ ਮੈਂਬਰ ਵੀ ਅੱਗ ਵਿਚ ਝੁਲਸ (Scorch) ਗਏ ।

ਮੁੱਖ ਮੰਤਰੀ ਨੇ ਪਹੁੰਚ ਕੀਤਾ ਮ੍ਰਿਤਕਾਂ ਦੇ ਪਰਿਵਾਰਾਂ ਦੀ ਵਿੱਤੀ ਮਦਦ ਦਾ ਐਲਾਨ

ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਜ਼ਖ਼ਮੀਆਂ ਨੂੰ ਦੇਖਣ ਲਈ ਹਸਪਤਾਲ ਪਹੁੰਚੇ । ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ । ਅੱਗ ਲੱਗਣ (Fire) ਸਮੇਂ ਹਸਪਤਾਲ ਵਿਚ ਲਗਭਗ 23 ਮਰੀਜ਼ ਦਾਖ਼ਲ ਸਨ । ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਅੱਗ ਆਈ. ਸੀ. ਯੂ. ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਸੀ। ਹਾਲਾਂਕਿ, ਮੁੱਖ ਮੰਤਰੀ ਮਾਂਝੀ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ । ਕਟਕ ਵਿੱਚ ਸ਼੍ਰੀਰਾਮ ਚੰਦਰ ਭਾਂਜਾ ਮੈਡੀਕਲ ਕਾਲਜ ਓਡੀਸ਼ਾ ਦਾ ਸਭ ਤੋਂ ਵੱਡਾ ਹਸਪਤਾਲ ਹੈ, ਜੋ ਕਿ ਰਾਜ ਭਰ ਤੋਂ ਲੋਕਾਂ ਨੂੰ ਇਲਾਜ ਲਈ ਆਕਰਸ਼ਿਤ ਕਰਦਾ ਹੈ ।

Read More : ਜੀਂਦ ਦੇ ਸਫੀਦੋ ਵਿਖੇ ਰੰਗ ਫੈਕਟਰੀ ਵਿਚ ਅੱਗ ਲੱਗਣ ਕਾਰਨ 4 ਔਰਤਾਂ ਸੜੀਆਂ

ਆਵਾਰਾ ਕੁੱਤੇ ਦੇ ਜਾਨਲੇਵਾ ਹਮਲੇ ਵਿੱਚ 84 ਸਾਲਾ ਔਰਤ ਦੀ ਮੌਤ

0
Death

ਤ੍ਰਿਸ਼ੂਰ, 14 ਮਾਰਚ 2026 : ਭਾਰਤ ਦੇਸ਼ ਸੂਬੇ ਕੇਰਲ (Kerala) ਦੇ ਤ੍ਰਿਸ਼ੂਰ ਜਿ਼ਲੇ ਦੇ ਵੇਲਾਰਕੱਡ ਖੇਤਰ ਵਿਖੇ ਇਕ ਬਜ਼ੁਰਗ ਔਰਤ (Old woman) ਨੂੰ ਕੁੱਤੇ ਵਲੋਂ ਵੱਢਣ ਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਲੋਕਾਂ ਨੇ ਕੁੱਤੇ ਨੂੰ ਲੱਭ ਕੇ ਮਾਰ ਸੁੱਟਿਆ

ਕੇਰਲ ਦੇ ਤ੍ਰਿਸ਼ੂਰ ਜਿਲੇ (Thrissur district) ਦੇ ਵੇਲਾਰਕੱਡ ਇਲਾਕੇ ‘ਚ ਇਕ 84 ਸਾਲਾ ਔਰਤ ਕਾਰਥਿਆਨੀ ਦੀ ਇਕ ਆਵਾਰਾ ਕੁੱਤੇ (Stray dogs) ਵੱਲੋਂ ਜਾਨ ਲੈਣ ਤੋਂ ਬਾਅਦ ਗੁੱਸੇ `ਚ ਆਏ ਸਥਾਨਕ ਵਾਸੀਆਂ ਨੇ ਕੁੱਤੇ ਨੂੰ ਲੱਭ ਕੇ ਮਾਰ ਦਿੱਤਾ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਨੇ ਕਿਹਾ ਕਿ ਕਾਰਥਿਆਨੀ ਜੋ ਤੁਰ ਨਹੀਂ ਸਕਦੀ ਸੀ ਤੇ ਕਈ ਸਿਹਤ ਸਮੱਸਿਆਵਾਂ ਕਾਰਨ ਬੈੱਡ ‘ਤੇ ਲੇਟੀ ਸੀ, ‘ਤੇ ਸ਼ਾਮ ਨੂੰ ਕੁੱਤੇ ਨੇ ਹਮਲਾ ਕਰ ਦਿੱਤਾ ।

ਪਸ਼ੂਆਂ ਦੇ ਡਾਕਟਰਾਂ ਵਲੋਂ ਕੀਤੀ ਜਾਵੇਗੀ ਕੁੱਤੇ ਦੇ ਸਰੀਰ ਦੀ ਜਾਂਚ

ਹਮਲੇ ‘ਚ ਗੰਭੀਰ ਰੂਪ ‘ਚ ਜ਼ਖਮੀਂ ਹੋਈ ਬਜ਼ੁਰਗ ਔਰਤ ਦੀ ਮੌਤ (Woman’s death) ਹੋ ਗਈ । ਪਸ਼ੂਆਂ ਦੇ ਡਾਕਟਰ ਕੁੱਤੇ ਦੇ ਸਰੀਰ ਦੀ ਜਾਂਚ ਕਰਨਗੇ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਸ ਨੂੰ ਕਿਤੇ ਰੈਬੀਜ਼ ਤਾਂ ਨਹੀਂ ਸੀ ? ਪੁਲਸ ਨੇ ਕਿਹਾ ਕਿ ਕਾਰਥਿਆਨੀ ਤੋਂ ਇਲਾਵਾ ਕੁੱਤੇ ਨੇ ਆਸਪਾਸ ਦੇ 3 ਹੋਰ ਵਿਅਕਤੀਆਂ ਤੇ 3 ਕੁੱਤਿਆਂ `ਤੇ ਵੀ ਹਮਲਾ ਕੀਤਾ ਸੀ ।

Read More : ਅਵਾਰਾ ਕੁੱਤਿਆਂ ਨੇ 10 ਸਾਲਾ ਬੱਚੇ ਨੂੰ ਹਮਲਾ ਕਰਕੇ ਕੀਤਾ ਜ਼ਖਮੀ

ਆਂਧਰਾ ਪ੍ਰਦੇਸ਼ `ਚ ਨਸ਼ੀਲੇ ਪਦਾਰਥ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼

0
Factory

ਅਮਰਾਵਤੀ, 14 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਵਿਚ ਇਕ ਨਸ਼ੀਲੇ ਪਦਾਰਥ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ (Factory bust) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

47 ਕਰੋੜ ਰੁਪਏ ਦੀ ਕੀਮਤ ਦਾ ਅਲਪਰਾਜ਼ੋਲਮ ਜ਼ਬਤ

ਆਂਧਰਾ ਪ੍ਰਦੇਸ਼ ਦੇ ਐੱਨ. ਟੀ. ਆਰ. ਜਿ਼ਲੇ ਦੇ ਕੋਂਡਾਪੱਲੀ ‘ਚ ਗੈਰ-ਕਾਨੂੰਨੀ ਸਿੰਥੈਟਿਕ ਡਰੱਗ (Illegal synthetic drug) ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕਰਨ ਤੋਂ ਬਾਅਦ 47 ਕਰੋੜ ਰੁਪਏ ਦੀ ਕੀਮਤ ਦਾ 237 ਕਿਲੋਗ੍ਰਾਮ ਅਲਪਰਾਜ਼ੋਲਮ ਜ਼ਬਤ (Alprazolam seizure) ਕੀਤਾ ਗਿਆ।

ਡੀ. ਆਰ. ਆਈ. ਨੇ ਕੀ ਦੱਸਿਆ

ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਦੱਸਿਆ ਕਿ ਡੀ. ਆਰ. ਆਈ. ਨੇ ਆਪਰੇਸ਼ਨ `ਵ੍ਹਾਈਟ ਹੈਮਰ` ਅਧੀਨ ਕੋਂਡਾਪੱਲੀ ਇੰਡਸਟਰੀਅਲ ਡਿਵੈਲਪਮੈਂਟ ਏਰੀਆ ‘ਚ ਸਥਿਤ ਫੈਕਟਰੀ ‘ਤੇ ਛਾਪਾ ਮਾਰਿਆ, ਜਿੱਥੇ ਨਸ਼ੀਲੇ ਪਦਾਰਥ (Drugs) ਤਿਆਰ ਕੀਤੇ ਜਾ ਰਹੇ ਸਨ । ਅਲਪਰਾਜ਼ੋਲਮ ਇਕ ਸਾਈਕੋਟ੍ਰਾਪਿਕ ਪਦਾਰਥ ਹੈ ਜੋ ਐੱਨ. ਡੀ. ਪੀ. ਐੱਸ. ਐਕਟ 1985 ਅਧੀਨ ਕੰਟਰੋਲਡ ਸ਼੍ਰੇਣੀ ‘ਚ ਆਉਂਦਾ ਹੈ । ਇਸ ਦੇ ਗੈਰ-ਕਾਨੂੰਨੀ ਨਿਰਮਾਣ ਤੇ ਵਪਾਰ ਨੂੰ ਇਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ।

Read More : ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਤੇ ਪੰਜਾਬੀ ਨੌਜਵਾਨ ਕੈਨੇਡਾ ਵਿਖੇ ਗ੍ਰਿਫ਼ਤਾਰ

ਹਥਿਆਰਾਂ ਸਮੇਤ ਦੋ ਨੌਜਵਾਨਾਂ ਨੂੰ ਅੰਮ੍ਰਿਤਸਰ ਪੁਲਸ ਨੇ ਕੀਤਾ ਗ੍ਰਿਫ਼ਤਾਰ

0
Weapons

ਅੰਮ੍ਰਿਤਸਰ, 14 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੀ ਪੁਲਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ (Arms smuggling) ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ।

ਐਸ. ਐਸ. ਪੀ. ਅੰਮ੍ਰਿਤਸਰ (ਦਿਹਾਤੀ) ਨੇ ਕੀ ਜਾਣਕਾਰੀ ਦਿੱਤੀ

ਅੰਮ੍ਰਿਤਸਰ ਪੁਲਸ (Amritsar Police) ਵਲੋਂ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐਸ. ਆਈ. ਨਾਲ ਜੁੜੇ ਇਕ ਅੱਤਵਾਦੀ ਅਤੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾ ਫਾਸ਼ ਕਰਦਿਆਂ ਜਾਣਕਾਰੀ ਦਿੰਦੇ ਹੋਏ ਐਸ. ਐਸ. ਪੀ. ਅੰਮ੍ਰਿਤਸਰ (ਦਿਹਾਤੀ) (S. S. P. Amritsar (Rural)) ਸੋਹੇਲ ਮੀਰ ਨੇ ਦੱਸਿਆ ਕਿ ਪੁਲਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਕੁਝ ਸ਼ੱਕੀ ਨੌਜਵਾਨ ਇਲਾਕੇ ਵਿੱਚ ਗੈਰ-ਕਾਨੂੰਨੀ ਹਥਿਆਰਾਂ ਨਾਲ ਸਰਗਰਮ ਹਨ ਅਤੇ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ । ਇਸ ਸੂਚਨਾ `ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਤੁਰੰਤ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਾਹਵਾ ਵਿੱਚ ਛਾਪਾ ਮਾਰਿਆ ।

ਕਿਹੜੇ ਕਿਹੜੇ ਹਥਿਆਰ ਬਰਾਮਦ ਹੋਏ ਹਨ ਨੌਜਵਾਨਾਂ ਕੋਲੋਂ

ਛਾਪੇਮਾਰੀ ਦੌਰਾਨ ਪੁਲਸ ਨੇ ਜਿਨ੍ਹਾਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ (Youths arrested) ਕੀਤਾ ਦੀ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਇੱਕ -47 ਰਾਈਫਲ, ਦੋ ਮੈਗਜ਼ੀਨ, 36 ਜਿ਼ੰਦਾ ਕਾਰਤੂਸ ਅਤੇ ਤਿੰਨ ਆਧੁਨਿਕ 9 ਗਲੌਕ ਪਿਸਤੌਲ ਮਿਲੇ । ਪੁਲਸ ਅਨੁਸਾਰ ਇਹ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਭੇਜੇ ਗਏ ਸਨ । ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਇਸ ਕਾਰਵਾਈ ਨੇ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ ।

ਨੈਟਵਰਕ ਵਿਚ ਸ਼ਾਮਲ ਵਿਅਕਤੀਆਂ ਨੂੰ ਜਲਦੀ ਕੀਤਾ ਜਾਵੇਗਾ ਗ੍ਰਿਫ਼ਤਾਰ

ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਐਸ. ਐਸ. ਪੀ. ਸੋਹੇਲ ਮੀਰ ਨੇ ਕਿਹਾ ਕਿ ਪੰਜਾਬ ਪੁਲਸ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਗਤੀਵਿਧੀ (Terrorist activity) ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਸੂਬੇ ਦੀ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ ।

Read More : ਅੰਮ੍ਰਿਤਸਰ ਪੁਲਸ ਨੇ ਕਰੋੜਾਂ ਦੀ ਹੈਰੋਇਨ ਸਮੇਤ 10 ਮੁਲਜ਼ਮ ਕੀਤੇ ਗ੍ਰਿਫ਼ਤਾਰ

ਬਦਲਾਅ ਰੈਲੀ ਵਿਚ ਬੋਲੇ ਸ਼ਾਹ ਭਾਜਪਾ ਬਣਾਏਗੀ ਪੰਜਾਬ ਵਿਚ ਆਪਣੀ ਸਰਕਾਰ

0
Amit Shah

ਮੋਗਾ, 14 ਮਾਚਚ 2026 : ਪੰਜਾਬ ਦੇ ਜਿਲਾ ਮੋਗਾ ਵਿਖੇ ਬਦਲਾਅ ਰੈਲੀ (Badlaw rally) ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਕੇਂਦਰੀ ਗ੍ਰਹਿ ਮੰਤਰੀ (Central Home Minister) ਅਮਿਤ ਸ਼ਾਹ ਨੇ ਸ਼ਮੂਲੀਅਤ ਕਰਕੇ ਕਈ ਐਲਾਨ ਕੀਤੇ ।

ਕੀ ਆਖਿਆ ਇਸ ਮੌਕੇੇ ਅਮਿਤ ਸ਼ਾਹ ਨੇ

ਇਸ ਮੌਕੇ ਮੋਗਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ (Amit Shah) ਨੇ ਐਲਾਨ ਕੀਤਾ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ । ਜਿਸ ਨਾਲ ਅਕਾਲੀ ਦਲ ਨਾਲ ਗੱਠਜੋੜ ਬਾਰੇ ਕਿਆਸਅਰਾਈਆਂ ਨੂੰ ਖਤਮ ਕਰ ਦਿੱਤਾ । ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਆਪਣਾ ਭਾਸ਼ਣ ਗੁਰੂਆਂ ਨੂੰ ਸ਼ਰਧਾਂਜਲੀ ਭੇਟ ਕਰਕੇ ਸ਼ੁਰੂ ਕਰਨਾ ਚਾਹੁੰਦਾ ਹਾਂ ।

ਮੇਰੇ ਸਿਰ ‘ਤੇ ਜੋ ਪੱਗ ਦਿਖਾਈ ਦਿੰਦੀ ਹੈ ਉਹ ਉਸ ਕਰਜ਼ ਦਾ ਪ੍ਰਤੀਕ ਹੈ ਜੋ ਸਾਰਾ ਭਾਰਤ ਗੁਰੂ ਘਰ ਪ੍ਰਤੀ ਅਦਾ ਕਰਦਾ ਹੈ । ਇਹ ਅਮਰ ਸ਼ਹੀਦ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਦੀ 350ਵੀਂ ਵਰ੍ਹੇਗੰਢ ਹੈ । ਉਨ੍ਹਾਂ ਨੂੰ ਭਾਰਤ ਦੀ ਢਾਲ ਕਿਹਾ ਜਾਂਦਾ ਸੀ । ਉਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ । ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਗੁਰੂ ਤੇਗ ਬਹਾਦਰ ਨਾ ਹੁੰਦੇ, ਤਾਂ ਇਸ ਦੇਸ਼ ਵਿੱਚ ਕੋਈ ਹਿੰਦੂ ਨਾ ਬਚਦਾ ।

ਪੰਜਾਬ ਨਸਿ਼ਆਂ ਤੋਂ ਮੁਕਤੀ ਲਈ ਲੋੜ ਭਾਜਪਾ ਦੀ ਡਬਲ ਇੰਜਣ ਸਰਕਾਰ ਦੀ

ਸ਼ਾਹ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਨਸਿਆਂ ਤੋਂ ਮੁਕਤ ਕਰਨਾ ਹੈ ਤਾਂ ਸਾਨੂੰ ਭਾਜਪਾ (BJP) ਦੀ ਡਬਲ-ਇੰਜਣ ਸਰਕਾਰ ਦੀ ਲੋੜ ਹੈ । ਪੰਜਾਬ ਕਰਜ਼ੇ, ਨਸਿ਼ਆਂ, ਧਰਮ ਪਰਿਵਰਤਨ, ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਦੇ ਆਤੰਕ ਨਾਲ ਤਬਾਹ ਹੋ ਗਿਆ ਹੈ । ਉਦਯੋਗ ਪੰਜਾਬ ਛੱਡ ਰਹੇ ਹਨ । ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ । ਜੇਕਰ ਤੁਸੀਂ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਖਤਮ ਕਰਨਾ ਚਾਹੁੰਦੇ ਹੋ, ਤਾਂ ਭਾਜਪਾ ਨੂੰ ਇੱਕ ਮੌਕਾ ਦਿਓ । ਗ੍ਰਹਿ ਮੰਤਰੀ (Home Minister) ਨੇ ਕਿਹਾ ਕਿ ਸਾਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ 19 ਪ੍ਰਤੀਸ਼ਤ ਵੋਟ ਮਿਲੇ । ਜਿੱਥੇ ਵੀ ਸਾਨੂੰ 19 ਪ੍ਰਤੀਸ਼ਤ ਵੋਟ ਮਿਲੇ, ਉੱਥੇ ਅਗਲੀ ਸਰਕਾਰ ਭਾਜਪਾ ਦੀ ਬਣਦੀ ਹੈ। ਇਹ ਕਈ ਰਾਜਾਂ ਵਿੱਚ ਹੋਇਆ ਹੈ । ਹੁਣ ਪੰਜਾਬ ਦੀ ਵਾਰੀ ਹੈ ।

Read More : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ