ਐਸ. ਐਚ. ਓ. ਦੀ ਹੋਈ ਸੜਕ ਹਾਦਸੇ ਵਿਚ ਮੌਤ

0
34
Accident Death

ਮਾਨਸਾ, 16 ਜੂਨ 2026 : ਜਿਲਾ ਮਨਸਾ (Mansa District) ਵਿਖੇ ਵੂਮੈਨ ਸੈਲ ਵਿਚ ਤਾਇਨਾਤ ਮਹਿਲਾ ਐਸ. ਐਚ. ਓ. ਦੀ ਇਕ ਭਿਆਨਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਮਹਿਲਾ ਐਸ. ਐਚ. ਓ.

ਮਿਲੀ ਜਾਣਕਾਰੀ ਅਨੁਸਾਰ ਜਿਲਾ ਮਾਨਸਾ ਵਿਖੇ ਮਾਨਸਾ ਵੂਮੈਨ ਸੈੱਲ ਵਿੱਚ ਤਾਇਨਾਤ ਜਿਸ ਮਹਿਲਾ ਐਸ. ਐਚ. ਓ. (S. H. O.) ਦੀ ਮਾਨਸਾ ਤੋਂ ਆਪਣੇ ਪਿੰਡ ਮਾਈਸਰਖਾਨਾ ਵੱਲ ਜਾਂਦੇ ਸਮੇਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਦੀ ਪਛਾਣ ਬੇਅੰਤ ਕੌਰ ਦੇ ਤੌਰ ਤੇ ਹੋਈ ਹੈ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਸ ਵਿਭਾਗ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ । ਪ੍ਰਾਪਤ ਜਾਣਕਾਰੀ ਅਨੁਸਾਰ 32 ਸਾਲਾ ਬੇਅੰਤ ਕੌਰ ਰਾਤ ਕਰੀਬ 1 ਵਜੇ ਮਾਨਸਾ ਤੋਂ ਆਪਣੇ ਪਿੰਡ ਮਾਈਸਰਖਾਨਾ ਵੱਲ ਜਾ ਰਹੀ ਸੀ । ਰਸਤੇ ਵਿੱਚ ਉਸਦੀ ਗੱਡੀ ਅੱਗੇ ਜਾ ਰਹੀ ਭੂੰਗ ਵਾਲੀ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ।

ਪੁਲਸ ਕਰ ਰਹੀ ਹੈ ਹਾਦਸੇ ਦੇ ਕਾਰਨਾਂ ਦੀ ਜਾਂਚ

ਪ੍ਰਾਪਤ ਜਾਣਕਾਰੀ ਅਨੁਸਾਰ 32 ਸਾਲਾ ਬੇਅੰਤ ਕੌਰ ਰਾਤ ਕਰੀਬ 1 ਵਜੇ ਮਾਨਸਾ ਤੋਂ ਆਪਣੇ ਪਿੰਡ ਮਾਈਸਰਖਾਨਾ ਵੱਲ ਜਾ ਰਹੀ ਸੀ । ਰਸਤੇ ਵਿੱਚ ਉਸਦੀ ਗੱਡੀ ਅੱਗੇ ਜਾ ਰਹੀ ਭੂੰਗ ਵਾਲੀ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ (Injured) ਹੋ ਗਈ । ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਸਾਥੀ ਅਧਿਕਾਰੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਬੇਅੰਤ ਕੌਰ ਦੇ ਦੇਹਾਂਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ । ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੇਅੰਤ ਕੌਰ ਆਪਣੇ ਫਰਜ਼ ਪ੍ਰਤੀ ਸਮਰਪਿਤ ਅਤੇ ਇਮਾਨਦਾਰ ਅਧਿਕਾਰੀ ਵਜੋਂ ਜਾਣੀ ਜਾਂਦੀ ਸੀ।

LEAVE A REPLY

Please enter your comment!
Please enter your name here