Home Blog Page 91

ਪਤੀ ਨੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਉਤਾਰਿਆ ਮੌਤ ਦੇ ਘਾਟ

0
Murderer

ਗੁਰਦਾਸਪੁਰ, 4 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਪਤੀ ਨੇ ਆਪਣੀ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਮੌਤ ਦੇ ਘਾਟ ਉਤਰ ਲਿਆ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਫ਼ਤਿਹਗੜ ਚੂੜੀਆਂ ਦੇ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਘਰਵਾਲੀ ਨੂੰ ਗੋਲੀ ਮਾਰਨ ਉਪਰੰਤ ਪਤੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ । ਗੋਲੀ ਲੱਗਣ (Shot) ਨਾਲ ਦੋਵੇਂ ਪਤੀ ਪਤਨੀ ਦੀ ਮੌਤ ਹੋ ਗਈ । ਪਤੀ ਦੀ ਪਛਾਣ ਬਰਿੰਦਰ ਸਿੰਘ ਬਿੰਦਾ ਤੇ ਪਤਨੀ ਦੀ ਪਛਾਣ ਪਰਮਲੀਲ ਕੌਰ ਵਜੋਂ ਹੋਈ ਹੈ ।

ਘਟਨਾ ਦਾ ਪਤਾ ਚਲਦਿਆਂ ਹੀ ਪੁਲਸ ਨੇ ਕੀਤੀ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੂੜੀਆਂ ਦੇ ਡੀ. ਐਸ. ਪੀ. ਲਲਿਤ ਕੁਮਾਰ ਅਤੇ ਐਸ. ਐਚ. ਓ. ਲਖਵਿੰਦਰ ਸਿੰਘ ਮੌਕੇ `ਤੇ ਪਹੁੰਚ ਗਏ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ । ਇਸ ਸਬੰਧੀ ਡੀਐਸਪੀ ਲਲਿਤ ਕੁਮਾਰ ਅਤੇ ਪਰਿਵਾਰਕ ਮੈਂਬਰ ਅਤੇ ਸਰਪੰਚ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਬਰਿੰਦਰ ਸਿੰਘ ਬਿੰਦਾ ਜਿਸ ਦਾ ਪਹਿਲੀ ਪਤਨੀ ਦੇ ਤਲਾਕ ਤੋਂ ਬਾਅਦ ਦੂਜਾ ਵਿਆਹ ਹੋਇਆ ਸੀ ।

ਕੀ ਹੈ ਪੂਰਾ ਮਾਮਲਾ

ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹੁਣ ਦੂਜੀ ਪਤਨੀ ਪਰਮਸਲੀਲ ਕੌਰ ਨਾਲ ਤਕਰਾਰਬਾਜ਼ੀ ਚੱਲ ਰਹੀ ਸੀ ਅਤੇ ਕੱਲ੍ਹ ਸ਼ਾਮ ਨੂੰ ਦੋਵੇਂ ਪਤੀ ਪਤਨੀ ਘਰ ਵਿਚ ਇੱਕਲੇ ਸਨ ਅਤੇ ਦੋਵਾਂ ਵਿਚਾਲੇ ਤੂੰ-ਤੂੰ ਮੈਂ-ਮੈਂ ਹੋਈ ਅਤੇ ਗੁੱਸੇ ਵਿਚ ਬਰਿੰਦਰ ਸਿੰਘ ਬਿੰਦਾ ਨੇ ਆਪਣੇ ਲਾਇਸੰਸੀ ਪਿਸਤੌਲ (Licensed pistol) ਨਾਲ ਪਹਿਲਾਂ ਪਤਨੀ ਦੀ ਲੱਤ ਅਤੇ ਛਾਤੀ ’ਚ ਗੋਲੀ ਮਾਰੀ ਅਤੇ ਬਾਅਦ ਵਿਚ ਆਪਣੀ ਛਾਤੀ ’ਚ ਗੋਲੀ ਮਾਰ ਕੇ ਜੀਵਨ ਲੀਲਾ ਖ਼ਤਮ ਕਰ ਲਈ । ਪੁਲਸ ਵੱਲੋ ਮਾਮਲਾ ਦਰਜ ਕਰ ਦੋਵਾਂ ਲਾਸ਼ਾਂ ਨੂੰ ਕਬਜੇ’ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ ।

ਸਾਲੇ ਨੇ ਕੀਤਾ ਜੀਜੇ ਦਾ ਬੇਰਹਿਮੀ ਨਾਲ ਕਤਲ

0
Murder

ਤਰਨਤਾਰਨ, 4 ਮਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਮੁਹੱਲਾ ਮੁਰਾਦਪੁਰਾ ਵਿਖੇ ਸਾਲੇ ਵਲੋਂ ਆਪਣੇ ਹੀ ਜੀਜੇ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਕੌਣ ਹੈ ਮ੍ਰਿਤਕ

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਮੁਹੱਲਾ ਮੁਰਾਦਪੁਰਾ ’ਚ ਜੋ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਾਲੇ ਨੇ ਅਪਣੇ ਹੀ ਜੀਜੇ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿਤਾ ਵਿਚ ਮ੍ਰਿਤਕ ਜੀਜੇ ਦੀ ਪਛਾਣ ਮੁਕੱਦਰ ਪੁੱਤਰ ਮੁਬਾਰਕ ਵਜੋਂ ਹੋਈ ਹੈ ।

ਕੀ ਹੈ ਪੂਰਾ ਮਾਮਲਾ

ਜਾਣਕਾਰੀ ਮੁਤਾਬਕ ਬੀਤੀ ਰਾਤ ਮੁਕੱਦਰ ਅਪਣੇ ਸਾਲੇ ਰੁਸਮਤ ਅਤੇ ਅਪਣੀ ਪਤਨੀ ਵਿਚਾਲੇ ਹੋ ਰਹੇ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ । ਇਸ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਰੁਸਮਤ ਨੇ ਗੁੱਸੇ ਵਿਚ ਆ ਕੇ ਅਪਣੇ ਜੀਜੇ ਮੁਕੱਦਰ ਦੇ ਢਿੱਡ ਵਿਚ ਚਾਕੂ ਨਾਲ ਵਾਰ ਕਰ ਦਿਤਾ ।

ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

ਗੰਭੀਰ ਰੂਪ ਵਿਚ ਜ਼ਖ਼ਮੀ ਮੁਕੱਦਰ ਨੂੰ ਤੁਰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ । ਮ੍ਰਿਤਕ ਅਪਣੇ ਪਿੱਛੇ ਪਤਨੀ ਅਤੇ ਚਾਰ ਛੋਟੇ ਬੱਚੇ ਛੱਡ ਗਿਆ ਹੈ, ਜਿਸ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ । ਇਸ ਸਬੰਧੀ ਪੁਲਿਸ ਵਲੋਂ ਮਾਮਲਾ ਦਰਜ (Case registered) ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਪੰਜਾਬ ਪੁਲਸ ਨੇ ਗੁਰਜਿੰਦਰ ਸਿੰਘ ਉਰਫ ਬਾਬਾ ਬੇਅੰਤ ਨੂੰ ਕੀਤਾ ਗ੍ਰਿਫ਼ਤਾਰ

0
DGP

ਚੰਡੀਗੜ੍ਹ, 2 ਮਈ 2026 : ਪੰਜਾਬ ਪੁਲਸ (Punjab Police) ਦੇ ਵੱਖ-ਵੱਖ ਵਿੰਗਾਂ ਵਲੋਂ ਇਕ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਓ. ਸੀ. ਅੰਮ੍ਰਿਤਸਰ, ਪਟਿਆਲਾ ਪੁਲਸ ਅਤੇ ਸੀ. ਆਈ. ਪਠਾਨਕੋਟ ਜਿਨ੍ਹਾਂ ਵਲੋਂ ਸਾਂਝੀ ਕਾਰਵਾਈ ਦੇ ਚਲਦਿਆਂ ਜਿਸ ਗੁਰਜਿੰਦਰ ਸਿੰਘ ਉਰਫ ਬਾਬਾ (Gurjinder Singh alias Baba) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਸਬੰਧ ਸਿੱਧੇ ਸਿੱਧ ਸ਼ੰਭੂ ਰੇਲਵੇ ਟੈ੍ਰਕ ਧਮਾਕੇ ਮਾਮਲੇ ਨਾਲ ਹੀ ਨਹੀਂ ਬਲਕਿ ਹੋਰ ਵੀ ਕਈ ਵੱਖ-ਵੱਖ ਮਾਮਲਿਆਂ ਨਾਲ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਗੁਰਦਾਸਪੁਰ ਜਿਲੇ ਦੇ ਧਾਰੀਵਾਲ ਦਾ ਵਸਨੀਕ ਹੈ ।

ਸ਼ੁਰੂਆਤੀ ਜਾਂਚ ਵਿਚ ਕੀ ਸਾਹਮਣੇ ਆਇਆ

ਪੁਲਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਅਨੁਸਾਰ ਗੁਰਜਿੰਦਰ ਸਿੰਘ ਸ਼ੰਭੂ ਧਮਾਕੇ ਦੇ ਨਾਲ-ਨਾਲ ਸਰਹਿੰਦ ਰੇਲਵੇ ਟਰੈਕ ਧਮਾਕੇ ਅਤੇ ਮੋਗਾ ਵਿੱਚ ਸੀ. ਆਈ. ਏ. ਦਫ਼ਤਰ ‘ਤੇ ਗ੍ਰਨੇਡ ਹਮਲੇ ਨਾਲ ਜੁੜਿਆ ਹੋਇਆ ਹੈ । ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਘਟਨਾਵਾਂ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੀਤੀਆਂ ਗਈਆਂ ਸਨ ਜੋ ਸੂਬੇ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸਿ਼ਸ਼ ਕਰ ਰਹੇ ਸਨ ।

ਪੁਲਸ ਨੇ ਤਿੰਨੋਂ ਅੱਤਵਾਦੀ ਮਾਮਲਿਆਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ

ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਗ੍ਰਿਫ਼ਤਾਰੀ ਅਤੇ ਪਹਿਲਾਂ ਹੋਈਆਂ ਬਰਾਮਦਗੀਆਂ ਨਾਲ ਮੋਗਾ, ਸਰਹਿੰਦ ਅਤੇ ਸ਼ੰਭੂ ਨਾਲ ਸਬੰਧਤ ਤਿੰਨੋਂ ਅੱਤਵਾਦੀ ਮਾਮਲੇ ਹੱਲ ਹੋ ਗਏ ਹਨ । ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਇਹ ਕਾਰਵਾਈ ਨਾ ਸਿਰਫ਼ ਸੁਰੱਖਿਆ ਏਜੰਸੀਆਂ ਦੀ ਚੌਕਸੀ ਨੂੰ ਦਰਸਾਉਂਦੀ ਹੈ ਸਗੋਂ ਇਹ ਵੀ ਦਰਸਾਉਂਦੀ ਹੈ ਕਿ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਅੱਤਵਾਦੀ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਦੇ ਡੀ. ਜੀ. ਪੀ. ਨੇ ਦਿੱਤੇ ਸਖ਼ਤ ਹੁਕਮ

ਡੀ. ਜੀ. ਪੀ. (D. G. P.) ਨੇ ਕਿਹਾ ਕਿ ਉਹ ਸੂਬੇ ਵਿੱਚ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਜਿਹੇ ਆਪ੍ਰੇਸ਼ਨ ਅੱਤਵਾਦੀ ਨੈੱਟਵਰਕਾਂ ਨੂੰ ਜੜ੍ਹੋਂ ਪੁੱਟਣ ਲਈ ਜਾਰੀ ਰਹਿਣਗੇ । ਇਹ ਸਫਲਤਾ ਸੁਰੱਖਿਆ ਬਲਾਂ ਦੇ ਤਾਲਮੇਲ ਅਤੇ ਤੇਜ਼ ਕਾਰਵਾਈ ਦਾ ਨਤੀਜਾ ਹੈ, ਜੋ ਭਵਿੱਖ ਵਿੱਚ ਅਜਿਹੇ ਖਤਰਿਆਂ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ ।

ਆਜ਼ਮਗੜ੍ਹ `ਚ ਨਸ਼ਾ ਸਮੱਗਲਰ ਦੀ 50.9 ਲੱਖ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਕੁਰਕ

0
property attached

ਆਜ਼ਮਗੜ੍ਹ, 2 ਮਈ 2026 : ਭਾਰਤ ਦੇਸ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਆਜ਼ਮਗੜ੍ਹ ਜਿ਼ਲੇ ‘ਚ ਇਕ ਨਸ਼ਾ ਸਮੱਗਲਰ ਦੀ ਗੈਰ-ਕਾਨੂੰਨੀ ਜਾਇਦਾਦ ਕੁਰਕ (Property attachment) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਦੀ ਕੀਤੀ ਗਈ ਹੈ ਜਾਇਦਾਦ ਕੁਰਕ

ਜਿਲਾ ਮੈਜਿਸਟ੍ਰੇਟ (District Magistrate) ਦੇ ਹੁਕਮਾਂ ’ਤੇ ਸਾਈਬਰ ਕ੍ਰਾਈਮ ਪੁਲਸ ਨੇ ਕੋਡੀਨ ਵਾਲੇ ਕਫ ਦੀ ਗੈਰ-ਕਾਨੂੰਨੀ ਸਮੱਗਲਿੰਗ ਦੇ ਮੁਲਜ਼ਮ ਵਿਕਾਸ ਸਿੰਘ ਉਰਫ਼ ਨਾਰਵੇ ਨਾਲ ਸਬੰਧਤ ਲੱਗਭਗ 50.9 ਲੱਖ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਕੁਰਕ ਕੀਤੀ । ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਆਪਣੇ ਜੱਦੀ ਪਿੰਡ ‘ਚ ਲੱਗਭਗ 27.25 ਲੱਖ ਰੁਪਏ ਦੀ ਲਾਗਤ ਨਾਲ ਇਕ ਘਰ ਬਣਾਇਆ ਸੀ । ਨਾਲ ਹੀ ਲਖਨਊ ਦੇ ਗੋਮਤੀ ਨਗਰ ਐਕਸਟੈਂਸ਼ਨ ‘ਚ ਇਕ ਰਿਹਾਇਸ਼ੀ ਪ੍ਰਾਜੈਕਟ ‘ਚ ਇਕ ਫਲੈਟ ਲਈ 23.64 ਲੱਖ ਰੁਪਏ ਜਮ੍ਹਾ ਕਰਵਾਏ ਸਨ ।

ਜਾਇਦਾਦਾਂ ਨੂੰ ਕੀਤਾ ਗਿਆ ਐਨ. ਡੀ. ਪੀ. ਐਸ. ਐਕਟ ਤਹਿਤ ਜਬਤ

ਸੀਨੀਅਰ ਪੁਲਸ ਸੁਪਰਡੈਂਟ (Senior Superintendent of Police) ਦੇ ਨਿਰਦੇਸ਼ਾਂ ਹੇਠ ਕੀਤੀ ਗਈ ਜਾਂਚ ਤੋਂ ਬਾਅਦ ਐਨ. ਡੀ. ਪੀ. ਐਸ. ਐਕਟ ਅਧੀਨ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਹੈ । ਇਸ ਤੋਂ ਬਾਅਦ ਸਮਰੱਥ ਅਧਿਕਾਰੀ ਦੇ ਹੁਕਮਾਂ ‘ਤੇ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ।

ਅੰਮ੍ਰਿਤਪਾਲ ਸਿੰਘ ਹੋਇਆ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿਚ ਪੇਸ਼

0
Amritpal Singh

ਅੰਮ੍ਰਿਤਸਰ, 2 ਮਈ 2026 : ਭਾਰਤ ਦੇਸ਼ ਦੇ ਸੂਬੇ ਅਸਾਮ ਵਿਖੇ ਬਣੀ ਡਿਬਰੂਗੜ੍ਹ ਜੇਲ ਵਿਚ ਬੰਦ ਅੰਮ੍ਰਿਤਪਾਲ ਸਿੰਘ (Amritpal Singh) ਦੀ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਮਾਨਯੋਗ ਅਦਾਲਤ ਵਿਚ ਪੇਸ਼ੀ ਕੀਤੀ ਗਈ ।

ਕਿਸ ਕੇਸ ਵਿਚ ਕੀਤਾ ਗਿਆ ਪੇਸ਼

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ‘ਚ ਬੰਦ ਹੈ ਨੂੰ ਅੱਜ ਅਜਨਾਲਾ ਵਿਖੇ ਵਾਪਰੇ ਘਟਨਾਕ੍ਰਮ ਮਾਮਲੇ ਵਿਚ ਅਦਾਲਤ ਵਿਚ ਵਧੀਕ ਜਿਲਾ ਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਜਿਸ ਦੌਰਾਨ ਪੁਲਸ ਵਲੋਂ ਪੇਸ਼ ਨਹੀਂ ਹੋਇਆ ਅਤੇ ਵਧੀਕ ਜਿਲਾ ਅਤੇ ਸੈਸ਼ਨ ਜੱਜ ਵਲੋਂ ਅਗਲੀ ਸੁਣਵਾਈ (Next hearing) 5 ਮਈ ਦਿਨ ਮੰਗਲਵਾਰ ਤੇ ਪਾ ਦਿੱਤੀ ਗਈ ।

ਕੀ ਆਖਿਆ ਅੰਮ੍ਰਿਤਪਾਲ ਦੇ ਵਕੀਲ ਨੇ

ਮਾਨਯੋਗ ਅਦਾਲਤ ਦੇ ਵਧੀਕ ਜਿਲਾ ਅਤੇ ਸੈਸ਼ਨ ਜੱਜ ਅੱਗੇ ਵੀਡੀਓ ਕਾਨਫਰੈਂਸਿੰਗ (Video conferencing) ਪੇਸ਼ ਹੋਏ ਅੰਮ੍ਰਿਤਪਾਲ ਸਿੰਘ ਵਕੀਲ ਰਿਤੂ ਰਾਜ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵਿਰੁੱਧ ਲਗਾਏ ਗਏ ਦੋਸ਼ ਬੇਬੁਨਿਆਦ ਹਨ । ਜਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਹੈ ਅਤੇ ਉਸ ‘ਤੇ ਆਪਣੇ ਸਾਥੀਆਂ ਨਾਲ ਮਿਲ ਕੇ ਅਜਨਾਲਾ ਪੁਲਸ ਸਟੇਸ਼ਨ ‘ਤੇ ਹਮਲਾ ਕਰਨ ਦਾ ਦੋਸ਼ ਹੈ ।

ਸੁਖਜਿੰਦਰ ਰੰਧਾਵਾ ਨੇ ਕਰਵਾਈ ਸਾਈਬਰ ਕਰਾਈਮ ਵਿੰਗ ਵਿਚ ਸਿ਼ਕਾਇਤ ਦਰਜ

0
Sukhjinder Randhawa

ਗੁਰਦਾਸਪੁਰ, 2 ਮਈ 2026 : ਕਾਂਗਰਸ ਪਾਰਟੀ (Congress Party) ਦੇ ਗੁਰਦਾਸਪੁਰ ਤੋਂ ਐਮ. ਪੀ. ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਪੰਜਾਬ ਪੁਲਸ ਦੇ ਸਾਈਬਰ ਕਰਾਈਮ ਵਿੰਗ ਵਿਚ ਇਕ ਸਿ਼ਕਾਇਤ ਦਰਜ ਕਰਵਾਈ ਗਈ ਹੈ ।

ਕੀ ਸਿ਼ਕਾਇਤ ਦਰਜ ਕਰਵਾਈ ਗਈ ਹੈ

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਸੰਸਦ ਮੈਂਬਰ (Member of Parliament) ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਮੌਤ ਦੀ ਝੂਠੀ ਅਫਵਾਹ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਰੁਖ ਅਖਤਿਆਰ ਕਰਦਿਆਂ ਪੰਜਾਬ ਪੁਲਸ ਦੇ ਸਾਈਬਰ ਕਰਾਈਮ ਵਿੰਗ (Cyber ​​Crime Wing) ਦੇ ਏ. ਡੀ. ਜੀ. ਪੀ. ਕੋਲ ਇਸ ਸਬੰਧੀ ਇੱਕ ਰਸਮੀ ਸਿ਼ਕਾਇਤ ਦਰਜ (Complaint filed) ਕਰਵਾਈ ਹੈ ।

ਕੀ ਦੱਸਿਆ ਗਿਆ ਹੈ ਸਿ਼ਕਾਇਤ ਵਿਚ

ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਦਿੱਤੀ ਸਿ਼ਕਾਇਤ ਵਿਚ ਦੱਸਿਆ ਕਿ ਇਸ ਗੁੰਮਰਾਹਕੁੰਨ ਪੋਸਟ ਕਾਰਨ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਵਿੱਚ ਭਾਰੀ ਮਾਨਸਿਕ ਪ੍ਰੇਸ਼ਾਨੀ ਪੈਦਾ ਹੋਈ, ਸਗੋਂ ਆਮ ਜਨਤਾ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ । ਉਨ੍ਹਾਂ ਦੱਸਿਆ ਕਿ ਇਸ ਪੋਸਟ ਨੂੰ ਪਿਛਲੇ ਕੁੱਝ ਸਮੇਂ ਤੋਂ ਵਾਇਰਲ ਕੀਤਾ ਜਾ ਰਿਹਾ ਤੇ ਇਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਹਾਦਸੇ ਦੌਰਾਨ ਰੰਧਾਵਾ ਦੀ ਮੌਤ ਹੋ ਗਈ ਹੈ ਜਦੋਂ ਕਿ ਅਜਿਹਾ ਸੱਚਾਈ ਤੋਂ ਕੋਹਾਂ ਦੂਰ ਹੈ ।

ਕਾਰ-ਈ ਰਿਕਸ਼ਾ ਵਿਚਕਾਰ ਟੱਕਰ ਕਾਰਨ ਇਕ ਦੀ ਮੌਤ ਤਿੰਨ ਜਖਮੀ

0
Accident

ਜਲੰਧਰ, 2 ਮਈ 2026 : ਪੰਜਾਬ ਦੇ ਨਕੋਦਰ ਦੇ ਨੂਰਮਹਿਲ ਰੋਡ (Nurmahal Road) ‘ਤੇ ਸੰਗਤਪੁਰਾ ਬੱਸ ਅੱਡੇ ਨੇੜੇ ਕਾਰ-ਈ ਰਿਕਸ਼ਾ ਦੀ ਹੋਈ ਆਪਸੀ ਟੱਕਰ ਵਿਚ ਇਕ ਦੀ ਮੌਤ ਤੇ ਤਿੰਨ ਜਖਮੀ (Injured) ਹੋ ਗਏ ਹਨ ।

ਕੌਣ ਹੈ ਜੋ ਉਤਰ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਨਕੋਦਰ ਦੇ ਨੂਰਮਹਿਲ ਰੋਡ ‘ਤੇ ਸੰਗਤਪੁਰ ਬੱਸ ਸਟੈਂਡ ਨੇੜੇ ਹੋਏ ਜੋ ਈ-ਰਿਕਸ਼ਾ ਤੇ ਕਾਰ ਵਿਚਾਲੇ ਟੱਕਰ ਹੋਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿੱਚ ਈ-ਰਿਕਸ਼ਾ ਚਾਲਕ ਦੀ ਮੌਤ (Death) ਹੋ ਗਈ ਹੈ ਦਾ ਨਾਮ ਕੁਲਦੀਪ ਸਿੰਘ ਹੈ ਤੇ ਉਹ 58 ਸਾਲਾਂ ਦਾ ਹੈ । ਕਾਰ ਵਿਚ ਸਵਾਰ ਵਿਅਕਤੀਆਂ ਵਿਚੋਂ ਜੋ ਤਿੰਨ ਜਣੇ ਜਖਮੀ ਹੋ ਗਏ ਹਨ ਨੂੰ ਫਿਲੌਰ ਵਿਖੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਕਾਰ ਚਾਲਕ ਬਿੱਟੂ ਕੁਮਾਰ ਨੂੰ ਬਿਲਗਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਮ੍ਰਿਤਕ ਈ-ਰਿਕਸ਼ਾ ਚਾਲਕ (E-rickshaw driver) ਕੁਲਦੀਪ ਸਿੰਘ ਦੇ ਭਰਾ ਅਮਰਜੀਤ ਸਿੰਘ ਵਾਸੀ ਫਿਲੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ‘ਤੇ ਹਾਦਸੇ ਦੀ ਸੂਚਨਾ ਮਿਲੀ ਸੀ ਤੇ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਭਰਾ ਕੁਲਦੀਪ ਸਿੰਘ ਨੂੰ ਮ੍ਰਿਤਕ ਪਾਇਆ । ਉਨ੍ਹਾਂ ਇਹ ਵੀ ਦੱਸਿਆ ਕਿ ਕੁਲਦੀਪ ਸਿੰਘ ਈ-ਰਿਕਸ਼ਾ ‘ਤੇ ਸਾਮਾਨ ਲੈ ਕੇ ਨੂਰਮਹਿਲ ਵੱਲ ਜਾ ਰਹੇ ਸਨ।ਦੱਸਣਯੋਗ ਹੈ ਕਿ ਈ-ਰਿਕਸ਼ਾ ਚਾਲਕ ਸਮਾਨ ਲੈ ਕੇ ਨੂਰਮਹਿਲ ਵੱਲ ਜਾ ਰਿਹਾ ਸੀ ।

ਹਾਦਸੇ ਸਬੰਧੀ ਕਾਰ ਚਾਲਕ ਨੇ ਕੀ ਦੱਸਿਆ

ਕਾਰ ਚਾਲਕ ਦੀ ਜਿਸਦੀ ਪਛਾਣ ਲੁਧਿਆਣਾ ਦੇ ਮਾਛੀਵਾੜਾ ਵਾਸੀ ਬਿੱਟੂ ਕੁਮਾਰ ਵਜੋਂ ਹੋਈ ਹੈ ਨੇ ਪੁਲਸ ਨੂੰ ਦੱਸਿਆ ਕਿ ਉਹ ਨਕੋਦਰ ਤੋਂ ਮੱਥਾ ਟੇਕਣ ਤੋਂ ਬਾਅਦ ਮਾਛੀਵਾੜਾ ਜਾ ਰਿਹਾ ਸੀ । ਉਸ ਦੀ ਕਾਰ ਵਿੱਚ ਪਰਿਵਾਰਕ ਮੈਂਬਰ ਵੀ ਸਨ, ਤਦ ਹੀ ਸੰਗਤਪੁਰ ਅੱਡੇ ‘ਤੇ ਈ-ਰਿਕਸ਼ਾ ਨਾਲ ਟੱਕਰ ਹੋ ਗਈ । ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਲੋਕ ਵੀ ਜ਼ਖ਼ਮੀ ਹੋ ਗਏ ।

ਏ. ਐਸ. ਆਈ. ਨੇ ਕੀ ਦੱਸਿਆ

ਬਿਲਗਾ ਥਾਣੇ ਦੇ ਏ. ਐਸ. ਆਈ. (A. S. I.) ਬਗੀਚਾ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਵੇਰੇ 112 ‘ਤੇ ਹਾਦਸੇ ਦੀ ਸੂਚਨਾ ਮਿਲੀ ਸੀ । ਪੁਲਸ ਟੀਮ ਤੁਰੰਤ ਮੌਕੇ `ਤੇ ਪਹੁੰਚੀ, ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਤਿੰਨ ਲੋਕ ਜ਼ਖ਼ਮੀ ਸਨ । ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਫਿਲੌਰ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਮ੍ਰਿਤਕ ਦੀ ਲਾਸ਼ ਨੂੰ ਫਿਲੌਰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ । ਪੁਲਸ ਨੇ ਕਾਰ ਚਾਲਕ ਬਿੱਟੂ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਨੌਜਵਾਨ ਨੇ ਘਰ ਵਿਚ ਹੀ ਫਾਹਾ ਲਗਾ ਕੇ ਕਰ ਲਈ ਖੁਦਕੁਸ਼ੀ

0
suicide

ਬਰਨਾਲਾ, 2 ਮਈ 2026 : ਪੰਜਾਬ ਦੇ ਜਿਲਾ ਬਰਨਾਲਾ (Barnala District) ਦੇ ਪਿੰਡ ਬੱਲੋਕੇ ਵਿਖੇ ਇਕ ਨੌਜਵਾਨ ਵਲੋਂ ਘਰ ਵਿਚ ਹੀ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਜਿਲੇ ਅਧੀਨ ਆਉਂਦੇ ਜਿਸ ਪਿੰਡ ਬੱਲੋਕੇ (Village Balloke) ਵਿਖੇ ਜੋ ਇਕ ਨੌਜਵਾਨ ਵਲੋਂ ਘਰ ਵਿਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਦਾ ਨਾਮ ਕੋਮਲਪ੍ਰੀਤ ਸਿੰਘ ਸਿੱਧੂ ਹੈ । ਉਕਤ ਘਟਨਾਕ੍ਰਮ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ ।

ਕੀ ਕਾਰਨ ਰਿਹਾ ਖੁਦਕੁਸ਼ੀ ਕਰਨ ਦਾ

ਦੱਸਿਆ ਜਾ ਰਿਹਾ ਹੈ ਕਿ ਕੋਮਲਪ੍ਰੀਤ (Komalpreet) ਨੇ ਅਚਾਨਕ ਘਰ ਵਿੱਚ ਹੀ ਫਾਹਾ ਲੈ ਲਿਆ । ਜਦੋਂ ਤੱਕ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਦੋਂ ਤੱਕ ਉਸ ਦੀ ਜਾਨ ਜਾ ਚੁੱਕੀ ਸੀ । ਮ੍ਰਿਤਕ ਨੌਜਵਾਨ ਨੇ ਇਹ ਖ਼ੌਫ਼ਨਾਕ ਕਦਮ ਕਿਉਂ ਚੁੱਕਿਆ, ਇਸ ਦੇ ਅਸਲ ਕਾਰਨਾਂ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ । ਪੁਲਸ ਅਤੇ ਪਰਿਵਾਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਮਾਂ ਦਾ ਸੀ ਇੱਕੋ ਇੱਕ ਸਹਾਰਾ

ਜਾਣਕਾਰੀ ਅਨੁਸਾਰ ਕੋਮਲਪ੍ਰੀਤ ਸਿੰਘ ਦੇ ਸਿਰ ਤੋਂ ਪਿਤਾ ਦਾ ਸਾਇਆ ਕਰੀਬ 10 ਸਾਲ ਪਹਿਲਾਂ ਹੀ ਉੱਠ ਗਿਆ ਸੀ । ਉਸ ਦੇ ਪਿਤਾ ਹਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਹ ਆਪਣੀ ਮਾਂ ਨਾਲ ਘਰ ਵਿੱਚ ਰਹਿ ਰਿਹਾ ਸੀ । ਉਸ ਦੀ ਇੱਕ ਭੈਣ ਹੈ, ਜੋ ਵਿਆਹੁਤਾ ਹੈ ਅਤੇ ਇਸ ਸਮੇਂ ਵਿਦੇਸ਼ (ਸਾਈਪਰਸ) ਵਿੱਚ ਰਹਿ ਰਹੀ ਹੈ ।

ਕਰਜ਼ੇ ਤੋਂ ਪ੍ਰੇਸ਼ਾਨ ਬਜ਼ੁਰਗ ਕਿਸਾਨ ਜੋੜੇ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

0
suicide

ਮੈਣਪੁਰੀ, 2 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮੈਣਪੁਰੀ ਵਿਖੇ ਲੰਘੇ ਦਿਨਾਂ ਦੌਰਾਨ ਕਿਸਾਨ ਪਤੀ-ਪਤਨੀ ਵਲੋਂ ਕਰਜੇ ਤੋਂ ਦੁਖੀ ਹੋ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹਨ ਦੋਵੇਂ ਜਣੇ

ਉੱਤਰ ਪ੍ਰਦੇਸ਼ ‘ਚ ਮੈਣਪੁਰੀ ਜਿਲੇ ਦੇ ਬਰਨਹਾਲ ਥਾਣਾ ਖੇਤਰ ਅਧੀਨ ਆਉਂਦੇ ਆਧੂਪੁਰ ਪਿੰਡ ‘ਚ ਕਰਜ਼ੇ ਤੋਂ ਪ੍ਰੇਸ਼ਾਨ (Troubled by debt) ਇਕ ਬਜ਼ੁਰਗ ਕਿਸਾਨ ਜੋੜੇ ਨੇ ਕਥਿਤ ਤੌਰ ‘ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ । ਪੁਲਸ ਅਨੁਸਾਰ ਸੰਤੋਸ਼ ਕੁਮਾਰ (66) ਤੇ ਉਸ ਦੀ ਪਤਨੀ ਰਾਧਾ ਦੇਵੀ (60) ਜੋ ਆਧੂਪੁਰ ਦੇ ਰਹਿਣ ਵਾਲੇ ਸਨ, ਪਿੰਡ ਤੋਂ ਲੱਗਭਗ 2 ਕਿਲੋਮੀਟਰ ਦੂਰ ਬੇਹੋਸ਼ ਮਿਲੇ । ਉਨ੍ਹਾਂ ਦੇ ਪਰਿਵਾਰ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਮੌਕੇ ਤੋਂ ਕੀੜੇਮਾਰ ਦਵਾਈ ਬਰਾਮਦ ਹੋਈ ।

ਕੀ ਸੀ ਪੂਰਾ ਮਾਮਲਾ

ਰਿਪੋਰਟਾਂ ਅਨੁਸਾਰ ਸੰਤੋਸ਼ ਕੁਮਾਰ ਆਪਣੇ ਛੋਟੇ ਪੁੱਤਰ ਦੀ ਨੌਕਰੀ ਲਈ ਪਹਿਲਾਂ ਹੀ ਦੋ ਵਿਘੇ ਜ਼ਮੀਨ ਵੇਚ ਚੁੱਕਾ ਸੀ । ਉਸ ਨੇ ਆਪਣੀ ਫਸਲ ਲਈ 60 ਹਜ਼ਾਰ ਰੁਪਏ ਦਾ ਕਰਜ਼ਾ ਵੀ ਲਿਆ ਹੋਇਆ ਸੀ । ਆਲੂ ਦੀ ਫਸਲ ਦੇ ਬਰਬਾਦ ਹੋਣ ਕਾਰਨ ਵਿਆਜ ਸਮੇਤ ਉਸ ਦਾ ਕਰਜ਼ਾ ਲੱਗਭਗ 2.82 ਲੱਖ ਰੁਪਏ ਹੋ ਗਿਆ ਸੀ, ਜਿਸ ਨੂੰ ਉਹ ਵਾਪਸ ਕਰਨ ਵਿਚ ਅਸਮਰੱਥ ਸਨ ।

ਕੀ ਆਖਣਾ ਹੈ ਪਿੰਡ ਵਾਸੀਆਂ ਦਾ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਰਜ਼ੇ ਦੀ ਅਦਾਇਗੀ ਲਈ ਜ਼ਮੀਨ ਵੇਚਣ ਨੂੰ ਲੈ ਕੇ ਪਰਿਵਾਰ ‘ਚ ਝਗੜਾ ਸੀ । ਛੋਟਾ ਪੁੱਤਰ ਉਨ੍ਹਾਂ ’ਤੇ ਜ਼ਮੀਨ ਵੇਚਣ ਲਈ ਦਬਾਅ ਪਾ ਰਿਹਾ ਸੀ, ਜਦੋਂ ਕਿ ਸੰਤੋਸ਼ ਕੁਮਾਰ ਅਤੇ ਉਸ ਦਾ ਵੱਡਾ ਪੁੱਤਰ ਇਸ ਦੇ ਹੱਕ ‘ਚ ਨਹੀਂ ਸਨ । ਇਸ ਪਰਿਵਾਰਕ ਤਣਾਅ ਨੂੰ ਖੁਦਕੁਸ਼ੀ ਦਾ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ।

ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ `ਚ 1745 ਕਰੋੜ ਦੀ ਕੋਕੀਨ ਕੀਤੀ ਗਈ ਜ਼ਬਤ

0
Cocaine

ਨਵੀਂ ਦਿੱਲੀ, 2 ਮਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਐਨ. ਸੀ. ਬੀ. ਵਲੋਂ ਇਕ ਮੁਹਿੰਮ ਦੌਰਾਨ 1745 ਕਰੋੜ ਦੀ ਕੋਕੀਨ (Cocaine) ਜ਼ਬਤ ਕੀਤੀ ਗਈ ਹੈ ।

ਡਰੱਗ ਗਿਰੋਹਾਂ ਨੂੰ ਕੁਚਲ ਦਿੱਤਾ ਜਾਵੇਗਾ : ਗ੍ਰਹਿ ਮੰਤਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (Narcotics Control Bureau) (ਐੱਨ. ਸੀ. ਬੀ.) ਨੇ ਮੁੰਬਈ ਵਿਚ 1,745 ਕਰੋੜ ਰੁਪਏ ਦੀ ਕੀਮਤ ਵਾਲੀ ਉੱਚ ਗੁਣਵੱਤਾ ਵਾਲੀ 349 ਕਿਲੋਗ੍ਰਾਮ ਕੋਕੀਨ ਜ਼ਬਤ ਕਰ ਕੇ ਨਸ਼ਾ ਸਮੱਗਲਿੰਗ (Drug trafficking) ਨਾਲ ਜੁੜੇ ਇਕ ਵੱਡੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਅਸੀਂ ਨਸ਼ਾ ਸਮੱਗਲਰਾਂ ਦੇ ਗਿਰੋਹਾਂ ਨੂੰ ਬੇਰਹਿਮੀ ਨਾਲ ਕੁਚਲਣ ਲਈ ਦ੍ਰਿੜ ਸੰਕਲਪ ਹਾਂ ।

ਏਜੰਸੀ ਨੇ ਕੀਤਾ ਵੱਡੇ ਨੈਟਵਰਕ ਨੂੰ ਤਬਾਹ

ਉਨ੍ਹਾਂ ਕਿਹਾ ਕਿ ਇਹ ਹੇਠਲੇ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਦੀ ਰਣਨੀਤੀ ਦੀ ਇਕ ਉੱਤਮ ਮਿਸਾਲ ਹੈ, ਜਿਸ ਵਿਚ ਏਜੰਸੀ ਨੇ ਇਕ ਛੋਟੀ ਜਿਹੀ ਖੇਪ ਦਾ ਪਤਾ ਲਗਾ ਕੇ ਇਕ ਵੱਡੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ । ਇਸ ਇਤਿਹਾਸਕ ਸਫ਼ਲਤਾ ਲਈ ਐੱਨ. ਸੀ. ਬੀ. ਟੀਮ ਨੂੰ ਵਧਾਈ ਦਿੱਤੀ । ਇਹ ਜ਼ਬਤੀ ਅੰਤਰਰਾਸ਼ਟਰੀ ਅੱਤਵਾਦੀ ਦਾਊਦ ਇਬਰਾਹਿਮ ਦੇ ਸਾਥੀ ਅਤੇ ਨਸ਼ਾ ਸਮੱਗਲਰ ਸਲੀਮ ਡੋਲਾ ਨੂੰ ਤੁਰਕੀ ਤੋਂ ਭਾਰਤ ਲਿਆਉਣ ਦੇ ਕੁਝ ਦਿਨਾਂ ਬਾਅਦ ਹੋਈ ਹੈ ।