ਮੈਡੀਕਲ ਕਾਲਜ ਦੇ ਤਿੰਨ ਵਿਦਿਆਰਥੀ ਰੈਗਿੰਗ ਕਰਨ ਤੇ ਕੀਤੇ ਸਸਪੈਂਡ

0
23
suspended

ਅਹਿਮਦਾਬਾਦ, 18 ਜੂਨ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਦੇ ਬੀ. ਜੇ. ਕਾਲਜ ਵਿਖੇ ਤਿੰਨ ਵਿਦਿਆਰਥੀਆਂ ਨੂੰ ਰੈਗਿੰਗ ਕਰਨ ‘ਤੇ ਸਸਪੈਂਡ (suspended) ਕੀਤਾ ਗਿਆ ਹੈ ।

ਕਿੰਨੀ ਦੇਰ ਲਈ ਕੀਤਾ ਗਿਆ ਹੈ ਸਸਪੈਂਡ

ਮਿਲੀ ਜਾਣਕਾਰੀ ਅਨੁਸਾਰ ਅਹਿਮਦਾਬਾਦ ਵਿਚ ਜੋ ਬੀ. ਜੇ. ਮੈਡੀਕਲ ਕਾਲਜ (B. J. Medical College) ਦੇ ਸੈਕਿੰਡ ਈਰ ਪੀ. ਜੀ. ਦੇ ਤਿੰਨ ਵਿਦਿਆਰਥੀਆਂ ਨੂੰ ਰੈਗਿੰਗ (Ragging) ਕਰਨ ਦੇ ਦੋਸ਼ ਹੇਠ ਸਸਪੈਂਡ ਕੀਤਾ ਗਿਆ ਹੈ ਉਹ ਛੇ ਮਹੀਨਿਆਂ ਤੋਂ ਲੈ ਕੇ ਇੱਕ ਸਾਲ ਤੱਕ ਲਈ ਸਸਪੈਂਡ ਕਰ ਦਿੱਤਾ ਗਿਆ ਹੈ ।

ਕਿਹੜੀ ਕਲਾਸ ਦੇ ਵਿਦਿਆਰਥੀਆਂ ਨਾਲ ਕੀਤੀ ਗਈ ਸੀ ਰੈਗਿੰਗ

ਗੁਜਰਾਤ ਦੇ ਸਿਹਤ ਮੰਤਰੀ ਪ੍ਰਫੁੱਲ ਪਾਨਸ਼ੇਰੀਆ (Health Minister Praful Panchsheria) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਉਪਰੋਕਤ ਤਿੰਨ ਵਿਦਿਆਰਥੀਆਂ ਨੂੰ ਫਸਟ ਈਅਰ ਦੇ ਰੈਜੀਡੈਂਟ ਡਾਕਟਰਾਂ ਨਾਲ ਰੈਗਿੰਗ ਕਰਨ ਦੇ ਦੋਸ਼ ਹੇਠ ਛੇ ਮਹੀਨਿਆਂ ਤੋਂ ਇਕ ਸਾਲ ਲਈ ਸਸਪੈਂਡ ਕੀਤਾ ਗਿਆ ਹੈ ਇਹ ਕਾਰਵਾਈ ਸਰਕਾਰੀ ਕਾਲਜ ਦੀ ਐਂਟੀ-ਰੈਗਿੰਗ ਕਮੇਟੀ ਦੀ ਰਿਪੋਰਟ ਦੇ ਆਧਾਰ `ਤੇ ਕੀਤੀ ਗਈ ਹੈ ।

ਹੋਰ ਕੀ ਦੱਸਿਆ ਸਿਹਤ ਮੰਤਰੀ ਨੇ

ਸਿਹਤ ਮੰਤਰੀ ਪ੍ਰਫੁੱਲ ਪਾਨਸ਼ੇਰੀਆ ਨੇ ਇੱਕ ਹੋਰ ਬਿਆਨ ਵਿੱਚ ਦੱਸਿਆ ਕਿ ਭਾਵਨਗਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਆਰਥੋਪੈਡਿਕਸ ਵਿਭਾਗ ਦੇ ਸੈਕੰਡ-ਈਅਰ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਵੱਲੋਂ 13 ਫਸਟ-ਈਅਰ ਵਿਦਿਆਰਥੀਆਂ ਨਾਲ ਰੈਗਿੰਗ ਕਰਨ ਦੀ ਇੱਕ ਹੋਰ ਸਿ਼ਕਾਇਤ ਨੂੰ ਵੀ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਆ ਹੈ । ਉਨ੍ਹਾਂ ਕਿਹਾ ਕਿ ਗੁਜਰਾਤ ਸਰਕਾਰ ਅਤੇ ਸਿਹਤ ਵਿਭਾਗ ਵਿਦਿਆਰਥੀਆਂ ਲਈ ਸੁਰੱਖਿਅਤ, ਸਨਮਾਨਜਨਕ ਅਤੇ ਡਰ-ਮੁਕਤ ਵਿਦਿਅਕ ਮਾਹੌਲ ਬਣਾਈ ਰੱਖਣ ਲਈ ਵਚਨਬੱਧ ਹਨ ।

LEAVE A REPLY

Please enter your comment!
Please enter your name here