Home Blog Page 92

ਪੰਜਾਬ ਯੂਨੀਵਰਸਿਟੀ ਵਿਚ ਜਸ਼ਨ ਜਵੰਦਾ ਕਾਤਲਾਨਾ ਹਮਲੇ ਵਿਚ ਵਾਲਾ-ਵਾਲ ਬਚਿਆ

0
Jashan Jawanda

ਚੰਡੀਗੜ੍ਹ,18 ਮਾਰਚ 2026 : ਚੰਡੀਗੜ੍ਹ ਵਿਖੇ ਬਣੀ ਪੰਜਾਬ ਯੂਨੀਵਰਸਿਟੀ (Punjab University) ਵਿਖੇ ਬੀਤੇ ਦਿਨੀਂ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਜਸ਼ਨ ਜਵੰਦਾ ‘ਤੇ ਗੋਲੀਬਾਰੀ (Shooting) ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਸ ਨੇ ਲਈ ਹੈ ਜਿੰਮੇਵਾਰੀ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਵਿਚ ਜੋ ਵਿਦਿਆਰਥੀ ਜਥੇਬੰਦੀ (Student organization) ਸੋਪੂ ਦੇ ਪ੍ਰਧਾਨ ਜਸ਼ਨ ਜਵੰਦਾ ਤੇ ਗੋਲੀਬਾਰੀ ਕੀਤੀ ਗਈ ਹੈ ਦੀ ਜਿੰਮੇਵਾਰੀ ਡੋਨੀ ਬੱਲ ਤੇ ਸ਼ਗਨਪ੍ਰੀਤ ਨੇ ਲਈ ਹੈ ।

ਕੀ ਹੈ ਸਮੁੱਚਾ ਮਾਮਲਾ

ਬੀਤੇ ਦਿਨੀਂ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਵਿਦਿਆਰਥੀ ਆਗੂ ਜਸ਼ਨ ਜਵੰਦਾ (Jashan Jawnda) ‘ਤੇ ਯੂਨੀਵਰਸਿਟੀ ਕੰਪਲੈਕਸ ਵਿੱਚ ਗੋਲੀਬਾਰੀ ਕੀਤੀ । ਜਿਸ ਤੋਂ ਬਾਅਦ ਦਹਿਸ਼ਤ ਫੈਲ ਗਈ । ਮੁੱਢਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਦੇ ਨੇੜੇ ਪਾਰਕਿੰਗ ਏਰੀਆ ਵਿੱਚ ਗੋਲੀਬਾਰੀ ਹੋਈ ।

ਜਸ਼ਨ ਜਵੰਦਾ ਜੋ ਕਿ ਪੰਜਾਬ ਯੂਨੀਵਰਸਿਟੀ ਸੋਪੂ ਜਥੇਬੰਦੀ ਦੇ ਵਿਦਿਆਰਥੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਹਨ, ਨੂੰ ਕਥਿਤ ਤੌਰ ‘ਤੇ ਹਮਲੇ ਵਿਚ ਨਿਸ਼ਾਨਾ ਬਣਾਇਆ ਗਿਆ ਸੀ ਬਸ ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ । ਹਮਲਾਵਰ ਅਪਰਾਧ ਕਰਨ ਤੋਂ ਤੁਰੰਤ ਬਾਅਦ ਮੌਕੇ ਤੋਂ ਭੱਜ ਗਏ । ਘਟਨਾ ਦੀ ਜਾਣਕਾਰੀ ਮਿਲਣ ‘ਤੇ ਇੱਕ ਪੁਲਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ।

ਪੁਲਸ ਨੇ ਮੌਕੇ ਤੇ ਪਹੁੰਚ ਘੇਰ ਲਿਆ ਆਲੇ-ਦੁਆਲੇ ਦਾ ਖੇਤਰ

ਗੋਲਬਾਰੀ ਹੋਣ ਦੀ ਘਟਨਾ ਦਾ ਪਤਾ ਚਲਦਿਆਂ ਹੀ ਪੁਲਸ ਨੇ ਆਲੇ ਦੁਆਲੇ ਦੇ ਖੇਤਰ ਨੂੰ ਘੇਰ ਲਿਆ ਹੈ । ਸੂਤਰਾਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਜਵੰਦਾ ‘ਤੇ ਗੋਲੀਆਂ ਚਲਾਈਆਂ । ਇਸ ਘਟਨਾ ਨਾਲ ਕੈਂਪਸ ਵਿੱਚ ਤਣਾਅ ਪੈਦਾ ਹੋ ਗਿਆ । ਗੋਲੀਬਾਰੀ ਤੋਂ ਤੁਰੰਤ ਬਾਅਦ ਵਿਦਿਆਰਥੀ ਮੌਕੇ ‘ਤੇ ਇਕੱਠੇ ਹੋ ਗਏ ।

ਪੁਲਸ ਟੀਮਾਂ (Police teams) ਮੌਕੇ ‘ਤੇ ਪਹੁੰਚ ਗਈਆਂ ਅਤੇ ਹਮਲਾਵਰਾਂ ਦੀ ਪਛਾਣ ਕਰਨ ਅਤੇ ਹਮਲੇ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਵੱਲੋਂ ਘਟਨਾ ਸਥਾਨ ਤੋਂ ਸੀ. ਸੀ. ਟੀ. ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਮੇਂ ਪਾਰਕਿੰਗ ਦੇ ਨੇੜੇ ਮੌਜੂਦ ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ ।

Read More : ਮੋਬਾਇਲਾਂ ਦੀ ਦੁਕਾਨ ਤੇ ਹੋਈ ਗੋਲੀਬਾਰੀ ਵਿਚ ਨੌਜਵਾਨ ਗੰਭੀਰ ਜ਼ਖ਼ਮੀ

ਇੰਦੌਰ ਵਿਖੇ ਭਿਆਨਕ ਅੱਗ ਲੱਗਣ ਕਾਰਨ 6 ਵਿਅਕਤੀ ਜਿੰਦਾ ਸੜੇ

0
Indore

ਮੱਧ ਪ੍ਰਦੇਸ, 18 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਇੰਦੌਰ ਵਿਖੇ ਇਕ ਘਰ ਵਿਚ ਅੱਗ ਲੱਗਣ (Fire) ਕਾਰਨ ਛੇ ਲੋਕਾਂ ਦੇ ਜਿੰਦਾ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਰਿਹਾ ਅੱਗ ਲੱਗਣ ਦਾ ਕਾਰਨ

ਮਿਲੀ ਜਾਣਕਾਰੀ ਅਨੁਸਾਰ ਜੋ ਮੱਧ ਪ੍ਰਦੇਸ਼ ਦੇ ਇੰਦੌਰ ਜਿਲ੍ਹੇ (Indore District) ਵਿੱਚ ਅੱਜ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ (Six people died) ਹੋ ਗਈ ਦਾ ਕਾਰਨ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅੱਗ ਲੱਗਣ ਦਾ ਕਾਰਨ ਇੱਕ ਇਲੈਕਟ੍ਰਿਕ ਵਾਹਨ ਨੂੰ ਚਾਰਜ ਕਰਦੇ ਸਮੇਂ ਹੋਇਆ ਧਮਾਕਾ ਸੀ । ਇਥੇ ਹੀ ਬਸ ਨਹੀਂ ਘਰ ਵਿੱਚ ਸਟੋਰ ਕੀਤੇ ਗੈਸ ਸਿਲੰਡਰਾਂ ਅਤੇ ਜਲਣਸ਼ੀਲ ਰਸਾਇਣਾਂ ਕਾਰਨ ਅੱਗ ਹੋਰ ਜਿਆਦਾ ਤੇਜ਼ੀ ਨਾਲ ਫੈਲ ਗਈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਫਾਈਟਰ (Fire fighter) ਮੌਕੇ ‘ਤੇ ਪਹੁੰਚ ਗਏ । ਬਚਾਅ ਕਾਰਜ ਤੁਰੰਤ ਸ਼ੁਰੂ ਹੋ ਗਏ । ਅੱਗ ਵਿੱਚੋਂ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਮੌਕੇ `ਤੇ ਬਚਾਅ ਕਾਰਜ ਜਾਰੀ ਹਨ ।

ਕੀ ਆਖਿਆ ਪੁਲਸ ਕਮਿਸ਼ਨਰ ਨੇ

ਇੰਦੌਰ ਦੇ ਪੁਲਸ ਕਮਿਸ਼ਨਰ ਸੰਤੋਸ਼ ਕੁਮਾਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਘਰ ਦੇ ਬਾਹਰ ਇੱਕ ਇਲੈਕਟ੍ਰਿਕ ਵਾਹਨ (Electric vehicle) ਚਾਰਜ ਹੋ ਰਿਹਾ ਸੀ ਕਿ ਇਸ ਦੌਰਾਨ ਚਾਰਜਿੰਗ ਪੁਆਇੰਟ ਵਿੱਚ ਧਮਾਕਾ (Blast) ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ । ਕਾਰ ਤੋਂ ਅੱਗ ਪੂਰੇ ਘਰ ਵਿੱਚ ਫੈਲ ਗਈ । ਘਟਨਾ ਸਮੇਂ ਘਰ ਦੇ ਅੰਦਰ 10 ਤੋਂ ਵੱਧ ਗੈਸ ਸਿਲੰਡਰ ਸਟੋਰ ਕੀਤੇ ਗਏ ਸਨ । ਇਨ੍ਹਾਂ ਵਿੱਚੋਂ ਕੁਝ ਸਿਲੰਡਰ ਫਟ ਗਏ, ਜਿਸ ਨਾਲ ਅੱਗ ਹੋਰ ਭੜਕ ਗਈ ਅਤੇ ਸਥਿਤੀ ਹੋਰ ਵਿਗੜ ਗਈ ।

Read More : ਗੁਜਰਾਤ ‘ਚ ਚਲਦੀ ਬੱਸ ‘ਚ ਅੱਗ ਲੱਗਣ ਕਾਰਨ ਹੋਈ ਇਕ ਯਾਤਰੀ ਦੀ ਮੌਤ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਤੇ ਛੁੱਟੀ ਵਾਲੀ ਪਟੀਸ਼ਨ ਹੋਈ ਖਾਰਜ

0
Supreme Court

ਨਵੀਂ ਦਿੱਲੀ, 17 ਮਾਰਚ 2026 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ ਸਿੱਖਾਂ ਦੇ ਦਸਵੇਂ ਗੁਰੂ ਜੀ ਦੇ ਪ੍ਰਕਾਸ਼ ਪੂਰਬ ਤੇ ਰਾਸ਼ਟਰੀ ਛੁੱਟੀ ਦੀ ਮੰਗ ਵਾਲੀ ਪਟੀਸ਼ਨ ਖਾਰਜ (Petition dismissed) ਕਰ ਦਿੱਤੀ ਹੈ ।

ਕੀ ਆਖਿਆ ਸੁਪਰੀਮ ਕੋਰਟ ਦੇ ਬੈਂਚ ਨੇ

ਮਿਲੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਵਿਚ ਜੋ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ (Birth Anniversary of Sri Guru Gobind Singh Ji) ਦੇ ਰਾਸ਼ਟਰੀ ਛੁੱਟੀ ਕੀਤੇ ਜਾਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਸਬੰਧੀ ਜਸਟਿਸ ਵਿਕਰਮ ਨਾਥ (Justice Vikram Nath) ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਉਹ ਆਲ ਇੰਡੀਆ ਸ਼੍ਰੋਮਣੀ ਸਿੰਘ ਸਭਾ ਦੀ ਪਟੀਸ਼ਨ `ਤੇ ਵਿਚਾਰ ਕਰਨ ਲਈ ਤਿਆਰ ਨਹੀਂ ਹੈ, ਜਿਸ ਨੇ ਦੇਸ਼ ਵਿੱਚ ਜਨਤਕ ਜਾਂ ਗਜ਼ਟਿਡ ਛੁੱਟੀ ਦੀ ਘੋਸ਼ਣਾ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਨਿਰਦੇਸ਼ ਵੀ ਮੰਗੇ ਸਨ ਖਾਰਜ ਕਰ ਦਿੱਤਾ ਗਿਆ ।

ਪਟੀਸ਼ਨਰ ਸੰਗਠਨ ਦੇ ਵਕੀਲ ਨੇ ਕੀ ਆਖਿਆ

ਮਾਨਯੋਗ ਕੋਰਟ ਵਿਚ ਪਟੀਸ਼ਨਰ ਸੰਗਠਨ (Petitioner Organization) ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਇਸ ਸਮੇਂ ਕੋਈ ਨੀਤੀ ਨਹੀਂ ਹੈ ਅਤੇ ਇਸ ਬਾਰੇ ਕੁਝ ਨਿਸ਼ਚਤਤਾ ਹੋਣੀ ਚਾਹੀਦੀ ਹੈ ਕਿ ਜਨਤਕ ਛੁੱਟੀ ਕਿਵੇਂ ਤੈਅ ਕੀਤੀ ਜਾਵੇ ।

ਪਟੀਸ਼ਨ ਵਿੱਚ ਕੇਂਦਰ ਨੂੰ ਢੁਕਵੇਂ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਕਿ ‘ਦਸਵੇਂ ਸਿੱਖ ਗੁਰੂ ‘ਗੁਰੂ ਗੋਬਿੰਦ ਸਿੰਘ ਜੀ` ਦੇ ਪ੍ਰਕਾਸ਼ ਪੂਰਬ ਨੂੰ ਪੂਰੇ ਭਾਰਤ ਵਿੱਚ ਮਨਾਏ ਜਾਣ ਵਾਲੇ ਗਜ਼ਟਿਡ/ਜਨਤਕ ਛੁੱਟੀ ਵਜੋਂ ਘੋਸ਼ਿਤ ਕੀਤਾ ਜਾਵੇ, ਜਿਸ ਵਿੱਚ ਭਾਰਤ ਦੇ ਉਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ, ਜਿੱਥੇ ਸਿੱਖਾਂ ਦੀ ਆਬਾਦੀ ਕਾਫ਼ੀ ਹੈ ਅਤੇ ਨਾਲ ਹੀ ਉਨ੍ਹਾਂ ਰਾਜਾਂ ਵਿੱਚ ਵੀ ਜੋ ਦਸਵੇਂ ਸਿੱਖ ਗੁਰੂ-ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਗਤੀਵਿਧੀਆਂ ਨਾਲ ਜੁੜੇ ਹੋਏ ਹਨ ।

Read More : ਗੰਗਾ ਕੰਢੇ ਨਾਜਾਇਜ਼ ਕਬਜਿ਼ਆਂ ‘ਤੇ ਰਿਪੋਰਟ ਪੇਸ਼ ਕਰੇ ਕੇਂਦਰ ਸਰਕਾਰ : ਸੁਪਰੀਮ ਕੋਰਟ

ਰਾਜਸਥਾਨ ਦੇ ਨੌਜਵਾਨ ਦੀ ਹੋਈ ਓਮਾਨ ਵਿਖੇ ਹੋਏ ਡਰੋਨ ਹਮਲੇ ਵਿਚ ਮੌਤ

0
killed

ਰਾਜਸਥਾਨ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਖੰਡੇਲਾ ਜਿਲੇ ਦੇ ਵਸਨੀਕ 22 ਸਾਲਾ ਇਕ ਨੌਜਵਾਨ ਦੀ ਡਰੋਨ ਹਮਲੇ (Drone attacks) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਨਾਮ ਹੈ ਨੌਜਵਾਨ ਦਾ

ਮਿਲੀ ਜਾਣਕਾਰੀ ਅਨੁਸਾਰ ਇਰਾਨ-ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੇ ਟਕਰਾਅ ਦੌਰਾਨ ਰਾਜਸਥਾਨ ਦੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ । ਜਿਸ ਨੌਜਵਾਨ ਦੀ ਜਾਨ ਚਲੀ ਗਈ ਹੈ ਉਹ ਸੀਕਰ ਜਿਲ੍ਹੇ ਦੇ ਪਿੰਡ ਅਗਲੋਈ ਦਾ ਰਹਿਣ ਵਾਲਾ 22 ਸਾਲ ਦਾ ਵਿਕਰਮ ਵਰਮਾ (Vikram Verma) ਹੈ ਤੇ ਉਸਦੀ ਜਾਨ ਓਮਾਨ ਵਿੱਚ ਹੋਏ ਡਰੋਨ ਹਮਲੇ ਦਾ ਸਿਕਾਰ ਹੋਣ ਕਾਰਨ ਹੋਣ ਕਾਰਨ ਚਲੀ ਗਈ । ਵਿਕਰਮ ਦੀ ਮ੍ਰਿਤਕ ਦੇਹ ਅੱਜ ਮੰਗਲਵਾਰ ਨੂੰ ਉਸ ਦੇ ਜੱਦੀ ਪਿੰਡ ਪਹੁੰਚੀ ਅਤੇ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ । ਮੌਤ (Death) ਤੋਂ ਇੱਕ ਦਿਨ ਪਹਿਲਾਂ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ ।

ਕੀ ਆਖਿਆ ਵਿਕਰਮ ਦੇ ਪਿਤਾ ਨੇ

ਡਰੋਨ ਹਮਲੇ ਵਿਚ ਮੌਤ ਦੇ ਘਾਟ ਉਤਰ ਗਏ ਨੌਜਵਾਨ ਵਿਕਰਮ ਦੇ ਪਿਤਾ ਬਨਵਾਰੀ ਲਾਲ ਨੇ ਕਿਹਾ ਕਿ ਘਟਨਾ ਦੀ ਖ਼ਬਰ ਉਸ ਦੀ ਪਤਨੀ ਦੇ ਚਚੇਰੇ ਭਰਾ ਵੱਲੋਂ ਦਿੱਤੀ ਗਈ ਸੀ, ਜੋ ਕਿ ਓਮਾਨ ਵਿੱਚ ਉਸੇ ਕੰਪਨੀ ਲਈ ਕੰਮ ਕਰਦਾ ਹੈ । ਕੰਪਨੀ ਨੇ ਖੁਦ ਵਿਕਰਮ ਦੀ ਲਾਸ਼ ਨੂੰ ਵਾਪਸ ਭੇਜਣ ਲਈ ਜ਼ਰੂਰੀ ਪ੍ਰਬੰਧ ਕੀਤੇ ਸਨ ।

ਵਿਕਰਮ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਅਤੇ ਤਿੰਨ ਭੈਣਾਂ ਹਨ । ਉਸ ਦੀ ਇੱਕ ਭੈਣ ਪਹਿਲਾਂ ਹੀ ਵਿਆਹੀ ਹੋਈ ਹੈ, ਜਦੋਂ ਕਿ ਬਾਕੀ ਦੋ ਉਸ ਤੋਂ ਛੋਟੀਆਂ ਹਨ । ਵਿਕਰਮ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤਰ ਸੀ ਤੇ ਉਹ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਖਾਸ ਉਦੇਸ਼ ਨਾਲ ਵਿਦੇਸ਼ ਗਿਆ ਸੀ ।

Read More : ਬਿਹਾਰ ਦੇ ਬੇਟੇ ਦੀ ਇਰਾਨ-ਇਜ਼ਰਾਈਲ ਜੰਗ ’ਚ ਮੌਤ

ਕਿਸ਼ਤਵਾੜ `ਚ ਜ਼ਮੀਨ ਖਿਸਕਣ ਨਾਲ ਇਕ ਵਿਅਕਤੀ ਦੀ ਮੌਤ

0
Landslide

ਜੰਮੂ, 17 ਮਾਰਚ 2026 : ਜੰਮੂ-ਕਸ਼ਮੀਰ (Jammu and Kashmir) ਦੇ ਕਿਸ਼ਤਵਾੜ ਜਿ਼ਲੇ ‘ਚ ਪਣ-ਬਿਜਲੀ ਪ੍ਰਾਜੈਕਟ ਦੀ ਸਾਈਟ ਨੇੜੇ ਜ਼ਮੀਨ ਖਿਸਕਣ ਕਾਰਨ ਇਕ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ (Injured) ਹੋ ਗਿਆ ਹੈ ।

ਮੀਂਹ ਪੈਣ ਕਾਰਨ ਖਿਸਕ ਗਈ ਸੀ ਜਮੀਨ

ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਪਏ ਮੀਂਹ ਕਾਰਨ ਕਿਸ਼ਤਵਾੜ ਜਿਲੇ (Kishtwar District) ਦੇ ਡਾਂਗਦੁਰੂ ਨੇੜੇ ਇਕ ਪਣ-ਬਿਜਲੀ ਪ੍ਰਾਜੈਕਟ ਸਾਈਟ ‘ਤੇ ਜ਼ਮੀਨ ਖਿਸਕ (Landslide) ਗਈ, ਜਿਸ ਦੇ ਮਲਬੇ ਹੇਠ ਆ ਕੇ 2 ਮਜ਼ਦੂਰ ਦੱਬੇ ਗਏ । ਬਾਅਦ ‘ਚ ਇਕ ਮਜ਼ਦੂਰ ਦੀ ਮੌਤ (Death of a worker) ਹੋ ਗਈ, ਜਦੋਂ ਕਿ ਦੂਜੇ ਨੂੰ ਜ਼ਖਮੀ ਹਾਲਤ ‘ਚ ਬਾਹਰ ਕੱਢਿਆ ਗਿਆ ਤੇ ਤੁਰੰਤ ਹਸਪਤਾਲ ਲਿਜਾਇਆ ਗਿਆ ।

ਬਰਫ਼ਬਾਰੀ `ਚ ਫਸੇ 235 ਵਿਅਕਤੀ ਬਚਾਏ ਗਏ

ਜਿਲੇ ਦੇ ਉਚਾਈ ਵਾਲੇ ਸਿੰਥਨ ਟੌਪ ਖੇਤਰ ‘ਚ ਭਾਰੀ ਬਰਫ਼ਬਾਰੀ (Snowfall) ਦੌਰਾਨ ਫਸੇ 235 ਵਿਅਕਤੀ ਜਿਨ੍ਹਾਂ ‘ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਅਧਿਕਾਰੀਆਂ ਅਨੁਸਾਰ ਖਰਾਬ ਮੌਸਮ ਕਾਰਨ ਸਾਵਧਾਨੀ ਵਜੋਂ ਕਿਸ਼ਤਵਾੜ ਤੇ ਨਾਲ ਲੱਗਦੇ ਡੋਡਾ ਜਿਲੇ ‘ਚ ਨਗਰ ਪਾਲਿਕਾ ਦੀਆਂ ਹੱਦਾਂ ਤੋਂ ਬਾਹਰ ਸਾਰੇ ਵਿਦਿਅਕ ਅਦਾਰੇ ਸੋਮਵਾਰ ਲਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ।

38 ਵਾਹਨਾਂ ਵਿਚ 235 ਵਿਅਕਤੀਆਂ ਨੂੰ ਪਹੁੰਚਾਇਆ ਸੁਰੱਖਿਅਤ ਥਾਵਾਂ ‘ਤੇ

ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਘਟਨਾ ‘ਚ ਪੁਲਸ, ਫੌਜ ਤੇ ਸਿਵਲ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਂਝੇ ਬਚਾਅ ਕਾਰਜ ‘ਚ ਸਿੰਥਨ ਟਾਪ ‘ਤੇ ਭਾਰੀ ਬਰਫ਼ਬਾਰੀ ਦਰਮਿਆਨ 38 ਵਾਹਨਾਂ ‘ਚ ਸਵਾਰ 235 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ । ਇਹ ਥਾਂ ਜੰਮੂ ਖੇਤਰ ਦੇ ਕਿਸ਼ਤਵਾੜ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ ਨਾਲ ਜੋੜਦੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨੇ ਐੱਸ. ਐੱਸ. ਪੀ. ਨਰੇਸ਼ ਸਿੰਘ ਤੇ 11 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਨਾਲ ਮਿਲ ਕੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ ।

Read More : ਅਫਰੀਕਾ ਵਿਖੇ ਜ਼ਮੀਨ ਖਿਸਕਣ ਕਾਰਨ ਹੋਈ ਲੋਕਾਂ ਦੀ ਮੌਤ

ਧਰਮ ਤਬਦੀਲ ਕਰਾਉਣ ਵਾਲੇ ਗਿਰੋਹ ਦੇ 2 ਹੋਰ ਮੁਲਜ਼ਮ ਗ੍ਰਿਫ਼ਤਾਰ

0
Arrest

ਮਿਰਜ਼ਾਪੁਰ, 17 ਮਾਰਚ 2026 : ਜਿਲਾ ਮਿਰਜ਼ਾਪੁਰ (Mirzapur) ਵਿਖੇ ਪੁਲਸ ਵਲੋਂ ਜਿੰਮ ਦੀ ਆੜ ਵਿਚ ਧਰਮ ਤਬਦੀਲ (Religious Convert) ਕਰਵਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿ਼ਫ਼ਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਗ੍ਰਿਫ਼ਤਾਰ ਦੋ ਵਿਅਕਤੀਆਂ ਵਿਚ ਇਕ ਸੀ ਇਨਾਮੀ ਮੁਲਜਮ

ਮਿਰਜ਼ਾਪੁਰ ਜਿਲੇ ਦੀ ਕੋਤਵਾਲੀ (ਦਿਹਾਤੀ) ਪੁਲਸ ਨੇ ਕਥਿਤ ਧਰਮ ਤਬਦੀਲ ਕਰਾਉਣ ਵਾਲੇ ਗਿਰੋਹ ਖਿਲਾਫ ਕਾਰਵਾਈ ਕਰਦਿਆਂ 25 ਹਜ਼ਾਰ ਰੁਪਏ ਦੇ ਇਨਾਮੀ ਮੁਲਜ਼ਮ ਸਮੇਤ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਪੁਲਸ ਅਨੁਸਾਰ ਇਹ ਗਿਰੋਹ ਕਥਿਤ ਤੌਰ ‘ਤੇ ਜਿਮ ਦੀ ਆੜ ‘ਚ ਧਰਮ ਤਬਦੀਲ ਕਰਾਉਣ ਲਈ ਸਰਗਰਮੀਆਂ ਚਲਾ ਰਿਹਾ ਸੀ ।

ਕੀ ਦੱਸਿਆ ਪੁਲਸ ਸੁਪਰਡੈਂਟ ਨੇ

ਪੁਲਸ ਸੁਪਰਡੈਂਟ (Police Superintendent) ਅਪਰਣਾ ਰਜਤ ਕੌਸਿ਼ਕ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਕੋਤਵਾਲੀ (ਦਿਹਾਤੀ) ਪੁਲਸ ਦੀ ਟੀਮ ਨੇ 2 ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ । ਗ੍ਰਿਫ਼ਤਾਰ ਮੁਲਜ਼ਮਾਂ ‘ਚ ਮਿਰਜ਼ਾਪੁਰ ਨਿਵਾਸੀ ਅਸ਼ਫਾਕ ਖਾਨ ਉਰਫ਼ ਲੱਕੀ ਖਾਨ, ਜਿਸ ‘ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਸੀ ਅਤੇ ਬਿਹਾਰ ਦੇ ਕੈਮੂਰ ਜ਼ਿਲੇ ਦਾ ਨਿਵਾਸੀ ਸਾਹਿਲ ਅਹਿਮਦ ਸ਼ਾਮਲ ਹੈ ।

ਧਰਮ ਤਬਦੀਲੀ ਮਾਮਲੇ ਵਿਚ ਪਹਿਲਾਂ 8 ਨੂੰ ਕੀਤਾ ਜਾ ਚੁੱਕਿਐ ਗ੍ਰਿਫਤਾਰ

ਐੱਸ. ਪੀ. ਮੁਤਾਬਕ ਗੈਰ-ਕਾਨੂੰਨੀ ਧਰਮ ਤਬਦੀਲੀ (Illegal religious conversion) ਨਾਲ ਜੁੜੇ 2 ਵੱਖ-ਵੱਖ ਮਾਮਲਿਆਂ `ਚ ਇਸ ਤੋਂ ਪਹਿਲਾਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਉਨ੍ਹਾਂ ਦੱਸਿਆ ਕਿ ਪੁਲਸ ਦੇ ਵਧੀਕ ਸੁਪਰਡੈਂਟ (ਸਿਟੀ) ਅਤੇ ਖੇਤਰੀ ਅਧਿਕਾਰੀ ਸਦਰ ਦੀ ਅਗਵਾਈ ਹੇਠ ਗਠਿਤ ਟੀਮ ਨੇ ਕਾਰਵਾਈ ਕਰਦਿਆਂ ਦੋਵਾਂ ਫਰਾਰ ਮੁਲਜ਼ਮਾਂ ਨੂੰ ਫੜਿਆ । ਪੁਲਸ ਅਨੁਸਾਰ ਇਸ ਕਥਿਤ ਰੈਕੇਟ ਦਾ ਪਰਦਾਫਾਸ਼ 20 ਜਨਵਰੀ ਨੂੰ ਉਸ ਸਮੇਂ ਹੋਇਆ ਜਦੋਂ 2 ਔਰਤਾਂ ਨੇ ਕੋਤਵਾਲੀ (ਦਿਹਾਤੀ) ਥਾਣੇ ‘ਚ ਸਿ਼ਕਾਇਤ ਦਰਜ ਕਰਵਾਈ ਸੀ । ਇਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰਦਿਆਂ ਸ਼ਹਿਰ ਦੇ 4 ਜਿਮਾਂ ਨੂੰ ਸ਼ੀਲ ਕਰ ਦਿੱਤਾ ਸੀ ।

Read More : ਜੇਹਾਦੀ ਸਰਗਰਮੀਆਂ ਦੀ ਯੋਜਨਾ ਬਣਾ ਰਹੇ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ਅੰਡੇਮਾਨ `ਚ ਨਸ਼ਟ ਕੀਤੀ ਗਈ ਕਈ ਹਜ਼ਾਰ ਕਰੋੜ ਰੁਪਏ ਦੀ ਡਰੱਗਜ਼

0
destroyed Drugs

ਸ਼੍ਰੀ ਵਿਜੇਪੁਰਮ, 17 ਮਾਰਚ 2026 : ਭਾਰਤ ਦੇਸ਼ ਦੀ ਅੰਡੇਮਾਨ ਤੇ ਨਿਕੋਬਾਰ ਪੁਲਸ (Andaman Nicobar Police) ਵਲੋਂ ਲਗਤਾਰ ਚਲਾਈ ਮੁਹਿੰਮ ਤਹਿਤ ਕਰੋੜਾਂ ਰੁਪਏ ਦੀ ਪਕੜੀ ਗਈ ਡਰੱਗਜ਼ (Drugs) ਨੂੰ ਨਸ਼ਟ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੇ ਕਰੋੜ ਦੀ ਡਰੱਗਜ਼ ਨੂੰ ਕੀਤਾ ਗਿਆ ਹੈ ਨਸ਼ਟ

ਮਿਲੀ ਜਾਣਕਾਰੀ ਮੁਤਾਬਕ ਅੰਡੇਮਾਨ ਅਤੇ ਨਿਕੋਬਾਰ ਪੁਲਸ ਨੇ 9 ਮਹੀਨੇ ‘ਚ ਪੜਾਅਵਾਰ ਤਰੀਕੇ ਨਾਲ ਚਲਾਈ ਗਈ ਮੁਹਿੰਮ ‘ਚ ਲੱਗਭਗ 6000 ਕਿਲੋ ਮੇਥਾਮਫੇਟਾਮੀਨ (ਨਸ਼ੀਲਾ ਪਦਾਰਥ) ਨਸ਼ਟ (Destroy) ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਅਨੁਮਾਨਤ ਕੀਮਤ 36,000 ਕਰੋੜ ਰੁਪਏ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।

ਕਦੋਂ ਕੀਤੀ ਗਈ ਸੀ ਇਹ ਡਰੱਗ ਬਰਾਮਦ

ਪੁਲਸ ਅਨੁਸਾਰ ਇਹ ਨਿਪਟਾਰਾ ਮੁਹਿੰਮ 26 ਜੂਨ 2025 ਤੋਂ ਆਰੰਭ ਹੋ ਕੇ 12 ਮਾਰਚ 2026 ਨੂੰ ਪੂਰੀ ਹੋਈ । ਦੱਸਣਯੋਗ ਹੈ ਕਿ 23 ਨਵੰਬਰ-2024 ਨੂੰ ਕੋਸਟ ਗਾਰਡ (Coast Guard) ਨੇ ਭਾਰਤੀ ਜਲ ਖੇਤਰ ‘ਚ ਮਿਆਂਮਾਰ ਦੇ 6 ਚਾਲਕ ਦਲ ਵਾਲੇ ਇਕ ਜਹਾਜ਼ ਨੂੰ ਰੋਕਿਆ ਸੀ ਅਤੇ ਕਰੀਬ 1500 ਪੈਕੇਟਾਂ ‘ਚ ਰੱਖੀ ਹੋਈ 6000 ਕਿਲੋ `ਕ੍ਰਿਸਟਲੀ ਮੇਥਾਮਫੇਟਾਮੀਨ`(Crystalline methamphetamine) (ਨਸ਼ੀਲਾ ਪਦਾਰਥ) ਬਰਾਮਦ ਕੀਤੀ ਗਈ ਸੀ । ਮੇਥਾਮਫੇਟਾਮੀਨ (ਕ੍ਰੇਜ਼ੀ ਡਰੱਗ) ਇਕ ਸ਼ਕਤੀਸ਼ਾਲੀ ਨਸ਼ੀਲਾ ਪਦਾਰਥ (Drug) ਹੈ ਅਤੇ ਭਾਰਤ ‘ਚ ਪ੍ਰਾਬੰਦੀਸ਼ੁਦਾ ਹੈ ।

Read More : ਜ਼ਬਤ ਕੀਤੀਆਂ ਵਿਦੇਸ਼ੀ ਸਿਗਰਟ ਸਟਿਕਸ ਕਸਟਮ ਵਿਭਾਗ ਨੇ ਕੀਤੀਆਂ ਨਸ਼ਟ

ਸਾਡੇ ਬਜ਼ੁਰਗ ਸਦਾ ਮਾਨ ਤਹਿਤ ਕੈਂਪਾਂ ਵਿਚ 37 ਹਜ਼ਾਰ ਸੀਨੀਅਰ ਨਾਗਰਿਕ ਰਜਿਸਟਰਡ

0
Cabinet Minister

ਚੰਡੀਗੜ੍ਹ, 17 ਮਾਰਚ 2026 : ਪੰਜਾਬ ਸਰਕਾਰ (Punjab Government) ਵਲੋਂ ਸਾਡੇ ਬਜ਼ੁਰਗ ਸਦਾ ਮਾਨ ਤਹਿਤ ਲਗਾਏ ਗਏ ਕੈਂਪਾਂ ਵਿਚ ਹਜ਼ਾਰਾਂ ਹੀ ਸੀਨੀਅਰ ਨਾਗਰਿਕ ਹੁਣ ਤੱਕ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ ।

ਰਾਜ ਪੱਧਰੀ ਸਿਹਤ ਜਾਂਚ ਕੈਂਪਾਂ ਵਿਚ ਕਿੰਨੇ ਸੀਨੀਅਰ ਨਾਗਰਿਕ ਹੋਏ ਹਨ ਰਜਿਸਟਰਡ

ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ “ਸਾਡੇ ਬੁਜੁਰਗ ਸਦਾ ਮਾਨ” (Sade Bujurg Sada Man) ਮੁਹਿੰਮ ਤਹਿਤ ਲਗਾਏ ਗਏ ਰਾਜ ਪੱਧਰੀ ਸਿਹਤ ਜਾਂਚ ਕੈਂਪਾਂ ਦੌਰਾਨ ਲਗਭਗ 37 ਹਜ਼ਾਰ ਸੀਨੀਅਰ ਨਾਗਰਿਕ ਰਜਿਸਟਰਡ ਹੋਏ ਹਨ । ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦਿੱਤੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਆਪਣੀ ਕੀਮਤੀ ਵਿਰਾਸਤ ਮੰਨਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਸਤਿਕਾਰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ।

ਬਜ਼ੁਰਗ ਸਾਡੇ ਪਰਿਵਾਰਾਂ ਅਤੇ ਸਮਾਜ ਦੀ ਮਜ਼ਬੂਤ ਨੀਂਹ ਹਨ : ਡਾ. ਬਲਜੀਤ ਕੌਰ

ਕੈਬਨਿਟ ਮੰਤਰੀ ਪੰਜਾਬ (Cabinet Minister Punjab) ਡਾ. ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਬਜ਼ੁਰਗ ਸਾਡੇ ਪਰਿਵਾਰਾਂ ਅਤੇ ਸਮਾਜ ਦੀ ਮਜ਼ਬੂਤ ਨੀਂਹ ਹਨ, ਜਿਨ੍ਹਾਂ ਦੇ ਅਨੁਭਵ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਦਾ ਕੰਮ ਕਰਦੇ ਹਨ । ਉਨ੍ਹਾਂ ਕਿਹਾ ਕਿ ਇਹ ਸਰਕਾਰ ਅਤੇ ਸਮਾਜ ਦੋਵਾਂ ਦੀ ਨੈਤਿਕ ਜਿ਼ੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਸਤਿਕਾਰ, ਦੇਖਭਾਲ ਅਤੇ ਪਿਆਰ ਨਾਲ ਜ਼ਿੰਦਗੀ ਜਿਊਣ ਲਈ ਢੁਕਵਾਂ ਵਾਤਾਵਰਣ ਪ੍ਰਦਾਨ ਕਰਨ । ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਰਾਹੀਂ, ਅਸੀਂ ਹਰ ਕਦਮ ‘ਤੇ ਬਜ਼ੁਰਗਾਂ ਦੇ ਨਾਲ ਖੜ੍ਹੇ ਹੋਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ ।

ਕੈਂਪਾਂ ਵਿਚ ਕਿਹੜੀਆਂ ਕਿਹੜੀਆਂ ਸੇਵਾਵਾਂ ਕੀਤੀਆਂ ਗਈਆਂ ਮੁਹੱਈਆ

ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਿਹਤ ਕੈਂਪਾਂ (Health camps) ਵਿੱਚ ਅੱਖਾਂ ਦੀ ਜਾਂਚ, ਕੈਂਸਰ ਜਾਂਚ, ਐਨ. ਸੀ. ਡੀ. ਜਾਂਚ, ਆਰਥੋਪੈਡਿਕ ਜਾਂਚ, ਈ. ਐਨ. ਟੀ. ਜਾਂਚ, ਫਿਜ਼ੀਓਥੈਰੇਪੀ ਅਤੇ ਮਾਹਿਰਾਂ ਦੁਆਰਾ ਮਨੋਵਿਗਿਆਨਕ ਮੁਲਾਂਕਣ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ । ਕੈਬਨਿਟ ਮੰਤਰੀ ਨੇ ਦੱਸਿਆ ਕਿ ਮੋਤੀਆਬਿੰਦ ਸਰਜਰੀ ਲਈ 1756 ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 539 ਸਰਜਰੀਆਂ ਸਫਲਤਾਪੂਰਵਕ ਪੂਰੀਆਂ ਹੋਈਆਂ । ਇਸ ਤੋਂ ਇਲਾਵਾ 1,274 ਕੈਂਸਰ ਜਾਂਚ, 4,863 ਆਰਥੋਪੈਡਿਕ ਜਾਂਚ, 6,339 ਐਨ. ਸੀ. ਡੀ. ਜਾਂਚ, 9,015 ਅੱਖਾਂ ਦੀ ਜਾਂਚ, 2593 ਈ. ਐਨ. ਟੀ. ਜਾਂਚ ਅਤੇ 1,621 ਫਿਜ਼ੀਓਥੈਰੇਪੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ।

Read More : ਬੱਚਿਆਂ ਨੂੰ ਕਿਤਾਬੀ ਦੀ ਥਾਂ ਖੇਡ ਰਾਹੀਂ ਕਰਵਾਈ ਜਾਵੇਗੀ ਪੜ੍ਹਾਈ : ਡਾ. ਬਲਜੀਤ ਕੌਰ

 

ਬੱਸ ਅਤੇ ਟਰਾਲੇ ਦੀ ਟੱਕਰ ਕਾਰਨ 5 ਲੋਕਾਂ ਦੀ ਮੌਤ ਕਈ ਜ਼ਖ਼ਮੀ

0
Bus Accident

ਰਾਜਸਥਾਨ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਹਨੂੰਮਾਨਗੜ੍ਹ ਵਿਖੇ ਸਵੇਰ ਵੇਲੇ ਇਕ ਯਾਤਰੀ ਬਸ ਤੇ ਟਰਾਲੇ ਵਿਚਾਲੇ ਟੱਕਰ ਹੋਣ ਕਾਰਨ ਪੰਜ ਦੀ ਮੌਤ (Death) ਤੇ ਦਰਜਨ ਤੋਂ ਵਧ ਜ਼ਖ਼ਮੀ (Injured) ਹੋ ਗਏ ਹਨ ।

ਕਿੰਨੇ ਵਜੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਹਨੂੰਮਾਨਗੜ੍ਹ (Hanumangarh) ਜਿਲ੍ਹੇ ਵਿਚ ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਯਾਤਰੀ ਬੱਸ ਅਤੇ ਇੱਕ ਟਰਾਲੇ ਦੀ ਆਹਮੋ-ਸਾਹਮਣੇ ਟੱਕਰ ਹੋ ਗਈ । ਇਸ ਸੜਕ ਹਾਦਸੇ (Road accidents) ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਹਾਦਸੇ ਕਾਰਨ ਹਾਈਵੇਅ ‘ਤੇ ਲੰਬਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਨੂੰ ਪੁਲਿਸ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਸਾਫ਼ ਕਰਵਾਇਆ ।

ਕਿਥੇ ਜਾ ਰਹੀ ਸੀ ਬਸ

ਰਿਪੋਰਟਾਂ ਅਨੁਸਾਰ ਹਾਦਸਾ ਜੋ ਕਿ ਸਵੇਰੇ 7 ਵਜੇ ਦੇ ਕਰੀਬ ਬਾੜਮੇਰਸਰ ਨੇੜੇ ਸਰਦਾਰ ਸ਼ਹਿਰ ਰੋਡ ‘ਤੇ ਵਾਪਰਿਆ ਹੈ ਵਾਲੀ ਬੱਸ ਸ਼੍ਰੀ ਗੰਗਾਨਗਰ ਦੇ ਰਾਵਤਸਰ ਤੋਂ ਜੈਪੁਰ ਜਾ ਰਹੀ ਸੀ । ਚਸ਼ਮਦੀਦਾਂ ਨੇ ਦੱਸਿਆ ਕਿ ਸਰ੍ਹੋਂ ਨਾਲ ਭਰੇ ਦੋ ਟਰਾਲੇ ਸੜਕ ਦੇ ਕਿਨਾਰੇ ਖੜ੍ਹੇ ਸਨ । ਬੱਸ ਡਰਾਈਵਰ ਨੇ ਉਨ੍ਹਾਂ ਨੂੰ ਓਵਰਟੇਕ ਕਰਨ ਦੀ ਕੋਸਿ਼ਸ਼ ਕੀਤੀ, ਉਦੋਂ ਹੀ ਬੱਸ ਉਲਟ ਦਿਸ਼ਾ ਤੋਂ ਆ ਰਹੇ ਇੱਕ ਟ੍ਰੇਲਰ ਟਰੱਕ ਨਾਲ ਟਕਰਾ ਗਈ ।

ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਸ਼ੁਰੂ ਕੀਤੇ ਬਚਾਅ ਕਾਰਜ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀਆਂ । ਪੁਲਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ । ਫਿਰ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ (Hospital) ਲਿਜਾਇਆ ਗਿਆ । ਹਾਦਸੇ ਵਿੱਚ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਹਨੂੰਮਾਨਗੜ੍ਹ ਜਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ।

Read More : ਸੜਕ ਹਾਦਸੇ ਵਿਚ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ ਦੂਸਰਾ ਜ਼ਖ਼ਮੀ

ਹਿਮਾਚਲ ਸਰਕਾਰ ਨੇ ਵੱਖ-ਵੱਖ ਅਹੁਦੇਦਾਰਾਂ ਨੂੰ ਦਿੱਤੇ ਕੈਬਨਿਟ ਰੈਂਕ ਨੂੰ ਕੀਤਾ ਖਤਮ

0
Sukhwinder Sukhu

ਹਿਮਾਚਲ, 17 ਮਾਰਚ 2026 : ਭਾਰਤ ਦੇਸ਼ ਦੇ ਸੂੁੁੁਬੇ ਹਿਮਾਚਲ (Himachal) ਵਿਖੇ ਵੱਖ-ਵੱਖ ਅਹੁਦੇਦਾਰਾਂ ਦੀ ਦਿੱਤੇ ਗਏ ਕੈਬਨਿਟ ਰੈਂਕ (Cabinet rank) ਦੇ ਦਰਜੇ ਨੂੰ ਖਤਮ ਕੀਤੇ ਜਾਣ ਦਾ ਫ਼ੈਸਲਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੇ ਕਿਹੜੇ ਅਹੁਦੇ ਤੇ ਖਤਮ ਕੀਤਾ ਗਿਆ ਹੈ ਕੈਬਨਿਟ ਰੈਂਕ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਸਰਕਾਰ (Himachal Pradesh Government) ਨੇ ਜੋ ਹਾਲ ਹੀ ਵਿਚ ਵੱਖ-ਵੱਖ ਅਹੁਦੇਦਾਰਾਂ ਨੂੰ ਪ੍ਰਦਾਨ ਕੀਤੇ ਗਏ ਕੈਬਨਿਟ ਰੈਂਕ ਦੇ ਦਰਜੇ ਨੂੰ ਖਤਮ ਕਰਨ ਦਾ ਹੁਕਮ ਜਾਰੀ ਕੀਤਾ ਹੈ ਵਿਚ ਵੱਖ-ਵੱਖ ਬੋਰਡਾਂ, ਨਿਗਮਾਂ ਅਤੇ ਕਮਿਸ਼ਨਾਂ ਵਿਚ ਤਾਇਨਾਤ ਅਹੁਦੇਦਾਰ ਸ਼ਾਮਲ ਹਨ । ਹਿਮਾਚਲ ਸਰਕਾਰ ਦੇ ਵਿਭਾਗ ਸਮਾਨ ਪ੍ਰਸ਼ਾਸਨ (ਜੀ. ਏ. ਡੀ.) ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਸਮੇਤ ਸਮੁੱਚੇ ਅਹੁਦੇਦਾਰਾਂ ਦਾ ਕੈਬਨਿਟ ਦਰਜਾ ਹੁਣ ਤੋਂ ਖਤਮ ਕਰ ਦਿੱਤਾ ਗਿਆ ਹੈ ।

ਕਿਊਂ ਕੀਤਾ ਗਿਆ ਹੈ ਅਜਿਹਾ

ਜਾਣਕਾਰੀ ਅਨੁਸਾਰ ਜੋ ਵੱਖ-ਵੱਖ ਬੋਰਡਾਂ, ਨਿਗਮਾਂ ਅਤੇ ਕਮਿਸ਼ਨਾਂ ਵਿਚ ਤਾਇਨਾਤ ਚੇਅਰਮੈਨ, ਵਾਈਸ ਚੇਅਰਮੈਨ, ਡਿਪਟੀ ਚੇਅਰਮੈਨ ਅਤੇ ਹੋਰ ਅਹੁਦੇਦਾਰਾਂ ਨੂੰ ਕੈੈਬਨਿਟ ਰੈਂਕ ਦਾ ਦਰਜਾ ਖਤਮ (Rank ended) ਕੀਤਾ ਗਿਆ ਹੈ ਦਾ ਮੁੱਖ ਕਾਰਨ ਹਿਮਾਚਲ ਪ੍ਰਦੇਸ਼ `ਤੇ ਵਧਦੇ ਆਰਥਿਕ ਦਬਾਅ ਹੈ । ਇਸ ਦੇ ਨਾਲ ਹੀ ਸਰਕਾਰ ਨੇ ਵਿੱਤੀ ਅਨੁਸ਼ਾਸਨ ਕਾਇਮ ਕਰਨ ਲਈ ਅਹੁਦੇਦਾਰਾਂ ਦੀਆਂ ਤਨਖਾਹਾਂ ਅਤੇ ਮਾਣ ਭੱਤੇ ਦੇ 20 ਫੀਸਦੀ ਹਿੱਸੇ ਨੂੰ 30 ਸਤੰਬਰ 2026 ਤੱਕ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ ।

ਸਬੰਧਤ ਵਿਭਾਗਾਂ ਨੂੰ ਤੁਰੰਤ ਲਾਗੂ ਕਰਨ ਦਾ ਦਿੱਤਾ ਗਿਆ ਹੈ ਹੁਕਮ

ਸਰਕਾਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ । ਸਰਕਾਰ ਦਾ ਤਰਕ ਹੈ ਕਿ ਇਹ ਕਦਮ ਪ੍ਰਸ਼ਾਸਨਿਕ ਸੁਧਾਰਾਂ ਅਤੇ ਵਧਦੇ ਸਰਕਾਰੀ ਖਰਚਿਆਂ ‘ਤੇ ਨਕੇਲ ਕੱਸਣ ਲਈ ਚੁੱਕਿਆ ਗਿਆ ਹੈ ਤਾਂ ਜੋ ਸੂਬੇ ਨੂੰ ਆਰਥਿਕ ਸੰਕਟ (Economic crisis) ਵਿੱਚੋਂ ਬਾਹਰ ਕੱਢਿਆ ਜਾ ਸਕੇ । ਮਾਹਿਰਾਂ ਅਨੁਸਾਰ ਇਸ ਫੈਸਲੇ ਨੂੰ ਸਿੱਧੇ ਤੌਰ `ਤੇ ਸਰਕਾਰੀ ਖ਼ਜ਼ਾਨੇ `ਤੇ ਬੋਝ ਘਟਾਉਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ । ਹੁਣ ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਰਕਾਰ ਦਾ ਇਹ ਵੱਡਾ ਫੈਸਲਾ ਉਸ ਦੀ ਕਾਰਜਸ਼ੈਲੀ ਅਤੇ ਰਾਜਨੀਤਿਕ ਸਮੀਕਰਨਾਂ `ਤੇ ਕਿੰਨਾ ਪ੍ਰਭਾਵ ਪਾਉਂਦਾ ਹੈ ।

Read More : ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਪਹੁੰਚੇ ਦਿੱਲੀ