ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

0
29
Student Suicide

ਤਾਮਿਲਨਾਡੂ, 18 ਜੂਨ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਦੇ ਸ਼ਹਿਰ ਕੋਇੰਬਟੂਰ ਵਿਖੇ ਇਕ 19 ਸਾਲਾ ਵਿਦਿਆਰਥਣ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ 19 ਸਾਲਾ ਜਿਸ ਵਿਦਿਆਰਥਣ (Student) ਨੇ ਜਹਿਰ ਖਾ ਕੇ ਖੁਦਕੁਸ਼਼ੀ ਕਰ ਲਈ ਹੈ ਦੀ ਪਛਾਣ ਅਨੁਕ੍ਰਿਤਨਾ (Anukritna) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਅਨੁਕੀਰਤਨ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਚਾਚੇ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵਟਸਐਪ ਰਾਹੀਂ ਸੁਨੇਹੇ ਭੇਜੇ ਸਨ ।

ਚਾਚੇ ਅਤੇ ਰਿਸ਼ਤੇਦਾਰਾਂ ਨੂੰ ਭੇਜੇ ਸੁਨੇਹੇ ਵਿਚ ਕੀ ਕੀ ਲਿਖਿਆ ਵਿਦਿਆਰਥਣ ਨੇ

ਵਿਦਿਆਰਥਣ ਅਨੁਕ੍ਰਿਤਨਾ ਨੇ ਆਪਣੇ ਚਾਚੇ ਅਤੇ ਰਿਸ਼ਤੇਦਾਰਾਂ ਨੂੰ ਭੇਜੇ ਸੁਨੇਹੇ ਵਿੱਚ ਲਿਖਿਆ ਕਿ “ਮੈਂ ਨੀਟ ਦੀ ਪ੍ਰੀਖਿਆ ਦਿੱਤੀ ਸੀ ਅਤੇ ਮੈਡੀਕਲ ਕਾਲਜ ਵਿੱਚ ਦਾਖਲੇ ਦੀ ਉਡੀਕ ਕਰ ਰਹੀ ਸੀ ਪਰ ਪ੍ਰੀਖਿਆ ਰੱਦ ਕਰ ਦਿੱਤੀ ਗਈ । ਹੁਣ ਮੈਨੂੰ ਦੁਬਾਰਾ ਪ੍ਰੀਖਿਆ ਦੇਣ ਤੋਂ ਡਰ ਲੱਗ ਰਿਹਾ ਹੈ । ਮੇਰੇ ਪਿਤਾ ਨੇ ਮੇਰੇ ‘ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਹੈ । ਮੈਨੂੰ ਨਹੀਂ ਪਤਾ ਕਿ ਮੈਂ ਹੁਣ ਉਨ੍ਹਾਂ ਦਾ ਸਾਹਮਣਾ ਕਿਵੇਂ ਕਰਾਂਗੀ ।

LEAVE A REPLY

Please enter your comment!
Please enter your name here