Home Blog Page 88

ਅਮਰੀਕੀ ਸੁਰੱਖਿਆ ਕਰਮਚਾਰੀਆਂ ਨੇ ਗੋਲੀਬਾਰੀ ਕਰਨ ਵਾਲੇ ਨੂੰ ਕੀਤਾ ਜਖਮੀ

0
White House

ਅਮਰੀਕਾ, 5 ਮਈ 2026 : ਅਮਰੀਕਾ (America) ਦੀ ਰਾਜਧਾਨੀ ਵਾਸਿ਼ੰਗਟਨ ਵਿਖੇ ਇਕ ਹਥਿਆਰਬੰਦ ਵਿਅਕਤੀ ਵਲੋਂ ਅਮਰੀਕੀ ਪੁਲਸ ਅਧਿਕਾਰੀਆਂ ‘ਤੇ ਗੋਲੀਬਾਰੀ (Shooting) ਕਰਨ ਤੇ ਉਸਨੂੰ ਜਖਮੀ ਕਰ ਦਿੱਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੀ ਰਾਜਧਾਨੀ ਵਾਸਿ਼ੰਗਟਨ (Washington) ਵਿੱਚ ਨੈਸ਼ਨਲ ਮਾਲ ਨੇੜੇ ਇੱਕ ਹਥਿਆਰਬੰਦ ਸ਼ੱਕੀ ਅਤੇ ਸੀਕ੍ਰੇਟ ਸਰਵਿਸ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਵ੍ਹਾਈਟ ਹਾਊਸ ਨੂੰ ਕੁਝ ਸਮੇਂ ਲਈ ‘ਲਾਕਡਾਊਨ`ਕਰ ਦਿੱਤਾ ਗਿਆ । ਸੁਰੱਖਿਆ ਕਰਮਚਾਰੀਆਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਹਥਿਆਰਬੰਦ ਸ਼ੱਕੀ ਨੂੰ ਜਵਾਬੀ ਕਾਰਵਾਈ ਵਿੱਚ ਗੋਲੀ ਮਾਰ ਦਿੱਤੀ ਗਈ, ਜਦੋਂ ਕਿ ਇੱਕ ਕਿਸ਼ੋਰ ਰਾਹਗੀਰ ਵੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ । ਦੱਸਣਯੋਗ ਹੈ ਕਿ ਉਕਤ ਘਟਨਾ ਦੁਪਹਿਰ 3:30 ਵਜੇ ਦੇ ਕਰੀਬ ਵਾਪਰੀ ਜਦੋਂ ਸਾਦੇ ਕੱਪੜਿਆਂ ਵਿੱਚ ਸੀਕ੍ਰੇਟ ਸਰਵਿਸ ਦੇ ਕਰਮਚਾਰੀਆਂ ਨੇ ਵ੍ਹਾਈਟ ਹਾਊਸ ਕੰਪਲੈਕਸ (White House Complex) ਦੀ ਬਾਹਰੀ ਸੀਮਾ ‘ਤੇ ਗਸ਼ਤ ਕਰ ਰਹੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ, ਜਿਸ ‘ਤੇ ਹਥਿਆਰਬੰਦ ਹੋਣ ਦਾ ਸ਼ੱਕ ਸੀ ।

ਕੀ ਆਖਿਆ ਡਿਪਟੀ ਡਾਇਰੈਕਟਰ ਨੇ

ਅਮਰੀਕੀ ਡਿਪਟੀ ਡਾਇਰੈਕਟਰ (American Deputy Director) ਮੈਟ ਕੁਇਨ ਨੇ ਕਿਹਾ ਕਿ ਇੱਕ ਹਥਿਆਰਬੰਦ ਸ਼ੱਕੀ ਨਾਲ ਨਜਿੱਠਣ ਲਈ ਵਰਦੀਧਾਰੀ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ । ਸ਼ੱਕੀ ਫਿਰ ਪੈਦਲ ਥੋੜ੍ਹੀ ਦੂਰੀ ‘ਤੇ ਭੱਜਿਆ ਤੇ ਇੱਕ ਹਥਿਆਰ ਕੱਢਿਆ ਅਤੇ ਅਮਰੀਕੀ ਏਜੰਟਾਂ ਅਤੇ ਅਧਿਕਾਰੀਆਂ ਤੇ ਗੋਲੀਬਾਰੀ ਕੀਤੀ । ਜਿਸ ‘ਤੇ ਸੁਰੱਖਿਆ ਕਰਮਚਾਰੀਆਂ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਉਸ ਆਦਮੀ ਦਾ ਸਾਹਮਣਾ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ । ਸ਼ੱਕੀ ਨੂੰ ਹਸਪਤਾਲ ਲਿਜਾਇਆ ਗਿਆ, ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਉਸਦੀ ਹਾਲਤ ਬਾਰੇ ਕੋਈ ਟਿੱਪਣੀ ਨਹੀਂ ਹੈ । ਗੋਲੀਬਾਰੀ ਦੌਰਾਨ ਇੱਕ ਰਾਹਗੀਰ ਨੂੰ ਵੀ ਗੋਲੀ ਲੱਗੀ । ਅਧਿਕਾਰੀਆਂ ਦੇ ਅਨੁਸਾਰ, ਸ਼ੱਕੀ ਨੇ ਰਾਹਗੀਰ ਨੂੰ ਗੋਲੀ ਮਾਰ ਦਿੱਤੀ ।

ਰਾਘਵ ਚੱਢਾ ਸਮੇਤ ਕਈ ਸੰਸਦ ਮੈਂਬਰਾਂ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ

0
Raghav Chadha

ਨਵੀਂ ਦਿੱਲੀ, 5 ਮਈ 2026 : ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੰਸਦ ਮੈਂਬਰਾਂ ਨੇ ਰਾਘਵ ਚੱਢਾ (Raghav Chadha) ਦੀ ਅਗਵਾਈ ਹੇਠ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ ਹੈ ।

ਕੀ ਆਖਿਆ ਰਾਘਵ ਚੱਢਾ ਨੇ

ਭਾਰਤ ਦੇਸ਼ ਦੇ ਰਾਸ਼ਟਰਪਤੀ (President) ਨੂੰ ਮਿਲ ਕੇ ਆਏ ਰਾਘਵ ਚੱਢਾ ਨੇ ਆਖਿਆ ਕਿ ਪੰਜਾਬ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ । ਇਸ ਮੌਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਮੌਕੇ ਸੰਦੀਪ ਪਾਠਕ, ਅਸ਼ੋਕ ਮਿੱਤਲ ਆਦਿ ਵੀ ਮੌਜੂਦ ਸਨ । ਰਾਘਵ ਚੱਢਾ ਨੇ ਸਪੱਸ਼ਟ ਕਿਹਾ ਕਿ ਜਿੰਨਾ ਚਿਰ ਉਹ ਆਗਿਆਕਾਰੀ ਸਨ, ਉਨ੍ਹਾਂ ਨੂੰ ਚੰਗਾ ਸਮਝਿਆ ਜਾਂਦਾ ਸੀ ਪਰ ਪਾਰਟੀ ਛੱਡਦੇ ਹੀ ਉਨ੍ਹਾਂ ਨੂੰ ਭ੍ਰਿਸ਼ਟ ਕਰਾਰ ਦਿੱਤਾ ਜਾ ਰਿਹਾ ਹੈ ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਆਮ ਆਦਮੀ ਪਾਰਟੀ (Aam Aadmi Party) ਜੋ ਇੱਕ ਖ਼ਤਰਨਾਕ ਖੇਡ ਖੇਡ ਰਹੀ ਹੈ ਦਾ ਅੰਤ ਵੀ ਖ਼ਤਰਨਾਕ ਹੋਵੇਗਾ । ਇਸ ਮੌਕੇ ਸੰਸਦ ਮੈਂਬਰ ਸੰਦੀਪ ਪਾਠਕ ਨੇ ਵੀ ਸਖ਼ਤ ਰੁੱਖ ਦਿਖਾਉਂਦਿਆਂ ਕਿਹਾ ਕਿ ਉਹ ਦਰਜ ਹੋ ਰਹੀਆਂ ਐਫ. ਆਈ. ਆਰਜ਼. ਤੋਂ ਡਰਨ ਵਾਲੇ ਨਹੀਂ ਹਨ ।

ਵਿਜੀਲੈਂਸ ਬਿਊਰੋ ਪੰਜਾਬ ਨੇ ਕੀਤਾ ਰਿਸ਼ਵਤ ਲੈਂਦਿਆਂ ਸਕਿਓਰਿਟੀ ਗਾਰਡ ਗ੍ਰਿਫ਼ਤਾਰ

0
Vigilance

ਚੰਡੀਗੜ੍ਹ, 5 ਮਈ 2026 : ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਪੰਜਾਬ (Vigilance Bureau Punjab) ਵਲੋਂ ਇਕ ਸਕਿਓਰਿਟੀ ਗਾਰਡ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਸਕਿਓਰਿਟੀ ਗਾਰਡ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਜੋ ਗਲਾਡਾ, ਲੁਧਿਆਣਾ ਦੇ ਦਫ਼ਤਰ ਵਿੱਚ ਤਾਇਨਾਤ ਸਕਿਉਰਿਟੀ ਗਾਰਡ ਨੂੰ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਜਸਵਿੰਦਰ ਸਿੰਘ ਹੈ ਤੇ ਵਿਜੀਲੈਂਸ ਨੇ ਇਸਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਪਿੰਡ ਖਾਸੀ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਇੱਕ ਨਿਵਾਸੀ ਵੱਲੋਂ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ (Anti-Corruption Action Line) ਪੋਰਟਲ ’ਤੇ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਪਿੰਡ ਭਾਮੀਆ ਕਲਾਂ ਜ਼ਿਲ੍ਹਾ ਲੁਧਿਆਣਾ ਵਿੱਚ ਆਪਣੀ ਦੁਕਾਨ ਬਣਾ ਰਿਹਾ ਸੀ । ਇਸ ਸਬੰਧ ਵਿੱਚ ਦੋਸ਼ੀ ਸੁਰੱਖਿਆ ਗਾਰਡ ਉਸਦੀ ਉਸਾਰੀ ਅਧੀਨ ਦੁਕਾਨ ’ਤੇ ਆਇਆ ਅਤੇ ਉਸਨੂੰ ਦੱਸਿਆ ਕਿ ਇਹ ਉਸਾਰੀ ਗ਼ੈਰ-ਪ੍ਰਮਾਣਿਤ ਹੈ ਅਤੇ ਉਸਨੂੰ ਧਮਕੀ ਦਿੱਤੀ ਕਿ ਉਸਦੀ ਦੁਕਾਨ ਢਾਹ ਦਿੱਤੀ ਜਾਵੇਗੀ । ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਸੁਰੱਖਿਆ ਗਾਰਡ ਨੇ 12000 ਰੁਪਏ ਦੀ ਰਿਸ਼ਵਤ ਮੰਗੀ ਅਤੇ ਪ੍ਰਾਪਤ ਕੀਤੀ । ਜਦੋਂ ਦੋਸ਼ੀ ਨੇ ਹੋਰ 5000 ਰੁਪਏ ਦੀ ਮੰਗ ਕੀਤੀ ਤਾਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਯੂਨਿਟ ਲੁਧਿਆਣਾ ਨਾਲ ਸੰਪਰਕ ਕੀਤਾ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ ।

ਗਾਰਡ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇੇਸ ਦਰਜ

ਉਸਦੀ ਸ਼ਿਕਾਇਤ ’ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਸੁਰੱਖਿਆ ਗਾਰਡ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ । ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਪੁਲਿਸ ਸਟੇਸ਼ਨ ਲੁਧਿਆਣਾ ਵਿਖੇ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ (Case registered) ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

ਵਿਦਿਆਰਥੀ ਦੇ ਛਾਲ ਮਾਰ ਕੇ ਖੁਦਕੁਸ਼ੀ ਕਰਨ ‘ਤੇ ਅਧਿਆਪਕ ਖਿ਼ਲਾਫ ਕੇਸ ਦਰਜ

0
Suicide

ਫਰੀਦਕੋਟ, 5 ਮਈ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਵਿਖੇ ਇਕ ਵਿਦਿਆਰਥੀ ਵਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਵਿਦਿਆਰਥੀ ਵਲੋਂ ਅਜਿਹਾ ਕਰਨ ਦਾ

ਫਰੀਦਕੋਟ ‘ਚ ਇਕ ਦੁੱਖਦਾਈ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਵਿਦਿਆਰਥੀ (Student) ਨੇ ਮਾਨਸਿਕ ਦਬਾਅ ਕਾਰਨ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਇਸ ਸਬੰਧੀ ਥਾਣਾ ਸਦਰ ਫਰੀਦਕੋਟ ‘ਚ ਇਕ ਵਿਅਕਤੀ ਖ਼ਿਲਾਫ ਮੁਕੱਦਮਾ ਦਰਜ (Case registered) ਕੀਤਾ ਗਿਆ ਹੈ ।

ਨੌਜਵਾਨ ਦੇ ਪਿਤਾ ਦੀ ਸਿ਼ਕਾਇਤ ਦੇ ਅਧਿਆਪਕ ਵਿਰੁੱਧ ਕੇਸ ਦਰਜ

ਮ੍ਰਿਤਕ ਦੇ ਪਿਤਾ ਗੁਰਸੇਵਕਪਾਲ ਸਿੰਘ ਵਾਸੀ ਸੁੱਖਣਵਾਲਾ ਦੇ ਬਿਆਨਾਂ ਦੇ ਆਧਾਰ ‘ਤੇ ਹਰਦੀਪ ਸਿੰਘ ਬਰਾੜ, ਜੋ ਕਿ ਗੁਰੂ ਨਾਨਕ ਸਰਕਾਰੀ ਕਾਲਜ ਗੁਰੂ ਤੇਗ ਬਹਾਦਰਗੜ (ਰੋਡੇ ਕਾਲਜ), ਜਿ਼ਲਾ ਮੋਗਾ ‘ਚ ਲਾਇਬ੍ਰੇਰੀ ਇੰਚਾਰਜ/ਟੀਚਰ ਹਨ ਖਿਲਾਫ ਕੇਸ ਦਰਜ ਕੀਤਾ ਗਿਆ ਹੈ । ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਯੋਗੇਸ਼ ਸ਼ਰਮਾ (20) ਬੀ. ਏ. ਭਾਗ-1 ਦਾ ਵਿਦਿਆਰਥੀ ਸੀ ਅਤੇ 25 ਅਪ੍ਰੈਲ ਨੂੰ ਰੋਜ਼ਾਨਾ ਦੀ ਤਰ੍ਹਾਂ ਕਾਲਜ ਗਿਆ ਸੀ । ਕਰੀਬ 10 ਤੋਂ 10:30 ਵਜੇ ਉਸ ਨੇ ਆਪਣੇ ਚਾਚੇ ਨੂੰ ਫ਼ੋਨ ਕਰ ਕੇ ਕਿਹਾ ਕਿ ਪੇਪਰਾਂ ਦਾ ਰੋਲ ਨੰਬਰ ਲੈਣ ਲਈ 500 ਰੁਪਏ ਗੂਗਲ ਪੇਅ ਕਰ ਦੇਣ ।

ਕੀ ਹੈ ਪੂਰਾ ਮਾਮਲਾ

ਉਸ ਨੇ ਦੱਸਿਆ ਕਿ ਲਾਇਬ੍ਰੇਰੀ ਇੰਚਾਰਜ ਵੱਲੋਂ ਕਿਹਾ ਗਿਆ ਹੈ ਕਿ ਰੁਪਏ ਜਮ੍ਹਾ ਕਰਵਾਓ ਅਤੇ ਲਾਇਬ੍ਰੇਰੀ ਤੋਂ ਲਈ ਕਿਤਾਬ ਵੀ ਵਾਪਸ ਕਰੋ, ਨਹੀਂ ਤਾਂ ਰੋਲ ਨੰਬਰ ਨਹੀਂ ਦਿੱਤਾ ਜਾਵੇਗਾ ਅਤੇ ਕਾਲਜ ‘ਚੋਂ ਨਾਂ ਕੱਟ ਦਿੱਤਾ ਜਾਵੇਗਾ । ਯੋਗੇਸ਼ ਨੇ ਅਧਿਆਪਕ ਨੂੰ ਬੇਨਤੀ ਕੀਤੀ ਕਿ ਉਹ ਸੋਮਵਾਰ ਤੱਕ ਕਿਤਾਬ ਵਾਪਸ ਕਰ ਦੇਵੇਗਾ ਪਰ ਅਧਿਆਪਕ ਵੱਲੋਂ ਉਸ ਨੂੰ ਬਹੁਤ ਜ਼ਲੀਲ ਕੀਤਾ ਗਿਆ। ਇਸ ਜ਼ਲਾਲਤ ਨੂੰ ਨਾ ਸਹਾਰਦੇ ਹੋਏ ਯੋਗੇਸ਼ ਨੇ ਨਹਿਰ ‘ਚ ਛਾਲ ਮਾਰ ਦਿੱਤੀ । ਬਾਅਦ ‘ਚ ਉਸ ਦੀ ਲਾਸ਼ ਸਰਹੰਦ ਫੀਡਰ ਨਹਿਰ ਦੀ ਅਬੋਹਰ ਬ੍ਰਾਂਚ ‘ਚੋਂ ਬਰਾਮਦ ਹੋਈ । ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਹੰਟਾਵਾਇਰਸ ਕਾਰਨ ਤਿੰਨ ਦੀ ਮੌਤ ਤਿੰਨ ਵਿਅਕਤੀ ਹੋਏ ਬਿਮਾਰ

0
Hantavirus

ਕੇਪ ਟਾਊਨ, 5 ਮਈ 2026 : ਅਟਲਾਂਟਿਕ ਮਹਾਸਾਗਰ (Atlantic Ocean) ਵਿਖੇ ਯਾਤਰੀਆਂ ਨੂੰ ਲਿਜਾ ਰਹੇ ਇਕ ਕਰੂਜ਼ ਤੇ ਹੰਟਾਵਾਇਰਸ (Hantavirus) ਦੇ ਫੈਲਣ ਕਾਰਨ ਤਿੰਨ ਦੀ ਮੌਤ (Death) ਤੇ ਤਿੰਨ ਦੇ ਬਿਮਾਰ ਹੋਣ ਦਾ ਪਤਾ ਚੱਲਿਆ ਹੈ ।

ਕੀ ਜਾਣਕਾਰੀ ਦਿੱਤੀ ਡਬਲਿਊ. ਐਚ. ਓ. ਨੇ

ਕਰੂਜ਼ ਤੇ ਵਾਪਰੇ ਇਸ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਸਿਹਤ ਸੰਗਠਨ (World Health Organization) ਅਤੇ ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਘੱਟੋ-ਘੱਟ ਇਕ ਮਾਮਲੇ ਵਿਚ ਹੰਟਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ । ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਰਿਪੋਰਟ ਦਿਤੀ ਕਿ ਇਕ ਮਰੀਜ਼ ਦੱਖਣੀ ਅਫਰੀਕਾ ਦੇ ਇਕ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿਚ ਹੈ, ਜਦੋਂ ਕਿ ਜਹਾਜ਼ ’ਤੇ ਇਸ ਲੱਛਣ ਵਾਲੇ ਦੋ ਹੋਰ ਮਰੀਜ਼ਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।

ਕੀ ਆਖਿਆ ਦੱਖਣੀ ਅਫਰੀਕਾ ਦੇ ਸਿਹਤ ਵਿਭਾਗ ਨੇ

ਕਰੂਜ਼ ਜਹਾਜ਼ ਨੂੰ ਚਲਾਉਣ ਵਾਲੀ ਡੱਚ ਕੰਪਨੀ ਦੇ ਅਨੁਸਾਰ ਜਹਾਜ਼ ਇਸ ਸਮੇਂ ਅਫ਼ਰੀਕਾ ਦੇ ਪੱਛਮੀ ਤੱਟ ਤੋਂ ਦੂਰ ਇਕ ਟਾਪੂ ਦੇਸ਼ ਕੇਪ ਵਰਡੇ ਦੇ ਨੇੜੇ ਡੌਕ ਕੀਤਾ ਗਿਆ ਹੈ । ਸਥਾਨਕ ਅਧਿਕਾਰੀ ਸਹਾਇਤਾ ਪ੍ਰਦਾਨ ਕਰ ਰਹੇ ਹਨ, ਪਰ ਕਿਸੇ ਨੂੰ ਵੀ ਉਤਰਨ ਦੀ ਇਜਾਜ਼ਤ ਨਹੀਂ ਦਿਤੀ ਗਈ ਹੈ । ਕੰਪਨੀ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਵਿਚੋਂ ਚਾਲਕ ਦਲ ਦੇ 2 ਮੈਂਬਰਾਂ ਨੂੰ ਤੁਰਤ ਡਾਕਟਰੀ ਸਹਾਇਤਾ ਦੀ ਲੋੜ ਹੈ । ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਕਰੂਜ਼ ’ਤੇ 150 ਸੈਲਾਨੀ ਸਵਾਰ ਸਨ । ਡੱਚ ਝੰਡੇ ਵਾਲਾ ਕਰੂਜ਼ ਜਹਾਜ਼, ਐਮਵੀ ਹੋਂਡੀਅਸ, ਲਗਭਗ ਤਿੰਨ ਹਫ਼ਤੇ ਪਹਿਲਾਂ ਅਰਜਨਟੀਨਾ ਤੋਂ ਰਵਾਨਾ ਹੋਇਆ ਸੀ ਅਤੇ ਸਪੇਨ ਦੇ ਕੈਨਰੀ ਟਾਪੂਆਂ ਵਲ ਜਾ ਰਿਹਾ ਸੀ ।

ਜਹਾਜ਼ ਵਿਚ ਪਹਿਲੀ ਮੌਤ ਹੋਈ ਸੀ ਇਕ 70 ਸਾਲਾ ਵਿਅਕਤੀ ਦੀ

ਵਿਭਾਗ ਅਨੁਸਾਰ ਜਹਾਜ਼ ਵਿਚ ਪਹਿਲੀ ਮੌਤ ਇਕ 70 ਸਾਲਾ ਵਿਅਕਤੀ ਦੀ ਹੋਈ, ਜਿਸ ਦੀ ਲਾਸ਼ ਦੱਖਣੀ ਅਟਲਾਂਟਿਕ ਵਿਚ ਇਕ ਬ੍ਰਿਟਿਸ਼ ਖੇਤਰ ਸੇਂਟ ਹੇਲੇਨਾ ਵਿਚ ਉਤਾਰੀ ਗਈ ਸੀ । ਉਸ ਦੀ ਪਤਨੀ ਨੀਦਰਲੈਂਡਜ਼ ਲਈ ਉਡਾਣ ਫੜਨ ਲਈ ਦੱਖਣੀ ਅਫ਼ਰੀਕੀ ਹਵਾਈ ਅੱਡੇ ’ਤੇ ਪਹੁੰਚੀ, ਜਿੱਥੇ ਉਹ ਅਚਾਨਕ ਡਿੱਗ ਪਈ ਅਤੇ ਨੇੜਲੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ । ਡਬਲਿਊ. ਐਚ. ਓ. (W. H. O.) ਨੇ ਕਿਹਾ ਕਿ ਸੰਗਠਨ ਅਟਲਾਂਟਿਕ ਮਹਾਂਸਾਗਰ ਵਿਚ ਇਕ ਕਰੂਜ਼ ਨਾਲ ਸਬੰਧਤ ਇਸ ਘਟਨਾ ਤੋਂ ਜਾਣੂ ਹੈ ਅਤੇ ਸਹਿਯੋਗ ਕਰ ਰਿਹਾ ਹੈ । ਪ੍ਰਯੋਗਸ਼ਾਲਾ ਟੈਸਟਿੰਗ ਅਤੇ ਮਹਾਂਮਾਰੀ ਵਿਗਿਆਨ ਜਾਂਚਾਂ ਸਮੇਤ ਇਕ ਵਿਸਤ੍ਰਿਤ ਜਾਂਚ ਚੱਲ ਰਹੀ ਹੈ। ਯਾਤਰੀਆਂ ਅਤੇ ਚਾਲਕ ਦਲ ਨੂੰ ਡਾਕਟਰੀ ਸਹਾਇਤਾ ਮਿਲ ਰਹੀ ਹੈ ।

ਤਾਂਸ਼ ਖੇਡ ਰਹੇ ਵਿਅਕਤੀਆਂ ‘ਤੇ ਪਾਣੀ ਦੀ ਟੈਂਕੀ ਤਾਂਸ ਦੇ ਢੇਰ ਵਾਂਗ ਡਿੱਗੀ

0
water tank

ਬਰੇਲੀ, 5 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਰੇਲੀ ਵਿਖੇ ਪੈਂਦੇ ਸਰਦਾਰ ਨਗਰ ਵਿਖੇ ਇਕ ਪਾਣੀ ਦੀ ਟੈਂਕੀ ਦੇ ਡਿੱਗਣ (Water tank collapse) ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਰੇਲੀ ਜਿਲ੍ਹੇ ਦੇ ਭਾਮੋਰਾ ਥਾਣਾ ਖੇਤਰ ਦੇ ਅਧੀਨ ਆਉਂਦੇ ਸਰਦਾਰਨਗਰ ਵਿੱਚ ਜੋ ਬੀਤੇ ਦਿਨੀ਼ ਇੱਕ ਵੱਡੀ ਪਾਣੀ ਦੀ ਟੈਂਕੀ ਅਚਾਨਕ ਡਿੱਗ ਗਈ, ਜਿਸ ਕਾਰਨ ਟੈਂਕ ਦੇ ਹੇਠਾਂ ਛਾਂ ਵਿੱਚ ਤਾਸ਼ ਖੇਡ ਰਹੇ ਸੱਤ ਲੋਕ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ।

ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ

ਟੈਂਕੀ ਡਿੱਗਣ ਦੀ ਘਟਨਾ ਨੂੰ ਮੌਕੇ ਤੇ ਦੇਖਣ ਵਾਲਿਆਂ ਅਨੁਸਾਰ ਟੈਂਕੀ ਤਾਂਸ਼ ਦੇ ਢੇਰ ਵਾਂਗ ਡਿੱਗ ਗਿਆ ਅਤੇ ਧਮਾਕਾ ਇੰਨਾ ਜਬਰਦਸਤ ਸੀ ਕਿ ਇਸਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ । ਜਾਣਕਾਰੀ ਮੁਤਾਬਕ ਟੈਂਕ ਹਾਲ ਹੀ ਵਿੱਚ ਬਣਾਇਆ ਗਿਆ ਸੀ । ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਮਲਬੇ ਵਿੱਚੋਂ ਸੱਤ ਲੋਕਾਂ ਨੂੰ ਬਾਹਰ ਕੱਢਿਆ । ਜ਼ਖਮੀਆਂ (injured) ਵਿੱਚੋਂ, ਡੋਰੀਲਾਲ (65) ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਬਾਕੀ ਜ਼ਖਮੀਆਂ ਦਾ ਸਥਾਨਕ ਤੌਰ ‘ਤੇ ਇਲਾਜ ਚੱਲ ਰਿਹਾ ਹੈ ।

ਕੀ ਆਖਿਆ ਜਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਵਧੀਕ ਜਿ਼ਲ੍ਹਾ ਮੈਜਿਸਟ੍ਰੇਟ (ਪ੍ਰਸ਼ਾਸਨ) ਪੂਰਨਿਮਾ ਸਿੰਘ ਅਤੇ ਅਮਲਾ ਦੇ ਉਪ-ਜਿ਼ਲ੍ਹਾ ਮੈਜਿਸਟ੍ਰੇਟ (ਐਸ. ਡੀ. ਐਮ.) ਵਿਦੁਸ਼ੀ ਸਿੰਘ ਮੌਕੇ ‘ਤੇ ਪਹੁੰਚ ਗਏ । ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਤਰਜੀਹ ਜ਼ਖਮੀਆਂ ਨੂੰ ਸਭ ਤੋਂ ਵਧੀਆ ਇਲਾਜ ਪ੍ਰਦਾਨ ਕਰਨਾ ਅਤੇ ਰਾਹਤ ਕਾਰਜਾਂ ਨੂੰ ਪੂਰਾ ਕਰਨਾ ਹੈ । ਉਸਾਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਦੀ ਜਾਂਚ ਬਾਅਦ ਵਿੱਚ ਕੀਤੀ ਜਾਵੇਗੀ । ਘਟਨਾ ਤੋਂ ਬਾਅਦ ਜਿਸ ਖੇਤਰ ਸਰਦਾਰਨਗਰ ਵਿੱਚ ਟੈਂਕੀ ਡਿੱਗੀ ਵਿਖੇ ਦਹਿਸ਼ਤ ਅਤੇ ਹਫੜਾ-ਦਫੜੀ ਮਚ ਗਈ । ਪੁਲਸ ਅਤੇ ਐਸ. ਡੀ. ਆਰ. ਐਫ. (S. D. R. F.) ਦੀਆਂ ਟੀਮਾਂ ਮੌਕੇ `ਤੇ ਪਹੁੰਚ ਗਈਆਂ ਹਨ । ਮਲਬੇ ਨੂੰ ਹਟਾਉਣ ਅਤੇ ਇਹ ਯਕੀਨੀ ਬਣਾਉਣ ਲਈ ਜੰਗੀ ਪੱਧਰ `ਤੇ ਬਚਾਅ ਕਾਰਜ ਜਾਰੀ ਹੈ ਕਿ ਕੋਈ ਹੋਰ ਲੋਕ ਫਸੇ ਨਾ ਹੋਣ ।

ਚੀਨ ਵਿਚ ਪਟਾਕਾ ਫੈਕਟਰੀ ਵਿਚ ਧਮਾਕੇ ਕਾਰਨ 21 ਦੀ ਮੌਤ 61 ਜਖਮੀ

0
China

ਚੀਨ, 5 ਮਈ 2026 : ਭਾਰਤ ਦੇ ਗੁਆਂਢੀ ਮੁਲਕ ਚੀਨ (China) ਵਿਖੇ ਪਟਾਕਾ ਫੈਕਟਰੀ (Firecracker factory) ਵਿਚ ਜਬਰਦਸਤ ਧਮਾਕਾ ਹੋਣ ਦੇ ਕਾਰਨ 21 ਵਿਅਕਤੀਆਂ ਦੀ ਮੌਤ ਤੇੇ 61 ਹੋਰ ਜਖਮੀ ਹੋ ਗਏ ਹਨ ।

ਕਦੋਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਚੀਨ ਦੇ ਹੁਨਾਨ ਸੂਬੇ ਦੇ ਲਿਉਯਾਂਗ ਸ਼ਹਿਰ (Liuyang City) ਵਿੱਚ ਜੋ ਇੱਕ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ (Explosion) ਹੋਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ ਤੇ 61 ਹੋਰ ਜ਼ਖਮੀ ਦੱਸੇ ਜਾ ਰਹੇ ਹਨ ਵਾਲੀ `ਤੇ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ । 500 ਬਚਾਅ ਕਰਮਚਾਰੀ ਘਟਨਾ ਸਥਾਨ ‘ਤੇ ਮੌਜੂਦ ਹਨ । ਇਸ ਮੌਕੇ ਜਾਂਚ ਟੀਮਾਂ ਵਲੋਂ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਸਰਕਾਰੀ ਸ਼ਿਨਹੂਆ ਸਮਾਚਾਰ ਏਜੰਸੀ ਦੇ ਅਨੁਸਾਰ ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਗੁਆਂਡੂ ਟਾਊਨਸ਼ਿਪ ਵਿੱਚ ਲਿਉਯਾਂਗ ਹੁਆਸ਼ੇਂਗ ਪਟਾਕੇ ਨਿਰਮਾਣ ਅਤੇ ਡਿਸਪਲੇਅ ਕੰਪਨੀ ਨਾਮਕ ਇੱਕ ਪਟਾਕੇ ਫੈਕਟਰੀ ਵਿੱਚ ਧਮਾਕਾ ਹੋਇਆ ।

ਬਚਾਅ ਟੀਮਾਂ ਵਲੋਂ ਵਿਸ਼ੇਸ਼ ਬਚਾਅ ਕਾਰਜ ਜੰਗੀ ਪੱਧਰ ਤੇ ਹਨ ਜਾਰੀ

ਧਮਾਕੇ ਤੋਂ ਤੁਰੰਤ ਬਾਅਦ ਐਮਰਜੈਂਸੀ ਅਤੇ ਅੱਗ ਬੁਝਾਊ ਟੀਮਾਂ ਮੌਕੇ ‘ਤੇ ਪਹੁੰਚੀਆਂ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ । 21 ਲੋਕਾਂ ਦੀ ਮੌਤ ਹੋ ਗਈ ਅਤੇ 61 ਹੋਰ ਹਸਪਤਾਲ ਵਿੱਚ ਭਰਤੀ ਹਨ । ਜ਼ਖਮੀਆਂ ਦਾ ਇਸ ਸਮੇਂ ਇਲਾਜ ਕੀਤਾ ਜਾ ਰਿਹਾ ਹੈ । ਰਿਪੋਰਟਾਂ ਅਨੁਸਾਰ ਲਗਭਗ 500 ਬਚਾਅ ਕਰਮਚਾਰੀਆਂ ਨੂੰ ਘਟਨਾ ਸਥਾਨ ‘ਤੇ ਤਾਇਨਾਤ ਕੀਤਾ ਗਿਆ ਹੈ। ਦੋ ਬਾਰੂਦ ਦੇ ਗੋਦਾਮਾਂ ਤੋਂ ਉੱਚ ਜੋਖਮਾਂ ਦਾ ਹਵਾਲਾ ਦਿੰਦੇ ਹੋਏ ਅਧਿਕਾਰੀਆਂ ਨੇ ਖਤਰਨਾਕ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਿਆ ।

ਕੀ ਆਖਿਆ ਗਿਆ ਹੈ ਰਿਪੋਰਟ ਵਿਚ

ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀ ਧਮਾਕੇ ਦੇ ਕਾਰਨ ਦੀ ਜਾਂਚ ਕਰ ਰਹੇ ਹਨ ਪਰ ਕੰਪਨੀ ਦੇ ਇੰਚਾਰਜਾਂ ਵਿਰੁੱਧ “ਨਿਯੰਤਰਣ ਉਪਾਅ” ਕੀਤੇ ਹਨ, ਹਾਲਾਂਕਿ ਉਪਾਵਾਂ ਦੇ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਸਨ । ਬਚਾਅ ਕਾਰਜ ਦੌਰਾਨ ਹੋਰ ਹਾਦਸਿਆਂ ਨੂੰ ਰੋਕਣ ਲਈ, ਬਚਾਅ ਕਰਮਚਾਰੀਆਂ ਨੇ ਸੰਭਾਵੀ ਖਤਰਿਆਂ ਨੂੰ ਦੂਰ ਕਰਨ ਲਈ ਛਿੜਕਾਅ ਅਤੇ ਨਮੀ ਦੇਣ ਵਰਗੇ ਉਪਾਵਾਂ ਦੀ ਵਰਤੋਂ ਕੀਤੀ । ਉਨ੍ਹਾਂ ਨੇ ਖੋਜ ਅਤੇ ਬਚਾਅ ਕਾਰਜ ਵਿੱਚ ਸਹਾਇਤਾ ਲਈ ਤਿੰਨ ਰੋਬੋਟ ਵੀ ਤਾਇਨਾਤ ਕੀਤੇ । ਫਰਵਰੀ ਦੇ ਸ਼ੁਰੂ ਵਿੱਚ, ਚੀਨ ਨੇ ਚੰਦਰ ਨਵੇਂ ਸਾਲ ਦੇ ਆਲੇ-ਦੁਆਲੇ ਪਟਾਕਿਆਂ ਦੀਆਂ ਦੁਕਾਨਾਂ `ਤੇ ਦੋ ਘਾਤਕ ਧਮਾਕਿਆਂ ਦੀ ਰਿਪੋਰਟ ਕੀਤੀ ਸੀ ।

 

ਪੰਜਾਬ ਵਿਚ ਗੈਂਗਸਟਰਾਂ ‘ਤੇ ਵਾਰ ਮੁਹਿੰਮ 104ਵੇਂ ਦਿਨ ਵਿਚ ਹੋਈ ਦਾਖਲ

0
DGP

ਚੰਡੀਗੜ੍ਹ, 5 ਮਈ 2026 : ਪੰਜਾਬ ਵਿਚ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਜੋ ਕਿ 104ਵੇਂ ਦਿਨ ਵਿਚ ਦਾਖਲ ਹੋ ਗਈ ਹੈ ਤਹਿਤ ਗ੍ਰਿਫ਼ਤਾਰੀਆਂ (Arrests) ਜਾਰੀ ਹਨ ।

ਕਿੰਨੇ ਟਿਕਾਣਿਆਂ ਤੇ ਕੀਤੀਆਂ ਗਈਆਂ ਛਾਪੇਮਾਰੀਆਂ

ਪੰਜਾਬ ਪੁਲਸ (Punjab Police) ਨੇ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਆਪਣੇ 104ਵੇਂ ਦਿਨ ਸੂਬੇ ਭਰ ‘ਚ ਗੈਂਗਸਟਰਾਂ ਦੇ ਸਾਥੀਆਂ ਨਾਲ ਜੁੜੇ ਪਛਾਣੇ ਗਏ ਅਤੇ ਮੈਪ ਕੀਤੇ ਸਥਾਨਾਂ ‘ਤੇ 589 ਛਾਪੇਮਾਰੀ ਕੀਤੀ । ਪੰਜਾਬ ਪੁਲਸ ਨੇ 104ਵੇਂ ਦਿਨ 9 ਹਥਿਆਰਾਂ ਸਮੇਤ 305 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 26,480 ਹੋ ਗਈਆਂ ।

ਮੁਹਿੰਮ ਤਹਿਤ ਕਿੰਨੇ ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਗਿਆ ਛੱਡਿਆ

ਇਸ ਤੋਂ ਇਲਾਵਾ, 74 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਹੈ, ਜਦੋਂ ਕਿ 43 ਵਿਅਕਤੀਆਂ ਦੀ ਤਸਦੀਕ ਕਰਕੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਅੱਠ ਭਗੌੜੇ ਅਪਰਾਧੀਆਂ (ਪੀ.ਓ.) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਨੇ ਕਿਹਾ ਕਿ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਲੋਕ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਸਬੰਧਤ ਜਾਣਕਾਰੀ ਗੁਪਤ ਰੂਪ ‘ਚ ਰਿਪੋਰਟ ਕਰ ਸਕਦੇ ਹਨ, ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੁਝਾਅ ਵੀ ਸਾਂਝੇ ਕਰ ਸਕਦੇ ਹਨ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਨੂੰ 429ਵਾਂ ਦਿਨ

ਪੁਲਿਸ ਟੀਮਾਂ ਨੇ ਨਸਿ਼ਆਂ ਵਿਰੁੱਧ ਆਪਣੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” (War on drugs) 429ਵੇਂ ਦਿਨ ਵੀ ਜਾਰੀ ਰੱਖੀ ਹੈ, ਜਿਸ ‘ਚ 147 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 1.5 ਕਿਲੋ ਹੈਰੋਇਨ, 757 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 4050 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ । ਇਸ ਨਾਲ, ਸਿਰਫ 429 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 62,480 ਹੋ ਗਈ ਹੈ । ਪੰਜਾਬ ਪੁਲਿਸ ਨੇ 26 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।

ਸੰਗਰੂਰ ਵਿਖੇ ਇਕ ਨੌਜਵਾਨ ਦਾ ਕਤਲ ਤੇ ਦੂਸਰਾ ਗੰਭੀਰ ਜਖਮੀ

0
Murder

ਸੰਗਰੂਰ, 5 ਮਈ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਵਿਖੇ ਕੁੱਝ ਨੌਜਵਾਨਾਂ ਵਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇੇ ਇਕ ਨੌਜਵਾਨ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਵਿਖੇ ਜੋ ਇਕ 15 ਸਾਲਾ ਨੌਜਵਾਨ ਦਾ ਤੇਜਧਾਰ ਹਥਿਆਰਾਂ (Sharp weapons) ਨਾਲ ਕਤਲ ਕਰ ਦਿੱਤਾ ਗਿਆ ਹੈ ਤੇ ਦੂਸਰੇ ਨੌਜਵਾਨ ਨੂੰ ਗੰਭੀਰ ਜਖਮੀ (Seriously injured) ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕ ਨੌਜਵਾਨ ਦਾ ਨਾਮ ਅਰਸ਼ਦੀਪ ਸਿੰਘ ਹੈ । ਉਕਤ ਘਟਨਾ ਸੰਗਰੂਰ ਦੇ ਪਟਿਆਲਾ ਗੇਟ ਬਾੜੇ ਇਲਾਕੇ ਵਿਖੇ ਵਾਪਰੀ ਦੱਸੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਜਖਮੀ ਨੌਜਵਾਨ ਨੂੰ ਹਾਲਾਤ ਦੇ ਮੱਦੇਨਜ਼ਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਜਾਂਚ ਸੁਰੂ

ਕਤਲ ਦੀ ਵਾਪਰੀ ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਸੰਗਰੂਰ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਡੀ. ਐਸ. ਪੀ. ਸੰਜੀਵ ਸਿੰਗਲਾ ਦੀ ਅਗਵਾਈ ਵਿਚ ਜਾਂਚ ਸ਼ੁਰੂ ਕੀਤੀ ਹੈ। ਦੱਸਣਯੋਗ ਹੈ ਕਿ ਕਤਲ ਦੀ ਇਸ ਵਾਰਦਾਤ ਕਾਰਨ ਇਲਾਕੇ ਵਿੱਚ ਮਾਹੌਲ ਤਣਾਭਰਪੂਰ ਬਣਿਆ ਹੋਇਆ ਹੈ । ਮ੍ਰਿਤਕ ਦੇ ਪਿਤਾ ਨੇ ਦੁੱਖੀ ਮਨ ਨਾਲ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ।

ਰਾਸ਼ਟਰਪਤੀ ਨੂੰ ਮਿਲਣ ਲਈ ਮੁੱਖ ਮੰਤਰੀ ਵਿਧਾਇਕਾਂ ਨਾਲ ਹੋਏ ਦਿੱਲੀ ਲਈ ਰਵਾਨਾ

0
CM

ਚੰਡੀਗੜ੍ਹ, 5 ਮਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਅੱਜ ਦਿੱਲੀ ਵਿਖੇ ਭਾਰਤ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਲਈ ਮਿਲਣ ਲਈ ਆਪਣੇ ਵਿਧਾਇਕਾਂ ਨਾਲ ਰਵਾਨਾ ਹੋ ਗਏ ਹਨ ।

ਕੀ ਕਾਰਨ ਹੈ ਮਿਲਣ ਦਾ

ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਜੋ ਅੱਜ ਆਪਣੇ ਵਿਧਾਇਕਾਂ ਨਾਲ ਨਵੀਂ ਦਿੱਲੀ ਲਈ ਰਵਾਨਾ ਹੋ ਗਏ ਹਨ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ (President Draupadi Murmu) ਨਾਲ ਮੁਲਾਕਾਤ ਕੀਤੀ ਜਾਵੇਗੀ । ਇਸ ਮੌਕੇ ਉਨ੍ਹਾਂ ਵੱਲੋਂ ਰਾਸ਼ਟਰਪਤੀ ਨਾਲ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੇ ’ਤੇ ਗੱਲਬਾਤ ਕੀਤੀ ਜਾਵੇਗੀ । ਰਾਸ਼ਟਰਪਤੀ ਨਾਲ ਮੱਖ ਮੰਤਰੀ ਮਾਨ ਦੀ ਮੀਟਿੰਗ ਦੁਪਹਿਰ 12 ਵਜੇ ਹੋਵੇਗੀ । ਇਸ ਮੀਟਿੰਗ ਦੌਰਾਨ ਉਹ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਵਿਰੁੱਧ ਵਾਪਸ ਬੁਲਾਉਣ ਦੇ ਅਧਿਕਾਰ ਦੀ ਮੰਗ ਉਠਾਉਣਗੇ ।