ਡੋਪਿੰਗ ਵਿਰੁੱਧ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗਾ ਨੀਰਜ ਚੋਪੜਾ

0
28
Neeraj Chopra

ਨਵੀਂ ਦਿੱਲੀ, 20 ਜੂਨ 2026 : ਭਾਰਤ ਦੇਸ਼ ਦੇ ਪ੍ਰਸਿੱਧ ਖਿਡਾਰੀ ਤੇ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਨੇ ਡੋਪਿੰਗ ਵਿਰੁੱਧ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ।

ਨੀਰਜ ਨੇ ਕਰ ਦਿੱਤੇ ਹਨ ਐਮ. ਓ. ਯੂ. ‘ਤੇ ਦਸਤਖਤ

ਮਿਲੀ ਜਾਣਕਾਰੀ ਅਨੁਸਾਰ ਜੋ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ (Olympic medalist) ਨੀਰਜ ਚੋਪੜਾ ਨੇ ਭਾਰਤੀ ਖੇਡਾਂ ਵਿਚ ਡੋਪਿੰਗ ਦੀ ਸਮੱਸਿਆ (doping problem) ਨਾਲ ਨਜਿੱਠਣ ਲਈ ਪਹਿਲ ਕੀਤੀ ਹੈ ਦੇ ਚਲਦਿਆਂ ਉਸ ਵਲੋਂ ਆਪਣੀ ਫਾਊਂਡੇਸ਼ਨ ਜ਼ਰੀਏ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਨਾਲ ਸਹਿਮਤੀ ਪੱਤਰ (ਐੱਮ. ਓ. ਯੂ.) ‘ਤੇ ਦਸਤਖਤ ਕੀਤੇ ਹਨ ਜਿਸਦਾ ਮਕਸਦ ਖਿਡਾਰੀਆਂ ਨੂੰ ਡੋਪਿੰਗ ਵਿਰੁੱਧ ਜਾਗਰੁਕ ਕਰਨਾ ਹੈ । ਸ਼ੁੱਕਰਵਾਰ ਨੂੰ ਇੱਥੇ ਆਈ. ਓ. ਏ. ਖਿਡਾਰੀ ਫੋਰਮ ਵਿਚ ਚੋਪੜਾ ਨੇਂ ਇਕ ਵੀਡੀਓ ਸੰਦੇਸ਼ ਜ਼ਰੀਏ ਨੀਰਜ ਚੋਪੜਾ ਫਾਊਂਡੇਸ਼ਨ ਅਤੇ ਆਈ. ਓ. ਏ. ਵਿਚਾਲੇ ਇਸ ਪਹਿਲ ਦਾ ਐਲਾਨ ਕੀਤਾ ।

ਖੇਡਾਂ ਵਿਚ ਕੁਝ ਹਾਸਲ ਕਰਨ ਲਈ ਸਬਰ ਦੀ ਲੋੜ ਹੁੰਦੀ ਹੈ : ਚੋਪੜਾ

ਚੋਪੜਾ ਨੇ ਕਿਹਾ ਕਿ ਮੈਂ ਦੇਖਿਆ ਹੈ ਕਿ ਬੱਚੇ ਵੱਡੇ ਤਮਗੇ ਜਿੱਤਣ ਲਈ ਡੋਪਿੰਗ ਜ਼ਰੀਏ ਆਪਣਾ ਪ੍ਰਦਰਸ਼ਨ ਬਿਹਤਰ ਕਰਨਾ ਚਾਹੁੰਦੇ ਹਨ ਪਰ ਆਪਣੀ ਕਹਾਣੀ ਤੋਂ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਨੂੰ ਓਲੰਪਿਕ ਤਮਗੇ ਤੱਕ ਪਹੁੰਚਣ ਵਿਚ 10 ਸਾਲ ਲੱਗੇ । ਉਸ ਨੇ ਕਿਹਾ ਕਿ ਖੇਡਾਂ ਵਿਚ ਕੁਝ ਹਾਸਲ ਕਰਨ ਲਈ ਸਬਰ ਦੀ ਲੋੜ ਹੁੰਦੀ ਹੈ ।

ਉਨ੍ਹਾਂ ਕਿਹਾ ਕਿ ਮੈਂ ਦੇਖ ਰਿਹਾ ਹਾਂ ਕਿ ਅੱਜ ਦੇ ਬੱਚਿਆਂ ਵਿਚ ਇਸਦੀ ਕਮੀ ਹੈ । ਉਹ ਚੀਜ਼ਾਂ ਜਲਦੀ ਹਾਸਲ ਕਰਨਾ ਚਾਹੁੰਦੇ ਹਨ । ਇਕ ਸਾਲ ‘ਚ ਹੀ 80 ਮੀਟਰ ਦਾ ਟੀਚਾ ਪਾਰ ਕਰਨਾ ਚਾਹੁੰਦੇ ਹਨ। ਅਜਿਹਾ ਕਰਨ ‘ਚ 5 ਸਾਲ ਲੱਗਦੇ ਹਨ । ਭਾਰਤ ਪਿਛਲੇ 3 ਸਾਲਾਂ ਤੋਂ ਵਿਸ਼ਵ ਡੋਪਿੰਗ ਰੋਕੂ ਏਜੰਸੀ (World Anti-Doping Agency) ਦੀ ਸਭ ਤੋਂ ਵੱਧ ਡੋਪ ਉਲੰਘਣਾ ਕਰਨ ਵਾਲਿਆਂ ਦੀ ਸਾਲਾਨਾ ਸੂਚੀ ਵਿਚ ਸਭ ਤੋਂ ਉੱਪਰ ਰਿਹਾ ਹੈ ।

LEAVE A REPLY

Please enter your comment!
Please enter your name here