Home Blog Page 89

ਸਮਾਜਿਕ ਨਿਆਂ ਅਤੇ ਆਰਥਿਕ ਸਮਾਨਤਾ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ

0
Cabinet Minister

ਚੰਡੀਗੜ੍ਹ, 4 ਮਈ 2026 : ਪੰਜਾਬ ਸਰਕਾਰ (Punjab Government) ਵਲੋਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਮਾਜਿਕ ਨਿਆਂ ਅਤੇ ਆਰਥਿਕ ਸਮਾਨਤਾ ਨੂੰ ਮਜਬੂਤ ਕਰਨ ਲਈ ਕਦਮ ਚੁੱਕੇ ਗਏ ਹਨ ।

ਕੀ ਕੀ ਕਦਮ ਚੁੱਕੇ ਗਏ ਹਨ

ਮਿਲੀ ਜਾਣਕਾਰੀ ਅਨੁਸਾਰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ, ਮੌਜੂਦਾ ਪੰਜਾਬ ਸਰਕਾਰ ਨੇ ਸਮਾਜਿਕ ਨਿਆਂ ਅਤੇ ਆਰਥਿਕ ਸਮਾਨਤਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ । ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ ਨੇ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਲਈ ਮਹੱਤਵਪੂਰਨ ਯਤਨ ਕੀਤੇ ਹਨ । ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ 2022-23 ਤੋਂ 2025-26 ਤੱਕ, 1,367 ਲਾਭਪਾਤਰੀਆਂ ਨੂੰ ਵੱਖ-ਵੱਖ ਸਵੈ-ਰੁਜ਼ਗਾਰ ਗਤੀਵਿਧੀਆਂ ਲਈ 26.68 ਕਰੋੜ ਦੇ ਕਰਜ਼ੇ ਪ੍ਰਦਾਨ ਕੀਤੇ ਗਏ, ਜਿਸ ਨਾਲ ਉਨ੍ਹਾਂ ਦੀ ਆਮਦਨ ਵਧੀ ਅਤੇ ਉਨ੍ਹਾਂ ਨੂੰ ਸਵੈ-ਨਿਰਭਰਤਾ ਵੱਲ ਵਧਿਆ ।

ਸਰਕਾਰ ਸਿਰਫ਼ ਵਿੱਤੀ ਸਹਾਇਤਾ ਸੀਮਤ ਨਹੀਂ ਹੈ : ਕੈਬਨਿਟ ਮੰਤਰੀ

ਉਨ੍ਹਾਂ ਦੱਸਿਆ ਕਿ ਸਰਕਾਰ ਸਿਰਫ਼ ਵਿੱਤੀ ਸਹਾਇਤਾ ਤੱਕ ਸੀਮਤ ਨਹੀਂ ਹੈ, ਸਗੋਂ ਲਾਭਪਾਤਰੀਆਂ ਨੂੰ ਸਸ਼ਕਤ ਬਣਾਉਣ ਲਈ ਯੋਜਨਾਬੱਧ ਅਤੇ ਨਤੀਜਾ-ਮੁਖੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਇਸ ਸਬੰਧ ਵਿੱਚ, 1,229 ਲਾਭਪਾਤਰੀਆਂ ਨੂੰ 5.39 ਕਰੋੜ ਰੁਪਏ ਦੀ ਸਬਸਿਡੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਬਹੁਤ ਸਾਰੇ ਪਰਿਵਾਰਾਂ ਨੂੰ ਆਰਥਿਕ ਮਜ਼ਬੂਤੀ ਅਤੇ ਨਵੀਂ ਉਮੀਦ ਮਿਲੀ ਹੈ। ਉਨ੍ਹਾਂ ਕਿਹਾ, “ਸਾਡਾ ਟੀਚਾ ਸਿਰਫ਼ ਸਹਾਇਤਾ ਪ੍ਰਦਾਨ ਕਰਨਾ ਨਹੀਂ ਹੈ, ਸਗੋਂ ਲੋਕਾਂ ਨੂੰ ਸਵੈ-ਨਿਰਭਰ ਬਣਾਉਣਾ ਹੈ ।

ਤਬਦੀਲੀ ਭੇਜ ਰਹੀ ਹੈ ਪਿੰਡਾਂ ਤੇ ਸ਼ਹਿਰਾਂ ਨੂੰ ਨਵੀਂ ਉਮੀਦ ਦਾ ਸੁਨੇਹਾ

ਇਹ ਯਤਨ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਹਨ, ਸਗੋਂ ਇਨ੍ਹਾਂ ਪਰਿਵਾਰਾਂ ਦੇ ਜੀਵਨ ਵਿੱਚ ਅਸਲ ਤਬਦੀਲੀ ਦੀਆਂ ਕਹਾਣੀਆਂ ਹਨ । ਕੁਝ ਨੇ ਛੋਟੇ ਕਾਰੋਬਾਰ ਸ਼ੁਰੂ ਕੀਤੇ, ਕੁਝ ਨੇ ਆਪਣੇ ਹੁਨਰ ਨੂੰ ਰੁਜ਼ਗਾਰ ਵਿੱਚ ਬਦਲ ਦਿੱਤਾ ਅਤੇ ਅੱਜ ਉਹ ਇੱਕ ਸਨਮਾਨਜਨਕ ਜੀਵਨ ਕਮਾ ਰਹੇ ਹਨ । ਇਹ ਤਬਦੀਲੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਨਵੀਂ ਉਮੀਦ ਦਾ ਸੁਨੇਹਾ ਭੇਜ ਰਹੀ ਹੈ । ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ “ਹੈਂਡਹੋਲਡਿੰਗ ਸਹਾਇਤਾ” ਰਾਹੀਂ, ਲਾਭਪਾਤਰੀਆਂ ਨੂੰ ਉਨ੍ਹਾਂ ਦੀ ਲੰਬੇ ਸਮੇਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਮਾਰਗਦਰਸ਼ਨ, ਤਕਨੀਕੀ ਸਹਾਇਤਾ ਅਤੇ ਮਾਰਕੀਟ ਸੰਪਰਕ ਪ੍ਰਦਾਨ ਕੀਤੇ ਜਾ ਰਹੇ ਹਨ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਪਰਿਵਾਰ ਦੀ ਤਰੱਕੀ ਪੂਰੇ ਸਮਾਜ ਦੀ ਤਰੱਕੀ ਦੀ ਨੀਂਹ ਰੱਖਦੀ ਹੈ ।

ਸਰਕਾਰ ਹਰ ਵਰਗ ਨੂੰ ਬਰਾਬਰ ਦੇ ਮੌਕੇ ਦੇਣ ਲਈ ਵਚਨਬੱਧ ਹੈ

ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann)ਦੀ ਯੋਗ ਅਗਵਾਈ ਹੇਠ, ਪੰਜਾਬ ਸਰਕਾਰ “ਸਾਰਿਆਂ ਲਈ ਸਮਾਵੇਸ਼ੀ ਵਿਕਾਸ” ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਦੇ ਹੋਏ, ਸਮਾਜ ਦੇ ਹਰ ਵਰਗ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ । ਟੀਚਾ ਅਨੁਸੂਚਿਤ ਜਾਤੀਆਂ ਸਮੇਤ ਸਾਰੇ ਪਛੜੇ ਵਰਗਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾ ਕੇ ਇੱਕ ਖੁਸ਼ਹਾਲ ਅਤੇ ਬਰਾਬਰੀ ਵਾਲਾ ਪੰਜਾਬ ਬਣਾਉਣਾ ਹੈ ।

ਡੀ. ਡੀ. ਪੀ. ਓ. ਨੇ ਹੁਕਮ ਜਾਰੀ ਕਰਕੇ ਕੀਤੀ ਲੰਗ ਪੰਚਾਇਤ ਮੁਅੱਤਲ

0
Suspended

ਪਟਿਆਲਾ, 4 ਮਈ 2026 : ਜਿਲਾ ਵਿਕਾਸ ਅਤੇ ਪੰਚਾਇਤ ਅਧਿਕਾਰੀ (District Development and Panchayat Officer) ਵਲੋਂ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੰਗ ਪਿੰਡ ਦੀ ਪੰਚਾਇਤ ਨੂੰ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।

ਕੌਣ ਕੌਣ ਹੋਇਆ ਹੈ ਪੰਚਾਇਤ ਵਿਚ ਮੁਅੱਤਲ

ਮਿਲੀ ਜਾਣਕਾਰੀ ਅਨੁਸਾਰ ਡੀ. ਡੀ. ਪੀ. ਓ. ਨੇ ਇਕ ਹੁਕਮ ਜਾਰੀ ਕਰਕੇ ਜੋ ਪਿੰਡ ਲੰਗ (Village Lang) ਦੀ ਸਮੁੱਚੀ ਪੰਚਾਇਤ ਨੂੰ ਮੁਅੱਤਲ ਕਰਨ ਦਾ ਹੁਕਮ ਜਾਾਰੀ ਕੀਤਾ ਗਿਆ ਹੈ ਵਿਚ ਜਸਵਿੰਦਰ ਕੌਰ (ਸਰਪੰਚ), ਗੁਰਮੀਤ ਕੌਰ (ਪੰਚ), ਮਨਪ੍ਰੀਤ ਸਿੰਘ (ਪੰਚ), ਅਮਨਦੀਪ ਸਿੰਘ (ਪੰਚ), ਮਸਤ ਖਾਨ (ਪੰਚ), ਗੁਰਦੀਪ ਸਿੰਘ (ਪੰਚ), ਅਤੇ ਗੁਰਮੇਲ ਕੌਰ (ਪੰਚ) ਸ਼ਾਮਲ ਹਨ । ਦੱਸਣਯੋਗ ਹੈ ਕਿ ਇਹ ਕਾਰਵਾਈ ਪਿੰਡ ਵਾਸੀ ਸਵਰਗੀ ਰਾਮ ਈਸ਼ਵਰ ਸਿੰਘ ਦੇ ਪੁੱਤਰ ਮੇਵਾ ਸਿੰਘ ਵੱਲੋਂ ਪੰਚਾਇਤ ਵਿਰੁੱਧ ਦਾਇਰ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ ।

ਮੁਅੱਤਲੀ ਦੇ ਨਾਲ-ਨਾਲ ਹੋਰ ਕੀ ਕੀ ਹੁਕਮ ਜਾਰੀ ਕੀਤੇ ਗਏ ਹਨ

ਪਿੰਡ ਲੰਗ ਦੀ ਜਿਸ ਪੰਚਾਇਤ ਨੂੰ ਸਿ਼ਕਾਇਤਕਰਤਾ ਵਲੋਂ ਪੰਚਾਇਤ (Panchayat) ਵਿਰੁੱਧ ਦਿੱਤੀ ਗਈ ਸਿ਼ਕਾਇਤ ਦੇ ਆਧਾਰ ਤੇ ਮੁਅੱਤਲ ਕੀਤਾ ਗਿਆ ਵਿਚ ਕਈ ਦੋਸ਼ ਲਗਾਏ ਹਨ ਜਿਸਦੀ ਜਾਂਚ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ । ਇਥੇ ਹੀ ਬਸ ਨਹੀਂ ਮੁਅੱਤਲੀ ਦੇ ਨਾਲ ਡੀ. ਡੀ. ਪੀ. ਓ. (D. D. P. O.) ਨੇ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਬੰਧਤ ਸਰਪੰਚ ਅਤੇ ਪੰਚਾਇਤ ਮੈਂਬਰ ਹੁਣ ਲੰਗ ਗ੍ਰਾਮ ਪੰਚਾਇਤ ਦੀ ਕਿਸੇ ਵੀ ਮੀਟਿੰਗ ਜਾਂ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕਣਗੇ । ਇਸ ਤੋਂ ਇਲਾਵਾ ਪੰਚਾਇਤ ਦੇ ਬੈਂਕ ਖਾਤਿਆਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਜਾਂ ਕਾਰਵਾਈ ‘ਤੇ ਵੀ ਪਾਬੰਦੀ ਲਗਾਈ ਗਈ ਹੈ ।

ਰਾਜਸਥਾਨ `ਚ ਨੌਜਵਾਨ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ ਮਾਮਲੇ ਵਿਚ 5 ਗ੍ਰਿਫ਼ਤਾਰ

0
Beaten

ਜੈਪੁਰ, 4 ਮਈ 2026 : ਭਾਰਤ ਦੇੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਬਲੋਤਰਾ ਜਿਲੇ ਵਿਖੇ ਇਕ ਵਿਅਕਤੀ ਨੂੰ ਅਗਵਾ ਕਰਕੇ ਉਸਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬਲੋਤਰਾ ਜਿਲੇ (Balotra District) ‘ਚ ਬਦਮਾਸ਼ਾਂ ਨੇ ਜੋ ਇਕ ਨੌਜਵਾਨ ਨੂੰ ਅਗਵਾ ਕਰ ਲਿਆ ਤੇ ਉਸ ਦੀ ਕੁੱਟ-ਕੁੱਟ (Beating) ਕੇ ਹੱਤਿਆ ਕਰ ਦਿੱਤੀ ਦੀ ਲਾਸ਼ ਨੂੰ ਦੂਜੇ ਜਿਲੇ ਦੇ ਇਕ ਖੂਹ ‘ਚ ਸੁੱਟ ਦਿੱਤਾ ਗਿਆ । ਪੁਲਸ ਨੇ ਕਿਹਾ ਕਿ ਇਸ ਸਬੰਧੀ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਮ੍ਰਿਤਕ ਦੀ ਪਛਾਣ ਬਚੀਆ ਉਰਫ਼ ਸੁਰੇਸ਼ ਵਜੋਂ ਹੋਈ ਹੈ, ਜੋ ਬਲੋਤਰਾ ਦਾ ਰਹਿਣ ਵਾਲਾ ਸੀ । ਉਹ ਸਿਵਾਨਾ ‘ਚ ਮਜ਼ਦੂਰ ਵਜੋਂ ਕੰਮ ਕਰਦਾ ਸੀ ।

ਥਾਣਾ ਇੰਚਾਰਜ ਨੇ ਕੀ ਜਾਣਕਾਰੀ ਦਿੱਤੀ

ਪਾਲੀ ਜਿਲੇ ਦੇ ਜੇਤਪੁਰ ਥਾਣਾ ਇੰਚਾਰਜ ਅਰੁਣ ਕੁਮਾਰ ਨੇ ਦੱਸਿਆ ਕਿ ਸੁਰੇਸ਼ ਦਾ 15 ਅਪ੍ਰੈਲ ਨੂੰ ਵੀਰ ਬਾਪਜੀ ਮੰਦਰ ਨੇੜੇ ਈਸ਼ਵਰ ਭੀਲ ਨਾਂ ਦੇ ਵਿਅਕਤੀ ਨਾਲ ਝਗੜਾ ਹੋਇਆ ਸੀ ਤੇ ਇਸ ਕਾਰਨ ਮੁਲਜ਼ਮ ਉਸ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਸੀ । 23 ਅਪ੍ਰੈਲ ਦੀ ਸ਼ਾਮ ਨੂੰ ਮੁਲਜ਼ਮ ਨੇ ਦੇਵਦਾ ਪਿੰਡ ‘ਚ ਰੇਲਵੇ ਕਰਾਸਿੰਗ ਨੇੜੇ ਸੁਰੇਸ਼ ਨੂੰ ਸਾਥੀਆਂ ਸਮੇਤ ਅਗਵਾ ਕਰ ਲਿਆ । ਉਹ ਉਸ ਨੂੰ ਇਕ ਸੁੰਨਸਾਨ ਇਲਾਕੇ ‘ਚ ਲੈ ਗਏ ਅਤੇ ਕੁੱਟ-ਕੁੱਟ ਕੇ ਮਾਰ ਦਿੱਤਾ ।

ਲਾਸ਼ ਨੂੰ ਸੌਂਪ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਨੂੰ

ਕਤਲ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਪਾਲੀ ਜਿਲੇ ਦੇ ਜੇਤਪੁਰ ਥਾਣਾ ਖੇਤਰ ਅਧੀਨ ਆਉਂਦੇ ਰਾਣਾ ਪਿੰਡ ਦੇ ਇਕ ਖੂਹ ‘ਚ ਸੁੱਟ ਦਿੱਤਾ । ਪਿੰਡ ਵਾਸੀਆਂ ਨੇ 2 ਮਈ ਨੂੰ ਪੁਲਸ ਨੂੰ ਖੂਹ ‘ਚ ਲਾਸ਼ ਹੋਣ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢਿਆ ਗਿਆ ਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਗਿਆ ।

ਪਤਨੀ ਨਾਲ ਝਗੜੇ ਤੋਂ ਬਾਅਦ ਕਾਰ ਰੋਕ ਕੇ ਡਾਕਟਰ ਨੇ ਮਾਰੀ ਨਹਿਰ `ਚ ਛਾਲ

0
Dead

ਫਰੀਦਾਬਾਦ, 4 ਮਈ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੇ ਸੈਕਟਰ-17 ਨੇੜੇ ਸ਼ਨੀਵਾਰ ਰਾਤ ਪਰਿਵਾਰਕ ਕਲੇਸ਼ ਤੋਂ ਪਰੇਸ਼ਾਨ ਡੈਂਟਲ ਸਰਜਨ ਨੇ ਆਗਰਾ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਈ ।

ਕੌਣ ਹੈ ਇਹ ਵਿਅਕਤੀ

ਮ੍ਰਿਤਕ ਦੀ ਪਛਾਣ ਬੱਲਭਗੜ੍ਹ ਯਾਦਵ ਕਾਲੋਨੀ ਵਾਸੀ ਡਾ. ਸਚਿਨ (36) ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਡਾ. ਸਚਿਨ ਯਾਦਵ ਕਾਲੋਨੀ ‘ਚ ਪਤਨੀ ਲਗਭਗ 11 ਸਾਲਾ ਧੀ ਅਤੇ 10 ਸਾਲਾ ਪੁੱਤਰ ਨਾਲ ਰਹਿੰਦੇ ਸਨ । ਉਨ੍ਹਾਂ ਦਾ ਮੋਹਨਾ ਰੋਡ ‘ਤੇ ਡੈਂਟਲ ਕਲੀਨਿਕ ਹੈ । ਸ਼ਨੀਵਾਰ ਰਾਤ ਲੱਗਭਗ 9 ਵਜੇ ਸਚਿਨ ਸੈਕਟਰ-87 ਸਥਿਤ ਆਪਣੀ ਭੈਣ ਦੇ ਘਰ ਤੋਂ ਪਤਨੀ ਅਤੇ ਬੱਚਿਆਂ ਨਾਲ ਸਕਾਰਪੀਓ ਕਾਰ ‘ਚ ਵਾਪਸ ਪਰਤ ਰਹੇ ਸਨ ।

ਪਤਨੀ ਤੇ ਬੱਚਿਆਂ ਨਾਲ ਭੈਣ ਦੇ ਘਰ ਤੋਂ ਪਰਤ ਰਿਹਾ ਸੀ ਡੈਂਟਲ ਸਰਜਨ

ਦੱਸਿਆ ਜਾ ਰਿਹਾ ਹੈ ਕਿ ਭੈਣ ਦੇ ਘਰ ਹੀ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ । ਵਾਪਸੀ ਦੌਰਾਨ ਰਸਤੇ ‘ਚ ਦੋਵਾਂ ਵਿਚਾਲੇ ਝਗੜਾ ਹੋਰ ਵੱਧ ਗਿਆ । ਜਦੋਂ ਉਹ ਕਾਰ ‘ਚ ਸੈਕਟਰ-17 ਪੁਲ ਨੇੜੇ ਪਹੁੰਚੇ ਤਾਂ ਡਾ. ਸਚਿਨ ਨੇ ਅਚਾਨਕ ਕਾਰ ਰੋਕ ਦਿੱਤੀ ਅਤੇ ਪੈਦਲ ਹੀ ਨਹਿਰ ਵੱਲ ਜਾਣ ਲੱਗੇ ।

ਪਤੀ ਨੂੰ ਨਹਿਰ ਵੱਲ ਜਾਂਦਾ ਦੇਖ ਪਤਨੀ ਨੇ ਉਨ੍ਹਾਂ ਨੂੰ ਰੋਕਣ ਦੀ ਕਾਫੀ ਕੋਸਿ਼ਸ਼ ਕੀਤੀ ਪਰ ਸਚਿਨ ਨੇ ਪਤਨੀ ਨੂੰ ਧੱਕਾ ਦੇ ਕੇ ਨਹਿਰ ‘ਚ ਛਾਲ (Jump into the canal) ਮਾਰ ਦਿੱਤੀ । ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪੁੱਜੇ ਅਤੇ ਤੁਰੰਤ ਡਾਇਲ-112 ‘ਤੇ ਕਾਲ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ । ਪੁਲਸ ਦੀ ਟੀਮ ਮੌਕੇ ‘ਤੇ ਪਹੁੰਚੀ । ਐਤਵਾਰ ਦੁਪਹਿਰ ਨੂੰ ਡਾ. ਸਚਿਨ ਦੀ ਲਾਸ਼ ਆਗਰਾ ਨਹਿਰ `ਚ ਬਡੋਲੀ ਪਲ ਕੋਲੋਂ ਬਰਾਮਦ ਕੀਤੀ ਗਈ ।

ਬਲੀਆ `ਚ ਗੰਗਾ ਇਸ਼ਨਾਨ ਦੌਰਾਨ 4 ਵਿਅਕਤੀ ਡੁੱਬੇ

0
drowned

ਬਲੀਆ, 4 ਮਈ 2026 : ਇਕ ਦਰਦਨਾਕ ਦੁਖਾਂਤ ‘ਚ ਉੱਤਰ ਪ੍ਰਦੇਸ਼ (Uttar Pradesh) ਦੇ ਬਲੀਆ ਜਿਲੇ ‘ਚ ਬੀਤੇ ਦਿਨੀਂ ਸਵੇਰੇ ਗੰਗਾ ‘ਚ ਇਸ਼ਨਾਨ ਕਰਨ ਦੌਰਾਨ ਇਕ ਨਾਬਾਲਗ ਸਮੇਤ 4 ਵਿਅਕਤੀ ਡੁੱਬ (Drown) ਗਏ ।

ਕਿਥੇ ਵਾਪਰੀ ਇਹ ਘਟਨਾ

ਇਹ ਘਟਨਾ ਫੇਫਨਾ ਥਾਣਾ ਖੇਤਰ ਦੇ ਕਲਿਆਣੀਪੁਰ ਪਿੰਡ ‘ਚ ਮੁੰਡਨ ਸਮਾਰੋਹ ਦੌਰਾਨ ਸ਼ਿਵਰਾਮਪੁਰ ਘਾਟ ‘ਤੇ ਵਾਪਰੀ । ਪੁਲਸ ਦੇ ਸੁਪਰਡੈਂਟ ਓਮਵੀਰ ਸਿੰਘ ਅਨੁਸਾਰ ਵਸਿ਼ਸ਼ਠ ਚੌਹਾਨ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੁੰਡਨ ਸਮਾਰੋਹ ਲਈ ਘਾਟ ‘ਤੇ ਪਹੁੰਚੇ ਸਨ । ਰਸਮ ਤੋਂ ਬਾਅਦ ਕੁਝ ਲੋਕ ਸਵੇਰੇ 7 : 30 ਵਜੇ ਦੇ ਕਰੀਬ ਗੰਗਾ ‘ਚ ਇਸ਼ਨਾਨ ਕਰ ਰਹੇ ਸਨ ।

ਕੌਣ ਕੌਣ ਜੋ ਡੁੱਬ ਕੇ ਉਤਰ ਗਏ ਮੌਤ ਦੇ ਘਾਟ

ਦੁਪਹਿਰ ਤੱਕ ਸਥਾਨਕ ਮਛੇਰਿਆਂ ਤੇ ਫਾਇਰ ਵਿਭਾਗ ਦੀ ਮਦਦ ਨਾਲ ਚਲਾਈ ਗਈ ਇਕ ਖੋਜ ਮੁਹਿੰਮ ਦੌਰਾਨ ਹਰਸ਼ਿਤਾ ਚੌਹਾਨ (19), ਅਰੁਣ ਚੌਹਾਨ (19), ਨੰਦਿਤਾ ਚੌਹਾਨ (14) ਤੇ ਅਰਜੁਨ ਚੌਹਾਨ (20) ਦੀਆਂ ਲਾਸ਼ਾਂ ਬਰਾਮਦ (Bodies recovered) ਕਰ ਲਈਆਂ ਗਈਆਂ ।

ਕਿਵੇਂ ਵਾਪਰਿਆ ਸਮੁੱਚਾ ਘਟਨਾਕ੍ਰਮ

ਇਕ ਨਾਬਾਲਗ ਕੁੜੀ ਆਪਣੇ ਮੋਬਾਈਲ ਫੋਨ ਤੋਂ ਸੈਲਫੀ ਲੈਂਦੇ ਸਮੇਂ ਅਚਾਨਕ ਫਿਸਲ ਗਈ ਤੇ ਨਦੀ ‘ਚ ਡਿੱਗ ਗਈ । 5 ਹੋਰਾਂ ਨੇ ਉਸ ਨੂੰ ਬਚਾਉਣ ਲਈ ਨਦੀ ‘ਚ ਛਾਲ ਮਾਰ ਦਿੱਤੀ ਪਰ ਸਾਰੇ ਡੂੰਘੇ ਪਾਣੀ ‘ਚ ਡੁੱਬ ਗਏ । ਸਥਾਨਕ ਪਿੰਡ ਵਾਸੀਆਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 2 ਵਿਅਕਤੀਆਂ ਨੂੰ ਬਚਾਅ ਲਿਆ, ਜਦੋਂ ਕਿ 4 ਹੋਰ ਲਾਪਤਾ ਹੋ ਗਏ । ਘਟਨਾ ਦੀ ਜਾਣਕਾਰੀ ਮਿਲਣ ‘ਤੇ ਜਿਲਾ ਮੈਜਿਸਟ੍ਰੇਟ ਮੰਗਲਾ ਪ੍ਰਸਾਦ ਸਿੰਘ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚੇ ।

ਬਸਤੀ `ਚ ਨੌਜਵਾਨ ਦਾ ਗਲਾ ਵੱਢ ਕੇ ਕਰ ਦਿੱਤਾ ਗਿਆ ਕਤਲ

0
murder

ਬਸਤੀ, 4 ਮਈ 2026 : ਉੱਤਰ ਪ੍ਰਦੇਸ਼ (Uttar Pradesh) ਦੇ ਬਸਤੀ ਜਿਲੇ ‘ਚ ਕਪਤਾਨਗੰਜ ਥਾਣਾ ਖੇਤਰ ਦੇ ਕਰਚੋਲੀਆ ਪਿੰਡ ‘ਚ ਮੰਦਰ ਨੇੜੇ ਇਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ (Corpse) ਮਿਲਣ ਨਾਲ ਸਨਸਨੀ ਫੈਲ ਗਈ ।

ਕੌਣ ਹੈ ਇਹ ਨੌਜਵਾਨ

ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਛਾਣ ਮਸਜਿਦੀਆ ਪਿੰਡ ਵਾਸੀ ਮਨੋਜ ਕੁਮਾਰ ਤਿਵਾੜੀ (40) ਵਜੋਂ ਹੋਈ ਹੈ । ਉਸ ਦੀ ਲਾਸ਼ ਮੰਦਰ ਦੇ ਨੇੜੇ ਪਈ ਮਿਲੀ । ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਦਾ ਗਲਾ ਕਿਸੇ ਤੇਜ਼ਧਾਰ ਹਥਿਆਰ (Edged weapon) ਨਾਲ ਵੱਢਿਆ ਗਿਆ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ।

ਰਾਣਾ ਬਲਾਚੌਰੀਆ ਕਤਲ ਮਾਮਲੇ ਵਿਚ ਇਕ ਹੋਰ ਮੁਲਜਮ ਗ੍ਰਿਫ਼ਤਾਰ

0
Arrested

ਚੰਡੀਗੜ੍ਹ, 4 ਮਈ 2026 : ਪੰਜਾਬ ਦੇ ਚਰਚਿਤ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ (Rana Balachauria) ਕਤਲ ਮਾਮਲੇ ਵਿਚ ਅੱਜ ਪੁਲਸ ਵਲੋਂ ਇਕ ਹੋਰ ਮੁਲਜਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਮੁਲਜਮ

ਮਿਲੀ ਜਾਣਕਾਰੀ ਅਨੁਸਾਰ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਸਬੰਧੀ ਜੋ ਪੰਜਾਬ ਪੁਲਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (Anti-Gangster Task Force) ਵਲੋਂ ਕੇਂਦਰੀ ਏਜੰਸੀਆਂ ਅਤੇ ਤ੍ਰਿਪੁਰਾ ਪੁਲਸ ਦੇ ਸਹਿਯੋਗ ਨਾਲ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ (Arrested) ਕਰ ਲਿਆ ਹੈ ਦੀ ਪਛਾਣ ਆਦਿਤਿਆ ਉਰਫ਼ ਮੱਖਣ (Aditya alias Makhan) ਵਜੋਂ ਹੋਈ ਹੈ ।

ਕਦੋਂ ਵਾਪਰਿਆ ਸੀ ਘਟਨਾਕ੍ਰਮ

ਜਾਣਕਾਰੀ ਮੁਤਾਬਕ ਮੁਲਜ਼ਮ 15 ਦਸੰਬਰ 2025 ਨੂੰ ਸੋਹਾਣਾ ਪਿੰਡ (ਐਸ. ਏ. ਐਸ. ਨਗਰ) ਵਿੱਚ ਹੋਏ ਸਨਸਨੀਖੇਜ਼ ਕਤਲ ਵਿੱਚ ਸ਼ਾਮਲ ਮੁੱਖ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਸੀ । ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਹ ਕਤਲ ਵਿਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਇੱਕ ਯੋਜਨਾਬੱਧ ਸਾਜਿ਼ਸ਼ ਦੇ ਹਿੱਸੇ ਵਜੋਂ ਕੀਤਾ ਗਿਆ ਸੀ । ਉਸਦੇ ਹੋਰ ਸਾਥੀਆਂ ਨੂੰ ਪਹਿਲਾਂ ਹੀ ਕੋਲਕਾਤਾ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਆਦਿਤਿਆ ਜੋ ਹੁਣ ਤੱਕ ਪੁਲਸ ਤੋਂ ਬਚ ਰਿਹਾ ਸੀ ਨੂੰ ਆਖਰਕਾਰ ਅਗਰਤਲਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ।

ਸਾਉਣੀ ਮੱਕੀ ਵਿਭਿੰਨਤਾ ਯੋਜਨਾ 16 ਜਿਲਿਆਂ ਵਿਚ ਜਾਵੇਗੀ ਕੀਤੀ : ਖੁੱਡੀਆਂ

0
Khudiyan

ਚੰਡੀਗੜ੍ਹ 4 ਮਈ 2026 : ਪੰਜਾਬ ਦੇ ਖੇਤੀਬਾੜੀ ਮੰਤਰੀ (Punjab Agriculture Minister) ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਾਲ 2026-27 ਸੀਜ਼ਨ ਲਈ ਸਾਉਣੀ ਮੱਕੀ ਵਿਭਿੰਨਤਾ ਯੋਜਨਾ (Kharif Maize Diversification Plan) 6 ਤੋਂ 16 ਜਿਲਿਆਂ ਵਿਚ ਕੀਤੀ ਜਾਵੇਗੀ ।

ਕਿਊਂ ਲਿਆ ਗਿਆ ਹੈ ਇਹ ਫ਼ੈਸਲਾ

ਕੈਬਨਿਟ ਮੰਤਰੀ (Cabinet Minister) ਗੁਰਮੀਤ ਸਿੰਘ ਖੁੱਡੀਆਂ ਨੇ ਦਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੀ ਜਿ਼ਆਦਾ ਵਰਤੋਂ ਕਰਨ ਵਾਲੇ ਝੋਨੇ ਦੀ ਖੇਤੀ ਤੋਂ ਫਸਲੀ ਵਿਭਿੰਨਤਾ ਵੱਲ ਜਾਣ ਲਈ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2026-27 ਸੀਜ਼ਨ ਲਈ ਸਾਉਣੀ ਮੱਕੀ ਵਿਭਿੰਨਤਾ ਯੋਜਨਾ ਨੂੰ ਛੇ ਜਿਲ੍ਹਿਆਂ ਤੋਂ ਵਧਾ ਕੇ 16 ਜਿਲ੍ਹਿਆਂ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਯੋਜਨਾ ਤਹਿਤ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17,500 ਰੁਪਏ ਦੇ ਵਿੱਤੀ ਲਾਭ ਵੀ ਪ੍ਰਦਾਨ ਕੀਤੇ ਜਾਣਗੇ ।

ਹੋਰ ਕੀ ਕੀ ਜਾਣਕਾਰੀ ਦਿੱਤੀ ਗੁਰਮੀਤ ਖੁੱਡੀਆਂ ਨੇ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਫੈਸਲਾ 2025-26 ਦੇ ਸਾਉਣੀ ਸੀਜ਼ਨ ਦੌਰਾਨ ਛੇ ਜ਼ਿਲ੍ਹਿਆਂ ਵਿੱਚ ਲਾਗੂ ਕੀਤੇ ਗਏ ਪਾਇਲਟ ਪ੍ਰੋਜੈਕਟ ਨੂੰ ਕਿਸਾਨਾਂ ਵੱਲੋਂ ਮਿਲੇ ਭਾਰੀ ਹੁੰਗਾਰੇ ਤੋਂ ਬਾਅਦ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦਾ ਵਿਸਥਾਰ ਸੂਬੇ ਵਿੱਚ ਡਿੱਗ ਰਹੇ ਭੂਮੀਗਤ ਪਾਣੀ ਦੇ ਪੱਧਰ ਨੂੰ ਰੋਕਣ ਲਈ ਇੱਕ “ਨਿਰਣਾਇਕ ਕਦਮ” ਹੈ, ਜਿਸ ਨਾਲ ਕਿਸਾਨਾਂ ਨੂੰ ਝੋਨੇ ਤੋਂ ਸਾਉਣੀ ਮੱਕੀ ਦੀ ਖੇਤੀ ਵੱਲ ਜਾਣ ਲਈ ਉਤਸ਼ਾਹਿਤ ਕੀਤਾ ਜਾ ਸਕੇ ।

ਕਿਹੜੇ ਕਿਹੜੇ ਜਿਲੇ ਆਉਣਗੇ ਯੋਜਨਾ ਤਹਿਤ

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਪਟਿਆਲਾ, ਪਠਾਨਕੋਟ, ਰੂਪਨਗਰ, ਸੰਗਰੂਰ, ਐਸ. ਏ. ਐਸ. ਨਗਰ, ਐਸ. ਬੀ. ਐਸ. ਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ 20 ਹਜ਼ਾਰ ਹੈਕਟੇਅਰ (50,000 ਏਕੜ) ਜ਼ਮੀਨ ਨੂੰ ਸਾਉਣੀ ਮੱਕੀ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ । ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17,500 ਦੀ ਸਬਸਿਡੀ ਮਿਲੇਗੀ। ਇਸ ਵਿੱਚੋਂ, 4,500 ਬਲਾਕ ਖੇਤੀਬਾੜੀ ਦਫ਼ਤਰ ਵਿਖੇ ਇਨਪੁਟ ਬਿੱਲ ਜਮ੍ਹਾਂ ਕਰਵਾਉਣ ‘ਤੇ ਜਾਰੀ ਕੀਤੇ ਜਾਣਗੇ, ਜਦੋਂ ਕਿ ਬਾਕੀ 13,000 ਲਾਜ਼ਮੀ ਜੀਓ-ਟੈਗ ਕੀਤੀ ਫਸਲ ਤਸਦੀਕ ਤੋਂ ਬਾਅਦ ਦੋ ਕਿਸ਼ਤਾਂ ਵਿੱਚ ਵੰਡੇ ਜਾਣਗੇ ।

ਦਿਲਚਸਪੀ ਰੱਖਣ ਵਾਲੇ ਕਿਸਾਨ ਕਰ ਸਕਦੇ ਹਨ ਰਜਿਸਟਰਡ

ਕਿਸਾਨਾਂ ਨੂੰ ਰਾਜ ਦੇ ਕੀਮਤੀ ਭੂਮੀਗਤ ਸਰੋਤਾਂ ਦੀ ਸੰਭਾਲ ਲਈ ਸਾਉਣੀ ਮੱਕੀ ਦੀ ਬਿਜਾਈ ਕਰਨ ਦੀ ਅਪੀਲ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਕਿਸਾਨ ਸਰਕਾਰੀ ਵੈੱਬਸਾਈਟ https://agrimachinerypb.com‘ਤੇ ਰਜਿਸਟਰ ਕਰ ਸਕਦੇ ਹਨ । ਇਸ ਲਈ, ਖੇਤ ਦੀ ਜੇ-ਫਾਰਮ ਅਤੇ ਜੀਓ-ਟੈਗਿੰਗ ਲਾਜ਼ਮੀ ਹੋਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨ ਨੇ ਪਿਛਲੇ ਸਾਲ ਝੋਨਾ ਲਗਾਇਆ ਸੀ ਅਤੇ ਇਸ ਸਾਲ ਮੱਕੀ ਦੀ ਕਾਸ਼ਤ ਕਰ ਰਿਹਾ ਹੈ ।

ਉੱਨਤ ਕਿਸਾਨ ਪੋਰਟਲ ਰਾਹੀਂ ਤਸਦੀਕ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ

ਗੁਰਮੀਤ ਖੁੱਡੀਆਂ ਨੇ ਅੱਗੇ ਦੱਸਿਆ ਕਿ ਉੱਨਤ ਕਿਸਾਨ ਪੋਰਟਲ ਰਾਹੀਂ ਤਸਦੀਕ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ, ਜਿਸ ਤਹਿਤ ਪਹਿਲਾ 15 ਜੁਲਾਈ ਤੋਂ 25 ਜੁਲਾਈ ਅਤੇ ਦੂਜਾ 5 ਅਗਸਤ ਤੋਂ 15 ਅਗਸਤ, 2026 ਤੱਕ । ਹਰੇਕ ਤਸਦੀਕ ਤੋਂ ਬਾਅਦ, ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ ਕ੍ਰਮਵਾਰ 9,500 ਰੁਪਏ ਅਤੇ 7,500 ਰੁਪਏ ਪ੍ਰਤੀ ਹੈਕਟੇਅਰ ਜਾਰੀ ਕਰਨਗੇ। ਖੇਤੀਬਾੜੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਜਿਸਟ੍ਰੇਸ਼ਨ ਤੋਂ ਲੈ ਕੇ ਤਸਦੀਕ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਕੀਤਾ ਗਿਆ ਹੈ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਪਾਰਦਰਸ਼ਤਾ ਅਤੇ ਸਮੇਂ ਸਿਰ ਸਬਸਿਡੀਆਂ ਦੀ ਸਪੁਰਦਗੀ ਯਕੀਨੀ ਬਣਾਈ ਜਾ ਸਕੇ ।

ਕਿਸਾਨਾਂ ਨੂੰ ਜਾਗਰੂਕ ਕਰਨ ਲਈ ਦਿੱਤੇ ਗਏ ਨਿਰਦੇਸ਼

ਗੁਰਮੀਤ ਸਿੰਘ ਖੁੱਡੀਆਂ ਨੇ ਫੀਲਡ ਸਟਾਫ ਨੂੰ ਇਸ ਯੋਜਨਾ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਸਰਕਾਰ ਇੱਕ ਯਕੀਨੀ ਖਰੀਦ ਪ੍ਰਣਾਲੀ ਦੇ ਨਾਲ-ਨਾਲ 17,500 ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਮੱਕੀ ਨੂੰ ਝੋਨੇ ਦਾ ਇੱਕ ਵਿਹਾਰਕ ਅਤੇ ਟਿਕਾਊ ਵਿਕਲਪ ਬਣਾਉਣ ਲਈ ਵਚਨਬੱਧ ਹੈ ।

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ ਕੁਲਤਾਰ ਸਿੰਘ ਸੰਧਵਾਂ

0
Speaker

ਚੰਡੀਗੜ੍ਹ, 4 ਮਈ 2026 : ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੂੰ ਤਲਬ ਕੀਤੇ ਜਾਣ ਦਾ ਸਮਾਚਾਰ ਹੈ ।

ਕਿਸ ਕਾਰਨ ਤਲਬ ਕੀਤਾ ਗਿਆ ਹੈ ਸੰਧਵਾਂ ਨੂੰ

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Giani Kuldeep Singh Gargajj) ਨੇ ਜੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਲਬ (Summon) ਕੀਤਾ ਹੈ ਦਾ ਮੁੱਖ ਕਾਰਨ ਬੇਅਦਬੀਆਂ ਸਬੰਧੀ ਬਣਾਏ ਗਏ ਕਾਨੂੰਨ ਤੇ ਸਪੱਸ਼ਟੀਕਰਨ ਦੇਣਾ ਹੈ । ਦੱਸਣਯੋਗ ਹੈ ਕਿ ਉਕਤ ਫੈਸਲਾ ਲੰਘੇ ਦਿਨੀਂ ਪੰਜਾਬ ਸਰਕਾਰ (Punjab Government) ਵੱਲੋਂ ਬੇਅਦਬੀ ਮਾਮਲਿਆਂ ‘ਤੇ ਬਣਾਏ ਗਏ ਕਾਨੂੰਨ ਸਬੰਧੀ ਬੁਲਾਈ ਗਈ ਮੀਟਿੰਗ ਵਿੱਚ ਲਿਆ ਗਿਆ । ਸਿੱਖ ਬੁੱਧੀਜੀਵੀਆਂ, ਵਿਦਵਾਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ।

ਕਦੋਂ ਤਲਬ ਕੀਤਾ ਗਿਆ ਹੈ ਸਪੀਕਰ ਸੰਧਵਾਂ ਨੂੰ

ਜਥੇਦਾਰ ਨੇ ਮੰਗ ਕੀਤੀ ਕਿ ਸੰਧਵਾਂ 8 ਮਈ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ । ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਕਿਸੇ ਵੀ ਫੈਸਲੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਲਾਜ਼ਮੀ ਹੈ । ਉਨ੍ਹਾਂ ਦੋਸ਼ ਲਾਇਆ ਕਿ ਜਗਤ ਜੋਤ ਐਕਟ ਵਿੱਚ ਸੋਧ ਕਰਦੇ ਸਮੇਂ ਨਾ ਤਾਂ ਅਕਾਲ ਤਖ਼ਤ ਸਾਹਿਬ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ।

ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕੀ ਆਖਿਆ

ਉਕਤ ਤਲਬ ਕੀਤੇ ਜਾਣ ਵਾਲੇ ਮਾਮਲੇ ਸਬੰਧੀ ਗੁੱਸੇ ਵਿਚ ਆਉਂਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿਜੇਕਰ ਸਰਕਾਰ ਨੇ ਕਾਨੂੰਨ ਬਣਾਇਆ ਹੈ, ਤਾਂ ਤੁਹਾਨੂੰ ਇਸਦਾ ਸਵਾਗਤ ਕਰਨਾ ਚਾਹੀਦਾ ਸੀ । ਹੁਣ ਉਹ ਕਹਿੰਦੇ ਹਨ ਕਿ ਇਹ ਸ਼੍ਰੋਮਣੀ ਕਮੇਟੀ ਨਾਲ ਸਲਾਹ ਕੀਤੇ ਬਿਨਾਂ ਪਾਸ ਕੀਤਾ ਗਿਆ ਹੈ । ਮਾਨ ਨੇ ਕਿਹਾ ਕਿ ਇੱਕ ਪਰਿਵਾਰ ਸ਼੍ਰੋਮਣੀ ਕਮੇਟੀ ਨੂੰ ਦਬਾ ਰਿਹਾ ਹੈ । ਸ਼੍ਰੋਮਣੀ ਕਮੇਟੀ ਮੁਖੀ ਆਪਣੇ ਆਪ ਨੂੰ ਸੁਖਬੀਰ ਦਾ ਸਿਪਾਹੀ ਕਹਿੰਦਾ ਹੈ ।

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 3 ਕੇਸ ਦਰਜ ਕਰਕੇ 4 ਮੁਲਜ਼ਮ ਗ੍ਰਿਫਤਾਰ

0
Sartaj Chahal

ਮੂਨਕ, 4 ਮਈ 2026 : ਜਿਲਾ ਸੰਗਰੂਰ ਦੇ ਐਸ. ਐਸ. ਪੀ. (S. S. P.) ਸਰਤਾਜ ਚਹਿਲ ਨੇ ਦੱਸਿਆ ਕਿ ਮੂਨਕ ਪੁਲਸ ਵਲੋਂ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਤਿੰਨ ਕੇਸ ਦਰਜ ਕਰਕੇ ਚਾਰ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਹੋਰ ਕੀ ਕੀ ਦੱਸਿਆ ਐਸ. ਐਸ. ਪੀ. ਸੰਗਰੂਰ ਨੇ

ਸਰਤਾਜ ਸਿੰਘ ਚਾਹਲ (Sartaj Singh Chahal) ਐਸ. ਐਸ. ਪੀ. ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਡਵੀਜ਼ਨ ਮੂਨਕ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 27 ਅਪੈ੍ਰਲ 2026 ਤੋਂ 3 ਮਈ 2026 ਤਕ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ 01 ਮੁਕੱਦਮਾ ਦਰਜ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 09 ਗ੍ਰਾਮ ਹੇਰੋਇਨ/ਚਿੱਟਾ ਬ੍ਰਾਮਦ ਕਰਵਾਇਆ ਅਤੇ 02 ਮੁਕੱਦਮੇ ਅਧੀਨ ਧਾਰਾ 27/61/85 ਤਹਿਤ ਦਰਜ ਕਰਕੇ ਨਸ਼ੇ ਦੀ ਦਲਦਲ ਵਿੱਚ ਫਸੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਅਤੇ 06 ਵਿਅਕਤੀਆਂ ਨੂੰ ਦਵਾਈ ਦਿਲਵਾਈ ਗਈ । ਇੱਕ ਮੁਕੱਦਮਾ ਐਕਸਾਇਜ ਐਕਟ ਤਹਿਤ ਦਰਜ ਕਰਕੇ ਮੁਲਜ਼ਮ ਪਾਸੋਂ 80 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ ।

ਗੈਰ ਸਮਾਜਿਕ ਅਨਸਰਾਂ ਵਿਰੁੱਧ ਕੀਤੀ ਗਈ ਰੋਕੂ ਕਾਰਵਾਈ

ਇਸ ਤੋਂ ਇਲਾਵਾ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਕੁੱਲ 13 ਵਿਅਕਤੀਆਂ ਖਿਲਾਫ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਵੱਖ-ਵੱਖ ਜੁਰਮਾਂ ਤਹਿਤ 86 ਟਰੈਫਿਕ ਚਲਾਣ ਕੀਤੇ ਗਏ ਹਨ। ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਕੇ 40 ਵਿਅਕਤੀਆਂ ਵਿਰੁੱਧ 172 ਤਹਿਤ ਕਾਰਵਾਈ ਕੀਤੀ ਗਈ ।

ਨਸ਼ਾ ਵਿਰੋਧੀ ਮੁਹਿੰਮ ਸਬੰਧੀ ਜਨਤਾ ਨੂੰ ਕੀਤਾ ਜਾਗਰੂਕ

ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ (Anti-drug campaign) ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਅਤੇ ਨੌਜਵਾਨਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ । ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ । ਨਸ਼ਿਆਂ ਖਿਲਾਫ ਜੰਗ ਜਾਰੀ ਹੈ ।