ਮਹਾਰਾਸ਼ਟਰ, 22 ਜੂਨ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਠਾਣੇ ਦੇ ਬਦਲਾਪੁਰ ਨੇੜੇ ਇਕ ਕਾਰ ਦੇ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਦੋ ਦੀ ਮੌਤ (Death) ਹੋ ਗਈ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਠਾਣੇ ਦੇ ਬਦਲਾਪੁਰ ਨੇੜੇ ਮੁੰਬਈ-ਦਿੱਲੀ ਐਕਸਪ੍ਰੈਸਵੇਅ ‘ਤੇ ਇੱਕ ਤੇਜ਼ ਰਫ਼ਤਾਰ (Fast pace) ਬੀ. ਐਮ. ਡਬਲਿਊ. ਕਾਰ ਡਿਵਾਈਡਰ ਨਾਲ ਟਕਰਾ ਗਈ । ਜਿਸ ਸੜਕ ਹਾਦਸੇ (Road accidents) ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਕਾਰ ਚਲਾ ਰਿਹਾ ਨੌਜਵਾਨ ਜ਼ਖ਼ਮੀ ਹੋ ਗਿਆ ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਕਾਰ ਦਾ ਇੰਜਣ ਹਾਦਸੇ ਵਾਲੀ ਥਾਂ ਤੋਂ ਲਗਭਗ 30 ਮੀਟਰ ਦੂਰ ਡਿੱਗ ਗਿਆ । ਪੁਲਸ ਮ੍ਰਿਤਕਾਂ ਵਿੱਚੋਂ ਇੱਕ ਦੁਆਰਾ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇੱਕ ਪੋਸਟ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਹਾਦਸੇ ਤੋਂ ਥੋੜ੍ਹੀ ਦੇਰ ਪਹਿਲਾਂ ਕਾਰ ਨੂੰ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਉਂਦਿਆਂ ਦੀ ਵੀਡੀਓ ਰਿਕਾਰਡ ਕੀਤੀ ਗਈ ਹੈ ।
ਕੌਣ ਕੌਣ ਹੈ ਮ੍ਰਿਤਕ
ਉਪਰੋਕਤ ਸੜਕ ਹਾਦਸੇ ਵਿਚ ਜਿਨ੍ਹਾਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੀ ਪਛਾਣ ਯੋਗੇਸ਼ ਨੇਗੀ (26) ਅਤੇ ਰੇਬੇਕਾ ਜੈਕਬ (24) ਵਜੋਂ ਹੋਈ ਹੈ ਦੋਵੇਂ ਬਾਂਦਰਾ ਦੇ ਰਹਿਣ ਵਾਲੇ ਸਨ । ਪੁਲਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਸਟੰਟ ਕਰਨ ਕਾਰਨ ਹੋਇਆ ਹੈ । ਕਾਰ ਦੇ ਮਾਲਕ ਅੰਗਦ ਦਾ ਕਲਿਆਣ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।
ਪੁਲਸ ਅਨੁਸਾਰ ਮ੍ਰਿਤਕ ਯੋਗੇਸ਼ ਨੇਗੀ ਦਾ ਜਨਮ ਦਿਨ ਸੀ ਤੇ ਸ਼ਨੀਵਾਰ ਸ਼ਾਮ ਨੂੰ ਅੰਗਦ, ਰੇਬੇਕਾ ਅਤੇ ਯੋਗੇਸ਼ ਨੇ ਬਦਲਾਪੁਰ (ਪੱਛਮ) ਵਿੱਚ ਜਨਮ ਦਿਨ ਮਨਾਇਆ ਅਤੇ ਫਿਰ ਐਕਸਪ੍ਰੈਸਵੇਅ ਵੱਲ ਚਲੇ ਗਏ । ਪੁਲਸ ਨੂੰ ਗੱਡੀ ਵਿਚੋਂ 9 ਹਜ਼ਾਰ ਰੁਪਏ ਦਾ ਬਿੱਲ ਵੀ ਮਿਲਿਆ ਹੈ।









