ਮੈਨਪੁਰੀ `ਚ ਟਾਇਲਟ ਦੇ ਖੁੱਲ੍ਹੇ ਟੈਂਕ `ਚ ਡਿੱਗਣ ਨਾਲ 2 ਬੱਚੀਆਂ ਦੀ ਮੌਤ

0
31
Incident

ਮੈਨਪੁਰੀ, 20 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ (Uttar Pradesh) ਦੇ ਜਿਲਾ ਮੈਨਪੁਰੀ ਦੇ ਪਿੰਡ ਨਗਲਾ ਕੰਚਨ ਵਿਖੇ ਟੁਆਇਲਟ ਦੇ ਖੁੱਲ੍ਹੇ ਟੈਂਕ ਵਿਚ ਡਿੱਗਣ ਕਾਰਨ ਦੋ ਬੱਚੀਆਂ ਦੀ ਮੌਤ (Death) ਹੋਈ ਹੈ ।

ਕੌਣ ਹਨ ਦੋਵੇਂ ਬੱਚੀਆਂ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜਿਲੇ (Mainpuri District) ਦੇ ਔਛਾ ਥਾਣਾ ਖੇਤਰ ਸਥਿਤ ਨਗਲਾ ਕੰਚਨ ਪਿੰਡ ‘ਚ ਇਕ ਦਰਦਨਾਕ ਹਾਦਸੇ `ਚ ਟਾਇਲਟ ਦੇ ਖੁੱਲ੍ਹੇ ਸੇਫਟੀ ਟੈਂਕ (Safety tank) ‘ਚ ਡਿੱਗਣ ਨਾਲ 2 ਮਾਸੂਮ ਬੱਚੀਆਂ ਦੀ ਮੌਤ ਹੋ ਗਈ । ਪੁਲਸ ਅਨੁਸਾਰ ਪਿੰਡ ਵਾਸੀ ਇਮਤਿਆਜ਼ ਦੀ 6 ਸਾਲਾ ਪੁੱਤਰੀ ਸਾਹਿਬਾ ਅਤੇ ਜ਼ਾਕਿਰ ਹੁਸੈਨ ਦੀ 5 ਸਾਲਾ ਪੁੱਤਰੀ ਗੁਲਿਸਤਾ ਵੀਰਵਾਰ ਦੁਪਹਿਰ ਮਸਜਿਦ ਗਈਆਂ ਸਨ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੀਆਂ ।

ਪਿੰਡ ਵਾਸੀਆਂ ਨੇ ਕੀਤਾ ਸੇਫਟੀ ਟੈਂਕ ਵਿਚ ਲਾਸ਼ਾਂ ਦੇਖ ਪਰਿਵਾਰ ਨੂੰ ਸੂਚਿਤ

ਪਰਿਵਾਰ ਵਾਲਿਆਂ ਨੇ ਦੋਵਾਂ ਬੱਚੀਆਂ ਦੀ ਕਾਫੀ ਭਾਲ ਕੀਤੀ ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਚੱਲਿਆ । ਦੇਰ ਸ਼ਾਮ ਪਿੰਡ ਵਾਸੀਆਂ ਨੇ ਇਮਤਿਆਜ਼ ਦੇ ਘਰ ਦੇ ਬਾਹਰ ਬਣੇ ਖੁੱਲ੍ਹੇ ਸੇਫਟੀ ਟੈਂਕ ‘ਚ ਦੋਵਾਂ ਬੱਚੀਆਂ ਦੀਆਂ ਲਾਸ਼ਾਂ ਦੇਖੀਆਂ । ਸੂਚਨਾ ਮਿਲਣ ‘ਤੇ ਪਰਿਵਾਰ ਵਾਲੇ ਅਤੇ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਅਤੇ ਟੈਂਕ ‘ਚੋਂ ਲਾਸ਼ਾਂ ਕੱਢੀਆਂ ।

ਕੀ ਦੱਸਿਆ ਏ. ਐਸ. ਪੀ. ਨੇ

ਐਡੀਸ਼ਨਲ ਪੁਲਸ ਸੁਪਰਡੈਂਟ (ਨਗਰ) ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰੇ ਬੱਚੀਆਂ ਦੀ ਟੈਂਕ ‘ਚ ਡਿੱਗਣ ਕਾਰਨ ਮੌਤ ਹੋਣ ਦਾ ਖਦਸ਼ਾ ਹੈ। ਉੱਥੇ ਹੀ ਔਛਾ ਥਾਣਾ ਇੰਚਾਰਜ ਚੰਦਰ ਪਾਲ ਸਿੰਘ ਅਨੁਸਾਰ ਮਿਤਕ ਬੱਚੀਆਂ ਦੇ ਮਾਪਿਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ।

LEAVE A REPLY

Please enter your comment!
Please enter your name here