Home Blog Page 82

ਏਅਰ ਇੰਡੀਆ ਦਾ ਜਹਾਜ਼ ਪਾਕਿਸਤਾਨੀ ਹਵਾਈ ਖੇਤਰ ਵਿਚ ਹੋਇਆ ਦਾਖਲ

0
Airoplane

ਨਵੀਂ ਦਿੱਲੀ, 24 ਜੂਨ 2026 : ਨਵੀਂ ਦਿੱਲੀ ਤੋਂ ਅੰਮ੍ਰਿਤਸਰ (New Delhi to Amritsar) ਲਈ ਉਡਾਣ ਭਰਨ ਵਾਲਾ ਏਅਰ ਇੰਡੀਆ ਦੇ ਜਹਾਜ਼ (Air India plane) ਦੇ ਪਾਕਿਸਤਾਨੀ ਹਵਾਈ ਖੇਤਰ ਵਿਚ ਦਾਖਲ ਹੋਣ ਦਾ ਸਮਾਚਾਰ ਹੈ ।

ਕਿਸ ਕਾਰਨ ਚਲਿਆ ਗਿਆ ਸੀ ਜਹਾਜ਼ ਪਾਕਿਸਤਾਨ ਹਵਾਈ ਖੇਤਰ ਵਿਚ

ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਏਅਰ ਇੰਡੀਆ ਦੀ ਉਡਾਣ AI-479 ਤਕਨੀਕੀ ਖ਼ਰਾਬੀ ਕਾਰਨ ਪਾਕਿਸਤਾਨੀ ਹਵਾਈ ਖੇਤਰ (Pakistani airspace) ਵਿਚ ਚਲੀ ਗਈ। ਪਾਕਿਸਤਾਨ ਦੇ ਹਵਾਈ ਆਵਾਜਾਈ ਅਧਿਕਾਰੀਆਂ ਦੀ ਚੇਤਾਵਨੀ ਤੋਂ ਬਾਅਦ, ਜਹਾਜ਼ ਨੇ ਯੂ-ਟਰਨ ਲਿਆ ਅਤੇ ਭਾਰਤੀ ਹਵਾਈ ਖੇਤਰ ਵਿੱਚ ਵਾਪਸ ਆ ਗਿਆ । ਰਿਪੋਰਟਾਂ ਦੇ ਅਨੁਸਾਰ, ਏਅਰਬੱਸ ਏ321 ਜਹਾਜ਼ ਨੇ ਸੋਮਵਾਰ ਰਾਤ 9:18 ਵਜੇ ਦਿੱਲੀ ਤੋਂ ਉਡਾਣ ਭਰੀ ਸੀ ।

ਅੰਮ੍ਰਿਤਸਰ ਵਿਖੇ ਉਤਰਨ ਦੀ ਇਜਾਜ਼ਤ ਨਾ ਮਿਲਣ ਤੇ ਜਾਣਾ ਪਿਆ ਮੁੜ ਦਿੱਲੀ

ਉਡਾਣ ਦੌਰਾਨ ਇੱਕ ਤਕਨੀਕੀ ਖਰਾਬੀ (Technical malfunction) ਕਾਰਨ ਜਹਾਜ਼ ਆਪਣੇ ਨਿਰਧਾਰਤ ਰਸਤੇ ਤੋਂ ਭਟਕ ਗਿਆ । ਹਾਲਾਂਕਿ ਸਮੇਂ ਸਿਰ ਸਥਿਤੀ ਨੂੰ ਕਾਬੂ ਵਿੱਚ ਲਿਆ ਗਿਆ, ਅਤੇ ਜਹਾਜ਼ ਨੂੰ ਵਾਪਸ ਮੋੜ ਦਿੱਤਾ ਗਿਆ । ਹਾਲਾਂਕਿ ਅੰਮ੍ਰਿਤਸਰ ਹਵਾਈ ਅੱਡੇ `ਤੇ ਉਤਰਨ ਦੀ ਇਜਾਜ਼ਤ ਨਹੀਂ ਮਿਲ ਸਕੀ ਕਿਉਂਕਿ ਲੈਂਡਿੰਗ ਦਾ ਨਿਰਧਾਰਤ ਸਮਾਂ ਪਹਿਲਾਂ ਹੀ ਲੰਘ ਚੁੱਕਾ ਸੀ । ਨਤੀਜੇ ਵਜੋਂ ਜਹਾਜ਼ ਨੂੰ ਵਾਪਸ ਦਿੱਲੀ ਭੇਜਿਆ ਗਿਆ, ਜਿੱਥੇ ਇਹ ਸੁਰੱਖਿਅਤ ਉਤਰਿਆ। ਲਗਭਗ ਦੋ ਘੰਟੇ ਬਾਅਦ ਦੁਬਾਰਾ ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ ਅੰਮ੍ਰਿਤਸਰ ਲਈ ਉਡਾਣ ਭਰਿਆ ਅਤੇ ਸਵੇਰੇ 2:20 ਵਜੇ ਅੰਮ੍ਰਿਤਸਰ ਹਵਾਈ ਅੱਡੇ `ਤੇ ਸੁਰੱਖਿਅਤ ਉਤਰਿਆ ।

ਏਅਰ ਇੰਡੀਆ ਵਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ

ਇਸ ਘਟਨਾ ਕਾਰਨ ਯਾਤਰੀਆਂ ਨੂੰ ਲਗਭਗ ਚਾਰ ਘੰਟੇ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ । ਜਿਨ੍ਹਾਂ ਯਾਤਰੀਆਂ ਨੇ ਰਾਤ 10:30 ਵਜੇ ਤੱਕ ਅੰਮ੍ਰਿਤਸਰ ਪਹੁੰਚਣਾ ਸੀ, ਉਹ ਦੇਰ ਰਾਤ ਤੱਕ ਹੀ ਆਪਣੀ ਮੰਜਿਲ `ਤੇ ਪਹੁੰਚ ਸਕੇ । ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਆਪਣੇ ਨਿਰਧਾਰਤ ਉਡਾਣ ਮਾਰਗ ਤੋਂ ਭਟਕ ਗਿਆ । ਇਸ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ।

ਜਮੀਨੀ ਝਗੜੇ ਵਿਚ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਸਮੇਤ ਚਾਰ ਦੀ ਮੌਤ

0
Police

ਬਟਾਲਾ, 24 ਜੂਨ 2026 : ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ (Batala) ਵਿਖੇ ਜ਼ਮੀਨੀ ਝਗੜੇ ਦੇ ਚਲਦਿਆਂ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਸਮੇਤ ਚਾਰ ਦੀ ਮੌਤ (Death) ਹੋ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਥਾਣਾ ਸੇਖਵਾਂ ਅਧੀਨ ਆਉਂਦੇ ਪਿੰਡ ਮੁੰਡੀ ਕਰਾਲ (Village Mundi Kraal) ਵਿੱਚ ਜੋ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਵੱਲੋਂ ਆਪਣੀ ਸਕੀ ਚਾਚੀ ਅਤੇ ਨਾਬਾਲਗ ਚਚੇਰੇ ਭਰਾ ਨੂੰ ਗੋਲੀਆਂ ਮਾਰ (Shoot) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਇਸ ਤੋਂ ਬਾਅਦ ਜਦੋਂ ਉਸ ਦਾ ਦੋਸਤ (ਜੋ ਫੌਜੀ ਦੱਸਿਆ ਜਾ ਰਿਹਾ ਹੈ) ਉਸ ਨੂੰ ਰੋਕਣ ਲਈ ਅੱਗੇ ਆਇਆ ਤਾਂ ਮੁਲਜ਼ਮ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ ।

ਗੋਲੀਬਾਰੀ ਕਰਨ ਵਾਲੇ ਨੇ ਖੁਦ ਨੂੰ ਵੀ ਗੋਲੀ ਮਾਰ ਮੁਕਾਇਆ

ਘਟਨਾ ਤੋਂ ਬਾਅਦ ਉਕਤ ਨੌਜਵਾਨ ਨੇ ਆਪਣੇ ਘਰ ਜਾ ਕੇ ਖੁਦ ਨੂੰ ਰਸੋਈ ਵਿੱਚ ਗੋਲੀ ਮਾਰ ਕੇ ਲਈ, ਜਿਸ ਨਾਲ ਉਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ । ਇਸ ਤਰ੍ਹਾਂ ਕੁੱਲ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਸ ਵਿੱਚ ਇੱਕੋ ਪਰਿਵਾਰ ਦੇ 3 ਜੀਆਂ ਮੈਂਬਰਾਂ ਸਮੇਤ ਇੱਕ ਬਾਹਰੀ ਵਿਅਕਤੀ ਵੀ ਸ਼ਾਮਲ ਹੈ ।

ਪੁਲਸ ਨੇ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਪਹੁੰਚ ਕੀਤੀ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੇਖਵਾਂ ਦੀ ਪੁਲਸ ਅਤੇ ਬਟਾਲਾ ਦੇ ਡੀ. ਐਸ. ਪੀ. (ਸਿਟੀ) ਸੁਖਿੰਦਰ ਸਿੰਘ ਮੌਕੇ ‘ਤੇ ਪਹੁੰਚੇ । ਫੋਰੈਂਸਿਕ ਟੀਮ (Forensic team) ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਵੱਲੋਂ ਮਾਮਲੇ ਦੀ ਹਰ ਐਂਗਲ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇ ਤੱਥਾਂ ਦੀ ਪੁਸ਼ਟੀ ਜਾਰੀ ਹੈ ।  ਪੁਲਸ ਨੇ ਚਾਰ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਰੱਖਿਆ ਗਿਆ ਹੈ ।

ਖੇਤਾਂ ਵਿਚ ਲੱਗੀ ਮੋਟਰ ਤੋਂ ਕਰੰਟ ਲੱਗਣ ਕਾਰਨ ਹੋਈ ਨੌਜਵਾਨ ਦੀ ਮੌਤ

0
Death

ਮਾਛੀਵਾੜਾ ਸਾਹਿਬ, 24 ਜੂਨ 2026 : ਪੰਜਾਬ ਦੇ ਮਾਛੀਵਾੜਾ ਸਾਹਿਬ (Machhiwara Sahib) ਦੇ ਬੇਟ ਇਲਾਕੇ ਦੇ ਪਿੰਡ ਰੂੜੇਵਾਲ ਵਿਖੇ ਖੇਤਾਂ ’ਚ ਲੱਗੀ ਮੋਟਰ ਤੋਂ ਕਰੰਟ ਲੱਗਣ (electrocuted) ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋ ਗਈ ।

ਕੌਣ ਹੈ ਇਹ ਨੌਜਵਾਨ ਕਿਸਾਨ

ਪੰਜਾਬ ਦੇ ਮਾਛੀਵਾੜਾ ਦੇ ਬੇਟ ਇਲਾਕੇ ਦੇ ਪਿੰਡ ਰੂੜੇਵਾਲ ਵਿਖੇ ਜੋ ਖੇਤਾਂ ਵਿਚ ਲੱਗੀ ਮੋਟਰ ਤੋਂ ਕਰੰਟ ਲੱਗਣ ਦੇ ਕਾਰਨ ਨੌਜਵਾਨ ਕਿਸਾਨ ਦੀ ਮੌਤ (Death) ਹੋਈ ਹੈ ਦੀ ਪਛਾਣ ਮਨਵਿੰਦਰ ਸਿੰਘ (38) ਦੇ ਤੌਰ ‘ਤੇ ਹੋਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਮਨਵਿੰਦਰ ਸਿੰਘ ਜੋ ਕਿ ਸ਼ਟਰਿੰਗ ਦੇ ਕੰਮ ਤੋਂ ਇਲਾਵਾ ਚਕੌਤੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਦੀ ਕੰਮ ਵੀ ਕਰਦਾ ਸੀ । ਮਨਵਿੰਦਰ ਕੱਲ੍ਹ ਸਵੇਰੇ ਜਦੋਂ ਉਹ ਖੇਤਾਂ ਵਿਚ ਮੋਟਰ ਚਲਾਉਣ ਗਿਆ ਤਾਂ ਉੱਥੇ ਲੱਗੀਆਂ ਤਾਰ੍ਹਾਂ ਤੋਂ ਉਸ ਨੂੰ ਕਰੰਟ ਲੱਗ ਗਿਆ । ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਮੋਰਚਰੀ ਵਿਚ ਰੱਖਵਾ ਦਿੱਤੀ ਹੈ

ਮਨਵਿੰਦਰ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਪਿਛਲੇ 35 ਸਾਲਾਂ ਤੋਂ ਆਪਣੇ ਨਾਨਕੇ ਪਿੰਡ ਰੂੜੇਵਾਲ ਵਿਖੇ ਰਹਿ ਰਿਹਾ ਸੀ ਜੋ ਕਿ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਵੀ ਛੱਡ ਗਿਆ ਹੈ । ਮ੍ਰਿਤਕ ਮਨਵਿੰਦਰ ਸਿੰਘ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਪੁਲਸ ਵਲੋਂ ਲਾਸ਼ ਦਾ ਪੋਸਟਮਾਰਟਮ (Postmortem) ਕਰਵਾਉਣ ਲਈ ਸਮਰਾਲਾ ਮੋਰਚਰੀ ਵਿਖੇ ਰਖਵਾ ਦਿੱਤਾ ਹੈ ।

ਫਿਰੋਜ਼ਪੁਰ ਵਿਖੇ ਕੱਪੜੇ ਦੇ ਸ਼ੋਅਰੂਮ ਤੇ ਦੋ ਨੌਜਵਾਨਾਂ ਨੇ ਕੀਤੀ ਗੋਲੀਬਾਰੀ

0
Firring

ਫਿਰੋਜਪੁਰ, 24 ਜੂਨ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਦੇ ਮਲਵਾਲ ਰੋਡ ਤੇ ਬਾਈਕ ਸਵਾਰ ਦੋ ਨੌਜਵਾਨਾਂ ਵਲੋਂ ਕੱਪੜੇ ਦੇ ਸ਼ੋਅਰੂਮ ‘ਤੇ ਗੋਲੀਬਾਰੀ (Shooting) ਕੀਤੇ ਜਾਣ ਦਾ ਸਮਾਚਾਰ ਹੈ ।

ਗੋਲੀਬਾਰੀ ਤੋਂ ਬਾਅਦ ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ਦੇ ਮਲਵਾਲ ਰੋਡ ਤੇ ਜੋ ਇਕ ਕੱਪੜੇ ਦੇ ਸ਼ੋਅਰੂਮ (Clothing showroom) ‘ਤੇ ਬਾਈਕ ਸਵਾਰ ਦੋ ਨੌਜਵਾਨਾਂ ਵਲੋਂ ਗੋਲੀਬਾਰੀ ਕੀਤੀ ਗਈ ਹੈ ਦੇ ਚਲਦਿਆਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਇਸ ਗੋਲੀਬਾਰੀ ਦੀ ਘਟਨਾ ਦੇ ਕਾਰਨ ਕੱਪੜੇ ਦੇ ਸ਼ੋਅਰੂਮ ਦਾ ਸ਼ੀਸ਼ਾ ਟੁੱਟਣ ਦਾ ਹੀ ਪਤਾ ਚੱਲਿਆ ਹੈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ

ਜਿਸ ਕੱਪੜੇ ਦੇ ਸ਼ੋਅਰੂਮ ਤੇ ਬਾਈਕ ਸਵਾਰ ਨੌਜਵਾਨਾਂ ਵਲੋਂ ਗੋਲੀਬਾਰੀ ਕੀਤੀ ਗਈ ਹੈ ਤੇ ਗੋਲੀਬਾਰੀ ਹੋਣ ਦੀ ਘਟਨਾ ਦਾ ਪਤਾ ਚਲਦਿਆਂ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲੋੜੀਂਦੀ ਕਾਨੂੰਨੀ ਕਾਰਵਾਈ (Legal action) ਸ਼ੁਰੂ ਕਰ ਦਿੱਤੀ ਹੈ । ਪੁਲਸ ਨੇ ਸ਼ੋਅਰੂਮ ਦੇ ਮਾਲਕ ਅਤੇ ਅੰਦਰ ਮੌਜੂਦ ਹੋਰ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਸ਼ੋਅਰੂਮ ਅਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਫੁਟੇਜ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਲਗਾਇਆ ਜਾ ਸਕੇ ।

ਵਿਜੀਲੈਂਸ ਵਲੋਂ ਇੰਸਪੈਕਟਰ ਅਤੇ ਜੂਨੀਅਰ ਆਡੀਟਰ ਰਿਸ਼ਵਤ ਲੈਂਦੇ ਗ੍ਰਿਫ਼ਤਾਰ

0
Vigilance

ਚੰਡੀਗੜ੍ਹ, 24 ਜੂਨ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਇਕ ਇੰਸਪੈਕਟਰ ਅਤੇ ਇਕ ਜੂਨੀਅਰ ਆਡੀਟਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕਿਸ ਕਾਰਨ ਮੰਗੀ ਜਾ ਰਹੀ ਸੀ ਰਿਸ਼ਵਤ

ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ, ਭੋਗਪੁਰ ਜ਼ਿਲਾ ਜਲੰਧਰ ਵਿਖੇ ਤਾਇਨਾਤ ਇੰਸਪੈਕਟਰ ਰਜਨੀਸ਼ ਰਾਮਪਾਲ ਅਤੇ ਜ਼ਿਲਾ ਕੰਟਰੋਲਰ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜਲੰਧਰ ਵਿਖੇ ਤਾਇਨਾਤ ਜੂਨੀਅਰ ਆਡੀਟਰ ਮਾਨਵ ਭੇਨੋਟ ਨੂੰ ਖ਼ਰੀਫ਼ ਸੀਜ਼ਨ 2025-26 ਦੌਰਾਨ ਕਸਟਮ ਮਿਲਿੰਗ ਲਈ ਅਲਾਟ ਕੀਤੇ ਝੋਨੇ ਦੇ ਭੰਡਾਰਨ ਨੂੰ ਮੁਕੰਮਲ ਕਰਨ ਸਬੰਧੀ ਰਿਸ਼ਵਤ (Bribe) ਮੰਗਣ ਅਤੇ ਲੈਣ ਦੇ ਦੋਸ਼ `ਚ ਗਿ੍ਫ਼ਤਾਰ ਕੀਤਾ ਹੈ ।

ਸਿ਼ਕਾਇਤਕਰਤਾ ਦੀ ਸਿ਼ਕਾਇਤ ਦੀ ਵਿਜੀਲੈਂਸ ਨੇ ਪੜ੍ਹਤਾਲ ਕਰਨ ਤੋਂ ਬਾਅਦ ਕੀਤੀ ਕਾਰਵਾਈ

ਇਹ ਗ੍ਰਿਫ਼ਤਾਰੀਆਂ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ’ਤੇ ਚੀਮਾ ਮੰਡੀ, ਜਿ਼ਲਾ ਸੰਗਰੂਰ ਦੇ ਇਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸਿਕਾਇਤ ਤੋਂ ਬਾਅਦ ਕੀਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਇਕ ਸਿ਼ਕਾਇਤ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਰਜਨੀਸ਼ ਰਾਮਪਾਲ ਨੇ ਸਿਕਾਇਤਕਰਤਾ ਦੇ ਸ਼ੈਲਰ ‘ਚ ਝੋਨੇ ਦੇ ਭੰਡਾਰਨ ਨੂੰ ਮੁਕੰਮਲ ਕਰਨ ਲਈ ਸਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 50 ਹਜ਼ਾਰ ਰੁਪਏ ਲਏ ਸਨ ਅਤੇ ਬਾਅਦ ‘ਚ ਗੁਰਵਿੰਦਰ ਸਿੰਘ, ਏ. ਐੱਫ. ਐੱਸ. ਓ., ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ, ਭੋਗਪੁਰ ਦੇ ਨਾਮ ‘ਤੇ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 20,000 ਰੁਪਏ ਲਏ ਸਨ ।

ਵਿਜੀਲੈਂਸ ਨੇ ਕਰ ਲਿਆ ਹੈ ਦੋਹਾਂ ਵਿਰੁੱਧ ਕੇਸ ਦਰਜ

ਉਨ੍ਹਾਂ ਕਿਹਾ ਕਿ ਮਾਨਵ ਭਨੋਟ, ਜੂਨੀਅਰ ਆਡੀਟਰ ਨੇ ਸਿਕਾਇਤਕਰਤਾ ਤੋਂ ਆਪਣੇ ਲਈ ਅਤੇ ਨਰਿੰਦਰ ਸਿੰਘ, ਜਿਲਾ ਕੰਟਰੋਲਰ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜਲੰਧਰ ਦੇ ਨਾਮ ‘ਤੇ ਸਿਕਾਇਤਕਰਤਾ ਦੇ ਸ਼ੈਲਰ ‘ਚ ਝੋਨੇ ਦੀ ਸਟੋਰੇਜ ਪੂਰੀ ਕਰਨ ਲਈ ਰਿਸ਼ਵਤ ਵਜੋਂ 50 ਹਜ਼ਾਰ ਰੁਪਏ ਲਏ ਸਨ । ਇਸ ਸਬੰਧੀ ਸਿਕਾਇਤਕਰਤਾ ਵੱਲੋਂ ਤਿਆਰ ਕੀਤੀਆਂ ਗਈਆਂ ਵੀਡੀਓ ਰਿਕਾਰਡਿੰਗਾਂ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਦੋਸ਼ਾਂ ਨੂੰ ਸਾਬਿਤ ਕੀਤਾ । ਇਨ੍ਹਾਂ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ (Case registered) ਕੀਤਾ ਗਿਆ ਹੈ ।

ਉਤਰੀ ਕੈਲੀਫੋਰਨੀਆ ਲਾਇਬ੍ਰੇਰੀ ਵਿਚ ਹੋਈ ਗੋਲੀਬਾਰੀ ਵਿਚ 2 ਦੀ ਮੌਤ

0
Death

ਕੈਲੀਫੋਰਨੀਆ, 24 ਜੂਨ 2026 : ਵਿਦੇਸ਼ੀ ਮੁਲਕ ਅਮਰੀਕਾ ਦੇ ਸ਼ਹਿਰ ਉਤਰੀ ਕੈਲੀਫੋਰਨੀਆ (Northern California) ਵਿਚ ਬੀਤੀ ਸ਼ਾਮ ਇਕ ਲਾਇਬ੍ਰੇਰੀ ਵਿਚ ਗੋਲੀਬਾਰੀ (Shooting) ਕਾਰਨ ਦੋ ਦੀ ਮੌਤ ਤੇ ਇਕ ਜਖਮੀ ਹੋਇਆ ਹੈ ।

ਕੀ ਆਖਿਆ ਪੁਲਸ ਮੁਖੀ ਨੇ

ਮਿਲੀ ਜਾਣਕਾਰੀ ਅਨੁਸਾਰ ਉਤਰੀ ਕੈਨੀਫੋਰਨੀਆ ਵਿਖੇ ਬਣੀ ਬੱਟ ਕਾਉਂਟੀ ਲਾਇਬ੍ਰੇਰੀ ਦੀ ਚਿਕੋ ਸ਼ਾਖਾ ਵਿਚ ਜੋ ਗੋਲੀਬਾਰੀ ਦੇ ਕਾਰਨ ਦੋ ਲੋਕਾਂ ਦੀ ਮੌਤ (Death) ਹੋ ਗਈ ਤੇ ਇਕ ਬੱਚਾ ਵੀ ਜਖਮੀ (Injured) ਹੋ ਗਿਆ ਹੈ ਦੇ ਮਾਮਲੇ ਵਿਚ ਪੁਲਸ ਨੇ ਭੱਜ ਰਹੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਸ ਮੁਖੀ ਬਿਲੀ ਐਲਡਰਿਜ ਨੇ ਕਿਹਾ ਕਿ ਕੱਲ੍ਹ ਸ਼ਾਮ 5 ਵਜੇ ਤੋਂ ਥੋੜ੍ਹੀ ਦੇਰ ਬਾਅਦ, ਪੁਲਿਸ ਨੂੰ ਲਾਇਬ੍ਰੇਰੀ ਦੇ ਅੰਦਰੋਂ ਗੋਲੀਆਂ ਚੱਲਣ ਅਤੇ ਚੀਕਾਂ ਦੀ ਸੂਚਨਾ ਦੇਣ ਲਈ 911 ’ਤੇ ਕਾਲ ਆਈ । ਪੁਲਸ ਤੁਰਤ ਮੌਕੇ ’ਤੇ ਪਹੁੰਚੀ । ਜਦੋਂ ਪੁਲਸ ਲਾਇਬ੍ਰੇਰੀ ਵਿਚ ਦਾਖ਼ਲ ਹੋਈ, ਤਾਂ ਸ਼ੱਕੀ ਪਿਛਲੇ ਦਰਵਾਜ਼ੇ ਰਾਹੀਂ ਭੱਜ ਗਿਆ । ਹਾਲਾਂਕਿ, ਲਾਇਬ੍ਰੇਰੀ ਦੇ ਪਿਛੇ ਤਾਇਨਾਤ ਵਾਧੂ ਸੁਰੱਖਿਆ ਬਲਾਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ।

ਪੁਲਸ ਨੇ ਹਾਲੇ ਤੱਕ ਸ਼ੱਕੀ ਦੀ ਪਛਾਣ ਨਹੀਂ ਕੀਤੀ ਜਾਰੀ

ਉਕਤ ਗੋਲੀਬਾਰੀ ਦੀ ਘਟਨਾ ਵਿਚ ਜ਼ਖਮੀ ਹੋਏ ਇਕ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ । ਉਸ ਦੀਆਂ ਸੱਟਾਂ ਮਾਮੂਲੀ ਦੱਸੀਆਂ ਜਾ ਰਹੀਆਂ ਹਨ । ਇਲਾਕੇ ਵਿਚ ਸੁਰੱਖਿਆ ਵਧਾ ਦਿਤੀ ਗਈ ਸੀ ਅਤੇ ਲਾਇਬ੍ਰੇਰੀ ਦੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿਤਾ ਗਿਆ ਸੀ । ਪੁਲਸ ਨੇ ਅਜੇ ਤੱਕ ਸ਼ੱਕੀ ਦੀ ਪਛਾਣ ਜਾਰੀ ਨਹੀਂ ਕੀਤੀ ਹੈ । ਮ੍ਰਿਤਕਾਂ ਦੇ ਨਾਮ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਹੀ ਜਾਰੀ ਕੀਤੇ ਜਾਣਗੇ ।

ਪੰਜਾਬ ਦੇ ਪਿੰਡ ਬੂਥਗੜ੍ਹ ਵਿੱਚ ਨਵ-ਵਿਆਹੇ ਜੋੜੇ ਨੇ ਕੀਤੀ ਖ਼ੁਦਕੁਸ਼ੀ

0
suicide

ਖੰਨਾ, 24 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸ਼ਹਿਰ ਖੰਨਾ ਦੇ ਪਿੰਡ ਬੂਥਗੜ੍ਹ ਵਿਖੇ ਇਕ ਨਵੇਂ ਵਿਆਹੇ ਜੋੜੇ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਖੰਨਾ ਦੇ ਨਜ਼ਦੀਕੀ ਪਿੰਡ ਬੂਥਗੜ੍ਹ (Village Boothgarh) ਵਿੱਚ ਜੋ ਇੱਕ ਨਵ-ਵਿਆਹੇ ਜੋੜੇ ਨੇ ਖ਼ੁਦਕੁਸ਼ੀ ਕਰ ਲਈ ਦੀ ਪਛਾਣ ਗੁਰਕਰਮਦੀਪ ਸਿੰਘ (31) ਅਤੇ ਉਸ ਦੀ ਪਤਨੀ ਜੈਸਮੀਨ ਨਾਗਰਾ (23) ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਦੋਵਾਂ ਦਾ ਕਰੀਬ ਚਾਰ ਮਹੀਨੇ ਪਹਿਲਾਂ ਹੀ ਪ੍ਰੇਮ ਵਿਆਹ ਹੋਇਆ ਸੀ । ਗੁਰਕਰਮਦੀਪ ਸਿੰਘ ਆਰਕੀਟੈਕਟ ਸੀ ।

ਪਰਿਵਾਰਕ ਮੈਂਬਰਾਂ ਮੁਤਾਬਕ ਕੀ ਕਾਰਨ ਰਿਹਾ ਖੁਦਕੁਸ਼ੀ ਕਰਨ ਦਾ

ਮ੍ਰਿਤਕ ਨੌਜਵਾਨ ਦੇ ਪਰਿਵਾਰ ਵਲੋਂ ਲਗਾਏ ਗਏ ਦੋਸ਼ਾਂ ਮੁਤਾਬਕ ਇੱਕ ਮਹਿਲਾ ਵੱਲੋਂ ਬਲੈਕਮੇਲਿੰਗ ਅਤੇ ਮਾਨਸਿਕ ਤੌਰ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਚਲਦਿਆਂ ਪਹਿਲਾਂ ਨੌਜਵਾਨ ਗੁਰਕਰਮਦੀਪ ਸਿੰਘ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ, ਜਦਕਿ ਕੁੱਝ ਸਮੇਂ ਬਾਅਦ ਪਤੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਣ ਕਾਰਨ ਉਸ ਦੀ ਪਤਨੀ ਨੇ ਵੀ ਜ਼ਹਿਰੀਲੀ ਦਵਾਈ (Poisonous medicine) ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।

ਮ੍ਰਿਤਕ ਨੌਜਵਾਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕੀ ਕੀ ਦੱਸਿਆ

ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ ਮਾਤਾ ਸਿੰਦਰਪਾਲ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦੀ ਹੀ ਨਵਜੋਤ ਕੌਰ ਉਰਫ਼ ਦੀਪ ਨਾਮਕ ਮਹਿਲਾ ਦੀ ਵਿਆਹ ਤੋਂ ਪਹਿਲਾਂ ਉਸ ਦੇ ਪੁੱਤਰ ਨਾਲ ਦੋਸਤੀ ਸੀ । ਵਿਆਹ ਤੋਂ ਬਾਅਦ ਨਵਜੋਤ ਕੌਰ ਉਸ ਦੇ ਪੁੱਤ ਨੂੰ ਬਲੈਕਮੇਲ ਕਰਨ ਲੱਗੀ । ਪਰਿਵਾਰ ਦਾ ਦੋਸ਼ ਹੈ ਕਿ ਉਹ ਲਗਾਤਾਰ ਪੈਸਿਆਂ ਦੀ ਮੰਗ ਕਰਦੀ ਸੀ, ਮਾਨਸਿਕ ਦਬਾਅ ਬਣਾਉਂਦੀ ਸੀ ਅਤੇ ਘਰ ਆ ਕੇ ਕਲੇਸ਼ ਵੀ ਕਰਦੀ ਰਹਿੰਦੀ ਸੀ । ਘਟਨਾ ਤੋਂ ਬਾਅਦ ਸਦਰ ਥਾਣਾ ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ `ਤੇ ਨਵਜੋਤ ਕੌਰ ਉਰਫ਼ ਦੀਪ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ (Case registered) ਕਰ ਲਿਆ ਹੈ ।

ਪੁਲਸ ਕਰ ਰਹੀ ਹੈ ਮੁਲਜਮ ਮਹਿਲਾ ਦੀ ਭਾਲ

ਜਾਂਚ ਅਧਿਕਾਰੀ ਏ. ਐਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ ਹੈ । ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਪੰਜਾਬ ਤੋਂ ਫਰਾਰ ਖ਼ਤਰਨਾਕ ਅਪਰਾਧੀ ਸੱਤੂ ਪੁਲਸ ਮੁਕਾਬਲੇ `ਚ ਢੇਰ

0
encounter

ਮੁਜ਼ੱਫਰਨਗਰ, 24 ਜੂਨ 2026 : ਪੰਜਾਬ ਦੀ ਲੁਧਿਆਣਾ ਜੇਲ ‘ਚੋਂ ਫਰਾਰ ਖਤਰਨਾਕ ਅਪਰਾਧੀ ਸਤਪਾਲ ਉਰਫ਼ ਸੱਤੂ (Satpal alias Sattu) ਸੋਮਵਾਰ ਰਾਤ ਮੁਜ਼ੱਫਰਨਗਰ ‘ਚ ਪੁਲਸ ਮੁਕਾਬਲੇ ‘ਚ ਢੇਰ (Deadly encounter with police) ਹੋ ਗਿਆ ।

ਲੁਧਿਆਣਾ ਜੇਲ `ਚੋਂ ਫਰਾਰ ਹੋ ਕੇ ਯੂ. ਪੀ. `ਚ ਲੁਕਿਆ ਹੋਇਆ ਸੀ

ਸੱਤੂ ‘ਤੇ ਕਤਲ, ਲੁੱਟ, ਅਗਵਾ ਅਤੇ ਜਬਰ-ਜ਼ਨਾਹ (Rape) ਸਮੇਤ 24 ਸੰਗੀਨ ਮਾਮਲੇ ਦਰਜ ਸਨ । ਉਹ 6 ਮੁਟਿਆਰਾਂ ਦੇ ਅਗਵਾ ਅਤੇ ਜਬਰ-ਜਨਾਹ ਦੇ ਮਾਮਲਿਆਂ ‘ਚ ਵੀ ਮੁਲਜ਼ਮ ਸੀ । ਪੁਲਸ ਅਨੁਸਾਰ ਸਿਵਲ ਲਾਈਨਜ਼ ਥਾਣਾ ਖੇਤਰ ‘ਚ ਵਾਹਨ ਚੈਕਿੰਗ ਦੌਰਾਨ ਪੁਲਸ ਨੇ ਸ਼ੱਕੀ ਕਾਰ ਨੂੰ ਰੋਕਣ ਦਾ ਯਤਨ ਕੀਤਾ । ਇਸ ‘ਤੇ ਸੱਤੂ ਨੇ ਪੁਲਸ ਟੀਮ ‘ਤੇ ਫਾਇਰਿੰਗ (Firing) ਸ਼ੁਰੂ ਕਰ ਦਿੱਤੀ । ਜਵਾਬੀ ਕਾਰਵਾਈ ‘ਚ ਪੁਲਸ ਨੇ ਉਸ ਨੂੰ ਜ਼ਖਮੀ ਕਰ ਕੇ ਫੜ ਲਿਆ । ਗੰਭੀਰ ਰੂਪ ‘ਚ ਜ਼ਖਮੀ ਸੱਤੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਮੁਕਾਬਲੇ ‘ਚ ਸਿਪਾਹੀ ਅਜੇ ਗੌੜ ਅਤੇ ਅੰਕਿਤ ਵੀ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਨ । ਦੋਵਾਂ ਦਾ ਇਲਾਜ ਚੱਲ ਰਿਹਾ ਹੈ ।

ਕੀ ਦੱਸਿਆ ਪੁਲਸ ਸੁਪਰਡੈਂਟ ਨੇ

ਪੁਲਸ ਸੁਪਰਡੈਂਟ (Police Superintendent) (ਨਗਰ) ਅੰਮ੍ਰਿਤ ਜੈਨ ਨੇ ਦੱਸਿਆ ਕਿ ਸਤਪਾਲ ਉਰਫ਼ ਸੱਤੂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ‘Police Superintendentਚ ਕਈ ਸੰਗੀਨ ਅਪਰਾਧਾਂ ‘ਚ ਲੋੜੀਂਦਾ ਸੀ । ਉਹ 6 ਫਰਵਰੀ-2026 ਨੂੰ ਲੁਧਿਆਣਾ ਜੇਲ ‘ਚੋਂ ਫਰਾਰ ਹੋ ਗਿਆ ਸੀ ਅਤੇ ਉਦੋਂ ਤੋਂ ਪੱਛਮੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ‘ਚ ਲੁਕ ਕੇ ਰਹਿ ਰਿਹਾ ਸੀ । ਮੌਕੇ ਤੋਂ ਪੁਲਸ ਨੇ . 32 ਬੋਰ ਦਾ ਪਿਸਤੌਲ, ਕਾਰਤੂਸ, ਫਰਜ਼ੀ ਆਧਾਰ ਕਾਰਡ, ਮੋਬਾਈਲ ਫੋਨ, ਵਾਰਦਾਤ ‘ਚ ਵਰਤੀ ਕਾਰ ਅਤੇ ਅਗਵਾ ਕੀਤੀ ਗਈ ਮੁਟਿਆਰ ਦੀਆਂ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ।

ਮੁੱਖ ਮੰਤਰੀ ਪਿੰਡ ਦੀ ਸੱਥ ਵਿਚ ਬੈਠ ਕੇ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ

0
Meet Hair

ਬਰਨਾਲਾ, 23 ਜੂਨ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹਲਕਾ ਮਹਿਲਕਲਾਂ ਦੋ ਪਿੰਡ ਜਲੂਰ ਵਿਖੇ ਪਿੰਡ ਦੀ ਸੱਥ ਵਿਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ।

ਕਿਹੜੇ ਦਿਨ ਸੁਣਨਗੇ ਸੀ. ਐਮ. ਮੁਸ਼ਕਲਾਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਜਿਨ੍ਹਾਂ ਵਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਜਲੂਰ ਵਿਖੇ ਪਹੁੰਚ ਕੇ ਪਿੰਡ ਦੀ ਸੱਥ ਵਿਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਉਹ 25 ਜੂਨ ਦਿਨ ਵੀਰਵਾਰ ਹੈ। ਇਹ ਜਾਣਕਾਰੀ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hair) ਵੱਲੋਂ ਦਿੱਤੀ ਗਈ ਹੈ ।

ਮੁੱਖ ਮੰਤਰੀ ਦੀ ਫੇਰੀ ਸਰਕਾਰ ਤੁਹਾਡੇ ਦੁਆਰ ਮੁਹਿੰਮ ਹੈ ਹਿੱਸਾ

ਮੀਤ ਹੇਅਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਫੇਰੀ ਪੰਜਾਬ ਸਰਕਾਰ (Punjab Government) ਦੀ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਦਾ ਹਿੱਸਾ ਹੈ, ਜਿਸ ਤਹਿਤ ਚੰਡੀਗੜ੍ਹ ਦੇ ਵੱਡੇ ਦਫ਼ਤਰਾਂ ਦੀ ਬਜਾਏ ਹੁਣ ਸਰਕਾਰ ਖੁਦ ਪਿੰਡਾਂ ਦੀਆਂ ਸੱਥਾਂ ’ਚ ਪਹੁੰਚ ਕੇ ਲੋਕਾਂ ਦੇ ਮਸਲੇ ਹੱਲ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕਿਸੇ ਰਵਾਇਤੀ ਰੈਲੀ ਵਾਂਗ ਸਿਰਫ਼ ਭਾਸ਼ਣ ਨਹੀਂ ਦੇਣਗੇ, ਬਲਕਿ ਪਿੰਡ ਦੀ ਸੱਥ ’ਚ ਆਮ ਲੋਕਾਂ ਨਾਲ ਜ਼ਮੀਨੀ ਪੱਧਰ ‘ਤੇ ਗੱਲਬਾਤ ਕਰਨਗੇ ।

ਸਮੱਸਿਆਵਾਂ ਦਾ ਹੱਲ ਮੌਕੇ ਤੇ ਕਰਨ ਲਈ ਅਧਿਕਾਰੀ ਹੋਣਗੇ ਮੌਕੇ ਤੇ ਹਾਜ਼ਰ

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਹਾਜ਼ਰ ਰਹਿਣਗੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਬਿਜਲੀ, ਪਾਣੀ, ਸੜਕਾਂ ਤੇ ਨਹਿਰੀ ਪਾਣੀ ਦੇ ਮਸਲੇ ਦਾ ਮੌਕੇ `ਤੇ ਹੀ ਹੱਲ ਕੀਤਾ ਜਾ ਸਕੇ । ਇਸ ਦੌਰੇ ਦੌਰਾਨ ਮੁੱਖ ਮੰਤਰੀ ਵੱਲੋਂ ਪਿੰਡ ਜਲੂਰ ਤੇ ਆਲੇ-ਦੁਆਲੇ ਦੇ ਪਿੰਡਾਂ ਲਈ ਕਈ ਅਹਿਮ ਵਿਕਾਸ ਗ੍ਰਾਂਟਾਂ ਤੇ ਪ੍ਰੋਜੈਕਟਾਂ ਦਾ ਐਲਾਨ ਕੀਤੇ ਜਾਣ ਦੀ ਵੀ ਉਮੀਦ ਹੈ ।

ਐਮ. ਪੀ. ਹੇਅਰ ਨੇ ਲੋਕਾਂ ਨੂੰ ਕੀਤੀ ਮੁੱਖ ਮੰਤਰੀ ਅੱਗੇ ਵਿਚਾਰ ਤੇ ਮੰਗਾਂ ਰੱਖਣ ਦੀ ਅਪੀਲ

ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਹਲਕੇ ਦੇ ਲੋਕਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਪਿੰਡ ਜਲੂਰ ਵਿਖੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 25 ਜੂਨ ਨੂੰ ਇਸ ਸੱਥ ਦੇ ਇਕੱਠ ’ਚ ਵੱਧ-ਚੜ੍ਹ ਕੇ ਪਹੁੰਚਣ ਤੇ ਮੁੱਖ ਮੰਤਰੀ ਸਾਹਮਣੇ ਆਪਣੇ ਵਿਚਾਰ ਤੇ ਮੰਗਾਂ ਬੇਝਿਜਕ ਹੋ ਕੇ ਰੱਖਣ । ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਰੈਲੀ ਸਬੰਧੀ ਪ੍ਰਚਾਰ ਕਰਦਿਆਂ ਦੱਸਿਆ ਕਿ ਸਾਡੀ ਸਰਕਾਰ ਦਾ ਮਕਸਦ ਸੱਤਾ ਨੂੰ ਲੋਕਾਂ ਦੇ ਬੂਹੇ ਤੱਕ ਲੈ ਕੇ ਜਾਣਾ ਹੈ। ਮੁੱਖ ਮੰਤਰੀ ਦਾ ਪਿੰਡ ਦੀ ਸੱਥ `ਚ ਬੈਠਣਾ ਇਹ ਸਾਬਤ ਕਰਦਾ ਹੈ ਕਿ ਇਹ ਸੱਚਮੁੱਚ ਆਮ ਲੋਕਾਂ ਦੀ ਆਪਣੀ ਸਰਕਾਰ ਹੈ ।

ਅੰਮ੍ਰਿਤਸਰ ਵਿਖੇ ਪੁਲਸ ਨੇ ਦੋ ਸ਼ੂਟਰਾਂ ਨੂੰ ਪਿਸਤੌਲਾਂ ਸਮੇਤ ਕੀਤਾ ਕਾਬੂ

0
Encounter

ਅੰਮ੍ਰਿਤਸਰ, 23 ਜੂਨ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦਿਹਾਤੀ ਦੀ ਪੁਲਸ ਵਲੋਂ ਖਲਚੀਆਂ ਖੇਤਰ ਵਿਖੇ ਦੋ ਸ਼ੂਟਰਾਂ ਨੂੰ ਹਥਿਆਰ ਸਮੇਤ ਗ੍ਰਿਫਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਗ੍ਰਿਫਾਰ ਕੀਤੇ ਵਿਅਕਤੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਸ (Amritsar Rural Police) ਵਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਖਲਚੀਆਂ ਇਲਾਕੇ ਵਿੱਚ ਐਨਕਾਊਂਟਰ (Encounter) ਦੌਰਾਨ ਦੋ ਕਥਿਤ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਦੇ ਕੋਲੋਂ ਪੁਲਸ ਵੱਲੋਂ ਦੋ ਪਿਸਤੌਲ (Two pistols) ਵੀ ਬਰਾਮਦ ਕੀਤੇ ਗਏ ਹਨ । ਪੁਲਸ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਨੌਜਵਾਨ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ ।

ਐਸ. ਐਸ. ਪੀ. ਅੰਮ੍ਰਿਤਸਰ ਦਿਹਾਤੀ ਨੇ ਕੀ ਜਾਣਕਾਰੀ ਦਿੱਤੀ

ਉਪਰੋਕਤ ਫੜੋ-ਫੜੀ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਅੰਮ੍ਰਿਤਸਰ (ਦਿਹਾਤੀ) (S. S. P. Amritsar Rural) ਕਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਿਦੇਸ਼ ਵਿੱਚ ਬੈਠ ਕੇ ਗੈਂਗ ਚਲਾਉਣ ਵਾਲੇ ਅਮਨਦੀਪ ਸਿੰਘ ਉਰਫ਼ ਮੰਨਾ ਦੇ ਦੋ ਸ਼ੂਟਰ ਖਲਚੀਆਂ ਇਲਾਕੇ ਵਿੱਚ ਮੌਜੂਦ ਹਨ । ਜਿਸ ਦੇ ਆਧਾਰ ‘ਤੇ ਪੁਲਿਸ ਨੇ ਤਕਨੀਕੀ ਸਾਧਨਾਂ ਅਤੇ ਆਪਣੇ ਸੂਤਰਾਂ ਦੀ ਮਦਦ ਨਾਲ ਦੋਵੇਂ ਮੁਲਜ਼ਮਾਂ ਨੂੰ ਟਰੇਸ ਕੀਤਾ ।

ਪੁਲਸ ‘ਤੇ ਰੋਕਣ ‘ਤੇ ਕਰ ਦਿੱਤੀ ਗਈ ਸੀ ਦੋਹਾਂ ਵਲੋਂ ਫਾਇਰਿੰਗ

ਐਸ. ਐਸ. ਪੀ. ਨੇ ਦੱਸਿਆ ਕਿ ਜਦੋਂ ਪੁਲਿਸ ਟੀਮ ਨੇ ਡੇਮੋ ਵਾਲੀ ਨਹਿਰ ਨੇੜੇ ਦੋਵੇਂ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਉਨ੍ਹਾਂ ਵੱਲੋਂ ਪੁਲਸ `ਤੇ ਫਾਇਰਿੰਗ ਕਰ ਦਿੱਤੀ ਗਈ । ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਕੁਝ ਸਮੇਂ ਤੱਕ ਜਵਾਬੀ ਫਾਇਰਿੰਗ ਹੋਈ। ਆਪਣੇ ਬਚਾਅ ਲਈ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇੱਕ ਗੋਲੀ ਹੀਰਾ ਸਿੰਘ ਨਾਮਕ ਮੁਲਜ਼ਮ ਦੀ ਲੱਤ ਵਿੱਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ।

ਕੌਣ ਹਨ ਦੋਵੇਂ ਜਣੇ

ਪੁਲਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੀਰਾ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ । ਹੀਰਾ ਸਿੰਘ ਖਿਲਾਫ਼ ਪਹਿਲਾਂ ਵੀ ਕਤਲ ਦਾ ਮਾਮਲਾ ਦਰਜ ਹੈ । ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਮਨਦੀਪ ਸਿੰਘ ਉਰਫ਼ ਮੰਨਾ ਲਈ ਕੰਮ ਕਰਦੇ ਸਨ, ਜੋ ਯੂਰਪ ਤੋਂ ਆਪਣਾ ਗੈਂਗ ਚਲਾ ਰਿਹਾ ਹੈ ।

ਵਿਦੇਸ਼ਾਂ ਵਿਚ ਬੈਠ ਕੇ ਗੈਰ-ਕਾਨੂੰਨੀ ਕਾਰਵਾਈਆਂ ਕਰਨ ਵਾਲਿਆਂ ਨੂੰ ਭਾਰਤ ਲਿਆਉਣ ਲਈ ਬਣਦੀ ਕਾਰਵਾਈ ਜਾਰੀ

ਪੁਲਸ ਨੇ ਦੋਵੇਂ ਮੁਲਜ਼ਮਾਂ ਕੋਲੋਂ ਇੱਕ .32 ਬੋਰ ਅਤੇ ਇੱਕ 9 ਐਮ. ਐਮ. ਪਿਸਤੌਲ ਬਰਾਮਦ ਕੀਤਾ ਹੈ। ਐਸ. ਐਸ. ਪੀ. ਚਾਹਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਅਨਸਰਾਂ ਖਿ਼ਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਬਣਦੀ ਕਾਰਵਾਈ ਜਾਰੀ ਹੈ। ਫਿਲਹਾਲ ਪੁਲਸ ਦੋਵੇਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ । ਅਧਿਕਾਰੀਆਂ ਦਾ ਮੰਨਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਅਪਰਾਧਿਕ ਵਾਰਦਾਤਾਂ ਅਤੇ ਗੈਂਗ ਦੇ ਨੈੱਟਵਰਕ ਬਾਰੇ ਅਹਿਮ ਖੁਲਾਸੇ ਹੋ ਸਕਦੇ ਹਨ ।