Home Blog Page 83

ਮਾਂ ਦੇ ਬੱਚਿਆਂ ਸਮੇਤ ਨਦੀ `ਚ ਛਾਲ ਮਾਰਨ ਕਾਰਨ ਮਾਸੂਮਾਂ ਦੀ ਮੌਤ

0
Suicide

ਸੁਲਤਾਨਪੁਰ ਲੋਧੀ, 7 ਮਈ 2026 : ਪੰਜਾਬ ਦੇ ਸ਼ਹਿਰ ਸੁਲਤਾਨਪੁਰ ਲੋਧੀ (Sultanpur Lodhi) ਵਿਚ ਇਕ ਮਾਂ ਵਲੋਂ ਅਪਣੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਸਮੇਤ ਵੇਈਂ ਨਦੀ ’ਚ ਛਾਲ (Jump into the river) ਮਾਰ ਦਿਤੀ ਗਈ ਹੈ ।

ਕੌਣ ਹੈ ਇਹ ਮਾਸੂਮ ਬੱਚਿਆਂ ਦੀ ਮਾਂ

ਮਿਲੀ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਵਿਖੇ ਜੋ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਨਾਲ ਲੈ ਕੇ ਨਦੀ ਵਿਚ ਇਕ ਮਾਂ ਵਲੋਂ ਛਾਲ ਮਾਰੀ ਗਈ ਹੈ ਦੀ ਪਛਾਣ ਸਿਮਰਨ ਕੌਰ ਪਤਨੀ ਭਰਪੂਰ ਸਿੰਘ ਵਾਸੀ ਪਿੰਡ ਅਦਾਲਤ ਚੱਕ ਦੇ ਤੌਰ ਤੇ ਹੋਈ ਹੈ । ਜਾਣਕਾਰੀ ਅਨੁਸਾਰ ਮਹਿਲਾ ਵਲੋਂ ਅਜਿਹਾ ਭਿਆਨਕ ਕਦਮ ਮਾਨਸਿਕ ਤਣਾਅ ਹੇਠ ਆ ਕੇ ਚੁੱਕਿਆ ਗਿਆ ਦੱਸਿਆ ਜਾ ਰਿਹਾ ਹੈ । ਉਸ ਨੇ ਅਪਣੇ ਦੋ ਮਾਸੂਮ ਪੁੱਤਰਾਂ ਵੀਰ ਪ੍ਰਤਾਪ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਨਦੀ ’ਚ ਛਾਲ ਮਾਰ ਦਿਤੀ । ਦੋਵੇਂ ਬੱਚਿਆਂ ਵਿਚੋਂ ਇਕ ਬੱਚੇ ਨੂੰ ਉਹ ਸਕੂਲ ਤੋਂ ਲੈ ਕੇ ਆਈ ਸੀ । ਮਾਂ ਨੂੰ ਬਚਾ ਲਿਆ ਗਿਆ ਪਰ ਬੱਚਿਆਂ ਦੀ ਮੌਤ (Death) ਹੋ ਗਈ ।

ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

ਫਿਲਹਾਲ ਪੁਲਸ ਵਲੋਂ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਹਰ ਪੱਖ ਤੋਂ ਮਾਮਲੇ ਨੂੰ ਖੰਗਾਲਿਆ ਜਾ ਰਿਹਾ ਹੈ।

ਪਤੀ-ਪਤਨੀ ਨੇ ਜਹਿਰ ਖਾ ਕੇ ਕੀਤੀ ਖੁਦਕੁਸੀ

0
suicide

ਮੁੱਲਾਂਪੁਰ ਦਾਖਾ, 7 ਮਈ 2026 : ਪੰਜਾਬ ਦੇ ਮੁੱਲਾਂਪੁਰ ਦਾਖਾ (Mullanpur Dakha) ਨੇੜਲੇ ਪਿੰਡ ਪਮਾਲ ਵਿਖੇ ਇਕ ਪਤੀ-ਪਤਨੀ ਵਲੋਂ ਜਹਿਰ ਖਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅੁਸਾਰ ਪਿੰਡ ਪਮਾਲ ’ਚ ਜੋ ਪਤੀ-ਪਤਨੀ ਵਲੋਂ ਜਹਿਰ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਦੀ ਪਛਾਣ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ (55) ਅਤੇ ਉਸ ਦੀ ਪਤਨੀ ਨਰਿੰਦਰ ਕੌਰ (48) ਵਜੋ ਹੋਈ ਹੈ । ਮਿਲੀਆਂ ਸੂਚਨਾਵਾਂ ਮੁਤਾਬਕ ਦੋਵੇਂ ਕਾਫੀ ਸਮੇਂ ਤੋਂ ਮਾਨਸਿਕ ਤਣਾਅ (Mental stress) ਵਿਚ ਰਹਿ ਰਹੇ ਸਨ, ਜਿਨ੍ਹਾਂ ਨੇ ਅਪਣੀ ਜ਼ਮੀਨ ਵੇਚ ਕੇ ਅਪਣੇ ਦੋ ਬੱਚਿਆਂ (ਪੁੱਤਰ ਅਤੇ ਧੀ) ਨੂੰ ਵਿਦੇਸ਼ ਭੇਜਿਆ ਸੀ ਜਿਹੜੇ ਪਿਛਲੇ 4-5 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ ।

ਪੁੱਤਰ ਕਰਦਾ ਰਿਹਾ ਫੋੋਨ ਪਰ ਨਾ ਚੁੱਕਿਆ ਮਾਪਿਆਂ ਨੇ

ਉਨ੍ਹਾਂ ਦਾ ਇਕ ਪੁੱਤਰ ਸੁਖਮਿੰਦਰ ਸਿੰਘ (22) ਲੁਧਿਆਣਾ ਵਿਚ ਨੌਕਰੀ ਕਰਦਾ ਹੈ ਅਤੇ ਜਦੋਂ ਉਹ ਬੁਧਵਾਰ ਸਵੇਰੇ ਤੜਕੇ ਲਗਭਗ 3 ਵਜੇ ਘਰ ਵਾਪਸ ਆਇਆ ਤਾਂ ਉਸ ਨੇ ਮਾਪਿਆਂ ਨੂੰ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਨਹੀਂ ਚੁੱਕਿਆ । ਘਰ ਆ ਕੇ ਵੇਖਿਆ ਤਾਂ ਦਰਵਾਜ਼ਾ ਖੁੱਲ੍ਹਾ ਸੀ ਅਤੇ ਦੋਵੇਂ ਬੇਹੋਸ਼ ਹਾਲਤ ਵਿਚ ਬਿਸਤਰੇ ’ਤੇ ਪਏ ਸਨ । ਮੌਕੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿਚ ਪਤੀ-ਪਤਨੀ ਨੇ ਅਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ।

ਕੀ ਲਿਖਿਆ ਸੁਸਾਇਡ ਨੋਟ ਵਿਚ

ਉਨ੍ਹਾਂ ਲਿਖਿਆ ਕਿ ਉਹ ਅਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਇਹ ਕਦਮ ਚੁੱਕ ਰਹੇ ਹਨ ਅਤੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਤੰਗ ਨਾ ਕੀਤਾ ਜਾਵੇ। ਉਨ੍ਹਾਂ ਅਪਣੇ ਬੱਚਿਆਂ ਤੋਂ ਮੁਆਫ਼ੀ ਵੀ ਮੰਗੀ ਹੈ । ਪੁਲਸ ਵਲੋਂ ਸੁਸਾਈਡ ਨੋਟ (Suicide note) ਕਬਜ਼ੇ ਵਿਚ ਲੈ ਕੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ (Postmortem) ਕਰਵਾ ਕੇ ਪਰਿਵਾਰ ਨੂੰ ਸੌਂਪ ਦਿਤਾ ਗਿਆ ਹੈ ।

ਵਿਜੀਲੈਂਸ ਵਲੋਂ ਬੀ. ਡੀ. ਪੀ.ਓ. ਮਲੌਦ ਰਿਸ਼ਵਤ ਲੈਂਦੀ ਕੀਤੀ ਗਈ ਕਾਬੂ

0
Vigilance

ਚੰਡੀਗੜ੍ਹ, 7 ਮਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਜ਼ਿਲਾ ਲੁਧਿਆਣਾ ਦੇ ਬਲਾਕ ਮਲੌਦ ਵਿਖੇ ਤਾਇਨਾਤ ਬੀ. ਡੀ. ਪੀ. ਓ. (B. D. P. O.) ਸੁਖਜੀਤ ਕੌਰ ਨੂੰ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਕਾਬੂ ਕੀਤਾ ਹੈ ।

ਕਿਸ ਦੀ ਸਿਕਾਇਤ ਤੇ ਕੀਤਾ ਗਿਆ ਹੈ ਗ੍ਰਿਫ਼ਤਾਰ

ਉਕਤ ਮੁਲਜ਼ਮ ਅਧਿਕਾਰੀ ਨੂੰ ਪਿੰਡ ਸੋਹੀਆਂ ਜਿ਼ਲਾ ਲੁਧਿਆਣਾ ਦੇ ਇਕ ਨਿਵਾਸੀ ਵਲੋਂ ਦਰਜ ਕਰਵਾਈ ਸਿ਼ਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਸਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਸੋਹੀਆਂ ਵਿਖੇ ਮਤਾ ਪਾਸ ਕਰ ਕੇ ਗਲੀ ਵਿਚ ਇੰਟਰਲਾਕ ਟਾਈਲਾਂ ਲਾਉਣ ਅਤੇ ਡਰੇਨ ਦਾ ਕੰਮ ਕੀਤਾ ਗਿਆ ਸੀ ।

ਬੀ. ਡੀ. ਪੀ. ਓ. ਨੇ ਕੀਤੀ ਬਿੱਲ ਪਾਸ ਕਰਨ ਬਦਲੇ ਰਿਸ਼ਵਤ ਦੀ ਮੰਗ

ਇਸ ਸਬੰਧੀ ਬੀ. ਡੀ. ਪੀ. ਓ. ਸੁਖਜੀਤ ਕੌਰ ਕੋਲ ਪਹੁੰਚ ਕੀਤੀ ਪਰ ਬਿੱਲ ਪਾਸ ਕਰਨ ਦੀ ਬਜਾਏ ਉਸ ਨੇ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ । ਸਿ਼ਕਾਇਤਕਰਤਾ ਨੂੰ ਮਜਬੂਰ ਹੋ ਕੇ ਮੁਲਜ਼ਮ ਅਧਿਕਾਰੀ ਨੂੰ ਮੌਕੇ ‘ਤੇ ਹੀ 5,000 ਰੁਪਏ ਰਿਸ਼ਵਤ (Bribe) ਵਜੋਂ ਦੇਣੇ ਪਏ ਅਤੇ ਬੀ. ਡੀ. ਪੀ. ਓ. ਨੇ ਉਸਨੂੰ ਬਕਾਇਆ ਰਹਿੰਦੇ 10 ਹਜ਼ਾਰ ਰੁਪਏ ਵੀ ਜਲਦ ਚੁਕਾਉਣ ਲਈ ਤਾਕੀਦ ਕੀਤੀ ।

ਭ੍ਰਿਸ਼ਟਾਚਾਰ ਦਾ ਮਾਮਲਾ ਕਰ ਲਿਆ ਗਿਆ ਹੈ ਦਰਜ

ਸਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕੀਤੀ ਹੋਈ ਸੀ । ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ (Vigilance) ਬਿਊਰੋ ਦੀ ਟੀਮ ਨੇ ਬੀ. ਡੀ. ਪੀ. ਓ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸਿ਼ਕਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ । ਇਸ ਸਬੰਧੀ ਉਸ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ (Case registered) ਕਰ ਲਿਆ ਹੈ ।

ਪੱਛਮੀ ਬੰਗਾਲ ਵਿੱਚ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਪੀ. ਏ. ਦਾ ਹੋਇਆ ਕਤਲ

0
Killed

ਪੱਛਮੀ ਬੰਗਾਲ, 7 ਮਈ 2026 : ਭਾਰਤ ਦੇੇਸ਼ ਦੇ ਸੂਬੇ ਪੱਛਮੀ ਬੰਗਾਲ (West Bengal) ਵਿਖੇ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਪੀ. ਏ. ਦਾ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਕਤਲ ਕੀਤਾ ਗਿਆ ਪੀ. ਏ.

ਮਿਲੀ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਵਿੱਚ ਜੋ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ (Suvendu Adhikari) ਦੇ ਨਿੱਜੀ ਸਹਾਇਕ ਦਾ ਕਤਲ (Murder) ਕਰ ਦਿੱਤਾ ਗਿਆ ਹੈ ਦਾ ਨਾਮ ਚੰਦਰਨਾਥ ਰੱਥ ਹੈ । ਜਾਣਕਾਰੀ ਅਨੁਸਾਰ ਉਕਤ ਘਟਨਾ ਉੱਤਰੀ 24 ਪਰਗਨਾ ਜਿ਼ਲ੍ਹੇ ਦੇ ਮੱਧਗ੍ਰਾਮ ਖੇਤਰ ਵਿੱਚ ਵਾਪਰੀ, ਜਿੱਥੇ ਚੰਦਰਨਾਥ ਨੂੰ ਨਿਸ਼ਾਨਾ ਬਣਾ ਕੇ ਚਾਰ ਗੋਲੀਆਂ ਚਲਾਈਆਂ ਗਈਆਂ ।

ਗੋਲੀਬਾਰੀ ਦੌਰਾਨ ਡਰਾਈਵਰ ਹੋਇਆ ਜਖਮੀ

ਗੋਲੀਬਾਰੀ ਵਿੱਚ ਚੰਦਰਨਾਥ ਅਤੇ ਉਸ ਦਾ ਡਰਾਈਵਰ ਗੰਭੀਰ ਜ਼ਖ਼ਮੀ (Seriously injured) ਹੋ ਗਏ । ਜਿਸ ਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਚੰਦਰਨਾਥ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਚੰਦਰਨਾਥ ਦੀ ਗੱਡੀ ਨੂੰ ਸੜਕ ਦੇ ਵਿਚਕਾਰ ਰੋਕ ਕੇ ਹਮਲਾ ਕੀਤਾ ਗਿਆ । ਪੁਲਿਸ ਸੂਤਰਾਂ ਅਨੁਸਾਰ, ਦੋ ਗੱਡੀਆਂ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਚੰਦਰਨਾਥ ਰੱਥ ਦੀ ਕਾਰ ਦਾ ਪਿੱਛਾ ਕਰ ਰਹੀਆਂ ਸਨ। ਕਾਰ ਨੇ ਚੰਦਰ ਦੀ ਗੱਡੀ ਨੂੰ ਓਵਰਟੇਕ ਕਰ ਲਿਆ, ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ `ਤੇ ਗੋਲੀਆਂ ਚਲਾ ਦਿੱਤੀਆਂ ।

ਸੀ. ਸੀ. ਟੀ. ਵੀ. ਦੀ ਜਾਂਚ ਜਾਰੀ

ਗੋਲੀਬਾਰੀ ਦੀ ਘਟਨਾ ਸਬੰਧੀ ਪੁਲਸ ਜਸ਼ੋਰ ਰੋਡ ਤੋਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ, ਜਿੱਥੇ ਇਹ ਘਟਨਾ ਵਾਪਰੀ ਸੀ। ਹੁਣ ਤੱਕ, ਚਸ਼ਮਦੀਦਾਂ ਤੋਂ ਮੁੱਢਲੀ ਜਾਣਕਾਰੀ ਇਕੱਠੀ ਕੀਤੀ ਗਈ ਹੈ । ਗਵਾਹਾਂ ਨੇ ਪੁਲਸ ਨੂੰ ਦੱਸਿਆ ਕਿ ਮੋਟਰਸਾਈਕਲ ‘ਤੇ ਰਜਿਸਟ੍ਰੇਸ਼ਨ ਪਲੇਟ ਨਹੀਂ ਸੀ । ਚੰਦਰਨਾਥ ਨੂੰ ਕਈ ਥਾਂ ਗੋਲੀਆਂ ਮਾਰੀਆਂ ਗਈਆ । ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਸ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ । ਜਾਣਕਾਰੀ ਮਿਲਣ `ਤੇ ਸ਼ੁਭੇਂਦੂ ਅਧਿਕਾਰੀ ਨੇ ਨਿੱਜੀ ਤੌਰ ‘ਤੇ ਹਸਪਤਾਲ ਦਾ ਦੌਰਾ ਕੀਤਾ ਅਤੇ ਘਟਨਾ ਬਾਰੇ ਪੁੱਛਗਿੱਛ ਕੀਤੀ ।

ਧੂਰੀ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ : ਓ. ਐਸ. ਡੀ.

0
Complaints

ਧੂਰੀ, 6 ਮਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਦੇ ਓ. ਐਸ. ਡੀ. ਸੁਖਵੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਧੂਰੀ ਵਾਸੀਆਂ ਦੀ ਹਰੇਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ ।

ਕਦੋਂ ਕੀਤਾ ਗਿਆ ਇਹ ਐਲਾਨ

ਮਿਲੀ ਜਾਣਕਾਰੀ ਅਨੁਸਾਰ ਉਕਤ ਐਲਾਨ ਓ. ਐਸ. ਡੀ. (O. S. D.) ਸੁਖਵੀਰ ਸਿੰਘ ਵਲੋਂ ਹਲਕਾ ਧੂਰੀ ਵਿੱਚ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਂਦੇ ਹੋਏ ਮੁੱਖ ਮੰਤਰੀ ਸਹਾਇਤਾ ਕੇਂਦਰ ਵਿਖੇ ਧੂਰੀ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਮੌਕੇ ਕੀਤਾ ਗਿਆ ਹੈ । ਇਸ ਦੌਰਾਨ ਵੱਖ-ਵੱਖ ਇਲਾਕਿਆਂ ਤੋਂ ਆਏ ਲੋਕਾਂ ਨੇ ਆਪਣੇ ਰੋਜ਼ਮਰ੍ਹਾ ਦੇ ਮਸਲਿਆਂ, ਵਿਕਾਸ ਕਾਰਜਾਂ ਅਤੇ ਨਿੱਜੀ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ।

ਸੁਖਵੀਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਓ. ਐਸ. ਡੀ. ਸੁਖਵੀਰ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਸੰਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਕਈ ਮਸਲਿਆਂ ਦਾ ਤੁਰੰਤ ਹੱਲ ਵੀ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਧੂਰੀ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਵਿੱਚ ਪੰਜਾਬ ਸਰਕਾਰ (Punjab Government) ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦਿਆਂ ਤੁਰੰਤ ਕਾਰਵਾਈ ਕਰਨ ਲਈ ਵਚਨਬੱਧ ਹੈ ਅਤੇ ਇਸੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਨਿਯਮਿਤ ਤੌਰ ’ਤੇ ਕਰਵਾਏ ਜਾ ਰਹੇ ਹਨ, ਤਾਂ ਜੋ ਸਰਕਾਰ ਅਤੇ ਲੋਕਾਂ ਵਿਚਕਾਰ ਸਿੱਧਾ ਸੰਪਰਕ ਬਣਿਆ ਰਹੇ ।

ਸਰਕਾਰ ਦਾ ਮਕਸਦ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਾ ਹੈ : ਸੁਖਵੀਰ ਸਿੰਘ

ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਸਹੂਲਤਾਂ ਘਰ ਦੇ ਨੇੜੇ ਹੀ ਮੁਹੱਈਆ ਕਰਵਾਉਣਾ ਹੈ ਅਤੇ ਹਰੇਕ ਵਿਅਕਤੀ ਨੂੰ ਇਨਸਾਫ ਅਤੇ ਸਹੂਲਤਾਂ ਦੀ ਸਮੇਂ-ਸਿਰ ਪ੍ਰਾਪਤੀ ਯਕੀਨੀ ਬਣਾਈ ਜਾ ਰਹੀ ਹੈ ।

ਇਸ ਮੌਕੇ ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ, ਡਾਇਰੈਕਟਰ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਅਨਿਲ ਮਿੱਤਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ, ਡਾਇਰੈਕਟਰ ਪੁਸ਼ਪਿੰਦਰ ਸ਼ਰਮਾ, ਬਲਾਕ ਪ੍ਰਧਾਨ ਨਰੇਸ਼ ਸਿੰਗਲਾ, ਬਲਵਿੰਦਰ ਸਿੰਘ (ਬਿੱਲੂ), ਬਲਦੇਵ ਸਿੰਘ ਖਾਲਸਾ, ਬਲਾਕ ਪ੍ਰਧਾਨ ਸੁਖਪਾਲ ਸਿੰਘ ਪਾਲਾ, ਐਡਵੋਕੇਟ ਹੈਪੀ ਗਰਗ, ਡਾਇਰੈਕਟਰ ਸ਼ੂਗਰਫੈੱਡ ਜਸਪਾਲ ਸਿੰਘ ਭੁੱਲਰ, ਵੀਰਭਾਨ, ਦਵਿੰਦਰ ਸਿੰਘ ਅਤੇ ਐਡਵੋਕੇਟ ਰਾਜੀਵ ਚੌਧਰੀ ਸਮੇਤ ਹੋਰ ਵਿਅਕਤੀ ਮੌਜੂਦ ਸਨ।

ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਕੈਬਨਿਟ ਮੰਤਰੀ ਦਾ ਗੰਨਮੈਨ ਗ੍ਰਿਫ਼ਤਾਰ

0
Arrest

ਵਾਰਾਣਸੀ, 6 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਵਾਰਾਣਸੀ ਦੀ ਪੁਲਸ ਨੇ ਕੈਬਨਿਟ ਮੰਤਰੀ ਦੇ ਗੰਨਮੈਨ ਨੂੰ ਸੈਕਸ਼ ਸ਼ੋਸ਼ਣ (Sexual abuse) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕਿਸ ਕੈਬਨਿਟ ਮੰਤਰੀ ਦੇ ਗੰਨਮੈਨ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਵਾਰਾਣਸੀ ਪੁਲਸ ਨੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ (Cabinet Minister Om Prakash Rajbhar) ਦੇ ਗੰਨਮੈਨ ਨੂੰ ਵਿਆਹ ਦੇ ਝੂਠੇ ਵਾਅਦੇ ਅਧੀਨ 4 ਸਾਲਾਂ ਤੱਕ ਇਕ ਔਰਤ ਦਾ ਸੈਕਸ ਸ਼ੋਸ਼ਣ ਕਰਨ ਤੇ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਹੈ ।

ਕੀ ਦੱਸਿਆ ਪੁਲਸ ਥਾਣਾ ਮੁਖੀ ਨੇ

ਸਾਰਨਾਥ ਪੁਲਸ ਸਟੇਸ਼ਨ ਦੇ ਮੁਖੀ ਪੰਕਜ ਕੁਮਾਰ ਤ੍ਰਿਪਾਠੀ ਨੇ ਮੰਗਲਵਾਰ ਦੱਸਿਆ ਕਿ ਪੁਲਸ ਸਟੇਸ਼ਨ ਖੇਤਰ ‘ਚ ਰਹਿਣ ਵਾਲੀ ਇਕ ਮੁਟਿਆਰ ਨੇ ਮਿਰਜ਼ਾਪੁਰ ਦੇ ਇਕ ਕਾਂਸਟੇਬਲ ਤੇ ਸੂਬੇ ਦੇ ਪੰਚਾਇਤੀ ਰਾਜ ਤੇ ਘੱਟ ਗਿਣਤੀ ਭਲਾਈ ਮੰਤਰੀ ਓਮ ਪ੍ਰਕਾਸ਼ ਰਾਜਭਰ ਦੇ ਗੰਨਮੈਨ ਪ੍ਰਸ਼ਾਂਤ ਰਾਏ (Gunman Prashant Roy) ‘ਤੇ ਉਸ ਦਾ ਸੈਕਸ ਸ਼ੋਸ਼ਣ ਕਰਨ ਤੇ ਵਿਆਹ ਦੇ ਝੂਠੇ ਵਾਅਦੇ ਅਧੀਨ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ ।

ਕੀ ਦਾਅਵਾ ਕੀਤਾ ਔਰਤ ਨੇ

ਤ੍ਰਿਪਾਠੀ ਅਨੁਸਾਰ ਔਰਤ ਦਾ ਦਾਅਵਾ ਹੈ ਕਿ ਉਹ 2 ਸਾਲ ਪਹਿਲਾਂ ਰਾਏ ਨਾਲ ਰਹਿਣ ਲੱਗੀ ਸੀ । ਇਸ ਸਮੇਂ ਦੌਰਾਨ ਉਹ ਦੋ ਵਾਰ ਗਰਭਵਤੀ ਹੋਈ ਪਰ ਕਾਂਸਟੇਬਲ ਨੇ ਉਸ ਨੂੰ ਦੋਵੇਂ ਵਾਰ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ । ਮੁਲਜ਼ਮ ਕਾਂਸਟੇਬਲ ਗਾਜ਼ੀਪੁਰ ‘ਚ ਤਾਇਨਾਤ ਹੈ ਅਤੇ 2 ਸਾਲਾਂ ਤੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਦੀ ਸੁਰੱਖਿਆ ਡਿਊਟੀ ‘ਤੇ ਹੈ ।

ਸੀ. ਬੀ. ਆਈ. ਨੇ ਡੀ. ਐੱਸ. ਪੀ. ਵਿਰੁੱਧ ਕੀਤਾ ਮਾਮਲਾ ਦਰਜ

0
CBI

ਨਵੀਂ ਦਿੱਲੀ, 6 ਮਈ 2026 : ਕੇਂਦਰੀ ਜਾਂਚ ਏਜੰਸੀ (Central Investigation Agency) ਵਲੋਂ ਆਮਦਨ ਨਾਲੋਂ ਵਧ ਜਾਇਦਾਦ ਦੇ ਮਾਮਲੇ ਵਿਚ ਆਪਣੇ ਹੀ ਡੀ. ਐਸ. ਪੀ. ਵਿਰੁੱਧ ਕੇਸ ਦਰਜ (Case registered) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੇ ਲੱਖ ਦੀ ਜਾਇਦਾਦ ਬਣਾਉਣ ਦਾ ਮਾਮਲਾ ਕੀਤਾ ਗਿਆ ਹੈ ਦਰਜ

ਸੀ. ਬੀ. ਆਈ. ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਡੀ. ਐੱਸ. ਪੀ. ਤੇ ਉਸ ਦੀ ਪਤਨੀ ਵਿਰੁੱਧ 2021-24 ਦੌਰਾਨ 98.33 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਹੈ, ਜੋ ਉਨ੍ਹਾਂ ਦੀ ਆਮਦਨ ਦੇ ਜਾਣੂੰ ਸੋਮਿਆਂ ਤੋਂ 87 ਫੀਸਦੀ ਵੱਧ ਹੈ। ਅਧਿਕਾਰੀ ਤੇ ਉਸ ਦੀ ਪਤਨੀ ਜਾਇਦਾਦਾਂ ਲਈ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ‘ਚ ਅਸਫਲ ਰਹੇ, ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਐਕਟ (Prevention of Corruption Act) ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ । ਅਧਿਕਾਰੀਆਂ ਨੇ ਕਿਹਾ ਕਿ ਡੀ. ਐੱਸ. ਪੀ. ਪਹਿਲਾਂ ਹੀ 2024 ਦੇ ਇਕ ਮਾਮਲੇ ‘ਚ ਜਾਂਚ ਦਾ ਸਾਹਮਣਾ ਕਰ ਰਿਹਾ ਸੀ ਜਿਸ ‘ਚ ਉਸ ‘ਤੇ ਕੰਪਨੀਆਂ ਤੇ ਵਿਅਕਤੀਆਂ ਤੋਂ ਕਥਿਤ ਰੂਪ ‘ਚ 5 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਸੀ ।

ਪੰਜਾਬ ਸਰਕਾਰ ਨੇ ਮਾਲ ਅਫ਼ਸਰਾਂ ਦੇ ਕੀਤੇ ਤਬਾਦਲਾ ਹੁਕਮ ਜਾਰੀ

0
Transfer

ਚੰਡੀਗੜ੍ਹ, 6 ਮਈ 2026 : ਪੰਜਾਬ ਸਰਕਾਰ (Punjab Government) ਵਲੋਂ ਮਾਲ-ਪੁਨਰਵਾਸ ਤੇ ਆਫ਼ਤ ਪ੍ਰਬੰਧਨ ਵਿਭਾਗ `ਚ 12 ਮਾਲ ਅਫਸਰਾਂ ਦੇ ਤਬਾਦਲੇ (Transfers) ਕਰ ਦਿੱਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਜਿਨ੍ਹਾਂ ਵਿਚ :

ਚੰਡੀਗੜ੍ਹ ਪੁਲਸ ਨੇ ਪੰਜ ਗੈਂਗਸਟਰਾਂ ਨੂੰ ਕੀਤਾ ਹਥਿਆਰਾਂ ਸਮੇਤ ਗ੍ਰਿਫ਼ਤਾਰ

0
gangsters

ਚੰਡੀਗੜ੍ਹ, 6 ਮਈ 2026 : ਚੰਡੀਗੜ੍ਹ ਪੁਲਸ (Chandigarh Police) ਦੇ ਅਪ੍ਰੇੇਸ਼ਨ ਸੈਲ ਵਲੋਂ ਅਪ੍ਰੇ਼ਸ਼ਨ ਕਲੀਨ ਸਵੀਪ (Operation Clean Sweep) ਤਹਿਤ ਪੰਜ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕਿਸ ਦੀ ਅਗਵਾਈ ਹੇਠ ਚਲਾਇਆ ਗਿਆ ਸੀ ਅਪ੍ਰੇੇਸ਼ਨ

ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਸ ਦੇ ਅਪ੍ਰੇਸ਼ਨ ਸੈਲ ਵਲੋਂ ਜੋ ਅਪ੍ਰੇਸ਼ਨ ਕਲੀਨ ਸਵੀਪ ਤਹਿਤ ਪੰਜ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਇਹ ਆਪ੍ਰੇਸ਼ਨ ਡੀ. ਆਈ. ਜੀ. ਰਾਜੀਵ ਰੰਜਨ ਸਿੰਘ ਅਤੇ ਐਸ. ਪੀ. (ਆਪ੍ਰੇਸ਼ਨਜ਼) ਗੀਤਾਂਜਲੀ ਖੰਡੇਲਵਾਲ ਦੇ ਨਿਰਦੇਸ਼ਾਂ ‘ਤੇ ਚਲਾਇਆ ਗਿਆ ਸੀ । ਡੀ. ਐਸ. ਪੀ. ਵਿਕਾਸ ਸਿ਼ਓਕੰਦ ਦੀ ਅਗਵਾਈ ਵਿੱਚ ਇੰਸਪੈਕਟਰ ਸਤਵਿੰਦਰ ਦੀ ਟੀਮ ਨੇ ਛਾਪੇਮਾਰੀ ਕਰਕੇ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ।

ਕੀ ਕੀ ਬਰਾਮਦ ਕੀਤਾ ਗਿਆ ਹੈ ਗੈਂਗਸਟਰਾਂ ਕੋਲੋਂ

ਪੁਲਸ ਵਲੋਂ ਜੋ ਅੱਜ ਪੰਜ ਗੈਂਗਸਟਰਾਂ (Gangsters) ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ਦੇ ਕੋਲੋਂ 5 ਘਾਤਕ ਹਥਿਆਰ ਜਿਸ ਵਿੱਚ 4 ਸੈਮੀ-ਆਟੋਮੈਟਿਕ ਹਥਿਆਰ ਅਤੇ 1 ਦੇਸੀ ਕੱਟਾ, 9 ਜਿਊਂਦੇ ਕਾਰਤੂਸ ਅਤੇ ਇੱਕ ਫੋਰਡ ਫਿਗੋ ਕਾਰ ਬਰਾਮਦ ਕੀਤੀ ਗਈ ਹੈ ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਹੈ ਕੌਣ ਕੌਣ

ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਵਿਚ ਸੰਜੂ ਕੰਚਾ, ਅਨਸ ਰਈਨ, ਬਲਵੰਤ, ਰਣਜੀਤ ਅਤੇ ਸੁਭਾਸ਼ ਸ਼ਾਮਲ ਹਨ । ਪੁਲਸ ਮੁਤਾਬਕ ਸੰਜੂ ਕੰਚਾ ਜੋ ਕਿ ਮਲੋਆ ਦਾ ਰਹਿਣ ਵਾਲਾ ਨੂੰ 18 ਅਪ੍ਰੈਲ ਨੂੰ ਸੈਕਟਰ-38 ਵੈਸਟ ਤੋਂ ਇੱਕ ਪਿਸਤੌਲ ਸਮੇਤ ਫੜਿਆ ਗਿਆ ਸੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੀ ਬਾਕੀ ਗੈਂਗਸਟਰਾਂ ਦਾ ਪਤਾ ਲਗਾਇਆ ਜਾ ਸਕਿਆ ਹੈ । ਇਸੇ ਤਰ੍ਹਾਂ ਅਨਸ ਰਈਨ ਜੋ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸੀ ਨੂੰ ਅੰਬਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ, ਜਿੱਥੇ ਇਹ ਪਹਿਲਾਂ ਆਰ. ਡੀ. ਐਕਸ ਧਮਾਕਾਖੇਜ਼ ਸਮੱਗਰੀ ਨਾਲ ਫੜਿਆ ਗਿਆ ਸੀ ।

ਬਾਕੀ ਬੱਚੇ ਤਿੰਨ ਗੈਂਗਸਟਰਾਂ ਸਬੰਧੀ ਕੀ ਹੈ ਜਾਣਕਾਰੀ

ਪਕੜੇ ਗਏ ਗੈਂਗਸਟਰ ਬਲਵੰਤ ਨੂੰ ਡਕੈਤੀ ਅਤੇ ਲੁੱਟ-ਖੋਹ ਵਰਗੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੋਣ ਤੇ ਸੈਕਟਰ-45 ਨੇੜੇ ਇੱਕ ਫੋਰਡ ਫਿਗੋ ਕਾਰ ਸਮੇਤ ਪਿੱਛਾ ਕਰਕੇ ਫੜਿਆ ਗਿਆ । ਇਸੇ ਤਰ੍ਹਾਂ ਰਣਜੀਤ ਨੂੰ ਜੋ ਪੁਲਸ ਸਟੇਸ਼ਨ-34 ਵਿੱਚ ਦਰਜ ਇਰਾਦਾ-ਏ-ਕਤਲ ਦੇ ਕੇਸ ਵਿੱਚ ਲੋੜੀਂਦਾ ਸੀ ਨੂੰ ਪਕੜਿਆ ਗਿਆ ਅਤੇ ਸੁਭਾਸ਼ ਇਹ ਖਤਰਨਾਕ ਕਾਲੀ ਸ਼ੂਟਰ ਦਾ ਨਜ਼ਦੀਕੀ ਸਾਥੀ ਅਤੇ ਉਸ ਦਾ ‘ਫੁੱਟ ਸੋਲਜਰ`ਦੱਸਿਆ ਜਾ ਰਿਹਾ ਹੈ ਸ਼ਾਮਲ ਹਨ ।

 

ਖੰਨਾ ਤੋਂ 80 ਕਿਲੋਮੀਟਰ ਮੋਹਾਲੀ ਤੱਕ ਦੌੜ ਲਗਾ ਕੇ ਮੈਚ ਦੇਖਣ ਪਹੁੰਚਿਆ ਅਮਰਿੰਦਰ

0
Amarinder

ਮੋਹਾਲੀ, 6 ਮਈ 2026 : ਪੰਜਾਬ ਦੇ ਸ਼ਹਿਰ ਖੰਨਾ (Khanna) ਦੇ ਪਿੰਡ ਰਾਜੇਵਾਲ ਦੇ ਵਸਨੀਕ ਨੌਜਵਾਨ ਅਮਰਿੰਦਰ ਸਿੰਘ (Amarinder Singh) ਨੇ ਖੰਨਾ ਤੋਂ ਮੋਹਾਲੀ ਤੱਕ ਦਾ 80 ਕਿਲੋਮੀਟਰ ਤੱਕ ਦਾ ਸਫਰ ਦੌੜ ਕੇ ਤੈਅ ਕੀਤਾ ਹੈ ।

ਅਮਰਿੰਦਰ ਸਿੰਘ ਦੇ ਉਦਮ ਦੇ ਮੱਦੇਨਜ਼ਰ ਪ੍ਰਿਟੀ ਜਿੰਟਾ ਨੇ ਕੀਤੀ ਮੁਲਾਕਾਤ

ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਜੇਵਾਲ ਦੇ ਵਸਨੀਕ ਨੌਜਵਾਨ ਅਮਰਿੰਦਰ ਸਿੰਘ ਜਿਸਨੇ ਮੋਹਾਲੀ ਵਿਖੇ ਹੋ ਰਹੇ ਆਈ. ਪੀ. ਐਲ. ਮੈਚ (I. P. L. Match) ਨੂੰ ਦੇਖਣ ਲਈ ਖੰਨਾ ਤੋਂ 80 ਕਿਲੋਮੀਟਰ ਤੱਕ ਦੀ ਦੌੜ ਲਗਾ ਦਿੱਤੀ ਦਾ ਜਜ਼ਬਾ ਦੇਖ ਕੇ ਪ੍ਰਸਿੱਧ ਫਿਲਮ ਸਟਾਰ ਤੇ ਪੰਜਾਬ ਕਿੰਗਜ ਇਲੈਵਨ (Punjab Kings Eleven) ਦੀ ਆਨਰ ਪ੍ਰਿਟੀ ਜਿੰਟਾ ਨੇ ਖੁਦ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਸਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਉਸਨੂੰ ਇਕ ਟੀ-ਸ਼ਰਟ ਵੀ ਪ੍ਰਦਾਨ ਕੀਤੀ ।

ਕੀ ਦੱਸਿਆ ਅਮਰਿੰਦਰ ਨੇ

ਨੌਜਵਾਨ ਤੇ ਦੌੜਾਕ ਅਮਰਿੰਦਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਦੌੜਨ ਦਾ ਬਹੁਤ ਸ਼ੌਕ ਹੈ ਤੇ ਉਹ ਅਕਸਰ ਲੰਬੀ ਦੌੜ ਲਗਾ ਕੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਪਾਉਂਦਾ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ । ਉਸ ਦੇ ਮਨ ਵਿੱਚ ਪ੍ਰਿਟੀ ਜਿੰਟਾ (Preity Zinta) ਨੂੰ ਮਿਲਣ ਦੀ ਤਮੰਨਾ ਸੀ । ਇਸ ਇੱਛਾ ਨੂੰ ਪੂਰਾ ਕਰਨ ਲਈ ਉਹ 80 ਕਿਲੋਮੀਟਰ ਦੌੜਿਆ । ਸਫ਼ਰ ਦੌਰਾਨ ਉਹ ਹਰ 15 ਕਿਲੋਮੀਟਰ ਤੋਂ ਬਾਅਦ ਸਿਰਫ਼ 5 ਮਿੰਟ ਦਾ ਆਰਾਮ ਕਰਦਾ ਸੀ ।

ਅਮਰਿੰਦਰ ਦੌੜੇਗਾ ਹੁਣ ਰਾਣੀਤਾਲ ਤੋਂ ਧਰਮਸ਼ਾਲਾ ਤੱਕ

ਹੈਰਾਨੀ ਦੀ ਗੱਲ ਇਹ ਸੀ ਕਿ ਅਮਰਿੰਦਰ ਕੋਲ ਮੈਚ ਦੇਖਣ ਲਈ ਟਿਕਟ ਨਹੀਂ ਸੀ। ਪਰ ਸਟੇਡੀਅਮ ‘ਤੇ ਤਾਇਨਾਤ ਪੁਲਸ ਅਫ਼ਸਰਾਂ ਨੇ ਉਸ ਨੂੰ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਦੇਖਿਆ ਹੋਇਆ ਸੀ, ਜਿਸ ਕਾਰਨ ਉਸ ਦੀ ਹਿੰਮਤ ਦੀ ਦਾਦ ਦਿੰਦਿਆਂ ਪੁਲਸ ਨੇ ਉਸ ਨੂੰ ਅੰਦਰ ਐਂਟਰੀ ਦਿੱਤੀ । ਅਮਰਿੰਦਰ ਦੇ ਹੌਂਸਲੇ ਹੁਣ ਹੋਰ ਵੀ ਬੁਲੰਦ ਹਨ। ਉਸ ਨੇ ਐਲਾਨ ਕੀਤਾ ਹੈ ਕਿ ਉਹ 17 ਮਈ ਨੂੰ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਹੋਣ ਵਾਲੇ ਪੰਜਾਬ ਕਿੰਗਜ਼ ਦੇ ਮੈਚ ਨੂੰ ਦੇਖਣ ਲਈ ਰਾਣੀਤਾਲ ਤੋਂ ਧਰਮਸ਼ਾਲਾ ਤੱਕ ਕਰੀਬ 40 ਕਿਲੋਮੀਟਰ ਦੌੜ ਕੇ ਜਾਵੇਗਾ ।