ਮੁੱਖ ਮੰਤਰੀ ਪਿੰਡ ਦੀ ਸੱਥ ਵਿਚ ਬੈਠ ਕੇ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ

0
21
Meet Hair

ਬਰਨਾਲਾ, 23 ਜੂਨ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹਲਕਾ ਮਹਿਲਕਲਾਂ ਦੋ ਪਿੰਡ ਜਲੂਰ ਵਿਖੇ ਪਿੰਡ ਦੀ ਸੱਥ ਵਿਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ।

ਕਿਹੜੇ ਦਿਨ ਸੁਣਨਗੇ ਸੀ. ਐਮ. ਮੁਸ਼ਕਲਾਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਜਿਨ੍ਹਾਂ ਵਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਜਲੂਰ ਵਿਖੇ ਪਹੁੰਚ ਕੇ ਪਿੰਡ ਦੀ ਸੱਥ ਵਿਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਉਹ 25 ਜੂਨ ਦਿਨ ਵੀਰਵਾਰ ਹੈ। ਇਹ ਜਾਣਕਾਰੀ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hair) ਵੱਲੋਂ ਦਿੱਤੀ ਗਈ ਹੈ ।

ਮੁੱਖ ਮੰਤਰੀ ਦੀ ਫੇਰੀ ਸਰਕਾਰ ਤੁਹਾਡੇ ਦੁਆਰ ਮੁਹਿੰਮ ਹੈ ਹਿੱਸਾ

ਮੀਤ ਹੇਅਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਫੇਰੀ ਪੰਜਾਬ ਸਰਕਾਰ (Punjab Government) ਦੀ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਦਾ ਹਿੱਸਾ ਹੈ, ਜਿਸ ਤਹਿਤ ਚੰਡੀਗੜ੍ਹ ਦੇ ਵੱਡੇ ਦਫ਼ਤਰਾਂ ਦੀ ਬਜਾਏ ਹੁਣ ਸਰਕਾਰ ਖੁਦ ਪਿੰਡਾਂ ਦੀਆਂ ਸੱਥਾਂ ’ਚ ਪਹੁੰਚ ਕੇ ਲੋਕਾਂ ਦੇ ਮਸਲੇ ਹੱਲ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕਿਸੇ ਰਵਾਇਤੀ ਰੈਲੀ ਵਾਂਗ ਸਿਰਫ਼ ਭਾਸ਼ਣ ਨਹੀਂ ਦੇਣਗੇ, ਬਲਕਿ ਪਿੰਡ ਦੀ ਸੱਥ ’ਚ ਆਮ ਲੋਕਾਂ ਨਾਲ ਜ਼ਮੀਨੀ ਪੱਧਰ ‘ਤੇ ਗੱਲਬਾਤ ਕਰਨਗੇ ।

ਸਮੱਸਿਆਵਾਂ ਦਾ ਹੱਲ ਮੌਕੇ ਤੇ ਕਰਨ ਲਈ ਅਧਿਕਾਰੀ ਹੋਣਗੇ ਮੌਕੇ ਤੇ ਹਾਜ਼ਰ

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਹਾਜ਼ਰ ਰਹਿਣਗੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਬਿਜਲੀ, ਪਾਣੀ, ਸੜਕਾਂ ਤੇ ਨਹਿਰੀ ਪਾਣੀ ਦੇ ਮਸਲੇ ਦਾ ਮੌਕੇ `ਤੇ ਹੀ ਹੱਲ ਕੀਤਾ ਜਾ ਸਕੇ । ਇਸ ਦੌਰੇ ਦੌਰਾਨ ਮੁੱਖ ਮੰਤਰੀ ਵੱਲੋਂ ਪਿੰਡ ਜਲੂਰ ਤੇ ਆਲੇ-ਦੁਆਲੇ ਦੇ ਪਿੰਡਾਂ ਲਈ ਕਈ ਅਹਿਮ ਵਿਕਾਸ ਗ੍ਰਾਂਟਾਂ ਤੇ ਪ੍ਰੋਜੈਕਟਾਂ ਦਾ ਐਲਾਨ ਕੀਤੇ ਜਾਣ ਦੀ ਵੀ ਉਮੀਦ ਹੈ ।

ਐਮ. ਪੀ. ਹੇਅਰ ਨੇ ਲੋਕਾਂ ਨੂੰ ਕੀਤੀ ਮੁੱਖ ਮੰਤਰੀ ਅੱਗੇ ਵਿਚਾਰ ਤੇ ਮੰਗਾਂ ਰੱਖਣ ਦੀ ਅਪੀਲ

ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਹਲਕੇ ਦੇ ਲੋਕਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਪਿੰਡ ਜਲੂਰ ਵਿਖੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 25 ਜੂਨ ਨੂੰ ਇਸ ਸੱਥ ਦੇ ਇਕੱਠ ’ਚ ਵੱਧ-ਚੜ੍ਹ ਕੇ ਪਹੁੰਚਣ ਤੇ ਮੁੱਖ ਮੰਤਰੀ ਸਾਹਮਣੇ ਆਪਣੇ ਵਿਚਾਰ ਤੇ ਮੰਗਾਂ ਬੇਝਿਜਕ ਹੋ ਕੇ ਰੱਖਣ । ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਰੈਲੀ ਸਬੰਧੀ ਪ੍ਰਚਾਰ ਕਰਦਿਆਂ ਦੱਸਿਆ ਕਿ ਸਾਡੀ ਸਰਕਾਰ ਦਾ ਮਕਸਦ ਸੱਤਾ ਨੂੰ ਲੋਕਾਂ ਦੇ ਬੂਹੇ ਤੱਕ ਲੈ ਕੇ ਜਾਣਾ ਹੈ। ਮੁੱਖ ਮੰਤਰੀ ਦਾ ਪਿੰਡ ਦੀ ਸੱਥ `ਚ ਬੈਠਣਾ ਇਹ ਸਾਬਤ ਕਰਦਾ ਹੈ ਕਿ ਇਹ ਸੱਚਮੁੱਚ ਆਮ ਲੋਕਾਂ ਦੀ ਆਪਣੀ ਸਰਕਾਰ ਹੈ ।

LEAVE A REPLY

Please enter your comment!
Please enter your name here