Home Blog Page 81

ਐਸ. ਆਈ. ਟੀ. ਨੇ ਵਿਜੈ ਸਾਂਪਲਾ ਨੂੰ ਸੌਂਪਿਆ ਸੰਮੰਨ

0
Vijay Sampla

ਹੁਸ਼ਿਆਰਪੁਰ, 24 ਜੂਨ 2026 : ਪੰਜਾਬ ਦੇ ਜਿਲਾ ਹੁਸਿ਼ਆਰਪੁਰ (Hoshiarpur) ਵਿਖੇ ਅੱਜ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੇ ਘਰ ਐਸ. ਆਈ. ਟੀ. ਟੀਮ (S. I. T. Team)  ਸੰਮੰਨ ਲੈ ਕੇ ਪਹੁੰਚੀ ਹੈ ਬਾਰੇ ਪਤਾ ਚੱਲਿਆ ਹੈ ।

ਸੰਮੰਨਾਂ ਵਿਚ ਕਦੋਂ ਪੇਸ਼ ਹੋਣ ਲਈ ਗਿਆ ਹੈ ਆਖਿਆ

ਮਿਲੀ ਜਾਣਕਾਰੀ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ (Vijay Sampla) ਦੇ ਘਰ ਜੋ ਅੱਜ ਐਸ. ਆਈ. ਟੀ. ਦੀ ਟੀਮ ਮੁੜ ਸੰਮਨ (Summons) ਲੈ ਕੇ ਪਹੁੰਚੀ ਹੈ ਵਿਚ ਐਸ. ਆਈ. ਟੀ. ਵਲੋਂ ਵਿਜੇ ਸਾਂਪਲਾ ਨੂੰ 28 ਜੂਨ ਨੂੰ ਦੁਬਾਰਾ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਹੈ ।

ਐਸ. ਐਚ. ਓ. ਨੇ ਸੌਂਪੇ ਸਾਂਪਲਾ ਨੂੰ ਸੰਮੰਨ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਡਲ ਟਾਊਨ ਥਾਣੇ ਦੇ ਐਸ. ਐਚ. ਓ. ਮਦਨ ਸਿੰਘ ਨੇ ਵਿਜੇ ਸਾਂਪਲਾ ਨੂੰ ਇਹ ਸੰਮਨ ਸੌਂਪੇ । ਇਸ ਦੌਰਾਨ ਵਿਜੇ ਸਾਂਪਲਾ ਨੇ ਸੰਮਨ ਪ੍ਰਾਪਤ ਕਰਦੇ ਹੋਏ ਆਪਣਾ ਲਿਖਤੀ ਜਵਾਬ ਵੀ ਮੌਕੇ ‘ਤੇ ਹੀ ਦੇ ਦਿੱਤਾ ।

ਕੀ ਜਵਾਬ ਦਿੱਤਾ ਵਿਜੈ ਸਾਂਪਲਾ ਨੇ

ਵਿਜੇ ਸਾਂਪਲਾ ਨੇ ਐਸ. ਆਈ. ਟੀ. ਵਲੋਂ ਉਨ੍ਹਾਂ ਨੂੰ ਸੌਂਪੇ ਗਏ ਸੰਮੰਨ ਮੌਕੇ ਆਪਣੇ ਜਵਾਬ ਵਿਚ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਰਾਜਪਾਲ ਨੂੰ ਦਿੱਤੇ ਗਏ ਬਿਆਨ ਦੀ ਕਾਪੀ ਉਪਲਬੱਧ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਉਹ ਆਪਣਾ ਪੱਖ ਪੂਰੀ ਤਰ੍ਹਾਂ ਨਹੀਂ ਰੱਖ ਸਕਦੇ । ਇਸ ਮਾਮਲੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਚਰਚਾ ਤੇਜ਼ ਹੋ ਗਈ ਹੈ ।

ਰਵਨੀਤ ਬਿੱਟੂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਹੋਏ ਪੇਸ਼

0
Ravneet Bittu

ਚੰਡੀਗੜ੍ਹ, 24 ਜੂਨ 2026 : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ (Punjab State Scheduled Castes Commission) ਵਿਖੇ ਅੱਜ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਵਲੋਂ ਪੇਸ਼ ਹੋ ਕੇ ਆਪਣਾ ਪੱਖ ਰੱਖੇ ਜਾਣ ਦਾ ਸਮਾਚਾਰ ਹੈ ।

ਕੀ ਪੱਖ ਰੱਖਿਆ ਗਿਆ ਹੈ ਰਵਨੀਤ ਬਿੱਟੂ ਵਲੋਂ

ਮਿਲੀ ਜਾਣਕਾਰੀ ਅਨੁਸਾਰ ਰੇਲਵੇ ਰਾਜ ਮੰਤਰੀ (Minister of State for Railways) ਰਵਨੀਤ ਸਿੰਘ ਬਿੱਟੂ ਵਲੋਂ ਅੱਜ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਹੋ ਕੇ ਕਮਿਸ਼ਨ ਦੇ ਚੇਅਰਮੈਨ ਗੜ੍ਹੀ ਅੱਗੇ ਆਪਣਾ ਪੱਖ ਰੱਖਿਆ ਗਿਆ ਹੈ ਦੌਰਾਨ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਹ ਪਹਿਲਾਂ ਵੀ ਮਾਫੀ ਮੰਗ ਚੁੱਕੇ ਹਨ । ਉਨ੍ਹਾਂ ਮੰਨਿਆਂ ਕਿ ਮੇਰੇ ਵੱਲੋਂ ਕਹੇ ਸ਼ਬਦ ਕਾਨੂੰਨੀ ਤੌਰ ‘ਤੇ ਗਲਤ ਸਨ ਅਤੇ ਇਸ ਸਬੰਧੀ ਮੇਰੇ ਵਲੋਂ ਚੈਨਲਾਂ ਜ਼ਰੀਏ ਮੁਆਫੀ ਵੀ ਮੰਗੀ ਜਾ ਚੁੱਕੀ ਹੈ । ਇਥੇ ਹੀ ਬਸ ਨਹੀਂ ਆਪਣੇ ਸੋਸ਼ਲ ਮੀਡੀਆ ਅਕਾਊਂਂਟ ਤੋਂ ਸਬੰਧਤ ਵੀਡੀਓਜ਼ ਨੂੰ ਵੀ ਡਿਲੀਟ ਕੀਤਾ ਜਾ ਚੁੱਕਾ ਹੈ ।

ਕੀ ਸਜ਼ਾ ਸੁਣਵਾਈ ਹੈ ਰਵਨੀਤ ਬਿੱਟੂ ਨੂੰ

ਮਾਮਲੇ ਦੀ ਗੰਭੀਰਤਾ ਨਾਲ ਸੁਣਵਾਈ ਕਰਦੇ ਹੋਏ ਚੇਅਰਮੈਨ ਜਸਵੀਰ ਸਿੰਘ ਗੜੀ (Chairman Jasvir Singh Garhi) ਨੇ ਰਵਨੀਤ ਬਿੱਟੂ ਨੂੰ ਕਿਹਾ ਕਿ ਜਾਤੀ ਸੂਚਕ ਸ਼ਬਦ ਬੋਲਣ ਨੂੰ ਲੈ ਕੇ ਜੋ ਖਾਸ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਸ ਸਬੰਧ ਵਿੱਚ ਤੁਹਾਨੂੰ ਸਜ਼ਾ ਸੁਣਾਈ ਜਾਂਦੀ ਹੈ ਕਿ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਡੇਰਾ ਸੱਚਖੰਡ ਬੱਲਾਂ, ਡੇਰਾ ਬ੍ਰਹਮ ਦਾਸ ਫਿਲੌਰ, ਰਾਮ ਤੀਰਥ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਆਪਣੀ ਭੁੱਲ ਬਖਸ਼ਾਓਗੇ ਤਾਂ ਇਸ ਤੋਂ ਉਪਰੰਤ ਇਸ ਮਾਮਲੇ ਨੂੰ ਸਮਾਪਤ ਸਮਝਿਆ ਜਾਵੇਗਾ ।

ਹਰਿਆਣਾ ਦੇ ਹਿਸਾਰ ਵਿਚ ਸ਼ੁਰੂ ਹੋਈ ਜੀਵ ਸੰਜੀਵਨੀ ਮਹਾ ਮੁਹਿੰਮ

0
Hisar

ਹਿਸਾਰ, 24 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਹਿਸਾਰ ਵਿਖੇ ਪਸ਼ੂ ਭਲਾਈ ਖੇਤਰ ਵਿਚ ਪਹਿਲੀ ਵਿਲੱਖਣ ਜੀਵ-ਸੰਜੀਵਨੀ ਮਹਾ ਮੁਹਿੰਮ (Jiv-Sanjeevani Maha Campaign) ਦੀ ਸ਼ੁਰੂਆਤ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੈ ਇਹ ਜੀਵ-ਸੰਜੀਵਨੀ ਮਹਾ ਮੁਹਿੰਮ

ਹਿਸਾਰ ਵਿਖੇ ਜੋ ਇਹ ਜੀਵ ਸੰਜੀਵਨੀ ਮਹਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਜਿਥੇ ਆਪਣੇ ਆਪ ਵਿਚ ਦੇਸ ਦੀ ਪਹਿਲੀ ਵਿਲੱਖਣ ਅਤੇ ਪਹਿਲ ਕਦਮੀ ਹੈ, ਉਥੇ ਇਹ ਲਾਲਾ ਲਾਜਪਤ ਰਾਏ ਪਸ਼ੂ ਚਿਕਿਤਸਾ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ (ਲੁਵਾਸ) ਦੇ ਸਹਿਯੋਗ ਨਾਲ ਕੀਤੀ ਗਈ ਹੈ । ਜਿਸ ਤਹਿਤ ਹਿਸਾਰ ‘ਚ ਦੇਸ਼ ਦਾ ਪਹਿਲਾ ਸੰਗਠਿਤ ਪਸ਼ੂ ਖੂਨਦਾਨ ਕੈਂਪ (Animal Blood Donation Camp) ਲਗਾਇਆ ਗਿਆ । ਇਸ ਦਾ ਉਦੇਸ਼ ਭਵਿੱਖ ‘ਚ ਪਸ਼ੂਆਂ ਦਾ ਇਕ ਸਵੈ-ਇੱਛਤ ਖੂਨਦਾਨੀ ਨੈੱਟਵਰਕ ਵਿਕਸਤ ਕਰਨਾ ਹੈ। ਕੈਂਪ ਦੇ ਪਹਿਲੇ ਦਿਨ ਚਾਰ ਕੁੱਤਿਆਂ ਤੇ ਇਕ ਮੱਝ ਨੇ ਖੂਨਦਾਨ ਕਰਕੇ ਇਸ ਨਵੀਂ ਪਹਿਲ ਦਾ ਹਿੱਸਾ ਬਣਨ ਦਾ ਸੰਦੇਸ਼ ਦਿੱਤਾ ।

ਮੁਹਿੰਮ ਦੇ ਉਦਘਾਟਨ ਮੌਕੇ ਲੁਵਾਸ ਦੇ ਵੀ. ਸੀ. ਨੇ ਕੀ ਦੱਸਿਆ

ਮਹਾਂ-ਮੁਹਿੰਮ ਦੇ ਉਦਘਾਟਨ ਮੌਕੇ ਲੁਵਾਸ ਦੇ ਉਪ-ਕੁਲਪਤੀ ਡਾ. ਵਿਨੋਦ ਕੁਮਾਰ ਵਰਮਾ (Vice-Chancellor Dr. Vinod Kumar Verma) ਨੇ ਦੱਸਿਆ ਕਿ ਪਸ਼ੂਆਂ ਲਈ ਖੂਨਦਾਨੀ ਦਾ ਉਪਲਬਧ ਨਾ ਹੋਣਾ ਕਾਫ਼ੀ ਸਮੇਂ ਤੋਂ ਇੱਕ ਵੱਡੀ ਚੁਣੌਤੀ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਕੱਠੇ ਕੀਤੇ ਗਏ ਖੂਨ ਨੂੰ ਲੁਵਾਸ ‘ਚ ਉਪਲਬਧ ਬਲੱਡ ਬੈਂਕ ਦੀ ਸਹੂਲਤ ਰਾਹੀਂ ਸੁਰੱਖਿਅਤ ਰੂਪ ‘ਚ ਸੁਰੱਖਿਅਤ ਕੀਤਾ ਜਾਵੇਗਾ ਤਾਂ ਜੋ ਲੋੜ ਪੈਣ ‘ਤੇ ਗੰਭੀਰ ਰੂਪ ‘ਚ ਬਿਮਾਰ ਪਸ਼ੂਆਂ ਦੇ ਇਲਾਜ ਵਿੱਚ ਉਸਦੀ ਵਰਤੋਂ ਕੀਤੀ ਜਾ ਸਕੇ । ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਮਾਡਲ ਨੂੰ ਵੱਡੇ ਪੱਧਰ ‘ਤੇ ਅਪਣਾਇਆ ਗਿਆ ਤਾਂ ਭਵਿੱਖ ਵਿਚ ਦੇਸ਼ ਭਰ `ਚ ਪਸ਼ੂ ਖੂਨਦਾਨ ਦੀ ਇੱਕ ਸੰਗਠਿਤ ਵਿਵਸਥਾ ਵਿਕਸਤ ਹੋ ਸਕਦੀ ਹੈ ।

ਪਸ਼ੂਆਂ ਨੂੰ ਪੈਂਦੀ ਹੈ ਵੱਖ-ਵੱਖ ਮੌਕਿਆਂ ਤੇ ਖੂਨ ਦੀ ਲੋੜ

ਮਾਹਰਾਂ ਅਨੁਸਾਰ ਸੜਕ ਹਾਦਸਿਆਂ, ਵੱਡੇ ਅਪਰੇਸ਼ਨਾਂ, ਜਣੇਪੇ ਸਬੰਧੀ ਗੁੰਝਲਾਂ, ਐਨੀਮੀਆ, ਚਿੱਚੜਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਬਹੁਤ ਜਿ਼ਆਦਾ ਖੂਨ ਵਗਣ ਦੀਆਂ ਸਥਿਤੀਆਂ ‘ਚ ਪਸ਼ੂਆਂ ਨੂੰ ਤੁਰੰਤ ਖੂਨ ਦੀ ਲੋੜ ਪੈਂਦੀ ਹੈ । ਪਰ ਦੇਸ਼ ਵਿਚ ਹੁਣ ਤਕ ਪਸ਼ੂਆਂ ਲਈ ਕੋਈ ਸੰਗਠਿਤ ਖੂਨਦਾਨ ਪ੍ਰਣਾਲੀ ਵਿਕਸਤ ਨਹੀਂ ਹੋ ਸਕੀ ਸੀ । ਅਜਿਹੇ ਵਿਚ ਕਈ ਵਾਰ ਇਲਾਜ ਦੌਰਾਨ ਢੁਕਵੇਂ ਖੂਨਦਾਨੀ ਦੀ ਭਾਲ ਸਭ ਤੋਂ ਵੱਡੀ ਚੁਣੌਤੀ ਬਣ ਜਾਂਦੀ ਹੈ ।

ਬਲੱਡ ਬੈਂਕ ਵਿਚ ਕਿੰਨੇ ਦਿਨ ਰੱਖਿਆ ਜਾ ਸਕਦਾ ਹੈ ਖੂਨ ਸੁਰੱਖਿਅਤ

ਲੁਵਾਸ ‘ਚ ਪਸ਼ੂਆਂ ਲਈ ਬਲੱਡ ਬੈਂਕ ਦੀ ਸਹੂਲਤ ਚੱਲ ਰਹੀ ਹੈ, ਜਿੱਥੇ ਸੁਰੱਖਿਅਤ ਹਾਲਾਤ ‘ਚ ਖ਼ੂਨ ਨੂੰ ਲਗਪਗ 40 ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਲੋੜ ਪੈਣ ‘ਤੇ ਇਹ ਖੂਨ ਹਾਦਸਿਆਂ, ਸਰਜਰੀ, ਜਣੇਪੇ ਦੀਆਂ ਗੁੰਝਲਾਂ ਅਤੇ ਬਿਮਾਰੀਆਂ ਨਾਲ ਜੂਝ ਰਹੇ ਪਸ਼ੂਆਂ ਦੇ ਇਲਾਜ ‘ਚ ਵਰਤਿਆ ਜਾਂਦਾ ਹੈ । ਮਾਹਿਰਾਂ ਅਨੁਸਾਰ ਸੰਗਠਿਤ ਖੂਨਦਾਨੀ ਨੈੱਟਵਰਕ (Blood Donor Network) ਵਿਕਸਤ ਹੋਣ ਨਾਲ ਹਜ਼ਾਰਾਂ ਪਸ਼ੂਆਂ ਨੂੰ ਸਮੇਂ ਸਿਰ ਇਲਾਜ ਮਿਲ ਸਕੇਗਾ ।

ਉਤਰਾਖੰਡ ਦੇ ਹਲਦਵਾਨੀ ਵਿਖੇ ਜੁੱਤੀਆਂ ਦਾ ਸ਼ੋਅਰੂਮ ਹੋਇਆ ਸੜ ਕੇ ਸੁਆਹ

0
Fire

ਹਲਦਵਾਨੀ, 24 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਹਲਦਵਾਨੀ ਦੇ ਇਕ ਬਾਜ਼ਾਰ ਵਿਖੇ ਬੀਤੀ ਰਾਤ ਜੁੱਤੀਆਂ ਦੇ ਸ਼ੋਅਰੂਮ ਨੂੰ ਅੱਗ (Showroom on fire) ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ ।

ਹਲਦਵਾਨੀ ਦੇ ਕਿਹੜੇ ਬਾਜ਼ਾਰ ਵਿਚ ਹੈ ਦੁਕਾਨ

ਮਿਲੀ ਜਾਣਕਾਰੀ ਮੁਤਾਬਕ ਹਲਦਵਾਨੀ (Haldwani) ਵਿਖੇ ਜੋ ਇਕ ਜੁੱਤੀਆਂ ਦੇ ਸ਼ੋਅਰੂਮ ਨੂੰ ਅਚਾਨਕ ਹੀ ਬੀਤੀ ਰਾਤ ਅੱਗ ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲੀ ਇਹ ਦੁਕਾਨ ਮੀਰਾ ਬਾਜ਼ਾਰ ਵਿਚ ਬਣੀ ਹੋਈ ਹੈ । ਜਾਣਕਾਰੀ ਅਨੁਸਾਰ ਮੀਰਾ ਮਾਰਗ ‘ਤੇ ਸਥਿਤ ਇਹ ਸ਼ੋਅਰੂਮ ਸਮਾਜਵਾਦੀ ਪਾਰਟੀ ਦੇ ਸੂਬਾ ਇੰਚਾਰਜ ਹਾਜੀ ਅਬਦੁਲ ਮਤੀਨ ਸਿੱਦੀਕੀ ਦਾ ਹੈ ।

ਘਟਨਾ ਦਾ ਪਤਾ ਚਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਮੌਕੇ ‘ਤੇ

ਉਕਤ ਅੱਗ ਲੱਗਣ ਦੇ ਵਾਪਰੇ ਘਟਨਾਕ੍ਰਮ ਕਾਰਨ ਲੱਖਾਂ ਦਾ ਸਾਮਾਨ ਸੁਆਹ ਹੋ ਗਿਆ । ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ (Fire brigade) ਅਤੇ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਤੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ ਜਾ ਸਕਿਆ । ਘਟਨਾ ਦੌਰਾਨ ਮੌਕੇ ‘ਤੇ ਮੌਜੂਦ ਹੋਰਨਾਂ ਵਪਾਰੀਆਂ ਵਿੱਚ ਹਫ਼ੜਾ-ਦਫ਼ੜੀ ਦਾ ਮਾਹੌਲ ਰਿਹਾ । ਫਾਇਰ ਅਫ਼ਸਰ ਮਿੰਦਰ ਪਾਲ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਦੇਹਰਾਦੂਨ ਵਿਖੇ ਬੱਸ ਵਲੋਂ 5 ਲੋਕਾਂ ਨੂੰ ਕੁਚਲਣ ਕਾਰਨ ਦੋ ਦੀ ਹੋਈ ਮੌਤ

0
Dehradun Accident

ਦੇਹਰਾਦੂਨ, 24 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਦੇਹਰਾਦੂਨ ਵਿਖੇ ਇਕ ਬਸ ਵਲੋ ਪੰਜ ਵਿਅਕਤੀਆਂ ਨੂੰ ਕੁਚਲਣ (Crush) ਕਾਰਨ ਦੋ ਦੀ ਮੌਤ ਤੇ ਕਈ ਜਖਮੀ ਹੋਏ ਹਨ ।

ਕਿਹੜੇ ਖੇਤਰ ਵਿਖੇ ਵਾਪਰਿਆ ਸੜਕ ਹਦਸਾ

ਮਿਲੀ ਜਾਣਕਾਰੀ ਅਨੁਸਾਰ ਦੇਹਰਾਦੂਨ (Dehradun) ਵਿਚ ਜੋ ਇਕ ਤੇਜ਼ ਰਫ਼ਤਾਰ ਸਿਟੀ ਬੱਸ ਨੇ ਪੰਜ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ ਹੈ , ਜਿਸ ਕਾਰਨ ਦੋ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ (Injured) ਹੋ ਗਏ ਹਨ ਸਾਰੇ ਪੀੜਤਾਂ ਦੀ ਹਾਲਤ ਗੰਭੀਰ ਹੈ । ਇਹ ਹਾਦਸਾ ਪਟੇਲ ਨਗਰ ਦੇ ਲਾਲਪੁਲ ਇਲਾਕੇ ਵਿਚ ਵਾਪਰਿਆ । ਘਟਨਾ ਤੋਂ ਬਾਅਦ ਇਲਾਕੇ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ । ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ ਆਈ. ਐਸ. ਬੀ. ਟੀ. ਤੋਂ ਰਾਜਪੁਰ ਰੋਡ ਜਾ ਰਹੀ ਇਕ ਸਿਟੀ ਬੱਸ ਬੇਕਾਬੂ ਹੋ ਗਈ ਤੇ ਪੈਦਲ ਜਾ ਰਹੇ ਪੰਜ ਵਿਅਕਤੀਆਂ ਨੂੰ ਕੁਚਲ ਦਿੱਤਾ । ਹਾਦਸੇ ਤੋਂ ਬਾਅਦ, ਰਾਹਗੀਰ ਤੁਰੰਤ ਜ਼ਖ਼ਮੀਆਂ ਦੀ ਮਦਦ ਲਈ ਪਹੁੰਚੇ ।

ਜਖਮੀਆਂ ਨੂੰ ਤੁਰੰਤ ਪਹੁੰਚਾਇਆ ਗਿਆ ਹਸਪਤਾਲ

ਉਪਰੋਕਤ ਅਚਾਨਕ ਵਾਪਰੇ ਸੜਕ ਹਾਦਸੇ (Road accidents) ਸਬੰਧੀ ਸੂਚਨਾ ਮਿਲਣ ‘ਤੇ ਪੁਲਸ ਅਤੇ ਐਮਰਜੈਂਸੀ ਸੇਵਾ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ ਗਿਆ । ਘਟਨਾ ਵਾਲੀ ਥਾਂ ਤੇ ਮੌਜੂਦ ਪ੍ਰਤੱਖਦਰਸ਼ੀਆਂ ਅਨੁਸਾਰ ਐਂਬੂਲੈਂਸ ਸਮੇਂ ਸਿਰ ਮੌਕੇ ‘ਤੇ ਨਹੀਂ ਪਹੁੰਚ ਸਕੀ, ਜਿਸਦੇ ਨਤੀਜੇ ਵਜੋਂ, ਜ਼ਖ਼ਮੀਆਂ ਨੂੰ ਈ-ਰਿਕਸ਼ਾ ਅਤੇ ਆਟੋ-ਰਿਕਸ਼ਾ ਵਿੱਚ ਹਸਪਤਾਲ ਲਿਜਾਣਾ ਪਿਆ ।

ਪੁਲਸ ਕਰ ਰਹੀ ਹੈ ਬਸ ਡਰਾਈਵਰ ਤੋਂ ਹਾਦਸੇ ਸਬੰਧੀ ਜਾਣਕਾਰੀ ਇਕੱਠੀ

ਜਾਣਕਾਰੀ ਅਨੁਸਾਰ ਬੱਸ ਡਰਾਈਵਰ (Bus driver) ਨੂੰ ਦਿਲ ਦਾ ਦੌਰਾ ਪਿਆ । ਇਸ ਘਟਨਾ ਕਾਰਨ ਵੱਡਾ ਟ੍ਰੈਫਿਕ ਜਾਮ ਹੋ ਗਿਆ ਅਤੇ ਕਾਫ਼ੀ ਸਮੇਂ ਤੱਕ ਆਵਾਜਾਈ ਦਾ ਪ੍ਰਵਾਹ ਠੱਪ ਰਿਹਾ । ਪੁਲਸ ਮੌਕੇ ‘ਤੇ ਪਹੁੰਚ ਗਈ ਹੈ, ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਸਮੇਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

ਸ੍ਰੀ ਅਕਾਲ ਤਖ਼ਤ ਸਾਹਿਬ ਹਰ ਪੰਜਾਬੀ ਅਤੇ ਸਿੱਖ ਲਈ ਸਰਵਉਚ ਹੈ : ਮੁੱਖ ਮੰਤਰੀ

0
Chief Minister

ਬਠਿੰਡਾ, 24 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ।

ਹੋਰ ਕੀ ਕੀ ਆਖਿਆ ਹੈ ਮੁੱਖ ਮੰਤਰੀ ਮਾਨ ਨੇ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਅੱਜ ਸਪੱਸ਼ਟ ਕੀਤਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ ਪਰ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਸੰਸਥਾ ਦੀ ਦੁਰਵਰਤੋਂ ਕਰਨ ਦੀ ਕੋਸਿ਼ਸ਼ ਕਰ ਰਹੇ ਹਨ । ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਹੁਣ ਧਾਰਮਿਕ ਸੰਸਥਾਵਾਂ ਨੂੰ ਉਨ੍ਹਾਂ ਲੋਕਾਂ ਦੇ ਗਲਬੇ ਵਿੱਚ ਰਹਿਣ ਦੇਣ ਦਾ ਹੋਰ ਬੋਝ ਬਰਦਾਸ਼ਤ ਨਹੀਂ ਕਰ ਸਕਦਾ, ਜਿਨ੍ਹਾਂ ਨੇ ਸਿਆਸੀ ਲਾਹਾ ਲੈਣ ਲਈ ਆਸਥਾ ਦਾ ਸ਼ੋਸ਼ਣ ਕੀਤਾ ਅਤੇ ਸੂਬੇ ਨੂੰ ਨਿਵਾਣਾਂ ਵੱਲ ਧੱਕਣ ਵਾਲੇ ਮਾਫੀਆ ਦੀ ਪੁਸ਼ਤਪਨਾਹੀ ਕੀਤੀ ।

ਨਹਿਰੀ ਸਿੰਚਾਈ ਤੇ ਬਿਜਲੀ ਸਪਲਾਈ ਰਾਹੀਂ ਕਿਸਾਨਾਂ ਨੂੰ ਕੀਤਾ ਜਾ ਰਿਹੈ ਸੁਰੱਖਿਅਤ

ਮੌੜ ਹਲਕੇ ਦੇ ਇਤਿਹਾਸਕ ਪਿੰਡ ਮੰਡੀ ਕਲਾਂ ਵਿਖੇ ਵਿਸ਼ਾਲ ‘ਲੋਕ ਮਿਲਣੀ`ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿੱਥੇ ਉਨ੍ਹਾਂ ਦੀ ਪੰਜਾਬ ਸਰਕਾਰ (Punjab Government) ਨੇ ਬੇਅਦਬੀ ਲਈ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ-2026’ ਬਣਾਇਆ ਹੈ, ਉੱਥੇ ਦੂਜੇ ਪਾਸੇ `ਮਾਵਾਂ ਧੀਆਂ ਸਤਿਕਾਰ ਯੋਜਨਾ`ਰਾਹੀਂ ਔਰਤਾਂ ਨੂੰ ਸਸ਼ਕਤ ਬਣਾਇਆ ਜਾ ਰਿਹਾ ਹੈ, ਨਹਿਰੀ ਸਿੰਚਾਈ ਦੇ ਵਿਸਥਾਰ ਅਤੇ ਦਿਨ ਵੇਲੇ ਬਿਜਲੀ ਸਪਲਾਈ ਰਾਹੀਂ ਕਿਸਾਨਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਵਿੱਚ ਸੁਧਾਰ ਕਰਕੇ ਪੰਜਾਬ ਨੂੰ ਸਕੂਲੀ ਸਿੱਖਿਆ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਇਆ ਜਾ ਰਿਹਾ ਹੈ । ਉਨ੍ਹਾਂ ਪਿੰਡ ਦੇ ਵਿਕਾਸ ਲਈ 50 ਲੱਖ ਰੁਪਏ ਦੀ ਗ੍ਰਾਂਟ ਦੇਣ, ਨਵੀਂ ਲਾਇਬ੍ਰੇਰੀ ਖੋਲ੍ਹਣ ਅਤੇ ਪਿੰਡ ਦੀ 55 ਸਾਲ ਪੁਰਾਣੀ ਧਰਮਸ਼ਾਲਾ ਦੇ ਨਵੀਨੀਕਰਨ ਦਾ ਐਲਾਨ ਵੀ ਕੀਤਾ ।

ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਪਵਿੱਤਰ ਹੈ : ਭਗਵੰਤ ਮਾਨ

ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਪਵਿੱਤਰ ਹੈ ਅਤੇ ਇਸ ਨੂੰ ਕੌਮ ਦਾ ਸਰਵਉੱਚ ਤਖ਼ਤ ਮੰਨਿਆ ਜਾਂਦਾ ਹੈ । ਇਹ ਇੱਕ ਬਹੁਤ ਹੀ ਪੂਜਨੀਕ ਅਸਥਾਨ ਹੈ, ਜਿੱਥੋਂ ਹਰ ਸਿੱਖ ਇਲਾਹੀ ਸ਼ਾਂਤੀ ਅਤੇ ਸ਼ਕਤੀ ਪ੍ਰਾਪਤ ਕਰਦਾ ਹੈ । ਹਾਲਾਂਕਿ ਕੁਝ ਗਲਤ ਅਨਸਰਾਂ ਨੇ ਇਸ ਪਵਿੱਤਰ ਸੰਸਥਾ ‘ਤੇ ਕਬਜ਼ਾ ਕਰ ਲਿਆ ਹੈ ਅਤੇ ਇਹ ਅਹਿਸਾਸ ਕੀਤੇ ਬਿਨਾਂ ਫੈਸਲੇ ਲੈ ਰਹੇ ਹਨ ਕਿ ਇਹ ਸਾਡਾ ਪਵਿੱਤਰ ਅਸਥਾਨ ਹੈ । ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਇਸ ਲਈ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖਾਂ ਲਈ ਸਰਵਉੱਚ ਹੈ। ਪਰ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

ਟੈਕਸਾਸ `ਚ ਸਬ-ਵੇ ਰੈਸਟੋਰੈਂਟ `ਚ ਚੋਰੀ ਕਰਨ ਦੇ ਮਾਮਲੇ `ਚ ਪੰਜਾਬੀ ਗ੍ਰਿਫ਼ਤਾਰ

0
arrested

ਨਿਊਯਾਰਕ, 24 ਜੂਨ 2026 : ਬੀਤੇ ਦਿਨ ਅਮਰੀਕਾ (America) ਦੇ ਟੈਕਸਾਸ ਸੂਬੇ ਵਿਚ ਇਕ ਸਬ-ਵੇਅ ਰੈਸਟੋਰੈਂਟ (Subway Restaurant) ਵਿਚ ਹੋਈ ਕਥਿਤ ਚੋਰੀ ਦੇ ਮਾਮਲੇ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਟੈਕਸਾਸ ਸੂਬੇ (State of Texas) ਵਿਚ ਜੋ ਇਕ ਸਬ-ਵੇਅ ਰੈਸਟੋਰੈਂਟ ਵਿਚ ਹੋਈ ਕਥਿਤ ਚੋਰੀ ਦੇ ਮਾਮਲੇ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਵਿਚ ਦੀ ਪਛਾਣ ਮਨਜਿੰਦਰ ਸਿੰਘ (Manjinder Singh) ਵਜੋਂ ਹੋਈ ਹੈ ।

ਜਾਣਕਾਰੀ ਅਨੁਸਾਰ ਪਾਰਕਵੇ ਦੇ 24900 ਬਲਾਕ ਵਿਚ ਸਥਿਤ ਇਸ ਸਬ-ਵੇਅ ਰੈਸਟੋਰੈਂਟ ਵਿਚ ਹੋਈ ਚੋਰੀ ਦੀ ਜਾਂਚ ਲਈ ਮੌਕੇ ‘ਤੇ ਪਹੁੰਚੀ ਪੁਲਸ ਨੇ ਰੈਸਟੋਰੈਂਟ ਦੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਫੁਟੇਜ ਵੇਖੀ । ਇਸ ਦੇ ਆਧਾਰ ‘ਤੇ ਸ਼ੱਕੀ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ । ਮੁਲਜ਼ਮ ਖਿ਼ਲਾਫ਼ ਪਹਿਲਾਂ ਵੀ ਚੋਰੀ ਅਤੇ ਇਸ ਤਰ੍ਹਾਂ ਦੇ ਹੋਰ ਮਾਮਲਿਆਂ ਵਿਚ ਅਪਰਾਧਕ ਰਿਕਾਰਡ ਮੌਜੂਦ ਹੈ ।

ਏਅਰ ਇੰਡੀਆ ਦਾ ਜਹਾਜ਼ ਪਾਕਿਸਤਾਨੀ ਹਵਾਈ ਖੇਤਰ ਵਿਚ ਹੋਇਆ ਦਾਖਲ

0
Airoplane

ਨਵੀਂ ਦਿੱਲੀ, 24 ਜੂਨ 2026 : ਨਵੀਂ ਦਿੱਲੀ ਤੋਂ ਅੰਮ੍ਰਿਤਸਰ (New Delhi to Amritsar) ਲਈ ਉਡਾਣ ਭਰਨ ਵਾਲਾ ਏਅਰ ਇੰਡੀਆ ਦੇ ਜਹਾਜ਼ (Air India plane) ਦੇ ਪਾਕਿਸਤਾਨੀ ਹਵਾਈ ਖੇਤਰ ਵਿਚ ਦਾਖਲ ਹੋਣ ਦਾ ਸਮਾਚਾਰ ਹੈ ।

ਕਿਸ ਕਾਰਨ ਚਲਿਆ ਗਿਆ ਸੀ ਜਹਾਜ਼ ਪਾਕਿਸਤਾਨ ਹਵਾਈ ਖੇਤਰ ਵਿਚ

ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਏਅਰ ਇੰਡੀਆ ਦੀ ਉਡਾਣ AI-479 ਤਕਨੀਕੀ ਖ਼ਰਾਬੀ ਕਾਰਨ ਪਾਕਿਸਤਾਨੀ ਹਵਾਈ ਖੇਤਰ (Pakistani airspace) ਵਿਚ ਚਲੀ ਗਈ। ਪਾਕਿਸਤਾਨ ਦੇ ਹਵਾਈ ਆਵਾਜਾਈ ਅਧਿਕਾਰੀਆਂ ਦੀ ਚੇਤਾਵਨੀ ਤੋਂ ਬਾਅਦ, ਜਹਾਜ਼ ਨੇ ਯੂ-ਟਰਨ ਲਿਆ ਅਤੇ ਭਾਰਤੀ ਹਵਾਈ ਖੇਤਰ ਵਿੱਚ ਵਾਪਸ ਆ ਗਿਆ । ਰਿਪੋਰਟਾਂ ਦੇ ਅਨੁਸਾਰ, ਏਅਰਬੱਸ ਏ321 ਜਹਾਜ਼ ਨੇ ਸੋਮਵਾਰ ਰਾਤ 9:18 ਵਜੇ ਦਿੱਲੀ ਤੋਂ ਉਡਾਣ ਭਰੀ ਸੀ ।

ਅੰਮ੍ਰਿਤਸਰ ਵਿਖੇ ਉਤਰਨ ਦੀ ਇਜਾਜ਼ਤ ਨਾ ਮਿਲਣ ਤੇ ਜਾਣਾ ਪਿਆ ਮੁੜ ਦਿੱਲੀ

ਉਡਾਣ ਦੌਰਾਨ ਇੱਕ ਤਕਨੀਕੀ ਖਰਾਬੀ (Technical malfunction) ਕਾਰਨ ਜਹਾਜ਼ ਆਪਣੇ ਨਿਰਧਾਰਤ ਰਸਤੇ ਤੋਂ ਭਟਕ ਗਿਆ । ਹਾਲਾਂਕਿ ਸਮੇਂ ਸਿਰ ਸਥਿਤੀ ਨੂੰ ਕਾਬੂ ਵਿੱਚ ਲਿਆ ਗਿਆ, ਅਤੇ ਜਹਾਜ਼ ਨੂੰ ਵਾਪਸ ਮੋੜ ਦਿੱਤਾ ਗਿਆ । ਹਾਲਾਂਕਿ ਅੰਮ੍ਰਿਤਸਰ ਹਵਾਈ ਅੱਡੇ `ਤੇ ਉਤਰਨ ਦੀ ਇਜਾਜ਼ਤ ਨਹੀਂ ਮਿਲ ਸਕੀ ਕਿਉਂਕਿ ਲੈਂਡਿੰਗ ਦਾ ਨਿਰਧਾਰਤ ਸਮਾਂ ਪਹਿਲਾਂ ਹੀ ਲੰਘ ਚੁੱਕਾ ਸੀ । ਨਤੀਜੇ ਵਜੋਂ ਜਹਾਜ਼ ਨੂੰ ਵਾਪਸ ਦਿੱਲੀ ਭੇਜਿਆ ਗਿਆ, ਜਿੱਥੇ ਇਹ ਸੁਰੱਖਿਅਤ ਉਤਰਿਆ। ਲਗਭਗ ਦੋ ਘੰਟੇ ਬਾਅਦ ਦੁਬਾਰਾ ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ ਅੰਮ੍ਰਿਤਸਰ ਲਈ ਉਡਾਣ ਭਰਿਆ ਅਤੇ ਸਵੇਰੇ 2:20 ਵਜੇ ਅੰਮ੍ਰਿਤਸਰ ਹਵਾਈ ਅੱਡੇ `ਤੇ ਸੁਰੱਖਿਅਤ ਉਤਰਿਆ ।

ਏਅਰ ਇੰਡੀਆ ਵਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ

ਇਸ ਘਟਨਾ ਕਾਰਨ ਯਾਤਰੀਆਂ ਨੂੰ ਲਗਭਗ ਚਾਰ ਘੰਟੇ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ । ਜਿਨ੍ਹਾਂ ਯਾਤਰੀਆਂ ਨੇ ਰਾਤ 10:30 ਵਜੇ ਤੱਕ ਅੰਮ੍ਰਿਤਸਰ ਪਹੁੰਚਣਾ ਸੀ, ਉਹ ਦੇਰ ਰਾਤ ਤੱਕ ਹੀ ਆਪਣੀ ਮੰਜਿਲ `ਤੇ ਪਹੁੰਚ ਸਕੇ । ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਆਪਣੇ ਨਿਰਧਾਰਤ ਉਡਾਣ ਮਾਰਗ ਤੋਂ ਭਟਕ ਗਿਆ । ਇਸ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ।

ਜਮੀਨੀ ਝਗੜੇ ਵਿਚ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਸਮੇਤ ਚਾਰ ਦੀ ਮੌਤ

0
Police

ਬਟਾਲਾ, 24 ਜੂਨ 2026 : ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ (Batala) ਵਿਖੇ ਜ਼ਮੀਨੀ ਝਗੜੇ ਦੇ ਚਲਦਿਆਂ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਸਮੇਤ ਚਾਰ ਦੀ ਮੌਤ (Death) ਹੋ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਥਾਣਾ ਸੇਖਵਾਂ ਅਧੀਨ ਆਉਂਦੇ ਪਿੰਡ ਮੁੰਡੀ ਕਰਾਲ (Village Mundi Kraal) ਵਿੱਚ ਜੋ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਵੱਲੋਂ ਆਪਣੀ ਸਕੀ ਚਾਚੀ ਅਤੇ ਨਾਬਾਲਗ ਚਚੇਰੇ ਭਰਾ ਨੂੰ ਗੋਲੀਆਂ ਮਾਰ (Shoot) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਇਸ ਤੋਂ ਬਾਅਦ ਜਦੋਂ ਉਸ ਦਾ ਦੋਸਤ (ਜੋ ਫੌਜੀ ਦੱਸਿਆ ਜਾ ਰਿਹਾ ਹੈ) ਉਸ ਨੂੰ ਰੋਕਣ ਲਈ ਅੱਗੇ ਆਇਆ ਤਾਂ ਮੁਲਜ਼ਮ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ ।

ਗੋਲੀਬਾਰੀ ਕਰਨ ਵਾਲੇ ਨੇ ਖੁਦ ਨੂੰ ਵੀ ਗੋਲੀ ਮਾਰ ਮੁਕਾਇਆ

ਘਟਨਾ ਤੋਂ ਬਾਅਦ ਉਕਤ ਨੌਜਵਾਨ ਨੇ ਆਪਣੇ ਘਰ ਜਾ ਕੇ ਖੁਦ ਨੂੰ ਰਸੋਈ ਵਿੱਚ ਗੋਲੀ ਮਾਰ ਕੇ ਲਈ, ਜਿਸ ਨਾਲ ਉਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ । ਇਸ ਤਰ੍ਹਾਂ ਕੁੱਲ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਸ ਵਿੱਚ ਇੱਕੋ ਪਰਿਵਾਰ ਦੇ 3 ਜੀਆਂ ਮੈਂਬਰਾਂ ਸਮੇਤ ਇੱਕ ਬਾਹਰੀ ਵਿਅਕਤੀ ਵੀ ਸ਼ਾਮਲ ਹੈ ।

ਪੁਲਸ ਨੇ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਪਹੁੰਚ ਕੀਤੀ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੇਖਵਾਂ ਦੀ ਪੁਲਸ ਅਤੇ ਬਟਾਲਾ ਦੇ ਡੀ. ਐਸ. ਪੀ. (ਸਿਟੀ) ਸੁਖਿੰਦਰ ਸਿੰਘ ਮੌਕੇ ‘ਤੇ ਪਹੁੰਚੇ । ਫੋਰੈਂਸਿਕ ਟੀਮ (Forensic team) ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਵੱਲੋਂ ਮਾਮਲੇ ਦੀ ਹਰ ਐਂਗਲ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇ ਤੱਥਾਂ ਦੀ ਪੁਸ਼ਟੀ ਜਾਰੀ ਹੈ ।  ਪੁਲਸ ਨੇ ਚਾਰ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਰੱਖਿਆ ਗਿਆ ਹੈ ।

ਖੇਤਾਂ ਵਿਚ ਲੱਗੀ ਮੋਟਰ ਤੋਂ ਕਰੰਟ ਲੱਗਣ ਕਾਰਨ ਹੋਈ ਨੌਜਵਾਨ ਦੀ ਮੌਤ

0
Death

ਮਾਛੀਵਾੜਾ ਸਾਹਿਬ, 24 ਜੂਨ 2026 : ਪੰਜਾਬ ਦੇ ਮਾਛੀਵਾੜਾ ਸਾਹਿਬ (Machhiwara Sahib) ਦੇ ਬੇਟ ਇਲਾਕੇ ਦੇ ਪਿੰਡ ਰੂੜੇਵਾਲ ਵਿਖੇ ਖੇਤਾਂ ’ਚ ਲੱਗੀ ਮੋਟਰ ਤੋਂ ਕਰੰਟ ਲੱਗਣ (electrocuted) ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋ ਗਈ ।

ਕੌਣ ਹੈ ਇਹ ਨੌਜਵਾਨ ਕਿਸਾਨ

ਪੰਜਾਬ ਦੇ ਮਾਛੀਵਾੜਾ ਦੇ ਬੇਟ ਇਲਾਕੇ ਦੇ ਪਿੰਡ ਰੂੜੇਵਾਲ ਵਿਖੇ ਜੋ ਖੇਤਾਂ ਵਿਚ ਲੱਗੀ ਮੋਟਰ ਤੋਂ ਕਰੰਟ ਲੱਗਣ ਦੇ ਕਾਰਨ ਨੌਜਵਾਨ ਕਿਸਾਨ ਦੀ ਮੌਤ (Death) ਹੋਈ ਹੈ ਦੀ ਪਛਾਣ ਮਨਵਿੰਦਰ ਸਿੰਘ (38) ਦੇ ਤੌਰ ‘ਤੇ ਹੋਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਮਨਵਿੰਦਰ ਸਿੰਘ ਜੋ ਕਿ ਸ਼ਟਰਿੰਗ ਦੇ ਕੰਮ ਤੋਂ ਇਲਾਵਾ ਚਕੌਤੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਦੀ ਕੰਮ ਵੀ ਕਰਦਾ ਸੀ । ਮਨਵਿੰਦਰ ਕੱਲ੍ਹ ਸਵੇਰੇ ਜਦੋਂ ਉਹ ਖੇਤਾਂ ਵਿਚ ਮੋਟਰ ਚਲਾਉਣ ਗਿਆ ਤਾਂ ਉੱਥੇ ਲੱਗੀਆਂ ਤਾਰ੍ਹਾਂ ਤੋਂ ਉਸ ਨੂੰ ਕਰੰਟ ਲੱਗ ਗਿਆ । ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਮੋਰਚਰੀ ਵਿਚ ਰੱਖਵਾ ਦਿੱਤੀ ਹੈ

ਮਨਵਿੰਦਰ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਪਿਛਲੇ 35 ਸਾਲਾਂ ਤੋਂ ਆਪਣੇ ਨਾਨਕੇ ਪਿੰਡ ਰੂੜੇਵਾਲ ਵਿਖੇ ਰਹਿ ਰਿਹਾ ਸੀ ਜੋ ਕਿ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਵੀ ਛੱਡ ਗਿਆ ਹੈ । ਮ੍ਰਿਤਕ ਮਨਵਿੰਦਰ ਸਿੰਘ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਪੁਲਸ ਵਲੋਂ ਲਾਸ਼ ਦਾ ਪੋਸਟਮਾਰਟਮ (Postmortem) ਕਰਵਾਉਣ ਲਈ ਸਮਰਾਲਾ ਮੋਰਚਰੀ ਵਿਖੇ ਰਖਵਾ ਦਿੱਤਾ ਹੈ ।