ਸੀ. ਬੀ. ਆਈ. ਨੇ ਸੀਨੀਅਰ ਆਈ. ਪੀ. ਐਸ. ਨੂੰ ਕੀਤਾ ਗ੍ਰਿਫ਼ਤਾਰ

0
28
CBI

ਨਵੀਂ ਦਿੱਲੀ, 1 ਜੁਲਾਈ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਸੀ. ਬੀ. ਆਈ. ਨੇ ਇਕ ਸੀਨੀਅਰ ਆਈ. ਪੀ. ਐਸ. ਅਧਿਕਾਰੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਸੈਂਟਰਲ ਬਿਊਰੋ ਆਫ ਇਨਵੈਸਟੀਗੇੇਸ਼ਨ (ਸੀ. ਬੀ. ਆਈ.) ਨੇ ਜਿਸ ਸੀਨੀਅਰ ਆਈ. ਪੀ. ਐਸ. ਅਧਿਕਾਰੀ (Senior IPS officer) ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਦੀਪਕ ਗਹਿਲਾਵਤ (Deepak Gehlawat) ਦੇ ਤੌਰ ‘ਤੇ ਹੋਈ ਹੈ । ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਪੂਰਾ ਮਾਮਲਾ ਨਕਲੀ ਦਵਾਈਆਂ (Counterfeit medicines) ਬਣਾਉਣ ਵਾਲੇ ਇੱਕ ਵੱਡੇ ਰੈਕੇਟ ਦੀ ਜਾਂਚ ਨਾਲ ਜੁੜਿਆ ਹੋਇਆ ਹੈ ।

ਕੀ ਦੋਸ਼ ਹੈ ਅਧਿਕਾਰੀ ‘ਤੇ

ਜਾਂਚ ਏਜੰਸੀ ਮੁਤਾਬਕ ਜਿਸ ਸਮੇਂ ਇਹ ਕਥਿਤ ਘਟਨਾ ਵਾਪਰੀ ਉਸ ਸਮੇਂ ਆਈ. ਪੀ. ਐੱਸ. ਅਫ਼ਸਰ ਦੀਪਕ ਗਹਿਲਾਵਤ ਨਾਗਰਿਕ ਉੱਡਡਅਨ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵਿੱਚ ਖੇਤਰੀ ਨਿਰਦੇਸ਼ਕ (ਰੀਜ਼ਨਲ ਡਾਇਰੈਕਟਰ) ਦੇ ਅਹੁਦੇ `ਤੇ ਤਾਇਨਾਤ ਸਨ ਤੇ ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਮੋਟੀ ਰਿਸ਼ਵਤ ਦੇ ਬਦਲੇ ਆਪਣੇ ਅਹੁਦੇ ਅਤੇ ਪ੍ਰਭਾਵ ਦੀ ਵਰਤੋਂ ਕਰਦਿਆਂ ਜਾਂਚ ਏਜੰਸੀ ਦੇ ਅਧਿਕਾਰੀਆਂ ‘ਤੇ ਦਬਾਅ ਬਣਾਉਣ ਦੀ ਕੋਸਿ਼ਸ਼ ਕੀਤੀ ਸੀ ।

ਪਹਿਲਾਂ ਵੀ ਇਸ ਮਾਮਲੇ ਵਿਚ ਦਰਜ ਹੈ ਕਈਆਂ ‘ਤੇ ਐਫ. ਆਈ. ਆਰ.

ਇਸ ਮਾਮਲੇ ਵਿੱਚ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਸੀ. ਬੀ. ਆਈ. (C. B. I.) ਨੇ ਪਹਿਲਾਂ ਹੀ ਇੰਸਪੈਕਟਰ ਪ੍ਰਦੀਪ ਸਿੰਘ, ਕਥਿਤ ਵਿਚੋਲੇ ਰਾਜਕੁਮਾਰ ਅਤੇ ਪੁਡੂਚੇਰੀ ਦੇ ਕਾਰੋਬਾਰੀ ਐੱਨ. ਰਾਜਾ ਦੇ ਖਿ਼ਲਾਫ਼ ਐੱਫ. ਆਈ. ਆਰ. ਦਰਜ ਕੀਤੀ ਸੀ । ਏਜੰਸੀ ਹੁਣ ਇਸ ਰਿਸ਼ਵਤਖੋਰੀ ਦੇ ਪੂਰੇ ਨੈੱਟਵਰਕ ਨੂੰ ਖੰਗਾਲ ਰਹੀ ਹੈ ਅਤੇ ਇਸ ਗੋਰਖਧੰਦੇ ਵਿੱਚ ਸ਼ਾਮਲ ਹੋਰਨਾਂ ਲੋਕਾਂ ਦੀ ਭੂਮਿਕਾ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here