ਚਾਕੂ ਦੀ ਨੋਕ ‘ਤੇ ਨਾਬਾਲਗ ਕੁੜੀ ਨਾਲ ਨੌਜਵਾਨ ਨੇ ਕੀਤਾ ਜਬਰ ਜਨਾਹ

0
37
Rape

ਰੁਦਰਪੁਰ, 1 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਰੁਦਰਪੁਰ ਵਿਖੇ ਚਾਕੂ ਦੀ ਨੋਕ ‘ਤੇ ਇਕ ਨੌਜਵਾਨ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ (Rape) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਉਤਰਾਖੰਡ ਦੇ ਰੁਦਰਪੁਰ ਵਿਖੇ ਜੋ ਚਾਕੂ ਦੀ ਨੋਕ ਤੇ ਇਕ ਨੌਜਵਾਨ ਵਲੋਂ ਨਾਬਾਲਗ ਲੜਕੀ (Minor girl) ਨਾਲ ਜਬਰ ਜਨਾਹ ਕੀਤਾ ਗਿਆ ਹੈ ਸਬੰਧੀ ਪੀੜ੍ਹਤਾ ਦੀ ਮਾਂ ਵਲੋਂ ਪੁਲਸ ਨੂੰ ਸਿ਼ਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ । ਜਾਣਕਾਰੀ ਅਨੁਸਾਰ ਜਿਸ ਨੌਜਵਾਨ ਵਲੋਂ ਅਜਿਹਾ ਕੀਤਾ ਗਿਆ ਹੈ ਉਹ ਕੁੜੀ ਦੇ ਗੁਆਂਢ ਵਿਚ ਹੀ ਰਹਿੰਦਾ ਹੈ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਮਹਿਲਾ ਨੇ

ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਵਿਚ ਪੀੜ੍ਹਤ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਗੁਆਂਢ ਵਿੱਚ ਰਹਿਣ ਵਾਲਾ ਇੱਕ ਨੌਜਵਾਨ ਅਕਸਰ ਉਸ ਦੀ ਨਾਬਾਲਗ ਧੀ ਨੂੰ ਪਰੇਸ਼ਾਨ ਕਰਦਾ ਹੈ ਤੇ 25 ਜੂਨ ਦੀ ਦੁਪਹਿਰ ਨੂੰ ਜਦੋਂ ਘਰ ਵਿੱਚ ਕੋਈ ਨਹੀਂ ਸੀ ਤਾਂ ਉਹ ਨੌਜਵਾਨ ਜ਼ਬਰਦਸਤੀ ਘਰ ਵਿੱਚ ਵੜ ਗਿਆ ਅਤੇ ਇਸ ਦੌਰਾਨ ਉਸ ਨੇ ਉਸ ਦੀ ਧੀ ਨੂੰ ਚਾਕੂ ਦਿਖਾ ਕੇ ਪਹਿਲਾਂ ਧਮਕਾਇਆ ਅਤੇ ਫਿਰ ਜਬਰ-ਜਨਾਹ ਕੀਤਾ । ਧੀ ਨੇ ਖੁਦ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਚਾਕੂ ਦੇ ਡਰ ਕਾਰਨ ਉਹ ਸਹਿਮ ਗਈ ।

ਲੜਕੇ ਨੇ ਦਿੱਤੀ ਸੀ ਲੜਕੀ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ

ਦੋਸ਼ ਹੈ ਕਿ ਨੌਜਵਾਨ ਨੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ (Death threat) ਵੀ ਦਿੱਤੀ । ਜਦੋਂ ਮਾਂ ਘਰ ਪਹੁੰਚੀ ਤਾਂ ਉਸ ਦੀ ਧੀ ਨੇ ਆਪਬੀਤੀ ਸੁਣਾਈ । ਪੀੜਤਾ ਦੇ ਪਰਿਵਾਰ ਨੇ ਪੁਲਿਸ ਕੋਲੋਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਕੋਤਵਾਲ ਪ੍ਰਕਾਸ਼ ਦਾਨੂ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here