Home Blog Page 66

ਮਲੇਸ਼ੀਆ ਵਿਖੇ ਹੋਈ ਕਰਾਟੇ ਚੈਂਪੀਅਨਸਿ਼ਪ ਵਿੱਚ ਮਹਿਰੀਨ ਨੇ ਜਿੱਤਿਆ ਚਾਂਦੀ ਦਾ ਤਮਗਾ

0
Mehreen

ਲੁਧਿਆਣਾ, 2 ਜੁਲਾਈ 2026 : ਲੁਧਿਆਣਾ ਦੀ ਵਸਨੀਕ ਮਹਿਰੀਨ (Mehreen) ਨਾਮ ਦੀ ਖਿਡਾਰਨ ਨੇ 25ਵੀਂ ਮਾਇਲੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ (25th Milo International Karate Championship) ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ ।

ਮੁਕਾਬਲਿਆਂ ਵਿਚ ਲਿਆ ਸੀ 18 ਦੇਸ਼ਾਂ ਦੇ ਐਥਲੀਟਾਂ ਨੇ ਭਾਗ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਲੁਧਿਆਣਾ ਦੀ ਰਹਿਣ ਵਾਲੀ ਇੱਕ ਛੋਟੀ ਕਰਾਟੇ ਖਿਡਾਰਨ ਮਹਿਰੀਨ (Player Mehreen) ਕੌਰ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਹੋਈ ਜਿਸ 25ਵੀਂ ਮਾਇਲੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸਿ਼ਪ ਵਿੱਚ ਚਾਂਦੀ ਦਾ ਤਗਮਾ (Silver medal) ਜਿੱਤਿਆ ਹੈ ਦੇ ਵਿਚ 18 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ । ਜਿੱਤ ਤੋਂ ਬਾਅਦ ਲੁਧਿਆਣਾ ਵਿੱਚ ਆਪਣੇ ਘਰ ਵਾਪਸ ਆਉਣ `ਤੇ ਮਹਿਰੀਨ ਦਾ ਉਸਦੇ ਪਰਿਵਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ।

ਕੀ ਜਾਣਕਾਰੀ ਸਾਂਝੀ ਕੀਤੀ ਮਹਿਰੀਨ ਦੀ ਮਾਂ ਨੇ

ਨੰਨ੍ਹੀ ਜਿਹੀ ਖਿਡਾਰਨ ਮਹਿਰੀਨ ਦੀ ਮਾਂ ਸੰਦੀਪ ਕੌਰ ਨੇ ਦੱਸਿਆ ਕਿ ਮਹਰੀਨ ਨੇ ਚਾਰ ਸਾਲ ਅਤੇ ਨੌਂ ਮਹੀਨਿਆਂ ਦੀ ਉਮਰ ਵਿੱਚ ਇਹ ਸਫਲਤਾ ਰਾਤੋ-ਰਾਤ ਹਾਸਲ ਨਹੀਂ ਕੀਤੀ ਸਗੋਂ ਢਾਈ ਸਾਲਾਂ ਤੋਂ ਇਸ ਲਈ ਲਗਾਤਾਰ ਸਖ਼ਤ ਮਿਹਨਤ ਕਰ ਰਹੀ ਸੀ । ਉਨ੍ਹਾਂ ਦੱਸਿਆ ਕਿ ਉਹ ਦੋ ਸਾਲ ਦੀ ਉਮਰ ਤੋਂ ਹੀ ਕਰਾਟੇ ਦੀ ਪ੍ਰੈਕਟਿਸ (Karate practice) ਕਰ ਰਹੀ ਹੈ ਤ ਡੇਢ ਸਾਲ ਤੋਂ ਇੱਕ ਕੋਚ ਦੇ ਅਧੀਨ ਸਹੀ ਸਿਖਲਾਈ ਲੈ ਰਹੀ ਹੈ । ਇਸ ਸਮੇਂ ਦੌਰਾਨ ਉਸ ਨੇ ਵੱਖ-ਵੱਖ ਸਥਾਨਕ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਤਗਮੇ ਜਿੱਤੇ ਹਨ । ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸਨਮਾਨ ਵਿੱਚ ਉਸ ਨੂੰ ਮਾਇਲੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਸੀ ।

ਕੋਚ ਮਹਿਰੀਨ ਨੂੰ ਕਰਵਾਉਣਗੇ ਹੁਣ ਏਸ਼ੀਅਨ ਅਤੇ ਰਾਸ਼ਟਰਮੰਡਲ-ਪੱਧਰ ਦੀਆਂ ਚੈਂਪੀਅਨਸਿ਼ਪਾਂ ਦੀ ਤਿਆਰੀ

ਮਹਿਰੀਨ ਦੇ ਕੋਚ ਦੇ ਅਨੁਸਾਰ, ਉਹ ਹੁਣ ਉਸ ਨੂੰ ਏਸ਼ੀਅਨ ਅਤੇ ਰਾਸ਼ਟਰਮੰਡਲ-ਪੱਧਰ ਦੀਆਂ ਚੈਂਪੀਅਨਸਿ਼ਪਾਂ ਲਈ ਤਿਆਰ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮਹਿਰੀਨ ਕੋਲ ਬਹੁਤ ਪ੍ਰਤਿਭਾ ਹੈ ਅਤੇ ਉਸ ਨੇ 18 ਦੇਸ਼ਾਂ ਦੇ 2,000 ਐਥਲੀਟਾਂ ਵਿੱਚ ਆਪਣੀ ਕਾਬਲੀਅਤ ਸਾਬਤ ਕੀਤੀ ਹੈ ।

ਪੰਜਾਬ ਵਿਚ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟਣ ਦਿਆਂਗੇ : ਭਗਵੰਤ ਮਾਨ

0
Bhagwant Mann

ਚੰਡੀਗੜ੍ਹ, 2 ਜੁਲਾਈ 2026 : ਮੁੱਖ ਮੰਤਰੀ (Chief Minister) ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਐੱਸ. ਆਈ. ਆਰ.-2026 ਦੀ ਪ੍ਰਕਿਰਿਆ ਦੌਰਾਨ ਕਿਸੇ ਵੀ ਅਸਲੀ ਵੋਟਰ ਦਾ ਨਾਮ ਵੋਟਰ ਸੂਚੀ ਵਿਚੋਂ ਹਟਣ ਨਹੀਂ ਦਿੱਤਾ ਜਾਵੇਗਾ ।

ਸੂਬਾ ਸਰਕਾਰ ਪੂਰੀ ਤਰ੍ਹਾਂ ਹੈ ਚੌਕਸ : ਮੁੱਖ ਮੰਤਰੀ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਯੋਗ ਵੋਟਰ ਨੂੰ ਉਸ ਦੇ ਲੋਕਤੰਤਰਿਕ ਅਧਿਕਾਰ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਵਾਂਝਾ ਨਹੀਂ ਹੋਣ ਦਿੱਤਾ ਜਾਵੇਗਾ । ਮੁੱਖ ਮੰਤਰੀ ਨੇ ਬੁੱਧਵਾਰ ਨੂੰ ਆਪਣਾ ਗਣਨਾ (ਐਨੂਮਰੇਸ਼ਨ) ਫਾਰਮ ਭਰਨ ਤੋਂ ਬਾਅਦ ਸੂਬਾ ਵਾਸੀਆਂ ਨੂੰ ਵੀ ਸਮਾਂ ਰਹਿੰਦੇ ਆਪਣਾ ਫਾਰਮ ਭਰ ਕੇ ਵੋਟ ਦੀ ਪੁਸ਼ਟੀ ਕਰਵਾਉਣ ਦੀ ਅਪੀਲ ਕੀਤੀ ।

90 ਫੀਸਦੀ ਵੋਟਰ ਸੂਚੀ ਦੀ ਮੈਪਿੰਗ ਦਾ ਕੰਮ ਹੋ ਚੁੱਕਿਆ ਹੈ ਪੂਰਾ

ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਹੁਣ ਤੱਕ ਤਕਰੀਬਨ 90 ਫ਼ੀਸਦੀ ਵੋਟਰ ਸੂਚੀ ਦੀ ਮੈਪਿੰਗ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ । ਦੂਜੇ ਪਾਸੇ ਅੱਜ `ਆਪ` ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ` ਦੀ ਸ਼ੁਰੂਆਤ ਕਰ ਦਿੱਤੀ । ਉਨ੍ਹਾਂ ਐਲਾਨ ਕੀਤਾ ਕਿ ਲਾਭਪਾਤਰੀ ਔਰਤਾਂ ਦੇ ਖਾਤਿਆਂ ਵਿਚ ਇਕੱਠੀ 3 ਮਹੀਨਿਆਂ ਦੀ ਸਨਮਾਨ ਰਾਸ਼ੀ ਭੇਜ ਦਿੱਤੀ ਗਈ ਹੈ ।

ਨਸ਼ੇ ਲਈ ਪੈਸੇ ਨਾ ਮਿਲਣ ਤੇ ਪਾੜੇ ਗੁਟਕਾ ਸਾਹਿਬ ਦੇ ਅੰਗ

0
Gutka Sahib

ਅੰਮ੍ਰਿਤਸਰ, 2 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਵੇਰਕਾ ਥਾਣਾ ਖੇਤਰ ਵਿਖੇ ਇਕ ਨੌਜਵਾਨ ਵਲੋਂ ਸ੍ਰੀ ਗੁਟਕਾ ਸਾਹਿਬ (Sri Gutka Sahib) ਦੇ ਅੰਗ ਪਾੜ ਕੇ ਬੇਅਦਬੀ ਕਰ ਦਿੱਤੀ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਬ ਅੰਮ੍ਰਿਤਸਰ ਦੇ ਵੇਰਕਾ ਥਾਣਾ ਖੇਤਰ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ (Sacrilege) ਦਾ ਇੱਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ ਵਿੱਚ ਪੁਲਸ ਨੇ ਧਾਰਾ 299 ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੀ ਜਾਣਕਾਰੀ ਦਿੱਤੀ ਪੁਲਸ ਨੂੰ ਦਿੱਤੀ ਸਿਕਾਇਤ ਵਿਚ

ਜਿਸ ਨੌਜਵਾਨ ਨੇ ਸ੍ਰੀ ਗੁਟਕਾ ਸਾਹਿਬ ਦੇ ਅੰਗ ਪਾੜੇ ਹਨ ਦੇ ਖਿਲਾਫ਼ ਉਸਦੀ ਆਪਣੀ ਹੀ ਮਾਂ ਅਮਰਜੀਤ ਕੌਰ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ (Complaint) ਵਿੱਚ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ ਜਦੋਂਕਿ ਉਸ ਦਾ ਪੁੱਤਰ ਹਰਦੀਪ ਸਿੰਘ ਉਰਫ਼ ਸੋਨੂ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਹੈ ਅਤੇ ਅਕਸਰ ਨਸ਼ਾ ਕਰਨ ਲਈ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਹੈ ।

ਸਿਕਾਇਤ ਮੁਤਾਬਕ 29 ਜੂਨ ਨੂੰ ਸ਼ਾਮ ਕਰੀਬ 4 ਵਜੇ ਉਹ ਆਪਣੇ ਘਰ ਦੇ ਬਾਹਰ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ । ਇਸ ਦੌਰਾਨ ਹਰਦੀਪ ਸਿੰਘ ਉੱਥੇ ਪਹੁੰਚਿਆ ਅਤੇ ਨਸ਼ੇ ਲਈ ਪੈਸਿਆਂ ਦੀ ਮੰਗ ਕਰਨ ਲੱਗਾ । ਜਦੋਂ ਉਸ ਦੀ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਮਾਂ ਦੇ ਹੱਥ ਵਿੱਚੋਂ ਸ੍ਰੀ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਖੋਹਿਆ ਅਤੇ ਉਸ ਦੇ ਅੰਗ ਪਾੜ ਕੇ ਬੇਅਦਬੀ ਕੀਤੀ । ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ । ਇਸ ਤੋਂ ਬਾਅਦ ਅਮਰਜੀਤ ਕੌਰ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੁਲਸ ਕੋਲ ਸਿਕਾਇਤ ਦਰਜ ਕਰਵਾਈ ।

ਪੁਲਸ ਨੇ ਕਰ ਲਿਆ ਨੌਜਵਾਨ ਨੂੰ ਗ੍ਰਿਫ਼ਤਾਰ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੇਰਕਾ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਜਿਥੇ ਦੋਸ਼ੀ ਖਿ਼ਲਾਫ਼ ਧਾਰਾ 299 ਤਹਿਤ ਕੇਸ ਦਰਜ (Case registered) ਕੀਤਾ ਹੈ, ਉਥੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ । ਪੁਲਸ ਦਾ ਕਹਿਣਾ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਸੰਵੇਦਨਸ਼ੀਲ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ । ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਵੀ ਭਾਰੀ ਰੋਸ ਹੈ ਅਤੇ ਉਹ ਦੋਸ਼ੀ ਖਿ਼ਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ ।

ਐਮਬਾਪੇੇ ਨੇ ਦੋ ਗੋਲਾਂ ਨਾਲ ਕੀਤੀ ਮੈਸੀ ਦੀ ਬਰਾਬਰੀ

0
Mbappe

ਈਸਟ ਰਦਰਫੋਰਡ, 2 ਜੁਲਾਈ 2026 : ਹਾਲ ਹੀ ਵਿਚ ਚੱਲ ਰਹੇ ਫੀਫਾ ਵਿਸ਼ਵ ਕੱਪ (FIFA World Cup) ਦੌਰਾਨ ਫਰਾਂਸ ਦੇ ਸੁਪਰ ਸਟਾਰ ਫੁੱਟਬਾਲਰ ਕਾਇਲਿਆਨ ਐਮਬਾਪੇ (Kylian Mbappe) ਨੇ ਦੋ ਗੋਲ ਕਰਕੇ ਮੈਸੀ ਦੀ ਬਰਾਬਰੀ ਕੀਤੀ ਹੈ ।

ਐਮਬਾਪੇ ਨੇ 74ਵੇਂ ਮਿੰਟ `ਚ ਟੀਮ ਵੱਲੋਂ ਤੀਜਾ ਗੋਲ ਕਰਕੇ ਉਸਦੀ ਜਿੱਤ ਯਕੀਨੀ ਕਰ ਦਿੱਤੀ

ਧਾਕੜ ਫੁੱਟਬਾਲਰ (Great footballer) ਕਾਇਲਿਆਨ ਐਮਬਾਪੇ ਦੇ 2 ਗੋਲਾਂ ਦੀ ਮਦਦ ਨਾਲ ਫਰਾਂਸ ਨੇ ਸਵੀਡਨ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਆਖਰੀ-16 ‘ਚ ਜਗ੍ਹਾ ਬਣਾ ਲਈ, ਜਿੱਥੇ ਉਸਦਾ ਸਾਹਮਣਾ ਪੈਰਾਗਵੇ ਨਾਲ ਹੋਵੇਗਾ । ਐਮਬਾਪੇ ਨੇ ਆਪਣੇ ਅਕਸ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ 45ਵੇਂ ਮਿੰਟ ‘ਚ ਇਕ ਸ਼ਾਨਦਾਰ ਕਰਾਸ ਓਵਰ ਸ਼ਾਟ ਨਾਲ ਫਰਾਂਸ ਨੂੰ ਬੜ੍ਹਤ ਦਿਵਾਈ ਤੇ ਫਿਰ ਦੂਜੇ ਹਾਫ ‘ਚ ਇਕ ਹੋਰ ਗੋਲ ਕਰਕੇ ਵਿਸ਼ਵ ਕੱਪ ਦੇ ਨਾਕਆਊਟ ਰਾਊਂਡ ‘ਚ ਸਰਵੋਤਮ ਗੋਲ ਕਰਨ ਦਾ ਰਿਕਾਰਡ ਬਣਾਇਆ । ਫਰਾਂਸ ਲਈ ਬੈਡਲੀ ਬਾਰਕੋਲਾ ਨੇ ਵੀ 53 ਵੇਂ ਮਿੰਟ ‘ਚ ਇਕ ਗੋਲ ਕੀਤਾ । ਐਮਬਾਪੇ ਨੇ 74ਵੇਂ ਮਿੰਟ ‘ਚ ਟੀਮ ਵੱਲੋਂ ਤੀਜਾ ਗੋਲ ਕੀਤਾ ਤੇ ਉਸਦੀ ਜਿੱਤ ਯਕੀਨੀ ਕਰ ਦਿੱਤੀ ।

ਪਿਛਲੇ 4 ਮੈਚਾਂ `ਚ ਤੀਜਾ ਮੌਕਾ ਹੈ ਜਦੋਂ ਐਮਬਾਪੇ ਨੇ ਮੈਚ `ਚ 2 ਗੋਲ ਕੀਤੇ

ਇਹ ਪਿਛਲੇ 4 ਮੈਚਾਂ ‘ਚ ਤੀਜਾ ਮੌਕਾ ਹੈ ਜਦੋਂ ਐਮਬਾਪੇ ਨੇ ਮੈਚ ‘ਚ 2 ਗੋਲ ਕੀਤੇ । ਮੌਜੂਦਾ ਟੂਰਨਾਮੈਂਟ ‘ਚ ਹੁਣ ਉਸਦੇ 6 ਗੋਲ ਹੋ ਗਏ ਹਨ ਤੇ ਉਸਨੇ ਅਰਜਨਟੀਨਾ ਦੇ ਫਾਰਵਰਡ ਲਿਓਨਿਲ ਮੈਸੀ ਦੀ ਬਰਾਬਰੀ ਕਰ ਲਈ ਹੈ । ਵਿਸ਼ਵ ਕੱਪ ਕਰੀਅਰ (World Cup career) ‘ਚ ਉਸਦੇ ਕੁੱਲ ਗੋਲਾਂ ਦੀ ਗਿਣਤੀ 18 ਹੋ ਗਈ ਹੈ, ਜਿਹੜੀ ਮੈਸੀ ਦੇ ਰਿਕਾਰਡ ਤੋਂ ਸਿਰਫ ਇਕ ਘੱਟ ਹੈ । ਐਮਬਾਪੇ ਹੁਣ ਤੱਕ ਵਿਸ਼ਵ ਕੱਪ ਦੇ ਨਾਕਆਊਟ ਰਾਊਂਡ ‘ਚ 10 ਗੋਲ ਕਰ ਚੁੱਕਾ ਹੈ ਜਿਹੜੇ ਬ੍ਰਾਜ਼ੀਲ ਦੇ ਧਾਕੜ ਲਿਓਨਿਡਾਸ ਤੇ ਰੋਨਾਲਡੋ ਦੇ ਪਿਛਲੇ ਰਿਕਾਰਡ ਤੋਂ 2 ਵੱਧ ਹਨ ।

ਸਟੇਡੀਅਮ `ਚ ਮੌਜੂਦ ਦਰਸ਼ਕਾਂ ਵਿਚ ਜਿ਼ਆਦਾਤਰ ਫਰਾਂਸ ਦੇ ਪ੍ਰਸ਼ੰਸਕ ਸਨ

4 ਸਾਲ ਪਹਿਲਾਂ ਵਿਸ਼ਵ ਕੱਪ ‘ਚ ਉਪ ਜੇਤੂ ਰਹੀ ਤੇ ਇਸ ਵਾਰ ਟੂਰਨਾਮੈਂਟ (Tournament) ਦੇ ਪ੍ਰਮੁੱਖ ਦਾਅਵੇਦਾਰਾਂ ‘ਚ ਸ਼ਾਮਲ ਫਰਾਂਸ ਨੇ ਹੁਣ ਤੱਕ ਟੂਰਨਾਮੈਂਟ ‘ਚ 13 ਗੋਲ ਕੀਤੇ ਹਨ ਤੇ ਉਸਦੇ ਵਿਰੁੱਧ ਸਿਰਫ 2 ਗੋਲ ਹੋਏ ਹਨ । ਉਸਦੀ ਵੱਲੋਂ ਮਾਈਕਲ ਓਲਿਸ ਨੇ 5 ਗੋਲਾਂ ‘ਚ ਮਦਦ ਕੀਤੀ ਹੈ । ਸਟੇਡੀਅਮ ‘ਚ ਮੌਜੂਦ 80,663 ਦਰਸ਼ਕਾਂ ‘ਚ ਜਿ਼ਆਦਾਤਰ ਫਰਾਂਸ ਦੇ ਪ੍ਰਸ਼ੰਸਕ ਸਨ। ਇਸ ਨਾਲ ਟੂਰਨਾਮੈਂਟ ‘ਚ ਰਿਕਾਰਡ 50 ਲੱਖ ਤੋਂ ਵੱਧ ਦਰਸ਼ਕਾਂ ਦਾ ਅੰਕੜਾ ਪਾਰ ਹੋ ਗਿਆ ਹੈ ।

ਨੰਗਲ `ਚ 6 ਸਾਲਾ ਭਤੀਜੀ ਨਾਲ ਫੁੱਫੜ ਨੇ ਹੀ ਕੀਤਾ ਜਬਰ-ਜਨਾਹ

0
Rape

ਨੰਗਲ, 2 ਜੁਲਾਈ 2026 : ਪੰਜਾਬ ਦੇ ਨੰਗਲ (Nangal) ਵਿਖੇ ਇਕ 6 ਸਾਲਾ ਬੱਚੀ ਨਾਲ ਉਸਦੇ ਆਪਣੇ ਹੀ ਰਿਸ਼ਤੇਦਾਰੀ ਵਿਚ ਫੁੱਫੜ ਲੱਗਦੇ ਵਿਅਕਤੀ ਵਲੋਂ ਜਬਰ ਜਨਾਹ (Rape) ਕੀਤਾ ਗਿਆ ਹੈ ।

ਕੀ ਜਾਣਕਾਰੀ ਦਿੱਤੀ ਨੰਗਲ ਦੇ ਐਸ. ਐਚ. ਓ. ਨੇ

ਨੰਗਲ ਦੇ ਇਕ ਇਲਾਕੇ ਦੀ ਬਸਤੀ ਵਿਚ ਕਰੀਬ 6 ਸਾਲਾ ਬੱਚੀ ਨਾਲ ਕਥਿਤ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਦਿੰਦਿਆਂ ਨੰਗਲ ਦੇ ਐੱਸ. ਐੱਚ. ਓ. ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਦੀ ਇਕ ਬਸਤੀ ਵਿਚ ਕਰੀਬ 6 ਸਾਲਾ ਬੱਚੀ ਨਾਲ ਕਥਿਤ ਜਬਰ-ਜ਼ਨਾਹ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਕਥਿਤ ਦੋਸ਼ੀ ਬੱਚੀ ਦਾ ਰਿਸ਼ਤੇ ਵਿਚ ਫੁੱਫੜ ਲੱਗਦਾ ਹੈ ।

ਪੁਲਸ ਨੇ ਜਬਰ ਕਰਨ ਵਾਲੇ ਨੂੰ ਕਰ ਲਿਆ ਹੈ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ `ਤੇ ਪ੍ਰਵਾਸੀ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ । ਐੱਸ. ਐੱਚ. ਓ. ਨੇ ਦੱਸਿਆ ਕਿ ਬੱਚੀ ਦੇ ਪਿਤਾ ਦੇ ਬਿਆਨਾਂ ਅਨੁਸਾਰ ਉਹ ਰਿਸ਼ਤੇਦਾਰੀ ਵਿਚ ਨਵਾਂ ਨੰਗਲ ਗਏ ਹੋਏ ਸਨ । ਰਾਤ ਕਰੀਬ 9:30 ਵਜੇ ਜਦੋਂ ਉਹ ਘਰ ਵਾਪਸ ਆਏ ਤਾਂ ਬੱਚੀ ਘਰ ਵਿਚ ਨਹੀਂ ਸੀ । ਉਸ ਦੀ ਭਾਲ ਕੀਤੀ ਗਈ ਅਤੇ ਕੁਝ ਸਮੇਂ ਬਾਅਦ ਉਹ ਰੋਂਦੀ ਹੋਈ ਘਰ ਆਈ । ਇਸ ਦੌਰਾਨ ਉਸ ਨੇ ਆਪਣੇ ਨਾਲ ਵਾਪਰੀ ਕਥਿਤ ਘਟਨਾ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ ।

ਦੋਸ਼ੀ ਵਿਰੁੱਧ ਪੋਕਸੋ ਅਤੇ ਹੋਰ ਧਾਰਾਵਾਂ ਤਹਿਤ ਕੀਤਾ ਗਿਆ ਹੈ ਕੇੇਸ ਦਰਜ

ਉਨ੍ਹਾਂ ਦੱਸਿਆ ਕਿ ਬੱਚੀ ਦੀ ਹਾਲਤ ਨੂੰ ਦੇਖਦਿਆਂ ਪਰਿਵਾਰ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ । ਪੁਲਸ ਨੇ ਫੋਰੈਂਸਿਕ ਟੀਮ (Forensic team) ਦੀ ਮਦਦ ਨਾਲ ਮੌਕੇ ਤੋਂ ਇਕ ਬੈਂਡਸ਼ੀਟ, ਕੱਪੜੇ ਅਤੇ ਹੋਰ ਸਬੂਤ ਆਪਣੇ ਕਬਜ਼ੇ ਵਿਚ ਲਏ ਹਨ । ਪੁਲਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ । ਐੱਸ. ਐੱਚ. ਓ. ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਥਿਤ ਦੋਸ਼ੀ ਖਿ਼ਲਾਫ਼ ਪੋਕਸੋ ਐਕਟ (POCSO Act) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ (Case registered) ਕਰ ਲਿਆ ਹੈ । ਕਥਿਤ ਆਰੋਪੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ ।

ਪ੍ਰੇਮਿਕਾ ਨੂੰ ਗੋਲੀ ਮਾਰਨ ਤੋਂ ਬਾਅਦ ਪ੍ਰੇਮੀ ਨੇ ਖੁਦ ਨੂੰ ਵੀ ਮਾਰੀ ਗੋਲੀ

0
Killed

ਖੰਨਾ, 2 ਜੁਲਾਈ 2026 : ਪੰਜਾਬ ਦੇ ਸ਼ਹਿਰ ਖੰਨਾ (Khanna) ਦੇ ਇਕ ਹੋਟਲ ਵਿਚ ਪ੍ਰੇਮੀ ਵਲੋਂ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰਨ (shoot) ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਗਿਆ ।

ਘਟਨਾ ਵਾਲੀ ਥਾਂ ਤੋਂ ਪਿਸਤੌਲ ਵੀ ਹੋਇਆ ਹੈ ਬਰਾਮਦ

ਖੰਨਾ ਸ਼ਹਿਰ ਵਿਚ ਸਥਿਤ ਇਕ ਹੋਟਲ ਦੇ ਇਕ ਕਮਰੇ ਵਿਚ ਇਕ ਨੌਜਵਾਨ ਅਤੇ ਲੜਕੀ ਦੀਆਂ ਗੋਲੀਆਂ ਲੱਗੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਘਟਨਾ ਸਥਾਨ ਤੋਂ ਪਿਸਤੌਲ ਵੀ ਬਰਾਮਦ ਹੋਇਆ ਹੈ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਦੋਵੇਂ ਅੱਜ ਤੜਕੇ ਹੋਟਲ ਵਿਚ ਆਏ ਸਨ ਅਤੇ ਕਮਰਾ ਕਿਰਾਏ ‘ਤੇ ਲਿਆ ਸੀ। ਕਾਫ਼ੀ ਸਮੇਂ ਤਕ ਕਮਰੇ ਵਿਚੋਂ ਕੋਈ ਹਰਕਤ ਨਾ ਹੋਣ ‘ਤੇ ਹੋਟਲ ਕਰਮਚਾਰੀਆਂ ਨੇ ਦਰਵਾਜ਼ਾ ਖੋਲ੍ਹਣ ਦੀ ਕੋਸਿ਼ਸ਼ ਕੀਤੀ । ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਸ ਨੂੰ ਤੋੜਿਆ ਗਿਆ, ਜਿਸ ਤੋਂ ਬਾਅਦ ਕਮਰੇ ਅੰਦਰ ਦੋਵਾਂ ਦੀਆਂ ਖੂਨ ਨਾਲ ਲੱਥਪਥ ਲਾਸ਼ਾਂ (Blood-soaked corpses) ਮਿਲੀਆਂ ।

ਕੀ ਦੱਸਿਆ ਡੀ. ਐਸ. ਪੀ. ਖੰਨਾ ਵਿਨੋਦ ਕੁਮਾਰ ਨੇ

ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਡੀ. ਐੱਸ. ਪੀ. ਖੰਨਾ ਵਿਨੋਦ ਕੁਮਾਰ ਨੇ ਦੱਸਿਆ ਕਿ ਹੋਟਲ ਦੇ ਕਮਰਾ ਨੰਬਰ-104 ਵਿਚੋਂ ਦੋ ਲਾਸ਼ਾਂ ਮਿਲਣ ਦੀ ਜਾਣਕਾਰੀ ਮਿਲੀ ਸੀ । ਇਸ ‘ਤੇ ਉਹ, ਐੱਸ. ਐੱਚ. ਓ. ਕੁਲਵਿੰਦਰ ਬੇਦੀ ਪੁਲਸ ਪਾਰਟੀ ਅਤੇ ਫੋਰੈਂਸਿਕ ਟੀਮ (Forensic team) ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ । ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਨੇੜਿਓਂ ਇਕ ਪਿਸਤੌਲ ਬਰਾਮਦ ਕੀਤਾ ਗਿਆ ਅਤੇ ਦੋਵਾਂ ਦੇ ਸਿਰ ਵਿਚ ਗੋਲੀ ਲੱਗੀ ਹੋਈ ਹੈ ।

ਕੌਣ ਹਨ ਦੋਵੇਂ ਜਣੇ

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਕੋਲੋਂ ਮਿਲੇ ਮੋਬਾਈਲ ਫੋਨ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਪਤਨੀ ਤੇਜਿੰਦਰ ਸਿੰਘ ਵਾਸੀ ਤਰਨ ਤਾਰਨ ਵਜੋਂ ਹੋਈ ਹੈ। ਹਰਪ੍ਰੀਤ ਕੌਰ ਦਾ 8 ਸਾਲ ਪਹਿਲਾਂ ਤੇਜਿੰਦਰ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ । ਮ੍ਰਿਤਕ ਨੌਜਵਾਨ ਦੀ ਪਛਾਣ ਮਨਜੀਤ ਸਿੰਘ, ਵਾਸੀ ਮਖੂ ਵਜੋਂ ਹੋਈ ਹੈ, ਜੋ ਕਿ ਵਿਆਹਿਆ ਹੋਇਆ ਹੈ ਅਤੇ ਉਸ ਦਾ ਵੀ 8 ਸਾਲ ਦਾ ਪੁੱਤਰ ਹੈ । ਦੋਵੇਂ ਮ੍ਰਿਤਕ ਆਪਸ ਵਿਚ ਰਿਲੇਸ਼ਨਸ਼ਿਪ ਵਿਚ ਸਨ । ਪੁਲਸ ਦੀ ਮੁੱਢਲੀ ਜਾਂਚ ਵਿਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਪਹਿਲਾਂ ਲੜਕੀ ਨੂੰ ਗੋਲੀ ਮਾਰੀ ਅਤੇ ਬਾਅਦ ਵਿਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਈ ।

ਪੋਸਟਮਾਰਟਮ ਕਰਵਾ ਕੇ ਕੀਤੀ ਜਾਵੇਗੀ ਅਗਲੀ ਕਾਰਵਾਈ

ਡੀ. ਐੱਸ. ਪੀ. (D. S. P.) ਅਨੁਸਾਰ ਮ੍ਰਿਤਕ ਲੜਕੀ ਦੀ ਖੰਨਾ ਵਿਚ ਰਿਸ਼ਤੇਦਾਰੀ ਹੈ ਅਤੇ ਉਸ ਦਾ ਇੱਥੇ ਆਉਣਾ-ਜਾਣਾ ਸੀ । ਮ੍ਰਿਤਕ ਨੌਜਵਾਨ ਖੰਨਾ ਸਥਿਤ ਰਿਸ਼ਤੇਦਾਰੀ ਵਿਚ ਤਾਏ ਦਾ ਲੜਕਾ ਦੱਸਿਆ ਜਾ ਰਿਹਾ ਹੈ । ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਮ੍ਰਿਤਕਾਂ ਦੇ ਵਾਰਿਸਾਂ ਨੂੰ ਬੁਲਾ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ।

ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਕਈ ਅਹਿਮ ਫ਼ੈਸਲੇ

0
Cabinet meeting

ਚੰਡੀਗੜ੍ਹ, 2 ਜੁਲਾਈ 2026 : ਪੰਜਾਬ ਕੈਬਨਿਟ ਦੀ ਇਕ ਵਿਸ਼ੇਸ ਮੀਟਿੰਗ ਜੋ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਵਿਚ ਕਈ ਅਹਿਮ ਫ਼ੈਸਲੇ ਕੀਤੇ ਗਏ ਹਨ ।

ਕੀ ਅਹਿਮ ਫ਼ੈਸਲੇ ਲਏ ਗਏ ਹਨ ਮੀਟਿੰਗ ਵਿਚ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕੈਬਨਿਟ ਦੀ ਜੋ ਮੀਟਿੰਗ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਹੋਈ ਹੈ ਦੇ ਵਿਚ ਜੋ ਅਹਿਮ ਫ਼ੈਸਲੇ ਲਏ ਗਏ ਹਨ ਦੇ ਵਿਚ ਪੰਜਾਬ ਸਰਕਾਰ (Punjab Government) ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੌਰਾਨ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ । ਸੂਬਾ ਸਰਕਾਰ ਵਲੋਂ ਐੱਸ. ਆਈ. ਆਰ. ਲਈ ਲਾਜ਼ਮੀ ਦਸਤਾਵੇਜ਼ਾਂ ਲਈ ਇਕ ਜੁਲਾਈ ਤੋਂ 30 ਸਤੰਬਰ ਤੱਕ ਦੌਰਾਨ ਕੋਈ ਵੀ ਫੀਸ ਨਾ ਵਸੂਲਣ ਦਾ ਫ਼ੈਸਲਾ ਕੀਤਾ ਗਿਆ ਹੈ । ਇਹ ਮਨਜ਼ੂਰੀ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਹੋਈ ਕੈਬਨਿਟ ਦੀ ਮੀਟਿੰਗ (Cabinet meeting) ’ਚ ਦਿੱਤੀ ਗਈ ਹੈ । ਇਸ ਸਬੰਧ ’ਚ ਤੁਰੰਤ ਸਾਰੇ ਸੇਵਾ ਕੇਂਦਰਾਂ ਤੇ ਹੋਰ ਪਬਲਿਕ ਡੀਲਿੰਗ ਵਿਭਾਗਾਂ ਨੂੰ ਸੂਚਿਤ ਕੀਤਾ ਜਾਵੇਗਾ ।

ਮੀਟਿੰਗ ਵਿਚ ਲਿਆ ਗਿਆ ਹੈ ਦਸਤਾਵੇਜ ਅਪਲਾਈ ਕਰਨ ਦੀ ਪ੍ਰਕਿਰਿਆ ਤੇਜ ਕਰਨ ਦਾ ਫ਼ੈਸਲਾ

ਕੈਬਨਿਟ ਨੇ ਨਾ ਸਿਰਫ਼ ਐੱਸ. ਆਈ. ਆਰ. (S. I. R.) ਦੀ ਪ੍ਰਕਿਰਿਆ ਦੌਰਾਨ ਇਨ੍ਹਾਂ ਜ਼ਰੂਰੀ ਦਸਤਾਵੇਜ਼ਾਂ ਨੂੰ ਬਣਵਾਉਣ ਦੀ ਫੀਸ ਮਾਫ਼ ਕੀਤੀ ਹੈ, ਬਲਕਿ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਬੰਧਤ ਦਸਤਾਵੇਜ਼ ਲਈ ਲੋਕਾਂ ਵਲੋਂ ਅਪਲਾਈ ਕਰਨ ਦੇ ਬਾਅਦ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਨਿਪਟਾਇਆ ਜਾਏ ਤਾਂ ਜੋ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਸਮੇਂ ਰਹਿੰਦੇ ਹੀ ਸਬੰਧਤ ਦਸਤਾਵੇਜ਼ ਉਪਲੱਬਧ ਹੋ ਸਕਣ ।

ਵੋਟਰ ਸੂਚੀ ਮੁਤਾਬਕ ਦਰਜ ਦਸਤਾਵੇਜ ਹਾਸਲ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ : ਮਾਨ

ਦੱਸਣਯੋਗ ਹੈ ਕਿ ਐੱਸ. ਆਈ. ਆਰ. ਪ੍ਰਕਿਰਿਆ ਦੌਰਾਨ ਵੋਟਰ ਸੂਚੀ ’ਚ ਨਾਂ ਸ਼ਾਮਲ ਰੱਖਣ ਲਈ 2003 ਦੀ ਵੋਟਰ ਸੂਚੀ ’ਚ ਦਰਜ ਜਾਣਕਾਰੀ ਦੇ ਨਾਲ-ਨਾਲ ਕੁਝ ਅਜਿਹੇ ਦਸਤਾਵੇਜ਼ ਹਨ, ਜਿਨ੍ਹਾਂ ਨੂੰ ਸਹਿਯੋਗੀ ਦਸਤਾਵੇਜ਼ ਦੇ ਦੌਰ ’ਤੇ ਅੰਕਿਤ ਕੀਤਾ ਗਿਆ ਹੈ । ਇਨ੍ਹਾਂ ’ਚ ਜਨਮ ਸਰਟੀਫਿਕੇਟ, ਪੈਨਸ਼ਨ ਕਾਰਡ, ਸਥਾਈ ਵਾਸੀ ਸਰਟੀਫਿਕੇਟ, ਜਾਤੀ ਸਰਟੀਫਿਕੇਟ ਵਰਗੇ 12 ਦਸਤਾਵੇਜ਼ ਹਨ । ਹਾਲਾਂਕਿ ਇਹ ਸਾਰੇ ਵੋਟਰਾਂ ਲਈ ਲਾਜ਼ਮੀ ਨਹੀਂ ਹੋਣਗੇ, ਪਰ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਜਿਨ੍ਹਾਂ ਵੀ ਵੋਟਰਾਂ ਨੂੰ ਇਨ੍ਹਾਂ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਇਹ ਦਸਤਾਵੇਜ਼ ਹਾਸਲ ਕਰਨ ’ਚ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ।

ਲੈਂਡ ਪੂਲਿੰਗ ਨੀਤੀ ਵਿਚ ਵੀ ਕੀਤਾ ਗਿਆ ਹੈ ਕੁਝ ਬਦਲਾਅ

ਕੈਬਨਿਟ ਨੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਲੈਂਡ ਪੂਲਿੰਗ ਪਾਲਿਸੀ (Land Pooling Policy) ’ਚ ਵੀ ਥੋੜ੍ਹਾ ਬਦਲਾਅ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ । ਇਸ ਦੇ ਤਹਿਤ ਭੌਂ ਪ੍ਰਾਪਤੀ ਹੋਣ ’ਤੇ ਜ਼ਮੀਨ ਮਾਲਿਕ ਨੂੰ ਮਿਲਣ ਵਾਲੀ ਰਿਹਾਇਸ਼ੀ ਤੇ ਕਮਰਸ਼ੀਅਲ ਜ਼ਮੀਨ ਨੂੰ ਥੋੜ੍ਹਾ ਵਧਾਇਆ ਗਿਆ ਹੈ । ਪਹਿਲਾਂ ਜ਼ਮੀਨ ਮਾਲਿਕ ਨੂੰ ਇਕ ਏਕੜ ਜ਼ਮੀਨ ਐਕਵਾਇਰ ਹੋਣ ’ਤੇ ਇਕ ਹਜ਼ਾਰ ਗਜ਼ ਰਿਹਾਇਸ਼ੀ ਤੇ 200 ਗਜ਼ ਕਮਰਸ਼ੀਅਲ ਜ਼ਮੀਨ ਦੇਣ ਦੀ ਵਿਵਸਥਾ ਸੀ, ਜਿਸ ਨੂੰ ਹੁਣ ਵਧਾ ਕੇ ਇਕ ਹਜ਼ਾਰ ਗਜ਼ ਰਿਹਾਇਸ਼ੀ ਤੇ 210 ਗਜ਼ ਕਮਰਸ਼ੀਅਲ ਜ਼ਮੀਨ ਦਿੱਤੀ ਜਾਏਗੀ ।

ਠੀਕ ਇਸ ਤਰ੍ਹਾਂ ਹੀ ਜੇਕਰ ਸਿਰਫ਼ ਰਿਹਾਇਸ਼ੀ ਜ਼ਮੀਨ ਲੈਣ ਦੀ ਆਪਸ਼ਨ ਚੁਣੀ ਜਾਂਦੀ ਹੈ ਤਾਂ ਪਹਿਲਾਂ ਦੀ ਵਿਵਸਥਾ ਦੇ ਮੁਤਾਬਕ 1600 ਵਰਗ ਗਜ਼ ਦੀ ਬਜਾਏ ਹੁਣ 1630 ਵਰਗ ਗਜ਼ ਜ਼ਮੀਨ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਨਾਜਾਇਜ਼ ਕਾਲੋਨੀਆਂ ਦੇ ਲੋਕਾਂ ਨੂੰ ਐੱਨਓਸੀ ਜਾਰੀ ਕਰਨ ਸਬੰਧੀ ਪ੍ਰਕਿਰਿਆ ’ਚ ਬਦਲਾਅ ਤੇ ਵੈੱਬਸਾਈਟ ’ਤੇ ਜਾਣਕਾਰੀ ਮੁਹੱਈਆ ਕਰਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਪੰਜਾਬ ਸਰਕਾਰ ਨੇ ਕੀਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ

0
Transffers-1

ਚੰਡੀਗੜ੍ਹ, 2 ਜੁਲਾਈ 2026 : ਪੰਜਾਬ ਸਰਕਾਰ (Punjab Government) ਦੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਇੱਕ ਅਹਿਮ ਹੁਕਮ ਜਾਰੀ ਕੀਤਾ ਗਿਆ ਹੈ । ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਜਿਨ੍ਹਾਂ 149 ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ।

Transffers-2

Transffers-3

 

Transffers-4

Transffers-5

Transffers-6

Transffers-7

Transffers-8

ਅੰਬਾਲਾ ਵਿਖੇ ਲਾਪ੍ਰਵਾਹੀ ਦੇ ਦੋਸ਼ ਹੇਠ ਤਿੰਨ ਵਿਰੁੱਧ ਕੇਸ ਦਰਜ

0
Case registered

ਅੰਬਾਲਾ, 1 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਦੇ ਪਿੰਡ ਧਨਿਓੜਾ ਦੇ ਖੇਤਾਂ ਵਿਚ ਬੋਰਵੈਲ ਦੇ ਖੁੱਲ੍ਹੇ ਪਏ ਰਹਿਣ ਦੇ ਲਾਪ੍ਰਵਾਹੀ ਦੇ ਦੋਸ਼ ਹੇਠ ਤਿੰਨ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕੀ ਆਖਿਆ ਅੰਬਾਲਾ ਦੇ ਐਸ. ਪੀ. ਨੇ

ਸੁਪਰਡੈਂਟ ਆਫ ਪੁਲਸ ਅਜੀਤ ਸਿੰਘ ਸ਼ੇਖਾਵਤ ਨੇ ਕਿਹਾ ਕਿ ਜੋ ਬੋਰਵੈਲ (Borewell) ਵਿਚ ਡਿੱਗ ਕੇ ਨਿਰਵੈਰ ਸਿੰਘ ਉਰਫ ਨਿਰਭੈ (Nirvair Singh alias Nirbhay) ਦੀ ਮੌਤ ਹੋ ਗਈ ਹੈ ਵਾਲੀ ਇਸ ਦੁਖਦਾਈ ਘਟਨਾ ਵਿੱਚ ਪਰਿਵਾਰ ਦੀ ਸਿ਼ਕਾਇਤ ਦੇ ਆਧਾਰ `ਤੇ ਤਿੰਨ ਲੋਕਾਂ ਖਿ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । ਐੱਸ. ਪੀ. ਨੇ ਕਿਹਾ ਕਿ ਖੇਤ ਮਾਲਕ ਤੇ ਠੇਕੇਦਾਰ ਨੇ ਬੋਰਵੈੱਲ ਨੂੰ ਖੁੱਲ੍ਹਾ ਛੱਡ ਦਿੱਤਾ ਸੀ ਅਤੇ ਸੁਰੱਖਿਆ ਦੇ ਕੋਈ ਉਪਾਅ ਨਹੀਂ ਕੀਤੇ ਗਏ ਸਨ । ਬੋਰਵੈੱਲ ਦਾ ਮੂੰਹ ਖੁੱਲ੍ਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ । ਉਨ੍ਹਾਂ ਕਿਹਾ ਕਿ ਉੱਥੇ ਨਾ ਕੋਈ ਚਿਤਾਵਨੀ ਬੋਰਡ ਲੱਗਿਆ ਹੋਇਆ ਸੀ ਅਤੇ ਨਾ ਹੀ ਬੈਰੀਅਰ ।

ਪੁਲਸ ਕਰੇਗੀ ਮਾਮਲੇ ਦੇ ਸਮੁੱਚੇ ਤੱਥਾਂ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ

ਸਿ਼ਕਾਇਤ ਮਿਲਣ ‘ਤੇ ਸਦਰ ਪੁਲਸ ਸਟੇਸ਼ਨ ਨੇ 3 ਲੋਕਾਂ ਖਿ਼ਲਾਫ਼ ਜਿਨ੍ਹਾਂ ਵਿਚ (ਖੇਤ ਦਾ ਮਾਲਕ ਅਤੇ ਦੋ ਹੋਰ ਜਿਨ੍ਹਾਂ ਨੇ ਖੇਤ ਠੇਕੇ ‘ਤੇ ਲਿਆ ਹੋਇਆ ਸੀ) ਵਿਰੁੱਧ ਮਾਮਲਾ ਦਰਜ ਕੀਤਾ ਹੈ । ਮਾਮਲੇ ਦੇ ਸਾਰੇ ਤੱਥਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ । ਦੱਸ ਦੇਈਏ ਕਿ ਮੰਗਲਵਾਰ ਨੂੰ ਬੱਚੇ ਨੂੰ ਕੱਢਣ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਫ਼ੌਜ ਦੀ ਟੀਮ, ਪ੍ਰਸ਼ਾਸਨ ਅਤੇ ਪੰਜਾਬ ਦੇ ਸੰਗਰੂਰ ਤੋਂ ਆਈ ਮਾਹਿਰਾਂ ਦੀ ਟੀਮ ਦੇਰ ਰਾਤ ਤੱਕ ਰੈਸਕਿਊ ਆਪ੍ਰੇਸ਼ਨ ਵਿੱਚ ਲੱਗੀ ਹੋਈ ਸੀ । ਕਰੀਬ 20 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਰਾਤ ਕਰੀਬ ਸਾਢੇ ਚਾਰ ਵਜੇ ਬੱਚੇ ਨੂੰ 160 ਫੁੱਟ ਉੱਪਰ ਤੱਕ ਲਿਆਂਦਾ ਗਿਆ, ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ।

ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੀਆਂ ਦੋ ਮਹਿਲਾਵਾਂ ਪੰਜਾਬ ਤੋਂ ਗ੍ਰਿਫ਼ਤਾਰ

0
Shimla Police

ਸਿਮਲਾ, 1 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਸ਼ਹਿਰ ਸਿ਼ਮਲਾ ਤੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੀਆਂ ਦੋ ਔਰਤਾਂ ਨੂੰ ਸਿਮਲਾ ਪੁਲਸ ਨੇ ਪੰਜਾਬ ਤੋਂ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਦੋਵੇਂ ਜਣੀਆਂ

ਮਿਲੀ ਜਾਣਕਾਰੀ ਅਨੁਸਾਰ ਸਿਮਲਾ ਪੁਲਸ (Shimla Police) ਦੀ ਵਿਸ਼ੇਸ਼ ਟੀਮ ਵਲੋਂ ਜੋ ਸਿ਼ਮਲਾ ਤੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੀਆਂ ਜਿਹੜੀਆਂ ਦੋ ਔਰਤਾਂ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ 39 ਸਾਲਾ ਚੰਦਰਵਤੀ ਪਤਨੀ ਬਬਲੂ ਨਿਵਾਸੀ ਪਟਿਆਲਾ ਅਤੇ 40 ਸਾਲਾ ਰੇਖਾ ਪਤਨੀ ਸਿ਼ਆਮ ਨਿਵਾਸੀ ਰਾਜਪੁਰਾ ਜਿਲ੍ਹਾ ਪਟਿਆਲਾ (ਪੰਜਾਬ) ਵਜੋਂ ਹੋਈ ਹੈ । ਪੁਲਸ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਸਿਕਾਇਤਕਰਤਾ ਦਾ ਕਰੀਬ 40 ਤੋਲੇ ਸੋਨਾ ਅਤੇ 250 ਗ੍ਰਾਮ ਚਾਂਦੀ ਦੇ ਸਾਰੇ ਚੋਰੀਸ਼ੁਦਾ ਗਹਿਣੇ ਬਰਾਮਦ ਕਰ ਲਏ ਹਨ ।

ਹੋਰ ਖੁਲਾਸੇ ਕਰਨ ਲਈ ਪੁਲਸ ਨੇ ਪ੍ਰਾਪਤ ਕਰ ਲਿਆ ਹੈ ਰਿਮਾਂਡ

ਜਾਣਕਾਰੀ ਮੁਤਾਬਕ ਜਿਨ੍ਹਾਂ ਦੋ ਔਰਤਾਂ ਨੂੰ ਸਿਮਲਾ ਪੁਲਸ ਨੇ ਗਹਿਣੇ ਚੋਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ ਤੋਂ ਖੁਲਾਸੇ ਕਰਨ ਲਈ ਪੁੱਛਗਿੱਛ ਕਰਨ ਵਾਸਤੇ 2 ਜੁਲਾਈ ਤੱਕ ਦਾ ਰਿਮਾਂਡ ਵੀ ਮਾਨਯੋਗ ਕੋਰਟ ਤੋਂ ਪ੍ਰਾਪਤ ਕਰ ਲਿਆ ਹੈ । ਪੁਲਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ ।

ਕਿਸ ਦੀ ਸਿ਼ਕਾਇਤ ਤੇ ਕੀਤੀ ਗਈ ਹੈ ਕਾਰਵਾਈ

ਪੁਲਸ ਅਨੁਸਾਰ 25 ਜੂਨ ਨੂੰ ਥਾਣਾ ਸਦਰ ਸਿ਼ਮਲਾ ਵਿਖੇ ਜਿਲ੍ਹਾ ਸਿ਼ਮਲਾ ਦੇ ਨਿਵਾਸੀ ਖੁਬ ਸਿੰਘ ਠਾਕੁਰ ਦੀ ਸਿ਼ਕਾਇਤ ‘ਤੇ ਧਾਰਾ 303 (2) ਤਹਿਤ ਮਾਮਲਾ ਦਰਜ (Case registered) ਕੀਤਾ ਗਿਆ ਸੀ । ਸਿਕਾਇਤਕਰਤਾ ਨੇ ਦੱਸਿਆ ਕਿ ਲੋਅਰ ਬਾਜ਼ਾਰ ਸਿਮਲਾ ਵਿੱਚ ਖਰੀਦਦਾਰੀ ਦੌਰਾਨ ਅਣਪਛਾਤੀਆਂ ਔਰਤਾਂ ਨੇ ਉਨ੍ਹਾਂ ਦੇ ਸਲਿੰਗ ਬੈਗ ਵਿੱਚੋਂ ਕੀਮਤੀ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ (Jewelry theft) ਕਰ ਲਏ । ਚੋਰੀ ਹੋਏ ਗਹਿਣਿਆਂ ਦੀ ਕੀਮਤ ਲਗਭਗ 45 ਤੋਂ 50 ਲੱਖ ਰੁਪਏ ਦੱਸੀ ਗਈ ਸੀ ।