ਉੱਤਰ ਪ੍ਰਦੇਸ਼, 1 ਜੁਲਾਈ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਉਨਾਓ ਵਿਖੇ ਇਕ ਸੜਕ ਹਾਦਸੇ (Road accidents) ਵਿਚ ਪੰਜ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਸਲੀਪਰ ਬਸ ਤੇ ਕਾਰ ਵਿਚਕਾਰ ਹੋਈ ਟੱਕਰ
ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਉਨਾਓ (Unnao) ਵਿੱਚ ਅੱਜ ਸਵੇਰੇ ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਜੋ ਇੱਕ ਸਲੀਪਰ ਬੱਸ ਇੱਕ ਅਰਟਿਗਾ ਕਾਰ ਨਾਲ ਟਕਰਾ ਗਈ ਦੇ ਕਾਰਨ ਕਾਰ ਵਿੱਚ ਸਵਾਰ ਦੋ ਬੱਚੀਆਂ ਸਮੇਤ ਪੰਜ ਲੋਕਾਂ ਦੀ ਮੌਤ (Death) ਹੋ ਗਈ । ਦੱਸਣਯੋਗ ਹੈ ਕਿ ਬੱਸ ਹਰਿਆਣਾ ਤੋਂ ਬਿਹਾਰ ਜਾ ਰਹੀ ਸੀ, ਜਦੋਂ ਕਿ ਕਾਰ ਆਗਰਾ ਤੋਂ ਲਖਨਊ ਜਾ ਰਹੀ ਸੀ ਕਿ ਤੇਜ਼ ਰਫ਼ਤਾਰ ਬੱਸ ਕਾਰ ਨਾਲ ਟਕਰਾ ਗਈ ਅਤੇ ਐਕਸਪ੍ਰੈਸਵੇਅ ਤੋਂ ਹੇਠਾਂ ਡਿੱਗ ਗਈ ਅਤੇ ਪਲਟ ਗਈ ।
ਟੱਕਰ ਦੇ ਚਲਦਿਆਂ ਬਸ ਕਾਰ ਨੂੰ ਲੈ ਗਈ 20 ਫੁੱਟ ਤੱਕ ਘੜੀਸਦੇ
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ । ਇਹ ਲਗਭਗ 20 ਫੁੱਟ ਤੱਕ ਘਸੀੜਦੀ ਗਈ । ਇਸ ਤੋਂ ਬਾਅਦ ਹਫੜਾ-ਦਫੜੀ ਅਤੇ ਚੀਕ ਚਿਹਾੜਾ ਮਚ ਗਿਆ । ਰਾਹਗੀਰਾਂ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਪੁਲਸ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ । ਬੱਸ ਦੀਆਂ ਖਿੜਕੀਆਂ ਤੋੜ ਕੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ (injured) ਨੂੰ ਹਸਪਤਾਲ ਲਿਜਾਇਆ ਗਿਆ ।
ਹਾਦਸੇ ਵਿਚ ਮਰਨ ਵਾਲਿਆਂ ਵਿਚ ਹੈ ਕੌਣ ਕੌਣ
ਬੱਸ ਵਿੱਚ 70 ਲੋਕ ਅਤੇ ਕਾਰ ਵਿੱਚ 9 ਲੋਕ ਸਵਾਰ ਸਨ । ਕਾਰ ਵਿੱਚ ਸਵਾਰ ਚਾਰ ਅਤੇ ਬੱਸ ਵਿੱਚ ਸਵਾਰ ਚਾਰ ਯਾਤਰੀ ਜ਼ਖ਼ਮੀ ਹੋ ਗਏ । ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ । ਪੁਲਸ ਅਨੁਸਾਰ ਸਲੀਪਰ ਬੱਸ ਨੇ ਕੰਟਰੋਲ ਗੁਆ ਦਿੱਤਾ ਅਤੇ ਆਗਰਾ-ਲਖਨਊ ਐਕਸਪ੍ਰੈਸਵੇਅ (Agra-Lucknow Expressway) ‘ਤੇ ਪਿੱਛੇ ਤੋਂ ਇੱਕ ਕਾਰ ਨਾਲ ਟਕਰਾ ਗਈ । ਬੱਸ ਲਗਭਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ । ਹਾਦਸੇ ਵਿੱਚ ਧੁੰਮੁਨ (60), ਅੰਜੂ (40), ਦਿਵਿਆ (6), ਅੰਮ੍ਰਿਤਾ (13) ਅਤੇ ਵਿਨੋਦ (45) ਦੀ ਮੌਕੇ `ਤੇ ਹੀ ਮੌਤ ਹੋ ਗਈ ।









