Home Blog Page 65

ਘਰ ਦੇ ਬਾਹਰ ਖੜ੍ਹੇ ਨੌਜਵਾਨ ਨੂੰ ਗੋਲੀਬਾਰੀ ਕਰਕੇ ਉਤਾਰਿਆ ਮੌਤ ਦੇ ਘਾਟ

0
Shoot

ਹਰਿਆਣਾ, 16 ਮਈ 2026 : ਹਰਿਆਣਾ (Haryana) ਦੇ ਜਿਲਾ ਝੱਜਰ ਦੇ ਪਿੰਡ ਸੁਬਾਨਾ ਵਿਖੇ ਘਰ ਦੇ ਬਾਹਰ ਖੜ੍ਹੇ ਇਕ ਨੌਜਵਾਨ ਦਾ ਗੋਲੀਬਾਰੀ (Shooting) ਕਰਕੇ ਮੌਤ ਦੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਝੱਜਰ ਜਿਲ੍ਹੇ ਦੇ ਸੁਬਾਨਾ ਪਿੰਡ ਵਿਚ ਜੋ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ਦੀ ਪਛਾਣ ਹਿਤੇਸ਼ ਉਰਫ਼ ਗੁੱਲੂ ਵਜੋਂ ਹੋਈ ਹੈ । ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹਿਤੇਸ਼ ਆਪਣੇ ਘਰ ਦੇ ਬਾਹਰ ਖੜ੍ਹਾ ਸੀ । ਇਸ ਦੌਰਾਨ ਇੱਕ ਬੋਲੈਰੋ ਗੱਡੀ ਵਿੱਚ ਸਵਾਰ ਤਿੰਨ ਤੋਂ ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਘਟਨਾ ਸਥਾਨ ‘ਤੇ 20 ਤੋਂ 25 ਰਾਉਂਡ ਫਾਇਰ ਕੀਤੇ ਗਏ ।

ਘਟਨਾ ਵਾਪਰਨ ਕਾਰਨ ਪਿੰਡ ਵਿਚ ਫੈਲ ਗਈ ਦਹਿਸ਼ਤ

ਗੋਲੀ ਲੱਗਣ ਕਾਰਨ ਹਿਤੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਫਿਰ ਹਮਲਾਵਰ ਆਪਣੇ ਹਥਿਆਰ ਦਿਖਾਉਂਦੇ ਹੋਏ ਮੌਕੇ ਤੋਂ ਭੱਜ ਗਏ। ਇਸ ਘਟਨਾ ਨਾਲ ਪਿੰਡ ਵਿੱਚ ਦਹਿਸ਼ਤ ਫੈਲ ਗਈ । ਘਟਨਾ ਦੀ ਸੂਚਨਾ ਮਿਲਦੇ ਹੀ, ਪੁਲਸ ਦੀ ਇੱਕ ਟੀਮ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਗਏ ਹਨ । ਪੁਲਸ ਪਰਿਵਾਰ ਅਤੇ ਨੇੜਲੇ ਨਿਵਾਸੀਆਂ ਤੋਂ ਘਟਨਾ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ।

ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਪੁਲਸ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਹਿਤੇਸ਼ ਆਪਣੇ ਘਰ ਦੇ ਬਾਹਰ ਖੜ੍ਹਾ ਸੀ, ਆਪਣੇ ਮੋਬਾਈਲ ਫੋਨ ‘ਤੇ ਕਿਸੇ ਨਾਲ ਗੱਲ ਕਰ ਰਿਹਾ ਸੀ । ਇਸ ਦੌਰਾਨ ਇੱਕ ਬੋਲੇਰੋ ਕਾਰ ਉਸ ਦੇ ਕੋਲ ਆ ਕੇ ਰੁਕੀ । ਇਸ ਤੋਂ ਪਹਿਲਾਂ ਕਿ ਹਿਤੇਸ਼ ਕੁਝ ਸਮਝ ਸਕਦਾ, ਤਿੰਨ-ਚਾਰ ਨੌਜਵਾਨ ਕਾਰ ਵਿੱਚੋਂ ਉਤਰੇ ਅਤੇ ਉਸ `ਤੇ ਗੋਲੀਆਂ ਚਲਾ ਦਿੱਤੀਆਂ । ਲਗਭਗ 20 ਤੋਂ 25 ਰਾਊਂਡ ਫਾਇਰ ਕੀਤੇ ਗਏ ।

ਪੁਲਸ ਨੇ ਕਰ ਦਿੱਤੀ ਜਾਂਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ

ਹਿਤੇਸ਼ ਦਾ ਪੂਰਾ ਸਰੀਰ ਗੋਲੀਆਂ ਨਾਲ ਛਲਨੀ ਹੋਇਆ ਸੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ । ਗੋਲੀਬਾਰੀ ਦੀ ਆਵਾਜ਼ ਸੁਣ ਕੇ ਪਰਿਵਾਰ ਅਤੇ ਨੇੜਲੇ ਨਿਵਾਸੀ ਮੌਕੇ ‘ਤੇ ਪਹੁੰਚ ਗਏ । ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ । ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ।

ਮਾਨਸਿਕ ਪ੍ਰੇਸ਼ਾਨੀ ਕਾਰਨ ਪਲੰਬਰ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

0
suicide

ਲੁਧਿਆਣਾ, 16 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਮੁਹੱਲਾ ਅਮਨ ਨਗਰ ਵਿਖੇ ਇਕ ਪਲੰਬਰ ਵਲੋਂ ਮਾਨਸਿਕ ਪ੍ਰੇਸ਼ਾਨੀ (Mental distress) ਦੇ ਚਲਦਿਆਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ।

ਕੌਣ ਸੀ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਅਮਨ ਨਗਰ ਵਿਖੇ ਜੋ ਇਕ ਪਲੰਬਰ ਦਾ ਕੰਮ ਕਰਦੇ ਵਿਅਕਤੀ ਵਲੋਂ ਮਾਨਸਿਕ ਪ੍ਰੇ਼ਸ਼ਾਨੀ ਦੇ ਚਲਦਿਆਂ ਪੌੜੀਆਂ ਦੀ ਗਰਿਲ ਨਾਲ ਹੀ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਹੈ ਦੀ ਪਛਾਣ ਪਰਮਿੰਦਰ ਸਿੰਘ (35) ਵਜੋਂ ਹੋਈ ਹੈ । ਉਹ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਪਰ ਬਚਪਨ ਤੋਂ ਹੀ ਲੁਧਿਆਣਾ ਰਹਿ ਰਿਹਾ ਸੀ । ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਸਿਮਰਨ ਅਤੇ 4 ਸਾਲ ਦੇ ਬੱਚੇ ਨਾਲ ਇੱਥੇ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ । ਪੁਲਸ ਮੁਤਾਬਕ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ ।

ਕੀ ਦੱਸਿਆ ਜਾਂਚ ਅਧਿਕਾਰੀ ਨੇ

ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਮੁਹੱਲਾ ਅਮਨ ਨਗਰ ‘ਚ ਅੱਜ ਸਵੇਰੇ ਇਕ ਪਲੰਬਰ ਵੱਲੋਂ ਆਪਣੇ ਘਰ ਅੰਦਰ ਪੌੜੀਆਂ ਦੀ ਗਰਿੱਲ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀ ਥਾਣੇਦਾਰ ਹਰਦੇਵ ਸਿੰਘ ਅਤੇ ਹੌਲਦਾਰ ਮਨੋਜ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ । ਪੁਲਸ ਟੀਮ ਨੇ ਤੁਰੰਤ ਮੌਕੇ `ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ `ਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ।

ਕੀ ਦੱਸਿਆ ਮ੍ਰਿਤਕ ਦੀ ਪਤਨੀ ਨੇ

ਮ੍ਰਿਤਕ ਦੀ ਪਤਨੀ ਸਿਮਰਨ ਨੇ ਦੱਸਿਆ ਕਿ ਬੀਤੀ ਰਾਤ ਪਰਮਿੰਦਰ ਸਿੰਘ ਖਾਣਾ ਖਾ ਕੇ ਸੋ ਗਿਆ ਸੀ । ਅੱਜ ਸਵੇਰੇ ਜਦੋਂ ਮੁਹੱਲੇ ‘ਚ ਕੰਮ ਕਰਨ ਵਾਲੀ ਇਕ ਔਰਤ ਨੇ ਘਰ ਦੇ ਅੰਦਰ ਦੇਖਿਆ ਤਾਂ ਪਰਮਿੰਦਰ (ਪਲਵਿੰਦਰ) ਸਿੰਘ ਦੀ ਲਾਸ਼ ਪੌੜੀਆਂ ਦੀ ਗਰਿੱਲ ਨਾਲ ਲਟਕ ਰਹੀ ਸੀ । ਉਸ ਔਰਤ ਦੇ ਰੌਲਾ ਪਾਉਣ ‘ਤੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਜਦੋਂ ਸਿਮਰਨ ਨੇ ਹੇਠਾਂ ਆ ਕੇ ਦੇਖਿਆ ਤਾਂ ਉਹ ਚੀਕਣ ਲੱਗ ਪਈ, ਜਿਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ । ਅਗਲੀ ਕਾਰਵਾਈ ਪਤਨੀ ਸਿਮਰਨ ਦੇ ਬਿਆਨਾਂ ਅਤੇ ਹਾਲਾਤ ਦੇਣ ਆਧਾਰ ਤੇ ਕੀਤੀ ਜਾਵੇਗੀ ।

ਬੋਰਵੈਲ ਵਿਚ ਡਿੱਗਿਆ ਬੱਚਾ ਆਖਰਕਾਰ ਸੁਰੱਖਿਅਤ ਕੱਢਿਆ ਬਾਹਰ

0
borewell

ਹੁਸਿ਼ਆਰਪੁਰ, 16 ਮਈ 2026 : ਪੰਜਾਬ ਦੇ ਜਿਲਾ ਹੁਸਿਆਰਪਰ (Hoshiarpur) ਦੇ ਚੱਕ ਸਮਾਣਾ ਵਿਖੇ ਬੋਰਵੈਲ ਵਿਚ ਡਿੱਗ ਗਏ ਬੱਚੇ ਨੂੰ ਆਖਰਕਰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਹੁਸ਼ਿਆਰਪੁਰ ਦੇ ਚੱਕ ਸਮਾਣਾ ਵਿੱਚ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਇੱਕ 4 ਸਾਲਾ ਬੱਚੇ ਨੂੰ ਲਗਭਗ ਨੌਂ ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਬਾਹਰ ਆਉਣ `ਤੇ, ਬੱਚਾ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਇਆ । ਇਸ ਮੌਕੇ ਐਨ. ਡੀ. ਆਰ. ਐਫ. (N. D. R. F.) , ਐਸ. ਡੀ. ਆਰ. ਐਫ., ਪੰਜਾਬ ਪੁਲਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਸਦਕਾ ਇਹ ਕਾਰਵਾਈ ਸਫਲ ਰਹੀ ।

ਦੱਸਣਯੋਗ ਹੈ ਕਿ ਬੀਤੇ ਦਿਨ ਬੱਚਾ ਖੇਡਦੇ ਸਮੇਂ ਬੋਰਵੈੱਲ (Borewell) ਵਿੱਚ ਡਿੱਗ ਗਿਆ ਸੀ ਜਿਥੇ ਉਹ ਲਗਭਗ 30 ਫੁੱਟ ਹੇਠਾਂ ਫਸ ਗਿਆ ਸੀ । ਉਸ ਨੂੰ ਸ਼ੁੱਕਰਵਾਰ-ਸ਼ਨੀਵਾਰ ਰਾਤ ਨੂੰ ਲਗਭਗ 12:40 ਵਜੇ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਬੱਚੇ ਨੂੰ ਖ਼ਤਰੇ ਤੋਂ ਬਾਹਰ ਘੋਸਿ਼ਤ ਕੀਤਾ ਗਿਆ ।

ਕੀ ਦੱਸਿਆ ਡੀ. ਸੀ. ਤੇ ਐਸ. ਐਸ. ਪੀ.

ਡਿਪਟੀ ਕਮਿਸ਼ਨਰ ਅੰਸਿ਼ਕਾ ਜੈਨ ਅਤੇ ਐਸ. ਐਸ. ਪੀ. ਸੰਦੀਪ ਕੁਮਾਰ ਮਲਿਕ ਨੇ ਸ਼ੁਰੂਆਤ ਤੋਂ ਹੀ ਇਸ ਕਾਰਵਾਈ ਦੀ ਅਗਵਾਈ ਕੀਤੀ । ਸਫਲ ਬਚਾਅ ਤੋਂ ਬਾਅਦ ਡੀ. ਸੀ. ਨੇ ਕਿਹਾ ਕਿ ਬੱਚੇ ਨੂੰ ਹੋਰ ਮੁਲਾਂਕਣ ਲਈ ਇੱਕ ਮੈਡੀਕਲ ਟੀਮ (Medical team) ਦੇ ਨਾਲ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ । ਉਸ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਹੁਸ਼ਿਆਰਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਚੱਕ ਸਮਾਣਾ ਪਿੰਡ ਵਿੱਚ ਸ਼ਾਮ 4 ਵਜੇ ਦੇ ਕਰੀਬ ਵਾਪਰੀ । ਸੂਚਨਾ ਮਿਲਣ ‘ਤੇ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ । ਮਜ਼ਦੂਰ ਹਰਿੰਦਰ ਅਤੇ ਆਸ਼ਾ ਦਾ ਪੁੱਤਰ ਗੁਰਕਰਨ ਸਿੰਘ ਆਪਣੇ ਘਰ ਦੇ ਨਾਲ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਪਿਆ ਸੀ । ਇਹ ਬੋਰਵੈੱਲ ਲਗਭਗ 15 ਦਿਨਾਂ ਤੋਂ ਪੁੱਟਿਆ ਜਾ ਰਿਹਾ ਸੀ ।

ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਵਧੇਗਾ ਆਰਥਿਕ ਬੋਝ : ਮਾਨ

0
Mann

ਚੰਡੀਗੜ੍ਹ, 16 ਮਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੈਟਰੋਲ ਤੇ ਡੀਜਲ (Petrol and diesel) ਦੀਆਂ ਕੀਮਤਾਂ ਵਿਚ ਵਾਧੇ ਨਾਲ ਜਨਤਾ ਤੇ ਕਿਸਾਨਾਂ ‘ਤੇ ਵਿੱਤੀ ਭਾਰ ਵਧੇਗਾ ।

ਮੁੱਖ ਮੰਤਰੀ ਪੰਜਾਬ ਨੇ ਕੀ ਮੰਗ ਕੀਤੀ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਸ ਨਾਲ ਆਮ ਜਨਤਾ ਅਤੇ ਕਿਸਾਨਾਂ `ਤੇ ਆਰਥਿਕ ਬੋਝ ਵਧੇਗਾ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਾਧੇ ਨਾਲ ਮਹਿੰਗਾਈ ਸਿਖਰ ‘ਤੇ ਪਹੁੰਚ ਜਾਵੇਗੀ। ਪਹਿਲਾਂ ਹੀ ਜੰਗ ਕਾਰਨ ਹਰ ਵਸਤੂ ਦੀ ਵਧ ਚੁੱਕੀ ਹੈ ਕੀਮਤ ।

ਕਿਸਾਨਾਂ ਨੂੰ ਬਚਾਉਣ ਲਈ ਡੀਜ਼ਲ ਦੀਆਂ ਕੀਮਤਾਂ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ

ਉਨ੍ਹਾਂ ਕਿਹਾ ਕਿ ਕਿਸਾਨਾਂ ਸਿਰ ਆਰਥਿਕ ਬੋਝ ਵਧ ਗਿਆ ਹੈ ਅਤੇ ਕਿਸਾਨ ਪਹਿਲਾਂ ਹੀ ਫ਼ਸਲਾਂ ਨੂੰ ਕੁਦਰਤੀ ਕਰੋਪੀਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਚਿੰਤਤ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਚਾਉਣ ਲਈ ਡੀਜ਼ਲ ਦੀਆਂ ਕੀਮਤਾਂ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ । ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਵਿਦੇਸ਼ ਯਾਤਰਾਵਾਂ ‘ਤੇ ਰੋਕ ਲਗਾਉਣ ਦਾ ਸੁਝਾਅ ਦੇ ਰਹੀ ਹੈ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਖ਼ੁਦ ਵਿਦੇਸ਼ ਯਾਤਰਾ `ਤੇ ਚਲੇ ਗਏ ਹਨ। ਅਜਿਹੀਆਂ ਦੋਗਲੀਆਂ ਨੀਤੀਆਂ ਨਾਲ ਦੇਸ਼ ਵਾਸੀਆਂ ਵਿਚ ਚੰਗਾ ਸੰਦੇਸ਼ ਨਹੀਂ ਜਾ ਰਿਹਾ ਹੈ ।

ਵਿਜੀਲੈਂਸ ਬਿਊਰੋ ਵੱਲੋਂ 2 ਐੱਸ. ਡੀ. ਓ. ਅਤੇ ਕਲਰਕ ਰਿਸ਼ਵਤ ਲੈਂਦੇ ਕਾਬੂ

0
Vigilance

ਲੁਧਿਆਣਾ, 16 ਮਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਦੋ ਐਸ. ਡੀ. ਓ. ਤੇ ਇਕ ਕਲਰਕ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਪੀ. ਐੱਸ. ਪੀ. ਸੀ. ਐੱਲ. ਦਫਤਰ ਲੁਧਿਆਣਾ ਵਿਖੇ ਤਾਇਨਾਤ ਐੱਸ. ਡੀ. ਓ. ਜਸਕਨਵਰਪ੍ਰੀਤ ਸਿੰਘ, ਐੱਸ. ਡੀ. ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ (Bribe) ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ ।

ਕੀ ਜਾਣਕਾਰੀ ਦਿੱਤੀ ਵਿਜੀਲੈਂਸ ਦੇ ਬੁਲਾਰੇ ਨੇ

ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਪ੍ਰਿੰਸ ਨਿਝਾਵਨ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ `ਤੇ ਕੀਤੀ ਗਈ ਹੈ । ਸ਼ਿਕਾਇਤਕਰਤਾ ਸੋਲਰ ਸਿਸਟਮਲਾਉਣਦਾ ਕੰਮ ਕਰਦਾ ਹੈ ਅਤੇ ਉਸ ਨੇ ਵੱਖ-ਵੱਖ ਥਾਵਾਂ ‘ਤੇ 2 ਸੋਲਰ ਸਿਸਟਮ ਲਾਏ ਸਨ। ਇਨ੍ਹਾਂ ਸਿਸਟਮਾਂ ਦੇ ਨਿਰੀਖਣ ਅਤੇ ਮੀਟਰ ਲਾਉਣ ਦੀ ਪ੍ਰਕਿਰਿਆ ਲਈ ਅੰਦਾਜ਼ਾ ਰਿਪੋਰਟ ਤਿਆਰ ਕਰਨ ਬਦਲੇ ਉਕਤ ਮੁਲਜ਼ਮਾਂ ਨੇ ਹਰ ਫਾਈਲ ਦੇ 10,000 ਰੁਪਏ ਦੇ ਹਿਸਾਬ ਨਾਲ ਕੁੱਲ 20,000 ਰੁਪਏ ਰਿਸ਼ਵਤ ਮੰਗੀ ਸੀ ।

ਮੁਲਜਮਾਂ ਵਿਰੁੱਧ ਕਰ ਲਿਆ ਹੈ ਮਾਮਲਾ ਦਰਜ

ਸਿ਼ਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਨਾਲ ਸੰਪਰਕ ਕੀਤਾ । ਸਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ 2 ਸਰਕਾਰੀ ਗਵਾਹਾਂ ਦੀ ਮੌਜੂਦਗੀ `ਚ ਮੁਲਜ਼ਮਾਂ ਨੂੰ ਸਿ਼ਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ। ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Insider‑Tipps für das Live‑Casino bei Yep Casino – So nutzt du Demo‑Modus und Turniere optimal

0

Insider‑Tipps für das Live‑Casino bei Yep Casino – So nutzt du Demo‑Modus und Turniere optimal

Der erste Gedanke vieler Anfänger ist: „Live‑Casino ist zu kompliziert.“ Oft wird angenommen, dass nur Profis mit tiefem Wissen und hohem Budget hier Erfolg haben. In Wahrheit bietet der Live‑Casino‑Bereich von Yep Casino sowohl Neulingen als auch erfahrenen Spielern einen leichten Einstieg.

Im Demo‑Modus kannst du das Spielverhalten der Dealer beobachten, ohne echtes Geld zu riskieren. Das ist besonders hilfreich, um die Dynamik von Blackjack‑ oder Roulette‑Tischen zu verstehen. Hast du dich jemals gefragt, warum manche Spieler sofort hohe Einsätze platzieren, während andere erst lange warten? Der Unterschied liegt meist im Training im kostenlosen Modus.

Vorteile des Demo‑Modus im Überblick
– Risikoloser Einstieg: Du lernst Regeln und Strategien, ohne Geld zu verlieren.
– Echtzeit‑Beobachtung: Siehst du, wie Dealer handeln und wie schnell die Einsätze laufen.
– Strategie‑Feintuning: Teste verschiedene Wettmuster, bevor du live spielst.

Durch das Ausprobieren im Demo‑Modus sparst du nicht nur Geld, sondern gewinnst auch Selbstvertrauen. Sobald du dich sicher fühlst, kannst du in die echten Live‑Spiele einsteigen und von den schnellen Auszahlungen von Yep Casino profitieren.

Wie Turniere im Live‑Casino funktionieren und warum du teilnehmen solltest

Turniere sind das Herzstück vieler Online‑Casinos, und Yep Casino bildet da keine Ausnahme. Hier treten Spieler gegeneinander an, um den höchsten Gewinnbetrag zu erzielen. Jeder Teilnehmer startet mit einem festgelegten Kontostand und spielt eine festgelegte Anzahl von Runden.

Der Clou: Während eines Turniers bleibt das Spieltempo gleich, egal ob du ein Anfänger oder ein Profi bist. Das bedeutet, du kannst deine Fähigkeiten im Demo‑Modus schärfen und dann mit Selbstvertrauen ins Turnier gehen.

Typische Turnierregeln bei Yep Casino
1. Startguthaben: Jeder Spieler beginnt mit demselben Betrag, z. B. 10 €.
2. Spieldauer: Das Turnier läuft über eine festgelegte Zeit, meist 30 Minuten bis 2 Stunden.
3. Gewinner: Der Spieler mit dem höchsten Kontostand am Ende gewinnt den Preis.

Turniere bieten nicht nur attraktive Preisgelder, sondern auch die Chance, deine Spielstrategie zu testen. Wenn du im Demo‑Modus bereits ein gutes Gefühl für das Spiel hast, kannst du im Turnier gezielt riskante Einsätze setzen, um den Vorsprung auszubauen.

Schritt‑für‑Schritt: So meldest du dich für ein Live‑Casino‑Turnier an

  1. Registrierung abschließen – Erstelle ein Konto bei Yep Casino. Der Prozess dauert nur wenige Minuten.
  2. Identität prüfen – Lade deine Ausweisdokumente hoch, um die Lizenzanforderungen zu erfüllen.
  3. Demo‑Modus nutzen – Spiele zunächst kostenlos, um die Tische und Dealer kennenzulernen.
  4. Turnier auswählen – Im Bereich „Live‑Casino‑Turniere“ findest du aktuelle Events.
  5. Teilnahme bestätigen – Klicke auf „Jetzt teilnehmen“ und bestätige den Einsatz.

Wenn du diese Schritte befolgst, bist du in kürzester Zeit bereit, am nächsten Live‑Casino‑Turnier teilzunehmen.

Tipps für den Erfolg im Live‑Casino‑Demo‑Modus und Turnieren

  • Setze klare Limits – Bestimme vor jedem Spiel, wie viel du maximal riskieren willst.
  • Beobachte das Spieltempo – Im Live‑Casino laufen die Hände schneller als im klassischen Online‑Slot.
  • Nutze Bonusangebote – Yep Casino bietet einen Willkommensbonus und sogar einen Bonus ohne Einzahlung, die du im Demo‑Modus testen kannst.
  • Spiele mit Strategie – Beim Blackjack gilt die Grundstrategie, beim Roulette die Wahrscheinlichkeitsrechnung.
  • Achte auf die Auszahlungsgeschwindigkeit – Yep Casino ist bekannt für schnelle Auszahlungen, was gerade bei Turniergewinnen wichtig ist.

Durch die Kombination aus Demo‑Modus‑Training und Turnierteilnahme maximierst du deine Gewinnchancen, ohne unnötige Verluste zu riskieren.

Warum Yep Casino die ideale Plattform für Live‑Casino‑Fans ist

Yep Casino richtet sich speziell an deutsche Spieler und legt großen Wert auf Sicherheit und Transparenz. Die Lizenz aus Malta garantiert faire Spielbedingungen, während moderne Verschlüsselungstechnologien deine Daten schützen.

Ein weiteres Alleinstellungsmerkmal ist das mobile Spielerlebnis. Du kannst sowohl im Browser als auch über die App nahtlos zwischen Demo‑Modus und Live‑Spielen wechseln. Der Kundensupport steht rund um die Uhr zur Verfügung und beantwortet Fragen zu Turnieren, Auszahlungen und verantwortungsvollem Spielen.

Wenn du nach einer Plattform suchst, die sowohl Bonus ohne Einzahlung als auch schnelle Auszahlungen bietet, ist Yep Casino die klare Wahl. Mehr dazu findest du auf der offiziellen Seite: Yep Casino Deutschland offiziell.

Verantwortungsvolles Spielen – So bleibst du auf der sicheren Seite

Online‑Glücksspiel soll Spaß machen, nicht zur Belastung werden. Setze dir immer ein Budget und halte dich daran. Yep Casino stellt Werkzeuge wie Einzahlungslimits und Selbstausschluss‑Optionen bereit. Nutze diese Funktionen, wenn du merkst, dass das Spiel zu viel Zeit oder Geld beansprucht.

Denke daran: Ein gutes Spielverhalten bedeutet, dass du sowohl im Demo‑Modus als auch in echten Turnieren klug und kontrolliert agierst. So bleibt das Erlebnis positiv und du kannst langfristig von den Vorteilen des Live‑Casinos profitieren.

Fazit
Der Live‑Casino‑Bereich von Yep Casino bietet sowohl Anfängern als auch erfahrenen Spielern eine hervorragende Möglichkeit, ihre Fähigkeiten zu verbessern. Der Demo‑Modus ist das ideale Trainingsfeld, während Turniere den Wettkampfgeist wecken und attraktive Preise bereithalten. Mit schnellen Auszahlungen, einem zuverlässigen Kundensupport und einem umfangreichen Bonusprogramm ist Yep Casino die Plattform, die du nicht verpassen solltest. Registriere dich noch heute, probiere den Demo‑Modus aus und steigere deine Gewinnchancen in den nächsten Turnieren!

ਵਿਜੀਲੈਂਸ ਦੇ ਨਾਮ ਤੇ ਪੈਸੇ ਮੰਗਣ ਵਾਲਿਆਂ ਦੇ ਜੁਡੀਸ਼ੀਅਲ ਰਿਮਾਂਡ ਵਿਚ ਵਾਧਾ

0
Court

ਮੋਹਾਲੀ,15 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਿਲਾ ਅਦਾਲਤ (District Court) ਵਿਚ ਅੱਜ ਵਿਜੀਲੈਂਸ ਦੇ ਨਾਮ ਦੇ ਪੈਸੇ ਮੰਗਣ ਵਾਲਿਆਂ ਨੂੰ ਪੇਸ਼ ਕਰਕੇ ਰਿਮਾਂਡ (Remand) ਪ੍ਰਾਪਤ ਕੀਤਾ ਗਿਆ ਹੈ ।

ਕਿੰਨੇ ਦਿਨ ਦਾ ਰਿਮਾਂਡ ਦਿੱਤਾ ਗਿਆ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਦੇ ਉੱਚ ਅਧਿਕਾਰੀਆਂ ਦੇ ਨਾਮ ‘ਤੇ ਰਿਸ਼ਵਤ ਮੰਗਣ ਅਤੇ ਸਵੀਕਾਰ ਕਰਨ ਦੇ ਦੋਸ਼ ਵਿੱਚ ਗਿਰਫ਼ਤਾਰ ਮੁਲਜ਼ਮਾਂ ਨੂੰ ਅੱਜ ਸੀ. ਬੀ. ਆਈ. (C. B. I.) ਵੱਲੋਂ ਰਿਮਾਂਡ ਖ਼ਤਮ ਹੋਣ ਬਾਅਦ ਚੰਡੀਗੜ੍ਹ ਦੀ ਅਦਾਲਤ (Chandigarh Court) ਵਿੱਚ ਪੇਸ਼ ਕੀਤਾ ਗਿਆ । ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 26 ਮਈ ਤੱਕ ਜੁਡੀਸ਼ੀਅਲ ਹਿਰਾਸਤ ‘ਤੇ ਜੇਲ੍ਹ ਭੇਜ ਦਿੱਤਾ ਹੈ । ਅਦਾਲਤੀ ਹੁਕਮਾਂ ਮੁਤਾਬਕ, ਹੁਣ ਆਉਣ ਵਾਲੀਆਂ ਪੇਸ਼ੀਆਂ ਦੌਰਾਨ ਮੁਲਜ਼ਮਾਂ ਨੂੰ ਨਿੱਜੀ ਤੌਰ `ਤੇ ਹਾਜ਼ਰ ਕਰਨ ਦੀ ਬਜਾਏ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਵੇਗਾ ।

ਸਟੇਟ ਟੈਕਸ ਅਫਸਰ ਦੀ ਸਿ਼ਕਾਇਤ ਤੇ ਹੋਈ ਸੀ ਕਾਰਵਾਈ

ਜਿ਼ਕਰਯੋਗ ਹੈ ਕਿ ਇਹ ਸਾਰੀ ਕਾਰਵਾਈ ਇੱਕ ਸਟੇਟ ਟੈਕਸ ਅਫ਼ਸਰ (State Tax Officer) ਵੱਲੋਂ ਸੀ. ਬੀ. ਆਈ. ਕੋਲ ਦਰਜ ਕਰਵਾਈ ਗਈ ਸਿ਼ਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ । ਇਸੇ ਮਾਮਲੇ ਵਿੱਚ ਸੀ. ਬੀ. ਆਈ. ਵੱਲੋਂ ਅੰਕਿਤ ਨਾਮਕ ਇੱਕ ਹੋਰ ਨੌਜਵਾਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ‘ਚ ਭੇਜਿਆ ਜਾ ਚੁੱਕਾ ਹੈ ।

ਮਣੀਪੁਰ `ਚ ਤਣਾਅ ਵਧਣ ਕਾਰਨ 38 ਤੋਂ ਵੱਧ ਲੋਕਾਂ ਨੂੰ ਬਣਾਇਆ ਬੰਧਕ

0
Manipur

ਇੰਫਾਲ, 15 ਮਈ 2026 : ਭਾਰਤ ਦੇਸ਼ ਦੇ ਸੂਬੇ ਮਣੀਪੁਰ (Manipur) ਵਿਖੇ ਤਣਾਅ ਵਧ ਕਾਰਨ 38 ਤੋਂ ਜਿ਼ਆਦਾ ਲੋਕਾਂ ਨੂੰ ਬੰਧਕ ਬਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਦੱਸਿਆ ਗ੍ਰਹਿ ਮੰਤਰੀ ਨੇ

ਮਣੀਪੁਰ ਵਿਚ ਹਿੰਸਾ ਅਤੇ ਤਣਾਅ ਦਾ ਦੌਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ । ਸੂਬੇ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਬੌਜਮ (Home Minister Govindas Kobojam) ਨੇ ਵੀਰਵਾਰ ਨੂੰ ਦੱਸਿਆ ਕਿ ਵੱਖ-ਵੱਖ ਸਮੂਹਾਂ ਵੱਲੋਂ ਨਾਗਾ ਤੇ ਕੁਕੀ ਭਾਈਚਾਰਿਆਂ (Naga and Kuki communities) ਨਾਲ ਜੁੜੇ 38 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਹੈ ।

ਗ੍ਰਹਿ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਬੁੱਧਵਾਰ ਨੂੰ ਕਾਂਗਪੋਕਪੀ ਜਿ਼ਲੇ ਵਿਚ ਸ਼ੱਕੀ ਅੱਤਵਾਦੀਆਂ ਦੇ ਹਮਲੇ ਵਿਚ ਚਰਚ ਦੇ 3 ਅਹੁਦੇਦਾਰਾਂ ਦਾ ਕਤਲ ਕਰ ਦਿੱਤਾ ਗਿਆ, ਜਦੋਂ ਕਿ 4 ਹੋਰ ਲੋਕ ਜ਼ਖ਼ਮੀ ਹੋ ਗਏ । ਇਸੇ ਦਿਨ ਨੋਨੀ ਜਿ਼ਲੇ ਵਿਚ ਇਕ ਨਾਗਰਿਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਈ ।

ਮਾਮਲੇ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਵੀ ਦੇ ਦਿੱਤੀ ਗਈ ਹੈ

ਕੋਂਥੌਜਮ ਨੇ ਕਿਹਾ ਕਿ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਵੱਖ-ਵੱਖ ਸਮੂਹਾਂ ਵੱਲੋਂ ਬੰਧਕ ਬਣਾਇਆ ਗਿਆ ਹੈ ਅਤੇ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਨਾਗਰਿਕ ਸਮਾਜ ਸੰਗਠਨਾਂ ਅਤੇ ਭਾਈਚਾਰਕ ਆਗੂਆਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਵੀ ਦੇ ਦਿੱਤੀ ਗਈ ਹੈ ।

ਗੁਜਰਾਤ `ਚ ਬੱਸ ’ਚ ਲੱਗੀ ਅੱਗ ਵਿਚ 4 ਯਾਤਰੀ ਜਿ਼ੰਦਾ ਸੜੇ

0
Bus Incident

ਸੁਰਿੰਦਰਨਗਰ (ਗੁਜਰਾਤ), 15 ਮਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਵਿਖੇ ਇਕ ਬਸ ਨੂੰ ਅੱਗ ਲੱਗਣ ਦੇ ਕਾਰਨ ਵਾਪਰੇ ਘਟਨਾਕ੍ਰਮ ਦੌਰਾਨ ਚਾਰ ਯਾਤਰੀ ਜਿੰਦਾ ਹੀ ਸੜ (Four passengers burnt alive) ਗਏ ਹਨ ।

ਕੀ ਦੱਸਿਆ ਡੀ. ਐਸ. ਪੀ. ਨੇ

ਗੁਜਰਾਤ ਦੇ ਸੁਰਿੰਦਰ ਨਗਰ ਜਿ਼ਲੇ (Surinder Nagar District) ‘ਚ ਬੁੱਧਵਾਰ ਦੇਰ ਰਾਤ ਇਕ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਬੱਸ ‘ਚ ਅੱਗ ਲੱਗਣ (Fire) ਕਾਰਨ 4 ਯਾਤਰੀ ਜਿ਼ੰਦਾ ਸੜ ਗਏ ਅਤੇ 10 ਹੋਰ ਝੁਲਸ ਗਏ । ਪੁਲਸ ਦੇ ਉਪ-ਕਪਤਾਨ (ਡੀ. ਐੱਸ. ਪੀ.) ਐੱਸ. ਐੱਸ. ਭਦੌਰੀਆ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਲੱਗਭਗ ਡੇਢ ਵਜੇ ਚੋਟਿਲਾ-ਰਾਜਕੋਟ ਰਾਸ਼ਟਰੀ ਰਾਜਮਾਰਗ `ਤੇ ਸਾਂਗਾਨੀ ਪਿੰਡ ਦੇ ਕੋਲ ਵਾਪਰਿਆ ।

ਬਸ ਟਕਰਾ ਗਈ ਸੀ ਲੁਕ ਵਾਲੇ ਟੈਂਕਰ ਨਾਲ

ਉਨ੍ਹਾਂ ਦੱਸਿਆ ਕਿ ਨਿੱਜੀ ਲਗਜ਼ਰੀ ਬੱਸ ਅਹਿਮਦਾਬਾਦ ਤੋਂ ਰਾਜਕੋਟ ਵੱਲ ਜਾ ਰਹੀ ਸੀ ਅਤੇ ਉਹ ਆਪਣੇ ਅੱਗੇ ਜਾ ਰਹੇ ਲੁੱਕ ਨਾਲ ਲੱਦੇ ਇਕ ਟੈਂਕਰ ਨਾਲ ਟਕਰਾਅ ਗਈ । ਟੱਕਰ ਤੋਂ ਬਾਅਦ ਬੱਸ ‘ਚ ਭਿਆਨਕ ਅੱਗ ਲੱਗ ਗਈ । ਜ਼ਖਮੀ (Injured) ਲੋਕਾਂ ਨੂੰ ਇਲਾਜ ਲਈ ਰਾਜਕੋਟ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਚੋਟਿਲਾ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ ।

ਮੁੱਖ ਮੰਤਰੀ ਬੰਗਾਲ ਸੁਵੇਂਦੂ ਅਧਿਕਾਰੀ ਨੇ ਤਿੰਨ ਆਈ. ਪੀ. ਐਸ. ਕੀਤੇ ਮੁਅੱਤਲ

0
RG Kar

ਕੋਲਕਾਤਾ, 15 ਮਈ 2026 : ਭਾਰਤ ਦੇਸ਼ ਦੇ ਸੂਬੇ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ (Chief Minister Suvendu Adhikari) ਨੇ ਅੱਜ ਚਰਚਿਤ ਆਰਜੀ ਕਾਰ ਕਾਂਡ ਵਿਚ ਕਾਰਵਾਈ ਕਰਦਿਆਂ ਤਿੰਨ ਆਈ. ਪੀ. ਐਸ. ਅਧਿਕਾਰੀ ਮੁਅੱਤਲ (Suspension) ਕਰ ਦਿੱਤੇ ਹਨ ।

ਕਿਸ ਕਿਸ ਨੂੰ ਕੀਤਾ ਕੀਤਾ ਗਿਆ ਹੈ ਮੁਅੱਤਲ

ਮਿਲੀ ਜਾਣਕਾਰੀ ਮੁਤਾਬਕ ਬੰਗਾਲ ‘ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਬਹੁ-ਚਰਚਿਤ ਆਰਜੀ ਕਰ ਕਾਂਡ (RG Kar Incident) ‘ਚ ਸ਼ੁੱਕਰਵਾਰ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ । ਰਾਜ ਸਕੱਤਰੇਤ `ਨਬਾਨੋ`’ਚ ਦੁਪਹਿਰ ਵੇਲੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਤਿੰਨ ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ ਵਿਨੀਤ ਗੋਇਲ (ਕੋਲਕਾਤਾ ਪੁਲਸ ਦੇ ਤਤਕਾਲੀ ਪੁਲਸ ਕਮਿਸ਼ਨਰ), ਇੰਦਿਰਾ ਮੁਖਰਜੀ ਤੇ ਅਭਿਸ਼ੇਕ ਗੁਪਤਾ ਦੀ ਮੁਅੱਤਲੀ ਦਾ ਐਲਾਨ ਕੀਤਾ । ਸੁਵੇਂਦੂ ਨੇ ਤਿੰਨਾਂ ਆਈ.ਪੀ. ਐੱਸ. ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਵੀ ਨਿਰਦੇਸ਼ ਦਿੱਤੇ ਹਨ ।

ਸਰਕਾਰ ਕਰੇਗੀ ਸਾਬਕਾ ਸੀ. ਪੀ. ਤੇ ਦੋ ਹੋਰ ਵਿਰੁੱਧ ਵਿਭਾਗੀ ਜਾਂਚ ਸ਼ੁਰੂ

ਬੰਗਾਲ ਦੇ ਸੀ. ਐੱਮ. ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਸਰਕਾਰ ਆਰਜੀ ਕਰ ਮਾਮਲੇ ‘ਚ ਕੋਲਕਾਤਾ ਦੇ ਸਾਬਕਾ ਸੀ. ਪੀ. ਵਿਨੀਤ ਗੋਇਲ ਤੇ 2 ਹੋਰ ਅਧਿਕਾਰੀਆਂ ਖਿ਼ਲਾਫ਼ ਵਿਭਾਗੀ ਜਾਂਚ ਸ਼ੁਰੂ ਕਰੇਗੀ । ਹਾਲੀਆ ਚੋਣਾਂ ‘ਚ ਪੀੜਤ ਦੀ ਮਾਂ ਨੇ ਚੋਣ ਲੜ ਕੇ ਜਿੱਤ ਹਾਸਲ ਕੀਤੀ ਤੇ ਇਹ ਮੁੱਦਾ ਪ੍ਰਮੁੱਖ ਸਿਆਸੀ ਵਿਸ਼ਾ ਬਣ ਗਿਆ । ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਪਹਿਲਾਂ ਹੀ ਇਸ ਕਾਂਡ ਦੀ ਜਾਂਚ ਲਈ ਕਮਿਸ਼ਨ ਬਣਾਉਣ ਦੀ ਗੱਲ ਕਹਿ ਚੁੱਕੇ ਹਨ, ਜਿਸ ਦਾ ਹੁਣ ਰਸਮੀ ਐਲਾਨ ਹੋਣਾ ਬਾਕੀ ਹੈ । ਨਵੇਂ ਮੁੱਖ ਮੰਤਰੀ ਨੇ ਸਾਫ਼ ਕਿਹਾ ਹੈ ਕਿ ਔਰਤਾਂ ਦੀ ਸੁਰੱਖਿਆ ਦੇ ਮਾਮਲਿਆਂ `ਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਰਜੀ ਕਰ ਪੀੜਤ ਦੀ ਮਾਂ ਵੀ ਇਸ ਵਾਰ ਭਾਜਪਾ ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਜਿੱਤੀ ਹੈ ।